Home Blog Page 64

ਅਮਰੀਕਾ ਵਿਚ ਅੱਗ ਲੱਗਣ ਨਾਲ ਹੋਈ ਭਾਰਤੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ

0
America Death

ਵਾਸ਼ਿੰਗਟਨ, 3 ਜੁਲਾਈ 2026 : ਅਮਰੀਕਾ (America) ਵਿਖੇ ਰਹਿ ਰਹੇ ਇਕ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਅੱਗ ਲਗਣ (Fire) ਦੇ ਕਾਰਨ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕੌਣ ਹਨ ਇਹ ਤਿੰਨੋ ਜਣੇ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਓਹੀਓ ਰਾਜ (Ohio State) ਦੇ ਇਕ ਹੋਟਲ (ਇਕੋਨੋ ਲਾਜ) ’ਚ ਜੋ ਭਿਆਨਕ ਅੱਗ ਲੱਗਣ ਨਾਲ ਇਕ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ (Death of three members) ਹੋ ਗਈ ਵਿਚ ਮ੍ਰਿਤਕਾਂ ਦੀ ਪਛਾਣ ਹਿਤੇਸ਼ਭਾਈ ਸੁਥਾਰ, ਪਤਨੀ ਹਿਨਾਬੇਨ ਸੁਥਾਰ ਤੇ ਉਨ੍ਹਾਂ ਦੀ 20 ਸਾਲਾ ਧੀ ਈਸ਼ਾਨੀ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਉਤ ਪਰਿਵਾਰ ਮੂਲ ਰੂਪ ਵਿਚ ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਨਾਡੀਆਦ ਦਾ ਰਹਿਣ ਵਾਲਾ ਸੀ ਤੇ ਲਗਭਗ ਦੋ ਸਾਲ ਪਹਿਲਾਂ ਅਮਰੀਕਾ ਦੇ ਵੂਸਟਰ ਵਿਚ ਵੱਸ ਗਿਆ ਸੀ ।

ਸੂਚਨਾ ਮੁਤਾਬਕ ਅੱਗ ਡੇਢ ਵਜੇ ਦੇ ਕਰੀਬ ਲੱਗੀ

ਹਿਤੇਸ਼ਭਾਈ ਸਥਾਨਕ ਈਕੋਨੋ ਲਾਜ ਮੋਟਲ (Econo Lodge Motel) ਵਿਚ ਕੰਮ ਕਰਦਾ ਸੀ ਤੇ ਪਰਿਵਾਰ ਉੱਥੇ ਹੀ ਰਹਿ ਰਿਹਾ ਸੀ । ਰਿਪੋਰਟਾਂ ਅਨੁਸਾਰ ਅੱਗ ਲਗਭਗ ਡੇਢ ਵਜੇ ਲੱਗੀ । ਅੱਗ ਫੈਲਣ ਤੋਂ ਬਾਅਦ ਪਰਿਵਾਰ ਨੇ ਮਦਦ ਲਈ ਮੋਟਲ ਦੇ ਫ਼ਰੰਟ ਡੈਸਕ ਨੂੰ ਬੁਲਾਇਆ । ਉਨ੍ਹਾਂ ਨੂੰ ਬਾਥਰੂਮ ਜਾਣ, ਪਾਣੀ ਚਾਲੂ ਕਰਨ ਅਤੇ ਸੁਰੱਖਿਅਤ ਰਹਿਣ ਦੀ ਸਲਾਹ ਦਿਤੀ ਗਈ । ਪਰਿਵਾਰ ਨੇ ਅਪਣੇ ਆਪ ਨੂੰ ਬਾਥਰੂਮ ਵਿਚ ਬੰਦ ਕਰ ਲਿਆ ਪਰ ਅੱਗ ਅਤੇ ਧੂੰਏਂ ਕਾਰਨ ਦਮ ਘੁੱਟ ਗਿਆ । ਜਦੋਂ ਤਕ ਫ਼ਾਇਰਫ਼ਾਈਟਰ ਪਹੁੰਚੇ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਿੰਨਾਂ ਦੀ ਮੌਤ ਹੋ ਗਈ ਸੀ ।

ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਕਰ ਰਹੀਆਂ ਹਨ ਘਟਨਾਕ੍ਰਮ ਦੀ ਜਾਂਚ

ਸਥਾਨਕ ਅਧਿਕਾਰੀਆਂ ਅਨੁਸਾਰ ਫ਼ਾਇਰ ਵਿਭਾਗ (Fire Department) ਨੇ ਫਸੇ ਹੋਏ ਲੋਕਾਂ ਤੱਕ ਪਹੁੰਚਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ।  ਬਾਅਦ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ । ਇਸ ਘਟਨਾ ਵਿਚ ਕੋਈ ਹੋਰ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ । ਅੱਗ ਲੱਗਣ ਦੇ ਕਾਰਨਾਂ ਦੀ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ । ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਘਟਨਾ ਦੀ ਵਿਸਥਾਰਤ ਜਾਂਚ ਕਰ ਰਹੀਆਂ ਹਨ ।

ਮੌਸਮ ਵਿਭਾਗ ਨੇ ਕੀਤੀ ਹੈ ਪੰਜਾਬ-ਚੰਡੀਗੜ੍ਹ ਵਿਚ ਮੀਂਹ ਪੈਣ ਦੀ ਚਿਤਾਵਨੀ ਜਾਰੀ

0
Weather

ਚੰਡੀਗੜ੍ਹ, 3 ਜੁਲਾਈ 2026 : ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Department) ਵਲੋਂ ਪੰਜਾਬ ਤੇ ਚੰਡੀਗੜ੍ਹ ਦੇ ਵਿਚ ਅੱਜ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਚੰਡੀਗੜ੍ਹ ਤੇ ਪੰਜਾਬ ਲਈ ਕੀਤਾ ਗਿਆ ਹੈ ਯੈਲੋ ਐਲਰਟ ਜਾਰੀ

ਪੰਜਾਬ ਅਤੇ ਚੰਡੀਗੜ੍ਹ ਵਿਚ ਮਾਨਸੂਨ ਸਰਗਰਮ ਹੋ ਗਿਆ ਹੈ । ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ ਅੱਜ ਪੰਜਾਬ ਅਤੇ ਚੰਡੀਗੜ੍ਹ ਲਈ ਮੀਂਹ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦੇ ਸੰਬੰਧ ਵਿੱਚ `ਯੈਲੋ ਅਲਰਟ`(Yellow Alert) ਜਾਰੀ ਕੀਤਾ ਹੈ । ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ । ਲਗਾਤਾਰ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ ।

ਪੰਜ ਦਿਨਾਂ ਤੱਕ ਰਹੇਗਾ ਮੀਂਹ ਦਾ ਦੌਰ ਜਾਰੀ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦਾ ਦੌਰ ਜਾਰੀ ਰਹੇਗਾ । ਮਾਨਸੂਨ (Monsoon) 1 ਜੁਲਾਈ ਨੂੰ ਪੰਜਾਬ ਅਤੇ ਚੰਡੀਗੜ੍ਹ ਦੋਵਾਂ ਵਿੱਚ ਪਹੁੰਚਿਆ ਸੀ । ਇਹ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਵਿੱਚ ਨੌਂ ਦਿਨ ਦੇਰੀ ਨਾਲ ਅਤੇ ਚੰਡੀਗੜ੍ਹ ਵਿੱਚ ਸੱਤ ਦਿਨ ਦੇਰੀ ਨਾਲ ਪਹੁੰਚਿਆ ।

ਮਾਨਸੂਨ ਦੀ ਬਾਰਿਸ਼ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿੱਚ ਆਈ ਹੈ ਕਾਫ਼ੀ ਗਿਰਾਵਟ

ਪੰਜਾਬ ਵਿੱਚ ਮਾਨਸੂਨ ਦੀ ਬਾਰਿਸ਼ ਤੋਂ ਬਾਅਦ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ ਹੈ । ਮੌਸਮ ਵਿਭਾਗ ਦੇ ਅਨੁਸਾਰ, ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ (Temperature) ਆਮ ਨਾਲੋਂ ਲਗਭਗ 2.5 ਡਿਗਰੀ ਸੈਲਸੀਅਸ ਘੱਟ ਹੋ ਗਿਆ ਹੈ । ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਰੋਪੜ ਵਿੱਚ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਬਠਿੰਡਾ ਵਿੱਚ ਸਭ ਤੋਂ ਘੱਟ 20.8 ਡਿਗਰੀ ਸੈਲਸੀਅਸ ਰਿਹਾ ਜੋ ਕਿ ਪੰਜਾਬ ਭਰ ਵਿੱਚ ਸਭ ਤੋਂ ਘੱਟ ਦਰਜ ਕੀਤਾ ਗਿਆ ਹੈ ।

ਤਾਪਮਾਨ ਘਟਣ ਨਾਲ ਮਿਲੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ

ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਲਗਭਗ 3.4 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਰਾਤ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ । ਅੱਜ ਤੇ ਭਲਕੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ), ਬਿਜਲੀ ਗਰਜ-ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ । 5 ਜੁਲਾਈ ਤੋਂ 8 ਜੁਲਾਈ ਤੱਕ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਜਿ਼ਲ੍ਹਿਆਂ ਲਈ ਭਾਰੀ ਬਾਰਸ਼ ਲਈ `ਔਰੇਂਜ ਅਲਰਟ`(Orange Alert) ਜਾਰੀ ਕੀਤਾ ਗਿਆ ਹੈ । ਇਸ ਸਮੇਂ ਦੌਰਾਨ, ਕਈ ਥਾਵਾਂ `ਤੇ ਮੋਹਲੇਧਾਰ ਮੀਂਹ, ਬਿਜਲੀ ਡਿੱਗਣ (Lightning strike) ਅਤੇ ਤੇਜ਼ ਝੱਖੜ ਦੀ ਸੰਭਾਵਨਾ ਹੈ ।

ਖ਼ਰਾਬ ਮੌਸਮ ਦੌਰਾਨ ਸਾਵਧਾਨੀ ਵਰਤਣ ਦੀ ਕੀਤੀ ਹੈ ਮੌਸਮ ਵਿਭਾਗ ਨੇ ਅਪੀਲ

ਪ੍ਰਸ਼ਾਸਨ ਨੇ ਇਕ ਸਲਾਹ ਜਾਰੀ ਕੀਤੀ ਹੈ ਅਤੇ ਮੌਸਮ ਵਿਭਾਗ ਨੇ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਭਾਰੀ ਮੀਂਹ ਅਤੇ ਤੂਫ਼ਾਨ ਦੌਰਾਨ ਦਰੱਖਤਾਂ, ਬਿਜਲੀ ਦੇ ਖੰਭਿਆਂ ਅਤੇ ਖੰਡਰ ਇਮਾਰਤਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ । ਇਸ ਤੋਂ ਇਲਾਵਾ ਉਨ੍ਹਾਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਾਣੀ ਭਰੇ ਅਤੇ ਨੀਵੇਂ ਇਲਾਕਿਆਂ ਵਿੱਚ ਬੇਲੋੜੀ ਆਵਾਜਾਈ ਤੋਂ ਬਚਣ ਲਈ ਕਿਹਾ ਗਿਆ ਹੈ ।

ਅਵਾਰਾ ਕੁੱਤਿਆਂ ਦੇ ਪ੍ਰਵਾਸੀ ਮਜ਼ਦੂਰ ਦੀ ਵੱਢ-ਵੱਢ ਕੇ ਖਾਣ ਤੇ ਹੋਈ ਮੌਤ

0
stray dogs

ਜਗਰਾਓਂ, 3 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ ਅਧੀਨ ਆਉਂਦੇ ਜਗਰਾਓਂ ਦੇ ਪਿੰਡ ਪੱਬੀਆਂ ਵਿਖੇ ਅਵਾਰਾ ਕੁੱਤਿਆਂ (Stray dogs) ਦੇ ਵੱਢਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਪ੍ਰਵਾਸੀ ਮਜ਼ਦੂਰ

ਮਿਲੀ ਜਾਣਕਾਰੀ ਅਨੁਸਾਰ ਜਗਰਾਓਂ ਨੇੜਲੇ ਪਿੰਡ ਪੱਬੀਆਂ (Village Pabbian) ’ਚ ਬੀਤੀ ਰਾਤ ਨੂੰ ਅਵਾਰਾ ਕੁੱਤਿਆਂ ਵਲੋਂ ਇਕ ਪ੍ਰਵਾਸੀ ਮਜ਼ਦੂਰ (Migrant workers) ਨੂੰ ਇੰਨੀ ਬੁਰੀ ਤਰ੍ਹਾਂ ਨੋਚ-ਨੋਚ ਖਾਧਾ ਕਿ ਉਸ ਦੀ ਮੌਤ ਹੋ ਗਈ ਦੀ ਪਛਾਣ ਰਮੇਸ਼ ਮੰਡਲ ਦੇ ਤੌਰ ‘ਤੇ ਹੋਈ ਹੈ । ਮਜ਼ਦੂਰ ਦੀ ਲਾਸ਼ ਸਵੇਰੇ ਖੇਤਾਂ ’ਚ ਪਈ ਮਿਲੀ, ਜਿਸ ਦੀ ਹਾਲਤ ਬੁਰੀ ਸੀ ।

ਕਿਵੇਂ ਵਾਪਰਿਆ ਭਾਣਾ

ਜਗਰਾਓਂ ਨੇੜਲੇ ਪਿੰਡ ਪੱਬੀਆਂ ਦੇ ਕਿਸਾਨ ਹਰਬੰਸ ਸਿੰਘ ਦੇ ਖੇਤਾਂ ’ਚ ਹਰ ਸਾਲ ਦੀ ਤਰ੍ਹਾਂ ਪ੍ਰਵਾਸੀ ਮਜ਼ਦੂਰ ਰਮੇਸ਼ ਮੰਡਲ ਪੁੱਤਰ ਜਾਗੇਸ਼ਵਰ ਵਾਸੀ ਮੱਖਣਾਹਾ ਪੂਰਨੀਆਂ (ਬਿਹਾਰ) ਆਪਣੇ ਸਾਥੀ ਮਜ਼ਦੂਰਾਂ ਨਾਲ ਝੋਨਾ ਲਗਾਉਣ ਆਇਆ ਸੀ । ਬੁੱਧਵਾਰ ਰਾਤ ਨੂੰ ਉਹ ਸਾਰੇ ਖੇਤ ਦੀ ਮੋਟਰ ਦੀ ਛੱਤ ’ਤੇ ਸੋ ਗਏ । ਅੱਧੀ ਰਾਤ ਨੂੰ ਰਮੇਸ਼ ਮੰਡਲ ਦੇ ਮੋਬਾਈਲ ’ਤੇ ਫੋਨ ਆਇਆ । ਉਹ ਫੋਨ ਸੁਣਨ ਲਈ ਛੱਤ ਤੋਂ ਹੇਠਾਂ ਉਤਰ ਆਇਆ ਤੇ ਗੱਲ ਕਰਦਾ-ਕਰਦਾ ਖੇਤਾਂ ਵੱਲ ਚਲਿਆ ਗਿਆ । ਇਸੇ ਦੌਰਾਨ ਹੱਡਾ ਰੋੜੀ ਦੇ 12-13 ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰ ਲਿਆ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ

ਰਮੇਸ਼ ਡਿੱਗ ਪਿਆ ਤੇ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਨੋਚਿਆ । ਰਮੇਸ਼ ਨੇ ਕਾਫ਼ੀ ਰੌਲਾ ਪਾਇਆ ਪਰ ਉਸ ਦੇ ਸਾਥੀ ਦਿਨ ਭਰ ਦੀ ਥਕਾਵਟ ਕਾਰਨ ਆਈ ਗੂੜੀ ਨੀਂਦ ਕਰ ਕੇ ਉਸ ਦੀਆਂ ਚੀਕਾਂ ਨਾ ਸੁਣ ਸਕੇ । ਕੁੱਤਿਆਂ ਨੇ ਉਸ ਦੀ ਗਰਦਨ ਨੂੰ ਏਨੀ ਬੁਰੀ ਤਰ੍ਹਾਂ ਵੱਢ ਖਾਧਾ ਕਿ ਉਸ ਦੀ ਮੌਤ ਹੋ ਗਈ । ਇਸ ਘਟਨਾ ਦਾ ਪਤਾ ਸਵੇਰੇ ਉਦੋਂ ਲੱਗਾ ਜਦੋਂ ਉਸ ਦੇ ਸਾਥੀਆਂ ਨੇ ਖੇਤਾਂ ’ਚ ਪਈ ਰਮੇਸ਼ ਦੀ ਲਾਸ਼ ਦੇਖੀ । ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਚੌਂਕੀ ਚੌਂਕੀਮਾਨ ਦੇ ਮੁਖੀ ਸੁਖਮੰਦਰ ਸਿੰਘ ਮੌਕੇ ’ਤੇ ਪੁੱਜ ਗਏ ਤੇ ਬਣਦੀ ਕਾਰਵਾਈ ਕੀਤੀ ।

ਰਿਸ਼ਵਤ ਦੇ ਦੋਸ਼ ਹੇਠ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ

0
Vigilance

ਚੰਡੀਗੜ੍ਹ, 3 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਇਕ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਵਿਜੀਲੈਂਸ (Vigilance) ਬਿਊਰੋ ਨੇ ਸਰਕਾਰੀ ਅਰ ਸੈਕੰਡਰੀ ਸਕੂਲ (ਕਪੂਰਥਲਾ) ਦੇ ਇਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਅਜੀਤ ਸਿੰਘ ਨੂੰ ਸਤਿੰਦਰ ਬੀਰ ਸਿੰਘ ਦੀ (ਐਜੂਰਾਈਜ਼ ਐਂਟਰਪ੍ਰਾਈਜ਼`ਨੂੰ ਕੋਮੈਟ੍ਰਿਕ ਟੈਸਟਿੰਗ) ਅਲਾਟ ਕਰਨ ਲੇ ਰਿਸ਼ਵਤ ਮੰਗਣ (Asking for a bribe) ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ । ਇਹ ਗ੍ਰਿਫ਼ਤਾਰੀ ਮੁੱਖ ਜੀ ਦੇ ਭ੍ਰਿਸ਼ਟਾਚਾਰ (Corruption) ਵਿਰੋਧੀ ਐਕਸ਼ਨ ਚੀਨ ਪੋਰਟਲ ‘ਤੇ ਸੇਵਾਮੁਕਤ ਜਿਲਾ ਸਿੱਖਿਆ ਅਧਿਕਾਰੀ ਸਤਿੰਦਰ ਬੀਰ ਸਿੰਘ ਵਲੋਂ ਦਰਜ ਕਰਵਾਈ ਗਈ ਸਿਕਾਇਤ ਤੋਂ ਬਾਅਦ ਕੀਤੀ ਗਈ ਹੈ ।

ਕੀ ਸੀ ਪੂਰਾ ਮਾਮਲਾ

ਸਿਕਾਇਤ ਦੀ ਪੜਤਾਲ ਤੋਂ ਪਤਾ ਚੱਲਿਆ ਕਿ ਸਿ਼ਕਾਇਤਕਰਤਾ ਨੇ ਆਪਣੀ ਸੇਵਾਮੁਕਤੀ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਲਈ ਸਾਈਕੋਮੈਟ੍ਰਿਕ ਟੈਸਟ ਕਰਵਾਉਣ ਲਈ ਅੰਮ੍ਰਿਤਸਰ ‘ਚ ਰਾਈਜ਼ ਐਂਟਰਪ੍ਰਾਈਜ਼ ਨਾਂ ਦੀ ਕੰਪਨੀ ਕੀਤੀ ਸੀ । ਸਿਕਾਇਤਕਰਤਾ (Complainant) ਨੇ ਆਪਣੀ ਕੰਪਨੀ ਦੀ ਫਾਈਲ ਜਿਲਾ ਸਿੱਖਿਆ ਅਫਸਰ (ਸੈਕੰਡਰੀ) (ਕਪੂਰਥਲਾ) ਨੂੰ ਸੌਂਪੀ ਜਿਸ ‘ਚ 2025-26 ਦੇ ਅਕਾਦਮਿਕ 5 ਲਈ ਬਲਾਕ ਭੁਲੱਥ, ਕਪੂਰਥਲਾ ਦੇ ਅਧੀਨ ਆਉਂਦੇ 14 ਸਰਕਾਰੀ ਸਕੂਲਾਂ ‘ਚ ਪੜ੍ਹਦੀਆਂ 187 ਵਿਦਿਆਰਥਣਾਂ ਦੀ ਮਨੋਵਿਗਿਆਨਕ ਟੈਸਟਿੰਗ ਕਰਵਾਉਣ ਦੀ ਪ੍ਰਵਾਨਗੀ ਮੰਗੀ ਗਈ ਸੀ ।

ਕਿੰਨੀ ਮੰਗੀ ਗਈ ਸੀ ਪ੍ਰਤੀ ਵਿਦਿਆਰਥੀ ਰਿਸ਼ਵਤ

ਇਸ ਤੋਂ ਬਾਅਦ ਜਿ਼ਲਾ ਸਿੱਖਿਆ ਅਫ਼ਸਰ (ਸੈਕੰਡਰੀ) ਦੇ ਦਫ਼ਤਰ ‘ਚ ਤਾਇਨਾਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਪੂਰਥਲਾ ਦੇ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਪਰਮਜੀਤ ਸਿੰਘ ਨੇ ਕਥਿਤ ਤੌਰ ‘ਤੇ ਪ੍ਰਤੀ ਵਿਦਿਆਰਥਣ 200 ਰੁਪਏ ਰਿਸ਼ਵਤ ਦੀ ਮੰਗ ਕੀਤੀ, ਜਿਸ ਨੂੰ ਬਾਅਦ ‘ਚ ਜਿਲਾ ਸਿੱਖਿਆ ਅਫ਼ਸਰ ਦਾ ਹਵਾਲਾ ਦਿੰਦੇ ਹੋਏ ਘਟਾ ਕੇ 150 ਰੁਪਏ ਪ੍ਰਤੀ ਵਿਦਿਆਰਥਣ ਕਰ ਦਿੱਤਾ ਗਿਆ ।

ਰਿਸ਼ਵਤ ਲੈਣ ਵਾਲੇ ਵਿਰੁੱਧ ਕੀਤਾ ਗਿਆ ਹੈ ਭ੍ਰਿਸ਼ਟਾਚਾਰ ਵਿਰੁੱਧ ਕੇਸ ਦਰਜ

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਰਕਾਰ ਉਕਤ ਟੈਸਟ ਕਰਵਾਉਣ ਲਈ ਕੰਪਨੀ ਨੂੰ ਪ੍ਰਤੀ ਵਿਦਿਆਰਥਣ 700 ਰੁਪਏ ਅਦਾ ਕਰਦੀ ਹੈ । ਸਿਕਾਇਤਕਰਤਾ ਵੱਲੋਂ ਪੇਸ਼ ਕੀਤੀਆਂ ਗਈਆਂ ਰਿਕਾਰਡਿੰਗਜ਼ ਅਨੁਸਾਰ ਮੁਲਜ਼ਮ ਵਿਰੁੱਧ ਦੋਸ਼ ਸੱਚ ਪਾਏ ਗਏ । ਇਸ ਸਬੰਧੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਪੁਲਸ ਸਟੇਸ਼ਨ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ (Case registered) ਕੀਤਾ ਗਿਆ ਹੈ । ਮਾਮਲੇ ਦੀ ਜਾਂਚ ਦੌਰਾਨ ਹੋਰ ਸ਼ੱਕੀ ਅਧਿਕਾਰੀਆਂ/ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾਵੇਗੀ । ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

ਮਾਨਸਾ ਵਿਚ ਔਰਤ ਨੇ ਆਪਣੇ 3 ਬੱਚਿਆਂ ਨੂੰ ਮਾਰਨ ਤੋਂ ਬਾਅਦ ਕੀਤੀ ਖੁਦਕੁਸ਼ੀ

0
Suicide

ਮਾਨਸਾ, 3 ਜੁਲਾਈ 2026 : ਪੰਜਾਬ ਦੇ ਜਿਲਾ ਮਾਨਸਾ (Mansa) ਵਿਖੇ ਇਕ ਮਹਿਲਾ ਵਲੋਂ ਆਪਣੇ ਹੀ ਤਿੰਨ ਬੱਚਿਆਂ ਨੂੰ ਜਾਨੋਂ ਮਾਰਨ (Killing children) ਤੋਂ ਬਾਅਦ ਖੁਦ ਵੀ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਮੁਤਾਬਕ ਮਾਨਸਾ ਸ਼ਹਿਰ ਦੇ ਵਾਰਡ ਨੰਬਰ 3 ‘ਚ ਇੱਛਾ ਪੂਰਵਕ ਗੁਰਦੁਆਰਾ ਸਾਹਿਬ ਲਾਗੇ ਕਿਰਾਏ ਦੇ ਮਕਾਨ ‘ਚ ਆਪਣੇ ਬੱਚਿਆਂ ਨਾਲ ਰਹਿੰਦੀ ਵਿਧਵਾ ਸੰਦੀਪ ਕੌਰ (35) ਵੱਲੋਂ ਆਪਣੇ ਬੱਚਿਆਂ ਨੂੰ ਗਲ ਘੁੱਟ ਕੇ ਮਾਰਨ (strangle) ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖਬਰ ਹੈ । ਘਟਨਾ ਵੀਰਵਾਰ ਦੁਪਹਿਰ ਕਰੀਬ 12 ਵਜੇ ਦੀ ਹੈ ਪਰ ਇਸ ਦਾ ਪਤਾ ਸ਼ਾਮ ਵੇਲੇ ਲੱਗਿਆ ਜਦੋ ਔਰਤ ਦਾ ਕੋਈ ਰਿਸ਼ਤੇਦਾਰ ਉਨ੍ਹਾਂ ਦੇ ਘਰ ਆਇਆ ।

ਕੀ ਕਾਰਨ ਮੰਨਿਆਂ ਜਾ ਰਿਹਾ ਹੈ ਅਜਿਹਾ ਕਰਨ ਦਾ

ਜਾਣਕਾਰੀ ਅਨੁਸਾਰ ਸੰਦੀਪ ਕੌਰ ਪਤਨੀ ਮਰਹੂਮ ਨਿੱਕਾ ਸਿੰਘ ਨੇ ਪਹਿਲਾਂ ਆਪਣੀ ਬੱਚੀ ਖੁਸ਼ਪ੍ਰੀਤ (12), ਪੁੱਤ ਵਿਸ਼ਵਾਸ ਸਿੰਘ (ਡੇਢ ਸਾਲ) ਤੇ ਧੀ ਸੁਮਨਦੀਪ (7) ਨੂੰ ਗਲ ਘੁੱਟ ਕੇ ਮਾਰ ਦਿੱਤਾ ਤੇ ਬਾਅਦ ਵਿਚ ਫਾਹਾ ਲੈ ਲਿਆ । ਖੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਮੰਨਿਆ ਜਾ ਰਿਹਾ ਹੈ । ਸੰਦੀਪ ਕੌਰ, ਜੋ ਮਜ਼ਦੂਰੀ ਕਰਦੀ ਸੀ, ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ । ਥਾਣਾ ਸਿਟੀ-2 ਮਾਨਸਾ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ । ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ (Investigation of the case) ਕਰ ਰਹੀ ਹੈ ।

12 ਸਾਲਾ ਬੱਚੀ ਨਾਲ ਟੈਂਪੂ ਚਾਲਕ ਨੇ ਕੀਤਾ ਜਬਰ-ਜਨਾਹ

0
Child Rape

ਮਲੋਟ, 3 ਜੁਲਾਈ 2026 : ਮਲੋਟ (Malout) ਵਿਖੇ ਸਕੂਲ ਜਾਣ ਤੋਂ ਬਚਣ ਲਈ ਰਿਸ਼ਤੇਦਾਰ ਦੇ ਘਰ ਜਾ ਰਹੀ ਇਕ ਨਾਬਾਲਗ ਬੱਚੀ (Minor girl) ਨਾਲ ਟੈਂਪੂ ਚਾਲਕ ਵੱਲੋਂ ਜਬਰ-ਜਨਾਹ (Rape) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਸੀ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਛੁੱਟੀਆਂ ਮਗਰੋਂ ਸਕੂਲ ਖੁੱਲ੍ਹਣ ‘ਤੇ ਬੱਚੀ ਸਕੂਲ ਨਹੀਂ ਸੀ ਜਾਣਾ ਚਾਹੁੰਦੀ, ਜਿਸ ਕਾਰਨ ਉਸ ਨੇ ਨੇੜਲੇ ਪਿੰਡ ‘ਚ ਰਹਿੰਦੇ ਆਪਣੇ ਰਿਸ਼ਤੇਦਾਰ ਦੇ ਘਰ ਜਾਣ ਦੀ ਯੋਜਨਾ ਬਣਾਈ ਤਾਂ ਜੋ ਲੇਟ ਹੋਣ ‘ਤੇ ਉਸ ਨੂੰ ਸਕੂਲ ਨਾ ਜਾਣਾ ਪਵੇ । ਉੱਥੇ ਜਾਣ ਲਈ ਉਸ ਨੇ ਇਕ ਆਟੋ ਰਿਕਸ਼ਾ ਫੜ ਲਿਆ ਤੇ ਰਸਤੇ ‘ਚ ਬੱਚੀ ਰਿਸ਼ਤੇਦਾਰ ਦਾ ਘਰ ਭੁੱਲ ਗਈ, ਜਿਸ ਦਾ ਫਾਇਦਾ ਉਠਾਉਂਦਿਆਂ ਮੁਲਜ਼ਮ ਟੈਂਪੂ ਚਾਲਕ ਨੇ ਬੱਚੀ ਨੂੰ ਵਰਗਲਾ ਲਿਆ ਅਤੇ ਇਕ ਸੁੰਨਸਾਨ ਥਾਂ ‘ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ।

ਪੁਲਸ ਨੇ ਪਰਿਵਾਰ ਦੀ ਮਦਦ ਨਾਲ ਟੈਂਪੂ ਚਾਲਕ ਨੂੰ ਕੀਤਾ ਕਾਬੂ

ਬਦਹਵਾਸ ਹਾਲਤ ‘ਚ ਘਰ ਪਹੁੰਚੀ ਬੱਚੀ ਨੇ ਜਦੋਂ ਪਰਿਵਾਰ ਨੂੰ ਆਪਬੀਤੀ ਦੱਸੀ, ਤਾਂ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਖੁਦ ਵੀ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ । ਪਰਿਵਾਰ ਦੀ ਮਦਦ ਨਾਲ ਪੁਲਸ ਨੇ ਮੁਲਜ਼ਮ ਟੈਂਪੂ ਚਾਲਕ (Tempo driver) ਨੂੰ ਕਾਬੂ ਨੂੰ ਕਾਬੂ ਕਰ ਲਿਆ ਹੈ । ਫਿਲਹਾਲ ਪੀੜਤ ਬੱਚੀ ਨੂੰ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ ਅਤੇ ਪੁਲਸ ਨੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ (Case registered) ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਨਾਇਬ ਤਹਿਸੀਲਦਾਰ ਦਾ ਰੀਡਰ ਵਿਜੀਲੈਂਸ ਬਿਊਰੋ ਨੇ ਕੀਤਾ ਰੰਗੇ ਹੱਥੀਂ ਕਾਬੂ

0
Vigilance

ਪਟਿਆਲਾ, 3 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਨਾਇਬ ਤਹਿਸੀਲਦਾਰ ਦੇ ਰੀਡਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਰਿਸ਼ਵਤ ਲੈਂਦਿਆਂ ਕੀਤਾ ਗਿਆ ਹੈ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸਮਾਣਾ ਜਿ਼ਲ੍ਹਾ ਪਟਿਆਲਾ ਦੇ ਨਾਇਬ ਤਹਿਸੀਲਦਾਰ ਦੇ ਰੀਡਰ ਸੰਜੀਵ ਸਭਰਵਾਲ ਨੂੰ 6,000 ਰੁਪਏ ਰਿਸ਼ਵਤ (Bribe) ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ । ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿ ਉਕਤ ਦੋਸ਼ੀ ਨੂੰ ਪਿੰਡ ਢੈਂਥਲ ਤਹਿਸੀਲ ਸਮਾਣਾ ਜਿ਼ਲ੍ਹਾ ਪਟਿਆਲਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਦੱਸਿਆ ਵਿਜੀਲੈਂਸ ਦੇ ਬੁਲਾਰੇ ਨੇ

ਬੁਲਾਰੇ ਨੇ ਦੱਸਿਆ ਕਿ ਸਿਕਾਇਤਕਰਤਾ (Complainant) ਦੇ ਭਰਾ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਜਨ ਸਮਾਲ ਫਾਈਨਾਂਸ ਬੈਂਕ, ਪਟਿਆਲਾ ਤੋਂ 11 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਵਿੱਚ ਉਸ ਦਾ ਘਰ ਜ਼ਮਾਨਤ ਵਜੋਂ ਗਿਰਵੀ ਰੱਖਿਆ ਗਿਆ ਸੀ । ਇਹ ਕਰਜ਼ਾ 14,000 ਰੁਪਏ ਦੀਆਂ ਮਹੀਨਾਵਾਰ ਕਿਸ਼ਤਾਂ ਵਿੱਚ ਵਾਪਸ ਕੀਤਾ ਜਾ ਰਿਹਾ ਸੀ ਪਰ ਪਿਛਲੇ ਦੋ ਸਾਲਾਂ ਤੋਂ ਇਹਨਾਂ ਕਿਸ਼ਤਾਂ ਦਾ ਭੁਗਤਾਨ ਨਾ ਕਰਨ ਕਾਰਨ, ਐਸ. ਏ. ਆਰ. ਐਫ. ਏ. ਐਸ. ਆਈ. ਐਕਟ, 2002 ਦੀ ਧਾਰਾ 14 ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਸੀ ਅਤੇ ਜੋ ਇਸ ਸਮੇਂ ਨਾਇਬ ਤਹਿਸੀਲਦਾਰ-ਕਮ-ਕਾਰਜਕਾਰੀ ਮੈਜਿਸਟ੍ਰੇਟ, ਸਮਾਣਾ ਦੇ ਦਫ਼ਤਰ ਵਿੱਚ ਚੱਲ ਰਹੀ ਹੈ । ਨਤੀਜੇ ਵਜੋਂ ਗਿਰਵੀ ਰੱਖੀ ਜਾਇਦਾਦ ਦਾ ਕਬਜ਼ਾ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ।

ਸਿਕਾਇਤਕਰਤਾ ਤੋਂ ਰੀਡਰ ਨੇ ਮੰਗੇ ਸੀ 25 ਹਜ਼ਾਰ

ਬੁਲਾਰੇ ਨੇ ਅੱਗੇ ਕਿਹਾ ਕਿ ਜਦੋਂ ਸਿ਼ਕਾਇਤਕਰਤਾ ਸਮਾਣਾ ਵਿੱਚ ਨਾਇਬ ਤਹਿਸੀਲਦਾਰ ਦੇ ਦਫ਼ਤਰ ਗਿਆ, ਤਾਂ ਉਹ ਦੋਸ਼ੀ ਰੀਡਰ, ਸੰਜੀਵ ਸੱਭਰਵਾਲ ਨੂੰ ਮਿਲਿਆ । ਦੋਸ਼ੀ ਰੀਡਰ ਨੇ ਕੇਸ ਦੀ ਕਾਰਵਾਈ ਵਿੱਚ ਦੇਰੀ ਕਰਨ ਲਈ 25,000 ਦੀ ਰਿਸ਼ਵਤ ਦੀ ਮੰਗ ਕੀਤੀ । ਗੱਲਬਾਤ ਤੋਂ ਬਾਅਦ ਦੋਸ਼ੀ 6,000 ਰੁਪਏ ਦੀ ਸ਼ੁਰੂਆਤੀ ਕਿਸ਼ਤ ਸਵੀਕਾਰ ਕਰਨ ਲਈ ਸਹਿਮਤ ਹੋ ਗਿਆ ਸ਼ਿਕਾਇਤਕਰਤਾ ਨੂੰ 06.07.2026 ਤੋਂ ਬਾਅਦ ਬਾਕੀ ਬਚੀ ਰਕਮ ਦਾ ਭੁਗਤਾਨ ਕਰਨ ਲਈ ਕਿਹਾ ਗਿਆ ।

ਸਿਕਾਇਤ ਤੇ ਕਾਰਵਾਈ ਕਰਦਿਆਂ ਕੀਤਾ ਗਿਆ ਗ੍ਰਿਫ਼ਤਾਰ

ਗੈਰ-ਕਾਨੂੰਨੀ ਰਿਸ਼ਵਤ ਦਾ ਭੁਗਤਾਨ ਕਰਨ ਲਈ ਤਿਆਰ ਨਾ ਹੋਣ ਕਰਕੇ ਸਿ਼ਕਾਇਤਕਰਤਾ ਨੇ ਵੀਬੀ ਰੇਂਜ ਪਟਿਆਲਾ ਨਾਲ ਸੰਪਰਕ ਕੀਤਾ । ਉਸਦੀ ਸਿ਼ਕਾਇਤ `ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਟੀਮ ਨੇ ਦੋਸ਼ੀ ਰੀਡਰ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸਿਕਾਇਤਕਰਤਾ ਤੋਂ 6 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ ।

ਇਸਰੋ ਦੇ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ

0
bomb threat

ਬੇਂਗਲੁਰੂ, 2 ਜੁਲਾਈ 2026 : ਭਾਰਤ ਦੇਸ਼ ਦੇ ਸ਼ਹਿਰ ਬੇਂਗਲੁਰੂ (Bengaluru) ਵਿਖੇ ਬਣੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਦੇ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਮਿਲੀ ਹੈ ।

ਕਿਸ ਤਰ੍ਹਾਂ ਦਿੱਤੀ ਗਈ ਹੈ ਧਮਕੀ

ਮਿਲੀ ਜਾਣਕਾਰੀ ਮੁਤਾਬਕ ਬੇਂਗਲੁਰੂ ‘ਚ ਜੋ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (Indian Space Research Organization) ਦੇ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਸਬੰਧੀ ਪੁਲਸ ਮੁਤਾਬਕ ਇਸਰੋ ਦੇ ਚੇਅਰਮੈਨ ਡਾ. ਵੀ. ਨਾਰਾਇਣਨ ਦੇ ਦਫ਼ਤਰ ਨੂੰ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ । ਇਸ ਖ਼ਬਰ ਤੋਂ ਬਾਅਦ ਪੁਲਸ ਅਤੇ ਬੰਬ ਨਿਰੋਧਕ ਦਸਤਾ (Bomb disposal squad) ਹੈੱਡਕੁਆਰਟਰ ‘ਚ ਪਹੁੰਚ ਕੇ ਬਾਰੀਕੀ ਨਾਲ ਜਾਂਚ-ਪੜਤਾਲ ਕਰ ਰਹੇ ਹਨ ਅਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ।

ਪਟਿਆਲਾ ਪੁਲਸ ਨੇ ਪੁਲਸ ਮੁਕਾਬਲੇ ਵਿਚ ਦੋ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ

0
encounter

ਪਟਿਆਲਾ, 2 ਜੁਲਾਈ 2026 : ਪਟਿਆਲਾ ਪੁਲਸ (Patiala Police) ਨੇ ਰਾਜਪੁਰਾ ਰੋਡ-ਸੰਗਰੂਰ ਬਾਈਪਾਸ ਨੇੜੇ ਗੋਲਡੀ ਢਿੱਲੋ ਗੈਂਗ ਨਾਲ ਜੁੜੇ ਦੋ ਕਥਿਤ ਸ਼ੂਟਰਾਂ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ (Arrested) ਕਰ ਲਿਆ ।

ਕਿਸ ਮਾਮਲੇ ਵਿਚ ਲੋੜੀਂਦੇ ਸਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ, ਇਹ ਦੋਵੇਂ ਬੀਤੇ ਦਿਨੀਂ ਰਾਜਪੁਰਾ ਹਲਕੇ ‘ਚ ਸਥਿਤ ਲਕਸ਼ਮੀ ਪ੍ਰਾਪਰਟੀ ਡੀਲਰ ਦੇ ਦਫ਼ਤਰ ‘ਤੇ ਹੋਈ ਫਾਇਰਿੰਗ ਦੇ ਮਾਮਲੇ ‘ਚ ਲੋੜੀਂਦੇ ਸਨ । ਜਾਣਕਾਰੀ ਮੁਤਾਬਕ ਸੀਆਈਏ ਸਟਾਫ ਪਟਿਆਲਾ ਅਤੇ ਸਪੈਸ਼ਲ ਸੈੱਲ ਪਟਿਆਲਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਸਪਲੈਂਡਰ ਮੋਟਰਸਾਈਕਲ ‘ਤੇ ਰਾਜਪੁਰਾ ਰੋਡ ਵੱਲ ਆ ਰਹੇ ਹਨ। ਇਸ ਦੇ ਆਧਾਰ ‘ਤੇ ਪੁਲਸ ਨੇ ਨਾਕਾਬੰਦੀ (Blockade) ਕੀਤੀ ।

ਕੌਣ ਕੌਣ ਹਨ ਦੋਵੇਂ ਸ਼ੂਟਰ

ਪੁਲਸ ਮੁਤਾਬਕ ਮੁਲਜ਼ਮਾਂ ਨੂੰ ਰੋਕਣ ‘ਤੇ ਦੋਵੇਂ ਕਥਿਤ ਸ਼ੂਟਰਾਂ ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਜਸਕਰਨ ਸਿੰਘ ਨੇ 30 ਬੋਰ ਪਿਸਤੌਲ ਨਾਲ ਪੁਲਸ ਪਾਰਟੀ ‘ਤੇ ਕਥਿਤ ਤੌਰ ‘ਤੇ 4 ਤੋਂ 5 ਫਾਇਰ ਕੀਤੇ । ਜਵਾਬੀ ਕਾਰਵਾਈ ਦੌਰਾਨ ਪੁਲਸ ਦੀ ਗੋਲੀ ਇੱਕ ਮੁਲਜ਼ਮ ਦੀ ਲੱਤ ‘ਚ ਲੱਗੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ।

ਪੁਲਸ ਵਲੋਂ ਮਾਮਲੇ ਦੀ ਜਾਂਚ ਹੈ ਜਾਰੀ

ਪਟਿਆਲਾ ਪੁਲਸ ਦਾ ਦਾਅਵਾ ਹੈ ਕਿ ਇਹ ਦੋਵੇਂ ਬੀਤੇ ਦਿਨੀਂ ਰਾਜਪੁਰਾ ‘ਚ ਲਕਸ਼ਮੀ ਪ੍ਰਾਪਰਟੀ ਡੀਲਰ ਦੇ ਦਫ਼ਤਰ ‘ਤੇ ਹੋਈ ਫਾਇਰਿੰਗ (Firing) ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਗਈਆਂ ਧਮਕੀਆਂ ਦੇ ਮਾਮਲੇ ‘ਚ ਸ਼ਾਮਲ ਸਨ । ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ।

ਲਿਵ-ਇਨ ਰਿਲੇਸ਼ਨਸਿ਼ਪ ’ਚ ਰਹਿਣ ਵਾਲੀ ਪੂਜਾ ਦਾ ਸਾਥੀ ਨੇ ਹੀ ਕੀਤਾ ਕਤਲ

0
Hisar Murder

ਹਿਸਾਰ, 2 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਹਿਸਾਰ ਵਿਖੇ ਲਿਵ ਇਨ ਰਿਲੇਸ਼ਨਸਿ਼ਪ ਵਿਚ ਰਹਿ ਰਹੀ ਇਕ ਮਹਿਲਾ ਦਾ ਉਸਦੇ ਹੀ ਸਾਥੀ ਵਲੋਂ ਕਤਲ (Murder) ਕਰ ਦਿੱਤਾ ਗਿਆ ਹੈ ।

ਕਤਲ ਤੋਂ ਬਾਅਦ ਕਾਤਲ ਖੁਦ ਪਹੁੰਚਿਆ ਥਾਣੇ

ਮਿਲੀ ਜਾਣਕਾਰੀ ਅਨੁਸਾਰ ਹਿਸਾਰ ਦੇ ਸਿਵਨਗਰ (Shivnagar of Hisar) ਇਲਾਕੇ ਵਿੱਚ ਜੋ ਲਿਵ-ਇਨ ਰਿਲੇਸ਼ਨਸਿ਼ਪ ਵਿੱਚ ਰਹਿ ਰਹੀ 32 ਸਾਲਾ ਔਰਤ ਦਾ ਉਸ ਦੇ ਸਾਥੀ ਵੱਲੋਂ ਕਥਿਤ ਤੌਰ ‘ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਖ਼ੁਦ ਸੂਰਯਾਨਗਰ ਪੁਲਸ ਚੌਕੀ ਪਹੁੰਚਿਆ ਅਤੇ ਕਤਲ ਕਰਨ ਦੀ ਗੱਲ ਕਬੂਲ ਕੀਤੀ । ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਕਤਲ ਵਿੱਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ ।

ਕੌਣ ਹੈ ਮ੍ਰਿਤਕਾ

ਮ੍ਰਿਤਕਾ ਦੀ ਪਛਾਣ ਪੂਜਾ (Pooja) (32) ਵਜੋਂ ਹੋਈ ਹੈ, ਜੋ ਪਿਛਲੇ ਕਰੀਬ ਪੰਜ ਸਾਲਾਂ ਤੋਂ ਗੌਰਵ (28) ਨਾਲ ਲਿਵ-ਇਨ ਰਿਲੇਸ਼ਨਸ਼ਿਪ (Live-in relationship) ਵਿੱਚ ਰਹਿ ਰਹੀ ਸੀ। ਵੀਰਵਾਰ ਸਵੇਰੇ ਮੁਲਜ਼ਮ ਗੌਰਵ ਖ਼ੁਦ ਸੂਰਯਾਨਗਰ ਪੁਲਸ ਚੌਕੀ ਪਹੁੰਚਿਆ ਅਤੇ ਪੁਲਸ ਨੂੰ ਦੱਸਿਆ ਕਿ ਉਸ ਨੇ ਪੂਜਾ ਦਾ ਕਤਲ ਕਰ ਦਿੱਤਾ ਹੈ । ਸੂਚਨਾ ਮਿਲਦਿਆਂ ਹੀ ਪੁਲਸ ਮੁਲਜ਼ਮ ਨੂੰ ਨਾਲ ਲੈ ਕੇ ਮੌਕੇ `ਤੇ ਪਹੁੰਚੀ, ਜਿੱਥੇ ਕਮਰੇ ਵਿੱਚ ਔਰਤ ਦੀ ਲਾਸ਼ (Woman’s corpse) ਪਈ ਮਿਲੀ । ਪੁਲਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰਕੇ ਫੋਰੈਂਸਿਕ ਟੀਮ ਨੂੰ ਬੁਲਾਇਆ ਅਤੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ।

ਦੇਰ ਰਾਤ ਦੋਹਾਂ ਵਿਚਕਾਰ ਹੋਇਆ ਸੀ ਮਾਮੂਲੀ ਜਿਹਾ ਝਗੜਾ

ਮੁਢਲੀ ਜਾਂਚ ਅਨੁਸਾਰ ਦੇਰ ਰਾਤ ਕਰੀਬ ਤਿੰਨ ਵਜੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ । ਦੋਸ਼ ਹੈ ਕਿ ਗੁੱਸੇ ਵਿੱਚ ਆ ਕੇ ਗੌਰਵ ਨੇ ਪੂਜਾ ‘ਤੇ ਚਾਕੂ ਨਾਲ ਕਈ ਵਾਰ ਕੀਤੇ । ਔਰਤ ਦੇ ਗਲੇ, ਪੇਟ ਅਤੇ ਪਿੱਠ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪੁਲਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦਾਅਵਾ ਕੀਤਾ ਕਿ ਪੂਜਾ ਪਿਛਲੇ ਕੁਝ ਮਹੀਨਿਆਂ ਤੋਂ ਕਿਸੇ ਹੋਰ ਨੌਜਵਾਨ ਦੇ ਸੰਪਰਕ ਵਿੱਚ ਸੀ, ਜਿਸ ਕਾਰਨ ਉਸ ਨੇ ਇਹ ਕਤਲ ਕੀਤਾ । ਪੁਲਸ ਦਾ ਕਹਿਣਾ ਹੈ ਕਿ ਇਸ ਦਾਅਵੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ।

ਮ੍ਰਿਤਕਾ ਦੀ ਮਾਂ ਨੇ ਗੌਰਵ ਤੇ ਲਗਾਏ ਗੰਭੀਰ ਦੋਸ਼

ਜਾਣਕਾਰੀ ਅਨੁਸਾਰ ਪੂਜਾ ਦੇ ਪਹਿਲਾਂ ਦੋ ਵਿਆਹ ਹੋ ਚੁੱਕੇ ਸਨ ਅਤੇ ਉਸ ਦੇ ਤਿੰਨ ਬੱਚੇ ਹਨ । ਦੂਜੇ ਵਿਆਹ ਤੋਂ ਬਾਅਦ ਰਿਸ਼ਤੇ ਖ਼ਰਾਬ ਹੋਣ ‘ਤੇ ਉਹ ਗੌਰਵ ਨਾਲ ਰਹਿਣ ਲੱਗ ਪਈ ਸੀ । ਦੂਜੇ ਪਾਸੇ ਮ੍ਰਿਤਕਾ ਦੀ ਮਾਂ ਨੇ ਮੁਲਜ਼ਮ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਧੀ ਤੋਂ ਗਲਤ ਕੰਮ ਕਰਵਾਉਂਦਾ ਸੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸੀ । ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ । ਪੋਸਟਮਾਰਟਮ ਰਿਪੋਰਟ ਫੋਰੈਂਸਿਕ ਜਾਂਚ ਅਤੇ ਹੋਰ ਸਬੂਤਾਂ ਦੇ ਆਧਾਰ `ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।