ਆਕਸੀਜਨ ਦੀ ਕਮੀ ਨਾਲ ਦੇਸ਼ ਦਾ ਹਰ ਸੂਬਾ ਇਸ ਵੇਲੇ ਲੜਾਈ ਲੜ ਰਿਹਾ। ਮੈਡੀਕਲ ਆਕਸੀਜਨ ਦੀ ਘਾਟ ਕਾਰਨ ਮਰੀਜਾਂ ਨੂੰ ਪੂਰਾ ਇਲਾਜ ਨਹੀਂ ਦਿੱਤਾ ਜਾ ਰਿਹਾ ਜਿਸਦੇ ਨਤੀਜੇ ਗੰਭੀਰ ਨਿਕਲ ਰਹੇ ਹਨ। ਪ੍ਰਧਾਨ ਮੰਤਰੀ ਨਰਿਦੰਰ ਮੋਦੀ ਵੱਲੋਂ ਆਕਸੀਜਨ ਬਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਆਕਸੀਜਨ ਬਣਾਉਣ ਵਾਲੀਆਂ ਕੰਪਨੀਆਂ ਨਾਲ ਇਸ ਬਾਰੇ ਚਰਚਾ ਵੀ ਕੀਤੀ। ਓਥੇ ਹੀ ਭਾਜਪਾ ਸਰਕਾਰ ਵਾਲੇ ਸੂਬੇ ਵਿਚੋਂ ਆਕਸੀਜਨ ਵਾਲੀ ਗੱਡੀ ਗਾਇਬ ਹੋਣ ਦੀ ਖਬਰ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਦੇ ਪਾਨੀਪਤ ਤੋਂ ਇੱਕ ਆਕਸੀਜਨ ਨਾਲ ਭਰਿਆ ਟਰੱਕ ਲਾਪਤਾ ਹੋ ਗਿਆ ਹੈ। ਪਾਨੀਪਤ ਦੇ ਮਤਲੋਡਾ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਤੋਂ 10 ਮੀਟ੍ਰਿਕ ਤਨ ਆਕਸੀਜਨ ਲੈ ਕ ਇਨਿਕਲੇਆ ਟੈਂਕਰ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਗੱਡੀ ਨੂੰ ਅਗਵਾ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਹਰਿਆਣਾ ਵਿੱਚ ਹੀ ਕੋਰੋਨਾ ਦੀ ਦਵਾਈ ਵੀ ਚੋਰੀ ਹੋ ਗਈ ਸੀ।
ਜਿਸ ਤੋਂ ਬਾਅਦ ਜਦੋਂ ਖਬਰ ਮੀਡੀਆ ‘ਚ ਆਇਤਾਂ ਚੋਰ ਵੱਲੋਂ ਦਵਾਈ ਵਾਪਸ ਰੱਖਕੇ ਇੱਕ ਨ ਰਾਹੀਂ ਮੁਆਫ਼ੀ ਵੀ ਮੰਗੀ ਸੀ। ਸਰਕਾਰਾਂ ਦੇ ਹਰ ਤਰ੍ਹਾਂ ਦੇ ਦਾਅਵੇ ਹੁਣ ਝੂਠੇ ਹੁੰਦੇ ਨਜ਼ਰ ਆ ਰਹੇ ਹਨ। ਨਾ ਤਾਂ ਲੋਕ ਸੁਰੱਖਿਅਤ ਹਨ ਅਤੇ ਨਾ ਹੀ ਦਵਾਈ ਤੇ ਮੈਡੀਕਲ ਆਕਸੀਜਨ। ਭਾਜਪਾ ਸਰਕਾਰ ਦੇ ਸ਼ਾਸਿਤ ਸੂਬਿਆਂ ਵਿੱਚ ਹਰ ਸੁਵਿਧਾ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਾਰੇ ਦਾਅਵੇ ਹੁਣ ਖੋਖਲੇ ਨਜ਼ਰ ਆਉਣ ਲੱਗੇ ਹਨ।
ਜਾਣਕਰੀ ਮੁਤਾਬਿਕ ਪਾਨੀਪਤ ਡਰੱਗ ਕੰਟਰੋਲਰ ਵੱਲੋਂ ਇਸ ਆਕਸੀਜਨ ਵਾਲੇ ਟੈਂਕਰ ਨੂੰ ਸਿਰਸਾ ਲਈ ਰਵਾਨਾ ਕੀਤਾ ਗਿਆ ਸੀ। ਜਦੋਂ ਟੈਂਕਰ ਆਪਣੇ ਥਾਂ ‘ਤੇ ਨਹੀਂ ਪਹੁੰਚਿਆ ਤਾਂ ਇਸਦੀ ਸੂਚਨਾ ਪੁਲਿਸ ਵਿੱਚ ਦਿੱਤੀ ਗਈ। ਡਰੱਗ ਇੰਸਪੈਕਟਰ ਵੱਲੋਂ ਫਿਲਹਾਲ ਕੋਈ ਵੇ ਬਿਆਨ ਮੀਡੀਆ ਸਾਹਮਣੇ ਆ ਕੇ ਦੇਣ ਤੋਂ ਗੁਰੇਜ਼ ਕੀਤੀ। ਕੰਪਨੀ, ਪੁਲਿਸ ਅਤੇ ਸਰਕਾਰ ਦੇ ਹੱਥ ਇਸ ਮਾਮਲੇ ਵਿਚ ਫਿਲਹਾਲ ਖਾਲੀ ਹੀ ਹਨ।
ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਵ ਪੁਲਿਸ ਦੀ ਸੁਰੱਖਿਆ ਹੇਠ ਆਕਸੀਜਨ ਵਾਲੇ ਟੈਂਕਰ ਭੇਜੇ ਜਾਣਗੇ ਤਾਂ ਫ਼ਿਰ ਇਹ ਗਲਤੀ ਕਿਥੇ ਅਤੇ ਕਿਓਂ ਹੋਈ ਇਸਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਸਵਾਲ ਉੱਠਣੇ ਇਸ ਮਾਮਲੇ ਵਿੱਚ ਲਾਜ਼ਮੀ ਹੋ ਜਾਂਦੇ ਹਨ।