ਕੋਚੀ `ਚ ਚਾਕੂ ਦੀ ਨੋਕ `ਤੇ ਔਰਤ ਦੇ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

0
40
Arrest

ਕੋਚੀ, 9 ਮਈ 2026 : ਕੋਚੀ (Kochi) ਦੇ ਏਰਨਾਕੁਲਮ ਜੰਕਸ਼ਨ ਰੇਲਵੇ ਸਟੇਸ਼ਨ ਨੇੜੇ ਇਕ ਔਰਤ ਦਾ ਸੈਕਸ ਸ਼ੋਸ਼ਣ (Sexual abuse) ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਿਰੂਵਨੰਤਪੁਰਮ ਜਿਲੇ ਦੇ ਵਰਕਾਲਾ ਦੇ ਰਹਿਣ ਵਾਲੇ ਦਾਨਿਸ਼ (26) ਅਤੇ ਕੋਲਮ ਜਿਲੇ ਦੇ ਪਰਾਵਰ ਦੇ ਰਹਿਣ ਵਾਲੇ ਰਾਹੁਲ (39) ਵਜੋਂ ਹੋਈ ਹੈ । ਮੁੱਖ ਮੁਲਜ਼ਮ (Main accused) ਸੰਜੇ ਦੀ ਭਾਲ ਕੀਤੀ ਜਾ ਰਹੀ ਹੈ ।

ਕਦੋਂ ਵਾਪਰੀ ਘਟਨਾ

ਪੁਲਸ ਅਨੁਸਾਰ ਇਹ ਘਟਨਾ 5 ਮਈ ਦੀ ਰਾਤ ਨੂੰ ਉਦੋਂ ਵਾਪਰੀ ਜਦੋਂ ਪੀੜਤਾ ਏਰਨਾਕੁਲਮ ਜੰਕਸ਼ਨ ਨੇੜੇ ਇਕ ਬੰਦ ਹੋਟਲ ਕੋਲ ਆਪਣੇ ਦੋਸਤ ਨਾਲ ਗੱਲ ਕਰ ਰਹੀ ਸੀ । 3 ਮੁਲਜ਼ਮ ਉਨ੍ਹਾਂ ਕੋਲ ਪਹੁੰਚੇ ਤੇ ਔਰਤ ਦੇ ਦੋਸਤ ‘ਤੇ ਹਮਲਾ ਕਰ ਦਿੱਤਾ । ਉਨ੍ਹਾਂ ਚਾਕੂ ਦੀ ਨੋਕ ‘ਤੇ ਔਰਤ ਦਾ ਸੈਕਸ ਸ਼ੋਸ਼ਣ ਕੀਤਾ ।

LEAVE A REPLY

Please enter your comment!
Please enter your name here