Home Blog Page 288

ਆਤਿਸ਼ੀ ਵੀਡੀਓ ਦਿੱਲੀ ਫਾਰੈਂਸਿਕ ਲੈਬ ਦੀ ਰਿਪੋਰਟ ਮੁਤਾਬਕ ਸਹੀ : ਸਪੀਕਰ

0
Speaker

ਨਵੀਂ ਦਿੱਲੀ, 17 ਜਨਵਰੀ, 2026 : ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਵਿਧਾਇਕਾ ਆਤਿਸ਼ੀ (MLA Atishi) ਦੀ ਵੀਡੀਓ ਜਾਂਚ ਜੋ ਕਿ ਦਿੱਲੀ ਫਾਰੈਂਸਿਕ ਲੈਬ (Delhi Forensic Lab) ਵਿਚ ਕੀਤੀ ਗਈ ਹੈ ਦੀ ਰਿਪੋਰਟ ਮੁਤਾਬਕ ਸਹੀ ਹੈ ।

ਕਿਸ ਨੇ ਕੀਤਾ ਇਸ ਗੱਲ ਦਾ ਖੁਲਾਸਾ

ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ (Speaker Vijender Gupta) ਨੇ ਕਿਹਾ ਹੈ ਕਿ ਦਿੱਲੀ ਫੋਰੈਂਸਿਕ ਲੈਬ ਦੀ ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ (ਆਪ) ਆਗੂ ਆਤਿਸ਼ੀ ਦੀ ਵੀਡੀਓ ਸਹੀ ਹੈ ਤੇ ਇਸ ਵਿਚ ਕੋਈ ਛੇੜਛਾੜ ਨਹੀਂ ਕੀਤੀ ਗਈ ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਵਿਧਾਨ ਸਭਾ ਸਪੀਕਰ (Delhi Assembly Speaker) ਵਿਜੇਂਦਰ ਗੁਪਤਾ ਨੇ ਕਿਹਾ ਕਿ ਉਹਨਾਂ ਵਿਰੋਧੀ ਧਿਰ ਦੀ ਮੰਗ ’ਤੇ ਵੀਡੀਓ ਜਾਂਚ ਵਾਸਤੇ ਦਿੱਲੀ ਫੋਰੈਂਸਿਕ ਲੈਬ ਨੂੰ ਭੇਜੀ ਸੀ । ਹੁਣ ਲੈਬ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਜਿਸ ਮੁਤਾਬਕ ਵੀਡੀਓ ਸਹੀ ਪਾਈ ਗਈ ਹੈ ਤੇ ਇਸ ਨਾਲ ਕਿਸੇ ਕਿਸਮ ਦੀ ਛੇੜਛਾੜ ਨਹੀਂ ਹੋਈ ।

ਪੰਜਾਬ ਫਾਰੈਂਸਿਕ ਲੈਬ ਦੱਸੇ ਕਿ ਆਖਰ ਵੀਡੀਓ ਨਾਲ ਛੇੜਛਾੜ ਦੀ ਰਿਪੋਰਟ ਕਿਸ ਆਧਾਰ ਤੇ ਦਿੱਤੀ

ਉਹਨਾਂ ਕਿਹਾ ਕਿ ਪੰਜਾਬ ਦੀ ਫੋਰੈਂਸਿਕ ਲੈਬ (Punjab Forensic Lab) ਨੂੰ ਇਹ ਦੱਸਣਾ ਪਵੇਗਾ ਕਿ ਉਸਨੇ ਕਿਸ ਆਧਾਰ ’ਤੇ ਵੀਡੀਓ ਨਾਲ ਛੇੜਛਾੜ ਹੋਣ ਦੀ ਰਿਪੋਰਟ ਦਿੱਤੀ । ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇਗੀ । ਉਹਨਾਂ ਕਿਹਾ ਕਿ ਹੁਣ ਵੀ ਆਤਿਸ਼ੀ ਨੂੰ ਮੌਕਾ ਦਿੰਦੇ ਹਨ ਕਿ ਉਹ ਆ ਕੇ ਆਪਣੀ ਗਲਤੀ ਦੀ ਮੁਆਫੀ ਮੰਗ ਲੈਣ ਨਹੀਂ ਤਾਂ ਕਾਨੂੰਨ ਮੁਤਾਬਕ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ।

Read More : ਅਦਾਲਤ ਨੇ ਦਿੱਤਾ ਆਤਿਸ਼ੀ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦਾ ਹੁਕਮ

ਪੰਜ ਸਾਲਾ ਬੱਚੇ ਨਾਲ ਜਬਰ ਜਨਾਹ ਦੇ ਦੋਸ਼ ਹੇਠ 20 ਸਾਲ ਦੀ ਕੈਦ

0
prison

ਅੰਮ੍ਰਿਤਸਰ, 17 ਜਨਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੀ ਫਾਸਟ ਟੈ੍ਕ ਸਪੈਸ਼ਲ ਕੋਰਟ (Fast Track Special Court) ਦੇ ਵਧੀਕ ਜਿਲਾ ਤੇ ਸੈਸ਼ਨ ਜੱਜ ਵਲੋਂ ਪੰਜ ਸਾਲ ਦੇ ਬੱਚੇ ਨਾਲ ਜਬਰ ਜਨਾਹ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ (20 years in prison) ਸੁਣਾਈ ਗਈ ਹੈ ।

ਕੌਣ ਹੈ ਜਿਸਨੂੰ ਸੁਣਾਈ ਗਈ ਹੈ ਸਜ਼ਾ

ਅੰਮ੍ਰਿਤਸਰ ਦੀ ਇਕ ਆਦਲਤ (ਫਾਸਟ ਟਰੈਕ ਸਪੈਸ਼ਲ ਕੋਰਟ) ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨਜ ਜੱਜ (Additional District and Sessions Judge) ਨੇ ਜਿਸ ਵਿਅਕਤੀ ਨੂੰ ਜਬਰ ਜਨਾਹ (Rape) ਦੋਸ਼ ਹੇਠ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਉਹ ਰਾਜਾ ਪੁੱਤਰ ਜਸਪਾਲ ਸਿੰਘ ਵਾਸੀ ਪ੍ਰੀਤ ਨਗਰ ਵੇਰਕਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ । ਉਕਤ ਵਿਅਕਤੀ ਤੇ ਥਾਣਾ ਵੇਰਕਾ ਵਿਖੇ ਧਾਰਾ 377 ਆਈ. ਪੀ. ਸੀ. ਤੇ 6 ਪੋਸਕੋ ਐਕਟ (POSCO Act) ਅਧੀਨ ਕੇਸ ਦਰਜ ਕੀਤਾ ਗਿਆ ਸੀ ।

ਉਕਤ ਵਿਅਕਤੀ ਨੂੰ ਸਜ਼ਾ ਦੇ ਨਾਲ-ਨਾਲ 40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ । ਅਦਾਲਤ ਨੇ ਕਿਹਾ ਕਿ ਦੋਸ਼ੀ ਜੋ ਕਿ ਉਸ ਦਾ ਗੁਆਂਢੀ ਸੀ ਸ਼ਿਕਾਇਤਕਰਤਾ ਦੇ ਘਰ ਉਸ ਦੇ ਮਾਤਾ-ਪਿਤਾ ਦੀ ਗ਼ੈਰ ਹਾਜ਼ਰੀ ਵਿਚ ਆਇਆ ਅਤੇ ਨਾਬਾਲਗ਼ ਦਾ ਜਿਨਸੀ ਸ਼ੋਸ਼ਣ ਕੀਤਾ ।

Read More : ਜਿਨਸੀ ਸ਼ੋਸ਼ਣ ਮਾਮਲੇ ਵਿਚ ਦੋ ਨੂੰ ਸੁਣਾਈ 20 20 ਸਾਲ ਦੀ ਕੈਦ

ਰਾਣਾ ਬਲਾਚੌਰੀਆ ਕਤਲ ਕਾਂਡ ਦਾ ਇਕ ਦੋਸ਼ੀ ਕੀਤਾ ਪੁਲਸ ਨੇ ਢੇਰ

0
Rana Balachauria

ਮੋਹਾਲੀ, 17 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ (Rana Balachauria) ਕਤਲ ਕਾਂਡ ਤੇ ਇਕ ਦੋਸ਼ੀ ਕਰਨ ਡਿਫਾਲਟਰ ਨੂੰ ਪੰਜਾਬ ਪੁਲਸ ਨੇ ਢੇਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ।

ਕੀ ਕਾਰਨ ਰਿਹਾ ਪੁਲਸ ਵਲੋਂ ਕਰਨ ਨੂੰ ਢੇਰ ਕਰਨ ਦਾ

ਮੋਹਾਲੀ ਪੁਲਸ ਦੇ ਦੱਸਣ ਮੁਤਾਬਕ ਜਦੋਂ ਉਹ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਦੇ ਇੱਕ ਦੋਸ਼ੀ ਕਰਨ ਡਿਫਾਲਟਰ (Karan Defaulter) ਨੂੰ ਹਥਿਆਰ ਬਰਾਮਦ ਕਰਨ ਲਈ ਮੋਹਾਲੀ ਲਿਜਾ ਰਹੇ ਸਨ ਤਾਂ ਉਸਨੇ ਪੁਲਸ ‘ਤੇ ਹਮਲਾ (Attack on police) ਕਰ ਦਿੱਤਾ ਅਤੇ ਭੱਜਣ ਦੀ ਕੋਸਿ਼ਸ਼ ਕੀਤੀ । ਇਸ ਦੌਰਾਨ ਪੁਲਸ ਨਾਲ ਝੜੱਪ ਹੋ ਗਈ ਅਤੇ ਉਸਨੂੰ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਤੇ ਉਸਨੂੰ ਬਾਅਦ ਵਿਚ ਹਸਪਤਾਲ ਵੀ ਲਿਜਾਇਆ ਗਿਆ ।

ਕੌਣ ਹੈ ਇਹ ਕਰਨ ਡਿਫਾਲਟਰ

ਦੱਸਣਯੋਗ ਹੈ ਕਿ ਰਾਣਾ ਬਲਾਚੌਰੀਆ ਕਤਲ ਕਾਂਡ ਦਾ ਦੋਸ਼ੀ ਕਰਨ ਡਿਫਾਲਟਰ ਉਹ ਵਿਅਕਤੀ ਹੈ ਜਿਸਨੇ ਹਾਲ ਹੀ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤੀ ਸੀ, ਜਿਸ ਕਾਰਨ ਉਹ ਇਸ ਮਾਮਲੇ ਵਿੱਚ ਵੀ ਲੋੜੀਂਦਾ ਹੈ । ਪੁਲਿਸ ਨੇ ਰਾਣਾ ਬਲਾਚੌਰੀਆ ਦੇ ਕਤਲ ਦੇ ਸਬੰਧ ਵਿੱਚ ਉਸਨੂੰ ਦੋ ਦਿਨ ਪਹਿਲਾਂ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਸੀ ।

ਛੇਤੀ ਹੀ ਕਰਨਗੇ ਪੁਲਸ ਅਧਿਕਾਰੀ ਘਟਨਾਕ੍ਰਮ ਸਬੰਧੀ ਗੱਲਬਾਤ

ਉਕਤ ਝੜੱਪ ਜੋ ਕਿ ਏਅਰਪੋਰਟ ਰੋਡ ਤੇ ਹੋਈ ਸਬੰਧੀ ਜਾਣਕਾਰੀ ਦੇਣ ਲਈ ਛੇਤੀ ਹੀ ਐਸ. ਐਸ. ਪੀ. ਮੀਡੀਆ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਦੇਣਗੇ ਕਿ ਆਖਰ ਮੁਕਾਬਲਾ ਕਿਵੇਂ ਹੋਇਆ । ਪੁਲਸ ਵਲੋਂ ਮੌਕੇ ਤੇ ਕੀ ਕਾਰਵਾਈ ਕੀਤੀ ਗਈ ਅਤੇ ਅੱਗੇ ਕੀ ਜਾਂਚ ਕੀਤੀ ਜਾਵੇਗੀ ਬਾਰੇ ਦੱਸਿਆ ਜਾਵੇਗਾ ।

Read More : ਰਾਣਾ ਬਲਾਚੌਰੀਆ ਦਾ ਗੁੰਮ ਹੋਇਆ ਸਮਾਨ ਜਿਸ ਕੋਲ ਵੀ ਹੈ ਮੋੜ ਦਿਓ : ਪ੍ਰਬੰਧਕ

ਈ. ਡੀ. ਨੇ ਕੀਤੀਆਂ ਅਲ-ਫਲਾਹ ਯੂਨੀਵਰਸਿਟੀ ਦੀਆਂ ਜਾਇਦਾਦਾਂ ਕੁਰਕ

0
Al-Falah University

ਨਵੀਂ ਦਿੱਲੀ, 17 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਹਰਿਆਣਾ ਸਥਿਤ ਅਲ-ਫਲਾਹ ਯੂਨੀਵਰਸਿਟੀ (Al-Falah University) ਦੀਆਂ ਲੱਗਭਗ 140 ਕਰੋੜ ਰੁਪਏ ਦੀਆਂ ਜਾਇਦਾਦਾਂ (Properties) ਸ਼ੁੱਕਰਵਾਰ ਨੂੰ ਕੁਰਕ (Hook) ਕਰ ਲਈਆਂ ।

ਜਵਾਦ ਅਹਿਮਦ ਸਿੱਦੀਕੀ ਖਿਲਾਫ ਦੋਸ਼-ਪੱਤਰ ਦਾਇਰ

ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਨੇ ਅਲ-ਫਲਾਹ ਸਮੂਹ ਦੇ ਪ੍ਰਧਾਨ ਜਵਾਦ ਅਹਿਮਦ ਸਿੱਦੀਕੀ ਅਤੇ ਉਨ੍ਹਾਂ ਦੇ ਟਰੱਸਟ ਖਿਲਾਫ ਦੋਸ਼-ਪੱਤਰ ਦਾਇਰ ਕੀਤਾ ਹੈ । ਅਲ-ਫਲਾਹ ਯੂਨੀਵਰਸਿਟੀ ਰਾਸ਼ਟਰੀ ਰਾਜਧਾਨੀ `ਚ ਪਿਛਲੇ ਸਾਲ 10 ਨਵੰਬਰ ਨੂੰ ਲਾਲ ਕਿਲੇ ਦੇ ਨੇੜੇ ਹੋਏ ਕਾਰ ਬੰਬ ਧਮਾਕੇ ਤੋਂ ਬਾਅਦ ਕੇਂਦਰੀ ਏਜੰਸੀਆਂ ਦੀ ਜਾਂਚ ਦੇ ਘੇਰੇ `ਚ ਹੈ ।

ਕੀ ਕੀ ਕੀਤਾ ਗਿਆ ਹੈ ਕੁਰਕ

ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (Anti-Money Laundering Law) (ਪੀ. ਐੱਮ. ਐੱਲ. ਏ.) ਦੇ ਤਹਿਤ ਜਾਰੀ ਇਕ ਅੰਤ੍ਰਿਮ ਹੁਕਮ ਤਹਿਤ ਫਰੀਦਾਬਾਦ ਦੇ ਧੌਜ ਖੇਤਰ `ਚ ਸਥਿਤ ਯੂਨੀਵਰਸਿਟੀ ਦੀ 54 ਏਕੜ ਜ਼ਮੀਨ, ਯੂਨੀਵਰਸਿਟੀ ਦੀਆਂ ਇਮਾਰਤਾਂ, ਵੱਖ-ਵੱਖ ਸਕੂਲਾਂ ਅਤੇ ਵਿਭਾਗਾਂ ਨਾਲ ਸਬੰਧਤ ਇਮਾਰਤਾਂ ਅਤੇ ਹੋਸਟਲਾਂ ਨੂੰ ਕੁਰਕ ਕਰ ਲਿਆ ਗਿਆ ਹੈ। ਸਿੱਦੀਕੀ ਨੂੰ ਨਵੰਬਰ `ਚ ਈ. ਡੀ. ਨੇ ਉਨ੍ਹਾਂ ਦੇ ਟਰੱਸਟ ਵੱਲੋਂ ਸੰਚਾਲਿਤ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨਾਲ ਧੋਖਾਦੇਹੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ ।

ਵਿੱਦਿਅਕ ਸੰਸਥਾਵਾਂ ਕੋਲ ਪੜ੍ਹਾਉਣ ਲਈ ਲੋੜੀਂਦੀ ਜਾਇਜ਼ ਮਾਨਤਾ ਨਹੀਂ ਸੀ ਦਾ ਈ. ਡੀ. ਨੇ ਕੀਤਾ ਦਾਅਵਾ

ਈ. ਡੀ. ਨੇ ਦਾਅਵਾ ਕੀਤਾ ਕਿ ਵਿੱਦਿਅਕ ਸੰਸਥਾਵਾਂ ਕੋਲ ਪੜ੍ਹਾਉਣ ਲਈ ਲੋੜੀਂਦੀ ਜਾਇਜ਼ ਮਾਨਤਾ ਨਹੀਂ ਸੀ । ਅਧਿਕਾਰੀਆਂ ਨੇ ਦੱਸਿਆ ਕਿ ਪੀ. ਐੱਮ. ਐੱਲ. ਏ. ਦੀ ਵਿਸ਼ੇਸ਼ ਅਦਾਲਤ `ਚ ਸਿੱਦੀਕੀ ਅਤੇ ਅਲ-ਫਲਾਹ ਟਰੱਸਟ ਦੇ ਖਿਲਾਫ ਵੀ ਦੋਸ਼-ਪੱਤਰ (Chargesheet) ਦਾਇਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਮੁਲਜ਼ਮ ਬਣਾ ਕੇ ਅਦਾਲਤ `ਚ ਪੇਸ਼ ਕੀਤਾ ਗਿਆ ਹੈ ਅਤੇ ਈ. ਡੀ. ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਉਨ੍ਹਾਂ `ਤੇ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਹੈ । ਸਰਕਾਰ ਵੱਲੋਂ ਨਿਯੁਕਤ `ਰਿਸੀਵਰ` ਨੂੰ ਅਲ-ਫਲਾਹ ਯੁਨੀਵਰਸਿਟੀ ਕੰਪਲੈਕਸ ਦਾ ਪ੍ਰਸ਼ਾਸਨ ਸੌਂਪਿਆ ਜਾ ਸਕਦਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਵੇਗੀ ।

Read More : ਮਹਾਦੇਵ ਐਪ ਮਾਮਲੇ ਵਿਚ ਈ. ਡੀ. ਨੇ ਕੁਰਕ ਕੀਤੀ 21 ਕਰੋੜ ਰੁਪਏ ਦੀ ਜਾਇਦਾਦ

ਠੰਢ ਤੋਂ ਬਚਣ ਲਈ ਕਮਰੇ ਵਿਚ ਬਾਲੀ ਅੰਗੀਠੀ ਕਾਰਨ ਗਈ ਦੋ ਦੀ ਜਾਨ

0
Death

ਉਤਰ ਪ੍ਰਦੇਸ਼, 17 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਮੁਰਾਦਾਬਾਦ ਦੇ ਛਜਲਤ ਵਿੱਚ ਠੰਢ ਤੋਂ ਬਚਣ ਲਈ ਇੱਕ ਕਮਰੇ ਵਿੱਚ ਬਾਲੀ ਅੰਗੀਠੀ (Fireplace) ਕਾਰਨ ਦੇ ਦੋ ਮਾਸੂਮ ਬੱਚਿਆਂ ਦੀ ਮੌਤ (Death of children) ਹੋ ਗਈ ।

ਕੌਣ ਹਨ ਦੋਵੇਂ ਬੱਚੇ

ਕਮਰੇ ਵਿਚ ਅੰਗੀਠੀ ਬਾਲਣ ਕਾਰਨ ਕਮਰੇ ਵਿਚ ਪੈਦਾ ਹੋਈ ਗੈਸ ਕਾਰਨ (Gas causes) ਜਿਨ੍ਹਾਂ ਦੋ ਮਾਸੂਮਾਂ ਦੀ ਜਾਨ ਚਲੀ ਗਈ ਵਿਚ ਅਹਿਲ (4) ਅਤੇ ਉਸ ਦੀ ਭੈਣ ਆਇਰਾ (3) ਸ਼ਾਮਲ ਹੈ । ਜਾਣਕਾਰੀ ਅਨੁਸਾਰ ਕਮਰੇ ਵਿਚ ਬਾਲੀ ਅੰਗਜੀਠੀ ਕਾਰਨ ਜਿਥੇ ਬੱਚਿਆਂ ਦੀ ਜਾਨ ਚਲੀ ਗਈ, ਉਥੇ ਬੱਚਿਆਂ ਮਾਪਿਆਂ ਅਤੇ ਇੱਕ ਭਰਾ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।

ਸਵੇਰ ਵੇਲੇ ਦਰਵਾਜਾ ਨਾ ਖੁੱਲ੍ਹਣ ਤੇ ਲੱਗਿਆ ਘਟਨਾਕ੍ਰਮ ਦਾ ਪਤਾ

ਸਵੇਰੇ ਕਰੀਬ 9 ਵਜੇ ਤੱਕ ਜਦੋਂ ਜਾਵੇਦ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਜਾਵੇਦ ਦੇ ਭਤੀਜੇ ਆਮਿਰ ਖਾਨ ਅਤੇ ਸਾਲਾ ਸਲਾਹੁਦੀਨ ਜੋ ਨਾਲ ਵਾਲੇ ਕਮਰੇ ਵਿੱਚ ਸੁੱਤੇ ਪਏ ਸਨ ਨੇ ਦਰਵਾਜ਼ਾ ਖੜਕਾਇਆ । ਜਿਸ ਤੋਂ ਥੋੜ੍ਹੀ ਦੇਰ ਬਾਅਦ ਜਾਵੇਦ ਨੇ ਲੜਖੜਾਉਂਦਿਆਂ ਕਦਮਾਂ ਨਾਲ ਦਰਵਾਜ਼ਾ ਖੋਲ੍ਹਿਆ ਪਰ ਉਹ ਅੱਧ-ਬੇਹੋਸ਼ ਸੀ, ਜਿਸ ਤੇ ਜਾਵੇਦ ਦਾ ਭਤੀਜਾ ਕਮਰੇ ਵਿਚ ਦਾਖ਼ਲ ਹੋਇਆ ਅਤੇ ਉਸ ਨੂੰ ਕੋਲੇ ਦੇ ਧੂੰਏਂ ਦੀ ਬਦਬੂ ਆਈ ।

ਜਾਵੇਦ ਦੀ ਪਤਨੀ ਅਤੇ ਤਿੰਨ ਬੱਚੇ ਕਮਰੇ ਵਿੱਚ ਬਿਸਤਰੇ `ਤੇ ਬੇਹੋਸ਼ ਪਏ ਸਨ। ਹਾਲਾਤਾਂ ਨੂੰ ਦੇਖਦਿਆਂ ਹੋਰਾਂ ਦੀ ਮਦਦ ਨਾਲ ਪਰਿਵਾਰਕ ਮੈਂਬਰ ਜਾਵੇਦ, ਉਸ ਦੀ ਪਤਨੀ, ਧੀ ਅਤੇ ਦੋਵੇਂ ਪੁੱਤਰਾਂ ਨੂੰ ਛਜਲਾਤ ਦੇ ਇੱਕ ਨਿੱਜੀ ਹਸਪਤਾਲ ਲੈ ਗਏ । ਜਿਥੇ 2 ਮਾਸੂਮ ਬੱਚਿਆਂ ਦੀ ਮੌਤ ਹੋਣ ਬਾਰੇ ਖੁਲਾਸਾ ਹੋਇਆ ਅਤੇ ਜਾਵੇਦ, ਸ਼ਾਹਇਸਤਾ ਅਤੇ ਸ਼ਿਫਾਨ ਦਾ ਇਲਾਜ ਚੱਲ ਰਿਹਾ ਹੈ ।

Read More : ਦਮ ਘੁਟਣ ਨਾਲ ਹੋਈ ਤਿੰਨ ਜਣਿਆਂ ਦੀ ਮੌਤ

ਭਾਜਪਾ ਆਗੂਆਂ ਨੇ ਦਿੱਤਾ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ

0
Protest

ਚੰਡੀਗੜ੍ਹ, 16 ਜਨਵਰੀ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਦੀ ਰਿਹਾਇਸ਼ ਦਾ ਘੇਰਾਓ ਕਰਨ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਰਿਹਾਇਸ਼ ਦੇ ਬਾਹਰ ਬੈਠ ਕੇ ਧਰਨਾ (Protest) ਦਿੱਤਾ ਤੇ ਨਾਅਰੇਬਾਜੀ ਕੀਤੀ ।

ਕੀ ਕਾਰਨ ਸੀ ਰਿਹਾਇਸ਼ ਦਾ ਘੇਰਾਓ ਕਰਨ ਦਾ

ਭਾਜਪਾ ਆਗੂਆਂ (BJP leaders) ਵਲੋਂ ਜੋ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰਨ ਤਹਿਤ ਇਕੱਠੇ ਹੋ ਕੇ ਪਹੁੰਚਿਆ ਗਿਆ ਸੀ ਦਾ ਮੁੱਖ ਕਾਰਨ ਮੁੱਖ ਮੰਤਰੀ ਪੰਜਾਬ ਨੂੰ ਕਾਨੂੰਨ ਵਿਵਸਥਾ (Law and order) ਅਤੇ ਗੈਂਗਸਟਰਵਾਦ ਮੁੱਦੇ ਤੇ ਜਾਣੂ ਕਰਵਾਉਣਾ ਸੀ । ਰਿਹਾਇਸ਼ ਅੱਗੇ ਪਹੁੰਚੇ ਭਾਜਪਾਈਆਂ ਨੂੰ ਅੱਗੇ ਜਾਣ ਤੋਂ ਪੁਲਸ ਕਰਮਚਾਰੀਆਂ ਵਲੋਂ ਜਦੋਂ ਰੋਕ ਲਿਆ ਗਿਆ ਤਾਂ ਉਨ੍ਹਾਂ ਉਥੇ ਹੀ ਬੈਠ ਕੇ ਧਰਨਾ ਦਿੱਤਾ ਤੇ ਨਾਅਰੇਬਾਜੀ ਕੀਤੀ ।

ਪੁਲਸ ਨੇ ਜਾਖੜ ਤੇ ਸ਼ਰਮਾ ਨੂੰ ਲਿਆ ਹਿਰਾਸਤ ਵਿਚ

ਧਰਨਾ ਦੇ ਰਹੇ ਭਾਜਪਾਈਆਂ ਦੀ ਅਗਵਾਈ ਕਰ ਰਹੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਸਮੇਤ ਕਈ ਹੋਰ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ।ਇਸ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਲਿਆ, ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਣ ਆਏ ਸਨ। ਉਨ੍ਹਾਂ ਨੂੰ ਆਪਣੇ ਬੈਰੀਕੇਡ ਹਟਾਉਣੇ ਚਾਹੀਦੇ ਸਨ ਅਤੇ ਸਾਡੀਆਂ ਮੰਗਾਂ ਸੁਣਨੀਆਂ ਚਾਹੀਦੀਆਂ ਸਨ ।

Read More : ਮੁੱਖ ਮੰਤਰੀ ਨਾਇਬ ਸੈਣੀ ਨੇ ਕਰਵਾਇਆ ਦਿੱਗਜਾਂ ਨੂੰ ਭਾਜਪਾ ਵਿਚ ਸ਼ਾਮਲ

ਨਕਲੀ ਦਵਾਈਆਂ ਦੀਆਂ ਫੈਕਟਰੀਆਂ ਤੇ ਪੁਲਸ ਨੇ ਮਾਰਿਆ ਛਾਪਾ

0
Zirakpur raid

ਜ਼ੀਰਕਪੁਰ, 16 ਜਨਵਰੀ 2026 : ਪੰਜਾਬ ਦੇ ਜੀਰਕਪੁਰ (Zirakpur) ਵਿਖੇ ਨਕਲੀ ਦਵਾਈਆਂ ਦੇ ਰੈਕੇਟ ਦਾ ਪਰਦਾ ਉਸ ਸਮੇਂ ਫਾਸ਼ ਹੋਇਆ ਜਦੋਂ ਮੋਹਾਲੀ ਪੁਲਸ (Mohali Police) ਨੇ ਦੋ ਫੈਕਟਰੀਆਂ ਤੇ ਛਾਪਾ ਮਾਰਿਆ ।

ਜੀਰਕਪੁਰ ਦੇ ਕਿਹੜੇ ਖੇਤਰ ਵਿਚ ਸੀ ਫੈਕਟਰੀਆਂ

ਪੰਜਾਬ ਦੇ ਜਿਲਾ ਮੋਹਾਲੀ ਦੀ ਪੁਲਸ ਵਲੋਂ ਜ਼ੀਰਕਪੁਰ ਵਿਖੇ ਜਿਨ੍ਹਾਂ ਦੋ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਤੇ ਛਾਪਾਮਾਰੀ (Raid) ਕੀਤੀ ਗਈ ਹੈ ਉਹ ਜੀਰਕਪੁਰ ਦੇ ਪ੍ਰਭਾਤ ਗੋਦਾਮ ਖੇਤਰ ਵਿਚ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਦੇਰ ਸ਼ਾਮ ਪੁਲਸ ਦੀਆਂ ਟੀਮਾਂ ਨੇ ਦੋ ਫੈਕਟਰੀਆਂ ‘ਤੇ ਛਾਪਾ ਮਾਰਿਆ ਜਿੱਥੇ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਅਤੇ ਘਟੀਆ ਐਲੋਪੈਥਿਕ ਅਤੇ ਆਯੁਰਵੈਦਿਕ ਦਵਾਈਆਂ ਬਣਾਈਆਂ ਜਾ ਰਹੀਆਂ ਸਨ ।

ਪੁਲਸ ਨੇ ਤੁਰੰਤ ਕੀਤਾ ਫੂਡ ਸੇਫਟੀ ਤੇ ਡਰੱਗ ਕੰਟਰੋਲ ਨੂੰ ਸੂਚਿਤ

ਜਦੋਂ ਪੰਜਾਬ ਪੁਲਸ (Punjab Police) ਵਲੋਂ ਫੈਕਟਰੀਆਂ ਤੇ ਰੇਡ ਕੀਤੀ ਗਈ ਤਾਂ ਉਥੇ ਦਾ ਹਾਲ ਦੇਖ ਸਭ ਤੋਂ ਪਹਿਲਾਂ ਉਨ੍ਹਾਂ ਤੁਰੰਤ ਫੂਡ ਸੇਫਟੀ ਅਤੇ ਡਰੱਗ ਕੰਟਰੋਲ (Food Safety and Drug Control) ਵਿਭਾਗਾਂ ਦੇ ਅਧਿਕਾਰੀਆਂ ਨੂੰ ਸੱਦਿਆ ਤਾਂ ਜੋ ਕੰਮ ਦੇ ਮੁਤਾਬਕ ਜਾਂਚ ਕੀਤੀ ਜਾ ਸਕੇ । ਜਿਸ ਦੌਰਾਨ ਇਨ੍ਹਾਂ ਫੈਕਟਰੀਆਂ ਤੋਂ ਵੱਡੀ ਮਾਤਰਾ ਵਿਚ ਨਕਲੀ ਐਲੋਪੈਥਿਕ ਦਵਾਈਆਂ, ਆਯੁਰਵੈਦਿਕ ਉਤਪਾਦ, ਫੂਡ ਸਪਲੀਮੈਂਟ ਅਤੇ ਸੁੰਦਰਤਾ ਉਤਪਾਦ ਬਰਾਮਦ ਕੀਤੇ ।

ਹੈਰਾਨੀ ਦੀ ਗੱਲ ਹੈ ਕਿ ਇਹ ਫੈਕਟਰੀਆਂ ਬਿਨਾਂ ਕਿਸੇ ਵੈਧ ਲਾਇਸੈਂਸ ਦੇ ਅਤੇ ਬਹੁਤ ਹੀ ਗੰਦੇ ਹਾਲਾਤਾਂ ‘ਚ ਕੰਮ ਕਰ ਰਹੀਆਂ ਸਨ । ਮੁੱਢਲੀ ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਫੈਕਟਰੀਆਂ ਵਿਚੋਂ ਇੱਕ ਪਹਿਲਾਂ ਟੈਸਟ ਦੇ ਨਤੀਜਿਆਂ ਵਿਚ ਅਸਫਲ ਰਹੀ ਸੀ, ਜਿਸਦੇ ਨਤੀਜੇ ਵਜੋਂ 16 ਲੱਖ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸ ਦੇ ਬਾਵਜੂਦ, ਅਧਿਕਾਰੀਆਂ ਤੋਂ ਬਚਦੇ ਹੋਏ ਕਈ ਸਾਲਾਂ ਤੋਂ ਗੈਰ-ਕਾਨੂੰਨੀ ਗਤੀਵਿਧੀਆਂ ਜਾਰੀ ਰਹੀਆਂ ।

ਜਾਂਚ ਚੱਲੀ ਕਈ ਘੰਟਿਆਂ ਤੱਕ

ਫੈਕਟਰੀਆਂ ਦੀ ਜਾਂਚ ਦੌਰਾਨ ਜਦੋਂ ਡਰੱਗ ਕੰਟਰੋਲ ਵਿਭਾਗ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ ਤਾਂ ਲਗਭਗ ਛੇ ਘੰਟੇ ਤੱਕ ਪੂਰੀ ਜਾਂਚ ਕੀਤੀ ਅਤੇ ਦਰਜਨਾਂ ਉਤਪਾਦ ਨਮੂਨੇ ਇਕੱਠੇ ਕੀਤੇ । ਜਾਂਚ ਤੋਂ ਬਾਅਦ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੀ ਇੱਕ ਫੈਕਟਰੀ ਨੂੰ ਮੌਕੇ ‘ਤੇ ਹੀ ਸੀਲ ਕਰ ਦਿੱਤਾ । ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ ਅਤੇ ਉੱਥੇ ਬਣਾਏ ਜਾਣ ਵਾਲੇ ਉਤਪਾਦ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੇ ਹਨ ।

Read More : ਪੰਜਾਬ ਦੀਆਂ 11 ਦਵਾਈਆਂ ਦੇ ਨਮੂਨੇ ਫੇਲ੍ਹ, ਸਬੰਧਿਤ ਕੰਪਨੀਆਂ ਨੂੰ ਨੋਟਿਸ ਜਾਰੀ

ਐਸ. ਟੀ. ਐਫ. ਨੇ ਕੀਤਾ ਰੋਹਿਤ-ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ

0
Haryana STF

ਗੁਰੂਗ੍ਰਾਮ, 16 ਜਨਵਰੀ 2026 : ਹਰਿਆਣਾ ਪੁਲਸ (Haryana Police) ਦੀ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਵਲੋਂ ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ (Gang) ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ । ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ।

ਕੌਣ ਕੌਣ ਹਨ ਚਾਰ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਐਸ. ਟੀ. ਐਫ. (S. T. F.) ਵਲੋਂ ਜਿਨ੍ਹਾਂ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਰਮਨ, ਲੋਕੇਸ਼, ਬਲਰਾਜ ਉਰਫ਼ ਬਲਰਾਮ ਅਤੇ ਰਵਿੰਦਰ ਸਿੰਘ ਸ਼ਾਮਲ ਹਨ । ਦੱਸਣੱਯੋਗ ਹੈ ਕਿ ਇਹ ਸਾਰੇ ਦੇ ਸਾਰੇ ਜਿਥੇ ਹਰਿਆਣਾ ਜਿ਼ਲਾ ਕੈਥਲ ਦੇ ਮੁੰਦਰੀ ਪਿੰਡ ਦੇ ਰਹਿਣ ਵਾਲੇ ਹਨ ਉਥੇ ਕਥਿਤ ਤੌਰ `ਤੇ ਅਮਰੀਕਾ ਵਿੱਚ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਸ਼ਾਮਲ ਹਨ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਿਥੇ ਰਮਨ ਅਤੇ ਲੋਕੇਸ਼ ਨੂੰ 10 ਜਨਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਉਥੇ ਉਸ ਤੋਂ ਬਾਅਦ ਬਲਰਾਮ ਅਤੇ ਰਵਿੰਦਰ ਸਿੰਘ ਨੂੰ 14 ਜਨਵਰੀ ਨੂੰ ਕੈਥਲ ਜਿ਼ਲ੍ਹੇ ਦੇ ਪੁੰਡਰੀ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ।

ਪੁਲਸ ਪੁੱਛਗਿੱਂਛ ਵਿਚ ਹੋਏ ਕਈ ਅਹਿਮ ਖੁਲਾਸੇ

ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਚਾਰੋਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਗੰਭੀਰ ਸੰਗਠਿਤ ਅਪਰਾਧ ਵਿੱਚ ਸ਼ਾਮਲ ਸਨ, ਜਿਸ ਵਿੱਚ 2024 ਵਿੱਚ ਕੈਲੀਫੋਰਨੀਆ ਵਿੱਚ ਗੈਂਗਸਟਰ ਸੁਨੀਲ ਯਾਦਵ ਦਾ ਕਤਲ ਵੀ ਸ਼ਾਮਲ ਹੈ । ਹਾਲਾਂਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜਿ਼ੰਮੇਵਾਰੀ ਲਈ ਸੀ।

ਕੀ ਆਖਿਆ ਆਈ. ਜੀ. ਐਸ. ਟੀ. ਐਫ.

ਐਸ. ਟੀ. ਐਫ. ਦੇ ਆਈ. ਜੀ. ਬੀ. ਸਤੀਸ਼ ਬਾਲਨ (I. G. B. Satish Balan) ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਣਕਾਰੀ ਇੰਟਰਪੋਲ (Interpol) ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਸਮਰੱਥ ਏਜੰਸੀਆਂ ਨਾਲ ਵੀ ਸਾਂਝੀ ਕੀਤੀ ਜਾਵੇਗੀ ਤਾਂ ਜੋ ਕਾਨੂੰਨੀ, ਜਾਂਚ ਅਤੇ ਸੰਚਾਲਨ ਪੱਧਰ `ਤੇ ਨਿਰੰਤਰ ਤਾਲਮੇਲ ਨੂੰ ਯਕੀਨੀ ਬਣਾਇਆ ਜਾ ਸਕੇ । ਉਨ੍ਹਾਂ ਅੱਗੇ ਕਿਹਾ ਕਿ ਕਿਉਂਕਿ ਇਸ ਮਾਮਲੇ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਲਈ ਗੰਭੀਰ ਪ੍ਰਭਾਵ ਹਨ, ਇਸ ਲਈ ਸਰਹੱਦ ਪਾਰ ਅਪਰਾਧਿਕ ਜਾਂ ਰਾਸ਼ਟਰ ਵਿਰੋਧੀ ਗਤੀਵਿਧੀਆਂ ਦੀ ਪ੍ਰਭਾਵਸ਼ਾਲੀ ਮੁਕੱਦਮਾ ਚਲਾਉਣ, ਹੋਰ ਜਾਂਚ ਅਤੇ ਰੋਕਥਾਮ ਲਈ ਨਜ਼ਦੀਕੀ ਸਹਿਯੋਗ ਜ਼ਰੂਰੀ ਹੈ ।

Read more : ਦਿੱਲੀ `ਚ ਲਾਰੈਂਸ ਬਿਸ਼ਨੋਈ ਗਿਰੋਹ ਦੇ 2 ਸ਼ਾਰਪ ਸ਼ੂਟਰ ਗ੍ਰਿਫ਼ਤਾਰ

ਦੱਖਣੀ ਕੋਰੀਆ ਅਦਾਲਤ ਨੇ ਸੁਣਵਾਈ ਸਾਬਕਾ ਰਾਸ਼ਟਰਪਤੀ ਨੂੰ ਪੰਜ ਸਾਲ ਦੀ ਸਜ਼ਾ

0
Yoon Suk Yeol

ਸਿਓਲ, 16 ਜਨਵਰੀ 2026 : ਵਿਦੇਸ਼ੀ ਧਰਤੀ ਦੱਖਣੀ ਕੋਰੀਆ (South Korea) ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਯੂਨ ਸੁਕ-ਯੋਲ (Yoon Suk-yeol) ਨੂੰ ਪੰਜ ਸਾਲ ਦੀ ਕੈਦ (Five years in prison) ਦੀ ਸਜ਼ਾ ਸੁਣਾਈ ਗਈ ਹੈ ।

ਕੀ ਸੀ ਸਮੁੱਚਾ ਮਾਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਰਾਸ਼ਟਰਪਤੀ (Former President) ਨੂੰ ਜੋ ਪੰਜ ਸਾਲ ਦੀ ਕੌਦ ਦੀ ਸਜ਼ਾ ਸੁਣਾਈ ਗਈ ਹੈ ਇਹ ਉਨ੍ਹਾਂ ਵਿਰੁੱਧ ਅੱਠ ਅਪਰਾਧਿਕ ਮਾਮਲਿਆਂ ਵਿੱਚੋਂ ਪਹਿਲਾ ਫੈਸਲਾ ਹੈ ਜੋ ਉਨ੍ਹਾਂ ਦੇ ਮਾਰਸ਼ਲ ਲਾਅ (Marshal law) ਲਗਾਉਣ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਮਜਬੂਰ ਕਰਨ ਵਾਲੇ ਹੋਰ ਦੋਸ਼ਾਂ ਨਾਲ ਸਬੰਧਤ ਸਨ । ਦਸੰਬਰ 2024 ਵਿੱਚ ਥੋੜ੍ਹੇ ਸਮੇਂ ਲਈ ਮਾਰਸ਼ਲ ਲਾਅ ਲਗਾਉਣ ਨਾਲ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ।

ਯੂਨ ਸੁਕ-ਯੋਲ ਨੂੰ ਬਾਅਦ ਵਿੱਚ ਮਹਾਂਦੋਸ਼ ਚਲਾਇਆ ਗਿਆ, ਗ੍ਰਿਫਤਾਰ ਕੀਤਾ ਗਿਆ ਅਤੇ ਅਹੁਦੇ ਤੋਂ ਹਟਾ ਦਿੱਤਾ ਗਿਆ । ਉਨ੍ਹਾਂ ਵਿਰੁੱਧ ਸਭ ਤੋਂ ਗੰਭੀਰ ਦੋਸ਼ਾਂ ਵਿੱਚ ਸ਼ਾਮਲ ਹੈ ਕਿ ਉਨ੍ਹਾਂ ਦਾ ਮਾਰਸ਼ਲ ਲਾਅ ਲਗਾਉਣਾ ਬਗਾਵਤ ਨੂੰ ਭੜਕਾਉਣ ਦੇ ਬਰਾਬਰ ਸੀ । ਇੱਕ ਸੁਤੰਤਰ ਸਰਕਾਰੀ ਵਕੀਲ ਨੇ ਵਿਦਰੋਹ ਦੇ ਦੋਸ਼ਾਂ `ਤੇ ਅਗਲੇ ਮਹੀਨੇ ਦਿੱਤੇ ਜਾਣ ਵਾਲੇ ਫੈਸਲੇ ਵਿੱਚ ਯੂਨ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ।

Read More : ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਲਈ ਮੌਤ ਦੀ ਸਜ਼ਾ ਦੀ ਮੰਗ

ਦਿੱਲੀ `ਚ ਲਾਰੈਂਸ ਬਿਸ਼ਨੋਈ ਗਿਰੋਹ ਦੇ 2 ਸ਼ਾਰਪ ਸ਼ੂਟਰ ਗ੍ਰਿਫ਼ਤਾਰ

0
Lawrence Bishnoi

ਨਵੀਂ ਦਿੱਲੀ, 16 ਜਨਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉੱਤਰੀ ਦਿੱਲੀ (North Delhi) `ਚ ਇਕ ਮੁਕਾਬਲੇ ਤੋਂ ਬਾਅਦ ਪੁਲਸ ਨੇ ਲਾਰੈਂਸ ਬਿਸ਼ਨੋਈ ਗਿਰੋਹ (Lawrence Bishnoi Gang) ਦੇ 2 ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ।

ਸ਼ਾਰਪ ਸ਼ੂਟਰ ਤੇ ਪੁਲਸ ਕਾਂਸਟੇਬਲ ਦੇ ਲੱਗੀ ਹੈ ਗੋਲੀ

ਸੂਤਰਾਂ ਮੁਤਾਬਕ ਮੁਕਾਬਲੇ ਦੌਰਾਨ ਇਕ ਕਥਿਤ ਸ਼ਾਰਪਸ਼ੂਟਰ (Sharpshooter) ਦੀ ਲੱਤ `ਚ ਗੋਲੀ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ । ਉੱਥੇ ਹੀ, ਇਕ ਕਾਂਸਟੇਬਲ ਨੂੰ ਵੀ ਗੋਲੀ ਲੱਗੀ ਪਰ ਬੁਲੇਟਪਰੂਫ ਜੈਕਟ ਦੀ ਵਜ੍ਹਾ ਨਾਲ ਉਸ ਦੀ ਜਾਨ ਬਚ ਗਈ । ਪੁਲਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਹਾਲ ਹੀ `ਚ ਬਾਹਰੀ ਦਿੱਲੀ ਸਥਿਤ ਇਕ ਜਿੰਮ `ਚ ਹੋਈ ਫਾਇਰਿੰਗ (Firing) ਅਤੇ ਪੂਰਬੀ ਦਿੱਲੀ ਦੇ ਵਿਨੋਦ ਨਗਰ `ਚ ਇਕ ਵਪਾਰੀ ’ਤੇ ਹੋਏ ਹਮਲੇ `ਚ ਸ਼ਾਮਲ ਸਨ, ਜਿੱਥੇ ਜਬਰਨ ਵਸੂਲੀ ਲਈ ਦੋਵਾਂ ਨੇ ਗੋਲੀ ਚਲਾਈ ਸੀ ।

Read More : ਵਿਜੀਲੈਂਸ ਦੇ ਕੰਮ ‘ਚ ਰੁਕਾਵਟ ਪਾਉਣ ‘ਤੇ ਮਜੀਠੀਆ ਦਾ ਨੌਕਰ ਗ੍ਰਿਫ਼ਤਾਰ