ਬਰਥਡੇ ਪਾਰਟੀ ਵਿਚ ਬੁਲਾ ਕੇ ਕੀਤਾ ਨੌਜਵਾਨ ਦਾ ਦੋਸਤਾਂ ਨੇ ਹੀ ਕਤਲ

0
27
Killed Boy

ਗਾਜ਼ੀਆਬਾਦ, 2 ਜੁਲਾਈ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਇਕ ਨੌਜਵਾਨ ਦਾ ਚਾਕੂਆਂ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਗਾਜੀਆਬਾਦ (Ghaziabad) ਦੇ ਨਿਊ ਸ਼ਾਂਤੀ ਨਗਰ ਵਿਚ ਜੋ ਬੀਤੀ ਦੇਰ ਰਾਤ ਇਕ ਨੌਜਵਾਨ ਦਾ ਚਾਕੂਆਂ ਨਾਲ ਹਮਲਾ (Knife attack) ਕਰਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਮੋਹਿਤ ਦੇ ਤੌਰ ਤੇ ਹੋਈ ਹੈ । ਦੱਸਣਯੋਗ ਹੈ ਕਿ ਮੋਹਿਤ ਦੇ ਪਰਿਵਾਰਕ ਮੈਂਬਰਾਂ ਵਲੋਂ ਕਤਲ ਦਾ ਦੋਸ਼ ਉਸਦੇ ਹੀ ਚਾਰ ਦੋਸਤਾਂ ‘ਤੇ ਲਗਾਇਆ ਗਿਆ ਹੈ ।

ਕੀ ਦੋਸ਼ ਲਗਾਇਆ ਮ੍ਰਿਤਕ ਨੌਜਵਾਨ ਦੇ ਭਰਾ ਨੇ

ਮ੍ਰਿਤਕ ਨੌਜਵਾਨ ਦੇ ਭਰਾ ਮਨੀਸ਼ ਦੋਸ਼ ਲਗਾਇਆ ਕਿ ਕਰੀਬ 20 ਦਿਨ ਪਹਿਲਾਂ ਮੋਹਿਤ ਦਾ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਪਰ ਬਾਅਦ ਵਿੱਚ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਵੀ ਹੋ ਗਿਆ ਸੀ । ਇਸ ਤੋਂ ਬਾਅਦ ਸਾਰੇ ਖਾਟੂ ਸਿ਼ਆਮ ਅਤੇ ਹਰਿਦੁਆਰ ਘੁੰਮਣ ਗਏ ਸਨ । ਮਨੀਸ਼ ਨੇ ਆਖਿਆ ਹੈ ਕਿ ਉਸੇ ਦੌਰਾਨ ਮੁਲਜ਼ਮਾਂ ਨੇ ਮੋਹਿਤ ਦੇ ਕਤਲ ਦੀ ਯੋਜਨਾ ਬਣਾਈ ਸੀ ਪਰ ਉਹ ਸਫਲ ਨਹੀਂ ਹੋ ਸਕੇ ਤੇ ਬੀਤੇ ਦਿਨ ਬੁੱਧਵਾਰ ਰਾਤ ਮੁਲਜ਼ਮਾਂ ਨੇ ਮੋਹਿਤ ਨੂੰ ਜਨਮ ਦਿਨ ਦੀ ਪਾਰਟੀ ਵਿੱਚ ਬੁਲਾਇਆ ਅਤੇ ਉੱਥੇ ਹੀ ਦੇਰ ਰਾਤ ਕਰੀਬ ਢਾਈ ਵਜੇ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ । ਮਨੀਸ਼ ਅਨੁਸਾਰ ਗੰਭੀਰ ਰੂਪ ਵਿੱਚ ਜ਼ਖਮੀ ਮੋਹਿਤ (Injured Mohit) ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਸੂਚਨਾ ਮਿਲਣ ‘ਤੇ ਪਹੁੰਚੀ ਕਰਾਸਿੰਗ ਰਿਪਬਲਿਕ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ।

ਪੁਲਸ ਕਰ ਰਹੀ ਹੈ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ

ਨਿਊ ਸ਼ਾਂਤੀ ਨਗਰ ਵਿਖੇ ਵਾਪਰੀ ਕਤਲ ਦੀ ਘਟਨਾ ਦੀ ਜਾਂਚ ਕਰ ਰਹੀ ਕਰਾਸਿੰਗ ਰਿਪਬਲਿਕ ਥਾਣੇ ਦੀ ਪੁਲਸ ਟੀਮ (Police team) ਵਲੋਂ ਘਟਨਾ ਵਾਲੀ ਥਾਂ ਤੇ ਕੀਤੀ ਜਾ ਰਹੀ ਜਾਂਚ ਦੌਰਾਨ ਫਾਰੈਂਸਿਕ ਟੀਮ (Forensic team) ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ । ਜਾਣਕਾਰੀ ਮੁਤਾਬਕ ਪੁਲਸ ਵਲੋ ਤਿੰਨ ਸ਼ੱਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ ।

LEAVE A REPLY

Please enter your comment!
Please enter your name here