ਲੁਧਿਆਣਾ, 18 ਅਪ੍ਰੈਲ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਅਧੀਨ ਆਉਂਦੇ ਪਿੰਡ ਭਾਮੀਆਂ ਵਿਖੇ ਇਕ ਨੌਜਵਾਨ ਦੀ ਟੈ੍ਰਕਟਰ ਦੇ ਟਾਇਰ ਹੇਠਾਂ ਆ ਜਾਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾaਣਕਾਰੀ ਅਨੁਸਾਰ ਜਿਲਾ ਲੁਧਿਆਣਾ ਅਧੀਨ ਆਉਂਦੇ ਪਿੰਡ ਭਾਮੀਆਂ (Village Bhamia) ਵਿਖੇ ਜਿਸ ਨੌਜਵਾਨ ਦੀ ਟੈ੍ਰਕਟਰ ਦੇ ਟਾਇਰ ਹੇਠਾਂ ਆ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਦਾ ਨਾਮ ਨਵਪ੍ਰੀਤ ਸਿੰਘ ਹੈ ਤੇ ਉਹ 26 ਸਾਲਾਂ ਦਾ ਹੈ ।
ਕੀ ਦੱਸਿਆ ਨੌਜਵਾਨ ਦੇ ਪਿਤਾ ਨੇ
ਟੈ੍ਰਕਟਰ ਦੇ ਟਾਇਰ ਹੇਠਾਂ ਆ ਕੇ ਮੌਤ ਦੇ ਘਾਟ ਉਤਰੇ ਨੌਜਵਾਨ ਦੇ ਪਿਤਾ ਚਰਨਜੀਤ ਸਿੰਘ ਭਾਮੀਆਂ ਨੇ ਦੱਸਿਆ ਕਿ ਨਵਪ੍ਰੀਤ ਸਿੰਘ ਆਪਣੇ ਖੇਤ ‘ਚ ਤੂੜੀ ਬਣਾ ਰਿਹਾ ਸੀ ਤੇ ਜਿਵੇਂ ਹੀ ਨਵਪ੍ਰੀਤ ਸਿੰਘ ਟਰੈਕਟਰ ਲੈ ਕੇ ਖੇਤ ‘ਚ ਪਹੁੰਚਿਆ ਤਾਂ ਖੇਤ ‘ਚ ਵੱਟ ਉੱਚੀ ਹੋਣ ਕਰਕੇ ਟਰੈਕਟਰ ਬੇਕਾਬੂ (Tractor out of control) ਹੋ ਗਿਆ ਤੇ ਨੌਜਵਾਨ ਟਰੈਕਟਰ ਦੇ ਟਾਇਰ ਥੱਲੇ ਡਿੱਗ ਪਿਆ ।
ਜਿਸ ‘ਤੇ ਨੇੜੇ ਹੀ ਤੂੜੀ ਵਾਲੀ ਮਸ਼ੀਨ ਚਲਾ ਰਹੇ ਕੁਝ ਹੋਰ ਲੋਕਾਂ ਨੇ ਨਵਪ੍ਰੀਤ ਸਿੰਘ ਨੂੰ ਜ਼ਖ਼ਮੀ ਹਾਲਾਤ ‘ਚ ਨਿੱਜੀ ਹਸਪਤਾਲ ਖੰਨਾ ਵਿਖੇ ਭਾਰਤੀ ਕਰਵਾਇਆ ਜਿਥੇ ਉਸਨੂੰ ਖੰਨਾ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਅਪੋਲੋ ਹਸਪਤਾਲ ਰੈਫ਼ਰ ਕਰ ਦਿੱਤਾ, ਜਿਥੇ ਅਪੋਲੋ ਹਸਪਤਾਲ ਦੇ ਡਾਕਟਰਾਂ ਨੇ ਨਵਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ।









