ਪਟਿਆਲਾ, 29 ਅਪ੍ਰੈਲ 2026 : ਜਿਲਾ ਪਟਿਆਲਾ ਵਿਖੇ ਪੈਂਦੇ ਸ਼ੰਭੂ ਰੇਲਵੇ ਲਾਈਨ (Shambhu Railway Line) ਤੇ ਬੀਤੇ ਦਿਨੀਂ ਹੋਏ ਧਮਾਕੇ ਮਾਮਲੇ ਵਿਚ ਗ੍ਰਿਫ਼ਤਾਰ ਚਾਰ ਵਿਅਕਤੀਆਂ ਦਾ 7 ਦਿਨ ਦਾ ਪੁਲਸ ਰਿਮਾਂਡ (Police remand) ਮਿਲਿਆ ਹੈ ।
ਕਿੰਨੇ ਦਿਨ ਦਾ ਮੰਗਿਆ ਗਿਆ ਸੀ ਰਿਮਾਂਡ
ਮਿਲੀ ਜਾਣਕਾਰੀ ਅਨੁਸਾਰ ਸ਼ੰਭੂ ਰੇਲ ਮਾਰਗ ‘ਤੇ ਧਮਾਕਾ ਮਾਮਲੇ ਵਿਚ ਗ੍ਰਿਫ਼ਤਾਰ (Arrested) ਚਾਰ ਵਿਅਕਤੀਆਂ ਨੂੰ ਪਟਿਆਲਾ ਪੁਲਿਸ ਵਲੋਂ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ । ਅਦਾਲਤ (Court) ਨੇ ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਕਿ ਅਦਾਲਤ ਨੇ ਮੁਲਜ਼ਮਾਂ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ, ਜਦਕਿ ਪਟਿਆਲਾ ਪੁਲਿਸ ਵੱਲੋਂ ਮੁਲਜ਼ਮਾਂ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ।
ਕੌਣ ਕੌਣ ਹਨ ਜਿਨ੍ਹਾਂ ਦਾ ਦਿੱਤਾ ਗਿਆ ਹੈ ਪੁਲਸ ਰਿਮਾਂਡ
ਜਿਕਰਯੋਗ ਹੈ ਕਿ ਲੰਘੇ ਕੱਲ੍ਹ ਪੁਲਸ ਵੱਲੋਂ ਪ੍ਰਦੀਪ ਖਾਲਸਾ, ਕੁਲਵਿੰਦਰ ਬੱਗਾ, ਸਤਨਾਮ ਸੱਤਾ ਅਤੇ ਗੁਰਪ੍ਰੀਤ ਗੋਪੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ 2 ਪਿਸਤੌਲ, ਰੌਂਦ ਅਤੇ ਆਈ. ਈ. ਡੀ. ਬਣਾਉਣ ਦਾ ਸਮਾਨ ਬਰਾਮਦ ਕੀਤਾ । ਜਿਕਰਯੋਗ ਹੈ ਲੰਘੇ ਦਿਨੀਂ ਸ਼ੰਭੂ ਨੇੜੇ ਰੇਲਵੇ ਲਾਈਨ ’ਤੇ ਧਮਾਕਾ ਹੋਇਆ ਅਤੇ ਇਸ ਧਮਾਕੇ ਦੌਰਾਨ ਜਗਰੂਪ ਸਿੰਘ ਨਾਮੀ ਵਿਅਕਤੀ ਦੀ ਮੌਤ ਹੋ ਗਈ । ਜਗਰੂਪ ਸਿੰਘ ਤਰਨ ਤਾਰਨ ਜਿ਼ਲ੍ਹੇ ਦੇ ਪੰਜਵੜ ਖੁਰਦ ਪਿੰਡ ਦਾ ਰਹਿਣ ਵਾਲਾ ਸੀ ।









