Home Blog Page 2881

ਨਾ ਸਬਜ਼ੀ, ਨਾ ਕਰਿਆਨਾ ਤੇ ਨਾ ਹੀ ਦੁੱਧ ਦੀਆਂ ਦੁਕਾਨਾਂ ਖੁਲਣਗੀਆਂ, ਇਸ ਸ਼ਹਿਰ ‘ਚ ਐਤਵਾਰ ਪੂਰਾ ਲੌਕਡਾਊਨ

0

ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ, ਸੂਬਾ ਸਰਕਾਰ, ਜਿਲ੍ਹਾ ਪ੍ਰਸ਼ਾਸਨ ਸਖ਼ਤ ਕਦਮ ਚੁੱਕ ਰਹੇ ਹਨ। ਵੱਖੋ ਵੱਖ ਸੂਬਿਆਂ ਵਿੱਚ ਆਪਣੇ ਪੱਧਰ ‘ਤੇ ਨਿਯਮ ਸਖ਼ਤ ਕੀਤੇ ਜਾ ਰਹੇ ਹਨ। ਪੰਜਾਬ ਦੇ ਵੱਡੇ ਸਨਅਤੀ ਸ਼ਹਿਰ ਵਿੱਚ ਵੀ ਹੁਣ ਸਖ਼ਤ ਫੈਸਲੇ ਲਾਗੂ ਕੀਤੇ ਜਾ ਰਹੇ ਹਨ। 25 ਅਪ੍ਰੈਲ 2021 ਦਿਨ ਐਤਵਾਰ ਨੂੰ ਨਾ ਤਾਂ ਸ਼ਹਿਰ ਵਿੱਚ ਸਬਜ਼ੀ ਦੀ ਦੁਕਾਨ ਖੁੱਲ੍ਹੇਗੀ, ਨਾ ਦੁੱਧ ਦੀ ਸਪਲਾਈ ਹੋਵੇਗੀ, ਨਾ ਕਰਿਆਨਾ ਦੀ ਦੁਕਾਨ ਖੁੱਲ੍ਹੇਗੀ ਅਤੇ ਮੈਡੀਕਲ ਸਟੋਰ ਅਤੇ ਹਸਪਤਾਲ ਛੱਡਕੇ ਕੁਝ ਹੋਰ ਖੁਲ੍ਹੇਗਾ। ਸ਼ਹਿਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਇਸ ਬਾਰੇ ਵੀਡੀਓ ਜਾਰੀ ਕੀਤਾ ਅਤੇ ਨਿਰਦੇਸ਼ ਦੱਸੇ।

ਵਰਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਲੁਧਿਆਣਾ ਵਿੱਚ ਐਤਵਾਰ ਨੂੰ ਮੁਕੰਮਲ ਬੰਦ ਰਹੇਗਾ ਜਿਸ ਵਿੱਚ ਹਰ ਤਰ੍ਹਾਂ ਦੀ ਦੁਕਾਨ ਵੀ ਬੰਦ ਹੋਵੇਗੀ। ਵਰਿੰਦਰ ਸ਼ਰਮਾ ਨੇ ਇਹ ਵੀ ਕਿਹਾ ਕਿ ਇੱਕ ਦਿਨ ਸਬਜ਼ੀ ਨਾ ਖਰੀਦਣ ਨਾਲ ਕੁਝ ਫਰਕ ਨਹੀਂ ਪੈਂਦਾ। ਨਾ ਹੋਟਲ, ਨਾ ਮਾਲ, ਨਾ ਸਿਨੇਮਾ, ਕੁਝ ਵੀ ਨਹੀਂ ਖੁਲ੍ਹੇਗਾ। ਸਿਰਫ ਆਕਸੀਜਨ ਅਤੇ ਡਾਕਟਰੀ ਪੇਸ਼ੇ ਨਾਲ ਸਬੰਧਤ ਕੰਮ ਖੁੱਲਣਗੇ। ਦੋਧੀ ਘਰ-ਘਰ ਜਾ ਕੇ ਦੁੱਧ ਵੇਚ ਸਕਦੇ ਹਨ ਪਰ ਦੁਕਾਨਾਂ ਨਹੀਂ ਖੋਲ੍ਹ ਸਕਦੇ। ਸੜਕੀ ਆਵਾਜਾਈ ਜੋ ਚੱਲ ਰਹੀ ਹੈ ਉਸਨੂੰ ਕੋਈ ਨਹੀਂ ਰੋਕ ਰਿਹਾ। ਆਕਸੀਜਨ ਦੀ ਕਮੀ ਨਾਲ ਹਰ ਸ਼ਹਿਰ, ਹਰ ਸੂਬਾ ਜੂਝ ਰਿਹਾ।

sunday lockdown ludhiana update

ਜੋ ਲੋਕ ਕੋਰੋਨਾ ਨੂੰ ਮਜ਼ਾਕ ਸਮਝ ਰਹੇ ਹਨ ਓਹਨਾ ਲਈ ਵੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਕ ਦਿਨ ਇਨਸਾਨੀਅਤ ਦਿਖਾਓ। ਉਹਨਾਂ ਪਰਿਵਾਰਾਂ ਦਾ ਸੋਚੋ, ਉਹਨਾਂ ਪਰਿਵਾਰਾਂ ਦਾ ਦਰਦ ਸਮਝੋ ਜਿੰਨਾ ਦੇ ਪਰਿਵਾਰਕ ਮੈਂਬਰ ਖਤਮ ਹੋ ਗਏ ਹਨ। ਜੋ ਲੋਕ ਮਜ਼ਾਕ ਕਰਦੇ ਸੀ ਕੇ ਕੋਰੋਨਾ ਰਾਤ ਨੂੰ ਆਉਂਦਾ ਦਿਨੇ ਨਹੀਂ ਤਾਂ ਉਹ ਖਬਰਾਂ ਦੇਖਣ। ਇੱਕ ਦਿਨ ਬੰਦ ਰਹਿਣ ਨਾਲ ਕਿਸੇ ਨੋ ਕੋਈ ਬਹੁਤ ਨੁਕਸਾਨ ਨਹੀਂ ਹੁੰਦਾ। ਸ਼ਹਿਰ ਵਿੱਚ ਫੈਕਟਰੀਆਂ ਚੱਲ ਸਕਦੀ ਹਨ ਪਰ ਕੋਵਿਡ ਦੇ ਦੱਸਿਆ ਨਿਯਮਾਂ ਅਨੁਸਾਰ ਹੀ। ਹਰ ਗੱਲ ਦਾ ਧਿਆਨ ਰੱਖਣਾ ਪਵੇਗਾ। ਡੀ.ਸੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਐਤਵਾਰ ਨੂੰ ਲੁਧਿਆਣਾ ਸ਼ਹਿਰ ਮੁਕੰਲ ਤੌਰ ‘ਤੇ ਬੰਦ ਰਹੇਗਾ।

ਲੋਕਾਂ ਵਿੱਚ ਐਤਵਾਰ ਦੇ ਲੌਕਡਾਊਨ ਸਬੰਧੀ ਬਹੁਤ ਸਾਰੇ ਸਵਾਲ ਸਨ ਜਿੰਨਾ ਦਾ ਜਵਾਬ ਇੱਕੋ ਥਾਂ ਦਿੱਤਾ ਗਿਆ। ਸਿਰਫ ਮੈਡੀਕਲ ਪੇਸ਼ੇ ਨਾਲ ਸਬੰਧਤ ਦੁਕਾਨਾਂ, ਫੈਕਟਰੀਆਂ ਖੁੱਲ੍ਹ ਸਕਦੀਆਂ ਹਨ ਬਾਕੀ ਹੋਰ ਕੋਈ ਦੁਕਾਨ ਖੋਲ੍ਹਣ ਦੀ ਮਨਜੂਰੀ ਨਹੀਂ ਹੋਵੇਗੀ। ਲੋਕ ਧਿਆਨ ਦੇਣ ਫ਼ਿਰ ਇਹ ਨਾ ਕਿਹਾ ਜਾਵੇ ਕਿ ਸਾਨੂ ਨਿਯਮਾਂ ਦਾ ਨਹੀਂ ਸੀ ਪਤਾ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੇਂਦਰ ਦੀ ਟੀਕਾਕਰਨ ਨੀਤੀ ਪੱਖਪਾਤੀ, ਆਕਸੀਜਨ ਸਪਲਾਈ ਹਾਈਜੈਕ : ਕੈ. ਅਮਰਿੰਦਰ

0

18 ਸਾਲ ਤੋਂ ਵੱਧ ਉਮਰ ਵਰਗ ਲਈ ਬਣਾਈ ਨਵੀਂ ਟੀਕਾਕਰਨ ਨੀਤੀ ਨੂੰ ਸੂਬਿਆਂ ਲਈ ਪੱਖਪਾਤੀ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਮਈ ਤੋਂ 18 ਸਾਲ ਤੋਂ ਵੱਧ ਉਮਰ ਵਰਗ ਲਈ ਸ਼ੁਰੂ ਹੋਣ ਵਾਲੇ ਟੀਕਾਕਰਨ ਲਈ ਕੇਂਦਰ ਤੇ ਸੂਬਿਆਂ ਦੀ ਬਰਾਬਰ ਭਾਈਵਾਲੀ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਢੁੱਕਵੀਂ ਆਕਸੀਜਨ ਸਪਲਾਈ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ। ਗੰਭੀਰ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਸਭ ਤੋਂ ਵੱਧ ਜ਼ਰੂਰੀ ਦਵਾਈ ਵਜੋਂ ਇਸ ਦੀ ਗੰਭੀਰਤਾ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਆਕਸੀਜਨ ਦੀ ਮੰਗ ਨੂੰ ਘੱਟ ਤੋਂ ਘੱਟ ਕਰਨ ਲਈ ਸਾਰੇ ਉਪਾਅ ਅਪਣਾਏ ਜਾ ਰਹੇ ਹਨ।

punjab covid management update cm amarinder apeals pm modi

ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀ ਨਾਲ ਕੋਵਿਡ ਦੀ ਸਮੀਖਿਆ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦੀ ਵਰਚੁਅਲ ਕਾਨਫਰੰਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਇਹ ਜ਼ਰੂਰ ਯਕੀਨੀ ਬਣਾਏ ਕਿ ਦੂਜੇ ਸੂਬਿਆਂ ਵਿੱਚ ਲਿਕੁਇਡ ਆਕਸੀਜਨ ਉਤਪਾਦਕਾਂ ਵੱਲੋਂ ਇਸ ਦੀ ਵੰਡ ਸਬੰਧੀ ਆਪਣੀਆਂ ਸਾਰੀਆਂ ਵਚਨਬੱਧਤਾਵਾਂ ਦਾ ਪਾਲਣ ਕੀਤਾ ਜਾਵੇ। ਉਨ੍ਹਾਂ ਕਿਹਾ, ”ਮੌਜੂਦਾ ਸਮੇਂ ਇਹ ਹੋ ਨਹੀਂ ਰਿਹਾ। ਪੰਜਾਬ ਵਿੱਚ ਆਕਸੀਜਨ ਦੀ ਸਪਲਾਈ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਤੋਂ ਹੁੰਦੀ ਹੈ ਅਤੇ ਸਪਲਾਈ ਨੂੰ ਹਾਈਜੈਕ ਕੀਤੇ ਜਾਣ ਦੀਆਂ ਖਬਰਾਂ ਹਨ।”

punjab covid management update cm amarinder apeals pm modi

ਟੀਕਾਕਰਨ ਦੀ ਮੁਹਿੰਮ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ ਇਕ ਨਿਰਮਾਤਾ ਵੱਲੋਂ ਐਲਾਨੀਆਂ ਗਈਆਂ ਦਰਾਂ ‘ਤੇ ਪੰਜਾਬ ਸਰਕਾਰ ਨੂੰ 1000 ਕਰੋੜ ਰੁਪਏ ਤੋਂ ਵੱਧ ਲਾਗਤ ਆਵੇਗੀ। ਉਨ੍ਹਾਂ ਟੀਕਾਕਰਨ ਲਈ ਕੇਂਦਰ ਸਰਕਾਰ ਦੀ ਫੰਡਿੰਗ ਦੀ ਮੰਗ ਕੀਤੀ ਅਤੇ ਅੰਤਰਿਮ ਤੌਰ ਉਤੇ ਐਸ.ਡੀ.ਆਰ.ਐਫ. ਫੰਡਾਂ ਵਿੱਚੋਂ ਜਾਇਜ਼ ਖਰਚੇ ਕਰਨ ਦੀ ਆਗਿਆ ਦਿੱਤੀ ਜਾਵੇ। ਆਖਰੀ ਟੀਕਾਕਰਨ ਬੂਥ ਤੱਕ ਸਪਲਾਈ ਚੇਨ ਜਾਰੀ ਰੱਖਣ ਲਈ ਰੈਗੂਲਰ ਟੀਕਾਕਰਨ ਸਪਲਾਈ ਜ਼ਰੂਰ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਪਲਾਈ ਦੀ ਘਾਟ ਕਾਰਨ ਪਿਛਲੇ ਇਕ ਹਫਤੇ ਤੋਂ ਟੀਕਾਕਰਨ ਮੁਹਿੰਮ ਦੀ ਰਫਤਾਰ ਘਟੀ ਹੈ ਜੋ ਕਿ 75-80,000 ਰੋਜ਼ਾਨਾ ਹੈ।

punjab covid management update cm amarinder apeals pm modi

ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਪੰਜਾਬ ਨੂੰ ਤਾਜ਼ਾ ਸਪਲਾਈ ਮਿਲੀ ਹੈ ਅਤੇ ਟੀਕਾਕਰਨ ਦੀ ਮੰਗ ਵਧਣ ਨਾਲ ਮੌਜੂਦਾ ਸਟਾਕ ਸਿਰਫ ਤਿੰਨ ਦਿਨ ਤੱਕ ਹੀ ਚੱਲੇਗਾ। ਕੈ. ਅਮਰਿੰਦਰ ਸਿੰਘ ਨੇ ਪਹਿਲੀ ਮਈ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਉਪਲੱਬਧ ਕਰਵਾਏ ਜਾ ਰਹੇ ਟੀਕੇ ਦੀ ਮਾਤਰਾ ਬਾਰੇ ਸਪੱਸ਼ਟਤਾ ਦੀ ਘਾਟ ਅਤੇ ਵੱਖ-ਵੱਖ ਸੂਬਿਆਂ ਅਤੇ ਪ੍ਰਾਈਵੇਟ ਖਰੀਦਦਾਰਾਂ ਨੂੰ ਕੀਤੀ ਜਾਣ ਵਾਲੀ ਸਪਲਾਈ ਨੂੰ ਨਿਯਮਤ ਕਰਨ ਸਬੰਧੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਦੱਸਿਆ ਕਿ 18-45 ਸਾਲ ਉਮਰ ਵਰਗ ਦੇ ਟੀਕਾਕਰਨ ਸਬੰਧੀ ਰਣਨੀਤੀ ਤਿਆਰ ਕਰਨ ਬਾਰੇ ਸਲਾਹ-ਮਸ਼ਵਰੇ ਲਈ ਸੂਬਾ ਸਰਕਾਰ ਵੱਲੋਂ ਵਾਇਰੌਲੋਜਿਸਟ ਡਾ. ਗਗਨਦੀਪ ਕੰਗ ਦੀ ਅਗਵਾਈ ਹੇਠ ਇਕ ਮਾਹਿਰਾਂ ਦਾ ਸਮੂਹ ਬਣਾਇਆ ਹੈ।

punjab covid management update cm amarinder apeals pm modi

ਸੂਬੇ ਵਿਚ ਐਂਟੀ-ਵਾਇਰਲ ਰੈਮੇਡੈਸੀਵਰ ਟੀਕਿਆਂ ਦੀ ਘਾਟ ਅਤੇ ਟੋਸੀ ਟੀਕਿਆਂ ਦੀ ਜ਼ੀਰੋ ਉਪਲੱਬਧਤਾ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਹਸਪਤਾਲ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਨ ਅਤੇ ਬਦਲਵੀਆਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ। 8 ਅਪਰੈਲ ਨੂੰ ਹੋਈ ਪਿਛਲੀ ਵੀਡਿਓ ਕਾਨਫਰੰਸਿੰਗ ਦੌਰਾਨ 8 ਫੀਸਦੀ ਪਾਜ਼ੇਟਿਵਿਟੀ ਨਾਲ 3000 ਪ੍ਰਤੀ ਦਿਨ ਕੇਸਾਂ ਤੋਂ ਪਿਛਲੇ ਇੱਕ ਹਫ਼ਤੇ ਵਿੱਚ 10 ਫ਼ੀਸਦੀ ਪਾਜ਼ੇਟਿਵਿਟੀ ਨਾਲ ਕੇਸਾਂ ਵਿੱਚ 5000 ਪ੍ਰਤੀ ਦਿਨ ਵਾਧਾ ਹੋਣ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੇਂਦਰੀ ਸੰਸਥਾਵਾਂ ਜਿਵੇਂ ਕਿ ਏਮਜ਼ ਬਠਿੰਡਾ, ਪੀ.ਜੀ.ਆਈ. ਸੈਟੇਲਾਈਟ ਕੇਂਦਰ ਅਤੇ ਪੰਜਾਬ ਵਿਚਲੇ ਮਿਲਟਰੀ ਹਸਪਤਾਲ ਨੂੰ ਵਾਧੂ ਕੋਵਿਡ ਬੈੱਡ ਮੁਹੱਈਆ ਕਰਾਉਣ ਲਈ ਆਦੇਸ਼ ਦੇਣ।

punjab covid management update cm amarinder apeals pm modi

ਸੂਬੇ ਵਿੱਚ 1.4 ਫ਼ੀਸਦੀ ਮੌਤ ਦਰ ਨਾਲ ਕੋਵਿਡ ਦੀ ਗੰਭੀਰ ਸਥਿਤੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਸੀ.ਐਸ.ਆਈ.ਆਰ. ਵੱਲੋਂ ਪੇਸ਼ਕਸ਼ ਕੀਤਾ ਬਨਿਆਦੀ ਢਾਂਚਾ ਇਸ ਮਕਸਦ ਲਈ ਵਰਤਿਆ ਜਾ ਸਕਦਾ ਹੈ।ਇਸ ਤੱਥ ‘ਤੇ ਚਿੰਤਾ ਜ਼ਾਹਰ ਕਰਦੇ ਹੋਏ, ਕਿ ਪਿਛਲੇ ਲਗਭਗ ਇਕ ਮਹੀਨੇ ਦੌਰਾਨ ਵਾਇਰਲ ਦੀ ਬਦਲ ਰਹੀ ਕਿਸਮ ਬਾਰੇ ਪੰਜਾਬ ਨੂੰ ਕੋਈ ਤਾਜ਼ਾ ਨਤੀਜਾ ਪ੍ਰਾਪਤ ਨਹੀਂ ਹੋਇਆ, ਜਦੋਂ ਕਿ ਪਿਛਲੇ ਨਤੀਜਿਆਂ ਵਿੱਚ 85 ਫ਼ੀਸਦੀ ਬ੍ਰਿਟੇਨ ਦਾ ਸਟਰੇਨ ਦੇਖਿਆ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਵਾਇਰਸ ਦੇ ਬਦਲ ਰਹੇ ਰੂਪ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਵਧਾਉਣ ਅਤੇ ਇਨ੍ਹਾਂ ਦੇ ਹੱਲ ਲਈ ਸਹੀ ਨੀਤੀਗਤ ਪ੍ਰਤੀਕਿਰਿਆ ਲਈ ਆਦੇਸ਼ ਦੇਣ ਦੀ ਅਪੀਲ ਕੀਤੀ।

punjab covid management update cm amarinder apeals pm modi

ਉਨ੍ਹਾਂ ਦੱਸਿਆ ਕਿ ਕੋਵਿਡ ਮਰੀਜ਼ਾਂ ਦੇ ਇਲਾਜ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਸਾਰੇ ਹਸਪਤਾਲਾਂ ਨੂੰ ਕੋਵਿਡ ਮਰੀਜ਼ਾਂ ਲਈ 75 ਫੀਸਦੀ ਬੈਡ ਰਾਖਵੇਂ ਰੱਖਣ ਅਤੇ 15 ਮਈ ਤੱਕ ਸਾਰੇ ਚੋਣਵੇਂ ਆਪ੍ਰੇਸ਼ਨਾਂ ਨੂੰ ਮੁਲਤਵੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਲੈਵਲ-2 ‘ਤੇ 29-30 ਫੀਸਦੀ ਅਤੇ ਲੈਵਲ-3 ‘ਤੇ 42 ਫੀਸਦੀ ਬੈਡ ਵਰਤੋਂ ਅਧੀਨ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਹਿਮਾਂਚਲ ਪ੍ਰਦੇਸ, ਜੰਮੂ, ਹਰਿਆਣਾ ਅਤੇ ਦਿੱਲੀ ਤੋਂ ਇਲਾਜ ਲਈ ਮਰੀਜ਼ ਆ ਰਹੇ ਹਨ ਜੋ ਸੰਭਾਵਿਤ ਤੌਰ ‘ਤੇ ਸਥਾਨਕ ਲੋਕਾਂ ਦੇ ਰਿਸ਼ਤੇਦਾਰ ਹਨ। ਉਨ੍ਹਾਂ ਦੱਸਿਆ ਕਿ ਟੈਸਟਿੰਗ 8 ਅਪਰੈਲ ਨੂੰ ਹਰ ਰੋਜ਼ 35-40,000 ਟੈਸਟ ਤੋਂ ਇਕ ਦਿਨ ਵਿਚ 55-60,000 ਟੈਸਟਾਂ ਤੱਕ ਪਹੁੰਚ ਗਈ ਹੈ। ਪੰਜਾਬ ਵਿੱਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਟੈਸਟਿੰਗ ਕੌਮੀ ਔਸਤ ਨਾਲੋਂ ਕਾਫੀ ਜ਼ਿਆਦਾ ਹੈ।

 

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਹੁਣ ਸਵੇਰੇ 6 ਤੋਂ ਸਵੇਰ ਦੇ 11 ਵਜੇ ਤੱਕ ਹੀ ਖੁਲਣਗੀਆਂ ਦੁਕਾਨਾਂ, ਇਸ ਸੂਬੇ ‘ਚ ਬਣੇ ਲਾਕਡਾਊਨ ਦੇ ਹਾਲਾਤ

0

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਲਾਕਡਾਊਨ ਆਖਰੀ ਵਿਕਲਪ ਹੋਵੇਗਾ ਕੋਰੋਨਾ ਨਾਲ ਨਜਿੱਠਣ ਲਈ। ਸੂਬੇ ਆਪਣੇ ਪੱਧਰ ‘ਤੇ ਫੈਸਲਾ ਲੈ ਸਕਦੇ ਹਨ ਹਾਲਾਤਾਂ ਨਾਲ ਨਜਿੱਠਣ ਲਈ। ਇਸੇ ਦੇ ਚਲਦਿਆਂ ਹੁਣ ਇੱਕ ਸੂਬੇ ਵਿੱਚ ਲਾਕਡਾਊਨ ਵਰਗੇ ਹਾਲਾਤ ਬਣਾ ਦਿੱਤੇ ਗਏ ਹਨ। ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ ਦੇ 11 ਵਜੇ ਤੱਕ ਹੀ ਦੁਕਾਨਾਂ ਖੋਲੀਆਂ ਜਾ ਸਕਦੀਆਂ ਹਨ। ਚਾਹੇ ਫ਼ਿਰ ਦੁਕਾਨਾਂ ਸਬਜ਼ੀਆਂ ਦੀ ਹੋਣ, ਰਿਟੇਲ ਦੀਆਂ ਹੋਣ, ਕਰਿਆਨਾ ਦੀਆਂ ਹੋਣ, ਦੁਕਾਨਾਂ ਖਾਦ ਪਦਾਰਥਾਂ ਨਾਲ ਸਬੰਧਤ ਹੋਣ, ਇਹ ਸਭ ਸਵੇਰੇ ਦੇ 6 ਵਜੇ ਤੋਂ ਲੈ ਕੇ ਸਵੇਰ ਦੇ 11 ਵਜੇ ਤੱਕ ਹੋ ਖੁੱਲ੍ਹ ਸਕਦੀਆਂ ਹਨ।

rajasthan announced partial lockdown

ਦੁੱਧ ਦੀ ਸਪਲਾਈ ਸਵੇਰੇ 6 ਵਜੇ ਤੋਂ ਲੈ ਕੇ ਸਵੇਰ ਦੇ 11 ਵਜੇ ਤੱਕ ਅਤੇ ਸ਼ਾਮ ਨੂੰ 5 ਤੋਂ ਸ਼ਾਮ ਦੇ 7 ਵਜੇ ਤੱਕ ਕੀਤੀ ਜਾ ਸਕਦੀ ਹੈ। ਬੇਕਰੀ, ਰੇਸਤਰਾਂ, ਮਿਠਾਈ ਦੀਆਂ ਦੁਕਾਨਾਂ ਬੈਠਣ ਲਈ ਬੰਦ ਰਹਿਣਗੀਆਂ। ਸਿਰਫ ਹੋਮ ਡਿਲਵਰੀ ਕੀਤੀ ਜਾ ਸਕਦੀ ਹੈ। ਨਿਰਮਾਣ ਸਬੰਧੀ ਸਮਾਨ ਦੀ ਸਪਲਾਈ ਕਰਨ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ। ਜਾਨਵਰਾਂ ਸਬੰਧੀ ਦਵਾਈਆਂ ਬਣਾਉਣ ਦੀਆਂ ਫੈਕਟਰੀਆਂ ਚੱਲਦੀਆਂ ਰਹਿਣਗੀਆਂ। ਵਿਆਹ ਸਮਾਗਮਾਂ ਲਈ 50 ਬੰਦਿਆਂ ਤੱਕ 3 ਘੰਟਿਆਂ ਲਈ ਹੀ ਸਮਾਜਿਕ ਦੂਰੀ ਅਤੇ ਮਾਸਕ ਪਹਿਨ ਕੇ ਹੀ ਜਾਣ ਦੀ ਆਗਿਆ ਦਿੱਤੀ ਜਾਵੇਗੀ।

rajasthan announced partial lockdown

ਰਾਜਸਥਾਨ ਸਰਕਾਰ ਵੱਲੋਂ ਜਾਰੀ ਕੀਤੇ ਇਹਨਾਂ ਹੁਕਮਾਂ ਤਹਿਤ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਲਈ ਵੀ ਨਿੱਜੀ ਵਾਹਨਾਂ ਉੱਤੇ ਪਾਬੰਧੀ ਹੋਵੇਗੀ। ਸਿਰਫ ਐਮਰਜੈਂਸੀ ਹਾਲਾਤਾਂ ਵਿੱਚ ਚੋਟ ਦਿੱਤੀ ਜਾਵੇਗੀ। 26 ਅਪ੍ਰੈਲ 2021 ਤੋਂ ਲਾਗੂ ਹੋਣ ਵਾਲੇ ਇਹਨਾਂ ਹੁਕਮਾਂ ਤਹਿਤ ਨਿੱਜੀ ਬੱਸਾਂ ਵਿੱਚ 50 ਪ੍ਰਤੀਸ਼ਤ ਤੱਕ ਸਵਾਰੀਆਂ ਹੀ ਸਫ਼ਰ ਕਰ ਸਕਣਗੀਆਂ। ਨਿੱਜੀ ਵਾਹਨਾਂ ਵਿੱਚ ਤੇਲ ਭਰਵਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ ਦੇ 12 ਵਜੇ ਤੱਕ ਹੋਵੇਗਾ। ਸਿਹਤ ਸਹੂਲਤਾਵਾਂ, ਸਰਕਾਰੀ ਵਾਹਨਾਂ ਅਤੇ ਮਾਲ ਢੁਆਈ ਨਾਲ ਸਬੰਧਤ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ। ਸ਼ੁਰਕਵਾਰ ਸ਼ਾਮ 6 ਵਜੇ ਤੋਂ ਲੈ ਕੇ ਸੋਮਵਾਰ ਦੀ ਸਵੇਰ 5 ਵਜੇ ਤੱਕ ਪੂਰਨ ਤੌਰ ‘ਤੇ ਵੀਕਐਂਡ ਕਰਫ਼ਿਊ ਰਹੇਗਾ।

rajasthan announced partial lockdown

ਰਾਜਸਥਾਨ ਸਰਕਾਰ ਵੱਲੋਂ ਇਹਨਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਹਨ ਹੁਕਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਲਈ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ। ਰਾਜਸਥਾਨ ਸਰਕਾਰ ਨੇ ਇਸ ਸਬੰਧੀ ਪ੍ਰੈਸ ਨੋਟ ਜਾਰੀ ਕੀਤਾ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਪੱਛਮੀ ਬੰਗਾਲ ‘ਚ ਚੋਣਾਂ ਜਿੱਤਣ ਲਈ EVM ਛੱਡ BJP ਨੇ ਖੇਡਿਆ ਕੋਰੋਨਾ ਦਵਾਈ ‘ਤੇ ਦਾਅ

0

ਭਾਜਪਾ ਵੱਲੋਂ ਦੇਸ਼ ਦੇ ਹਰ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਲਈ ਲੱਖਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੀਤੇ ਵਿਧਾਇਕਾਂ ਨੂੰ ਖਰੀਦਕੇ ਜਾਂ ਫ਼ਿਰ ਹੋਰ ਕੋਈ ਤਰੀਕੇ ਵਰਤਕੇ। ਭਾਜਪਾ ‘ਤੇ ਵਿਰੋਧੀਆਂ ਵੱਲੋਂ ਇਹ ਵੀ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ EVM ਮਸ਼ੀਨਾਂ ਰਾਹੀਂ ਜਿੱਤ ਦਰਜ ਕਰਦੇ ਹਨ। ਪੱਛਮੀ ਬੰਗਾਲ ਵਿੱਚ ਚੱਲ ਰਹੀਆਂ ਚੋਣਾਂ ਦੌਰਾਨ ਬੰਗਾਲ ਭਾਜਪਾ ਵੱਲੋਂ ਨਵਾਂ ਤੀਰ ਛੱਡਿਆ। ਬੰਗਾਲ ਭਾਜਪਾ ਦਾ ਕਹਿਣਾ ਹੈ ਕਿ ਜੇਕਰ ਉਹ ਚੋਣਾਂ ਜਿੱਤਦੇ ਹਨ ਤਾਂ ਬੰਗਾਲ ਵਿੱਚ ਲੋਕਾਂ ਨੂੰ ਕੋਰੋਨਾ ਦਵਾਈ ਦੇ ਮੁਫ਼ਤ ਵਿੱਚ ਟੀਕੇ ਲਗਵਾਉਣਗੇ। ਭਾਜਪਾ ਦੇ ਇਸ ਐਲਾਨ ਨੂੰ ਵੀ ਵਿਰੋਧੀਆਂ ਵੱਲੋਂ ਜੁਮਲਾ ਦੱਸਿਆ ਗਿਆ।

covid vaccine free bjpbengal

ਟੀ.ਐੱਮ.ਸੀ. ਦੇ ਆਗੂ ਡੇਰੇਕ-ਓ-ਬਰੇਇਨ ਨੇ ਭਾਜਪਾ ਦੀ ਇਸ ਚਾਲ ਨੂੰ ਇੱਕ ਜੁਮਲਾ ਦੱਸਿਆ। ਭਾਜਪਾ ਹਰ ਹਾਲ ਵਿੱਚ ਬੰਗਾਲ ਅੰਦਰ ਚੋਣਾਂ ਜਿੱਤਣਾ ਚਾਹੁੰਦੀ ਹੈ ਇਸ ਲਈ ਅਜਿਹੇ ਤੀਰ ਛੱਡੇ ਜਾ ਰਹੇ ਹਨ। ਭਾਜਪਾ ਬੰਗਾਲ ਦੇ ਟਵੀਟਰ ਹੈਂਡਲ ‘ਤੇ ਪੋਸਟ ਪਾਈ ਗਈ ਸੀ, ‘ਜਿਵੇਂ ਹੀ ਅਸੀਂ ਬੰਗਾਲ ਵਿੱਚ ਸੱਤਾ ਹਾਸਲ ਕਰ ਲਵਾਂਗੇ ਉਸ ਤੋਂ ਬਾਅਦ ਓਥੋਂ ਦੇ ਲੋਕਾਂ ਲਈ ਕੋਰੋਨਾ ਦੀ ਦਵਾਈ ਉਹਨਾਂ ਤੱਕ ਮੁਫ਼ਤ ਵਿੱਚ ਪਹੁੰਚਾਈ ਜਾਵੇਗੀ’। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਇਸ ਜਿੱਤ ਨੂੰ ਲੈ ਕੇ ਕਿੰਨੀਆਂ ਉਮੀਦਾਂ ਲਗਾਈ ਬੈਠੀ ਹੈ। ਲੰਮੇ ਸਮੇਂ ਤੱਕ ਭਾਜਪਾ ਨੂੰ ਬੰਗਾਲ ਵਿੱਚ ਜਿੱਤ ਦਾ ਸਵਾਦ ਨਹੀਂ ਮਿਲਿਆ।

covid vaccine free bjpbengal

ਟੀ.ਐੱਮ.ਸੀ. ਆਗੂ ਡੇਰੇਕ-ਓ-ਬਰੇਇਨ ਨੇ ਕਿਹਾ ਕਿ ਭਾਜਪਾ ਦੇ ਕਿਸੇ ਵੀ ਬਿਆਨ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਭਾਜਪਾ ਨੇ ਬਿਹਾਰ ਵਿੱਚ ਵੀ ਇਹੀ ਕਿਹਾ ਸੀ ਅਤੇ ਚੋਣਾਂ ਜਿੱਤਣ ਤੋਂ ਬਾਅਦ ਓਥੇ ਕੀ ਹਾਲਾਤ ਨੇ ਇਹ ਸਭ ਜਾਣਦੇ ਹਨ। ਓਥੋਂ ਦੇ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਬਸ ਚੋਣਾਂ ਜਿੱਤਣ ਤੱਕ ਦਾ ਮਤਲਬ ਸੀ। ਬੰਗਾਲ ਵਿੱਚ ਵੀ ਉਹ ਜੁਮਲਾ ਛੱਡ ਰਹੇ ਹਨ ਅਤੇ ਫ਼ਿਰ ਇਥੋਂ ਦੇ ਲੋਕਾਂ ਨੂੰ ਵੀ ਬੇਵਕੂਫ਼ ਬਣਾਇਆ ਜਾਵੇਗਾ। ਚੋਣਾਂ ਦੇ ਬਸ 2 ਪੜਾਅ ਰਹਿ ਗਏ ਹਨ ਇਸ ਲਈ ਉਹ ਲੋਕਾਂ ਅੱਗੇ ਅਜਿਹੇ ਬਿਆਨ ਦੇ ਰਹੇ ਹਨ। ਭਾਜਪਾ ਦੇ ਕਿਸੇ ਵੀ ਬਿਆਨ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ।

covid vaccine free bjpbengal

ਇਸ ਤੋਂ ਪਹਿਲਾਂ ਮੌਜੂਦਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਸੀ। ਮਮਤਾ ਬੈਨਰਜੀ ਨੇ ਕਿਹਾ, ‘ਭਾਜਪਾ ਦੋਗਲੀ ਨੀਤੀ ਨਾਲ ਖੇਡ ਰਹੀ ਹੈ। ਭਾਜਪਾ ਸ਼ਾਸਿਤ ਰਾਜਾਂ ਲਈ ਵੱਖਰੇ ਨਿਯਮ ਹਨ ਅਤੇ ਜਿਥੇ ਦੂਜੀਆਂ ਸਰਕਾਰਾਂ ਹਨ ਓਥੋਂ ਲਈ ਨੀਤੀ ਵੱਖਰੀ ਹੈ। ਕੀ ਇਸੇ ਨੂੰ ਹੀ ਚੰਗੀ ਰਾਜਨੀਤੀ ਕਿਹਾ ਜਾਂਦਾ ਹੈ ? ਬੰਗਾਲ ਵਿੱਚ ਆਕਸੀਜਨ ਦੀ ਕਮੀ ਹੈ, ਦਵਾਈਆਂ ਦੀ ਕਮੀ ਹੈ, ਪਰ ਇਹਨਾਂ ਦੀ ਪੂਰਤੀ ਕਰਨ ਦੀ ਬਜਾਇ ਸਰਕਾਰ ਇਥੋਂ ਦੇ ਲੋਕਾਂ ਨਾਲ ਸਿਆਸਤ ਖੇਡ ਰਹੀ ਹੈ’। ਜ਼ਿਕਰਯੋਗ ਹੈ ਕਿ ਬੰਗਾਲ ਚੋਣਾਂ ਦਾ ਨਤੀਜਾ 2 ਮਈ ਨੂੰ ਆਉਣਾ ਹੈ ਅਤੇ ਹਰ ਕੋਈ ਆਪਣਾ ਕਬਜਾ ਕਰਨ ਲਈ ਉਤਾਵਲਾ ਨਜ਼ਰ ਆਉਂਦਾ ਹੈ।

covid vaccine free bjpbengal

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਪੰਜਾਬ ਦੇ ਕਿਸਾਨ ਹਾੜੀ ਦੀ ਫਸਲ ਨੂੰ ਸੰਭਾਲ ਕੇ ਹੁਣ ਦਿੱਲੀ ਦੇ ਬਾਰਡਰਾਂ ਵੱਲ ਨੂੰ ਵਹੀਰਾਂ ਘੱਤ ਰਹੇ

0

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੇ ਦਿੱਲੀ ਦੇ ਬਾਰਡਰਾਂ ’ਤੇ ਲਗਾਤਾਰ ਧਰਨੇ ਲਾਏ ਹੋਏ ਹਨ। ਇਹ ਦੁਨੀਆਂ ਦਾ ਸਭ ਤੋਂ ਲੰਬਾ ਅਤੇ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਹਰਦੀਪ ਸਿੰਘ ਫੌਜੀ, ਭਜਨ ਸਿੰਘ ਵੈਰੋਨੰਗਲ ਨੇ ਕਿਹਾ ਹੈ ਕਿ ਸਰਕਾਰ ਕੋਰੋਨਾ ਦਾ ਬਹਾਨਾ ਬਣਾ ਕੇ ਕਿਸਾਨਾਂ ਦੇ ਧਰਨੇ ਨੂੰ ਖਦੇੜਨਾ ਚਾਹੁੰਦੀ ਹੈ। ਦੂਸਰੇ ਪਾਸੇ ਪੰਜਾਬ ਦੇ ਕਿਸਾਨ ਵੀ ਹਾੜੀ ਦੀ ਫਸਲ ਨੂੰ ਸੰਭਾਲ ਕੇ ਹੁਣ ਦਿੱਲੀ ਦੇ ਬਾਰਡਰਾਂ ਵੱਲ ਨੂੰ ਵਹੀਰਾਂ ਘੱਤ ਰਹੇ ਹਨ।

farmers reaching delhi agitation

ਜਿਲ੍ਹਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਕਿਸਾਨ, ਮਜ਼ਦੂਰ ਅਤੇ ਬੀਬੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘੂ-ਕੁੰਡਲੀ ਬਾਰਡਰ ’ਤੇ ਪਹੁੰਚ ਚੁੱਕੇ ਹਨ। ਕੇਂਦਰ ਸਰਕਾਰ ਨੇ ਜੇਕਰ ਕਿਸਾਨਾਂ ਦੇ ਧਰਨੇ ਨੂੰ ਚੁਕਵਾਉਣ ਦੀ ਕੋਝੀ ਹਰਕਤ ਕੀਤੀ ਤਾਂ ਇਹ ਕੁੱਝ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਕੋਰੋਨਾ ਨੂੰ ਮਹਾਮਾਰੀ ਮੰਨਦੀ ਹੈ ਤਾਂ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ’ਚ ਕੀ ਹਰਜਾ ਹੈ। ਅਜਿਹਾ ਹੋਣ ਉਪਰੰਤ ਕਿਸਾਨ ਆਪਣੇ ਆਪ ਹੀ ਆਪਣੇ ਘਰਾਂ ਨੂੰ ਚਲੇ ਜਾਣਗੇ।

farmers reaching delhi agitation

ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਧਰਨਾਕਾਰੀਆਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ, ਪਰ ਸਰਕਾਰ ਸਿਹਤ ਸੇਵਾਵਾਂ ਦੇਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਜੇਕਰ ਕੋਰੋਨਾ ਮਹਾਮਾਰੀ ਦਾ ਅਗਾਊਂ ਬਿਗਲ ਵੱਜ ਗਿਆ ਸੀ ਤਾਂ ਸਰਕਾਰ ਨੇ ਇਸ ਸਬੰਧੀ ਢੁਕਵੇਂ ਇੰਤਜਾਮ ਕਿਉਂ ਨਹੀਂ ਕੀਤਾ। ਆਕਸੀਜਨ ਦਾ ਪ੍ਰਬੰਧ ਕਿਉਂ ਨਾ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਉਹਨਾਂ ਐਮਰਜੈਂਸੀ ਸੇਵਾਵਾਂ ਲਈ ਸਦਾ ਰਾਹ ਖੋਲ੍ਹੇ ਹਨ, ਪਰ ਸਰਕਾਰ ਦੀ ਪੁਲਸ ਨੇ ਆਪ ਹੀ ਬੈਰੀਕੇਡ ਲਗਾ ਕੇ ਰਸਤੇ ਬੰਦ ਕੀਤੇ ਹੋਏ ਹਨ। ਸੜਕਾਂ ਵਿੱਚ ਕਿੱਲ ਗੱਡੇ ਹਨ। ਦਿੱਲੀ ਵਾਸੀਆਂ ਲਈ ਆਮ ਲਾਂਭੇ ਬੰਦ ਕੀਤੇ ਹੋਏ ਹਨ। ਪਰ ਇਸ ਲਈ ਬਦਨਾਮ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ।

farmers reaching delhi agitation

ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਐਮਰਜੈਂਸੀ ਸੇਵਾਵਾਂ ਲਈ ਧਰਨੇ ਦੇ ਨਾਲ ਦੀਆਂ ਸੜਕਾਂ ਦੇ ਬੈਰੀਕੇਡ ਹਟਾਉਣਾ ਚਾਹੁੰਦੀ ਹੈ ਤਾਂ ਕਿਸਾਨ ਇਸ ਲਈ ਤਿਆਰ ਹੋਣਗੇ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਹਰਗੁਰਪ੍ਰਤਾਪ ਸਿੰਘ, ਬੀਬੀ ਦਵਿੰਦਰ ਕੌਰ, ਸੋਹਣ ਸਿੰਘ, ਬਖਸ਼ੀਸ਼ ਸਿੰਘ, ਕੁਲਬੀਰ ਸਿੰਘ, ਗੁਰਮੁਖ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ ਭੁੱਲਾ, ਨਿਸ਼ਾਨ ਸਿੰਘ ਸਤਨਾਮ ਸਿੰਘ ਤੇ ਪਰਮਜੀਤ ਸਿੰਘ ਆਦਿ ਆਗੂ ਹਾਜ਼ਰ ਸਨ।

 

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਪੰਜਾਂਬ ਸਰਕਾਰ ਵੱਲੋਂ 400 ਨਰਸਾਂ ਅਤੇ 140 ਲੈਬ ਟੈਕਨੀਸ਼ੀਅਨਾਂ ਦੀ ਭਰਤੀ ਲਈ ਐਲਾਨ

0

ਚੰਡੀਗੜ੍ਹ : ਕੋਵਿਡ ਦੇ ਵਾਧੇ ਦੌਰਾਨ ਰਾਜ ਦੀ ਸਿਹਤ ਸਹੂਲਤਾਵਾਂ ਨੂੰ ਮਜ਼ਬੂਤ ​​ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ 400 ਨਰਸਾਂ ਅਤੇ 140 ਟੈਕਨੀਸ਼ੀਅਨ ਦੀ ਭਰਤੀ ਦੇ ਹੁਕਮ ਜਾਰੀ ਕੀਤੇ। ਵਿਭਾਗ ਨੂੰ ਹਦਾਇਤ ਕੀਤੀ ਕਿ ਮੈਡੀਕਲ ਕਾਲਜ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਜਾਰੀ ਕੀਤਾ ਜਾਵੇ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਕੰਮਕਾਜ ਦੀ ਅਸਲ ਵਿਚ ਸਮੀਖਿਆ ਕਰਦਿਆਂ, ਖਾਸ ਤੌਰ ‘ਤੇ ਕੋਵਿਡ ਸੰਕਟ ਨੂੰ ਦੇਖਦਿਆਂ, ਮੁੱਖ ਮੰਤਰੀ ਨੇ ਵਿਭਾਗ ਦੇ ਫੈਕਲਟੀ ਮੈਂਬਰਾਂ ਨੂੰ ਸਮੇਂ-ਸਮੇਂ ‘ਤੇ ਦੁਬਾਰਾ ਨਾਮਜ਼ਦ ਕਰਨ ਲਈ ਨਿਯਮਾਂ ਵਿਚ ਸੋਧ ਨੂੰ ਵੀ ਪ੍ਰਵਾਨਗੀ ਦਿੱਤੀ।

400 nurses140 technicians immediate recruitment tackle covid surge

ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਵਰਚੁਅਲ ਬੈਠਕ ਦੌਰਾਨ ਮੁੱਦਾ ਚੁੱਕਿਆ ਕਿ ਸੂਬੇ ਵਿੱਚ ਹੋਰ ਜਿਆਦਾ ਕੋਵਿਡ ਬੈੱਡ ਮੁਹੱਈਆ ਕਰਵਾਏ ਜਾਣ। ਪੰਜਾਬ ਦੇ ਪੀ.ਜੀ.ਆਈ. ਸੈਟੇਲਾਈਟ ਸੈਂਟਰਾਂ ਅਤੇ ਮਿਲਟਰੀ ਹਸਪਤਾਲਾਂ ਵਿੱਚ ਹੋਰ ਬੈੱਡ ਲਗਵਾਏ ਜਾਣ। ਭਰਤੀ ਮੁਹਿੰਮ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਪੁਨਰਗਠਨ ਤੋਂ ਬਾਅਦ ਮਨਜ਼ੂਰ ਕੀਤੀਆਂ 900 ਅਸਾਮੀਆਂ ਵਿਚੋਂ 400 ਨਰਸਾਂ ਦੀ ਨਿਯੁਕਤੀ ਪੜਾਅ 1 ਵਿਚ ਤੁਰੰਤ ਕੀਤੀਆਂ ਜਾਣ। ਟੈਕਨੀਸ਼ੀਅਨ ਦੀ ਨਿਯੁਕਤੀ ਸਮੇਂ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇ ਜੋ ਪਹਿਲਾਂ ਤੋਂ ਹੀ ਪੰਜਾਬ ਸਰਕਾਰ ਨਾਲ ਸਮਝੌਤੇ ‘ਤੇ ਕੰਮ ਕਰ ਰਹੇ ਹਨ।

400 nurses140 technicians immediate recruitment tackle covid surge

ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਨਜੂਰੀ ਨਾਲ ਮਾਲੇਰਕੋਟਲਾ ਅਤੇ ਗੁਰਦਾਸਪੁਰ ਵਿਖੇ ਮੈਡੀਕਲ ਕਾਲਜ ਸਥਾਪਤ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੀ.ਜੀ.ਆਈ. ਦਾ ਸੈਟੇਲਾਈਟ ਸੈਂਟਰ ਵੀ ਇਸ ਸਾਲ ਸੰਗਰੂਰ ਵਿਖੇ ਚਾਲੂ ਕੀਤਾ ਜਾਵੇਗਾ। ਫਿਰੋਜ਼ਪੁਰ ਵਿਖੇ ਪੀ.ਜੀ.ਆਈ. ਦੇ ਸੈਟੇਲਾਈਟ ਕੇਂਦਰ ਦੀ ਉਸਾਰੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਆਈ.ਸੀ.ਐਮ.ਆਰ. ਨਵੀਂ ਦਿੱਲੀ ਤੋਂ ਮੁਹਾਲੀ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਸਥਾਪਤ ਕਰਨ ਲਈ ਪ੍ਰਵਾਨਗੀ ਪ੍ਰਾਪਤ ਹੋਈ ਹੈ।

400 nurses140 technicians immediate recruitment tackle covid surge

ਇਸ ਵੇਲੇ ਵਿਭਾਗ ਦੇ ਅਧੀਨ ਰਾਜ ਦੀਆਂ 2 ਯੂਨੀਵਰਸਿਟੀਆਂ ਹਨ- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਅਤੇ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਹੁਸ਼ਿਆਰਪੁਰ। ਇਸ ਤੋਂ ਇਲਾਵਾ ਵਿਭਾਗ ਦੇ ਅਧੀਨ ਤਿੰਨ ਸਰਕਾਰੀ ਮੈਡੀਕਲ ਕਾਲਜ, 2 ਸਰਕਾਰੀ ਡੈਂਟਲ ਕਾਲਜ, ਇਕ ਸਰਕਾਰੀ ਆਯੁਰਵੈਦਿਕ ਕਾਲਜ ਅਤੇ 12 ਨਰਸਿੰਗ ਸਕੂਲ/ਕਾਲਜ ਹਨ। ਇੱਥੇ ਵੱਖ-ਵੱਖ ਡਾਕਟਰਾਂ, ਫਾਰਮਾਸਿਸਟਾਂ ਅਤੇ ਨਰਸਾਂ ਦੀ ਰਜਿਸਟ੍ਰੇਸ਼ਨ ਲਈ 6 ਕਾਉਂਸਿਲ ਹਨ।

400 nurses140 technicians immediate recruitment tackle covid surge

ਮੰਤਰੀ ਨੇ ਇਸ਼ਾਰਾ ਕਰਦਿਆਂ ਕਿਹਾ ਕਿ ਨੈਸ਼ਨਲ ਮੈਡੀਕਲ ਕਮਿਸ਼ਨ, ਡੈਂਟਲ ਕੌਂਸਲ ਆਫ਼ ਇੰਡੀਆ ਅਤੇ ਕੇਂਦਰੀ ਮੈਡੀਕਲ ਕੌਂਸਲ ਆਫ ਇੰਡੀਅਨ ਮੈਡੀਸਨ ਦੇ ਨਵੀਨਤਮ ਨਿਯਮਾਂ ਦੇ ਮੱਦੇਨਜ਼ਰ ਵਿਭਾਗ ਦਾ ਪਹਿਲਾਂ ਹੀ ਪੁਨਰਗਠਨ ਕੀਤਾ ਗਿਆ ਹੈ, ਮੰਤਰੀ ਨੇ ਕਿਹਾ ਕਿ 2020-21 ਵਿੱਚ 550 ਕਰੋੜ ਰੁਪਏ ਦੇ ਬਜਟ ਪ੍ਰਬੰਧਾਂ ਨੂੰ ਵਧਾ ਕੇ ਚਾਲੂ ਵਿੱਤੀ ਵਰ੍ਹੇ ਲਈ 1008 ਕਰੋੜ ਰੁਪਏ ਖਰਚੇ ਜਾਣਗੇ। ਪਿਛਲੇ ਇਕ ਸਾਲ ਦੌਰਾਨ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਵਿਭਾਗ ਦੁਆਰਾ ਕੀਤੀ ਗਈ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ 361 ਆਈਸੀਯੂ ਬੈੱਡਾਂ ਸਮੇਤ 1498 ਅਲੱਗ ਅਲੱਗ ਬੈੱਡ ਮੁਹੱਈਆ ਕਰਵਾਏ ਗਏ ਸਨ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਭਾਜਪਾ ਸ਼ਾਸਿਤ ਸੂਬੇ ਵਿੱਚ ਪਹਿਲਾਂ ਕੋਰੋਨਾ ਦੀ ਦਵਾਈ ਤੇ ਹੁਣ ਆਕਸੀਜਨ ਦੀ ਗੱਡੀ ਚੋਰੀ

0

ਆਕਸੀਜਨ ਦੀ ਕਮੀ ਨਾਲ ਦੇਸ਼ ਦਾ ਹਰ ਸੂਬਾ ਇਸ ਵੇਲੇ ਲੜਾਈ ਲੜ ਰਿਹਾ। ਮੈਡੀਕਲ ਆਕਸੀਜਨ ਦੀ ਘਾਟ ਕਾਰਨ ਮਰੀਜਾਂ ਨੂੰ ਪੂਰਾ ਇਲਾਜ ਨਹੀਂ ਦਿੱਤਾ ਜਾ ਰਿਹਾ ਜਿਸਦੇ ਨਤੀਜੇ ਗੰਭੀਰ ਨਿਕਲ ਰਹੇ ਹਨ। ਪ੍ਰਧਾਨ ਮੰਤਰੀ ਨਰਿਦੰਰ ਮੋਦੀ ਵੱਲੋਂ ਆਕਸੀਜਨ ਬਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਆਕਸੀਜਨ ਬਣਾਉਣ ਵਾਲੀਆਂ ਕੰਪਨੀਆਂ ਨਾਲ ਇਸ ਬਾਰੇ ਚਰਚਾ ਵੀ ਕੀਤੀ। ਓਥੇ ਹੀ ਭਾਜਪਾ ਸਰਕਾਰ ਵਾਲੇ ਸੂਬੇ ਵਿਚੋਂ ਆਕਸੀਜਨ ਵਾਲੀ ਗੱਡੀ ਗਾਇਬ ਹੋਣ ਦੀ ਖਬਰ ਸਾਹਮਣੇ ਆਈ ਹੈ।

oxyegen tanker theft haryana

ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਦੇ ਪਾਨੀਪਤ ਤੋਂ ਇੱਕ ਆਕਸੀਜਨ ਨਾਲ ਭਰਿਆ ਟਰੱਕ ਲਾਪਤਾ ਹੋ ਗਿਆ ਹੈ। ਪਾਨੀਪਤ ਦੇ ਮਤਲੋਡਾ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਤੋਂ 10 ਮੀਟ੍ਰਿਕ ਤਨ ਆਕਸੀਜਨ ਲੈ ਕ ਇਨਿਕਲੇਆ ਟੈਂਕਰ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਗੱਡੀ ਨੂੰ ਅਗਵਾ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਹਰਿਆਣਾ ਵਿੱਚ ਹੀ ਕੋਰੋਨਾ ਦੀ ਦਵਾਈ ਵੀ ਚੋਰੀ ਹੋ ਗਈ ਸੀ।

oxyegen tanker theft haryana

ਜਿਸ ਤੋਂ ਬਾਅਦ ਜਦੋਂ ਖਬਰ ਮੀਡੀਆ ‘ਚ ਆਇਤਾਂ ਚੋਰ ਵੱਲੋਂ ਦਵਾਈ ਵਾਪਸ ਰੱਖਕੇ ਇੱਕ ਨ ਰਾਹੀਂ ਮੁਆਫ਼ੀ ਵੀ ਮੰਗੀ ਸੀ। ਸਰਕਾਰਾਂ ਦੇ ਹਰ ਤਰ੍ਹਾਂ ਦੇ ਦਾਅਵੇ ਹੁਣ ਝੂਠੇ ਹੁੰਦੇ ਨਜ਼ਰ ਆ ਰਹੇ ਹਨ। ਨਾ ਤਾਂ ਲੋਕ ਸੁਰੱਖਿਅਤ ਹਨ ਅਤੇ ਨਾ ਹੀ ਦਵਾਈ ਤੇ ਮੈਡੀਕਲ ਆਕਸੀਜਨ। ਭਾਜਪਾ ਸਰਕਾਰ ਦੇ ਸ਼ਾਸਿਤ ਸੂਬਿਆਂ ਵਿੱਚ ਹਰ ਸੁਵਿਧਾ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਾਰੇ ਦਾਅਵੇ ਹੁਣ ਖੋਖਲੇ ਨਜ਼ਰ ਆਉਣ ਲੱਗੇ ਹਨ।

oxyegen tanker theft haryana

 

ਜਾਣਕਰੀ ਮੁਤਾਬਿਕ ਪਾਨੀਪਤ ਡਰੱਗ ਕੰਟਰੋਲਰ ਵੱਲੋਂ ਇਸ ਆਕਸੀਜਨ ਵਾਲੇ ਟੈਂਕਰ ਨੂੰ ਸਿਰਸਾ ਲਈ ਰਵਾਨਾ ਕੀਤਾ ਗਿਆ ਸੀ। ਜਦੋਂ ਟੈਂਕਰ ਆਪਣੇ ਥਾਂ ‘ਤੇ ਨਹੀਂ ਪਹੁੰਚਿਆ ਤਾਂ ਇਸਦੀ ਸੂਚਨਾ ਪੁਲਿਸ ਵਿੱਚ ਦਿੱਤੀ ਗਈ। ਡਰੱਗ ਇੰਸਪੈਕਟਰ ਵੱਲੋਂ ਫਿਲਹਾਲ ਕੋਈ ਵੇ ਬਿਆਨ ਮੀਡੀਆ ਸਾਹਮਣੇ ਆ ਕੇ ਦੇਣ ਤੋਂ ਗੁਰੇਜ਼ ਕੀਤੀ। ਕੰਪਨੀ, ਪੁਲਿਸ ਅਤੇ ਸਰਕਾਰ ਦੇ ਹੱਥ ਇਸ ਮਾਮਲੇ ਵਿਚ ਫਿਲਹਾਲ ਖਾਲੀ ਹੀ ਹਨ।

oxyegen tanker theft haryana

ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਵ ਪੁਲਿਸ ਦੀ ਸੁਰੱਖਿਆ ਹੇਠ ਆਕਸੀਜਨ ਵਾਲੇ ਟੈਂਕਰ ਭੇਜੇ ਜਾਣਗੇ ਤਾਂ ਫ਼ਿਰ ਇਹ ਗਲਤੀ ਕਿਥੇ ਅਤੇ ਕਿਓਂ ਹੋਈ ਇਸਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਸਵਾਲ ਉੱਠਣੇ ਇਸ ਮਾਮਲੇ ਵਿੱਚ ਲਾਜ਼ਮੀ ਹੋ ਜਾਂਦੇ ਹਨ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਨਸ਼ੇ ‘ਚ ਡੁੱਬੇ ਪੰਜਾਬ ਪੁਲਿਸ ਦੇ ਅਫ਼ਸਰ, ਨਸ਼ਾ ਕਰਕੇ ਸੜਕਾਂ ‘ਤੇ ਕੁੱਟਦੇ ਮੁੰਡੇ, ਪੜ੍ਹੋ ਪੂਰੀ ਖਬਰ

0

police drug fight victim :  ਪਰਮਜੀਤ ਰੰਗਪੁਰੀ (ਜਲੰਧਰ) : ਲੋਕਾਂ ਵੱਲੋਂ ਦੋ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜੋ ਸੜਕ ‘ਤੇ ਇੱਕ ਵਿਅਕਤੀ ਨੂੰ ਕੁੱਟ ਰਹੇ ਸਨ। ਫ਼ਿਰ ਪਤਾ ਲੱਗਿਆ ਕਿ ਜੋ ਲੋਕ ਕੁੱਟ ਰਹੇ ਸਨ ਉਹਨਾਂ ਵਿਚੋਂ ਇੱਕ ਪੁਲਿਸ ਮੁਲਾਜ਼ਮ ਹੈ ਅਤੇ ਦੂਜਾ ਪੜ੍ਹਾਈ ਕਰ ਰਿਹਾ। ਜਦੋਂ ਕੁੱਟਮਾਰ ਦਾ ਕਾਰਨ ਪੁੱਛਿਆ ਤਾਂ ਲੋਕਾਂ ਨੂੰ ਉਲਟਾ ਪੁਲਿਸ ਮੁਲਾਜ਼ਮ ਹੀ ਨਸ਼ੇ ਦੀ ਹਾਲਤ ਵਿੱਚ ਲੱਗਿਆ। ਲੋਕਾਂ ਮੁਤਾਬਕ ਪੁਲਿਸ ਮੁਲਾਜ਼ਮ ਦੇ ਬਿਆਨ ਪਲ ਪਲ ‘ਤੇ ਬਦਲ ਰਹੇ ਸਨ। ਓਧਰ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਸਨੇ ਨਸ਼ਾ ਨਹੀਂ ਨਹੀਂ ਕੀਤਾ। ਇਸ ਸਾਰੇ ਮਾਮਲੇ ਨੂੰ ਲੈ ਕੇ ਲੋਕ ਪੁਲਿਸ ਥਾਣੇ ਤੱਕ ਜਾ ਪਹੁੰਚੇ।

police drug fight victim alleged beaten theft money onair

ਜਦੋਂ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਤਾਂ ਉਸ ਪਾਸੋਂ ਗਾਂਜਾ ਨਸ਼ੇ ਦੇ 2 ਪੈਕਟ ਬਰਾਮਦ ਹੋਏ। ਜਿਸ ਵਿਅਕਤੀ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਉਸਦਾ ਕਹਿਣਾ ਹੈ ਕਿ ਉਹ ਸਫ਼ਾਈ ਕਰਮਚਾਰੀ ਹੈ ਅਤੇ ਪੁਲਿਸ ਵਾਲੇ ਨੇ ਉਸਨੂੰ ਕੁੱਟਕੇ ਪੈਸੇ ਅਤੇ ਫੋਨ ਚੋਰੀ ਕਰ ਲਿਆ। ਮੌਕੇ ‘ਤੇ ਪੁਲਿਸ ਥਾਣੇ ਤੋਂ ਅਧਿਕਾਰੀ ਪਹੁੰਚੇ ਤਾਂ ਪਤਾ ਲੱਗਿਆ ਕੁੱਟਮਾਰ ਕਰਨ ਵਾਲਾ ਵਿਅਕਤੀ ਪੀ.ਏ.ਪੀ. ਵਿੱਚ ਤਾਇਨਾਤ ਹੈ ਅਤੇ ਉਸਦੇ ਨਾਲ ਦਾ ਸਾਥੀ ਕੇਰਲ ਦਾ ਰਹਿਣ ਵਾਲਾ ਹੈ ਅਤੇ ਇਥੇ ਪੜ੍ਹਾਈ ਕਰ ਰਿਹਾ। ਸ਼੍ਰੀ ਨਗਰ ਤੋਂ ਨਸ਼ਾ ਲਿਆ ਕੇ ਦੋਵੇਂ ਨਸ਼ਾ ਕਰਦੇ ਸਨ। ਦੋਵਾਂ ਕੋਲ 5 ਨਸ਼ੇ ਦੀਆਂ ਪੁੜੀਆਂ ਹੋਣ ਦੀ ਗੱਲ ਆਖੀ ਜਾ ਰਹੀ ਸੀ ਪਰ ਪਰ ਬਰਾਮਦ 2 ਹੀ ਹੋਈਆਂ।

police drug fight victim alleged beaten theft money onair

police drug fight victim ਪੰਜਾਬ ਸਰਕਾਰ ਜਿੰਨਾ ਦੇ ਸਿਰ ਉੱਤੇ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਨਸ਼ੇ ਦਾ ਲੱਕ ਤੋੜਨ ਦੀ ਗੱਲ ਕੀਤੀ ਜਾਂਦੀ ਹੈ ਉਹ ਖੁਦ ਨਸ਼ਾ ਕਰ ਰਹੇ ਹਨ। ਇਥੋਂ ਤੱਕ ਕਿ ਨਸ਼ੇ ਦੀ ਹਾਲਤ ਵਿੱਚ ਲੋਕਾਂ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ। ਜਲੰਧਰ ਵਿੱਚ ਵਾਪਰੀ ਇਸ ਘਟਨਾ ਉੱਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਸਰਬਜੀਤ ਸਿੰਘ ਜਲੰਧਰ ਪੀ.ਏ.ਪੀ. ਵਿੱਚ ਅਤੇ ਦੂਜਾ ਮੁਲਜ਼ਮ ਸਾਹਿਲ ਜੋ ਕਿ ਭਾਰੀ ਫੌਜ ਲਈ B.ED. ਦੀ ਪੜ੍ਹਾਈ ਕਰ ਰਿਹਾ ਹੈ। ਦੋਵਾਂ ਦੇ ਖਿਲਾਫ਼ ਪੁਲਿਸ ਵੱਲੋਂ 27/61/85, 379 ਅਤੇ D 34 IPC ਧਾਰਾ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਫਿਲਹਾਲ ਦੋਵਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ।

police drug fight victim alleged beaten theft money onair

ਚੰਡੀਗੜ੍ਹ ਲਈ ਵੀਕਐਂਡ ਲਾਕਡਾਊਨ ਅਤੇ ਕਰਫ਼ਿਊ ਲਈ ਲਿਆ ਗਿਆ ਅਹਿਮ ਫੈਸਲਾ

0

chandigarh weekend lockdown : ਚੰਡੀਗੜ੍ਹ : ਲੋਕਾਂ ਦੀ ਜਾਣ ਲਈ ਕਾਲ ਬਣਦਾ ਜਾ ਰਿਹਾ ਕੋਰੋਨਾ ਨੂੰ ਰੋਕਣ ਲਈ ਸਰਕਾਰਾਂ ਤੇ ਸੂਬੇ ਦੇ ਪ੍ਰਸ਼ਾਸਨ ਪੂਰਾ ਜ਼ੋਰ ਲਗਾ ਰਹੇ ਹਨ। ਤਾਲਾਬੰਦੀ ਤੇ ਕਰਫ਼ਿਊ ਵਰਗੇ ਫੈਸਲੇ ਲਾਗੂ ਕੀਤੇ ਜਾ ਰਹੇ ਹਨ। ਇਸੇ ਦੌਰਾਨ ਚੰਡੀਗੜ੍ਹ ਲਈ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਫੈਸਲਾ ਲਿਆ ਕਿ ਹੁਣ ਹਫ਼ਤਾਵਾਰੀ ਤਾਲਾਬੰਦੀ ਨਹੀਂ ਕੀਤੀ ਜਾਵੇਗੀ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਵਿੱਚ ਇੱਕ ਵਾਰ ਰੂਮ ਮੀਟਿੰਗ ਕੀਤੀ ਗਈ ਅਤੇ ਇਹ ਫੈਸਲਾ ਲਾਗੂ ਕੀਤਾ ਗਿਆ।

chandigarh weekend lockdown

ਇਸ ਤੋਂ ਇਲਾਵਾ ਰਾਤ ਦਾ ਕਰਫ਼ਿਊ ਦਾ ਸਮਾਂ ਵੀ ਤਬਦੀਲ ਕਰ ਦਿੱਤਾ ਗਿਆ। ਹੁਣ ਚੰਡੀਗੜ੍ਹ ਵਿੱਚ ਰਾਤ ਦਾ ਕਰਫ਼ਿਊ 10 ਵਜੇ ਤੋਂ ਸ਼ੁਰੂ ਹੋ ਕੇ ਸਵੇਰ ਦੇ 5 ਵਜੇ ਤੱਕ ਰਹੇਗਾ। ਚੰਡੀਗੜ੍ਹ ਦੇ ਲੋਕਾਂ ਨੂੰ ਇਸ ਫੈਸਲੇ ਨਾਲ ਥੋੜੀ ਰਾਹਤ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ। ਹਾਲਾਂਕਿ ਚੰਡੀਗੜ੍ਹ ਸਮੇਤ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਨਾ ਤਾਂ ਰੁਕ ਰਿਹਾ ਅਤੇ ਨਾ ਹੀ ਇਸਦਾ ਕੋਈ ਹੱਲ ਮਿਲ ਰਿਹਾ। ਸਰਕਾਰਾਂ ਵੱਲੋਂ ਕੋਵਿਡ ਵੈਕਸੀਨੇਸ਼ਨ ਦਾ ਹੌਕਾ ਜ਼ਰੂਰ ਦਿੱਤਾ ਜਾ ਰਿਹਾ ਪਰ ਲੋਕ ਦਵਾਈ ਦਾ ਟੀਕਾ ਲਗਵਾਉਣ ਤੋਂ ਗੁਰੇਜ਼ ਕਰ ਰਹੇ ਹਨ।

chandigarh weekend lockdown

ਕੈਪਟਨ ਦੀ ਰੀਵਿਊ ਮੀਟਿੰਗ, ਪੰਜਾਬੀਆਂ ਲਈ ਨਵੇਂ ਫੈਸਲੇ, ਦੇਖੋ ਕੀ ਲਿਆ ਅਹਿਮ ਫੈਸਲਾ

0

ਕੁਲਵੀਰ ਦੀਵਾਨ (ਚੰਡੀਗੜ੍ਹ) :  ਕੈਪਟਨ ਅਮਰਿੰਦਰ ਸਿੰਘ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਕੋਵਿਡ ਦੀ ਦਵਾਈ ਅਤੇ ਆਕਸੀਜਨ ਮੁਹਈਆ ਕਰਵਾਈ ਜਾਵੇ। ਪੰਜਾਬ ਕੋਲ ਕੋਵਿਡ ਦੇ ਇਲਾਜ਼ ਦੀ ਦਵਾਈ ਖਤਮ ਹੋਣ ਦੀ ਕਗਾਰ ‘ਤੇਪਹੁੰਚ ਚੁੱਕੀ ਸੀ। ਕੈਪਟਨ ਅਮਰਿੰਦਰ ਵੱਲੋਂ ਕੀਤੀ ਅਪੀਲ ਮਗਰੋਂ ਅਤੇ ਲੰਮੀ ਉਡੀਕ ਤੋਂ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਕੋਵਿਡ ਦੇ ਇਲਾਜ਼ ਦੀ ਦਵਾਈ ਵਾਲੀ 4 ਲੱਖ ਖੁਰਾਕਾਂ ਮਿਲੀਆਂ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਉਮੀਦ ਜਤਾਈ ਕਿ ਜਲਦ ਇਹਨਾਂ ਖੁਰਾਕਾਂ ਨੂੰ ਆਮ ਲੋਕਾਂ ਤੱਕ ਪਹੁੰਚਿਆ ਜਾਵੇਗਾ ਤਾਂ ਜੋ ਜਲਦ ਇਸ ਬਿਮਾਰੀ ਨੂੰ ਠੱਲ ਲਿਆ ਜਾਵੇ।

4 lac covid vaccination oxygen supply punjab no new restrictions

ਕਿਤੇ ਦੋਬਾਰਾ ਦਵਾਈ ਖਤਮ ਹੋਣ ਦੀ ਨੌਬਤ ਨਾ ਆਵੇ ਇਸ ਲਈ ਕੇਂਦਰ ਕੋਲ 1 ਹਫ਼ਤਾ ਅਗਾਊਂ ਦਵਾਈ ਭੇਜਣ ਦੀ ਵੀ ਅਪੀਲ ਕੀਤੀ ਗਈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਇਹ ਵੀ ਬਿਆਨ ਜਾਰੀ ਕੀਤਾ ਸੀ ਕਿ ਸੂਬੇ ਹੁਣ ਸਿੱਧਾ ਦਵਾਈ ਨਿਰਮਾਤਾ ਕੰਪਨੀਆਂ ਤੋਂ ਵੀ ਦਵਾਈ ਖਰੀਦ ਸਕਦੇ ਹਨ। ਇਸ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਵੀ ਇੱਕ ਬਿਆਨ ਆਇਆ ਕਿ ਆਕਸੀਜਨ ਲਿਜਾਉਣ ਵਾਲਿਆਂ ਗੱਡੀਆਂ ਨੂੰ ਹੁਣ ਸੁਰੱਖਿਆ ਮੁਹਈਆ ਕਰਵਾਈ ਜਾਵੇਗੀ। ਬਲਬੀਰ ਸਿੱਧੂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਟੈਸਟਿੰਗ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। 56 ਹਜ਼ਾਰ ਦੇ ਕਰੀਬ ਟੈਸਟਿੰਗ ਹੋ ਚੁੱਕੀ ਹੈ ਅਤੇ ਇਸ ਨੂੰ ਅਸੀਂ 60 ਹਜ਼ਾਰ ਦੀ ਗਿਣਤੀ ਤੱਕ ਲੈ ਕੇ ਜਾਵਾਂਗੇ।

4 lac covid vaccination oxygen supply punjab no new restrictions

ਪੰਜਾਬ ਕੋਲ ਪਹਿਲਾਂ ਮਹਿਜ਼ 24 ਘੰਟਿਆਂ ਦੀ ਦਵਾਈ ਰਹਿ ਗਈ ਸੀ ਪਰ ਹੁਣ ਸਰਕਾਰ ਨੂੰ ਆਸ ਹੈ ਕਿ ਅਗਲੀ ਖੁਰਾਕ ਜਲਦ ਪਹੁੰਚੇਗੀ। ਹਰ ਇੱਕ ਸੂਬੇ ਨੂੰ ਇਸ ਵੇਲੇ ਮੈਡੀਕਲ ਆਕਸੀਜਨ ਦੀ ਬਹੁਤ ਜ਼ਰੂਰਤ ਹੈ ਇਸ ਲਈ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਆਪਣੇ ਸੂਬੇ ਦੀ ਮੈਡੀਕਲ ਆਕਸੀਜਨ ਦੀ ਸੁਰੱਖਿਆ ਕੀਤੀ ਜਾਵੇਗੀ। ਇਸ ਤੋਂ ਪਹਿਲਣਾ ਕਿ ਸਥਿਤੀ ਗੰਭੀਰ ਬਣੇ ਉਸ ਲਈ ਪਹਿਲਾਂ ਹੀ ਤਿਆਰੀ ਅਤੇ ਸੰਜਮ ਵਰਤ ਲੈਣਾ ਚਾਹੀਦਾ ਹੈ। ਆਕਸੀਜਨ ਨੂੰ ਲੈ ਕੇ ਵੱਡੇ ਵੱਡੇ ਸੂਬਿਆਂ ਵਿੱਚ ਪ੍ਰੇਸ਼ਾਨੀ ਵਧਦੀ ਦੇਖੀ ਗਈ ਹੈ। ਪੰਜਾਬ ਨੂੰ ਇਸ ਸਥਿਤੀ ਤੋਂ ਬਚਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ।

4 lac covid vaccination oxygen supply punjab no new restrictions

ਓਥੇ ਹੀ ਇਹ ਵੀ ਕਿਹਾ ਗਿਆ ਕਿ ਦਵਾਈ ਦਾ ਮੁੱਲ ਵਧਣ ਦੀਆਂ ਜੋ ਅਫਵਾਹਾਂ ਜ਼ੋਰ ਫੜ ਰਹੀਆਂ ਹਨ ਉਸਤੋਂ ਬਚਿਆ ਜਾਵੇ। ਸੀਰਮ ਵੱਲੋਂ ਜੋ ਰੇਤ ਵਧਾਏ ਗਏ ਹਨ ਉਹ ਕੁਝ ਵੀ ਪੰਜਾਬ ਵਿੱਚ ਲਾਗੂ ਨਹੀਂ ਹੋਵੇਗਾ। 45 ਸਾਲ ਤੋਂ ਉਪਰ ਦੇ ਲੋਕਾਂ ਲਈ ਦਵਾਈ ਮੁਫ਼ਤ ਵਿੱਚ ਮੁਹਈਆ ਕਰਵਾਈ ਜਾਵੇਗੀ। ਇਹ ਦਵਾਈ ਲਗਾਤਾਰ ਲੋਕਾਂ ਤੱਕ ਪਹੁੰਚਦੀ ਰਹੇ ਇਸ ਲਈ ਸਰਕਾਰ ਆਪਣੇ ਪੂਰੀ ਕੋਸ਼ਿਸ਼ ਕਰ ਰਹੀ ਹੈ। ਪੰਜਾਬੀਆਂ ਨੂੰ ਮੁਸ਼ਕਿਲਾਂ ਤੋਂ ਬਚਾਉਣ ਲਈ ਸੂਬਾ ਸਰਕਾਰ ਆਪਣੀ ਵਾਹ ਲਾਉਣ ਦੀ ਕੋਸ਼ਿਸ਼ ਵਿੱਚ ਹੈ। ਪੰਜਾਬੀਆਂ ਲਈ ਇਹ ਵੀ ਰਾਹਤ ਹੈ ਕਿ ਕੋਈ ਵੀ ਨਵੀਂ ਤਾਲਾਬੰਦੀ ਨਹੀਂ ਕੀਤੀ ਜਾ ਰਹੀ। ਪੰਜਾਬ ਵਿੱਚ ਹਜੇ ਨਿਯਮ ਹੋਰ ਸਖ਼ਤ ਨਹੀਂ ਕੀਤੇ ਜਾਣਗੇ।

4 lac covid vaccination oxygen supply punjab no new restrictions