Home Blog Page 325

ਵੀ.ਬੀ.-ਜੀ ਰਾਮ ਜੀ ਸਕੀਮ ਮਨਰੇਗਾ ਮਜ਼ਦੂਰਾਂ ਤੇ ਸੰਘੀ ਢਾਂਚੇ `ਤੇ ਸਿੱਧਾ ਹਮਲਾ : ਸੌਂਦ

0
Tarunpreet Saund

ਚੰਡੀਗੜ੍ਹ, 28 ਦਸੰਬਰ 2025 : ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ (Cabinet Minister Tarunpreet Singh Saund) ਨੇ ਕੇਂਦਰ ਸਰਕਾਰ ਦੀ ਵਿਕਸਿਤ ਭਾਰਤ ਗਾਰੰਟੀ ਫਾਰ ਰੁਜ਼ਗਾਰ ਐਂਡ ਅਜੀਵਿਕਾ ਮਿਸ਼ਨ ਗ੍ਰਾਮੀਣ (ਵੀ. ਬੀ.-ਜੀ ਰਾਮ ਜੀ) (V. B.-G. Ram Ji) ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਇਕ ਹੋਰ ਕਾਲਾ ਕਾਨੂੰਨ ਕਰਾਰ ਦਿੱਤਾ ਹੈ, ਜੋ ਸਿੱਧੇ ਤੌਰ `ਤੇ ਲੱਖਾਂ ਮਨਰੇਗਾ ਮਜ਼ਦੂਰਾਂ ਦੀ ਰੋਜ਼ੀ-ਰੋਟੀ `ਤੇ ਹਮਲਾ ਕਰਦਾ ਹੈ ਅਤੇ ਵਿੱਤੀ ਬੋਝ ਸੂਬਿਆਂ `ਤੇ ਪਾਉਂਦਾ ਹੈ ।

ਪੰਜਾਬ ਸਰਕਾਰ ਨੇ ਸਕੀਮ ਵਿਰੁੱਧ ਮਤਾ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ

ਬੁਲਾਇਆ

ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਸੌਂਦ ਨੇ ਕਿਹਾ ਕਿ ਇਹ ਨਵੀਂ ਸਕੀਮ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ, ਅਨੁਸੂਚਿਤ ਜਾਤੀ ਭਾਈਚਾਰਿਆਂ ਅਤੇ ਪੇਂਡੂ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ, ਜੋ ਗੁਜ਼ਾਰੇ ਲਈ ਮਨਰੇਗਾ `ਤੇ ਨਿਰਭਰ ਹਨ । ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਦਾ ਦਾਅਵਾ ਹੈ ਕਿ ਨਵੀਂ ਸਕੀਮ ਮਨਰੇਗਾ ਦੇ 100 ਦਿਨਾਂ ਦੇ ਮੁਕਾਬਲੇ 125 ਦਿਨਾਂ ਦਾ ਕੰਮ ਦੇਵੇਗੀ, ਉੱਥੇ ਹੀ ਸਰਕਾਰੀ ਅੰਕੜੇ ਦੱਸਦੇ ਹਨ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਸਾਲ ਔਸਤਨ ਸਿਰਫ 45 ਦਿਨਾਂ ਦਾ ਕੰਮ ਮੁਹੱਈਆ ਕਰਵਾਉਣ ਵਿਚ ਕਾਮਯਾਬ ਰਹੀ । ਉਨ੍ਹਾਂ ਦੱਸਿਆ `ਕਿ `ਆਪ` ਸਰਕਾਰ (AAP government) ਨੇ ਇਸ ਕਦਮ ਦੇ ਵਿਰੋਧ `ਚ ਮਤਾ ਪਾਸ ਕਰਨ ਲਈ 30 6 ਦਸੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੈ ।

Read More : MLA ਸਵਨਾ ਨੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨਾਲ ਕੀਤੀ ਬੈਠਕ; ਇਸ ਮੁੱਦੇ ‘ਤੇ ਕੀਤੀ ਵਿਚਾਰ ਚਰਚਾ

ਪੱਛੜੇ ਵਰਗਾਂ ਲਈ ਸਰਕਾਰ ਚੁੱਕ ਰਹੀ ਹੈ ਇਤਿਹਾਸਕ ਕਦਮ : ਕੈਬਨਿਟ ਮੰਤਰੀ

0
Dr. Baljit Kaur

ਚੰਡੀਗੜ੍ਹ, 28 ਦਸੰਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਸੂਬੇ ਦੇ ਵੰਚਿਤ ਤੇ ਪੱਛੜੇ ਵਰਗਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਰਾਹੀਂ ਆਤਮ-ਨਿਰਭਰ ਬਣਾਉਣ ਲਈ ਲਗਾਤਾਰ ਇਤਿਹਾਸਕ ਕਦਮ ਚੁੱਕ ਰਹੀ ਹੈ। ਇਹ ਪ੍ਰਗਟਾਵਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ।

ਪੋਸਟ ਮੈਟ੍ਰਿਕ ਸਕਾਲਰਸਿ਼ਪ ਸਕੀਮ ਤਹਿਤ 4.77 ਕਰੋੜ ਰੁਪਏ ਜਾਰੀ : ਡਾ.

ਬਲਜੀਤ ਕੌਰ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਚੱਲ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਹੁਣ ਤੱਕ 4.77 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ, ਤਾਂ ਜੋ ਕੋਈ ਵੀ ਵਿਦਿਆਰਥੀ ਆਰਥਿਕ ਤੰਗੀ ਕਾਰਨ ਆਪਣੀ ਪੜ੍ਹਾਈ ਤੋਂ ਵਾਂਝਾ ਨਾ ਰਹੇ । ਸੂਬੇ ਭਰ `ਚ 2 ਲੱਖ 62 ਹਜ਼ਾਰ 373 ਵਿਦਿਆਰਥੀਆਂ ਵੱਲੋਂ ਪੋਸਟ ਮੈਟ੍ਰਿਕ ਸਕਾਲਰਸਿ਼਼ਪ ਸਕੀਮ ਤਹਿਤ ਅਰਜ਼ੀਆਂ ਦਿੱਤੀਆਂ ਗਈਆਂ ਹਨ, ਜੋ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਦੀਆਂ ਸਿੱਖਿਆ ਕਲਿਆਣ ਯੋਜਨਾਵਾਂ ਵਿਦਿਆਰਥੀਆਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਰਹੀਆਂ ਹਨ। ਵਿੱਤੀ ਸਾਲ 2025-26 ਦੌਰਾਨ ਇਸ ਸਕੀਮ ਲਈ 245 ਕਰੋੜ ਰੁਪਏ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ ।

Read More : ਪੰਜਾਬ ਸਰਕਾਰ ਨੇ ਅਨਾਥ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ : ਡਾ. ਬਲਜੀਤ ਕੌਰ

ਅਕਾਲੀ ਮਹਿਲਾ ਆਗੂ ਨੇ ਕੀਤੀ ਆਮ ਆਦਮੀ ਪਾਰਟੀ ਜੁਆਇਨ

0
Aam Aadmi Party

ਬਠਿੰਡਾ, 27 ਦਸੰਬਰ 2025 : ਬਠਿੰਡਾ ਤੋਂ ਅਕਾਲੀ ਦਲ (Akali Dal) ਦੀ ਵਾਰਡ ਨੰ 45 ਦੀ ਪ੍ਰਧਾਨ ਅਮਰਜੀਤ ਕੌਰ ਨੇ ਅੱਜ ਸ਼ੋ੍ਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਰਲੇਵਾਂ ਕਰ ਲਿਆ ਹੈ । ਮਹਿਲਾ ਆਗੂ ਦੀ ਆਪ ਵਿਚ ਜੁਆਇਨਿੰਗ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਉਨ੍ਹਾਂ ਨੂੰ ਪਾਰਟੀ ਦਾ ਝੰਡਾ ਪਹਿਨਾ ਕੇ ਰਸਮੀ ਤੌਰ `ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ।

ਮੇਅਰ ਵਲੋਂ ਬਠਿੰਡਾ ਦੇ ਵਿਕਾਸ ਲਈ ਕੀਤੇ ਗਏ ਯਤਨਾਂ ਨੇ ਕੀਤਾ ਪ੍ਰਭਾਵਿਤ :

ਅਮਰਜੀਤ ਕੌਰ

ਆਮ ਆਦਮੀ ਪਾਰਟੀ (Aam Aadmi Party) ਵਿਚ ਸ਼ਾਮਲ ਹੋਈ ਬੀਬਾ ਅਮਰਜੀਤ ਕੌਰ ਨੇ ਕਿਹਾ ਕਿ ਉਹ ਲਗਭਗ 20 ਸਾਲਾਂ ਤੱਕ ਮਹਿਲਾ ਅਕਾਲੀ ਦਲ ਦੇ ਵਾਰਡ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਸਨ ਪਰ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਪਿਛਲੇ ਦਸ ਮਹੀਨਿਆਂ ਵਿੱਚ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕੀਤੇ ਗਏ ਯਤਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਵਿਕਾਸ ਪ੍ਰੋਜੈਕਟਾਂ, ਸਫਾਈ ਵਿੱਚ ਸੁਧਾਰ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਜਨਤਕ ਸਮੱਸਿਆਵਾਂ ਦੇ ਤੁਰੰਤ ਹੱਲ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ।

ਆਪ ਦੀਆਂ ਨੀਤੀਆਂ ਤੇ ਲੋਕ ਭਲਾਈ ਕਾਰਜਾਂ ਨੇ ਕੀਤਾ ਹੈ ਜਨਤਾ ਵਿਚ ਸਕਾਰਾਤਮਕ ਮਾਹੌਲ

ਪੈਦਾ

ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠ ਸੂਬੇ ਵਿੱਚ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਨੇ ਜਨਤਾ ਵਿੱਚ ਇੱਕ ਸਕਾਰਾਤਮਕ ਮਾਹੌਲ ਪੈਦਾ ਕੀਤਾ ਹੈ ਅਤੇ ਉਹ ਹੁਣ ਇਸ ਤਬਦੀਲੀ ਦਾ ਹਿੱਸਾ ਬਣਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਇਸ ਮੌਕੇ ਕੌਂਸਲਰ ਰਤਨ ਰਾਹੀ, ਜਗਪਾਲ ਸਿੰਘ ਗੋਰਾ ਸਿੱਧੂ ਅਤੇ ਸ੍ਰੀ ਯਾਦਵਿੰਦਰ ਸਿੰਘ ਮਾਨ ਸਮੇਤ ਕਈ ਪਾਰਟੀ ਵਰਕਰ ਮੌਜੂਦ ਸਨ।

ਆਪ ਸਰਕਾਰ ਕਰ ਰਹੀ ਹੈ ਪੰਜਾਬ ਨੂੰ ਸਮੱਸਿਆ ਤੇ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ

ਬਣਾਉਣ ਲਈ ਕੰਮ

ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਸਮੱਸਿਆ-ਮੁਕਤ ਅਤੇ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ਬਠਿੰਡਾ ਨੂੰ ਇੱਕ ਖੁਸ਼ਹਾਲ ਅਤੇ ਸੁੰਦਰ ਸ਼ਹਿਰ ਬਣਾਉਣ ਲਈ ਵੱਖ-ਵੱਖ ਯੋਜਨਾਵਾਂ `ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਅਤੇ ਨੇੜਲੇ ਭਵਿੱਖ ਵਿੱਚ ਬਠਿੰਡਾ ਨੂੰ ਨਾ ਸਿਰਫ਼ ਪੰਜਾਬ ਸਗੋਂ ਦੇਸ਼ ਦੇ ਆਦਰਸ਼ ਸ਼ਹਿਰਾਂ ਵਿੱਚ ਗਿਣਿਆ ਜਾਵੇਗਾ ।

Read More : ਆਮ ਆਦਮੀ ਪਾਰਟੀ ਨੇ ਕੀਤੀ 72 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਕਾਂਗਰਸ ਕਰਨ ਜਾ ਰਹੀ ਹੈ ‘ਮਨਰੇਗਾ ਬਚਾਓ ਮੁਹਿੰਮ’ ਦੀ ਸ਼ੁੁਰੂਆਤ

0
Congress Meeting

ਨਵੀਂ ਦਿੱਲੀ, 27 ਦਸੰਬਰ 2025 : ਭਾਰਤ ਦੇਸ਼ ਦੀ ਯੂ. ਪੀ. ਏ. ਸਰਕਾਰ (U. P. A. Government) ਵਲੋਂ ਬਣਾਏ ਗਏ ਪੇਂਡੂ ਰੋਜ਼ਗਾਰ ਕਾਨੂੰਨ (ਮਨਰੇਗਾ) ਨੂੰ ਰੱਦ ਕਰਨ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਵਲੋਂ ਨਵੇਂ ਸਾਲ 2026 ਵਿਚ ਮਨਰੇਗਾ ਬਚਾਓ ਮੁਹਿੰਮ (Save MNREGA campaign) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।

ਕਾਂਗਰਸ ਪਾਰਟੀ ਪ੍ਰਧਾਨ ਖੜਗੇ ਨੇ ਦਿੱਤੀ ਚਿਤਾਵਨੀ

ਕਾਂਗਰਸ ਪਾਰਟੀ ਦੇ ਪ੍ਰਧਾਨ (Congress Party President) ਮਲਿਕਾਰਜੁਨ ਖੜਗੇ ਨੇ ਚਿਤਾਵਨੀ ਦਿੰਦਿਆਂ ਸਪੱਸ਼ਟ ਆਖਿਆ ਹੈ ਕਿ ਲੋਕ ਨਾਰਾਜ਼ ਹਨ ਅਤੇ ਨਰਿੰਦਰ ਮੋਦੀ ਸਰਕਾਰ ਨੂੰ ਇਸ ਕਦਮ ਦੇ ਨਤੀਜੇ ਭੁਗਤਣੇ ਪੈਣਗੇ । ਉਨ੍ਹਾਂ ਕਿਹਾ ਕਿ 20 ਸਾਲ ਪੁਰਾਣੇ ਮਨਰੇਗਾ ਦੀ ਥਾਂ ਲੈਣ ਵਾਲਾ ਵੀ. ਬੀ.-ਜੀ ਰਾਮ ਜੀ ਬਿਲ ਸੰਸਦ ਦੇ ਹਾਲ ਹੀ ਵਿਚ ਸਮਾਪਤ ਹੋਏ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਵਿਚ ਵਿਰੋਧੀ ਧਿਰ ਦੇ ਜ਼ੋਰਦਾਰ ਵਿਰੋਧ ਦੇ ਵਿਚਕਾਰ ਪਾਸ ਕਰ ਦਿਤਾ ਗਿਆ ।

ਕੀ ਕੀਤਾ ਗਿਆ ਹੈ ਨਵੇਂ ਐਕਟ ਵਿਚ

ਮਨਰੇਗਾ ਨੂੰ ਰੱਦ ਕਰਕੇ ਜੋ ਨਵਾਂ ਬਿੱਲ ਲਿਆਂਦਾ ਜਾ ਰਿਹਾ ਹੈ ਵਿਚ ਪੇਂਡੂ ਮਜ਼ਦੂਰਾਂ ਲਈ 125 ਦਿਨਾਂ ਦੀ ਦਿਹਾੜੀ ਰੁਜ਼ਗਾਰ ਦੀ ਵਿਵਸਥਾ ਕੀਤੀ ਗਈ ਹੈ । ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਦੀ ਮੀਟਿੰਗ ਤੋਂ ਬਾਅਦ ਸਨਿਚਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਦੌਰਾਨ ਮਲਿਕਾਅਰਜੁਨ ਖੜਗੇ (Mallikarjun Kharge) ਨੇ ਕਿਹਾ ਕਿ ਪਾਰਟੀ ਦੇਸ਼ ਭਰ ਵਿਚ ‘ਮਨਰੇਗਾ ਬਚਾਓ ਮੁਹਿੰਮ’ ਦੀ ਅਗਵਾਈ ਕਰੇਗੀ । ਉਨ੍ਹਾਂ ਕਿਹਾ ਕਿ ਮਨਰੇਗਾ ਸਿਰਫ ਇਕ ਯੋਜਨਾ ਨਹੀਂ ਹੈ, ਬਲਕਿ ਸੰਵਿਧਾਨ ਵਲੋਂ ਦਿਤੇ ਗਏ ‘ਕੰਮ ਕਰਨ ਦਾ ਅਧਿਕਾਰ’ ਹੈ ।

ਮਨਰੇਗਾ ਨੂੰ ਕੇਂਦਰ ਬਿੰਦੂ ਬਣਾ ਕੇ ਮੁਹਿੰਮ ਚਲਾਉਣ ਦੀ ਖਾਧੀ ਸਹੂੰ

ਉਨ੍ਹਾਂ ਕਿਹਾ ਕਿ ਸੀ. ਡਬਲਿਊ. ਸੀ. ਦੀ ਬੈਠਕ ’ਚ ਅਸੀਂ ਸਹੁੰ ਖਾਧੀ ਸੀ ਕਿ ਮਨਰੇਗਾ ਨੂੰ ਕੇਂਦਰ ਬਿੰਦੂ ਬਣਾ ਕੇ ਮੁਹਿੰਮ ਚਲਾਈ ਜਾਵੇਗੀ । ਜਿਸ ਦੇ ਲਈ ਹੀ ਕਾਂਗਰਸ ਵਲੋਂ ਹੁਣ ਇਸ ਦੀ ਅਗਵਾਈ ਕਰਦਿਆਂ 5 ਜਨਵਰੀ ਤੋਂ ‘ਮਨਰੇਗਾ ਬਚਾਓ ਮੁਹਿੰਮ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਵਿਜੀਲੈਂਸ ਗਵਰਨੈਂਸ ਐਕਟ ਤਹਿਤ ਕੇਂਦਰ ਅਤੇ ਸੂਬਾ ਸਰਕਾਰਾਂ ਵਿਚਾਲੇ ਖਰਚੇ ਦੀ ਵੰਡ ਦੀ ਧਾਰਾ ਦਾ ਜਿ਼ਕਰ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬਿਆਂ ਉਤੇ ਵਾਧੂ ਖਰਚਿਆਂ ਦਾ ਬੋਝ ਪਵੇਗਾ ਅਤੇ ਇਸ ਨੂੰ ਬਿਨਾਂ ਸਲਾਹ-ਮਸ਼ਵਰੇ ਦੇ ਲਿਆ ਗਿਆ ਇਕ ਪਾਸੜ ਫੈਸਲਾ ਕਰਾਰ ਦਿਤਾ । ਉਨ੍ਹਾਂ ਕਿਹਾ ਕਿ ਇਹ ਕਾਨੂੰਨ ਗਰੀਬਾਂ ਨੂੰ ਕੁਚਲਣ ਲਈ ਲਿਆਂਦਾ ਗਿਆ ਹੈ । ਅਸੀਂ ਇਸ ਦੇ ਵਿਰੁਧ ਸੜਕਾਂ ਅਤੇ ਸੰਸਦ ’ਚ ਲੜਾਂਗੇ ।

Read More : ਐੱਸ. ਆਈ. ਆਰ. ਕਾਰਨ ਗਈ 16 ਬੀ. ਐੱਲ. ਓਜ਼ ਦੀ ਜਾਨ : ਰਾਹੁਲ ਗਾਂਧੀ

2026 `ਚ ਸਰਕਾਰੀ ਬੈਂਕਾਂ ਦੇ ਰਲੇਵੇਂ ਨੂੰ ਮਿਲੇਗੀ ਰਫ਼ਤਾਰ

0
Merger

ਨਵੀਂ ਦਿੱਲੀ, 27 ਦਸੰਬਰ 2025 : ਜਨਤਕ ਖੇਤਰ ਦੇ ਬੈਂਕਾਂ (Public sector banks) `ਚ ਰਲੇਵੇਂ ਦੀ ਦੇਸ਼ `ਚ ਜ਼ਿਆਦਾ ਵੱਡੇ ਅਤੇ ਵਿਸ਼ਵ ਪੱਧਰੀ ਪ੍ਰਕਿਰਿਆ ਆਉਣ ਵਾਲੇ ਸਾਲ `ਚ ਤੇਜ਼ ਹੋ ਸਕਦੀ ਹੈ, ਕਿਉਂਕਿ ਸਰਕਾਰ ਨੇ 2047 ਤੱਕ ਵਿਕਸਤ ਭਾਰਤ ਦੇ ਆਪਣੇ ਟੀਚੇ ਤਹਿਤ ਬੈਂਕ ਬਣਾਉਣ ਦੀ ਇੱਛਾ ਪ੍ਰਗਟਾਈ ਹੈ ।

ਦੇਸ਼ ਵਿਚ ਇਸ ਸਮੇਂ ਹਨ ਜਨਤਕ ਖੇਤਰ ਦੇ 12 ਬੈਂਕ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ (Finance Minister Nirmala Sitharaman) ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਨੂੰ ਕਈ ਵੱਡੇ, ਵਿਸ਼ਵ ਪੱਧਰੀ ਬੈਂਕਾਂ ਦੀ ਲੋੜ ਹੈ ਅਤੇ ਇਸ ਦਿਸ਼ਾ `ਚ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ । ਉਨ੍ਹਾਂ ਕਿਹਾ ਸੀ ਕਿ ਸਰਕਾਰ ਨੇ ਇਸ ਸਬੰਧ `ਚ ਭਾਰਤੀ ਰਿਜ਼ਰਵ ਬੈਂਕ (Reserve Bank of India) ਅਤੇ ਜਨਤਕ ਖੇਤਰ ਦੇ ਬੈਂਕਾਂ ਨਾਲ ਚਰਚਾ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਜਨਤਕ ਖੇਤਰ `ਚ ਰਲੇਵੇਂ ਦੇ ਸਪੱਸ਼ਟ ਸੰਕੇਤ ਜੋ ਮਿਲੇ ਹਨ । ਦੇਸ਼ `ਚ 12 ਜਨਤਕ ਖੇਤਰ ਦੇ ਬੈਂਕ ਇਸ ਸਮੇਂ ਦੇਸ਼ `ਚ 12 ਜਨਤਕ ਖੇਤਰ ਦੇ ਬੈਂਕ ਹਨ । ਜਾਇਦਾਦ ਦੇ ਆਧਾਰ `ਤੇ ਦੁਨੀਆ ਦੇ ਚੋਟੀ ਦੇ 50 ਬੈਂਕਾਂ `ਚ ਦੇਸ਼ ਤੋਂ ਸਿਰਫ ਭਾਰਤੀ ਸਟੇਟ ਬੈਂਕ ਹੀ ਸ਼ਾਮਲ ਹੈ । ਜਾਇਦਾਦਾਂ ਦੇ ਆਧਾਰ `ਤੇ ਐੱਸ. ਬੀ. ਆਈ. ਗਲੋਬਲ ਪੱਧਰ `ਤੇ 43ਵੇਂ ਸਥਾਨ `ਤੇ ਹੈ ।

ਸਰਕਾਰ ਕਰ ਚੁੱਕੀ ਹੈ ਪਹਿਲਾਂ ਹੀ ਦੋ ਪੜਾਵਾਂ ਵਿਚ ਬੈਂਕਾਂ ਦਾ ਰਲੇਵਾਂ

ਇਸ ਤੋਂ ਬਾਅਦ ਨਿੱਜੀ ਖੇਤਰ ਦਾ ਐੱਚ. ਡੀ. ਐੱਫ. ਸੀ. ਬੈਂਕ 73ਵੇਂ ਸਥਾਨ `ਤੇ ਹੈ। ਸਰਕਾਰ ਪਹਿਲਾਂ ਹੀ ਦੋ ਪੜਾਵਾਂ `ਚ ਬੈਂਕਾਂ ਦਾ ਰਲੇਵਾਂ ਕਰ ਚੁੱਕੀ ਹੈ, ਜਿਸ ਨਾਲ ਜਨਤਕ ਖੇਤਰ ਦੇ ਬੈਂਕਾਂ ਦੀ ਗਿਣਤੀ 27 ਤੋਂ ਘਟ ਕੇ 12 ਰਹਿ ਗਈ। ਇਸ ਦੇ ਤਹਿਤ ਯੂਨਾਈਟਿਡ ਬੈਂਕ ਆਫ ਇੰਡੀਆ ਅਤੇ ਓਰੀਐਂਟਲ ਬੈਂਕ ਆਫ ਕਾਮਟਸ ਦਾ ਪੰਜਾਬ ਨੈਸ਼ਨਲ ਬੈਂਕ `ਚ ਰਲੇਵਾਂ ਕੀਤਾ ਗਿਆ ।

ਸਿੰਡੀਕੇਟ ਬੈਂਕ ਦਾ ਕੇਨਰਾ ਬੈਂਕ `ਚ ਰਲੇਵਾਂ ਹੋਇਆ, ਇਲਾਹਾਬਾਦ ਬੈਂਕ ਨੂੰ ਇੰਡੀਅਨ ਬੈਂਕ `ਚ ਮਿਲਾਇਆ ਗਿਆ ਅਤੇ ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਨੂੰ ਯੂਨੀਅਨ ਬੈਂਕ ਆਫ ਇੰਡੀਆ `ਚ ਸ਼ਾਮਲ ਕੀਤਾ ਗਿਆ । ਇਸ ਤੋਂ ਪਹਿਲਾਂ ਦੇਨਾ ਬੈਂਕ ਅਤੇ ਵਿਜਯਾ ਬੈਂਕ ਦਾ ਬੈਂਕ ਆਫ ਬੜੌਦਾ `ਚ ਰਲੇਵਾਂ ਕੀਤਾ ਗਿਆ ਸੀ । ਸਰਕਾਰ ਨੇ ਆਈ. ਡੀ. ਬੀ. ਆਈ. ਬੈਂਕ ਦੇ ਨਿੱਜੀਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ ਦੇ ਸਕੱਤਰ ਅਰੁਣਿਸ਼ ਚਾਵਲਾ ਨੇ ਉਮੀਦ ਪ੍ਰਗਟਾਈ ਹੈ ਕਿ ਰਣਨੀਤਕ ਵਿਕਰੀ ਮਾਰਚ 2026 ਤੱਕ ਪੂਰੀ ਹੋ ਜਾਵੇਗੀ ।

ਜਨਤਕ ਬੈਂਕਾਂ ਦਾ ਲਾਭ ਦੋ ਲੱਖ ਕਰੋੜ ਤੋਂ ਪਾਰ

ਜਨਤਕ ਖੇਤਰ ਦੇ ਬੈਂਕਾਂ ਦਾ ਸ਼ੁੱਧ ਲਾਭ ਮਾਲੀ ਸਾਲ 2025-26 ਦੇ ਅੰਤ ਤੱਕ ਦੋ ਲੱਖ ਕਰੋੜ ਰੁਪਏ ਦੇ ਇਤਿਹਾਸਕ ਪੱਧਰ ਨੂੰ ਪਾਰ ਕਰਨ ਦੀ ਉਮੀਦ ਹੈ। ਦੂਜੇ ਪਾਸੇ, ਨਿੱਜੀ ਬੈਂਕਿੰਗ ਖੇਤਰ `ਚ ਵਿਦੇਸ਼ੀ ਪੂੰਜੀ ਦਾ ਵੱਡਾ ਪ੍ਰਵਾਹ ਦੇਖਣ ਨੂੰ ਮਿਲਿਆ। ਜਾਪਾਨ ਦੀ ਸੁਮਿਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ ਨੇ ਮਈ `ਚ ਯਸ ਬੈਂਕ `ਚ 20 ਫ਼ੀਸਦੀ ਹਿੱਸੇਦਾਰੀ 13,483 ਕਰੋੜ ਰੁਪਏ ’ਚ ਹਾਸਲ ਕਰਨ ਦਾ ਫੈਸਲਾ ਕੀਤਾ ਸੀ । ਇਹ ਸੌਦਾ ਸਤੰਬਰ `ਚ ਪੂਰਾ ਹੋਇਆ ।

ਸੰਸਦ ਵਿਚ ਹੋਇਆ ਬੀਮਾ ਕਾਨੂੰਨ ਸੋਧ ਬਿੱਲ 2025 ਪਾਸ

ਸੰਯੁਕਤ ਅਰਬ ਅਮੀਰਾਤ ਦੇ ਐਮੀਰੇਟਸ ਐੱਨ. ਬੀ. ਡੀ. ਬੈਂਕ ਨੇ ਅਕਤੂਬਰ `ਚ ਆਰ: ਬੀ. ਐੱਲ. ਬੈਂਕ `ਚ 60 ਫ਼ੀਸਦੀ ਹਿੱਸੇਦਾਰੀ 26,853 ਕਰੋੜ ਰੁਪਏ `ਚ ਖਰੀਦਣ ਦਾ ਫੈਸਲਾ ਲਿਆ । ਬੀਮਾ ਖੇਤਰ ਦੀ ਗੱਲ ਕਰੀਏ ਤਾਂ ਇਸ ਸਾਲ ਸੰਸਦ `ਚ `ਸਭ ਕਾ ਬੀਮਾ ਸਭ ਕੀ ਰਕਸ਼ਾ` ਬੀਮਾ ਕਾਨੂੰਨ ਸੋਧ ਬਿੱਲ-2025 (Insurance Laws Amendment Bill-2025 ਪਾਸ ਹੋਇਆ, ਜਿਸ ਨਾਲ ਇਸ ਖੇਤਰ `ਚ 100 ਫੀਸਦੀ ਪ੍ਰਤੱਖ ਵਿਦੇਸ਼ੀ ਨਿਵੇਸ਼ ਦਾ ਰਾਹ ਪੱਧਰਾ ਹੋਇਆ। ਜੀ. ਐੱਸ.ਟੀ. ਦਰਾਂ `ਚ ਕਟੌਤੀ ਦਾ ਲਾਭ ਬੀਮਾ ਖੇਤਰ ਨੂੰ ਵੀ ਮਿਲਿਆ ।

Read More : ਤੰਬਾਕੂ `ਤੇ ਡਿਊਟੀ ਵਧਾਉਣ ਵਾਲੇ ਬਿੱਲ ਨੂੰ ਸੰਸਦ ਦੀ ਮਨਜ਼ੂਰੀ

ਈ. ਡੀ. ਨੇ ਕੀਤਾ ਮਨੀ ਲਾਂਡਰਿੰਗ ਦਾ ਮਾਮਲਾ ਦਰਜ

0
Enforcement Directorate

ਲਖਨਊ, 27 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਬ੍ਰਿਟੇਨ ਵਿਚ ਰਹਿ ਰਹੇ ਉੱਤਰ ਪ੍ਰਦੇਸ਼ ਦੇ ਇਸਲਾਮੀ ਪ੍ਰਚਾਰਕ ਸ਼ੰਸੁਲ ਹੁੰਦਾ ਖਾਨ (Islamic preacher Shansul Hunda Khan) ਖਿਲਾਫ ਮਨੀ ਲਾਂਡਰਿਗ (Money laundering) ਦਾ ਮਾਮਲਾ ਦਰਜ ਕੀਤਾ ਹੈ ।  ਅਧਿਕਾਰੀਆਂ ਮੁਤਾਬਕ ਖਾਨ `ਤੇ ਪਾਕਿਸਤਾਨ ਸਥਿਤ ਕੱਟੜਪੰਥੀ ਸੰਗਠਨਾਂ ਨਾਲ ਸੰਬੰਧ ਰੱਖਣ ਅਤੇ ਵਿਦੇਸ਼ੀ ਬੈਂਕ ਖਾਤਿਆਂ ਤੇ ਗੈਰ-ਸਰਕਾਰੀ ਸੰਸਥਾਵਾਂ ਰਾਹੀਂ ਗੈਰ-ਕਾਨੂੰਨੀ ਪੈਸਾ ਇਕੱਠਾ ਕਰਨ ਦਾ ਦੋਸ਼ ਹੈ ।

ਹੁਣ ਆਜਮਗੜ੍ਹ ਦੇ ਮੌਲਾਨਾ ਖਿਲਾਫ ਈ. ਡੀ. ਕਰੇਗੀ ਜਾਂਚ

ਈ. ਡੀ. ਨੇ ਦੱਸਿਆ ਕਿ ਖਾਨ ਨੇ ਪਿਛਲੇ 20 ਸਾਲਾਂ ਵਿਚ ਕਈ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਭਾਰਤ ਵਿਚ ਲੱਗਭਗ 12 ਅਚੱਲ ਜਾਇਦਾਦਾਂ ਕਥਿਤ ਤੌਰ `ਤੇ ਇਕੱਠੀਆਂ ਕੀਤੀਆਂ। ਉਹ ਆਪਣੇ ਸੰਗਠਨ `ਰਾਜਾ ਫਾਊਂਡੇਸ਼ਨ` ਅਤੇ ਨਿੱਜੀ ਬੈਂਕ ਖਾਤਿਆਂ ਰਾਹੀਂ ਮਦਰੱਸਿਆਂ ਨੂੰ ਪੈਸਾ ਮੁਹੱਈਆ ਕਰਵਾਉਂਦਾ ਰਿਹਾ । ਇਸ ਤੋਂ ਇਲਾਵਾ ਆਜਮਗੜ੍ਹ ਅਤੇ ਸੰਤ ਕਬੀਰ ਨਗਰ `ਚ ਸਥਾਪਤ ਉਸ ਦੇ 2 ਮਦਰੱਸੇ ਬਾਅਦ `ਚ ਰੱਦ ਕਰ ਦਿੱਤੇ ਗਏ । ਜਾਂਚ ਏਜੰਸੀ ਨੇ ਦੱਸਿਆ ਕਿ ਇਹ ਮਾਮਲਾ ਯੂ. ਪੀ. ਅੱਤਵਾਦੀ ਰੋਕੂ ਦਸਤੇ (ਏ. ਟੀ. ਐੱਸ.) ਦੀ ਸ਼ਿਕਾਇਤ `ਤੇ ਆਧਾਰਤ ਹੈ ਅਤੇ ਹੁਣ ਈ. ਡੀ. ਉਸ ਦੇ ਵਿਦੇਸ਼ੀ ਵਿੱਤੀ ਨੈੱਟਵਰਕ ਅਤੇ ਕੱਟੜਪੰਥੀ ਸੰਪਰਕਾਂ ਦੀ ਜਾਂਚ ਕਰ ਰਹੀ ਹੈ ।

Read More : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਬਰਟ ਵਾਡਰਾ ਤੇ ਸਿ਼ਕੰਜਾ

ਜੰਗ ਦੇ ਮੈਦਾਨ `ਚ ਕੰਬੋਡੀਆ ਦੀ ਬੇਇੱਜ਼ਤੀ

0
Launcher Explosion

ਬੀਜਿੰਗ, 27 ਦਸੰਬਰ 2025 : ਚੀਨ (China) ਭਾਵੇਂ ਨਿਰਮਾਣ ਦਾ ਮਾਹਰ ਬਣਨ ਦੀਆਂ ਲੱਖ ਕੋਸਿ਼ਸ਼ਾਂ ਕਰੇ ਪਰ ਉਸਦੇ ਬਣਾਏ ਹੋਏ ਛੋਟੇ-ਛੋਟੇ ਸਾਮਾਨਾਂ ਤੋਂ ਲੈ ਕੇ ਫੌਜੀ ਸਪਲਾਈ ਤੱਕ ਸਭ ਘਟੀਆ ਕੁਆਲਿਟੀ ਦਾ ਸਬੂਤ ਦਿੰਦੇ ਹਨ । ਹਾਲ ਹੀ ਵਿਚ ਕੰਬੋਡੀਅਨ ਫੌਜ ਦਾ ਚੀਨ ਤੋਂ ਫੌਜੀ ਉਪਕਰਣ ਦਰਾਮਦ ਕਰਨ ਦਾ ਫੈਸਲਾ ਮਹਿੰਗਾ ਸਾਬਤ ਹੋਇਆ ।

ਚੀਨ ਦਾ ਰਾਕੇਟ ਲਾਂਚਰ ਫਟਣ ਕਾਰਨ 8 ਦੀ ਮੌਤ

ਕੰਬੋਡੀਆ ਨੂੰ ਥਾਈਲੈਂਡ ਦੇ ਨਾਲ ਜੰਗ ਦੇ ਮੈਦਾਨ ਵਿਚ ਸ਼ਰਮਿੰਦਗੀ ਝੱਲਣੀ ਪਈ ਜਦੋਂ ਚੀਨ ਵੱਲੋਂ ਸਪਲਾਈ ਕੀਤਾ ਗਿਆ ਇਕ ਵਿਸ਼ਾਲ, ਉੱਚ-ਤਕਨੀਕੀ ਰਾਕੇਟ ਲਾਂਚਰ (Rocket launcher) ਆਪ੍ਰੇਸ਼ਨ ਦੌਰਾਨ ਫਟ ਗਿਆ । ਇਹ ਰਾਕੇਟ ਲਾਂਚਰ ਇਕ ਦੇਸੀ ਪਿਸਤੌਲ ਵਾਂਗ ਬੈਕ ਫਾਇਰ ਹੋ ਗਿਆ । ਇਸ ਘਟਨਾ ਵਿਚ 8 ਕੰਬੋਡੀਅਨ ਫੌਜੀ ਮਾਰੇ ਗਏ (8 Cambodian soldiers killed) ਸਨ ।

Read More : ਚੀਨ `ਚ `ਦੁਨੀਆ ਦੀ ਸਭ ਤੋਂ ਲੰਬੀ`ਐਕਸਪ੍ਰੈੱਸ-ਵੇਅ ਸੁਰੰਗ ਸ਼ੁਰੂ

ਡਾ. ਬਿਲਾਲ ਤੇ ਯਾਸੀਰ ਦੀ ਐੱਨ. ਆਈ. ਏ. ਹਿਰਾਸਤ `ਚ ਵਾਧਾ

0
NIA custody

ਨਵੀਂ ਦਿੱਲੀ, 27 ਦਸੰਬਰ 2025 : ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ (Court) ਨੇ ਲਾਲ ਕਿਲਾ ਧਮਾਕਾ (Red Fort Explosion) ਮਾਮਲੇ `ਚ 2 ਮੁਲਜ਼ਮਾਂ ਦੀ ਐੱਨ. ਆਈ. ਏ. ਹਿਰਾਸਤ (NIA custody) ਸ਼ੁੱਕਰਵਾਰ ਵਧਾ ਦਿੱਤੀ । ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ ਜਾਂਚ ਏਜੰਸੀ ਨੂੰ ਯਾਸਿਰ ਅਹਿਮਦ ਡਾਰ ਤੋਂ 10 ਦਿਨ ਤੇ ਡਾ. ਬਿਲਾਲ ਨਸੀਰ ਮੱਲਾ ਤੋਂ 8 ਦਿਨ ਹੋਰ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ।

ਉਮਰ-ਉਨ-ਨਬੀ ਧਮਾਕੇ ਦਾ ਸੀ ਕਥਿਤ ਮਾਸਟਰਮਾਈਂਡ

ਰਾਸ਼ਟਰੀ ਜਾਂਚ ਏਜੰਸੀ ਦੀ ਜਾਂਚ ਅਨੁਸਾਰ ਉਮਰ-ਉਨ-ਨਬੀ 10 ਨਵੰਬਰ ਨੂੰ ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਚਲਾ ਰਿਹਾ ਸੀ । ਉਹ ਧਮਾਕੇ ਦਾ ਕਥਿਤ ਮਾਸਟਰਮਾਈਂਡ ਸੀ । ਐੱਨ. ਆਈ. ਏ. ਨੇ 9 ਦਸੰਬਰ ਨੂੰ ਦਿੱਲੀ `ਚ ਡਾਕਟਰ ਬਿਲਾਲ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਨੂੰ ਸਾਜ਼ਿਸ਼ `ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ । 18 ਦਸੰਬਰ ਨੂੰ ਇਸੇ ਮਾਮਲੇ `ਚ 9ਵੇਂ ਮੁਲਜ਼ਮ ਯਾਸਿਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।

Read More : ਲਾਲ ਕਿਲਾ ਧਮਾਕਾ ਮਾਮਲੇ ਵਿਚ ਸ਼ੋਇਬ ਤੇ ਨਸੀਰ ਬਿਲਾਲ ਦੀ ਹਿਰਾਸਤ ਵਧੀ

ਸੀ. ਐੱਮ. ਰੇਖਾ ਗੁਪਤਾ `ਤੇ ਹਮਲੇ ਦੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ

0
CM Rekha Gupta

ਨਵੀਂ ਦਿੱਲੀ, 27 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ ਸ਼ੁੱਕਰਵਾਰ ਨੂੰ ਇਸ ਸਾਲ ਦੇ ਸ਼ੁਰੂ ਵਿਚ ਇਕ ਜਨਤਕ ਸਮਾਗਮ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) `ਤੇ ਹਮਲਾ ਕਰਨ ਦੇ 2 ਮੁਲਜ਼ਮਾਂ ਵਿਰੁੱਧ ਰਸਮੀ ਤੌਰ `ਤੇ ਦੋਸ਼ ਤੈਅ ਕੀਤੇ ਹਨ ।

ਬੰਦ ਕਮਰੇ `ਚ ਹੋਵੇਗੀ ਮਾਮਲੇ ਦੀ ਸੁਣਵਾਈ

ਵਧੀਕ ਸੈਸ਼ਨ ਜੱਜ ਏਕਤਾ ਗੌਬਾ ਮਾਨ ਨੇ ਕਿਹਾ ਕਿ ਕਿਉਂਕਿ ਪੀੜਤ ਇਕ ਜਨਤਕ ਸ਼ਖਸੀਅਤ ਹੈ, ਇਸ ਲਈ ਮਾਮਲੇ ਦੀ ਸੁਣਵਾਈ ਬੰਦ ਕਮਰੇ ਦੇ ਅੰਦਰ ਕੀਤੀ ਜਾਵੇਗੀ । ਇਸ ਤੋਂ ਪਹਿਲਾਂ 20 ਦਸੰਬਰ 1 ਨੂੰ ਅਦਾਲਤ ਨੇ ਦੋਵਾਂ ਵਿਰੁੱਧ ਕਤਲ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਦੋਸ਼ ਤੈਅ (Charges framed) ਕਰਨ ਦਾ ਹੁਕਮ ਦਿੱਤਾ ਸੀ । ਅਦਾਲਤ ਵਿਚ ਨਿੱਜੀ ਤੌਰ `ਤੇ ਪੇਸ਼ ਕੀਤੇ ਜਾਣ ਤੋਂ ਬਾਅਦ ਜੱਜ ਨੇ ਸਕਰੀਆ ਰਾਜੇਸ਼ਭਾਈ ਖਿਮਜੀਭਾਈ ਅਤੇ ਤਹਿਸੀਨ ਰਜ਼ਾ ਰਫੀਉੱਲਾ ਸ਼ੇਖ ਦੇ ਵਿਰੁੱਧ ਰਸਮੀ ਤੌਰ `ਤੇ ਦੋਸ਼ ਤੈਅ ਕੀਤੇ । ਰੇਖਾ ਗੁਪਤਾ `ਤੇ 20 ਅਗਸਤ ਨੂੰ ਸਿਵਲ ਲਾਈਨਜ਼ ਖੇਤਰ ਵਿਚ ਉਨ੍ਹਾਂ ਦੇ ਕੈਂਪ ਆਫਿਸ ਵਿਚ ‘ਜਨਤਕ ਸੁਣਵਾਈ` ਪ੍ਰੋਗਰਾਮ ਦੌਰਾਨ ਹਮਲਾ ਕੀਤਾ ਗਿਆ ਸੀ ।

Read More : ਰੇਖਾ ਗੁਪਤਾ ਅੱਜ ਦਿੱਲੀ ਦੀ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

ਮੁੱਖ ਮੰਤਰੀ ਮਾਨ ਨੇ ਕੀਤੀ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ

0
CM meeeting

ਚੰਡੀਗੜ੍ਹ, 27 ਦਸੰਬਰ 2025 : ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਨੇ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਮੀਟਿੰਗ ਵਿਚ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ।

ਪਿਛਲੇ ਚਾਰ ਸਾਲਾਂ ਵਿਚ ਕੀਤਾ ਗਿਆ ਹੈ 85 ਹਜ਼ਾਰ 418 ਮੁਲਜਮਾਂ ਨੂੰ

ਗ੍ਰਿਫ਼ਤਾਰ

ਬੈਠਕ ਦੌਰਾਨ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਿਛਲੇ ਚਾਰ ਸਾਲਾਂ ‘ਚ ਕੁੱਲ 85,418 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੰਜਾਬ ‘ਚ ਵੱਖ-ਵੱਖ ਅਪਰਾਧਾਂ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ (Law and order) ਬਣਾਈ ਰੱਖਣ ਲਈ ਕੀਤੇ ਗਏ ਯਤਨਾਂ ਦਾ ਵੀ ਜਾਇਜ਼ਾ ਲਿਆ ਗਿਆ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਜਨਤਕ ਸੁਰੱਖਿਆ ਸਭ ਤੋਂ ਉੱਪਰ ਹੈ ਅਤੇ ਸਾਰੇ ਮਾਮਲਿਆਂ ਵਿਚ ਨਿਰਪੱਖ ਅਤੇ ਸਮੇਂ ਸਿਰ ਕਾਰਵਾਈ ਕੀਤੀ ਜਾਵੇ ।

ਮੀਟਿੰਗ ਵਿਚ ਦਿੱਤਾ ਗਿਆ ਅਪਰਾਧਕ ਗਤੀਵਿਧੀਆਂ ਦੀ ਰੋਕਥਾਮ ਲਈ ਜੋਰ

ਉਨ੍ਹਾਂ ਨੇ ਪੁਲਸ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨਵੀਆਂ ਰਣਨੀਤੀਆਂ ‘ਤੇ ਕੰਮ ਕਰਨ ਦਾ ਸੁਝਾਅ ਵੀ ਦਿੱਤਾ । ਬੈਠਕ ‘ਚ ਅਪਰਾਧ ਨਿਯੰਤਰਣ, ਸਾਈਬਰ ਅਪਰਾਧ, ਨਸ਼ੀਲੇ ਪਦਾਰਥਾਂ ‘ਤੇ ਕਾਬੂ ਪਾਉਣ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਦੀ ਰੋਕਥਾਮ ‘ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ।

Read More : ਲਗਭਗ 150 ਲਾਇਸੈਂਸ ਨਵਿਆਏ ਹਨ ਗਏ : ਮੁੱਖ ਮੰਤਰੀ ਮਾਨ