ਪਤਨੀ ਦੀ ਲਾਸ਼ ਨੂੰ ਕੋਬਰਾ ਤੋਂ ਡੰਗਵਾਉਣ ਤੇ ਸਾਬਕਾ ਬੈਂਕ ਮੈਨੇਜਰ ਨੂੰ ਉਮਰ ਕੈਦ

0
22
life sentence

ਇੰਦੌਰ (ਮੱਧ ਪ੍ਰਦੇਸ਼), 2 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਇੰਦਰ ਵਿਖੇ ਇਕ ਵਿਅਕਤੀ ਨੂੰ ਪਤਨੀ ਦੀ ਲਾਸ਼ ਨੂੰ ਸੱਪ ਤੋਂ ਡੰਗਵਾਉਣ ਤੇ ਸਜ਼ਾ ਸੁਣਾਈ ਗਈ ਹੈ ।

ਸਜ਼ਾ ਦੇ ਨਾਲ-ਨਾਲ ਕਿੰਨਾ ਜੁਰਮਾਨਾ ਲਗਾਇਆ ਗਿਆ

ਮਿਲੀ ਜਾਣਕਾਰੀ ਅਨੁਸਾਰ ਇੰਦੌਰ ਦੀ ਜਿਲਾ ਅਦਾਲਤ (Indore District Court) ਨੇ ਇਕ ਮਹਿਲਾ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਕੋਬਰਾ ਸੱਪ ਤੋਂ ਡੰਗਵਾਉਣ ਦੇ ਜ਼ੁਰਮ ਵਿਚ ਉਸ ਦੇ ਪਤੀ ਨੂੰ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ਹੈ ਅਤੇ 45,000 ਰੁਪਏ ਜੁਰਮਾਨਾ ਲਗਾਇਆ । ਮੁਕੱਦਮਾ ਵਿਭਾਗ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ।

ਕਿਹੜੀ ਕਿਹੜੀ ਧਾਰਾ ਤਹਿਤ ਵਿਅਕਤੀ ਨੂੰ ਠਹਿਰਾਇਆ ਗਿਆ ਦੋਸ਼ੀ

ਜਿਲਾ ਅਦਾਲਤ ਦੇ ਵਧੀਕ ਸੈਸ਼ਨ ਜੱਜ ਹੇਮੰਤ ਕੁਮਾਰ ਰਘੁਵੰਸ਼ੀ ਨੇ ਅਮਿਤੇਸ਼ ਪਟੇਰੀਆ ਉਰਫ ਸ਼ਾਲੂ (43) ਨੂੰ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ), ਧਾਰਾ 201 (ਅਪਰਾਧ ਦੇ ਸਬੂਤ ਮਿਟਾਉਣਾ) ਅਤੇ ਵਣ ਜੀਵ ਸੁਰੱਖਿਆ ਐਕਟ 1972 ਦੀ ਧਾਰਾ 51 (ਸੁਰੱਖਿਅਤ ਜੰਗਲੀ ਜੀਵ ਦੀ ਹੱਤਿਆ) ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ।

LEAVE A REPLY

Please enter your comment!
Please enter your name here