ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਰਨਗੇ ਅੱਜ ਰਾਤ ਨੂੰ ਦੇਸ਼ ਨੂੰ ਸੰਬੋਧਨ

0
31
Prime Minister

ਨਵੀਂ ਦਿੱਲੀ, 18 ਅਪ੍ਰੈਲ 2026 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ (Prime Minister) ਨਰੇਂਦਰ ਮੋਦੀ ਵਲੋਂ ਅੱਜ ਰਾਤ ਸਾਢੇ 8 ਵਜੇ ਦੇਸ਼ ਨੂੰ ਸੰਬੋਧਨ (Addressing the nation) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਦੱਸਿਆ ਜਾ ਰਿਹਾ ਹੈ ਸੰਬੋਧਨ ਦਾ

ਮਿਲੀ ਜਾਣਕਾਰੀ ਅਨੁਸਾਰ ਜੋ ਅੱਜ ਰਾਤ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Narendra Modi) ਵਲੋਂ ਦੇਸ਼ ਨੂੂੰ ਸੰਬੋਧਨ ਕੀਤਾ ਜਾਣਾ ਹੈ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਦੇਸ਼ ਵਿਚ ਮਹਿਲਾਵਾਂ ਰਾਖਵਾਂਕਰਨ ਬਿੱਲ (Women’s Reservation Bill) ਵੋਟਿੰਗ ਨਾ ਪੈਣ ਦੇ ਚਲਦਿਆਂ ਪਾਸ ਨਹੀਂ ਹੋ ਸਕਿਆ ਹੈ ।

ਕੀ ਹੋਇਆ ਬਿੱਲ ਨਾ ਪਾਸ ਨਾ ਸਕਣ ਦਾ ਕਾਰਨ

ਲੋਕ ਸਭਾ ਵਿਚ ਮਹਿਲਾਵਾਂ ਦੇ ਰਾਖਾਂਕਰਨ ਨੂੰ ਲੈ ਕੇ ਜੋ ਬਿੱਲ ਪਾਸ ਕੀਤਾ ਜਾਣਾ ਸੀ ਬੀਤੇ ਦਿਨੀਂ ਦੋ ਤਿਹਾਈ ਬਹੁਮਤ ਨਾ ਮਿਲਣ ਕਾਰਨ ਰੱਦ ਕਰ ਦਿੱਤਾ ਗਿਆ । ਇਸ ਬਿੱਲ ਦਾ ਮੁੱਖ ਉਦੇਸ਼ ਦੇਸ਼ ਦੀ ਸੰਸਦ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿਚ ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ ਨੂੰ ਯਕੀਨੀ ਬਣਾਉਣਾ ਸੀ ।

LEAVE A REPLY

Please enter your comment!
Please enter your name here