Home Blog Page 326

ਨਾਬਾਲਗ ਲੜਕੀ ਨਾਲ ਸਾਥੀਆਂ ਨੇ ਕੀਤਾ ਗੈਂਗਰੇਪ

0
Rape

ਲਖਨਊ, 6 ਨਵੰਬਰ 2025 : ਭਾਰਤ ਦੇਸ਼ ਵਿਚ ਲੜਕੀਆਂ ਨਾਲ ਰੇਪ ਜਾਂ ਗੈਂਗਰੇਪ (Gangrape) ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਦੋਂ ਕਿ ਸਰਕਾਰਾਂ ਵਲੋਂ ਅਜਿਹੇ ਘਿਣਾਉਣੇ ਅਪਰਾਧਾਂ ਲਈ ਸਖ਼ਤ ਕਾਨੂੰਨ ਵੀ ਬਣਾਏ ਹੋਏ ਹਨ । ਇਸ ਸਭ ਦੇ ਚਲਦਿਆਂ ਹਾਲ ਹੀ ਵਿਚ ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ’ਚ ਇਕ ਨਾਬਾਲਗ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ ।

ਆਰੋਪੀ ਅਤੇ ਉਸ ਦੇ ਸਾਥੀਆਂ ਵੱਲੋਂ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ

ਆਰੋਪੀ ਅਤੇ ਉਸ ਦੇ ਸਾਥੀਆਂ ਵੱਲੋਂ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ ।  ਆਰੋਪੀਆਂ ਨੇ ਇਥੇ ਹੀ ਬੱਸ ਨਹੀਂ ਕੀਤੀ ਸਗੋਂ ਨਾਬਾਲਗ ਦਾ ਅਸ਼ਲੀਲ ਵੀਡੀਓ (Pornographic videos) ਬਣਾਈ ਅਤੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦਿੰਦਿਆਂ ਉਸ ਨਾਲ ਦੋ ਦਿਨਾਂ ਤੱਕ ਦਰਿੰਦਗੀ ਕੀਤੀ । ਪੀੜਤਾ ਕਿਸੇ ਤਰ੍ਹਾਂ ਆਰੋਪੀਆਂ ਦੇ ਚੁੰਗਲ ’ਚੋਂ ਭੱਜ ਕੇ ਸਰੋਜਨੀ ਨਗਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ । ਜਿਸ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ।

ਕੀ ਦੱਸਿਆ ਥਾਣਾ ਦੇ ਐਸ. ਐਚ. ਓ. ਨੇ

ਸਰੋਜਨੀ ਨਗਰ ਥਾਣੇ ਦੇ ਐਸ. ਐਚ. ਓ. (S. H. O. of Sarojini Nagar police station.)  ਨੇ ਦੱਸਿਆ ਕਿ ਇਸ ਮਾਮਲੇ ’ਚ ਵਿਮਲ ਸਮੇਤ ਤਿੰਨ ਆਰੋਪੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਜਦਕਿ ਦੋ ਆਰੋਪੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

ਕੀ ਸੀ ਸਾਰਾ ਮਾਮਲਾ

ਪ੍ਰਾਪਤ ਜਾਣਕਾਰੀ ਮੁਤਾਬਕ ਜਿਸ ਲੜਕੀ ਨਾਲ ਗੈਂਗਰੇਪ ਹੋਇਆ 15 ਸਾਲਾ ਦੀ ਹੈ ਤੇ ਪੀੜਤਾ ਨੇ ਡੇਢ ਮਹੀਨੇ ਪਹਿਲਾਂ ਇੰਸਟਾਗ੍ਰਾਮ ’ਤੇ ਵਿਮਲ ਯਾਦਵ ਨਾਮੀ ਸਖਸ਼ ਤੇ ਨਾਲ ਦੋਸਤੀ ਹੋਈ ਸੀ । ਦੋਸਤੀ ਹੋਣ ਤੋਂ ਬਾਅਦ ਦੋਵਾਂ ਦਰਮਿਆਨ ਗੱਲਬਾਤ ਸ਼ੁਰੂ ਹੋ ਗਈ । ਪਰਿਵਾਰਕ ਮੈਂਬਰਾਂ ਅਨੁਸਾਰ ਵਿਮਲ ਦੇ ਕਹਿਣ ’ਤੇ ਪੀੜਤਾ 2 ਨਵੰਬਰ ਨੂੰ ਰਾਤੀਂ 10 ਵਜੇ ਘਰ ਤੋਂ ਚਲੀ ਗਈ । ਮੰਗਲਵਾਰ ਨੂੰ ਜਦੋਂ ਉਹ ਘਰ ਵਾਪਸ ਪਰਤੀ ਤਾਂ ਉਸ ਨੇ ਆਪ ਬੀਤੀ ਘਰ ਵਾਲਿਆਂ ਨੂੰ ਦੱਸੀ । ਜਿਸ ਤੋਂ ਬਾਅਦ ਪੀੜਤਾ ਦੇ ਪਰਿਵਾਰ ਨੇ ਸਰੋਜਨੀ ਨਗਰ ਥਾਣੇ (Sarojini Nagar Police Station) ’ਚ ਸ਼ਿਕਾਇਤ ਦਰਜ ਕਰਵਾਈ । ਪੀੜਤਾ ਦੇ ਘਰ ਵਾਲਿਆਂ ਨੇ ਦੱਸਿਆ ਕਿ ਵਿਮਲ ਦੇ ਨਾਲ ਦੋ ਹੋਰ ਲੜਕੇ ਵੀ ਸਨ ।

Read More : ਕਰਨਾਟਕ ਵਿੱਚ ਇਜ਼ਰਾਈਲੀ ਸੈਲਾਨੀ ਅਤੇ ਹੋਮਸਟੇ ਮਾਲਕਣ ਨਾਲ ਗੈਂਗਰੇਪ

ਡਿਪਟੀ ਕਮਿਸ਼ਨਰ ਨੇ ਪਿੰਡ ਖਰੋਲਾ ‘ਚ ਲੱਗੇ ਜਨ ਸੁਵਿਧਾ ਕੈਂਪ ਦਾ ਲਿਆ ਜਾਇਜ਼ਾ

0
village Kharola

ਰਾਜਪੁਰਾ, 6 ਨਵੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਰਾਜਪੁਰਾ ਦੇ ਪਿੰਡ ਖਰੋਲਾ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ (Special Camp) ਦਾ ਜਾਇਜ਼ਾ ਲਿਆ ।

ਡਾ. ਪ੍ਰੀਤੀ ਯਾਦਵ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਦੇ ਮਸਲੇ ਤੁਰੰਤ ਹੱਲ ਕਰਨ ਦੀ

ਹਦਾਇਤ

ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਅਤੇ ਸਰਕਾਰੀ ਸੇਵਾਵਾ (Government services) ਪ੍ਰਦਾਨ ਕਰਨ ‘ਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ । ਇਸ ਮੌਕੇ ਉਨ੍ਹਾਂ ਦੇ ਨਾਲ ਐਸ. ਡੀ. ਐਮ. ਰਾਜਪੁਰਾ ਅਵਿਕੇਸ਼ ਗੁਪਤਾ ਵੀ ਮੌਜੂਦ ਸਨ । ਡਿਪਟੀ ਕਮਿਸ਼ਨਰ ਨੇ ਸਰਕਾਰੀ ਐਲੀਮੈਂਟਰੀ ਸਕੂਲ ‘ਚ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸਕੂਲ ‘ਚ ਕਰਾਈ ਜਾਂਦੀ ਪੜ੍ਹਾਈ ਤੇ ਮਿਡ ਡੇਅ ਮੀਲ ਦਾ ਵੀ ਜਾਇਜ਼ਾ ਲਿਆ । ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਇਸ ਮੌਕੇ ਸਿਹਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਵਿਭਾਗ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ, ਸਮਾਜਿਕ ਸੁਰੱਖਿਆ, ਵਣ ਵਿਭਾਗ, ਸਹਿਕਾਰਤਾ ਆਦਿ ਵਿਭਾਗਾਂ ਦੀਆਂ ਸਟਾਲਾਂ ਦਾ ਦੌਰਾ ਕਰਕੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੈਂਪਾਂ ਵਿੱਚ ਆਉਣ ਵਾਲੇ ਨਾਗਰਿਕਾਂ ਦੀ ਪੂਰੀ ਗੰਭੀਰਤਾ ਨਾਲ ਸਮੱਸਿਆ ਸੁਣਕੇ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ।

ਲੋਕਾਂ ਨਾਲ ਗੱਲਬਾਤ ਕਰਕੇ ਪ੍ਰਦਾਨ ਸੇਵਾਵਾਂ ‘ਤੇ ਤਸੱਲੀ ਪ੍ਰਗਟਾਈ, ਕਿਹਾ ਕਿਸੇ ਨਾਗਰਿਕ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਵਾਂਗੇ

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ (Punjab Government) ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੇ ਨਿਵੇਕਲੇ ਉਪਰਾਲੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਜਾ ਰਹੇ ਜਨ ਸੁਵਿਧਾ ਕੈਂਪਾਂ ਦਾ ਲਾਭ ਲੈਣ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਅਜਿਹੇ ਕੈਂਪਾਂ ਵਿੱਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਮੌਕੇ ‘ਤੇ ਹੱਲ ਕਰਦਿਆਂ ਸਾਂਝ ਕੇਂਦਰ ਅਤੇ ਸੇਵਾ ਕੇਂਦਰਾਂ ਸਮੇਤ ਵੱਖ ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਲੋਕਾਂ ਨੂੰ ਇਕੋ ਛੱਤ ਥੱਲੇ ਮੁਹੱਈਆ ਕਰਵਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ । ਇਸ ਮੌਕੇ ਬੀ. ਡੀ. ਪੀ. ਓ. ਬਨਦੀਪ ਸਿੰਘ, ਪਿੰਡ ਦੇ ਸਰਪੰਚ ਨਾਹਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ ।

Read More : 111 ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ 4585 ਲੋਕ : ਹਰਦੀਪ ਸਿੰਘ ਮੁੰਡੀਆਂ

ਵਿਧਾਇਕ ਪਠਾਣਮਾਜਰਾ ਦੀ ਕੋਠੀ ਬਾਹਰ ਚਿਪਕਾਇਆ ਨੋਟਿਸ

0
Pathanmajra

ਪਟਿਆਲਾ, 6 ਨਵੰਬਰ 2025 : ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੂੰ ਪਟਿਆਲਾ ਦੀ ਮਾਨਯੋਗ ਅਦਾਲਤ ਨੇ ਇਕ ਨੋਟਿਸ ਭੇਜ ਕੇ ਆਖਰੀ ਮੌਕਾ ਦਿੱਤਾ ਹੈ ਕਿ ਉਹ ਰੇਪ ਮਾਮਲੇ ਵਿਚ ਕੋਰਟ ਵਿਚ ਪੇਸ਼ ਹੋ ਸਕਣ । ਅਦਾਲਤ ਨੇ ਉਨ੍ਹਾਂ ਨੂੰ 12 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ।

12 ਨਵੰਬਰ ਤੱਕ ਪੇਸ਼ ਨਾ ਹੋਣ ਤੇ ਦਿੱਤਾ ਜਾਵੇਗਾ ਭਗੌੜਾ ਕਰਾਰ

ਮਾਨਯੋਗ ਅਦਾਲਤ ਨੇ ਵਿਧਾਇਕ ਪਠਾਣਮਾਜਰਾ ਨੂੰ ਜਾਰੀ ਕੀਤੇ ਨੋਟਿਸ (Notice) ਵਿਚ ਜਿਥੇ 12 ਨਵੰਬਰ ਤੱਕ ਪੇਸ਼ ਹੋਣ ਦੇ ਹੁਕਮ ਦਿੱਤੇ ਹਨ, ਉਥੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੇਸ਼ ਨਾ ਹੋਇਆ ਗਿਆ ਤਾਂ ਅਦਾਲਤ ਵਲੋਂ ਪਠਾਣਮਾਜਰਾ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ । ਇਥੇ ਹੀ ਬਸ ਨਹੀਂ ਪੇਸ਼ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੀ ਜਾਇਦਾਦ ਵੀ ਕੁਰਕ ਕੀਤੀ ਜਾ ਸਕਦੀ ਹੈ ।

Read More : ਵਿਧਾਇਕ ਪਠਾਣਮਾਜਰਾ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ 9 ਤੇ ਪਈ

ਸੜਕ ਹਾਦਸੇ ਵਿਚ ਤਿੰਨ ਦੋੋਸਤਾਂ ਦੀ ਹੋਈ ਮੌਤ

0
Road Accident

ਹਰਿਆਣਾ, 6 ਨਵੰਬਰ 2025 : ਪੂਜਾ ਸਮਾਗਮ ਵਿਚ ਸ਼ਾਮਲ ਹੋਣ ਲਈ ਕਾਰ ਵਿਚ ਸਵਾਰ ਤਿੰਨ ਦੋਸਤਾਂ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ।

ਕਿਸ ਨਾਲ ਟਕਰਾ ਗਈ ਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਮਹਿੰਦਰਗੜ੍ਹ (Mahendragarh in Haryana) ਜਿ਼ਲ੍ਹੇ ਵਿੱਚ ਬੀਤੀ ਰਾਤ ਨੂੰ ਇਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ `ਤੇ ਹੀ ਮੌਤ ਹੋ ਗਈ ਜੋ ਕਿ ਇੱਕ ਪੂਜਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਇੱਕ ਕਾਰ ਵਿੱਚ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਇੱਕ ਡੰਪਰ ਟਰੱਕ ਨਾਲ ਟਕਰਾ ਗਈ ।

ਕੌਣ ਹੈ ਮਰਨ ਵਾਲਿਆਂ ਵਿਚ

ਹਰਿਆਣਾ ਦੇ ਮਹਿੰਦਰਗੜ੍ਹ ਜਿ਼ਲੇ ਵਿਚ ਬੀਤੀ ਰਾਤ ਜਿਨ੍ਹਾਂ ਤਿੰਨ ਦੋਸਤਾਂ ਦੀ ਮੌਤ (Death of three friends) ਹੋ ਗਈ ਵਿਚ ਪਛਾਣ ਲੋਕੇਸ਼ (30) ਮਨੋਜ (28) ਅਤੇ ਕੌਸ਼ਲ (21) ਵਜੋਂ ਹੋਈ ਹੈ । ਇਕ ਨੌਜਵਾਨ ਦੀ ਹਾਲਤ ਗੰਭੀਰ ਹੈ । ਦੱਸਣਯੋਗ ਹੈ ਕਿ ਕਾਰ ਏਅਰਬੈਗ ਵਾਲੀ ਸਹੂਲਤ ਨਾਲ ਲੈਸ ਹੈ ਪਰ ਫਿਰ ਵੀ ਨੌਜਵਾਨ ਕਾਰ ਹਾਦਸੇ ਵਿਚ ਨਹੀਂ ਬਚ ਸਕੇ । ਪੁਲਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਮਹਿੰਦਰਗੜ੍ਹ ਸਿਵਲ ਹਸਪਤਾਲ ਭੇਜ ਦਿੱਤਾ ਹੈ । ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਡੰਪਰ ਅਤੇ ਉਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ।

Read More : ਸੜਕ ਹਾਦਸੇ ਵਿਚ ਹੋਈ ਪੰਜਾਬੀ ਨੌਜਵਾਨ ਦੀ ਇਟਲੀ `ਚ ਮੌਤ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

0
Amarinder Raja Warring

ਚੰਡੀਗੜ੍ਹ, 6 ਨਵੰਬਰ 2025 : ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਵਿੱਚ ਤਰਨਤਾਰਨ ਜਿਮਨੀ ਚੋਣਾਂ ਦੌਰਾਨ ਜਾਨੋਂ ਮਾਰਨ (To kill) ਦੀ ਧਮਕੀ ਦਿੱਤੀ ਗਈ ਹੈ । ਇਥੇ ਹੀ ਬਸ ਨਹੀਂ ਧਮਕੀ ਸਿਰਫ਼ ਵੜਿੰਗ ਨੂੰ ਹੀ ਨਹੀਂ ਬਲਕਿ ਉਨ੍ਹਾਂ ਦੇ ਪਰਿਵਾਰ ਨੂੰ ਵੀ ਦਿੱਤੀ ਗਈ ਹੈ।

ਕਿਸ ਕਿਸ ਨੂੰ ਮਿਲੀ ਹੈ ਧਮਕੀ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਰਾਜਬੀਰ ਭੁੱਲਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਸੁਰੱਖਿਆ ਦੀ ਮੰਗ ਕੀਤੀ ਹੈ ।

ਕਿਵੇਂ ਦਿੱਤੀ ਗਈ ਧਮਕੀ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਹਿਲਾਂ ਵਟਸਐਪ ਕਾਲ ਰਾਹੀਂ ਅਤੇ ਫਿਰ ਵੁਆਇਸ ਕਾਲ ਮੈਸਜ ਰਾਹੀਂ ਜਾਨੋਂ ਮਾਰਨ ਦੀ ਧਮਕੀ (Death threat) ਦਿੱਤੀ ਗਈ । ਇਸ ਮਾਮਲੇ ਵਿਚ ਪੁਲਸ ਵੱਲੋਂ ਪਾਕਿਸਤਾਨ ਸਥਿਤ ਗੈਂਗਸਟਰ ਅਤੇ ਅੱਤਵਾਦੀ ਹਰਵਿੰਦਰ ਰਿੰਦਾ ਸਮੇਤ ਦੋ ਹੋਰਨਾਂ ਵਿਰੁੱਧ ਤਰਨਤਾਰਨ ਵਿੱਚ ਐਫ. ਆਈ. ਆਰ. ਦਰਜ ਕੀਤੀ ਗਈ ਹੈ ।

ਸੜਕ ਹਾਦਸੇ ਵਿਚ ਹੋਈ ਪੰਜਾਬੀ ਨੌਜਵਾਨ ਦੀ ਇਟਲੀ `ਚ ਮੌਤ

0
Punjabi Youth Dies

ਚੰਡੀਗੜ੍ਹ, 6 ਨਵੰਬਰ 2025 : ਪੰਜਾਬ ਦੇ ਨਵਾਂਸ਼ਹਿਰ ਨਾਲ ਸਬੰਧਤ ਇਕ ਪੰਜਾਬੀ ਨੌਜਵਾਨ ਦੀ ਇਟਲੀ ਵਿਖੇ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਮ੍ਰਿਤਕ

ਪੰਜਾਬ ਦੇ ਨਵਾਂਸ਼ਹਿਰ ਦੇ ਪੋਸ਼ੀ ਨਾਲ ਸਬੰਧ ਖੇਤਰ ਦੇ ਵਸਨੀਕ ਪੰਜਾਬੀ ਨੌਜਵਾਨ ਜਿਸਦੀ ਇਟਲੀ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ਦਾ ਨਾਮ ਕੁਲਵਿੰਦਰ ਕੁਮਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੁਮਾਰ ਇਟਲੀ (Italy) ਦੇ ਇਕ ਪਿੰਡ ਸਾਨ-ਵੀਟੋ-ਅਲ-ਤਾਲਿਆਮੈਂਟੋ, ਜ਼ਿਲ੍ਹਾ ਪੋਰਡੇਨੋਨ ਵਿਖੇ ਆਪਣੇ ਪਰਿਵਾਰ ਸਮੇਤ ਪਤਨੀ ਰੀਨਾ ਰਾਣੀ, ਪੁੱਤਰੀ ਮਨਜੋਤ ਕੌਰ ਅਤੇ ਪੁੱਤਰ ਰਣਵੀਰ ਸਿੰਘ ਨਾਲ ਰਹਿ ਰਿਹਾ ਸੀ।

ਕਿਸ ਨਾਲ ਹੋਇਆ ਨੌਜਵਾਨ ਦਾ ਹਾਦਸਾ

ਕੁਲਵਿੰਦਰ ਸਿੰਘ ਜੋ ਰੋਜ਼ਾਨਾ ਵਾਂਗ ਸਵੇਰ ਵੇਲੇ ਇਟਲੀ ਦੇ ਇੱਕ ਡਰਾਈਵਿੰਗ ਸਕੂਲ ਵਿਚ ਡਰਾਈਵਿੰਗ ਕਲਾਸ ਲਗਾਉਣ ਵਾਸਤੇ ਆਪਣੇ ਇਲੈਕਟ੍ਰਿਕ ਸਾਈਕਿਲ `ਤੇ ਸਵਾਰ ਹੋ ਕੇ ਡੇਲੀਜ਼ੀਆ ਨਾਂਅ ਦੇ ਪੁਲ ਉੱਪਰ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਟਰੱਕ (High-speed truck) ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੋਕੇ ਤੇ ਹੀ ਮੌਤ ਹੋ ਗਈ । ਟਰੱਕ ਚਾਲਕ ਜਿਸਨੇ ਹਾਦਸੇ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਨੂੰ ਪੁਲਸ ਨੇ ਗ੍ਰਿਫ਼ਤਾਰ (Arrested) ਕਰਕੇ ਜੇਲ੍ਹ `ਚ ਭੇਜ ਦਿੱਤਾ ਹੈ ।

Read More : ਭਵਾਨੀਗੜ੍ਹ ਦੇ ਦੋ ਨੌਜਵਾਨਾਂ ਦੀ ਹੋਈ ਸੜਕ ਹਾਦਸੇ `ਚ ਮੌਤ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

0
Cabinet Minister

ਚੰਡੀਗੜ੍ਹ, 6 ਨਵੰਬਰ 2025 : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ (Punjab Tourism and Cultural Affairs Minister) ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ (350th Martyrdom Anniversary of Sri Guru Tegh Bahadur Ji) ਪੂਰੀ ਸ਼ਰਧਾ ਨਾਲ ਵੱਡੇ ਪੱਧਰ ‘ਤੇ ਮਨਾ ਰਹੀ ਹੈ । ਇਨ੍ਹਾਂ ਸਮਾਗਮਾਂ ਦੀ ਕਾਮਯਾਬੀ ਅਤੇ ਵਿਉਂਤਬੰਦੀ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਨੋਡਲ ਵਿਭਾਗ ਨਿਯੁਕਤ ਕੀਤਾ ਗਿਆ ਹੈ ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ-ਕਸਬਿਆਂ ਵਿੱਚੋਂ ਦੀ ਹੁੰਦੇ ਹੋਏ 22 ਨਵੰਬਰ ਨੂੰ ਸ੍ਰੀ ਅਨੰਦਪੁਰ

ਸਾਹਿਬ ਪੁੱਜਣਗੇ : ਸੌਂਦ

ਵੱਖ-ਵੱਖ ਸ਼ਹਿਰਾਂ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨਾਂ (Nagar Kirtans) ਬਾਬਤ ਸੌਂਦ ਨੇ ਦੱਸਿਆ ਕਿ 19 ਨਵੰਬਰ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਸ਼ੁਰੂ ਹੋਣ ਵਾਲੇ 4 ਨਗਰ ਕੀਰਤਨ ਕੁੱਲ 1563 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ ਅਤੇ ਇਹ ਪੂਰੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ-ਕਸਬਿਆਂ ਵਿੱਚੋਂ ਦੀ ਹੁੰਦੇ ਹੋਏ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜਣਗੇ । ਉਨ੍ਹਾਂ ਦੱਸਿਆ ਕਿ ਮੁੱਖ ਨਗਰ ਕੀਰਤਨ 19 ਨਵੰਬਰ ਨੂੰ ਸ੍ਰੀਨਗਰ ਤੋਂ ਸ਼ੁਰੂ ਹੋਵੇਗਾ, ਜੋ ਜੰਮੂ, ਪਠਾਨਕੋਟ, ਦਸੂਹਾ, ਹੁਸ਼ਿਆਰਪੁਰ, ਮਾਹਿਲਪੁਰ ਅਤੇ ਗੜ੍ਹਸ਼ੰਕਰ ਹੁੰਦਾ ਹੋਇਆ 22 ਨਵੰਬਰ ਨੂੰ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ । 19 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਜੰਮੂ ਤੇ 20 ਨਵੰਬਰ ਨੂੰ ਪਠਾਨਕੋਟ ਵਿਖੇ ਹੋਵੇਗਾ, ਜਦਕਿ 21 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਠਹਿਰਾਅ ਹੋਵੇਗਾ ।

20 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ 21 ਨਵੰਬਰ ਨੂੰ ਜਲੰਧਰ

ਵਿਖੇ ਹੋਵੇਗਾ

ਇਹ ਨਗਰ ਕੀਰਤਨ (Nagar Kirtan) ਕੁੱਲ 544 ਕਿਲੋਮੀਟਰ ਦੀ ਵਾਟ ਤੈਅ ਕਰੇਗਾ । ਮਾਝਾ-ਦੁਆਬਾ ਰੂਟ ‘ਤੇ 20 ਨਵੰਬਰ ਨੂੰ ਨਗਰ ਕੀਰਤਨ ਗੁਰਦਾਸਪੁਰ ਤੋਂ ਸ਼ੁਰੂ ਹੋਵੇਗਾ ਅਤੇ ਬਟਾਲਾ, ਬਾਬ ਬਕਾਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਗੋਇੰਦਵਾਲ ਸਾਹਿਬ, ਕਪੂਰਥਲਾ, ਕਰਤਾਰਪੁਰ, ਜਲੰਧਰ, ਬੰਗਾ ਤੇ ਬਲਾਚੌਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਪੁੱਜੇਗਾ । 20 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ 21 ਨਵੰਬਰ ਨੂੰ ਜਲੰਧਰ ਵਿਖੇ ਹੋਵੇਗਾ । ਇਹ ਨਗਰ ਕੀਰਤਨ ਕੁੱਲ 345 ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ । ਮਾਲਵਾ 1 ਰੂਟ ‘ਤੇ 20 ਨਵੰਬਰ ਨੂੰ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋਵੇਗਾ ਅਤੇ ਫਿਰੋਜ਼ਪੁਰ, ਮੋਗਾ, ਜਗਰਾਓਂ, ਲੁਧਿਆਣਾ, ਖੰਨਾ, ਸਰਹਿੰਦ, ਫਤਹਿਗੜ੍ਹ ਸਾਹਿਬ, ਮੋਰਿੰਡਾ, ਚਮਕੌਰ ਸਾਹਿਬ ਅਤੇ ਰੂਪਨਗਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ ।

ਮਾਲਵਾ-2 ਰੂਟ ‘ਤੇ 20 ਨਵੰਬਰ ਨੂੰ ਨਗਰ ਕੀਰਤਨ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ

20 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਲੁਧਿਆਣਾ ਵਿਖੇ ਅਤੇ 21 ਨਵੰਬਰ ਨੂੰ ਫਤਹਿਗੜ੍ਹ ਸਾਹਿਬ (Fatehgarh Sahib)  ਵਿਖੇ ਹੋਵੇਗਾ । ਇਹ ਨਗਰ ਕੀਰਤਨ ਕੁੱਲ 320 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ। ਸੌਂਦ ਨੇ ਅੱਗੇ ਦੱਸਿਆ ਕਿ ਮਾਲਵਾ-2 ਰੂਟ ‘ਤੇ 20 ਨਵੰਬਰ ਨੂੰ ਨਗਰ ਕੀਰਤਨ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ ਅਤੇ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਰਾਜਪੁਰਾ, ਬਨੂੜ, ਮੋਹਾਲੀ, ਕੁਰਾਲੀ ਅਤੇ ਰੂਪਨਗਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। 20 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਸੰਗਰੂਰ ਵਿਖੇ ਅਤੇ 21 ਨਵੰਬਰ ਨੂੰ ਮੋਹਾਲੀ ਵਿਖੇ ਹੋਵੇਗਾ । ਇਹ ਨਗਰ ਕੀਰਤਨ ਕੁੱਲ 354 ਕਿਲੋਮੀਟਰ ਦਾ ਫ਼ਾਸਲਾ ਤੈਅ ਕਰੇਗਾ। ਤਰੁਨਪ੍ਰੀਤ ਸਿੰਘ ਸੌਂਦ ਨੇ ਦੁਨੀਆਂ ਭਰ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੀਰਤਨਾਂ ਵਿੱਚ ਹਾਜ਼ਰੀ ਭਰ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪ੍ਰਤੀ ਆਪਣੀ ਸ਼ਰਧਾ-ਸਤਿਕਾਰ ਭੇਟ ਕਰਨ। ਉਨ੍ਹਾਂ ਬਾਕੀ ਸਮਾਗਮਾਂ ਵਿੱਚ ਵੀ ਸਾਰੀ ਸੰਗਤ ਨੂੰ ਹੁੰਮ ਹੁੰਮਾ ਕੇ ਸ਼ਮੂਲੀਅਤ ਦਾ ਸੱਦਾ ਦਿੱਤਾ ਹੈ ।

Read More : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇ ਤਿੰਨ ਵਿਰੁੱਧ ਕੇਸ ਦਰਜ

0
Case registered

ਘਨੌਰ, 6 ਨਵੰਬਰ 2025 : ਥਾਣਾ ਘਨੌਰ ਪੁਲਸ (Ghanaur Police Station) ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 108 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਜਿਹੜੇ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅੰਜਲੀ ਪੁੱਤਰੀ ਸਤਗੁਰੂ ਸਿੰਘ, ਸੁਰਿੰਦਰ ਕੋਰ ਪਤਨੀ ਸਤਗੁਰੂ ਸਿੰਘ ਵਾਸੀਆਨ ਗੁਲਾਬ ਨਗਰ ਰਾਜਪੁਰਾ ਥਾਣਾ ਸਿਟੀ ਰਾਜਪੁਰਾ, ਅਭੀ ਕੁਮਾਰ ਵਾਸੀ ਪਿੰਡ ਝਜੋ ਥਾਣਾ ਬਨੂੰੜ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਲਵੰਤ ਕੋਰ (Complainant Kulwant Kaur) ਪਤਨੀ ਗੁਰਚਰਨ ਸਿੰਘ ਵਾਸੀ ਪਿੰਡ ਸੰਜਰਪੁਰ ਥਾਣਾ ਘਨੌਰ ਨੇ ਦੱਸਿਆ ਕਿ ਉਸਦਾ ਲੜਕਾ ਗੁਰਪ੍ਰੀਤ ਸਿੰਘ ਅਤੇ ਅੰਜਲੀ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਅਤੇ ਵਿਆਹ ਕਰਾਉਣਾ ਚਾਹੁੰਦੇ ਸਨ । ਸਿ਼ਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਵੱਲੋ ਰੋਕਣ ਤੇ ਵੀ ਉਸਦੇ ਲੜਕੇ ਨੇ ਅੰਜਲੀ ਨਾਲ ਵਿਆਹ ਕਰਵਾ ਲਿਆ ਅਤੇ ਅੰਜਲੀ ਪਹਿਲਾਂ ਇੱਕ ਹੋਰ ਲੜਕੇ ਅਭੀ ਕੁਮਾਰ ਨੂੰ ਜਾਣਦੀ ਸੀ ਅਤੇ ਉਸਦਾ ਲੜਕਾ ਉਸ ਨੂੰ ਮਿਲਣ ਤੋ ਰੋਕਦਾ ਸੀ ।

ਉਪਰੋਕਤ ਦੋਵੇਂ ਮਹਿਲਾਂ ਉਸਦੇ ਲੜਕੇ ਨੁੂੰ ਕਾਫੀ ਤੰਗ ਪੇ੍ਰਸ਼ਾਨ ਕਰਦੀਆਂ ਸਨ

ਸਿ਼ਕਾਇਤਕਰਤਾ ਕੁਲਵੰਤ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਤੋਂ ਉਕਤ ਮਹਿਲਾ ਤੇ ਉਸਦੀ ਮਾਤਾ ਅਕਸਰ ਹੀ ਪੈਸੇ ਮੰਗਦੇ ਸਨ, ਜਿਸ ਕਾਰਨ ਘਰ ਵਿੱਚ ਕਲੇਸ਼ ਹੁੰਦਾ ਰਹਿੰਦਾ ਸੀ ਅਤੇ ਉਪਰੋਕਤ ਦੋਵੇਂ ਮਹਿਲਾਂ ਉਸਦੇ ਲੜਕੇ ਨੁੂੰ ਕਾਫੀ ਤੰਗ ਪੇ੍ਰਸ਼ਾਨ ਕਰਦੀਆਂ ਸਨ, ਜਿਸ ਤੇ ਉਪਰੋਕਤ ਤਿੰਨੋਂ ਜਣਿਆਂ ਤੋ ਤੰਗ ਆ ਕੇ ਉਸਦੇ ਲੜਕੇ ਨੇ 10 ਸਤੰਬਰ 25 ਨੂੰ ਘਰ ਵਿੱਚ ਫਾਹਾ ਲੈ ਕੇ ਖੁਦਖੁਸ਼ੀ (Suicide) ਕਰ ਲਈ । ਜਿਸ ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਆਤਮ-ਹੱਤਿਆ ਕਰਨ ਲਈ ਜਿੰਮੇੇਵਾਰ ਦੱਸਣ ਤੇ ਇਕ ਵਿਅਕਤੀ ਵਿਰੁੱਧ ਕੇਸ ਦਰਜ

ਤਬੀਅਤ ਵਿਗੜਨ ਕਾਰਨ ਚੰਡੀਗੜ੍ਹ ਪੁਲਸ ਸਟੇਸ਼ਨ ਵਿੱਚ ਹੋਈ ਸਬ-ਇੰਸਪੈਕਟਰ ਦੀ ਮੌਤ

0
Sub Inspector

ਚੰਡੀਗੜ੍ਹ, 6 ਨਵੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਪੁਲਸ ਸਟੇਸ਼ਨ (Chandigarh Police Station) ਵਿਚ ਤਾਇਨਾਤ ਇਕ ਸਬ-ਇੰਸਪੈਕਟਰ ਦੀ ਅਚਾਨਕ ਹੀ ਤਬੀਅਤ ਵਿਗੜਨ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਸੀ ਸਬ-ਇੰਸਪੈਕਟਰ ਜਿਸਦੀ ਤਬੀਅਤ ਵਿਗੜਨ ਦੇ ਚਲਦਿਆਂ ਹੋ ਗਈ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਬ-ਇੰਸਪੈਕਟਰ ਦੀ ਪੁਲਸ ਸਟੇਸ਼ਨ ਵਿਚ ਹੀ ਤਬੀਅਤ ਵਿਗੜਨ (Feeling unwell) ਦੇ ਚਲਦਿਆਂ ਮੌਤ ਹੋਈ ਹੈ ਦਾ ਨਾਮ ਕੰਵਰਪਾਲ ਰਾਣਾ ਹੈ ਤੇ ਉਹ 59 ਸਾਲਾਂ ਦੇ ਹਨ । ਚੰਡੀਗੜ੍ਹ ਪੁਲਸ ਅਨੁਸਾਰ ਕੰਵਰ ਪਾਲ ਰਾਣਾ ਮੌਲੀ ਜਗਰਾ ਪੁਲਸ ਸਟੇਸ਼ਨ ਦੇ ਐਡੀਸ਼ਨਲ ਐਸ. ਐਚ. ਓ. ਹਨ।

ਤਬੀਅਤ ਵਿਗੜਨ ਦੇ ਚਲਦਿਆਂ ਲਿਜਾਇਆ ਗਿਆ ਹਸਪਤਾਲ

ਸਬ-ਇੰਸਪੈਕਟਰ (Sub-Inspector) ਨੂੰ ਜਦੋਂ ਪੁਲਸ ਸਟੇਸ਼ਨ ਵਿਚ ਹੀ ਸਾਂਹ ਲੈਣ ਵਿਚ ਦਿੱਕਤ ਆਈ ਤਾਂ ਤੁਰੰਤ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਸਬ-ਇੰਸਪੈਕਟਰ ਦੇ ਇਸ ਤਰ੍ਹਾਂ ਸਵਰਗ ਸਿਧਾਰਨ ਤੇ ਪਰਿਵਾਰਕ ਮੈਂਬਰਾਂ ਨੂੰ ਮੌਕੇ `ਤੇ ਬੁਲਾਇਆ ਗਿਆ ਤੇ ਬਾਅਦ ਵਿਚ ਪੁਲਸ ਨੇ ਪਰਿਵਾਰ ਦੇ ਬਿਆਨ ਲੈ ਕੇ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਡਿਊਟੀ ਦੌਰਾਨ ਹੋਈ ਆਈ. ਟੀ. ਬੀ. ਪੀ. ਜਵਾਨ ਦੀ ਮੌਤ

 

ਘਰ ਵਿਚੋਂ ਕੀਮਤੀ ਸਮਾਨ ਚੋਰੀ ਕਰਨ ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ

0
Case registered

ਪਟਿਆਲਾ, 6 ਨਵੰਬਰ 2025 : ਥਾਣਾ ਸਦਰ ਪਟਿਆਲਾ (Police Station Sadar Patiala) ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 331 (3), 305 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਨੀਤਾ ਦੇਵੀ ਪਤਨੀ ਸੁਖਦੇਵ ਸਿੰਘ ਵਾਸੀ ਮਕਾਨ ਨੰ. 199 ਭੁਨਰਹੇੜੀ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 9 ਅਕਤੂਬਰ 2025 ਨੂੰ ਜਦੋਂ ਉਹ ਆਪਣੇ ਘਰ ਨੂੰ ਜਿੰਦਰਾ ਲਗਾ ਕੇ ਦੁਕਾਨ ਤੇ ਚਲੀ ਗਈ ਤੇ ਜਦੋਂ ਰਾਤ ਵੇਲੇ ਆ ਕੇ ਦੇਖਿਆ ਤਾਂ ਸੋਨਾ, ਚਾਂਦੀ ਦੇ ਗਹਿਣੇ (Gold, silver jewelry) ਅਤੇ ਨਗਦੀ ਗਾਇਬ ਸੀ, ਜਿਸਨੂੰ ਕਿਸੇ ਵਿਅਕਤੀਆਂ ਵਲੋਂ ਚੋਰੀ ਕਰ ਲਿਆ ਗਿਆ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਦੋ ਵਿਅਕਤੀਆਂ ਵਿਰੁੱਧ ਚੋਰੀ ਕਰਨ ਤੇ ਕੇਸ ਦਰਜ