Home Blog Page 307

ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ ਗ੍ਰਿਫ਼ਤਾਰ

0
Shiromani Akali Dal

ਚੰਡੀਗੜ੍ਹ, 17 ਨਵੰਬਰ 2025 : ਸ਼ੋਮਣੀ ਅਕਾਲੀ ਦਲ (Shomani Akali Dal) ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰ ਅਤੇ ਬੀਬੀ ਕੰਚਨਪ੍ਰੀਤ ਕੌਰ ਨੇ ਪੰਜਾਬ ਪੁਲਸ ਵਲੋਂ ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ (Akali leader Gursewak Singh Sheikh) ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਵਲੋਂ ਅਕਾਲੀ ਦਲ ਦੇ ਆਗੂ ਨਛੱਤਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।

ਕੀ ਕੇਸ ਦਰਜ ਕਰਨ ਦੀ ਕੀਤੀ ਜਾ ਰਹੀ ਹੈ ਤਿਆਰੀ

ਭਰੋਸੇਯੋਗ ਸੂਤਰਾਂ ਤੋ਼ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਜੋ ਪੰਜਾਬ ਪੁਲਸ ਵਲੋਂ ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ (ਸਾਬਕਾ ਚੇਅਰਮੈਨ) ਨੂੰ ਗ੍ਰਿਫ਼ਤਾਰ (Arrested)  ਕੀਤਾ ਗਿਆ ਹੈ ਦੇ ਖਿਲਾਫ ਥਾਣਾ ਝਬਾਲ ਦੀ ਪੁਲਸ ਵਲੋਂ ਪਿੰਡ ਪੱਧਰੀ ਕਲਾਂ ’ਚ ਹਥਿਆਰਾਂ ਨਾਲ ਲੈੱਸ ਹੋ ਕੇ ਵੋਟਰਾਂ ਨੂੰ ਡਰਾ ਧਮਕਾ ਕੇ ਵੋਟਾਂ ਦੀ ਖਰੀਦੋ ਫਰੋਖਤ ਕਰਨ ਦੇ ਸਬੰਧ `ਚ ਕੇਸ ਦਰਜ ਕੀਤਾ ਜਾਣਾ ਦੱਸਿਆ ਜਾ ਰਿਹਾ ਹੈ।

ਪੁਲਸ ਨੇ ਸ਼ੇਖ ਸਮੇਤ ਕੀਤਾ ਹੈ ਦਰਜਨਾਂ ਅਕਾਲੀਆਂ ਨੂੰ ਗ੍ਰਿ਼ਫਤਾਰ

ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਪੋਸਟਾਂ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਪੁਲਸ ਵਲੋਂ ਗੁਰਸੇਵਕ ਸਿੰਘ ਸ਼ੇਖ ਸਮੇਤ ਦਰਜਨਾਂ ਅਕਾਲੀ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਥੇ ਹੀ ਬਸ ਨਹੀਂ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ (Ravinder Singh Brahmpura) ਅਨੁਸਾਰ ਗੁਰਸੇਵਕ ਸਿੰਘ ਨੂੰ ਝਬਾਲ ਪੁਲਸ ਦੁਪਹਿਰ ਸਮੇਂ ਲੈ ਕੇ ਗਈ ਸੀ । ਪੁਲਸ ਦੀ ਅਜਿਹੀਆਂ ਕਾਰਵਾਈਆਂ ਦੀ ਅਕਾਲੀ ਦਲ ਨੇ ਜ਼ਬਰਦਸਤ ਨਿਖੇਧੀ ਕੀਤੀ ।

Read More : ਐਸ. ਏ. ਡੀ. ਨੇ ਕੀਤੇ ਮੁੱਖ ਬੁਲਾਰੇ ਅਤੇ ਬੁਲਾਰੇ ਕੀਤੇ ਨਿਯੁਕਤ

150 ਤੋਂ ਵੱਧ `ਮਿਊਲ ਅਕਾਊਂਟਸ` ਦਾ ਕਾਲਾ ਸੱਚ ਆਇਆ ਸਾਹਮਣੇ

0
Cyber crime

ਚੰਡੀਗੜ੍ਹ, 17 ਨਵੰਬਰ 2025 : ਸਾਈਬਰ ਅਪਰਾਧੀਆਂ (Cybercriminals) ਵਲੋਂ ਆਨ-ਲਾਈਨ ਧੋਖਾਧੜੀ ਰਾਹੀਂ ਕੀਤੇ ਗਏ ਪੈਸੇ ਪ੍ਰਾਪਤ ਕਰਨ ਅਤੇ ਟ੍ਰਾਂਸਫਰ ਕਰਨ ਲਈ ਇਸਤੇਮਾਲ ਵਿਚ ਲਿਆਂਦੇ ਮਿਊਲ ਖਾਤਿਆਂ ਦਾ ਪਤਾ ਲੱਗਿਆ ਹੈ ।

ਕਿੰਨੇ ਖਾਤਆਂ ਦਾ ਲੱਗਿਆ ਹੈ ਪਤਾ

ਪੰਜਾਬ ਪੁਲਸ ਦੇ ਸਾਈਬਰ ਸੈਲ ਵਲੋਂ ਅਜਿਹੇ 150 ਮਿਊਲ ਅਕਾਊਂਟਸ (150 Mule Accounts) ਦਾ ਪਤਾ ਲਗਾਇਆ ਗਿਆ ਹੈ ਜਿਨ੍ਹਾਂ ਰਾਹੀਂ ਸ਼ਾਤਰ ਅਪਰਾਧੀਆਂ ਵਲੋ ਪੈਸਿਆਂ ਦਾ ਲੈਣ ਦੇਣ ਅਤੇ ਆਨ-ਲਾਈਨ ਧੋਖਾਧੜੀ ਕੀਤੀ ਜਾਂਦੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਮਿਊਲ ਅਕਾਊਂਟਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਖਾਤੇ ਸਭ ਤੋ ਵਧ ਲੁਧਿਆਣਾ ਵਿਚ ਪਾਏ ਗਏ ਸਨ, ਜਿਸ ਤੋਂ ਬਾਅਦ ਸਟੇਟ ਸਾਈਬਰ ਸੈੱਲ ਨੇ ਲੁਧਿਆਣਾ ਕਮਿਸ਼ਨਰੇਟ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਹੈ ।

ਖਾਤਿਆਂ ਦਾ ਇਸਤੇਮਾਲ ਸਾਈਬਰ ਧੋਖਾਧੜੀ ਦੇ ਨਾਲ-ਨਾਲ ਸੰਗਠਿਤ ਅਪਰਾਧ ਸਮੂਹਾਂ ਦੁਆਰਾ ਵੀ ਕੀਤਾ ਜਾ ਸਕਦਾ ਹੈ

ਸੀਨੀਅਰ ਅਧਿਕਾਰੀਆਂ ਨੂੰ ਇਸ ਗੱਲ ਦਾ ਵੀ ਅੰਦੇਸ਼ਾ ਲੱਗ ਰਿਹਾ ਹੈ ਕਿ ਜਿਨ੍ਹਾਂ ਮਿਊਲ ਖਾਤਿਆਂ ਦਾ ਇਸਤੇਮਾਲ ਪੈਸਿਆਂ ਦੇ ਲੈਣ ਦੇਣ ਅਤੇ ਆਨ ਲਾਈਨ ਧੋਖਾਧੜੀ (Online fraud) ਲਈ ਕੀਤਾ ਗਿਆ ਹੈ ਤੋਂ ਇਲਾਵਾ ਇਨ੍ਹਾਂ ਦਾ ਇਸਤੇਮਾਲ ਸੰਗਠਿਤ ਅਪਰਾਧ ਸਮੂਹਾਂ ਦੁਆਰਾ ਤਾਂ ਨਹੀਂ ਕੀਤਾ ਗਿਆ । ਜਿਸ ਨਾਲ ਕਾਨੂੰਨ ਵਿਵਸਥਾ ਲਈ ਖ਼ਤਰਾ ਪੈਦਾ ਹੋ ਸਕਦਾ ਹੈ । ਸਟੇਟ ਸਾਈਬਰ ਕ੍ਰਾਈਮ ਸੈੱਲ (State Cyber ​​Crime Cell) ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ `ਤੇ ਲੁਧਿਆਣਾ ਪੁਲਸ ਨੇ ਖਾਤਿਆਂ ਦੇ ਵੇਰਵਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ।

Read More : ਸਾਈਬਰ ਅਪਰਾਧ ਵਿੱਚ ਸ਼ਾਮਲ ਅੰਤਰ-ਰਾਜੀ ਮਿਊਲ ਅਕਾਊਂਟ ਰੈਕੇਟ ਦਾ ਪਰਦਾਫਾਸ਼

ਰਜਾਈ ਵਿਚ ਛੁਪਾ ਕੇ ਭੇਜੀ ਜਾ ਰਹੀ ਅਫੀਮ ਪਕੜੀ

0
Opium

ਲੁਧਿਆਣਾ, 17 ਨਵੰਬਰ 2025 : ਫਿਰੋਜ਼ਪੁਰ ਤੋਂ ਅਮਰੀਕਾ (Ferozepur to America) ਪਾਰਸਲ ਬਣਾ ਕੇ ਤੇ ਰਜਾਈ ਵਿਚ ਛੁਪਾ ਕੇ ਭੇਜੀ ਜਾ ਰਹੀ ਅਫੀਮ ਡੀ. ਆਰ. ਆਈ. ਵਿਭਾਗ ਦੀ ਜੋਨਲ ਯੂਨਿਟ ਵਲੋਂ ਪਕੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਕੀਮਤ ਦੀ ਹ਼਼ੈ ਅਫੀਮ

ਪੰਜਾਬ ਦੇ ਸ਼ਹਿਰ ਲੁਧਿਆਣਾ ਵਿਚ ਜੋ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (Directorate of Revenue Intelligence) ਦੀ ਜ਼ੋਨਲ ਯੂਨਿਟ ਨੇ ਹੰਭਲਾ ਮਾਰਦਿਆਂ 10.3 ਲੱਖ ਰੁਪਏ ਦੀ 735 ਗ੍ਰਾਮ ਅਫੀਮ (735 grams of opium) ਜ਼ਬਤ ਕੀਤੀ ਹੈ ਡੀ. ਆਰ. ਆਈ. ਵਿਭਾਗ ਨੂੰ ਇਹ ਕੈਲੀਫੋਰਨੀਆ ਭੇਜੇ ਜਾ ਰਹੇ ਇੱਕ ਪਾਰਸਲ ਵਿੱਚੋਂ ਬਰਾਮਦ ਹੋਈ ਹੈ। ਪਾਰਸਲਾਂ ਰਾਹੀਂ ਗੁਪਤ ਤਰੀਕੇ ਨਾਲ ਅਫੀਮ ਭੇਜੀ ਜਾ ਰਹੀ ਸੀ ।

ਡੀ. ਆਰ. ਆਈ. ਨੂੰ ਮਿਲੀ ਸੀ ਗੁਪਤ ਸੂਚਨਾ

ਡੀ. ਆਰ. ਆਈ. ਅਧਿਕਾਰੀਆਂ ਨੂੰ ਉਕਤ ਅਫੀਮ ਦੇ ਪਾਰਸਲ ਵਿਚ ਛੁਪਾ ਕੇ ਲਿਜਾਉਣ ਦੀ ਗੁਪਤ ਸੂਚਨਾ ਮਿਲੀ ਸੀ । ਜਿਸਦੇ ਆਧਾਰ ਤੇ ਹੀ ਵਿਭਾਗ ਨੇ ਇਸ ਕਾਰਵਾਈ ਨੂੰ ਅਮਲੀ ਰੂਪ ਦਿੱਤਾ । ਉਕਤ ਕਾਰਜ ਦੇ ਚਲਦਿਆਂ ਸਿੱਧੇ-ਸਿੱਧੇ ਐਨ. ਡੀ. ਪੀ. ਐਸ. ਐਕਟ (N. D. P. S. Act) 1985 ਦੀ ਉਲੰਘਣਾ ਕੀਤੀ ਗਈ ਹੈ ।

Read More : ਇਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇੇਸ ਦਰਜ

ਟੈਂਪੂ ਡਰਾਈਵਰ ਤੇ ਫੇਟ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ

0
case Rejistered

ਪਟਿਆਲਾ, 17 ਨਵੰਬਰ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਟੈਂਪੂ ਦੇ ਡਰਾਈਵਰ ਵਿਰੁੱਧ ਵੱਖ-ਵੱਖ ਧਾਰਾਵਾਂ 281, 106, 324 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਟੈਂਪੂ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਨੁਜ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰ 833, ਗਲੀ ਨੰ ਨੇੇੜੇ ਬੋਰਡ ਫੈਕਟਰੀ ਕੱਟਰਾ ਮੁਹੱਲਾ ਜਲੰਧਰ ਸ਼ਾਮਲ ਹੈ ।

ਕੀ ਹੈ ਸਮੁੱਚਾ ਮਾਮਲਾ

ਪੁਲਸ ਕ’ਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਜਿੰਦਰ ਸਿੰਘ (Complainant Harjinder Singh) ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਕਸਿਆਣਾ ਥਾਣਾ ਅਨਾਜ ਮੰਡੀ ਪਟਿਆਲਾ ਨੇ ਦੱਸਿਆ ਕਿ 15 ਨਵੰਬਰ ਨੂੰ ਉਸਦਾ ਭਰਾ ਗੁਰਮੁੱਖ ਸਿੰਘ ਆਪਣੇ ਸਾਥੀਆਂ ਬਿੰਦਰਦਾਸ ਪੁੱਤਰ ਸ਼ੇਰ ਸਿੰਘ ਅਤੇ ਪ੍ਰਰਾਗ ਰਾਜ ਪੁੱਤਰ ਕਰਮ ਸਿੰਘ ਨਾਲ ਮੋਟਰਸਾਈਲ ਤੇ ਸਵਾਰ ਹੋ ਕੇ ਸਰਹਿੰਦ ਰੋਡ ਪਿੰਡ ਬਾਰਨ ਕੋਲ ਜਾ ਰਿਹਾ ਸੀ ਕਿ ਉਪਰੋਕਤ ਟੈਂਪੂ ਡਰਾਈਵਰ (Tempo driver) ਨੇ ਆਪਣਾ ਟੈਂਪੂ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ (High speed and recklessness) ਨਾਲ ਲਿਆ ਕੇ ਉਸਦੇ ਭਰਾ ਹੋਰਾਂ ਵਿਚ ਮਾਰਿਆ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੇ ਸਾਥੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਟੱਕਰ ਮਾਰਨ ਤੇ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ

ਡੀਜ਼ਲ ਟੈਂਕਟਰ ਨਾਲ ਬਸ ਦੇ ਟਕਾਉਣ ਕਾਰਨ 22 ਜਣਿਆਂ ਦੀ ਮੌਤ

0
Bus Incident

ਨਵੀਂ ਦਿੱਲੀ, 17 ਨਵੰਬਰ 2025 : ਅਰਬੀ ਮੁਲਕ ਸਾਊਦੀ ਅਰਬ (Saudi Arabia) ਵਿਚ ਇਕ ਬੱਸ ਦੇ ਡੀਜ਼ਲ ਟੈਂਕਰ ਨਾਲ ਟਕਰਾਉਣ ਕਾਰਨ 22 ਭਾਰਤੀਆਂ ਦੀ ਮੌਤ (22 Indians killed) ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿਥੇ ਜਾ ਰਹੀ ਸੀ ਬਸ

ਜੋ ਬੱਸ ਸਾਊਦੀ ਅਰਬ ਵਿਖੇ ਡੀਜ਼ਲ ਟੈਂਕਰ (Diesel tanker) ਨਾਲ ਟਕਰਾ ਗਈ ਮੱਕਾ ਤੋਂ ਮਦੀਨਾ ਜਾ ਰਹੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਮੁਫਰੀਹਾਟ ਖੇਤਰ ਵਿਖੇ ਵਾਪਰਿਆ । ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ । ਸੀ. ਐਮ. ਰੇਵੰਤ ਰੈਡੀ ਨੇ ਸਾਊਦੀ ਅਰਬ ਵਿੱਚ ਹੋਏ ਭਿਆਨਕ ਹਾਦਸੇ `ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ । ਮੁੱਖ ਮੰਤਰੀ ਨੇ ਮੁੱਖ ਸਕੱਤਰ ਅਤੇ ਪੁਲਸ ਡਾਇਰੈਕਟਰ ਜਨਰਲ ਨੂੰ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ ।

Read More : ਸੜਕ ਹਾਦਸੇ ਦੌਰਾਨ ਹੋਈ ਪਤੀ-ਪਤਨੀ ਸਮੇਤ ਇੱਕ ਨੌਜਵਾਨ ਦੀ ਮੌਤ

ਥਾਣਾ ਤ੍ਰਿਪੜੀ ਨੇ ਕੀਤਾ ਹਵਾਲਾਤੀ ਵਿਰੁੱਧ ਮਾਰਨ ਅਤੇ ਧਮਕੀਆਂ ਦੇਣ ਤੇ ਕੇਸ ਦਰਜ

0
Tripuri police station

ਪਟਿਆਲਾ, 17 ਨਵੰਬਰ 2025 : ਥਾਣਾ ਤ੍ਰਿਪੜੀ (Tripuri Police Station) ਪੁਲਸ ਨੇ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹਵਾਲਾਤੀ ਵਿਰੁੱਧ ਵੱਖ-ਵੱਖ ਧਾਰਾਵਾਂ 121 (1), 115 (2), 351 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਹੜੇ ਹਵਾਲਾਤੀ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਵਾਲਾਤੀ ਹਰਪਾਲ ਸਿੰਘ (Prisoner Harpal Singh) ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਧੱਲੇਵਾਲ ਥਾਣਾ ਭਿਖੀ ਜਿਲਾ ਮਾਨਸਾ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਕਾਰਵਾਈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਰਨੈਲ ਸਿੰਘ (Complainant Karnail Singh) (ਸਹਾਇਕ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ) ਪੁੱਤਰ ਜੀਤ ਸਿੰਘ ਵਾਸੀ ਪਿੰਡ ਲਹਿਲੀ ਜਿਲਾ ਮੋਹਾਲੀ ਨੇ ਦੱਸਿਆ ਕਿ ਉਕਤ ਹਵਾਲਾਤੀ ਜ਼ੋ ਕੇਂਦਰੀ ਜੇਲ ਪਟਿਆਲਾ ਵਿਚ ਮੁਕੱਦਮਾ ਨੰ 359 ਤਹਿਤ 1 ਦਸੰਬਰ 2024 ਦੇ ਚਲਦਿਆਂ ਐਨ. ਡੀ. ਪੀ. ਐਸ. ਐਕਟ ਤਹਿਤ ਬੰਦ ਹੈ 15 ਨਵੰਬਰ 2025 ਨੂੰ ਧੱਕੇ ਨਾਲ ਕੰਟੀਨ ਅੰਦਰ ਜਾਣ ਦੀ ਕੋਸਿ਼ਸ਼ ਕਰ ਰਿਹਾ ਸੀ ਤੇ ਜਦੋਂ ਕੰਟੀਨ ਅੰਦਰ ਮੌਜੂਦ ਵਾਰਡਰ ਵਿਸ਼ਾਲ ਨੇ ਹਵਾਲਾਤੀ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾ ਹਵਾਲਾਤੀ ਹਰਪਾਲ ਵਾਰਡਰ ਦੇ ਗਲ ਪੈ ਗਿਆ ਅਤੇ ਧਮਕੀਆਂ ਦੇਣ ਲੱਗ ਪਿਆ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿਤੀ ਹੈ ਅਗਲੇਰੀ ਕਾਰਵਾਈ

ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਵਾਰਡਰ ਅਮਰੀਕ ਸਿੰਘ (Warder Amrik Singh) ਨਾਲ ਮੌਕੇ ਤੇ ਗਿਆ ਤਾਂ ਹਰਪਾਲ ਸਿੰਘ ਨੇ ਵਾਰਡਰ ਅਮਰੀਕ ਸਿੰਘ ਕੋਲੋਂ ਡੰਡਾ ਖੋਹ ਕੇ ਉਸ ਦੇ ਹੱਥ ਤੇ ਮਾਰਿਆ, ਜਿਸ ਕਾਰਨ ਹੱਥ ਤੇ ਗੰਭੀਰ ਸੱਟ ਲੱਗੀ ਅਤੇ ਹਰਪਾਲ ਨੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।

Read More : ਹਵਾਲਾਤੀ ਦੀ ਸਿ਼ਕਾਇਤ ਤੇ ਹੋਇਆ ਹਵਾਲਾਤੀ ਤੇ ਕੇਸ ਦਰਜ

ਬਿਲਡਰ ਅਤੇ ਕਲੋਨਾਈਜ਼ਰ ਗਰੁੱਪ ਨੇ ਕੀਤਾ ਪਟਿਆਲਾ ਗਰੀਨ ਪ੍ਰਾਜੈਕਟ ਲਾਂਚ

0
Patiala Green Project

ਪਟਿਆਲਾ, 17 ਨਵੰਬਰ 2025 :  ਪਟਿਆਲਾ ਬਿਲਡਰ ਅਤੇ ਕਲੋਨਾਈਜ਼ਰ ਗਰੁੱਪ (Patiala Builders and Colonizers Group) ਵੱਲੋਂ ਚੰਡੀਗੜ੍ਹ ਦੀ ਤਰਜ਼ ’ਤੇ ਵਿਕਸਤ ਕੀਤਾ ਗਿਆ ‘ਪਟਿਆਲਾ ਗਰੀਨ ਪ੍ਰਾਜੈਕਟ’ (‘Patiala Green Project’)  ਅੱਜ ਲਾਂਚ ਕਰ ਦਿੱਤਾ ਗਿਆ ਹੈ ।  ਇਹ ਪਟਿਆਲਾ ਦਾ ਪਹਿਲਾ ਅਜਿਹਾ ਪ੍ਰਾਜੈਕਟ ਹੈ ਕਿ ਜਿਸ ਦਾ ਅਗਲਾ ਹਿੱਸਾ ਪਟਿਆਲਾ-ਬਠਿੰਡਾ ਹਾਈਵੇ ’ਤੇ ਲਗਦਾ ਹੈ ਅਤੇ ਪਿਛਲੇ ਹਿੱਸਾ ਸਾਰਾ ਸ਼ਹਿਰ ਨੂੰ ਟਚ ਕਰਦਾ ਹੈ । 42 ਏਕੜ ਵਿਚ ਬਣੇ ਇਸ ਪ੍ਰਾਜੈਕਟ ਨੂੰ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ । ਜਿਸ ਦੀ ਸਮੁੱਚੀ ਇਲੈਕਟਰੀਸਿਟੀ ਨੂੰ ਅੰਡਰ ਗਰਾਉਂਡ ਰੱਖਿਆ ਗਿਆ ਹੈ । ਇਸ ਦੇ ਨਾਲ ਹੀ ਚੋੜੀਆਂ ਸੜ੍ਹਕਾਂ, ਖੁੱਲੇ ਪਾਰਕ, ਸਕੂਲ ਦੀ ਥਾਂ, ਹਸਪਤਾਲ ਦੀ ਥਾਂ ਅਤੇ ਅੱਗਲੇ ਹਿੱਸੇ ਨੂੰ ਕਰਮਸ਼ੀਅਲ ਮਾਰਕੀਟ ਬਣਾਇਆ ਗਿਆ ਹੈ । ਇਥੇ ਰਹਿਣ ਵਾਲੇ ਵਿਅਕਤੀ ਨੂੰ ਕਲੋਨੀ ਤੋਂ ਬਾਹਰ ਜਾਣ ਦੀ ਜਰੂਰਤ ਨਹੀਂ ਪਵੇਗੀ ।

ਪ੍ਰਾਜੈਕਟ ਦੀਆਂ ਸਾਰੀਆਂ ਪਰਮਿਸ਼ਨਾਂ ਮਿਲਣ ’ਤੇ ਕਰਵਾਇਆ ਸ਼ੁਕਰਾਨਾ ਪਾਠ

ਪ੍ਰਾਜੈਕਟ ਦੀਆਂ ਸਾਰੀਆਂ ਪਰਮਿਸ਼ਨਾ ਮਿਲਣ ’ਤੇ ਸੁਕਰਾਨੇ ਵਜੋਂ ਪਾਠ (A text as a thank you) ਕਰਵਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ । ਜਿਸ ਵਿਚ ਵਿਸ਼ੇਸ ਤੌਰ ’ਤੇ ਹਜ਼ੂੁਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸ਼ੋਕੀਨ ਸਿੰਘ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤੇ ਅਤੁੱਟ ਲੰਗਰ ਵਰਤਾਇਆ ਗਿਆ । ਲਾਂਚਿੰਗ ਮੌਕੇ ਸ਼ਹਿਰ ਅਤੇ ਪੰਜਾਬ ਦੀਆਂ ਨਾਮੀ ਸਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਪ੍ਰਦੀਪ ਸਿੰਘ ਨਨਾਨਸੰ ਐਮ. ਡੀ. ਐਚ. ਆਰ. ਗਰੁੱਪ ਆਫ ਕੰਪਨੀਜ਼ (M. D. H. R. Group of Companies) , ਕਰਮਜੀਤ ਸਿੰਘ ਸਰਾਉ ਐਮ. ਡੀ. ਸਰਾਉ ਡਿਸਟਿਲਰੀ ਪ੍ਰਾਈਵੇਟ ਲਿਮਟਿਡ, ਰੋਹਿਤ ਗੋਇਲ ਆਸ਼ੂ, ਬਿਨੂੰ ਗੋਇਲ, ਜਤਿਨ ਗੋਇਲ, ਨਮਨ ਜੈਨ, ਅਕਾਸ਼ ਜੈਨ, ਪ੍ਰੀਤਇੰਦਰ ਸਿੰਘ ਪੋਨੂੰ ਬੱਤਰ, ਕਨਵ ਗੋਇਲ, ਰਾਜੀਵ ਗੋਇਲ, ਅਨਿਕੇਤ ਗੋਇਲ, ਸਾਬਕਾ ਵਿਧਾਇਕ ਹਰਿਦੰਰਪਾਲ ਸਿੰਘ ਚੰਦੂਮਾਜਰਾ, ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ, ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਕਾਂਗਰਸੀ ਆਗੂ ਗੌਰਵ ਸੰਧੂ, ਸ਼ੋ੍ਰਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਰਿਟਾ. ਐਸ. ਪੀ. ਹੰਸ ਰਾਜ, ਰਿਟਾ. ਡੀ. ਐਸ. ਪੀ. ਅਜੇਪਾਲ ਸਿੰਘ, ਰਿਟਾ. ਇੰਸ. ਜੱਸਾ ਸਿੰਘ, ਰਿਟਾ. ਇੰਸ. ਕੌਰ ਸਿੰਘ, ਭਾਜਪਾ ਆਗੂ ਹਰਮੇਸ਼ ਗੋਇਲ, ਏ. ਡੀ. ਐਫ. ਆਈ. ਦੇ ਆਗੂ ਰਣਜੀਤ ਸਿੰਘ ਨਿੱਕੜਾ ਮੌਜੂਦ ਸਨ ।

ਇਸ ਤੋਂ ਇਲਾਵਾ ਅਮਰ ਸਿੰਘ ਢੰਡੇ, ਪਵਨਦੀਪ ਸਿੰਘ ਨਾਇਬ ਤਹਿਸੀਲਦਾਰ, ਅਸ਼ੋਕ ਕੁਮਾਰ ਪਟਵਾਰੀ, ਅਜੇ ਕੁਮਾਰ ਪਟਵਾਰੀ, ਗੁਰਪ੍ਰੀਤ ਸਿੰਘ ਪਟਵਾਰੀ, ਬਲਕਾਰ ਪਟਵਾਰੀ, ਰਤਨਦੀਪ ਸਿੰਘ ਨਕੱਈ ਸਾਬਕਾ ਡੈਲੀਗੇਟ, ਜਗਦੀਪ ਸਿੰਘ ਨਕੱਈ, ਅਮਰਜੀਤ ਵਾਲੀਆ, ਭਾਵੁਕ, ਗਗਨ ਸਿੱਧੂ, ਅਭਿਸ਼ੇਕ ਸਹੋਤਾ, ਕਰਮਜੀਤ ਸਿੰਘ ਨਾਇਬ ਤਹਿਸੀਲਦਾਰ, ਸਾਬਕਾ ਚੇਅਰਮੈਨ ਜਗਜੀਤ ਸਿੰਘ ਨਨਾਨਸੰੁ, ਰਾਜ ਰਾਣਾ ਸਰਪੰਚ ਸੇਖੁਪੁਰ, ਲੱਖਾ ਲਲੀਨਾ, ਗੁਰਮੀਤ ਬਹਿਲ, ਗੁਰਭੇਜ ਸਿੰਘ, ਸਨੀ ਵਾਲੀਆ, ਪਰਮਿੰਦਰ ਸਿੰਘ, ਗਗਨ ਸਿੰਘ ਚੌਹਾਨ, ਹੈਰੀ ਚੌਹਾਨ, ਸੰਜੇ ਕਪੂਰ, ਹਰਵਿੰਦਰ ਸਿੰਘ, ਹਰਪ੍ਰੀਤ ਕੌਰ, ਜੌਤੀ, ਅਮਨਜੋਤ ਕੌਰ ਏ.ਯੂ. ਬੈਂਕ, ਪੂਜਾ ਜੱਗੀ ਐਚ. ਡੀ. ਐਫ. ਸੀ, ਬਲਜਿੰਦਰ ਆਸਟਰੇਲੀਆ, ਗੋਪਾਲ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।

Read More : ਘੱਲੂਘਾਰਾ ਦਿਵਸ: ਸ੍ਰੀ ਅਖ਼ੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਗੜਗੱਜ ਵਲੋਂ ਅਰਦਾਸ

4.13 ਕਰੋੜ ਦੀ ਲਾਗਤ ਨਾਲ ਬਣੀ ਮੱਛੀ ਮੰਡੀ ਬਣੀ ` ਚਿੱਟਾ ਹਾਥੀ’

0
Fish market

ਪਟਿਆਲਾ, 17 ਨਵੰਬਰ 2025 : ਪਟਿਆਲਾ ਦੇਵੀਗੜ੍ਹ ਰੋਡ ਤੇ ਪੈਂਦੇ ਪਿੰਡ ਘਲੌੜੀ (Village Ghalouri) ਨੇੜੇ ਬਣੀ ਮੱਛੀ ਮੰਡੀ ਦੇ ਬਣਨ ਤੋਂ ਬਾਅਦ ਵੀ ਨਾ ਚੱਲਣ ਕਾਰਨ ਸ਼ਾਹੀ ਸ਼ਹਿਰ ਅੰਦਰ ਪਿਛਲੇ ਲੰਮੇ ਸਮੇਂ ਤੋਂ ਬਾਅਦ ਥਾਂ-ਥਾਂ ਮੱਛੀ ਮਾਰਕੀਟ ਲੱਗਣ ਕਾਰਨ ਸ਼ਹਿਰ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ ।

ਪੰਜ ਏਕੜ ਵਚ ਬਣੀ ਮੱਛੀ ਮੰਡੀ ਹੋ ਰਹੀ ਹੈ ਤਿੱਲਾ ਤਿੱਲਾ

ਪੰਜਾਬ ਸਰਕਾਰ ਨੇ ਪਿੰਡ ਘਲੋੜੀ ਦੀ 5 ਏਕੜ ਜ਼ਮੀਨ ਮੰਡੀ ਬੋਰਡ (Market Board) ਵੱਲੋਂ ਮਾਰਕੀਟ ਕਮੇਟੀ ਪਟਿਆਲਾ ਦੀ ਨਿਗਰਾਨੀ ਹੇਠ ਦਿੱਤੀ ਗਈ । ਜਿਥੇ ਪੰਜਾਬ ਸਰਕਾਰ ਨੇ ਮੱਛੀ ਵੇਚਣ ਦਾ ਧੰਦਾ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੰਦਿਆਂ ਸਾਲ 2024 ਵਿੱਚ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਵਿਧਾਨ ਸਭਾ ਹਲਕਾ ਸਨੋਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ 5 ਏਕੜ ਜ਼ਮੀਨ `ਚੋਂ 1 ਏਕੜ `ਚ ਮੱਛੀ ਮੰਡੀ ਸਥਾਪਿਤ ਕੀਤੀ ਗਈ ।

4 ਕਰੋੜ 13 ਲੱਖ ਖਰਚਣ ਤੋਂ ਬਾਅਦ ਵੀ ਕੋਈ ਨਹੀਂ ਆਇਆ

ਇਸ ’ਤੇ 4 ਕਰੋੜ 13 ਲੱਖ ਰੁਪਏ ਦੀ ਲਾਗਤ ਨਾਲ ਇਮਾਰਤ ਉਸਾਰੀ ਗਈ, ਜਿਸ `ਚ ਮੱਛੀ ਵੇਚਣ ਅਤੇ ਖਰੀਦਣ ਵਾਲਿਆਂ ਲਈ ਸਮੁੱਚੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਇਸ `ਚ ਪਾਰਕਿੰਗ, ਪੀਣ ਵਾਲਾ ਪਾਣੀ, ਬਾਥਰੂਮ ਆਦਿ ਬਣਾਏ ਗਏ ਪਰ ਕਰੋੜਾਂ ਰੁਪਏ ਲਾਉਣ ਦੇ ਬਾਵਜੂਦ ਸ਼ਹਿਰ ਅੰਦਰ ਥਾਂ-ਥਾਂ `ਤੇ ਪਹਿਲਾਂ ਦੀ ਤਰ੍ਹਾਂ ਹੁਣ ਵੀ ਮੱਛੀ ਮਾਰਕੀਟ ਬਣੀ ਹੋਈ ਹੈ, ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਸਰਕਾਰ ਦਾ ਮੱਛੀ ਵਿਕਰੇਤਾ ਨੂੰ ਮੱਛੀ ਮੰਡੀ (Fish market) ਬਣਾ ਕੇ ਲਾਭਦੇਣ ਲਈ ਲੱਗਿਆ 4 ਕਰੋੜ 13 ਲੱਖ ਰੂਪਈਆ ਹੁਣ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ।

ਇਮਾਰਤ ਅੰਦਰ ਲੱਗੇ ਹਨ ਥਾਂ-ਥਾਂ ਗੰਦਗੀ ਦੇ ਢੇਰ

ਇਮਾਰਤ ਅੰਦਰ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਇਸ ਦੀ ਦੇਖ-ਰੇਖ ਕਰਨ ਵਾਲਾ ਕੋਈ ਨਹੀਂ। ਕਿਉਂਕਿ ਸ਼ਹਿਰ ਅੰਦਰ ਲੋਕਾਂ ਦੀ ਮੰਗ `ਤੇ ਮੱਛੀ ਮਾਰਕੀਟ ਨੂੰ ਸ਼ਹਿਰ ਦੇ ਬਾਹਰੀ ਖੇਤਰ `ਚ ਤਬਦੀਲ ਕੀਤਾ ਗਿਆ ਸੀ ਤਾਂ ਜੋ ਸ਼ਹਿਰ ਨੂੰ ਅਤਿ ਸੁੰਦਰ ਬਣਾਇਆ ਜਾ ਸਕੇ ਪਰ ਕਰੋੜਾਂ ਰੁਪਏ ਲਾਉਣ ਦੇ ਬਾਵਜੂਦ ਵੇਚੀਆਂ ਗਈਆਂ 20 ਦੁਕਾਨਾਂ `ਚੋਂ ਇਕ ਵੀ ਦੁਕਾਨਦਾਰ ਮੱਛੀ ਵੇਚਣ ਨਹੀਂ ਗਿਆ। ਇਕ ਗੱਲ ਸਮਝ ਤੋਂ ਬਾਹਰ ਹੈ ਕਿ ਜੇਕਰ

ਮੰਡੀਕਰਨ ਅਤੇ ਫਿਸ਼ਰੀ ਵਿਭਾਗ ਕਰ ਰਿਹੈ ਇਮਾਰਤ ਦੀ ਦੇਖ-ਰੇਖ : ਐਕਸੀਅਨ

ਇਸ ਸਬੰਧੀ ਗੱਲਬਾਤ ਕਰਦਿਆਂ ਮੰਡੀਕਰਨ ਬੋਰਡ ਦੇ ਐਕਸੀਅਨ ਅੰਮ੍ਰਿਤਪਾਲ ਸਿੰਘ (Exen Amritpal Singh) ਨੇ ਕਿਹਾ ਕਿ ਮੱਛੀ ਵਿਕਰੇਤਾ ਅਤੇ ਖਰੀਦਦਾਰਾਂ ਲਈ ਇਕ ਛੱਤ ਹੇਠਾਂ ਮਾਰਕੀਟ ਉਪਲੱਬਧ ਕਰਵਾਈ ਗਈ ਸੀ ਪਰ ਇਸ ਦੀ ਵਰਤੋਂ `ਚ ਦੇਰੀ ਮੰਦਭਾਗੀ ਹੈ । ਜਦੋਂਕਿ 20 ਦੁਕਾਨਾਂ ਦੀ ਵਿਕਰੀ ਹੋ ਚੁੱਕੀ ਹੈ । ਜਿੱਥੇ ਸਮੁੱਚ ਮੱਛੀ ਵਿਕਰੇਤਾਵਾਂ ਨੂੰ ਆਪਣਾ ਕਾਰੋਬਾਰ ਕਰਨ ਲਈ ਇਥੇ ਆਉਣਾ ਚਾਹੀਦਾ ਹੈ। ਕਿਉਂਕਿ ਇਥੇ ਗਾਹਕਾਂ ਦੀ ਸਹੂਲਤ ਲਈ ਪਾਰਕਿੰਗ ਦਾ ਵੀ ਪੁਖਤਾ ਪ੍ਰਬੰਧ ਹੈ ।

Read More : ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਟਿਆਲਾ ਦੀ ਨਵੀਂ ਮੱਛੀ ਮੰਡੀ ਵਿਖੇ ਬਣੀਆਂ ਸਾਰੀਆਂ ਦੁਕਾਨਾਂ ਅਲਾਟ ਕਰਨ ਦੇ ਨਿਰਦੇਸ਼ 

ਨਵੀਨ ਅਰੋੜਾ ਮਡਰ ਦੀ ਜਿੰਮੇਵਾਰੀ ਲਈ ਸ਼ੇਰ-ਏ-ਪੰਜਾਬ ਬ੍ਰਿਗੇਡ ਨੇ

0
Sher-e-Punjab Brigade

ਫਿਰੋਜ਼ਪੁਰ, 17 ਨਵੰਬਰ 2025 : ਸ਼ਨੀਵਾਰ ਦੀ ਰਾਤ ਨੂੰ ਆਰ. ਐਸ. ਐਸ. ਦੇ ਆਗੂ ਬਲਦੇਵ ਰਾਜ ਅਰੋੜਾ ਦੇ ਸਪੁੱਤਰ ਨਵੀਨ ਅਰੋੜਾ (Naveen Arora) ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਜਿੰਮੇਵਾਰੀ ਸ਼ੇਰ-ਏ-ਪੰਜਾਬ ਬ੍ਰਿਗੇਡ ਨੇ ਲਈ ਹੈ।ਦੱਸਣਯੋਗ ਹੈ ਕਿ ਉਕਤ ਪੱਤਰ ਬ੍ਰਿਗੇਡ ਦੇ ਕਮਾਂਡਰ ਪਰਮਜੀਤ ਸਿੰਘ ਵਲੋਂ ਜਾਰੀ ਕੀਤਾ ਗਿਆ ਹੈ ।

ਪੱਤਰ ਲਿਖ ਕੇ ਲਈ ਹੈ ਜਿੰਮੇਵਾਰੀ

ਗਰਮ ਖਿਆਲੀ ਜਥੇਬੰਦੀ ਸ਼ੇਰ-ਏ. ਪੰਜਾਬ ਬ੍ਰਿਗੇਡ (Sher-e-Punjab Brigade) ਦੇ ਆਗੂਆਂ ਵਲੋਂ ਨਵੀਨ ਅਰੋੜਾ ਦੇ ਕਤਲ ਦੀ ਜਿੰਮੇਵਾਰੀ ਇਕ ਪੱਤਰ ਲਿਖ ਕੇ ਲਈ ਗਈ ਹੈ । ਦੱਸਣਯੋਗ ਹੈ ਕਿ ਸਿਰਫ਼ ਬਲਦੇਵ ਰਾਜ ਅਰੋੜਾ ਹੀ ਨਹੀਂ ਬਲਕਿ ਨਵੀਨ ਅਰੋੜਾ ਵੀ ਆਰ. ਐਸ. ਐਸ. ਦੇ ਇਕ ਸਰਗਰਮ ਆਗੂ ਸਨ ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਪੱਤਰ

ਸ਼ੇਰ-ਏ-ਪੰਜਾਬ ਬ੍ਰਿਗੇਡ ਵਲੋਂ ਜਾਰੀ ਕੀਤਾ ਗਿਆ ਨਵੀਨ ਅਰੋੜਾ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲਾ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਨਵੀਨ ਅਰੋੜਾ ਲੰਮੇ ਸਮੇਂ ਤੋਂ ਸਿੱਖ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ । ਇਹ ਪੱਤਰ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ । ਜਿਸ ਵਿਚ ਲਿਖਿਆ ਹੈ ਕਿ ਆਰ. ਐੱਸ. ਐੱਸ.(R. S. S.) ਆਗੂ ਬਲਦੇਵ ਅਰੋੜਾ ਆਰ. ਐੱਸ. ਐੱਸ. ਨਾਲ ਜੁੜਿਆ ਹੋਇਆ ਹੈ ਅਤੇ ਇਹ ਲੰਮੇ ਸਮੇਂ ਤੋਂ ਸਿੱਖ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਰਿਹਾ ਹੈ । ਸੋਸ਼ਲ ਮੀਡੀਆ ਤੇ ਵਾਇਰਲ ਇਸ ਪੱਤਰ ਸਬੰਧੀ ਪੋਸਟ ਦੀ ਜਿੰਮੇਵਾਰੀ ਅਸੀਂ ਨਹੀਂ ਕਰਦੇ ।

Read More : ਨਵੀਨ ਅਰੋੜਾ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

ਪਟਿਆਲਾ ਮੀਡੀਆ ਕਲੱਬ ’ਚ ਕੌਮੀ ਪ੍ਰੈਸ ਦਿਹਾੜੇ ’ਤੇ ਮੈਡੀਕਲ ਕੈਂਪ ਲਗਾਇਆ

0
medical-camp

ਪਟਿਆਲਾ, 16 ਨਵੰਬਰ 2025 : ਪਟਿਆਲਾ ਮੀਡੀਆ ਕਲੱਬ (Patiala Media Club) ਵਿਖੇ ਕੌਮੀ ਪ੍ਰੈਸ ਦਿਹਾੜੇ ’ਤੇ ਅਮਰ ਹਸਪਤਾਲ ਦੇ ਸਹਿਯੋਗ ਨਾਲ ਮੈਡੀਕਲ ਕੈਂਪ (Medical camp) ਲਗਾਇਆ ਗਿਆ ।

ਕੈਂਪ ਦਾ ਉਦਘਾਟਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪੇਸ਼ ਚੱਠਾ ਨੇ ਕੀਤਾ

ਕੈਂਪ ਦਾ ਉਦਘਾਟਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪੇਸ਼ ਚੱਠਾ ਨੇ ਕੀਤਾ ਜਦੋਂ ਕਿ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਹਾਇਕ ਲੋਕ ਸੰਪਰਕ ਅਫਸਰ (ਏ. ਪੀ. ਆਰ. ਓ.) ਸਰਦਾਰ ਹਰਦੀਪ ਸਿੰਘ ਅਤੇ ਅਮਰ ਹਸਪਤਾਲ ਦੇ ਕੋਆਰਡੀਨੇਟਰ ਸਰਦਾਰ ਸਤਨਾਮ ਸਿੰਘ ਸ਼ਾਮਲ ਹੋਏ । ਕੈਂਪ ਵਿਚ ਖੂਨ ਦੇ ਟੈਸਟ, ਹੈਪੇਟਾਈਟਸ-ਬੀ ਅਤੇ ਸੀ ਦੇ ਟੈਸਟ ਵੀ ਮੁਫਤ ਕੀਤੇ ਗਏ ।

ਕੈਂਪ ਵਿਚ ਦਿਲੋ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਵੇਕ ਸਿੰਗਲਾ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਕੇ. ਐਸ. ਗਰੋਵਰ, ਚਮੜੀ ਰੋਗਾਂ ਦੇ ਮਾਹਿਰ ਡਾ. ਸ਼ਿਮੋਨਾ ਗਰਗ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਪਿਯੂਸ਼ ਮਿੱਤਲ ਨੇ ਮਰੀਜ਼ਾਂ ਦਾ ਮੁਫਤ ਚੈਕਅਪ (Free check-up of patients) ਕੀਤਾ ਅਤੇ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ ।

ਉਹਨਾਂ ਨੂੰ ਆਪਣੇ ਪੱਤਰਕਾਰੀ ਦੇ ਸਫਰ ’ਤੇ ਬਹੁਤ ਮਾਣ ਹੈ ਤੇ ਹਮੇਸ਼ਾ ਰਹੇਗਾ : ਭੁਪੇਸ਼ ਚੱਠਾ

ਮੁੱਖ ਮਹਿਮਾਨ ਭੁਪੇਸ਼ ਚੱਠਾ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਜਿਸ ਪਟਿਆਲਾ ਮੀਡੀਆ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਅੱਜ ਉਸੇ ਕਲੱਬ ਵਿਚ ਸਾਥੀਆਂ ਨੇ ਮਾਣ ਤੇ ਸਤਿਕਾਰ ਬਖਸ਼ਿਆ ਹੈ । ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਪੱਤਰਕਾਰੀ ਦੇ ਸਫਰ ’ਤੇ ਬਹੁਤ ਮਾਣ ਹੈ ਤੇ ਹਮੇਸ਼ਾ ਰਹੇਗਾ ।

ਇਸ ਮੌਕੇ ਕਲੱਬ ਦੇ ਮੁੱਖ ਸਲਾਕਹਾਰ ਰਾਣਾ ਰਣਧੀਰ ਨੇ ਕੌਮੀ ਪ੍ਰੈਸ ਦਿਹਾੜੇ (National Press Day) ਦੇ ਪਿਛੋਕੜ ਦੀ ਜਾਣਕਾਰੀ ਦਿੱਤੀ ਜਦੋਂ ਕਿ ਬਾਨੀ ਪ੍ਰਧਾਨ ਸਰਦਾਰ ਰਵੇਲ ਸਿੰਘ ਭਿੰਡਰ ਨੇ ਕਲੱਬ ਦੇ ਇਤਿਹਾਸ ’ਤੇ ਝਾਤ ਪਾਈ । ਮੰਚ ਸੰਚਾਲਨ ਸਾਬਕਾ ਪ੍ਰਧਾਨ ਨਵਦੀਪ ਢੀਂਗਰਾ ਨੇ ਬਾਖੂਬੀ ਕੀਤਾ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਕਲੱਬ ਪ੍ਰਧਾਨ ਪਰਮੀਤ ਸਿੰਘ, ਮੀਤ ਪ੍ਰਧਾਨ ਜਗਤਾਰ ਸਿੰਘ, ਜੁਆਇੰਟ ਸਕੱਤਰ ਜਤਿੰਦਰ ਗਰੋਵਰ, ਕਮਲ ਦੂਆ, ਅਨੂ ਅਲਬਰਟ, ਗੁਲਸ਼ਨ ਸ਼ਰਮਾ, ਹਰਜੀਤ ਸਿੰਘ ਨਿੱਝਰ, ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਸੁੰਦਰ ਸ਼ਰਮਾ, ਅਜੈ ਸ਼ਰਮਾ,ਕਮਰਇੰਦਰ ਸਿੰਘ, ਰਾਜਦੀਪ ਕੌਰ ਥਿੰਦ, ਜਸਵਿੰਦਰ ਜੁਲਕਾਂ, ਆਸ਼ੂਤੋਸ਼, ਮਨੀ ਸਿੰਘ ਸਮੇਤ ਅਮਰ ਹਸਪਤਾਲ ਦੇ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ ।

Read More : ਅੱਖਾਂ ਦੇ ਮੈਡੀਕਲ ਕੈਂਪ ‘ਚ ਪਹੁੰਚੇ ਡਾ ਬਲਜੀਤ ਕੌਰ, ਮਰੀਜ਼ਾਂ ਦੀਆਂ ਅੱਖਾਂ ਦੀ ਖੁਦ ਕੀਤੀ ਜਾਂਚ