ਭਾਜਪਾ ਵੱਲੋਂ ਦੇਸ਼ ਦੇ ਹਰ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਲਈ ਲੱਖਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੀਤੇ ਵਿਧਾਇਕਾਂ ਨੂੰ ਖਰੀਦਕੇ ਜਾਂ ਫ਼ਿਰ ਹੋਰ ਕੋਈ ਤਰੀਕੇ ਵਰਤਕੇ। ਭਾਜਪਾ ‘ਤੇ ਵਿਰੋਧੀਆਂ ਵੱਲੋਂ ਇਹ ਵੀ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ EVM ਮਸ਼ੀਨਾਂ ਰਾਹੀਂ ਜਿੱਤ ਦਰਜ ਕਰਦੇ ਹਨ। ਪੱਛਮੀ ਬੰਗਾਲ ਵਿੱਚ ਚੱਲ ਰਹੀਆਂ ਚੋਣਾਂ ਦੌਰਾਨ ਬੰਗਾਲ ਭਾਜਪਾ ਵੱਲੋਂ ਨਵਾਂ ਤੀਰ ਛੱਡਿਆ। ਬੰਗਾਲ ਭਾਜਪਾ ਦਾ ਕਹਿਣਾ ਹੈ ਕਿ ਜੇਕਰ ਉਹ ਚੋਣਾਂ ਜਿੱਤਦੇ ਹਨ ਤਾਂ ਬੰਗਾਲ ਵਿੱਚ ਲੋਕਾਂ ਨੂੰ ਕੋਰੋਨਾ ਦਵਾਈ ਦੇ ਮੁਫ਼ਤ ਵਿੱਚ ਟੀਕੇ ਲਗਵਾਉਣਗੇ। ਭਾਜਪਾ ਦੇ ਇਸ ਐਲਾਨ ਨੂੰ ਵੀ ਵਿਰੋਧੀਆਂ ਵੱਲੋਂ ਜੁਮਲਾ ਦੱਸਿਆ ਗਿਆ।
ਟੀ.ਐੱਮ.ਸੀ. ਦੇ ਆਗੂ ਡੇਰੇਕ-ਓ-ਬਰੇਇਨ ਨੇ ਭਾਜਪਾ ਦੀ ਇਸ ਚਾਲ ਨੂੰ ਇੱਕ ਜੁਮਲਾ ਦੱਸਿਆ। ਭਾਜਪਾ ਹਰ ਹਾਲ ਵਿੱਚ ਬੰਗਾਲ ਅੰਦਰ ਚੋਣਾਂ ਜਿੱਤਣਾ ਚਾਹੁੰਦੀ ਹੈ ਇਸ ਲਈ ਅਜਿਹੇ ਤੀਰ ਛੱਡੇ ਜਾ ਰਹੇ ਹਨ। ਭਾਜਪਾ ਬੰਗਾਲ ਦੇ ਟਵੀਟਰ ਹੈਂਡਲ ‘ਤੇ ਪੋਸਟ ਪਾਈ ਗਈ ਸੀ, ‘ਜਿਵੇਂ ਹੀ ਅਸੀਂ ਬੰਗਾਲ ਵਿੱਚ ਸੱਤਾ ਹਾਸਲ ਕਰ ਲਵਾਂਗੇ ਉਸ ਤੋਂ ਬਾਅਦ ਓਥੋਂ ਦੇ ਲੋਕਾਂ ਲਈ ਕੋਰੋਨਾ ਦੀ ਦਵਾਈ ਉਹਨਾਂ ਤੱਕ ਮੁਫ਼ਤ ਵਿੱਚ ਪਹੁੰਚਾਈ ਜਾਵੇਗੀ’। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਇਸ ਜਿੱਤ ਨੂੰ ਲੈ ਕੇ ਕਿੰਨੀਆਂ ਉਮੀਦਾਂ ਲਗਾਈ ਬੈਠੀ ਹੈ। ਲੰਮੇ ਸਮੇਂ ਤੱਕ ਭਾਜਪਾ ਨੂੰ ਬੰਗਾਲ ਵਿੱਚ ਜਿੱਤ ਦਾ ਸਵਾਦ ਨਹੀਂ ਮਿਲਿਆ।
ਟੀ.ਐੱਮ.ਸੀ. ਆਗੂ ਡੇਰੇਕ-ਓ-ਬਰੇਇਨ ਨੇ ਕਿਹਾ ਕਿ ਭਾਜਪਾ ਦੇ ਕਿਸੇ ਵੀ ਬਿਆਨ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਭਾਜਪਾ ਨੇ ਬਿਹਾਰ ਵਿੱਚ ਵੀ ਇਹੀ ਕਿਹਾ ਸੀ ਅਤੇ ਚੋਣਾਂ ਜਿੱਤਣ ਤੋਂ ਬਾਅਦ ਓਥੇ ਕੀ ਹਾਲਾਤ ਨੇ ਇਹ ਸਭ ਜਾਣਦੇ ਹਨ। ਓਥੋਂ ਦੇ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਬਸ ਚੋਣਾਂ ਜਿੱਤਣ ਤੱਕ ਦਾ ਮਤਲਬ ਸੀ। ਬੰਗਾਲ ਵਿੱਚ ਵੀ ਉਹ ਜੁਮਲਾ ਛੱਡ ਰਹੇ ਹਨ ਅਤੇ ਫ਼ਿਰ ਇਥੋਂ ਦੇ ਲੋਕਾਂ ਨੂੰ ਵੀ ਬੇਵਕੂਫ਼ ਬਣਾਇਆ ਜਾਵੇਗਾ। ਚੋਣਾਂ ਦੇ ਬਸ 2 ਪੜਾਅ ਰਹਿ ਗਏ ਹਨ ਇਸ ਲਈ ਉਹ ਲੋਕਾਂ ਅੱਗੇ ਅਜਿਹੇ ਬਿਆਨ ਦੇ ਰਹੇ ਹਨ। ਭਾਜਪਾ ਦੇ ਕਿਸੇ ਵੀ ਬਿਆਨ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਪਹਿਲਾਂ ਮੌਜੂਦਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਸੀ। ਮਮਤਾ ਬੈਨਰਜੀ ਨੇ ਕਿਹਾ, ‘ਭਾਜਪਾ ਦੋਗਲੀ ਨੀਤੀ ਨਾਲ ਖੇਡ ਰਹੀ ਹੈ। ਭਾਜਪਾ ਸ਼ਾਸਿਤ ਰਾਜਾਂ ਲਈ ਵੱਖਰੇ ਨਿਯਮ ਹਨ ਅਤੇ ਜਿਥੇ ਦੂਜੀਆਂ ਸਰਕਾਰਾਂ ਹਨ ਓਥੋਂ ਲਈ ਨੀਤੀ ਵੱਖਰੀ ਹੈ। ਕੀ ਇਸੇ ਨੂੰ ਹੀ ਚੰਗੀ ਰਾਜਨੀਤੀ ਕਿਹਾ ਜਾਂਦਾ ਹੈ ? ਬੰਗਾਲ ਵਿੱਚ ਆਕਸੀਜਨ ਦੀ ਕਮੀ ਹੈ, ਦਵਾਈਆਂ ਦੀ ਕਮੀ ਹੈ, ਪਰ ਇਹਨਾਂ ਦੀ ਪੂਰਤੀ ਕਰਨ ਦੀ ਬਜਾਇ ਸਰਕਾਰ ਇਥੋਂ ਦੇ ਲੋਕਾਂ ਨਾਲ ਸਿਆਸਤ ਖੇਡ ਰਹੀ ਹੈ’। ਜ਼ਿਕਰਯੋਗ ਹੈ ਕਿ ਬੰਗਾਲ ਚੋਣਾਂ ਦਾ ਨਤੀਜਾ 2 ਮਈ ਨੂੰ ਆਉਣਾ ਹੈ ਅਤੇ ਹਰ ਕੋਈ ਆਪਣਾ ਕਬਜਾ ਕਰਨ ਲਈ ਉਤਾਵਲਾ ਨਜ਼ਰ ਆਉਂਦਾ ਹੈ।