ਡੀ. ਆਰ. ਆਈ. ਨੇ ਹਵਾਈ ਅੱਡੇ `ਤੇ ਯਾਤਰੀ ਤੋਂ ਕੀਤਾ ਲੱਖਾਂ ਦਾ ਸੋਨਾ ਬਰਾਮਦ

0
27
Gold

ਅੰਮ੍ਰਿਤਸਰ, 2 ਜੁਲਾਈ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramdas Ji International Airport) ‘ਤੇ ਇਕ ਯਾਤਰੀ ਕੋਲੋਂ ਲੱਖਾਂ ਦਾ ਸੋਨਾ ਬਰਾਮਦ ਕੀਤਾ ਗਿਆ ਹੈ ।

ਕਿੰਨਾ ਵਜ਼ਨ ਹੈ ਬਰਾਮਦ ਸੋਨੇ ਦਾ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜੋ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (Directorate of Revenue Intelligence) (ਅੰਮ੍ਰਿਤਸਰ) ਅਤੇ ਕਸਟਮ ਵਿਭਾਗ ਦੀ ਇੱਕ ਸਾਂਝੀ ਟੀਮ ਨੇ ਸ਼ਾਰਜਾਹ ਤੋਂ ਆਏ ਇੱਕ ਯਾਤਰੀ ਤੋਂ 22 ਲੱਖ ਦਾ ਸੋਨਾ ਬਰਾਮਦ ਕੀਤਾ ਹੈ ਦਾ ਭਾਰ 174 ਗ੍ਰਾਮ ਹੈ ।

ਬਰਾਮਦ ਸੋਨੇ ਦੀ ਅੰਦਾਜਨ ਕੀਮਤ ਕਿੰਨੀ ਪਾਈ ਗਈ

ਰਿਪੋਰਟਾਂ ਅਨੁਸਾਰ ਜਿਸ ਯਾਤਰੀ ਤੋਂ ਸੋਨਾ ਬਰਾਮਦ (Gold recovered) ਕੀਤਾ ਗਿਆ ਹੈ ਉਹ ਸ਼ਾਰਜਾਹ ਤੋਂ ਅੰਮ੍ਰਿਤਸਰ ਪਹੁੰਚਿਆ ਸੀ ਤੇ ਉਸ ਨੂੰ ਜਦੋਂ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ ਅਤੇ ਉਸ ਦਾ ਐਕਸ-ਰੇ ਸਕੈਨ ਕੀਤਾ ਗਿਆ ਅਤੇ ਪੂਰੀ ਤਰ੍ਹਾਂ ਨਿੱਜੀ ਤਲਾਸ਼ੀ ਲਈ ਗਈ ਤਾਂ ਉਸਦੀ ਤਲਾਸ਼ੀ ਦੌਰਾਨ ਉਸ ਕੋਲੋਂ ਪੇਸਟ ਦੇ ਰੂਪ ਵਿੱਚ 174 ਗ੍ਰਾਮ (ਕੁੱਲ ਵਜ਼ਨ) ਸੋਨਾ ਬਰਾਮਦ ਕੀਤਾ ਗਿਆ । ਪ੍ਰਕਿਰਿਆ ਤੋਂ ਬਾਅਦ ਸੋਨੇ ਦਾ ਸ਼ੁੱਧ ਵਜ਼ਨ 150.04 ਗ੍ਰਾਮ ਪਾਇਆ ਗਿਆ, ਜਿਸ ਦੀ ਅਨੁਮਾਨਿਤ ਕੀਮਤ 22,05,588 ਹੈ ।

ਡੀ. ਆਰ. ਆਈ. ਤੇ ਕਸਟਮ ਕਰ ਰਹੇ ਹਨ ਤਸਕਰੀ ਪਿੱਛੇ ਵੱਡੇ ਨੈਟਵਰਕ ਦੀ ਜਾਂਚ

ਇਸ ਵੇਲੇ ਕਸਟਮ ਅਤੇ ਡੀ. ਆਰ. ਆਈ. ਦੀਆਂ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ । ਇਹ ਪਤਾ ਲਗਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਕੀ ਸੋਨੇ ਦੀ ਤਸਕਰੀ ਪਿੱਛੇ ਕੋਈ ਵੱਡਾ ਨੈੱਟਵਰਕ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ । ਸੁਰੱਖਿਆ ਏਜੰਸੀਆਂ ਨੇ ਇੱਕ ਵਾਰ ਫਿਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ । ਮਾਮਲੇ ਦੀ ਜਾਂਚ ਜਾਰੀ ਹੈ, ਅਤੇ ਪੂਰੇ ਤਸਕਰੀ ਨੈੱਟਵਰਕ (Smuggling network) ਦਾ ਪਰਦਾਫਾਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here