ਨਵੀਂ ਦਿੱਲੀ, 29 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇਕ ਅਦਾਲਤ (Court) ਵਲੋਂ ਤਿੰਨ ਸੀ. ਬੀ. ਆਈ. ਅਧਿਕਾਰੀਆਂ (C. B. I. Officers) ਨੂੰ ਕੁੱਟਮਾਰ ਮਾਮਲੇ ਵਿਚ ਸਜ਼ਾ (Punishment) ਸੁਣਾਈ ਗਈ ਹੈ ।
ਸੀ. ਬੀ. ਆਈ. ਦੇ ਸੰਯੁਕਤ ਡਾਇਰੈਕਟਰ ਸਮੇਤ 2 ਅਧਿਕਾਰੀਆਂ ਨੂੰ 3 ਮਹੀਨੇ ਦੀ ਜੇਲ
ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ 2 ਅਧਿਕਾਰੀਆਂ ਨੂੰ 2 ਦਹਾਕੇ ਪਹਿਲਾਂ ਛਾਪੇਮਾਰੀ ਦੌਰਾਨ ਆਈ. ਆਰ. ਐੱਸ. ਦੇ ਅਧਿਕਾਰੀ ਦੇ ਘਰ ‘ਚ ਜ਼ਬਰਦਸਤੀ ਵੜਨ ਅਤੇ ਕੁੱਟਮਾਰ ਦੇ ਦੋਸ਼ ਹੇਠ 3 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਹੈ ।
ਕੌਣ ਹਨ ਸੀ. ਬੀ. ਆਈ. ਅਧਿਕਾਰੀ ਜੋ ਦੋਸ਼ੀ ਠਹਿਰਾਏ ਗਏ ਹਨ
ਨਿਆਇਕ ਮੈਜਿਸਟ੍ਰੇਟ ਸ਼ਸ਼ਾਂਕ ਨੰਦਨ ਭੱਟ ਨੇ ਦੋਸ਼ੀ ਠਹਿਰਾਏ ਗਏ ਸੇਵਾਮੁਕਤ ਪੁਲਿਸ ਅਧਿਕਾਰੀ ਵੀ. ਕੇ. ਪਾਂਡੇ ਅਤੇ ਰਾਮਨੀਸ਼ ਦੇ ਖਿ਼ਲਾਫ਼ ਸਜ਼ਾ ‘ਤੇ ਦਲੀਲਾਂ ਸੁਣੀਆਂ । ਰਾਮਨੀਸ਼ ਸਾਲ 2000 ‘ਚ ਛਾਪੇਮਾਰੀ ਦੇ ਸਮੇਂ ਪੁਲਸ ਸੁਪਰਡੈਂਟ ਦੇ ਅਹੁਦੇ ‘ਤੇ ਕੰਮ ਕਰ ਰਹੇ ਸਨ । ਰਾਮਨੀਸ਼ ਇਸ ਸਮੇਂ ਸੀ. ਬੀ. ਆਈ. ‘ਚ ਸੰਯੁਕਤ ਡਾਇਰੈਕਟਰ ਹਨ । ਅਦਾਲਤ ਨੇ ਦੋਵਾਂ ਦੋਸ਼ੀਆਂ ‘ਤੇ 50-50 ਹਜ਼ਾਰ ਰੁਪਏ ਦਾ ਜੁਰਮਾਨਾ (Fine) ਵੀ ਲਾਇਆ ।
ਕੌਣ ਹੈ ਇਹ ਆਈ. ਆਰ. ਐਸ. ਅਧਿਕਾਰੀ
ਆਈ. ਆਰ. ਐੱਸ. ਅਧਿਕਾਰੀ (I. R. S. officer) ਅਸ਼ੋਕ ਕੁਮਾਰ ਅਗਰਵਾਲ ਵੱਲੋਂ ਦਾਇਰ ਸਿ਼ਕਾਇਤ ‘ਚ ਦੋਵਾਂ ‘ਤੇ ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀ ਧਾਰਾ 323 (ਜਾਣ-ਬੁੱਝ ਕੇ ਸੱਟ ਪਹੁੰਚਾਉਣੀ), 427 (ਸ਼ਰਾਰਤ) ਅਤੇ 448 (ਜ਼ਬਰਦਸਤੀ ਘੁਸਪੈਠ) ਤਹਿਤ ਦੋਸ਼ ਲਾਏ ਗਏ ਸਨ । ਇਹ ਮਾਮਲਾ 19 ਅਕਤੂਬਰ 2000 ਦੀ ਇਕ ਘਟਨਾ ਨਾਲ ਸਬੰਧਤ ਹੈ, ਜਦੋਂ ਸੀ. ਬੀ. ਆਈ. ਦੀ ਇਕ ਟੀਮ ਨੇ ਪੱਛਮੀ ਵਿਹਾਰ ‘ਚ ਅਗਰਵਾਲ ਦੀ ਰਿਹਾਇਸ਼ `ਤੇ ਤਲਾਸ਼ੀ ਅਤੇ ਗ੍ਰਿਫ਼ਤਾਰੀ ਮੁਹਿੰਮ ਚਲਾਈ ਸੀ ।









