Home Blog Page 308

ਮੈਰਾਥਨ ਰਿਕਾਰਡ ਧਾਰਕ ਨੇ ਮਰਜ਼ੀ ਨਾਲ ਕਰਵਾਏ ਕਈ ਡੋਪ ਟੈਸਟ

0
Marathon

ਲੰਡਨ, 29 ਅਪ੍ਰੈਲ 2026 : ਲੰਡਨ (London) ਵਿਖੇ ਹੋਈ ਮੈਰਾਥਨ ਵਿਚ ਹਿੱਸਾ ਲੈਣ ਤੋਂ ਪਹਿਲਾਂ ਹੀ ਦੌੜਾਕ ਸੈਬਾਸਟੀਅਨ ਸਾਵੇ (Runner Sebastian Savay) ਵਲੋਂ ਆਪਣੀ ਮਰਜ਼ੀ ਨਾਲ ਹੀ ਡੋਪ ਟੈਸਟ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਕਾਰਨ ਰਿਹਾ ਡੋਪ ਟੈਸਟ ਕਰਵਾਉਣ ਦਾ

ਦੋ ਘੰਟੇ ਤੋਂ ਘੱਟ ਸਮੇਂ ‘ਚ ਮੈਰਾਥਨ ਪੂਰੀ ਕਰਨ ਵਾਲੇ ਪਹਿਲੇ ਦੌੜਾਕ ਸੈਬਾਸਟੀਅਨ ਸਾਵੇ ਨੇ ਇਹ ਰਿਕਾਰਡ ਬਣਾਉਣ ਤੋਂ ਪਹਿਲਾਂ ਖੁਦ ਹੀ ਡੋਪਿੰਗ ਦੇ ਕਈ ਟੈਸਟ ਕਰਵਾਏ ਤੇ ਉਸ ਨੂੰ ਉਮੀਦ ਹੈ ਕਿ ਉਹ ਦੁਨੀਆ ਸਾਹਮਣੇ ਇਹ ਸਾਬਤ ਕਰ ਦੇਵੇਗਾ ਕਿ ਉਹ ਪੂਰੀ ਤਰ੍ਹਾਂ ਨਾਲ ਸਾਫ-ਸੂਥਰਾ ਹੋ ਕੇ ਪ੍ਰਤੀਯੋਗਿਤਾ (Competition) ‘ਚ ਹਿੱਸਾ ਲੈ ਰਿਹਾ ਹੈ । ਕੀਨੀਆ ਦੇ ਇਸ 29 ਸਾਲਾ ਦੌੜਾਕ ਨੇ ਐਤਵਾਰ ਨੂੰ ਲੰਡਨ ਮੈਰਾਥਨ ‘ਚ ਇਕ ਘੰਟਾ, 59 ਮਿੰਟ ਤੇ 30 ਸੈਕੰਡ ਦਾ ਸਮੇਂ ਲੈ ਕੇ ਉਹ ਕਾਰਨਾਮਾ ਕਰ ਦਿਖਾਇਆ ਜਿਹੜਾ ਲੰਬੇ ਸਮੇਂ ਤੋਂ ਅਸੰਭਵ ਮੰਨਿਆ ਜਾ ਰਿਹਾ ਸੀ ।

ਸਾਵੇ ਨੇ ਡੋਪਿੰਗ ਟੈਸਟ ਨੂੰ ਲੈ ਕੇ ਕੀ ਆਖਿਆ

ਕੀਨੀਆ `ਚ ਹਾਲ ਹੀ ਦੇ ਸਾਲਾਂ ‘ਚ ਕਈ ਇਸ ਲਈ ਸਾਵੇ ਨੇ ਆਪਣੇ ਕੋਚ ਤੇ ਮੈਨੇਜਮੈਂਟ ਟੀਮ ਦੇ ਨਾਲ ਮਿਲ ਕੇ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਸਵੈ-ਇੱਛਾ ਨਾਲ‘ਕਈ` ਡੋਪਿੰਗ ਟੈਸਟ (Doping test) ਕਰਵਾਏ । ਪਿਛਲੇ ਸਾਲ ਬਰਲਿਨ ਤੇ ਲੰਡਨ ਮੈਰਾਥਨ ਜਿੱਤਣ ਵਾਲੇ ਸਾਵੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਰੇ ਦੇਸ਼ ‘ਚ ਡੋਪਿੰਗ ਕੈਂਸਰ ਬਣ ਗਈ ਹੈ ਤੇ ਇਸ ਲਈ ਮੈਂ ਸਖਤ ਟੈਸਟ ਪ੍ਰਕਿਰਿਆ ‘ਚੋਂ ਲੰਘਿਆ । ਪ੍ਰਮੁੱਖ ਦੌੜਾਕ ਡੋਪਿੰਗ ਦੇ ਦੋਸ਼ੀ ਪਾਏ ਗਏ ਹਨ ਜਿਨ੍ਹਾਂ ‘ਚ ਮਹਿਲਾ ਮੈਰਾਥਨ ‘ਚ ਵਿਸ਼ਵ ਰਿਕਾਰਡ ਧਾਰਕ ਰੁਥ ਚੇਪਨਗੇਟਿਚ ਵੀ ਸ਼ਾਮਲ ਹੈ, ਜਿਸ ‘ਤੇ ਅਕਤੂਬਰ ‘ਚ 3 ਸਾਲ ਦੀ ਪਾਬੰਦੀ ਲਾਈ ਗਈ ਸੀ ।

ਮੁੱਖ ਮੰਤਰੀ ਪੰਜਾਬ ਕਰਨਗੇ ਪੰਜ ਮਈ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ

0
Bhagwant

ਚੰਡੀਗੜ੍ਹ 29 ਅਪ੍ਰੈਲ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਭਾਰਤ ਦੇਸ਼ ਦੇ ਰਾਸ਼ਟਰਪਤੀ ਨੂੰ ਪੰਜ ਮਈ ਨੂੰ ਮੁਲਾਕਾਤ ਦਾ ਸਮਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਰਾਸ਼ਟਰਪਤੀ ਨੂੰ ਮਿਲਣ ਦਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵੱਲੋਂ 5 ਮਈ ਨੂੰ ਰਾਸ਼ਟਰਪਤੀ ਨਾਲ ਹੋਣ ਵਾਲੀ ਮੁਲਾਕਾਤ ਦੇ ਅਹਿਮ ਮੁੱਦੇ ਸਾਹਮਣੇ ਆਏ ਹਨ । ਸੂਤਰਾਂ ਅਨੁਸਾਰ ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਪਾਰਟੀ ਛੱਡ ਕੇ ਗਏ ਰਾਜ ਸਭਾ ਮੈਂਬਰਾਂ ਅਤੇ ਦੇਸ਼ ਦੇ ਚੋਣ ਸਿਸਟਮ ਵਿੱਚ ਵੱਡੇ ਸੁਧਾਰ ਦੀ ਮੰਗ ਉਠਾਉਣਗੇ । ਮੁੱਖ ਮੰਤਰੀ ਭਗਵੰਤ ਮਾਨ 5 ਮਈ ਨੂੰ ਦੁਪਹਿਰ 12 ਵਜੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ (President) ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਉਨ੍ਹਾਂ ਰਾਜ ਸਭਾ ਮੈਂਬਰਾਂ ਦਾ ਮੁੱਦਾ ਉਠਾਉਣਗੇ, ਜਿਨ੍ਹਾਂ ਨੇ ਪਾਰਟੀ ਬਦਲ ਕੇ ਲੋਕਾਂ ਦੇ ਭਰੋਸੇ ਨੂੰ ਤੋੜਿਆ ਹੈ । ਉਹ ਮੰਗ ਕਰਨਗੇ ਕਿ ਅਜਿਹੇ ਮੈਂਬਰਾਂ ਦੀ ਮੈਂਬਰਸਿ਼ਪ ਰੱਦ ਕਰਨ ਲਈ ਸਖ਼ਤ ਕਾਨੂੰਨ ਬਣਾਏ ਜਾਣ ।

ਮੁਲਾਕਾਤ ਦਾ ਅਹਿਮ ਪਹਿਲੂ ਹੋਵੇਗਾ `ਰਾਈਟ ਟੂ ਰੀ-ਕਾਲ`

ਇਸ ਮੁਲਾਕਾਤ ਦਾ ਸਭ ਤੋਂ ਅਹਿਮ ਪਹਿਲੂ `ਰਾਈਟ ਟੂ ਰੀ-ਕਾਲ` ਦੀ ਮੰਗ ਹੋਵੇਗੀ । ਮੁੱਖ ਮੰਤਰੀ ਰਾਸ਼ਟਰਪਤੀ ਸਾਹਮਣੇ ਇਹ ਮੁੱਦਾ ਰੱਖਣਗੇ ਕਿ ਜੇਕਰ ਕੋਈ ਚੁਣਿਆ ਹੋਇਆ ਨੁਮਾਇੰਦਾ (ਐਮ. ਪੀ. ਜਾਂ ਵਿਧਾਇਕ) ਚੋਣਾਂ ਤੋਂ ਬਾਅਦ ਦਲ ਬਦਲਦਾ ਹੈ ਜਾਂ ਜਨਤਾ ਦੀਆਂ ਉਮੀਦਾਂ ‘ਤੇ ਖ਼ਰਾ ਨਹੀਂ ਉਤਰਦਾ ਤਾਂ ਜਨਤਾ ਕੋਲ ਉਸ ਨੂੰ ਵਾਪਸ ਬੁਲਾਉਣ (ਅਹੁਦੇ ਤੋਂ ਹਟਾਉਣ) ਦਾ ਅਧਿਕਾਰ ਹੋਣਾ ਚਾਹੀਦਾ ਹੈ ।

ਆਸਟ੍ਰੇਲੀਆ ਤੋਂ 11 ਪੰਜਾਬੀਆਂ ਨੂੰ ਕੀਤਾ ਜਾ ਰਿਹੈ ਡਿਪੋਰਟ : ਮੁੱਖ ਮੰਤਰੀ

0
Bhagwant

ਚੰਡੀਗੜ੍ਹ, 29 ਅਪ੍ਰੈਲ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸਟ੍ਰੇਲੀਆ ਤੋਂ 11 ਪੰਜਾਬੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ।

ਮੁੱਖ ਮੰਤਰੀ ਜਾਣਗੇ ਉਨ੍ਹਾਂ ਨੂੰ ਲੈਣ

ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਤੋਂ ਜਿਨ੍ਹਾਂ 11 ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਵਿਚ ਇਕ ਮਹਿਲਾਵੀ ਸ਼ਾਮਲ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਹ ਅੱਜ ਦਿੱਲੀ ਤੋਂ ਉਨ੍ਹਾਂ ਨੂੰ ਲੈਣ ਜਾ ਰਹੇ ਹਨ । ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਦੱਸਿਆ ਕਿ ਹੁਣ ਤੱਕ ਪ੍ਰਾਪਤ ਸੂਚੀ ਵਿੱਚ ਸਿਰਫ਼ ਉਨ੍ਹਾਂ ਦੇ ਗ੍ਰਹਿ ਰਾਜ ਪੰਜਾਬ ਨੂੰ ਹੀ ਦਰਜ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਕੁੱਲ 15 ਲੋਕ ਹਨ । ਇਨ੍ਹਾਂ ਵਿੱਚੋਂ ਦੋ ਤੇਲੰਗਾਨਾ ਤੋਂ, ਇੱਕ ਹਰਿਆਣਾ ਤੋਂ ਅਤੇ ਦੋ ਉੱਤਰਾਖੰਡ ਤੋਂ ਹਨ । ਉਨ੍ਹਾਂ ਕਿਹਾ ਕਿ ਜਿਵੇਂ ਹੀ ਉਹ ਪਹੁੰਚਣਗੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਤੇ ਜਿ਼ੰਮੇਵਾਰ ਪਾਏ ਜਾਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।

ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰਿਆਣਾ ਭਾਜਪਾ ਕੀਤਾ ਮੈਨੀਫੈਸਟੋ ਜਾਰੀ

0
election

ਪੰਚਕੂਲਾ, 29 ਅਪ੍ਰੈਲ 2026 : ਹਰਿਆਣਾ (Haryana) ਸੂਬੇ ਵਿਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ 21 ਸੂਤਰੀ ਮੰਗਾਂ ਤੇ ਆਧਾਰਤ ਇਕ ਚੋਣ ਮੈਨੀਫੈਸਟੋ (Election Manifesto) ਅੱਜ ਜਾਰੀ ਕੀਤਾ ਗਿਆ ਹੈ ।

ਕਿਸ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ

ਮਿਲੀ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ (Bharatiya Janata Party) ਨੇ ਹਰਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਜੋ ਅੱਜ ਪੰਚਕੂਲਾ ਵਿਖੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਵਲੋਂ ਪੰਚਕੂਲਾ ਵਿਖੇ ਜਾਰੀ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਚੋਣ ਮੈਨੀਫੈਸਟੋ ਵਿਚ 21 ਸੰਕਲਪਾਂ ਦਰਜ ਕੀਤੇ ਗਏ ਹਨ ।

ਕੀ ਕੀ ਦਰਜ ਕੀਤਾ ਗਿਆ ਹੈ ਸੰਕਲਪਾਂ ਵਿਚ

ਇਸ ਮੌਕੇ ਉਨ੍ਹਾਂ ਨਾਲ ਸਤੀਸ਼ ਪੂਨੀਆ ਅਤੇ ਮੋਹਨ ਲਾਲ ਬਡੌਲੀ ਵੀ ਮੌਜ਼ੂਦ ਸਨ। ਮੈਨੀਫੈਸਟੋ ’ਚ ਮਹਿਲਾਵਾਂ ਦੇ ਲਈ ਪਿੰਕ ਟੋਆਲੇਟ ਦਾ ਨਿਰਮਾਣ ਕਰਨ ਅਤੇ ਉਥੇ ਸੈਨੇਟਰੀ ਨੈਪਕਿਨ ਵੈਡਿੰਗ ਮਸ਼ੀਨ ਅਤੇ ਬੱਚਿਆਂ ਦੇ ਅਹਾਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਸਵੱਛ ਅਤੇ ਸਹੂਲਤਾਂ ਦੋਵਾਂ ਨੂੰ ਧਿਆਨ ’ਚ ਰੱਖਦੇ ਆਧੁਨਿਕ ਪ੍ਰਬੰਧ ਵਿਕਸਤ ਕੀਤੇ ਜਾਣਗੇ ।

ਕਾਰ ਦੇ ਈ-ਰਿਕਸ਼ਾ ਨੂੰ ਟੱਕਰ ਮਾਰਨ ਕਾਰਨ ਦੋ ਦੀ ਮੌਤ ਪੰਜ ਜਖਮੀ

0
Accident

ਉਤਰਾਖੰਡ, 29 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਊਧਮ ਸਿੰਘ ਨਗਰ ਵਿਖੇ ਦੋ ਸਕੀਆਂ ਭੈਣਾਂ ਦੀ ਸੜਕ ਹਾਦਸੇ (Road accidents) ਵਿਚ ਮੌਤ ਤੇ ਪੰਜ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿਚ ਆਪਣੇ ਭਰਾ ਦੇ ਵਿਆਹ ਲਈ ਸਮਾਨ ਖਰੀਦਣ ਗਈਆਂ ਦੋ ਭੈਣਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ । ਦੋਵੇਂ ਭੈਣਾਂ ਈ-ਰਿਕਸ਼ਾ ਤੋਂ ਉਤਰ ਕੇ ਕਿਰਾਇਆ ਦੇ ਰਹੀਆਂ ਸਨ ਕਿ ਸਿਤਾਰਗੰਜ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ (Fast car) ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਈ-ਰਿਕਸ਼ਾ ਵਿਚ ਸਵਾਰ ਸਾਰੇ ਲੋਕ ਦੂਰ ਜਾ ਡਿੱਗੇ ਤੇ ਗੰਭੀਰ ਜ਼ਖ਼ਮੀ ਹੋ ਗਏ । ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਸਿਤਾਰਗੰਜ-ਕਿੱਛਾ ਹਾਈਵੇਅ ‘ਤੇ ਵਾਪਰਿਆ । ਹਾਦਸੇ ਵਿਚ 2 ਭੈਣਾਂ ਦੀ ਮੌਤ (Death) ਹੋ ਗਈ ਜਦਕਿ ਪੰਜ ਹੋਰ ਲੋਕਾਂ ਦੀ ਹਾਲਤ ਗੰਭੀਰ ਹੈ ।

ਕੌਣ ਹਨ ਦੋਵੇਂ ਭੈਣਾਂ ਜੋ ਸੜਕ ਹਾਦਸੇ ਵਿਚ ਮਰ ਗਈਆਂ

ਹਾਦਸੇ ਤੋਂ ਬਾਅਦ, ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ ਅਤੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ । ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ । ਭਰਾ ਦੇ ਵਿਆਹ ਦੀ ਅੱਜ ਬਰਾਤ ਜਾਣੀ ਸੀ । ਧੀਆਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਮਾਪੇ ਬੇਸੁਧ ਹੋ ਗਏ। ਜਾਣਕਾਰੀ ਅਨੁਸਾਰ, ਪਿੰਡ ਨਯਾਗਾਓਂ ਦੇ ਰਹਿਣ ਵਾਲੇ ਰਈਸ ਅਹਿਮਦ ਦੀ ਧੀ 22 ਸਾਲਾ ਹਿਨਾ ਅਤੇ ਉਸ ਦੀ ਵੱਡੀ ਭੈਣ ਨਿਸ਼ਾ ਆਪਣੀ ਮਾਮੇ ਦੀ ਕੁੜੀ ਰੂਬੀ ਨਾਲ ਵਿਆਹ ਲਈ ਖਰੀਦਦਾਰੀ ਕਰਨ ਲਈ ਸਿਤਾਰਗੰਜ ਬਾਜ਼ਾਰ ਗਈਆਂ ਸਨ ।

ਸ੍ਰੀਨਗਰ `ਚ ਗ੍ਰੇਨੇਡ ਤੇ ਗੋਲਾ-ਬਾਰੂਦ ਸਮੇਤ 5 ਗ੍ਰਿਫ਼ਤਾਰ

0
Arrest

ਜੰਮੂ/ਸ਼੍ਰੀਨਗਰ, 29 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਸ਼੍ਰੀਨਗਰ (Jammu-Srinagar) ਵਿਖੇ ਪੁਲਸ ਵਲੋਂ ਇਤਰਾਜਯੋਗ ਸਮੱਗਰੀ ਅਤੇ ਹਥਿਆਰਾਂ (Weapons) ਸਮੇਤ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਗ੍ਰਿਫਤਾਰ ਵਿਅਕਤੀਆਂ ਕੋਲੋਂ

ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਮੰਗਲਵਾਰ ਨੂੰ ਸ੍ਰੀਨਗਰ ਵਿਚ ਗ੍ਰੇਨੇਡ, ਗੋਲਾ-ਬਾਰੂਦ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਦੇ ਨਾਲ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਸ ਅਨੁਸਾਰ, ਸ੍ਰੀਨਗਰ ਜ਼ਿਲੇ ਦੇ ਬਾਹਰੀ ਇਲਾਕੇ ਖਾਨਮੋਹ ਦੇ ਨਾਰਡ ਸਾਂਗਰੀ ਖੇਤਰ ਵਿਚ ਨਿਯਮਤ ਜਾਂਚ ਦੌਰਾਨ ਪੁਲਸ ਕਰਮਚਾਰੀਆਂ ਨੇ ਗੋਲਾ-ਬਾਰੂਦ ਦੇ ਨਾਲ ਇਨ੍ਹਾਂ 5 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ।

ਸੀਨੀਅਰ ਪੁਲਸ ਅਧਿਕਾਰੀ ਨੇ ਕੀ ਦੱਸਿਆ

ਇਕ ਸੀਨੀਅਰ ਪੁਲਸ ਅਧਿਕਾਰੀ (Police officer) ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 2 4. ਗ੍ਰੀਨੇਡ, 2 ਮੈਗਜ਼ੀਨ, ਗੋਲਾ-ਬਾਰੂਦ ਦੇ ਕੁਝ ਰਾਊਂਡ, ਪੋਸਟਰ ਅਤੇ 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪੰਥਾ ਚੌਕ ਥਾਣੇ ਵਿਚ ਮਾਮਲਾ ਦਰਜ (Case registered) ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ।

7 ਅਪ੍ਰੈਲ ਨੂੰ ਕੀਤਾ ਗਿਆ ਸੀ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼

ਜਿਕਰਯੋਗ ਹੈ ਕਿ 23 ਅਪ੍ਰੈਲ ਨੂੰ ਪੁਲਸ ਨੇ ਅੱਤਵਾਦੀਆਂ (Terrorists) ਨਾਲ ਸਬੰਧ ਹੋਣ ਦੇ ਦੋਸ਼ ਵਿਚ ਇਕ ਔਰਤ ਸਮੇਤ 4 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਏ. ਕੇ.-47 ਰਾਈਫ਼ਲ, ਗੋਲਾ-ਬਾਰੂਦ ਅਤੇ ਗ੍ਰੇਨੇਡ ਬਰਾਮਦ ਕੀਤੇ ਸਨ । ਉਸ ਤੋਂ ਪਹਿਲਾਂ 7 ਅਪ੍ਰੈਲ ਨੂੰ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਬਲਾਂ (Security forces) ਨੇ ਸਾਂਝੇ ਅਭਿਆਨ ਵਿਚ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਪਾਕਿਸਤਾਨੀ ਅੱਤਵਾਦੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ।

ਰਿਹਾਇਸ਼ੀ ਬਿਲਡਿੰਗ ਵਿਚ ਭਿਆਨਕ ਅੱਗ ਲੱਗਣ ਕਾਰਨ ਫੈਲੀ ਦਹਿਸ਼ਤ

0
building Burn

ਉਤਰ ਪ੍ਰਦੇਸ਼, 29 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਦੇ ਗੋਰ ਗ੍ਰੀਨ ਐਵਿਨਿਊ ਸੁਸਾਇਟੀ ਵਿਖੇ ਅਚਾਨਕ ਹੀ ਅੱਗ ਲੱਗਣ (Fire) ਦੀ ਘਟਨਾ ਵਾਪਰੀ ਹੈ ।

ਕਿੰਨੇ ਮੰਜਿਲਾ ਬਿਲਡਿੰਗ ਵਿਚ ਲੱਗੀ ਹੈ ਅੱਗ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਸੂਬੇ ਦੇ ਸ਼ਹਿਰ ਗਾਜ਼ੀਆਬਾਦ (Ghaziabad) ਦੇ ਗੌਰ ਗ੍ਰੀਨ ਐਵੇਨਿਊ ਸੋਸਾਇਟੀ ਦੀ ਇਮਾਰਤ ਵਿੱਚ ਅੱਜ ਭਿਆਨਕ ਅੱਗ ਲੱਗ ਗਈ ਹੈ ਬਿਲਡਿੰਗ 15 ਮੰਜਿਲਾ ਹੈ ਤੇ ਅੱਗ ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਸ਼ੁਰੂ ਹੋਈ । ਕੁਝ ਸਕਿੰਟਾਂ ਵਿੱਚ ਹੀ ਅੱਗ ਨੇ ਉੱਪਰਲੀਆਂ ਤਿੰਨ ਤੋਂ ਚਾਰ ਮੰਜ਼ਿਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠੀਆਂ । ਅੱਗ ਇੰਨੀ ਤੇਜ਼ ਸੀ ਕਿ ਧੂੰਆਂ ਲਗਭਗ ਦੋ ਕਿਲੋਮੀਟਰ ਦੂਰ ਤੋਂ ਦਿਖਾਈ ਦੇ ਰਿਹਾ ਸੀ ।

ਫਾਇਰ ਬ੍ਰਿਗੇਡ ਟੀਮਾਂ ਨੇ ਪਹੁੰਚ ਕੇ ਕੀਤੀ ਅੱਗ ਬੁਝਾਉਣ ਦੀ ਕਾਰਵਾਈ

ਖੁਸ਼ਕਿਸਮਤੀ ਨਾਲ ਫਲੈਟ ਦੇ ਵਸਨੀਕ ਆਪਣੀ ਜਾਨ ਬਚਾ ਕੇ ਪੌੜੀਆਂ ਰਾਹੀਂ ਹੇਠਾਂ ਭੱਜ ਗਏ । ਸੋਸਾਇਟੀ ਵਿੱਚ ਦਹਿਸ਼ਤ ਫੈਲ ਗਈ। ਧੂੰਏਂ ਕਾਰਨ ਕੁਝ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ । ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ । ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ।

ਬਿਲਡਿੰਗ ਦੇ ਨਾਲ ਲੱਗਦੀ ਬਿਲਡਿੰਗ ਦੇ ਲੋਕ ਵੀ ਆਏ ਅੱਗੇ

ਇਮਾਰਤ ਦੇ ਉੱਪਰ ਲੱਗੀ ਅੱਗ ‘ਤੇ ਕਾਬੂ ਪਾਉਣ ਵਿੱਚ ਫਾਇਰ ਫਾਈਟਰਜ਼ (Fire fighters) ਨੂੰ ਮੁਸ਼ਕਲ ਆ ਰਹੀ ਹੈ । ਨਾਲ ਲੱਗਦੀ ਇਮਾਰਤ ਦੇ ਲੋਕ ਪਾਈਪਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਅੱਗ ਲੱਗਣ ਦਾ ਕਾਰਨ ਫਿਲਹਾਲ ਪਤਾ ਨਹੀਂ ਲੱਗ ਸਕਿਆ । ਇੱਕ ਪੁਲਸ ਟੀਮ ਵੀ ਘਟਨਾ ਸਥਾਨ ‘ਤੇ ਮੌਜੂਦ ਹੈ । ਇਮਾਰਤ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ । ਲੋਕਾਂ ਨੂੰ ਇਲਾਕੇ ਤੋਂ ਦੂਰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ । ਇਹ ਘਟਨਾ ਇੰਦਰਾਪੁਰਮ ਦੇ ਅਭੈ ਖੰਡ ਵਿੱਚ ਵਾਪਰੀ ।

ਪਟਿਆਲਾ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
Bomb Threat

ਪਟਿਆਲਾ, 29 ਅਪ੍ਰੈਲ 2026 : ਸ਼ਾਹੀ ਸ਼ਹਿਰ ਪਟਿਆਲਾ ਦੇ ਨਾਮੀ ਸਕੂਲਾਂ (Schools) ਨੂੰ ਇਕ ਵਾਰ ਫਿਰ ਬੰਬ ਨਾਲ ਉਡਾਉਣ (bomb threats) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਧਮਕੀ ਮਿਲਣ ਨਾਲ ਹੋ ਗਈ ਹੈ ਦਹਿਸ਼ਤ ਪੈਦਾ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ (Patiala City) ਦੇ ਨਾਮੀ ਸਕੂਲਾਂ ਨੂੰ ਇੱਕ ਵਾਰ ਫਿਰ ਧਮਕੀ ਭਰੀ ਈ-ਮੇਲ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ, ਸਕੂਲ ਪ੍ਰਬੰਧਕਾਂ ਨੂੰ ਮਿਲੀ ਇਸ ਧਮਕੀ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦਿਆਂ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਮਾਪਿਆਂ ਨੂੰ ਮੈਸੇਜ ਭੇਜੇ ਗਏ ਅਤੇ ਬੱਚਿਆਂ ਨੂੰ ਸਕੂਲੋਂ ਵਾਪਸ ਘਰ ਲੈ ਜਾਣ ਲਈ ਕਿਹਾ ਗਿਆ ।

ਜਿਵੇਂ ਹੀ ਸਕੂਲ ਪ੍ਰਬੰਧਕਾਂ ਨੇ ਧਮਕੀ ਭਰੀ ਈ-ਮੇਲ (Threatening email) ਦੇਖੀ, ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਪੁਲਸ ਪ੍ਰਸ਼ਾਸਨ (Police Administration) ਨੂੰ ਸੂਚਿਤ ਕੀਤਾ। ਸਕੂਲਾਂ ਵੱਲੋਂ ਮਾਪਿਆਂ ਨੂੰ ਭੇਜੇ ਗਏ ਸੁਨੇਹਿਆਂ ਵਿੱਚ ਕਿਹਾ ਗਿਆ ਕਿ “ਅਣਸੁਖਾਵੀਂ ਸਥਿਤੀ ਅਤੇ ਸੁਰੱਖਿਆ ਕਾਰਨਾਂ ਕਰਕੇ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ ਹੈ, ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਤੁਰੰਤ ਆ ਕੇ ਲੈ ਜਾਓ ।

ਸਕੂਲਾਂ ਦੇ ਮੈਸੇਜ ਤੋਂ ਤੁਰੰਤ ਬਾਅਦ ਮਾਪੇ ਪਹੁੰਚ ਗਏ ਬੱਚਿਆਂ ਨੂੰ ਲੈਣ

ਸਕੂਲਾਂ ਤੋਂ ਮੈਸੇਜ ਮਿਲਣ ਤੋਂ ਬਾਅਦ ਮਾਪਿਆਂ ਵਿੱਚ ਭਾਰੀ ਭਾਜੜ ਪੈ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਦੇ ਗੇਟਾਂ ‘ਤੇ ਪਹੁੰਚ ਗਏ। ਸ਼ਹਿਰ ਦੇ ਕਈ ਮੁੱਖ ਮਾਰਗਾਂ ‘ਤੇ ਜਾਮ ਵਰਗੀ ਸਥਿਤੀ ਦੇਖਣ ਨੂੰ ਮਿਲੀ । ਮੌਕੇ ‘ਤੇ ਪਹੁੰਚੀ ਪੁਲਸ ਪਾਰਟੀ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਸਕੂਲਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ।

ਕੀ ਆਖਣਾ ਹੈ ਪੁਲਸ ਅਧਿਕਾਰੀਆਂ ਦਾ

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਈਬਰ ਸੈੱਲ ਦੀ ਮਦਦ ਨਾਲ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਈ-ਮੇਲ ਕਿੱਥੋਂ ਆਈ ਹੈ। ਹਾਲਾਂਕਿ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਅਤੇ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ ਨਾ ਕਰਨ ।

ਸੰਗਰੂਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ 55 ਦੋਸ਼ੀ ਕਾਬੂ : ਐਸ. ਐਸ. ਪੀ

0
Sartaj Chahal

ਭਵਾਨੀਗੜ੍ਹ, 29 ਅਪ੍ਰੈਲ 2026 : ਪੰਜਾਬ ਦੇ ਜਿਲਾ ਸੰਗਰੂਰ ਦੀ ਪੁਲਸ (Sangrur Police) ਵਲੋਂ 7 ਦਿਨਾਂ ਦੇ ਵਿਚ-ਵਿਚ ਵੱਖ-ਵੱਖ ਅਪਰਾਧਾਂ ਤਹਿਤ 55 ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਦੱਸਿਆ ਐਸ. ਐਸ. ਪੀ. ਸੰਗਰੂਰ ਨੇ

ਸੰਗਰੂਰ ਦੇ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ (Sartaj Singh Chahal) ਨੇ ਦੱਸਿਆ ਹੈ ਕਿ ਸਬ ਡਵੀਜਨ ਭਵਾਨੀਗੜ ਦੀ ਪੁਲਸ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਚਲਾਈ ਮੁਹਿੰਮ ਦੋਰਾਨ ਕਾਰਵਾਈ ਕਰਦੇ ਹੋਏ 22 ਅਪ੍ਰੈਲ 2026 ਤੋਂ ਅੱਜ ਤੱਕ ਕੁੱਲ 55 ਦੋਸ਼ੀਆਂ ਨੂੰ ਵੱਖ ਵੱਖ ਮੁਕੱਦਮਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ ।

ਪੁਲਸ ਦੀ ਕਾਰਗੁਜ਼ਾਰੀ ਦੱਸਦਿਆਂ ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਡੀ. ਐਸ. ਪੀ ਰਾਹੁਲ ਕੌਸ਼ਲ ਦੀ ਨਿਗਰਾਨੀ ਹੇਠ ਥਾਣਾ ਭਵਾਨੀਗੜ ਦੇ ਏਰੀਆ ਵਿੱਚ ਪੁਲਿਸ ਨੇ ਕੌਂਸਲਿੰਗ ਕਰਕੇ ਨਸ਼ਾ ਛੱਡਣ ਦਾ ਮਨ ਬਣਾ ਚੁੱਕੇ ਨਸ਼ਿਆਂ ਦੇ ਆਦੀ 4 ਵਿਅਕਤੀਆਂ ਨੂੰ ਉਹਨਾ ਦੇ ਪਰਿਵਾਰਕ ਮੈਂਬਰਾਂ ਦੀ ਸਲਾਹ ਨਾਲ ਨਸ਼ਾ ਛੁਡਾਉ ਕੇਂਦਰ ਵਿੱਚ ਲਿਜਾ ਕੇ ਨਸ਼ਾ ਛੱਡਣ ਦੀ ਦਵਾਈ ਦਿਵਾਈ ਹੈ ।

ਐਨ. ਡੀ. ਪੀ. ਐਸ. ਐਕਟ ਤਹਿਤ ਕਿੰਨੇ ਕੇਸ ਕੀਤੇ ਗਏ ਦਰਜ

ਜ਼ਿਲ੍ਹਾ ਪੁਲਸ ਮੁਖੀ (District Police Chief) ਨੇ ਅੱਗੇ ਦੱਸਿਆ ਕਿ ਇਸ ਅਰਸੇ ਦੌਰਾਨ 3 ਮੁਕਦਮੇ ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਕਰਕੇ 05 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ । ਜਿਹਨਾ ਪਾਸੋਂ 900 ਨਸ਼ੀਲੀਆਂ ਗੋਲੀਆਂ ਅਤੇ 10 ਗ੍ਰਾਮ ਹੈਰੋਇਨ ਚਿੱਟਾ ਬ੍ਰਾਮਦ ਕਰਵਾਇਆ ਗਿਆ । ਥਾਣਾ ਭਵਾਨੀਗੜ੍ਹ ਨੇ ਇਸ ਦੌਰਾਨ 01 ਮੁਕਦਮਾ ਆਬਕਾਰੀ ਐਕਟ ਤਹਿਤ ਦਰਜ ਕਰਕੇ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਜਿਸ ਪਾਸੋਂ 24 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ (ਹਰਿਆਣਾ) ਬ੍ਰਾਮਦ ਕਰਵਾਈ ਗਈ ।

ਭਵਾਨੀਗੜ੍ਹ ਪੁਲਸ ਨੇ ਕੀਤੀ 43 ਸ਼ੱਕੀ ਵਿਅਕਤੀਆਂ ਦੀ ਚੈਕਿੰਗ

ਸਰਤਾਜ ਸਿੰਘ ਚਾਹਲ ਨੇ ਹੋਰ ਕਿਹਾ ਕਿ ਭਵਾਨੀਗੜ ਪੁਲਸ ਨੇ ਇਲਾਕੇ ਵਿੱਚ ਸੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ 43 ਵਿਅਕਤੀਆਂ ਨੂੰ ਚੈੱਕ ਕਰਨ ਉਪਰੰਤ ਜੇਰ ਧਾਰਾ 172 ਬੀ. ਐਨ. ਐਸ. ਐਸ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ । ਦਿਨ ਅਤੇ ਰਾਤ ਸਮੇਂ ਗਸ਼ਤ ਦੌਰਾਨ ਟ੍ਰੈਫਿਕ ਦੇ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ 68 ਵਹੀਕਲਾਂ ਦੇ ਚਲਾਣ ਕੀਤੇ ਗਏ ਹਨ ।

ਇਸ ਤੋਂ ਇਲਾਵਾ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਉਪਰੰਤ 27 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ, ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਸਬੰਧੀ ਉਪ-ਕਪਤਾਨ ਪੁਲਸ ਭਵਾਨੀਗੜ੍ਹ ਰਾਹੁਲ ਕੌਸ਼ਲ ਅਤੇ ਮੁੱਖ ਅਫਸਰ ਥਾਣਾ ਭਵਾਨੀਗੜ੍ਹ ਵੱਲੋਂ ਜਾਗਰੂਕ ਮੀਟਿੰਗਾਂ ਵੀ ਲਗਾਤਾਰ ਕੀਤੀਆਂ ਜਾ ਰਹੀਆਂ ਹਨ ।

ਲੋਕਾਂ ਨੂੰ ਕੀਤੀ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੀ ਅਪੀਲ

ਐਸ. ਐਸ. ਪੀ. ਨੇ ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ (Anti-drug campaign) ਵਿੱਚ ਸਹਿਯੋਗ ਦੇਣ ਸਬੰਧੀ ਅਪੀਲ ਕੀਤੀ ਤੇ ਕਿਹਾ ਕਿ ਥਾਣਾ ਭਵਾਨੀਗੜ ਦੇ ਵੱਖ ਵੱਖ ਥਾਵਾਂ ਵਿੱਚ ਪਿੰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਰਾਹੀਂ ਪਬਲਿਕ ਮਿਲਣੀਆਂ ਕੀਤੀਆਂ ਗਈਆਂ ਹਨ । ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ, ਸਪੋਰਟਸ ਕਲੱਬਾਂ, ਮੋਹਤਬਰਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।

ਪਬਲਿਕ ਨੂੰ ਕੀਤਾ ਗਿਆ ਸਮੱਗਲਰਾਂ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕ

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ (Smugglers) ਸਬੰਧੀ ਪੁਲਸ ਨੂੰ ਇਤਲਾਹ ਦੇਣ ਲਈ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਨਸ਼ੇ ਦੇ ਇਸ ਕੋਹੜ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ । ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਨਸ਼ੇ ਦਾ ਧੰਦਾ ਕਰਨ ਵਾਲਿਆਂ ਤੇ ਮਾੜੇ ਅਨਸਰਾਂ ਖਿਲਾਫ਼ ਸੰਗਰੂਰ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ।

ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਹੇਠ ਜੇਲ ਵਿਚ ਬੰਦ ਜਸਬੀਰ ਨੂੰ ਮਿਲੀ ਜ਼ਮਾਨਤ

0
Jasbir Singh

ਚੰਡੀਗੜ੍ਹ, 29 ਅਪ੍ਰੈਲ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਜੇਲ ਵਿਚ ਬੰਦ ਯੂਟਿਊਬਰ ਜਸਬੀਰ ਸਿੰਘ (YouTuber Jasbir Singh) ਜੌਨ ਮਾਹਲ ਨੂੰ ਜ਼ਮਾਨਤ ਮਿਲ ਗਈ ਹੈ ।

ਕਿੰਨੀ ਦੇਰ ਤੋਂ ਸੀ ਜੇਲ ਵਿਚ ਬੰਦ

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਲਈ ਜਾਸੂਸੀ (Spying) ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਨੂੰ ਜੋ ਮਾਨਯੋਗ ਪੰਜਾਬ ਹਰਿਆਣਾ ਵਲੋਂ ਜਮਾਨਤ (Bail) ਮਿਲ ਗਈ ਹੈ ਤੋਂ ਬਾਅਦ ਜਸਬੀਰ ਸਿੰਘ ਜਿਸਨੂੰ ਜੌਨ ਮਾਹਲ ਵੀ ਆਖਿਆ ਜਾਂਦਾ ਹੈ ਨੇ ਘਰ ਆ ਕੇ ਸਭ ਤੋ ਪਹਿਲਾਂ ਡਿਓੜੀ ਤੇ ਮੱਥਾ ਟੇਕਿਆ ਤੇ ਇਕ ਵੀਡੀਓ ਵੀ ਅਪਲੋਡ ਕੀਤੀ । ਦੱਸਣਯੋਗ ਹੈ ਕਿ ਜਸਬੀਰ ਸਿੰਘ ਨੂੰ 10 ਮਹੀਨਿਆਂ ਬਾਅਦ ਜਮਾਨਤ ਮਿਲੀ ਹੈ ।

ਕੀ ਆਖਿਆ ਹਾਈਕੋਰਟ ਨੇ

ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਨੇ ਜਸਬੀਰ ਸਿੰਘ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਇਹ ਸਾਬਤ ਕਰਨ ਲਈ ਕੋਈ ਠੋਸ ਸਬੂਤ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਕਿ ਜਸਬੀਰ ਕਿਸੇ ਵੀ ਪਾਕਿਸਤਾਨੀ ਨਾਗਰਿਕ ਜਾਂ ਖੁਫੀਆ ਅਧਿਕਾਰੀ ਦੇ ਸੰਪਰਕ ਵਿੱਚ ਸੀ । ਜਾਸੂਸੀ ਦੇ ਸਬੂਤ ਵਜੋਂ ਦੱਸੇ ਗਏ ਵੀਡੀਓ ਜਨਤਕ ਥਾਵਾਂ ਤੋਂ ਸਨ ਜੋ ਜਨਤਾ ਲਈ ਪਹੁੰਚਯੋਗ ਸਨ । ਇਸ ਤੋਂ ਇਲਾਵਾ ਪੁਲਸ ਉਸਦੇ ਮੋਬਾਈਲ ਫੋਨ ‘ਤੇ ਸਾਂਝੀ ਕੀਤੀ ਜਾ ਰਹੀ ਕਿਸੇ ਵੀ ਗੱਲਬਾਤ ਜਾਂ ਗੁਪਤ ਜਾਣਕਾਰੀ ਦਾ ਕੋਈ ਸੁਤੰਤਰ ਅਤੇ ਠੋਸ ਸਬੂਤ ਪ੍ਰਦਾਨ ਕਰਨ ਵਿੱਚ ਅਸਫਲ ਰਹੀ । ਉਸਨੂੰ ਇਸ ਆਧਾਰ ‘ਤੇ ਜ਼ਮਾਨਤ ਦਿੱਤੀ ਗਈ ਸੀ ।