ਪੰਜਾਬ ਸਰਕਾਰ ਨੇ ਕੀਤੇ 7 ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲੇ

0
132
Transffers

ਚੰਡੀਗੜ੍ਹ, 9 ਮਈ 2026 : ਪੰਜਾਬ ਸਰਕਾਰ (Punjab Government) ਇਕ ਹੁਕਮ ਜਾਰੀ ਕਰਕੇ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 7 ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲਾ (Transfer) ਹੁਕਮ ਜਾਰੀ ਕਰ ਦਿੱਤੇ ਹਨ ।

ਕੌਣ ਕੌਣ ਹਨ ਇਹ ਸੱਤਅਧਿਕਾਰੀ

ਮਿਲੀ ਜਾਣਕਾਰੀ ਮੁਤਾਬਕ 2003 ਬੈਚ ਦੇ ਆਈ. ਏ. ਐਸ. ਅਧਿਕਾਰੀ (I. A. S. Officer) ਕਮਲ ਕਿਸ਼ੋਰ ਯਾਦਵ ਨੂੰ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਦੇ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ । ਆਈ. ਏ. ਐਸ. ਅਧਿਕਾਰੀ ਅਰਸ਼ਦੀਪ ਸਿੰਘ ਥਿੰਦ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ ।

ਇਸੇ ਤਰ੍ਹਾਂ ਆਈ. ਏ. ਐਸ. ਅਮਿਤ ਤਲਵਾੜ ਨੂੰ ਡਰੱਗ ਮਾਮਲਿਆਂ ਅਤੇ ਜਨਗਣਨਾ ਲਈ ਨੋਡਲ ਅਫਸਰ, ਆਈ. ਏ. ਐਸ. ਪਰਮਿੰਦਰ ਪਾਲ ਸਿੰਘ ਨੂੰ ਵਿਸ਼ੇਸ਼ ਸਕੱਤਰ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਆਈ. ਏ. ਐਸ. ਗੌਤਮ ਜੈਨ ਨੂੰ ਪੰਜਾਬ ਸਿਹਤ ਪ੍ਰਣਾਲੀ ਨਿਗਮ, ਆਈ. ਏ. ਐਸ. ਜਸਬੀਰ ਸਿੰਘ ਨੂੰ ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਅਤੇ ਆਈ. ਏ. ਐਸ. ਅਧਿਕਾਰੀ ਪੱਲਵੀ ਮਿਸ਼ਰਾ ਨੂੰ ਐਸ. ਡੀ. ਐਮ. ਕਲਾਨੌਰ ਨਿਯੁਕਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here