Home Blog Page 327

ਘਰ ਵਿਚੋਂ ਕੀਮਤੀ ਸਮਾਨ ਚੋਰੀ ਕਰਨ ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ

0
Case registered

ਪਟਿਆਲਾ, 6 ਨਵੰਬਰ 2025 : ਥਾਣਾ ਸਦਰ ਪਟਿਆਲਾ (Police Station Sadar Patiala) ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 331 (3), 305 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਨੀਤਾ ਦੇਵੀ ਪਤਨੀ ਸੁਖਦੇਵ ਸਿੰਘ ਵਾਸੀ ਮਕਾਨ ਨੰ. 199 ਭੁਨਰਹੇੜੀ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 9 ਅਕਤੂਬਰ 2025 ਨੂੰ ਜਦੋਂ ਉਹ ਆਪਣੇ ਘਰ ਨੂੰ ਜਿੰਦਰਾ ਲਗਾ ਕੇ ਦੁਕਾਨ ਤੇ ਚਲੀ ਗਈ ਤੇ ਜਦੋਂ ਰਾਤ ਵੇਲੇ ਆ ਕੇ ਦੇਖਿਆ ਤਾਂ ਸੋਨਾ, ਚਾਂਦੀ ਦੇ ਗਹਿਣੇ (Gold, silver jewelry) ਅਤੇ ਨਗਦੀ ਗਾਇਬ ਸੀ, ਜਿਸਨੂੰ ਕਿਸੇ ਵਿਅਕਤੀਆਂ ਵਲੋਂ ਚੋਰੀ ਕਰ ਲਿਆ ਗਿਆ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਦੋ ਵਿਅਕਤੀਆਂ ਵਿਰੁੱਧ ਚੋਰੀ ਕਰਨ ਤੇ ਕੇਸ ਦਰਜ

“ਹਰ ਗਲੀ ਤਕ ਵਿਕਾਸ ਪਹੁੰਚਾਉਣਾ ਮੇਰਾ ਵਾਅਦਾ”: ਅਜੀਤ ਪਾਲ ਸਿੰਘ ਕੋਹਲੀ

0
Inaguraation
ਪਟਿਆਲਾ, 6 ਨਵੰਬਰ  2025 : ਪਟਿਆਲਾ ਸ਼ਹਿਰ ਦੇ ਵਿਕਾਸ ਨੂੰ ਨਵਾਂ ਰੁਖ ਦੇਂਦੇ ਹੋਏ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਅਤੇ ਮੇਅਰ ਕੁੰਦਨ ਗੋਗੀਆ ਨੇ ਅੱਜ ਵਾਰਡ ਨੰਬਰ 48 ਅਤੇ 49 ਵਿੱਚ ਕਈ ਮਹੱਤਵਪੂਰਨ ਵਿਕਾਸ ਕਾਰਜਾਂ (Development works) ਦੀ ਸ਼ੁਰੂਆਤ ਕੀਤੀ । ਇਹ ਕਾਰਜ ਪੁਰਾਣੇ ਬੱਸ ਸਟੈਂਡ ਤੋਂ ਰੋਜ਼ ਗਾਰਡਨ ਰਾਹੀਂ ਸਿਰਹੰਦੀ ਗੇਟ ਤੱਕ ਕੀਤੇ ਜਾਣਗੇ । ਇਸ ਪ੍ਰੋਜੈਕਟ ਦਾ ਮਕਸਦ ਸ਼ਹਿਰ ਦੀ ਆਵਾਜਾਈ ਸੁਵਿਧਾ ਨੂੰ ਬਿਹਤਰ ਬਣਾਉਣਾ, ਸੜਕਾਂ ਦੀ ਮੁਰੰਮਤ ਕਰਨਾ ਅਤੇ ਸਫ਼ਾਈ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ ।

ਰੋਜ਼ ਗਾਰਡਨ ਦੇ ਆਲੇ ਦੁਆਲੇ ਕੀਤੀ ਗਈ ਹੈ ਸੁੰਦਰਤਾ ਵਧਾਉਣ ਲਈ ਵੀ ਵਿਸ਼ੇਸ਼ ਯੋਜਨਾ ਤਿਆਰ

ਇਸ ਮੌਕੇ ‘ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹਿਰ ਦੇ ਹਰੇਕ ਹਿੱਸੇ ਵਿੱਚ ਸੰਤੁਲਿਤ ਵਿਕਾਸ ਕਰਨਾ ਉਨ੍ਹਾਂ ਦੀ ਪਹਿਲ ਹੈ । ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 48 ਤੇ 49 ਦੇ ਨਿਵਾਸੀਆਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਪ੍ਰੋਜੈਕਟ ਸ਼ੁਰੂ (Project start) ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਮੇਰਾ ਉਦੇਸ਼ ਹੈ ਕਿ ਹਰ ਗਲੀ, ਹਰ ਮੁਹੱਲਾ ਸਾਫ਼-ਸੁਥਰਾ ਤੇ ਆਧੁਨਿਕ ਸੁਵਿਧਾਵਾਂ ਨਾਲ ਭਰਪੂਰ ਹੋਵੇ । ਵਿਕਾਸ ਸਿਰਫ਼ ਇਮਾਰਤਾਂ ਤਕ ਸੀਮਿਤ ਨਹੀਂ, ਸਗੋਂ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣਾ ਹੀ ਅਸਲ ਵਿਕਾਸ ਹੈ ।  ਇਹ ਵਿਕਾਸ ਕਾਰਜਾਂ ਵਿੱਚ ਸੜਕਾਂ ਦੀ ਨਵੀਂ ਲੇਅਰਿੰਗ, ਡ੍ਰੇਨਜ ਪ੍ਰਣਾਲੀ ਦੀ ਸੁਧਾਰ, ਰੋਸ਼ਨੀ ਦੀ ਸੁਵਿਧਾ ਵਿੱਚ ਵਾਧਾ ਅਤੇ ਹਰੇ-ਭਰੇ ਇਲਾਕਿਆਂ ਦਾ ਵਿਕਾਸ ਸ਼ਾਮਲ ਹੈ । ਰੋਜ਼ ਗਾਰਡਨ ਦੇ ਆਲੇ ਦੁਆਲੇ ਸੁੰਦਰਤਾ ਵਧਾਉਣ ਲਈ ਵੀ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਸਿਹਤਮੰਦ ਤੇ ਸੁਖਦਾਇਕ ਵਾਤਾਵਰਣ ਮਿਲ ਸਕੇਗਾ ।

ਵਿਕਾਸ ਦੇ ਇਸ ਯਤਨ ਵਿੱਚ ਕਿਸੇ ਵੀ ਖੇਤਰ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ

ਇਸ ਮੌਕੇ ‘ਤੇ ਕਈ ਸਥਾਨਕ ਨਾਗਰਿਕਾਂ ਨੇ ਵਿਧਾਇਕ ਕੋਹਲੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸ਼ਹਿਰ ਦੀਆਂ ਹਕੀਕਤੀ ਜ਼ਰੂਰਤਾਂ ਨੂੰ ਤਰਜੀਹ ਦਿੱਤੀ ਹੈ । ਨਿਵਾਸੀਆਂ ਨੇ ਕਿਹਾ ਕਿ ਇਨ੍ਹਾਂ ਕਾਰਜਾਂ ਨਾਲ ਆਵਾਜਾਈ ਦੀਆਂ ਸਮੱਸਿਆਵਾਂ ਘੱਟ ਹੋਣਗੀਆਂ ਅਤੇ ਸ਼ਹਿਰ ਦੀ ਰੌਣਕ ਵੱਧੇਗੀ । ਅੰਤ ਵਿਚ ਮੇਅਰ ਕੁੰਦਨ ਗੋਗੀਆ (Mayor Kundan Gogia) ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ । ਉਨ੍ਹਾਂ ਦਾ ਉਦੇਸ਼ ਪਟਿਆਲਾ ਨੂੰ ਇੱਕ ਮਿਸਾਲੀ ਸ਼ਹਿਰ ਬਣਾਉਣਾ ਹੈ ਜਿੱਥੇ ਸੁਵਿਧਾਵਾਂ ਦੇ ਨਾਲ ਸਾਫ਼-ਸੁਥਰਾ ਤੇ ਹਰਾ-ਭਰਾ ਵਾਤਾਵਰਣ ਹੋਵੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਵਿਕਾਸ ਦੇ ਇਸ ਯਤਨ ਵਿੱਚ ਕਿਸੇ ਵੀ ਖੇਤਰ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ । ਇਸ ਮੌਕੇ ਉਹਨਾਂ ਦੇ ਨਾਲ ਐਸ. ਈ. ਰਾਜਿੰਦਰ ਚੋਪੜਾ ਐਸ. ਡੀ. ਓ. ਰਾਜਦੀਪ, ਵਾਰਡ ਨੰਬਰ 48 ਤੋਂ ਐਮ. ਸੀ. ਰਾਜੂ ਸਾਹਨੀ, ਵਾਰਡ ਨੰਬਰ 49 ਤੋਂ ਨੇਹਾ ਸਿੱਧੂ ਤੋਂ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ ।

ਪਿੰਡ ਢੱਡਰੀਆਂ ਵਿੱਚ ਰੱਖਿਆ ਸਰਕਾਰੀ ਆਈ. ਟੀ. ਆਈ. ਦਾ ਨੀਂਹ ਪੱਥਰ

0
village Dhadrian

ਪਿੰਡ ਢੱਡਰੀਆਂ, 5 ਨਵੰਬਰ 2025 : ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ (Sunam Udham Singh WalaSunam Udham Singh Wala) ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਸ਼ੇਸ਼ ਉਪਰਾਲਾ ਕਰਕੇ ਪਿੰਡ ਢੱਡਰੀਆਂ ਵਿੱਚ ਸਰਕਾਰੀ ਆਈ. ਟੀ. ਆਈ. (Government I. T. I.) ਮਨਜ਼ੂਰ ਕਰਵਾਈ ਹੈ । ਇਸ ਸੰਸਥਾ ਦੀ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ (Foundation stone) ਅੱਜ ਪ੍ਰਸਿੱਧ ਧਾਰਮਿਕ ਸਖਸ਼ੀਅਤ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਰੱਖਿਆ । ਇਸ ਮੌਕੇ ਅਮਨ ਅਰੋੜਾ ਉਚੇਚੇ ਤੌਰ ਉੱਤੇ ਹਾਜ਼ਰ ਸਨ ।

ਸੰਪੂਰਨ ਮਨੁੱਖ ਦੀ ਕਲਪਨਾ ਲਈ ਪਰਮਾਤਮਾ ਦਾ ਨਾਮ ਅਤੇ ਵਿਦਿਆ ਲੈਣਾ ਬਹੁਤ

ਜ਼ਰੂਰੀ  : ਭਾਈ ਰਣਜੀਤ ਸਿੰਘ ਢੱਡਰੀਆਂ

ਇਲਾਕੇ ਦੀ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ (Bhai Ranjit Singh Dhadrian) ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਤਰੱਕੀ ਪੱਖੋਂ ਪਛੜਿਆ ਰਿਹਾ ਇਹ ਇਲਾਕਾ ਅੱਜ ਵਿਕਾਸ ਦੀ ਨਵੀਂ ਅੰਗੜਾਈ ਲੈ ਰਿਹਾ ਹੈ । ਜੋ ਕਿ ਇਲਾਕੇ ਲਈ ਸ਼ੁਭ ਸੰਕੇਤ ਹੈ । ਉਹਨਾਂ ਇਸ ਸੰਸਥਾ ਦੀ ਮਨਜ਼ੂਰੀ ਲਈ ਸ਼੍ਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਾਉਣ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ । ਉਹਨਾਂ ਕਿਹਾ ਕਿ ਸੰਪੂਰਨ ਮਨੁੱਖ ਦੀ ਕਲਪਨਾ ਲਈ ਪਰਮਾਤਮਾ ਦਾ ਨਾਮ ਅਤੇ ਵਿਦਿਆ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ।

ਆਈ. ਟੀ. ਆਈ. ਇੱਕ ਸਾਲ ਵਿੱਚ ਚਾਲੂ ਕਰਨ ਦਾ ਟੀਚਾ, ਨੌਜਵਾਨਾਂ ਲਈ ਨਵੇਂ ਰਸਤੇ ਖੁੱਲ੍ਹਣਗੇ : ਅਮਨ

ਅਰੋੜਾ

ਸਮਾਗਮ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ (Aman Arora) ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਪੰਜਾਬ ਸਰਕਾਰ ਨੇ ਹਲਕਾ ਸੁਨਾਮ ਊਧਮ ਸਿੰਘ ਵਾਲਾ ਨੂੰ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ । ਉਹਨਾਂ ਕਿਹਾ ਕਿ 13.54 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਸ ਸੰਸਥਾ ਨੂੰ ਇੱਕ ਸਾਲ ਵਿੱਚ ਚਾਲੂ ਕਰਨ ਦਾ ਟੀਚਾ ਹੈ । ਜਦੋਂ ਇਹ ਸੰਸਥਾ ਚਾਲੂ ਹੋ ਗਈ ਤਾਂ ਇਸ ਨਾਲ ਇਲਾਕੇ ਦੇ ਵਿਕਾਸ ਅਤੇ ਨੌਜਵਾਨਾਂ ਲਈ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ । ਜਿਸ ਨਾਲ ਉਹ ਹੁਨਰਮੰਦ, ਰੁਜਗਾਰ ਯੋਗ ਅਤੇ ਸਵੈ-ਨਿਰਭਰ ਬਣਨ ਦੇ ਯੋਗ ਹੋਣਗੇ ਅਤੇ ਇੱਕ ਖੁਸ਼ਹਾਲ ਅਤੇ ਪ੍ਰਗਤੀਸ਼ੀਲ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਣਗੇ ।

ਆਈ. ਟੀ. ਆਈ. ਦੀ ਸਥਾਪਨਾ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗ ਨਾਲ ਸਬੰਧਤ ਹੁਨਰ, ਸਵੈ- ਰੁਜਗਾਰ ਅਤੇ ਉੱਗਮਤਾ ਪ੍ਰਦਾਨ ਕਰਕੇ ਸਸ਼ਕਤ ਬਣਾਵੇਗੀ

ਉਹਨਾਂ ਕਿਹਾ ਕਿ ਇਹ ਆਈ. ਟੀ. ਆਈ. ਆਧੁਨਿਕ, ਉੱਭਰ ਰਹੀਆਂ ਤਕਨਾਲੋਜੀਆਂ ਅਤੇ ਭਵਿੱਖ ਲਈ ਹੋਰ ਤਿਆਰ ਕਿੱਤਿਆਂ ਵਿੱਚ ਸਿਖਲਾਈ ਪ੍ਰਦਾਨ ਕਰੇਗੀ ਜਿਨ੍ਹਾਂ ਦੀ ਨੌਕਰੀ ਦੀ ਬਾਜ਼ਾਰ ਵਿੱਚ ਬਹੁਤ ਮੰਗ ਹੈ । ਇਹ ਸੰਸਥਾ ਰਾਜ ਭਰ ਦੇ ਆਈ. ਟੀ. ਆਈ. ਵਿੱਚ ਸ਼ੁਰੂ ਕੀਤੇ ਜਾਣ ਵਾਲੇ ਪ੍ਰਸਤਾਵਿਤ ਵੱਖ-ਵੱਖ ਨਵੇਂ ਯੁੱਗ ਦੇ ਕੋਰਸਾਂ ਵਿੱਚ ਲਗਭਗ 300 ਨੌਜਵਾਨਾਂ ਨੂੰ ਸਿਖਲਾਈ ਸਹੂਲਤਾਂ ਪ੍ਰਦਾਨ ਕਰੇਗੀ । ਇਸ ਆਈ. ਟੀ. ਆਈ. ਦੀ ਸਥਾਪਨਾ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗ ਨਾਲ ਸਬੰਧਤ ਹੁਨਰ, ਸਵੈ-ਰੁਜਗਾਰ ਅਤੇ ਉੱਗਮਤਾ ਪ੍ਰਦਾਨ ਕਰਕੇ ਸਸ਼ਕਤ ਬਣਾਵੇਗੀ । ਉਹਨਾਂ ਕਿਹਾ ਕਿ ਉਸਾਰੀ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਸੰਸਥਾ ਵਿੱਚ ਆਧੁਨਿਕ ਅਤੇ ਸਮੇਂ ਦੀ ਮੰਗ ਅਨੁਸਾਰ ਕੋਰਸ ਸ਼ੁਰੂ ਹੋਣਗੇ ।

ਆਈ. ਟੀ. ਆਈ. ਵਿਚ ਹੋਵੇਗੀ ਕਿਹੜੇ ਕਿਹੜੇ ਕੋਰਸਾਂ ਦੀ ਸ਼ੁੁਰੂਆਤ

ਇਹਨਾ ਕੋਰਸਾਂ ਵਿੱਚ ਐਡੀਟਿਵ ਮੈਨੂਫੈਕਚਰਿੰਗ ਟੈਕਨੀਸ਼ੀਅਨ (3D ਪ੍ਰਿੰਡਿਗ) – 1 ਸਾਲ ਕੋਰਸ, ਸੀ. ਐਨ. ਸੀ. ਮਸ਼ੀਨਿੰਗ ਟੈਕਨੀਸ਼ੀਅਨ- 2 ਸਾਲ ਕੋਰਸ, ਇੰਡਸਟਰੀਅਲ ਰੋਬੋਟਿਕਸ ਅਤੇ ਡਿਜੀਟਲ ਮੈਨੂਫੈਕਚਰਿੰਗ ਟੈਕਨੀਸ਼ੀਅਨ- 1 ਸਾਲ ਕੋਰਸ, ਮਕੈਨਿਕ ਇਲੈਕਟ੍ਰਿਕ ਵਹੀਕਲ-1 ਸਾਲ ਕੋਰਸ, ਸੋਲਰ ਟੈਕਨੀਸ਼ੀਅਨ (ਇਲੈਕਟ੍ਰੀਕਲ)- 1 ਸਾਲ ਕੋਰਸ, ਟੈਕਸਟਾਈਲ ਮੈਕਟ੍ਰੋਨਿਕਸ (ਪੰਜਾਬ ਵਿੱਚ ਪਹਿਲੀ ਵਾਰ) -2 ਸਾਲ ਕੋਰਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰੋਗਰਾਮਿੰਗ ਅਸਿਸਟੈਂਟ (ਪੰਜਾਬ ਵਿੱਚ ਪਹਿਲੀ ਵਾਰ) – 1 ਸਾਲ ਕੋਰਸ ਦੇ ਕੋਰਸ ਸ਼ਾਮਿਲ ਹੋਣਗੇ ।

ਸੰਸਥਾ ਕਰੇਗੀ ਆਲੇ ਦੁਆਲੇ ਦੇ ਪੇਂਡੂ ਖੇਤਰਾਂ, ਖਾਸ ਕਰਕੇ 15 ਪਿੰਡਾਂ ਲਈ ਇਕ ਹੁਨਰ ਵਿਕਾਸ ਕੇਂਦਰ ਵਜੋਂ ਕੰਮ

ਇਹ ਸੰਸਥਾ ਆਲੇ ਦੁਆਲੇ ਦੇ ਪੇਂਡੂ ਖੇਤਰਾਂ, ਖਾਸ ਕਰਕੇ 15 ਪਿੰਡਾਂ ਲਈ ਇਕ ਹੁਨਰ ਵਿਕਾਸ ਕੇਂਦਰ ਵਜੋਂ ਕੰਮ ਕਰੇਗੀ ਅਤੇ ਸਥਾਨਕ ਰੁਜਗਾਰ ਪੈਦਾ ਕਰਨ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ । ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਂ ਅਤੇ ਅਮਨ ਅਰੋੜਾ ਦਾ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਐੱਸ. ਡੀ. ਐੱਮ. ਚਰਨਜੋਤ ਸਿੰਘ ਵਾਲੀਆ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ।

Read More : ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਦਿੱਤਾ ਗੁਜਰਾਤ ਦੇ ਮੁੱਖ ਮੰਤਰੀ ਨੂੰ ਸੱਦਾ

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਵਾਲਾ ਫ਼ੈਸਲਾ ਲਿਆ ਵਾਪਸ

0
Punjab university

ਚੰਡੀਗੜ੍ਹ, 5 ਨਵੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਯੂਨੀਵਰਸਿਟੀ (Punjab University) ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ (Dissolve the Senate and the Syndicate) ਦੇ ਫ਼ੈਸਲੇ ਨੂੰ ਕੇਂਦਰ ਸਰਕਾਰ ਵਲੋਂ ਹੁਕਮ ਜਾਰੀ ਕਰਦਿਆਂ ਵਾਪਸ ਲੈ ਲਿਆ ਗਿਆ ਹੈ । ਜਿਸ ਸਬੰਧੀ ਸਰਕਾਰ ਵਲੋਂ ਬਕਾਇਦਾ ਨੋਟੀਫਿਕੇਸ਼ਨ (Notifications) ਵੀ ਜਾਰੀ ਕੀਤਾ ਗਿਆ ਹੈ ।

ਦੱਸਣਯੋਗ ਹੈ ਕਿ ਲੰਘੇ ਦਿਨਾਂ ਕੇਂਦਰ ਸਰਕਾਰ ਵਲੋਂ ਉਪਰੋਕਤ ਕਦਮ ਚੁੱਕ ਕੇ ਪੰਜਾਬ ਨਾਲ ਹੀ ਨਹੀਂ ਬਲਕਿ ਵਿਦਿਆਰਥੀਆਂ ਨਾਲ ਵੀ ਇਕ ਤਰ੍ਹਾਂ ਦੀ ਧੱਕੇਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ, ਜਿਸਦਾ ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਮੂੰਹ ਤੋੜਵਾਂ ਜਵਾਬ ਦਿੰਦਿਆਂ ਭੁੱਖ ਹੜ੍ਹਤਾਲ ਤੱਕ ਜਾਰੀ ਰੱਖੀਆਂ ।

Read More : ਚੰਡੀਗੜ੍ਹ ਯੂਨੀਵਰਸਿਟੀ ‘ਚ ਮਨਾਇਆ ਗਿਆ ਕੌਮੀ ਇੰਜਨੀਅਰਿੰਗ ਦਿਵਸ

ਗੁਰੂ ਸਾਹਿਬ ਦੇ ਫਲਸਫੇ ਨਾਲ ਆਦਰਸ਼ ਸਮਾਜ ਬਣਾਇਆ ਜਾ ਸਕਦਾ ਹੈ

0
Chief minister

ਉਤਰ ਪ੍ਰਦੇਸ਼, 5 ਨਵੰਬਰ 2025 : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ (Birth Anniversary of Sri Guru Nanak Dev Ji) ਮੌਕੇ ਸੰੰਗਤਾਂ ਦੇ ਸਨਮੁੱਖ ਹੁੰਦਿਆਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਾ ਨਾਥ ਨੇ ਕਿ ਗੁਰੂ ਸਾਹਿਬ ਦੇ ਫਲਸਫੇ ਨਾਲ ਹੀ ਸਮਾਜ ਨੂੰ ਆਦਰਸ਼ ਸਮਾਜ ਬਣਾਇਆ ਜਾ ਸਕਦਾ ਹੈ । ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਮਨ ਕਰਦਿਆਂ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਿੱਖਾਂ ਦਾ ਧਰਮ ਪਰਿਵਰਤਨ ਹੋ ਰਿਹਾ ਹੈ ਜੋ ਕਿ ਬਹੁਤ ਦੁਖਦਾਇਕ ਹੈ ।

ਧਰਮ ਪਰਿਵਰਤਨ ਦੀ ਰੀਤ ਰੋਕਣ ਲਈ ਚਾਹੀਦੇ ਹਨ ਸਖ਼ਤ ਕਦਮ

ਸੀ. ਐਮ. ਯੋਗੀ ਆਦਿਤਿਯਾ ਨਾਥ (CM Yogi Adityanath) ਨੇ ਧਰਮ ਪਰਿਵਰਤਨ ਦੀ ਪ੍ਰਵਿਰਤੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੀਰੀ, ਪੀਲੀਭੀਤ ਤੇ ਕਈ ਹੋਰ ਇਲਾਕਿਆਂ ਵਿੱਚ ਵੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਸਾਹਮਣੇ ਆਈਆ ਸਨ । ਉਨ੍ਹਾਂ ਆਖਿਆ ਕਿ ਉੱਤਰ ਪ੍ਰਦੇਸ਼ ਦੇ ਸਿੱਖ ਭਾਈਚਾਰੇ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਂਗੇ ਤਾਂ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਹੋਣ । ਉਨ੍ਹਾਂ ਨੇ ਕਿਹਾ ਹੈ ਕਿ ਗੁਰੂ ਸਾਹਿਬ ਦੇ ਫਲਸਫੇ (Guru Sahib’s philosophies) ਨਾਲ ਹੀ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਨਾਲ ਲੜਿਆ ਜਾ ਸਕਦਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਗੁਰੂ ਸਾਹਿਬ ਨੇ ਸਮਾਜ ਵਿਚੋਂ ਜਾਤ-ਪਾਤ, ਸਤੀ ਪ੍ਰਥਾ ਤੇ ਕਈ ਹੋਰ ਕੁਰੀਤੀਆਂ ਨੂੰ ਦੂਰ ਕੀਤਾ ਹੈ ।

Read More : ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ: ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਆਤਿਸ਼ਬਾਜ਼ੀ, ਸ਼ਰਧਾਲੂਆਂ ਨੇ ਜਗਾਏ ਘਿਓ ਦੇ ਦੀਵੇ 

ਅਕਾਲੀ ਆਗੂ ਨੋਨੀ ਪੰਜਾਬ ਪੁਲਸ ਵਲੋਂ ਗ੍ਰਿਫਤਾਰ

0
Vardev Noni

ਚੰਡੀਗੜ੍ਹ, 5 ਨਵੰਬਰ 2025 : ਜਲਾਲਾਬਾਦ (Jalalabad) ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਦੇ ਬਾਹਰ ਹੋੋਈ ਝੜੱਪ ਦੇ ਸਬੰਧ ਵਿਚ ਅੱਜ ਅਕਾਲੀ ਆਗੂੂ ਵਰਦੇਵ ਸਿੰਘ ਨੋਨੀ ਨੂੰ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਝੜੱਪ ਦਾ ਕੀ ਸੀ ਕਾਰਨ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ (Panchayat elections) ਦੌਰਾਨ ਜਿ਼ਲਾ ਫਾਜਿਲਕਾ ਦੇ ਜਲਾਲਾਬਾਦ ਦੇ ਪੰਚਾਇਤ ਦਫ਼ਤਰ ਵਿਖੇ ਸੱਤਾ ਧਿਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕਰਨ ਮੌਕੇ ਜੋ ਝੜੱਪ ਹੋਈ ਸੀ ਦੇ ਮਾਮਲੇ ਵਿਚ ਹੀ ਅੱਜ ਨੋਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਹੀ ਪੰਜਾਬ ਪੁਲਸ ਵਲੋਂ ਪਹਿਲਾਂ ਵਰਦੇਵ ਸਿੰਘ ਨੋਨੀ ਦੇ ਛੋਟੇ ਭਰਾ ਨਰਦੇਵ ਸਿੰਘ ਬੌਬੀ ਮਾਨ ਨੂੰ ਵੀ ਗਿ਼੍ਫ਼ਤਾਰ (Arrest) ਕੀਤਾ ਜਾ ਚੁੱਕਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਦਫਤਰ ਜਲਾਲਾਬਾਦ ’ਚ ਗੋਲੀਆਂ ਚਲਾਉਣ ਦੇ ਦੋਸ਼ਾਂ ਤਹਿਤ ਧਾਰਾ 307 ਦਾ ਮਾਮਲਾ ਦਰਜ ਕੀਤਾ ਗਿਆ ਸੀ ।

ਪੁਲਸ ਕਰੇਗੀ ਨੋਨੀ ਨੂੰ ਜਲਾਲਾਬਾਦ ਵਿਖੇ ਅਦਾਲਤ ਵਿਚ ਪੇਸ਼

ਪੰਜਾਬ ਪੁਲਸ ਵਲੋਂ ਜਿਸ ਅਕਾਲੀ ਆਗੂ ਵਰਦੇਵ ਸਿੰਘ ਨੋਨੀ (Akali leader Vardev Singh Noni) ਨੂੰ ਗ੍ਰਿਫ਼ਤਾਰ ਕੀਤਾ ਹੈ ਨੂੰ ਜਲਾਲਾਬਾਦ ਵਿਖੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ । ਪੁਲਸ ਅਧਿਕਾਰੀਆਂ ਦੇ ਅਨੁਸਾਰ ਇਹ ਘਟਨਾ ਅਕਤੂਬਰ 2024 ਦੀ ਹੈ ।

Read More : ਪੁਲਸ ਨੇ ਕੀਮਤੀ ਸਮਾਨ ਚੋੋਰੀ ਕਰਨ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ

ਅਦਾਲਤ ਨੇ ਚਾਰ ਆਪ ਆਗੂਆਂ ਨੂੰ ਕੀਤਾ ਬਰੀ

0

ਚੰਡੀਗੜ੍ਹ, 5 ਨਵੰਬਰ 2025 : ਅੱਜ ਤੋਂ ਚਾਰ ਸਾਲ ਪਹਿਲਾਂ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਘੇਰਾਓ (Siege of Bharatiya Janata Party office) ਮਾਮਲੇ ਵਿਚ ਚੱਲ ਰਹੇ ਇਕ ਮਾਮਲੇ ਵਿਚ ਮਾਨਯੋਗ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਨੂੰ ਬਰੀ ਕਰ ਦਿੱਤਾ ਹੈ ।

ਕੌਣ ਕੌਣ ਹਨ ਉਹ ਆਗੂ ਜੋ ਅਦਾਲਤ ਵਲੋਂ ਕੀਤੇ ਗਏ ਹਨ ਬਰੀ

ਚੰਡੀਗੜ੍ਹ ਵਿਚ ਭਾਜਪਾ ਦਫ਼ਤਰ ਦਾ ਘਿਰਾਉ ਕਰਨ ਦੇ ਚਾਰ ਸਾਲ ਪੁਰਾਣੇ ਮਾਮਲੇ ਵਿਚ ਸੀ. ਜੇ. ਐਮ. ਦੀ ਅਦਾਲਤ(C. J. M.’s Court) ਨੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ (MLA Anmol Gagan Mann) ਤੇ ਆਮ ਆਦਮੀ ਪਾਰਟੀ ਦੇ ਤਿੰਨ ਹੋਰ ਆਗੂਆਂ ਡਾ. ਸਨੀ ਆਹਲੂਵਾਲੀਆ, ਰਾਜਵਿੰਦਰ ਗਿੱਲ ਅਤੇ ਅਰਸ਼ਦੀਪ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਮੰਗਲਵਾਰ ਨੂੰ ਬਰੀ ਕਰ ਦਿਤਾ ਹੈ।ਦੱਸਣਯੋਗ ਹੈ ਕਿ ਉਪਰੋਕਤ ਆਗੂਆਂ ’ਤੇ ਪੁਲਸ ਕਰਮਚਾਰੀਆਂ ਉਤੇ ਹਮਲਾ ਕਰਨ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪੈਦਾ ਕਰਨ ਦਾ ਦੋਸ਼ ਸੀ ।

Read More : ਪਟਿਆਲਾ ਵਿੱਚ ਲੋਕ ਅਦਾਲਤ 13 ਸਤੰਬਰ ਨੂੰ ਕੀਤੀ ਜਾਵੇਗੀ ਆਯੋਜਿਤ

ਸੰਗਰੂਰ ਦੇ ਡੀ. ਸੀ. ਤੇ ਐੱਸ. ਐੱਸ. ਪੀ. ਅੱਗ ਬੁਝਾਉਣ ਲਈ ਖੇਤਾਂ ਵਿਚ ਖੁਦ ਪਹੁੰਚੇ

0
Sangrur DC and SSP

ਭਵਾਨੀਗੜ੍ਹ/ਸੰਗਰੂਰ, 5 ਨਵੰਬਰ 2025 : ਪਰਾਲੀ ਸਾੜਨ (Burning stubble) ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਨੱਥ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ ।

ਡਿਪਟੀ ਕਮਿਸ਼ਨਰ ਨੇ ਕਿਹਾ! ਕਿਸੇ ਵੀ ਹੀਲੇ ਅੱਗ ਦੀਆਂ ਘਟਨਾਵਾਂ ਵਧਣ ਨਹੀਂ ਦਿੱਤੀਆਂ ਜਾਣਗੀਆਂ

ਇਸ ਤਹਿਤ ਅੱਜ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਜਦੋਂ ਖੇਤਾਂ ਵਿੱਚ ਗਸ਼ਤ ਕਰ ਰਹੇ ਸਨ ਤਾਂ ਉਹਨਾਂ ਸੜਕ ਤੋਂ ਦੇਖਿਆ ਕਿ ਪਿੰਡ ਗੁਰਦਾਸਪੁਰਾ ਅਤੇ ਪਿੰਡ ਖੁਰਾਣਾ ਵਿੱਚ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਈ ਗਈ ਹੈ ਤਾਂ ਉਹ ਖੁਦ ਕਿਸਾਨਾਂ ਦੇ ਖੇਤ ਵਿਚ ਪਹੁੰਚ ਗਏ । ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮ ਉੱਤੇ ਉਥੇ ਖੇਤੀਬਾੜੀ ਵਿਭਾਗ ਟੀਮ ਵੀ ਤੁਰੰਤ ਪਹੁੰਚ ਗਈ ਅਤੇ ਇਸ ਅੱਗ ਉੱਤੇ ਕਾਬੂ ਪਾ ਲਿਆ ਗਿਆ ।

ਅੱਗ ਲਾਉਣ ਵਾਲੇ ਕਿਸਾਨਾਂ ਅਤੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ : ਐੱਸ. ਐੱਸ. ਪੀ.

ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਰਾਹੁਲ ਚਾਬਾ (Deputy Commissioner Rahul Chaba) ਅਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਅੱਜ ਫੀਲਡ ਵਿੱਚ ਪਰਾਲੀ ਦਾ ਉਚਿੱਤ ਪ੍ਰਬੰਧਨ ਕਰਨ ਵਾਲੇ ਅਤੇ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਦੌਰਾ ਕਰ ਰਹੇ ਸਨ ਕਿ ਉਹਨਾਂ ਨੂੰ ਇਹ ਖ਼ਬਰ ਮਿਲੀ ਕਿ ਉਕਤ ਪਿੰਡਾਂ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਹੈ ਜਿਸ ਉੱਤੇ ਦੋਵੇਂ ਅਧਿਕਾਰੀ ਖੁਦ ਉਥੇ ਪਹੁੰਚ ਗਏ ਅਤੇ ਇਹ ਅੱਗ ਪਹਿਲੇ ਖੇਤ ਵਿਚ ਹੀ ਬੁਝਾ ਦਿੱਤੀ ਗਈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ਉਤੇ
ਸੰਬੰਧਤ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਹਦਾਇਤ ਕਰ ਦਿੱਤੀ ਗਈ ।

ਪਰਾਲੀ ਦਾ ਉਚਿੱਤ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨੂੰ ਖੇਤਾਂ ਵਿੱਚ ਜਾ ਕੇ ਕੀਤਾ ਉਤਸ਼ਾਹਿਤ

ਇਸ ਮੌਕੇ ਉੱਤੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਕਿਸੇ ਵੀ ਹੀਲੇ ਅੱਗ ਦੀਆਂ ਘਟਨਾਵਾਂ (Fire incidents) ਵਧਣ ਨਹੀਂ ਦਿੱਤੀਆਂ ਜਾਣਗੀਆਂ । ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਉੱਤੇ ਮਾਨਯੋਗ ਸੁਪਰੀਮ ਕੋਰਟ ਅਤੇ ਵਾਤਾਵਰਨ ਪਲੀਤ ਹੋਣ ਤੋਂ ਰੋਕਣ ਵਿੱਚ ਲੱਗੀਆਂ ਕੇਂਦਰੀ ਏਜੰਸੀਆਂ ਵੱਲੋਂ ਸਿੱਧੀ ਨਜ਼ਰ ਰੱਖੀ ਜਾ ਰਹੀ ਹੈ। ਇਹ ਸਾਰਾ ਵਰਤਾਰਾ ਸੈਟੇਲਾਈਟ ਰਾਹੀਂ ਮੌਨੀਟਰ ਕੀਤਾ ਜਾ ਰਿਹਾ ਹੈ । ਉਹਨਾਂ ਪ੍ਰਸ਼ਾ਼ਸ਼ਨਿਕ ਅਤੇ ਪੁਲਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਨੂੰ ਅਪਣਾਇਆ ਜਾਵੇ ।

ਜੇਕਰ ਕੋਈ ਵੀ ਕਿਸਾਨ ਖੇਤ ਵਿੱਚ ਅੱਗ ਲਗਾਉਂਦਾ ਹੈ ਤਾਂ ਕਿਸਾਨ ਨੂੰ ਜ਼ੁਰਮਾਨਾ ਅਤੇ ਸਜ਼ਾ ਦੇਣ ਦੇ ਨਾਲ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਨੂੰ ਵੀ ਗੰਭੀਰ ਨਤੀਜੇ ਭੁਗਤਣੇ ਪੈਣਗੇ

ਇਸ ਮੌਕੇ ਹਾਜ਼ਰ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਜੇਕਰ ਕੋਈ ਵੀ ਕਿਸਾਨ ਖੇਤ ਵਿੱਚ ਅੱਗ ਲਗਾਉਂਦਾ ਹੈ ਤਾਂ ਕਿਸਾਨ ਨੂੰ ਜ਼ੁਰਮਾਨਾ ਅਤੇ ਸਜ਼ਾ ਦੇਣ ਦੇ ਨਾਲ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਨੂੰ ਵੀ ਗੰਭੀਰ ਨਤੀਜੇ ਭੁਗਤਣੇ ਪੈਣਗੇ । ਇਸ ਤੋਂ ਪਹਿਲਾਂ ਉਕਤ ਦੋਵੇਂ ਅਧਿਕਾਰੀਆਂ ਨੇ ਖੇਤਾਂ ਵਿੱਚ ਪਰਾਲੀ ਦਾ ਉਚਿੱਤ ਪ੍ਰਬੰਧਨ ਕਰਨ ਵਾਲੇ ਅਤੇ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਹੋਰ ਕਿਸਾਨਾਂ ਨੂੰ ਵੀ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ । ਇਸ ਮੌਕੇ ਉਹਨਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ।

Read More : ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਕੀਤੀ ਜਾ ਰਹੀ ਹੈ ਸਖ਼ਤ ਕਾਨੂੰਨੀ ਕਾਰਵਾਈ

ਧੂਰੀ ਸ਼ਹਿਰ ਦੀ ਨਵੀਂ ਪਹਿਚਾਣ ਬਣੇਗਾ ਕਲੋਕ ਟਾਵਰ

0
Dhuri City
ਧੂਰੀ, 5 ਨਵੰਬਰ 2025 :  ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਹਲਕੇ ਵਜੋਂ ਆਪਣੀ ਪਹਿਚਾਣ ਰੱਖਣ ਵਾਲਾ ਧੂਰੀ ਹੁਣ ਆਪਣੇ ਸੁੰਦਰੀਕਰਨ ਲਈ ਵੀ ਜਾਣਿਆ ਜਾਵੇਗਾ, ਕਿਉਂਕਿ ਸ. ਭਗਵੰਤ ਸਿੰਘ ਮਾਨ ਵੱਲੋਂ  ਧੂਰੀ ਦੇ ਵਿਕਾਸ ਤੇ ਸੁੰਦਰੀਕਰਨ ਲਈ ਕਰੋੜਾਂ ਦੇ ਪ੍ਰੋਜੈਕਟ ਸ਼ੁਰੂ ਕਰਵਾਏ ਗਏ ਹਨ ਅਤੇ ਇਹਨਾਂ ਪ੍ਰੋਜੈਕਟਾਂ ਤਹਿਤ 1 ਕਰੋੜ 41 ਲੱਖ ਰੁਪਏ ਨਾਲ ਧੂਰੀ ਦੇ ਕ੍ਰਾਂਤੀ ਚੌਂਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ।
ਧੂਰੀ ਸ਼ਹਿਰ ਜਲਦ ਘੰਟਾਘਰ ਨਾਲ ਪਹਿਚਾਣ ਰੱਖਣ ਵਾਲੇ ਚੋਣਵੇਂ ਸ਼ਹਿਰਾਂ ’ਚ ਹੋਵੇਗਾ ਸ਼ਾਮਲ 
ਅਗਲੇ ਕੁਝ ਮਹੀਨਿਆਂ ਵਿੱਚ ਧੂਰੀ ਸ਼ਹਿਰ (Dhuri city) ਦੇਸ਼ ਦੇ ਉਹਨਾਂ ਗਿਣਵੇਂ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ, ਜਿਹਨਾਂ ਦੀ ਪਹਿਚਾਣ ਉੱਥੇ ਬਣੇ ਘੰਟਾਘਰ (ਕਲੋਕ ਟਾਵਰ) ਨਾਲ ਹੈ, ਕਿਉਂਕਿ ਸ਼ਹਿਰ ਦੇ ਪ੍ਰਮੁੱਖ ਸਥਾਨ ਮੰਨਦੇ ਜਾਂਦੇ ਕ੍ਰਾਂਤੀ ਚੌਂਕ ਵਿੱਚ ਕਲੋਕ ਟਾਵਰ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜੋ ਜਲਦ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ ।

1.41 ਕਰੋੜ ਰੁਪਏ ਨਾਲ ਸ਼ਹਿਰ ਦੇ ਕ੍ਰਾਂਤੀ ਚੌਂਕ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ ਨਵੀਂ ਦਿੱਖ : ਦਲਵੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਰੰਭੇ ਪ੍ਰੋਜੈਕਟਾਂ ਤਹਿਤ ਧੂਰੀ ਸ਼ਹਿਰ ਦੇ ਸੁੰਦਰੀਕਰਨ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ । ਇਹ ਪ੍ਰਗਟਾਵਾ ਕਰਦਿਆਂ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਤੇ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਕ੍ਰਾਂਤੀ ਚੌਕ ਵਿਖੇ ਕਲੋਕ ਟਾਵਰ ਦੇ ਨਾਲ ਹੈਰੀਟੇਜ ਲਾਈਟਾਂ ਵੀ ਲਗਾਈਆਂ ਜਾਣਗੀਆਂ ।

ਹਲਕੇ ਦੇ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਸੁੰਦਰੀਕਰਨ ਲਈ ਵੀ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ

ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧੂਰੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਰੋਜ਼ਾਨਾ ਰਿਪੋਰਟ (Daily report of development works) ਲੈਂਦੇ ਹਨ ਤੇ ਉਹਨਾਂ ਦੇ ਆਦੇਸ਼ਾਂ ਅਨੁਸਾਰ ਹਲਕੇ ਦੇ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਸੁੰਦਰੀਕਰਨ ਲਈ ਵੀ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਬਹੁਤ ਜਲਦ ਧੂਰੀ ਸ਼ਹਿਰ ਆਧੁਨਿਕਤਾ ਤੇ ਵਿਰਾਸਤੀ ਸੁੰਦਰਤਾ ਦੇ ਸੁਮੇਲ ਵਜੋਂ ਆਪਣੀ ਵੱਖਰੀ ਪਹਿਚਾਣ ਪੇਸ਼ ਕਰੇਗਾ ।
ਕਲੋਕ ਟਾਵਰ ਦੇ ਸਭ ਤੋਂ ਥੱਲੇ ਗਰੇਨਾਈਟ ਮਾਰਬਲ ਲੱਗੇਗਾ
ਇਸ ਮੌਕੇ ਧੂਰੀ ਦੇ ਕਾਰਜਕਾਰੀ ਅਫ਼ਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਲੋਕ ਟਾਵਰ ਦੇ ਸਭ ਤੋਂ ਥੱਲੇ ਗਰੇਨਾਈਟ ਮਾਰਬਲ ਲੱਗੇਗਾ ਤੇ ਵਿਚਕਾਰ ਟਾਈਲਾਂ ਅਤੇ ਜਾਲੀ ਲਗਾਈ ਜਾਵੇਗੀ, ਉਸ ਤੋਂ ਉਪਰ ਚਾਰੇ ਪਾਸੇ ਡਿਜੀਟਲ ਘੜੀ ਲੱਗੇਗੀ ਤੇ ਸਭ ਤੋਂ ਉਪਰ ਟਾਈਲ ਵਰਕ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਕ੍ਰਾਂਤੀ ਚੌਕ ਦੇ ਸੁੰਦਰੀਕਰਨ ਦਾ ਕੰਮ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ ।

ਵੀਡੀਓ ਵਿਵਾਦ ਦੇ ਚਲਦਿਆਂ ਕੇਂਦਰੀ ਮੰਤਰੀ ਲਲਨ ਸਿੰਘ ਖਿਲਾਫ ਕੇਸ ਦਰਜ

0
Case registered

ਪਟਨਾ, 5 ਨਵੰਬਰ 2025 : ਬੀਤੇ ਦਿਨੀਂ ਇਕ ਵੀਡੀਓ ਦੇੇ ਵਾਇਰਲ (Video goes viral) ਹੋਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਚਲਦਿਆਂ ਜਨਤਾ ਦਲ ਯੂਨਾਈਟਿਡ ਦੇ ਨੇਤਾ ਅਤੇ ਕੇਂਦਰੀ ਮੰਤਰੀ ਰਾਜੀਵ ਸਿੰਘ ਉਰਫ ਲਲਨ ਸਿੰਘ ਦੇ ਵਿਰੁੱਧ ਐਫ. ਆਾਈ. ਆਰ. (F. I. R.)  ਦਰਜ ਕੀਤੀ ਗਈ ਹੈ ।

ਕਿਊਂ ਕੀਤੀ ਗਈ ਹੈ ਐਫ. ਆਈ. ਆਰ. ਦਰਜ

ਪ੍ਰਾਪਤ ਜਾਣਕਾਰੀ ਅਨੁਸਾਰ ਵਾਇਰਲ ਵੀਡੀਓ ਵਿਚ ਕੇਂਦਰੀ ਮੰਤਰੀ (Union Minister) ਵਲੋਂ ਆਖਿਆ ਜਾ ਰਿਹਾ ਹੈ ਕਿ ਰਾਸ਼ਟਰੀ ਜਨਤੰਤਰਿਕ ਗਠਜੋੜ (ਰਾਜਗ) ਦੇ ਸਮਰਥਕੋਂ ਉਹ ਵੋਟਾਂ ਵਾਲੇ ਦਿਨ ਵਿਰੋਧੀਆਂ ਨੂੰ ਘਰੋਂ ਹੀ ਬਾਹਰ ਨਾ ਨਿਕਲਣ ਦੇਣ । ਇਕ ਅਧਿਕਾਰੀ ਦੇ ਦੱਸਣ ਮੁਤਾਬਕ ਵਾਇਰਲ ਵੀਡੀਓ ਮੋਕਾਮਾ ਦੀ ਦੱਸੀ ਜਾ ਰਹੀ ਹੈ, ਜੋ ਲਲਨ ਸਿੰਘ ਦੇ ਮੁੰਗੇਰ ਲੋਕ ਸਭਾ ਹਲਕੇ `ਚ ਆਉਂਦਾ ਹੈ। ਵੀਡੀਓ ਦੀ ਪ੍ਰਮਾਣਿਕਤਾ ਦੀ ਬੇਸ਼ਕ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ ।

Read More : ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿਚ ਮਹਿਲਾ ਬੈਂਕ ਦੀ ਮੁਲਾਜਮ ਨਹੀਂ ਹੈ : ਬੈਂਕ