chandigarh weekend lockdown : ਚੰਡੀਗੜ੍ਹ : ਲੋਕਾਂ ਦੀ ਜਾਣ ਲਈ ਕਾਲ ਬਣਦਾ ਜਾ ਰਿਹਾ ਕੋਰੋਨਾ ਨੂੰ ਰੋਕਣ ਲਈ ਸਰਕਾਰਾਂ ਤੇ ਸੂਬੇ ਦੇ ਪ੍ਰਸ਼ਾਸਨ ਪੂਰਾ ਜ਼ੋਰ ਲਗਾ ਰਹੇ ਹਨ। ਤਾਲਾਬੰਦੀ ਤੇ ਕਰਫ਼ਿਊ ਵਰਗੇ ਫੈਸਲੇ ਲਾਗੂ ਕੀਤੇ ਜਾ ਰਹੇ ਹਨ। ਇਸੇ ਦੌਰਾਨ ਚੰਡੀਗੜ੍ਹ ਲਈ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਫੈਸਲਾ ਲਿਆ ਕਿ ਹੁਣ ਹਫ਼ਤਾਵਾਰੀ ਤਾਲਾਬੰਦੀ ਨਹੀਂ ਕੀਤੀ ਜਾਵੇਗੀ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਵਿੱਚ ਇੱਕ ਵਾਰ ਰੂਮ ਮੀਟਿੰਗ ਕੀਤੀ ਗਈ ਅਤੇ ਇਹ ਫੈਸਲਾ ਲਾਗੂ ਕੀਤਾ ਗਿਆ।
ਇਸ ਤੋਂ ਇਲਾਵਾ ਰਾਤ ਦਾ ਕਰਫ਼ਿਊ ਦਾ ਸਮਾਂ ਵੀ ਤਬਦੀਲ ਕਰ ਦਿੱਤਾ ਗਿਆ। ਹੁਣ ਚੰਡੀਗੜ੍ਹ ਵਿੱਚ ਰਾਤ ਦਾ ਕਰਫ਼ਿਊ 10 ਵਜੇ ਤੋਂ ਸ਼ੁਰੂ ਹੋ ਕੇ ਸਵੇਰ ਦੇ 5 ਵਜੇ ਤੱਕ ਰਹੇਗਾ। ਚੰਡੀਗੜ੍ਹ ਦੇ ਲੋਕਾਂ ਨੂੰ ਇਸ ਫੈਸਲੇ ਨਾਲ ਥੋੜੀ ਰਾਹਤ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ। ਹਾਲਾਂਕਿ ਚੰਡੀਗੜ੍ਹ ਸਮੇਤ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਨਾ ਤਾਂ ਰੁਕ ਰਿਹਾ ਅਤੇ ਨਾ ਹੀ ਇਸਦਾ ਕੋਈ ਹੱਲ ਮਿਲ ਰਿਹਾ। ਸਰਕਾਰਾਂ ਵੱਲੋਂ ਕੋਵਿਡ ਵੈਕਸੀਨੇਸ਼ਨ ਦਾ ਹੌਕਾ ਜ਼ਰੂਰ ਦਿੱਤਾ ਜਾ ਰਿਹਾ ਪਰ ਲੋਕ ਦਵਾਈ ਦਾ ਟੀਕਾ ਲਗਵਾਉਣ ਤੋਂ ਗੁਰੇਜ਼ ਕਰ ਰਹੇ ਹਨ।