Home Blog Page 289

ਅਸ਼ਲੀਲ ਕੰਟੈਂਟ `ਤੇ ਸਖ਼ਤੀ ਕਾਰਨ `ਐਕਸ` ਨੇ ਲਾਗੂ ਕੀਤੇ ਨਵੇਂ ਸੁਰੱਖਿਆ ਨਿਯਮ

0
Social Media X

ਨਵੀਂ ਦਿੱਲੀ, 16 ਜਨਵਰੀ 2026 : ਸੋਸ਼ਲ ਮੀਡੀਆ ਪਲੇਟਫਾਰਮ `ਐਕਸ`(Social media platform `X`) ਨੇ ਅਸ਼ਲੀਲ ਤੇ ਇਤਰਾਜ਼ਯੋਗ ਕੰਟੈਂਟ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਪਣੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ ।

ਨਵੇਂ ਨਿਯਮਾਂ ਤਹਿਤ ਇਤਰਾਜਯੋਗ ਕੱਪੜਿਆਂ ਵਿਚ ਫੋੋਟੋਆਂ ਨੂੰ ਐਡਿਟ ਕਰਨ ਤੇ ਹੋਵੇਗੀ ਮੁਕੰਮਲ ਪਾਬੰਦੀ

ਕੰਪਨੀ ਨੇ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) (ਏ. ਆਈ.) ਚੈਟਬੋਟ `ਗੋਕ`ਲਈ ਨਵੇਂ ਸੁਰੱਖਿਆ ਨਿਯਮ (New safety rules) ਲਾਗੂ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਖਪਤਕਾਰ ਦੀ ਸੁਰੱਖਿਆ (Consumer protection) ਨੂੰ ਯਕੀਨੀ ਬਣਾਉਣਾ ਅਤੇ ਕਾਨੂੰਨੀ ਵਿਵਸਥਾਵਾਂ ਦੀ ਪਾਲਣਾ ਕਰਨਾ ਹੈ । ਨਵੇਂ ਨਿਯਮਾਂ ਤਹਿਤ ਅਸਲੀ ਲੋਕਾਂ ਦੀਆਂ ਇਤਰਾਜ਼ਯੋਗ ਕੱਪੜਿਆਂ ਵਿਚ ਫੋਟੋਆਂ ਨੂੰ ਐਡਿਟ ਕਰਨ `ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ । ਇਹ ਪਾਬੰਦੀ ਸਾਰੇ ਖਪਤਕਾਰਾਂ `ਤੇ ਲਾਗੂ ਹੋਵੇਗੀ, ਭਾਵੇਂ ਉਹ ਪੇਡ ਹੋਣ ਜਾਂ ਅਨਪੇਡ। ਦੂਜੇ ਪਾਸੇ `ਗੋਕ` ਰਾਹੀਂ ਫੋਟੋਆਂ ਬਣਾਉਣ ਤੇ ਐਡਿਟ ਕਰਨ ਦੀ ਸਹੂਲਤ ਹੁਣ ਸਿਰਫ਼ ਪੇਡ ਖਪਤਕਾਰਾਂ ਤੱਕ ਹੀ ਸੀਮਤ ਕਰ ਦਿੱਤੀ ਗਈ ਹੈ ।

ਟੂਲ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਵਿਚ ਮਿਲੇਗੀ ਮਦਦ

`ਐਕਸ` ਨੇ ਦੱਸਿਆ ਕਿ ਇਸ ਕਦਮ ਨਾਲ ਟੂਲ ਦੀ ਦੁਰਵਰਤੋਂ ਨੂੰ ਰੋਕਣ ਅਤੇ ਗਲਤ ਇਸਤੇਮਾਲ (Misuse) ਕਰਨ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣ ਵਿਚ ਮਦਦ ਮਿਲੇਗੀ । ਇਸ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਜਾਂ ਖੇਤਰਾਂ ਵਿਚ ਅਜਿਹਾ ਕੰਟੈਂਟ ਕਾਨੂੰਨੀ ਤੌਰ `ਤੇ ਪਾਬੰਦੀਸ਼ੁਦਾ ਹੈ, ਉੱਥੇ ਜੀਓ-ਬਲਾਕਿੰਗ ਲਾਗੂ ਕੀਤੀ ਗਈ ਹੈ ਤਾਂ ਜੋ ਖਪਤਕਾਰ ਬਿਕਨੀ, ਅੰਡਰਵੀਅਰ ਜਾਂ ਇਸੇ ਤਰ੍ਹਾਂ ਦੇ ਇਤਰਾਜ਼ਯੋਗ ਕੱਪੜਿਆਂ ਵਿਚ ਅਸਲੀ ਲੋਕਾਂ ਦੀਆਂ ਫੋਟੋਆਂ ਨਾ ਬਣਾ ਸਕਣ ।

Read more : ‘ਐਕਸ’ ਨੇ ਗ਼ਲਤੀ ਮੰਨਦਿਆਂ ਦਿੱਤਾ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ ਦਾ ਭਰੋਸਾ

ਹਰਦੋਈ `ਚ ਰੇਲਵੇ ਟਰੈਕ `ਤੇ ਮਿਲੀਆਂ ਨੌਜਵਾਨ ਅਤੇ ਮੁਟਿਆਰ ਦੀਆਂ ਲਾਸ਼ਾਂ

0
Railway Track

ਹਰਦੋਈ, 16 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਹਰਦੋਈ ਜਿ਼ਲੇ (Hardoi District) `ਚ ਹਰਦੋਈ ਸਟੇਸ਼ਨ ਦੇ ਕੋਲ ਰੇਲਵੇ ਟਰੈਕ (Railway track) ਦੇ ਨੇੜੇ ਇਕ ਨੌਜਵਾਨ ਅਤੇ ਮੁਟਿਆਰ ਦੀਆਂ ਬੁਰੀ ਤਰ੍ਹਾਂ ਖਰਾਬ ਹੋਈਆਂ ਲਾਸ਼ਾਂ ਮਿਲਣ ਨਾਲ ਇਲਾਕੇ `ਚ ਸਨਸਨੀ ਫੈਲ ਗਈ । ਪੁਲਸ ਹੁਣ ਇਸ ਦੀ ਹਾਦਸਾ, ਖ਼ੁਦਕੁਸ਼ੀ ਜਾਂ ਕਿਸੇ ਹੋਰ ਸਾਜਿ਼ਸ਼ ਦੇ ਐਂਗਲ ਤੋਂ ਜਾਂਚ ਕਰ ਰਹੀ ਹੈ । ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ ।

ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ਤੇ ਪਹੁੰਚ ਲਾਸ਼ਾਂ ਲਈਆਂ ਕਬਜੇ ਵਿਚ

ਜਾਣਕਾਰੀ ਅਨੁਸਾਰ ਕੋਤਵਾਲੀ ਦਿਹਾਤੀ ਥਾਣੇ ਅਧੀਨ ਪੈਂਦੇ ਖਦਰਾ ਰੇਲਵੇ ਫਾਟਕ ਕੋਲ ਸਵੇਰੇ ਲੱਗਭਗ 3 ਵਜੇ ਲਾਸ਼ਾਂ (Corpses) ਮਿਲੀਆਂ । ਸਥਾਨਕ ਲੋਕਾਂ ਦੀ ਸੂਚਨਾ `ਤੇ ਮੌਕੇ `ਤੇ ਪਹੁੰਚੀ ਪੁਲਸ ਨੇ ਪਿੱਲਰ ਨੰਬਰ 1173 ਦੇ ਨੇੜਿਓਂ ਦੋਵੇਂ ਲਾਸ਼ਾਂ ਕਬਜ਼ੇ `ਚ ਲਈਆਂ । ਲਾਸ਼ਾਂ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਮੁੱਢਲੇ ਤੌਰ `ਤੇ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੌਤ ਟ੍ਰੇਨ ਦੀ ਲਪੇਟ `ਚ ਆਉਣ ਕਾਰਨ ਹੋਈ ਹੋ ਸਕਦੀ ਹੈ । ਮ੍ਰਿਤਕਾਂ ਦੀ ਉਮਰ ਕ੍ਰਮਵਾਰ ਲੱਗਭਗ 22 ਅਤੇ 25 ਸਾਲ ਦੱਸੀ ਜਾ ਰਹੀ ਹੈ ।

ਪੁਲਸ ਲਗਾ ਰਹੀ ਹੈ ਘਟਨਾਕ੍ਰਮ ਪਿੱਛੇ ਕੀ ਰਿਹਾ ਕਾਰਨ

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ `ਤੇ ਸੀ. ਓ. ਸਿਟੀ ਅੰਕਿਤ ਮਿਸ਼ਰਾ ਅਤੇ ਵਧੀਕ ਪੁਲਸ ਕਪਤਾਨ ਪੱਛਮੀ ਮਾਰਤੰਡ ਪ੍ਰਕਾਸ਼ ਸਿੰਘ ਵੀ ਪਹੁੰਚੇ ਅਤੇ ਨਿਰੀਖਣ ਕੀਤਾ । ਮਾਰਤੰਡ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਨੂੰ ਤੁਰੰਤ ਮੌਕੇ `ਤੇ ਭੇਜਿਆ ਗਿਆ ਅਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ਹੈ । ਪੁਲਸ ਫਿਲਹਾਲ ਮ੍ਰਿਤਕਾਂ ਦੀ ਸ਼ਨਾਖ਼ਤ ਅਤੇ ਘਟਨਾਕ੍ਰਮ ਦੇ ਪਿੱਛੇ ਦੀ ਵਜ੍ਹਾ ਪਤਾ ਲਾਉਣ `ਚ ਜੁਟੀ ਹੈ ।

Read more : ਹਰਦੋਈ ‘ਚ ਦਰੱਖਤ ਨਾਲ ਲਟਕਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ‘ਚ ਸਨਸਨੀ

ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ ਕੈਨੇਡਾ ਦੇ ਜੰਗਲਾਂ ਵਿਚੋਂ

0
Simranjeet Sandhu

ਜੰਡਿਆਲਾ ਗੁਰੂ, 16 ਜਨਵਰੀ 2026 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ (Canada) ਦੇ ਜੰਗਲਾਂ ਵਿਚੋਂ ਕੈਨੇਡੀਅਨ ਪੁਲਸ ਨੂੰ ਗੋਲੀਆਂ ਨਾਲ ਛੱਲੀ ਕੀਤੀ ਲਾਸ਼ (Corpse) ਬਰਾਮਦ ਹੋਈ ਹੈ ।

ਕੌਣ ਹੈ ਇਹ ਨੌਜਵਾਨ ਜਿਸਦੀ ਲਾਸ਼ ਕੈਨੇਡਾ ਵਿਖੇ ਹੈ ਮਿਲੀ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦੀ ਕੈਨੇਡੀਅਨ ਪੁਲਸ (Canadian Police) ਨੂੰ ਜੰਗਲਾਂ ਵਿਚ ਗੋਲੀ ਲੱਗੀ ਬਾਡੀ ਮਿਲੀ ਹੈ ਪੰਜਾਬ ਦੇ ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਦੇਵੀਦਾਸਪੁਰਾ ਦਾ ਰਹਿਣ ਵਾਲਾ ਹੈ । ਜਾਣਕਾਰੀ ਮੁਤਾਬਕ ਨੌਜਵਾਨ ਦਾ ਨਾਮ ਸਿਮਰਨਜੀਤ ਸਿੰਘ ਸੰਧੂ ਹੈ ਤੇ ਉਹ 2023 ਵਿਚ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਮੌਤ ਦੇ ਘਾਟ ਉਤਰੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਪੁਲਸ ਵਲੋਂ ਫੋਨ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਸਿਮਰਨਜੀਤ ਸਿੰਘ ਸੰਧੂ (Simranjit Singh Sandhu) ਦੀ ਲਾਸ਼ ਉਨ੍ਹਾਂ ਨੂੰ ਕੈਨੇਡਾ ਦੇ ਜੰਗਲਾਂ ਵਿਚੋਂ ਮਿਲੀ ਹੈ ਅਤੇ ਉਸਨੂੰ ਅਣਪਛਾਤੇ ਵਿਅਕਤੀਆਂ (Unknown persons) ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ।

Read More : 22 ਸਾਲਾ ਅਰਮਾਨ ਚੌਹਾਨ ਦੀ ਹੋਈ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ

ਚੀਨੀ ਵੀਜ਼ਾ ਘਪਲੇ ਮਾਮਲੇ ਵਿਚ ਆਇਆ ਨਵਾਂ ਮੋੜ

0
Karti Chidambaram

ਨਵੀਂ ਦਿੱਲੀ, 16 ਜਨਵਰੀ 2026 : ਕਾਂਗਰਸ ਸੰਸਦ ਮੈਂਬਰ (Congress MP) ਕਾਰਤੀ ਚਿਦਾਂਬਰਮ ਨੇ ਕਥਿਤ ਚੀਨੀ ਵੀਜ਼ਾ ਘਪਲੇ `ਚ ਉਨ੍ਹਾਂ ਦੇ ਖਿ਼ਲਾਫ਼ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਸਾਜਿ਼ਸ਼ ਦੇ ਦੋਸ਼ ਤੈਅ (Charges framed) ਕੀਤੇ ਜਾਣ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਹਾਈ ਕੋਰਟ (Delhi High Court) ਦਾ ਰੁਖ਼ ਕੀਤਾ ।

ਦਿੱਲੀ ਹਾਈਕੋਰਟ ਵਿਚ ਹੁਣ ਸੁਣਵਾਈ ਹੋਵੇਗੀ 19 ਨੂੰ

ਇਸ ਪੂਰੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਕਰ ਰਹੀ ਹੈ । ਚਿਦਾਂਬਰਮ ਦੀ ਪਟੀਸ਼ਨ ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਅਦਾਲਤ `ਚ ਸੂਚੀਬੱਧ ਕੀਤੀ ਗਈ ਹੈ ਅਤੇ ਇਸ `ਤੇ ਸੁਣਵਾਈ 19 ਜਨਵਰੀ ਨੂੰ ਹੋਵੇਗੀ । ਸੀ. ਬੀ. ਆਈ. (C. B. I.) ਨੇ ਅਕਤੂਬਰ 2024 `ਚ ਕਾਰਤੀ ਚਿਦਾਂਬਰਮ ਅਤੇ ਹੋਰਾਂ ਦੇ ਖ਼ਿਲਾਫ਼ ਸਾਲ 2011 `ਚ ਬਿਜਲੀ ਕੰਪਨੀ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ. ਐੱਸ. ਪੀ. ਐੱਲ.) ਲਈ ਚੀਨੀ ਨਾਗਰਿਕਾਂ ਨੂੰ ਵੀਜ਼ੇ ਦੀ ਸਹੂਲਤ ਦੇਣ `ਚ ਕਥਿਤ ਰਿਸ਼ਵਤਖੋਰੀ (Bribery) ਦੇ ਮਾਮਲੇ `ਚ ਦੋਸ਼ ਪੱਤਰ ਦਾਖ਼ਲ ਕੀਤਾ ਸੀ । 2011 `ਚ ਕਾਰਤੀ ਦੇ ਪਿਤਾ ਪੀ. ਚਿਦਾਂਬਰਮ ਕੇਂਦਰੀ ਗ੍ਰਹਿ ਮੰਤਰੀ ਸਨ ।

Read More : ਜ਼ਮੀਨ ਬਦਲੇ ਨੌਕਰੀ ਘਪਲੇ ਵਿਚ ਲਾਲੂ ਪਰਿਵਾਰ ਸਮੇਤ 41 ਖ਼ਿਲਾਫ਼ ਦੋਸ਼ ਤੈਅ

ਮੁੱਖ ਮੰਤਰੀ ਨਾਇਬ ਸੈਣੀ ਨੇ ਕਰਵਾਇਆ ਦਿੱਗਜਾਂ ਨੂੰ ਭਾਜਪਾ ਵਿਚ ਸ਼ਾਮਲ

0
BJP

ਚੰਡੀਗੜ੍ਹ, 16 ਜਨਵਰੀ 2026 : ਸਿਆਸੀ ਗਲਿਆਰਿਆਂ ਦੀ ਕੌਮੀ ਪਾਰਟੀ ਭਾਰਤੀ ਜਨਤਾ ਪਾਰਟੀ (Bharatiya Janata Party) ਵਿਚ ਅੱਜ 2027 ਵਿਧਾਨ ਸਭਾ ਚੋਣਾਂ ਦੇ ਚਲਦਿਆਂ ਕਈ ਦਿੱਗਜਾਂ ਨੇ ਭਾਜਪਾ ਵਿਚ ਸ਼ਮੂਲੀਅਤ ਕੀਤੀ ।

ਕਿਸ ਕਿਸ ਨੇ ਕੀਤੀ ਭਾਜਪਾ ਵਿਚ ਸ਼ਮੂਲੀਅਤ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਵਲੋਂ ਅੱਜ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਪੰਜਾਬ ਵਿੱਚ ਲਗਾਤਾਰ ਵਿਸਥਾਰ ਕਰਨ ਦੇ ਚਲਦਿਆਂ ਅੱਜ ਚੰਡੀਗੜ੍ਹ ਭਾਜਪਾ ਦਫ਼ਤਰ ਵਿਖੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਜਗਮੀਤ ਬਰਾੜ (Jagmeet Brar) ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ।ਇਥੇ ਹੀ ਬਸ ਨਹੀਂ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓ. ਐਸ. ਡੀ. ਓਂਕਾਰ ਸਿੱਧੂ ਅਤੇ ਸੀਨੀਅਰ ਅਕਾਲੀ ਆਗੂ ਚਰਨਜੀਤ ਬਰਾੜ ਅਤੇ ਜਗਮੀਤ ਬਰਾੜ ਦੇ ਭਰਾ ਰਿਪਜੀਤ ਸਿੰਘ ਵੀ ਪਾਰਟੀ ਵਿੱਚ ਸ਼ਾਮਲ ਹੋਏ ।

ਭਾਜਪਾ ਦਾ ਪਰਿਵਾਰ ਵਧਿਆ ਤੇ ਹੁਣ ਪੰਜਾਬ ਵੀ ਵਧੇਗਾ : ਸੈਣੀ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਦਾ ਪਰਿਵਾਰ ਵਧਿਆ ਹੈ ਹੁਣ ਉਸੇ ਤਰ੍ਹਾਂ ਪੰਜਾਬ ਵੀ ਵਧੇਗਾ । ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡਾ ਪਰਿਵਾਰ ਪੰਜਾਬ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ । ਅੱਜ ਭਾਜਪਾ ਵਿੱਚ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚ ਸਾਬਕਾ ਸੰਸਦ ਮੈਂਬਰ ਜਗਜੀਤ ਬਰਾੜ, ਸਾਬਕਾ ਵਿਧਾਇਕ ਰਿਪਜੀਤ ਬਰਾੜ, ਅਕਾਲੀ ਨੇਤਾ ਚਰਨਜੀਤ ਸਿੰਘ ਬਰਾੜ ਅਤੇ ਮੌਜੂਦਾ ਮੁੱਖ ਮੰਤਰੀ ਦੇ ਓ. ਐਸ. ਡੀ. ਓਂਕਾਰ ਸਿੰਘ ਸ਼ਾਮਲ ਹਨ । ਮੈਂ ਉਨ੍ਹਾਂ ਦਾ ਪੰਜਾਬ ਦੀ ਭਲਾਈ ਲਈ ਕਦਮ ਚੁੱਕਣ ਲਈ ਧੰਨਵਾਦ ਕਰਦਾ ਹਾਂ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਡਰ 2014 ਤੋਂ ਪਹਿਲਾਂ ਲੋਕਾਂ ਦੇ ਮਨਾਂ ਵਿੱਚ ਮੌਜੂਦ ਸੀ । ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੁਰੱਖਿਅਤ ਕਰਨ ਲਈ ਕੰਮ ਕੀਤਾ ਹੈ, ਉਸੇ ਤਰ੍ਹਾਂ ਭਾਜਪਾ ਅੱਜ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਸਕਦੀ ਹੈ ।

ਸ਼ਾਮਲ ਹੋਈਆਂ ਸ਼ਖਸੀਅਤਾਂ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ : ਸੁਨੀਲ ਜਾਖੜ

ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਵਿਅਕਤੀਆਂ ਦੇ ਨਾਲ-ਨਾਲ ਪਾਰਟੀ ਦੇ ਵੀ ਹੋਏ ਵਿਸਥਾਰ ਤੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜੋ ਸ਼ਖਸੀਅਤਾਂ ਸ਼ਾਮਲ ਹੋਈਆਂ ਹਨ ਉਨ੍ਹਾਂ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ । ਇਨ੍ਹਾਂ ਚਾਰਾਂ ਨੇ ਲੋਕਾਂ ਦੇ ਦਿਲਾਂ `ਤੇ ਆਪਣੀ ਛਾਪ ਛੱਡੀ ਹੈ । ਜਾਖੜ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਚਿੰਤਤ ਹਨ ਕਿਉਂਕਿ ਕੋਈ ਵੀ ਸੁਰੱਖਿਅਤ ਨਹੀਂ ਹੈ । ਲੋਕ ਭਾਜਪਾ ਵੱਲ ਉਮੀਦ ਨਾਲ ਦੇਖ ਰਹੇ ਹਨ । ਉਨ੍ਹਾਂ ਕਿਹਾ ਕਿ ਭਾਜਪਾ ਹੀ ਇੱਕੋ ਇੱਕ ਪਾਰਟੀ ਹੈ ਜੋ ਮੌਜੂਦਾ ਸਥਿਤੀ ਵਿੱਚ ਸੂਬੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲ ਸਕਦੀ ਹੈ । ਹੁਣ ਮੁੱਖ ਮੰਤਰੀ ਦਾ ਅਹੁਦਾ ਵੀ ਗਿਰਵੀ ਰੱਖਿਆ ਗਿਆ ਹੈ ।

Read More : ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਟੇਕਿਆ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ

ਪ੍ਰੇਮੀ ਨੂੰ ਫ਼ੋਨ ਕਰ ਕੇ ਪਹਿਲਾਂ ਬੁਲਾਇਆ ਤੇ ਫਿਰ ਗਲਾ ਘੁੱਟ ਕੇ ਕਰ ਦਿੱਤਾ ਕਤਲ

0
Murder

ਬਦਾਯੂੰ, 16 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਬਦਾਯੂੰ ਜਿ਼ਲੇ `ਚ ਦਾਤਾਗੰਜ ਕੋਤਵਾਲੀ ਖੇਤਰ ਦੇ ਨਗਲਾ ਬਸੇਲਾ ਪਿੰਡ `ਚ ਪੁਰਸ਼ੋਤਮ (22) ਦੀ ਲਾਸ਼ ਦਰੱਖਤ ਨਾਲ ਫਾਹੇ `ਤੇ ਲਟਕਦੀ ਮਿਲੀ ਹੈ ।

ਪ੍ਰੇਮ ਸਬੰਧਾਂ ਕਾਰਨ ਕਤਲ ਕਰਨ ਦਾ ਪਰਿਵਾਰਕ ਮੈਂਬਰਾਂ ਲਗਾਇਆ ਦੋਸ਼

ਪਰਿਵਾਰ ਵਾਲਿਆਂ ਨੇ ਪ੍ਰੇਮ-ਸਬੰਧਾਂ ਕਾਰਨ ਕਤਲ (Murder) ਕਰਨ ਦਾ ਦੋਸ਼ ਲਾਇਆ ਹੈ । ਦੋਸ਼ ਹੈ ਕਿ ਨੌਜਵਾਨ ਨੂੰ ਉਸ ਦੀ ਭੂਆ ਦੇ ਘਰੋਂ ਫ਼ੋਨ ਕਰ ਕੇ ਬੁਲਾਇਆ ਗਿਆ ਅਤੇ ਉਸ ਦਾ ਗਲਾ ਘੁੱਟ (Strangulation) ਕੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ । ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪੁਰਸ਼ੋਤਮ ਦਾ ਪਿੰਡ ਦੀ ਹੀ ਆਪਣੀ ਜਾਤੀ ਦੀ ਮੁਟਿਆਰ ਨਾਲ ਪ੍ਰੇਮ-ਸਬੰਧ ਚੱਲ ਰਿਹਾ ਸੀ । ਕਈ ਵਾਰ ਮੁਟਿਆਰ ਉਨ੍ਹਾਂ ਦੇ ਘਰ ਵੀ ਆ ਚੁੱਕੀ ਸੀ ।

ਪੁਰਸ਼ੋਤਮ ਰਹਿ ਰਿਹਾ ਸੀ ਲਗਭਗ 15 ਦਿਨਾਂ ਤੋਂ ਮੁਟਿਆਰ ਦੇ ਘਰ

ਲੱਗਭਗ 15 ਦਿਨਾਂ ਤੋਂ ਪੁਰਸ਼ੋਤਮ (Purushottam) ਮੁਟਿਆਰ ਦੇ ਘਰ ਰਹਿ ਰਿਹਾ ਸੀ । ਬੁੱਧਵਾਰ ਸ਼ਾਮ ਲੱਗਭਗ 7 ਵਜੇ ਉਸ ਦੇ ਮੋਬਾਈਲ `ਤੇ ਕਿਸੇ ਦਾ ਫ਼ੋਨ ਆਇਆ, ਜਿਸ ਤੋਂ ਬਾਅਦ ਉਹ ਖਾਣਾ ਖਾਣ ਤੋਂ ਬਾਅਦ ਘਰੋਂ ਨਿਕਲ ਗਿਆ । ਦੇਰ ਤੱਕ ਵਾਪਸ ਨਾ ਪਰਤਣ `ਤੇ ਪਰਿਵਾਰ ਵਾਲੇ ਸੰਪਰਕ ਕਰਨ ਦੀ ਕੋਸਿ਼ਸ਼ ਕਰਦੇ ਰਹੇ ਪਰ ਫ਼ੋਨ `ਤੇ ਸਿਰਫ਼ ਘੰਟੀ ਜਾਂਦੀ ਰਹੀ ਅਤੇ ਰਾਤ ਲੱਗਭਗ 9 ਵਜੇ ਮੋਬਾਈਲ ਬੰਦ ਹੋ ਗਿਆ । ਸਵੇਰੇ ਲੱਗਭਗ 6 ਵਜੇ ਮੋਬਾਈਲ ਚਾਲੂ ਹੋਣ `ਤੇ ਪੁਰਸ਼ੋਤਮ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਮਿਲੀ ਕਿ ਉਸ ਦੀ ਲਾਸ਼ ਨਿੰਮ ਦੇ ਦਰੱਖਤ `ਤੇ ਫਾਹੇ (Hang on a tree) ਨਾਲ ਲਟਕ ਰਹੀ । ਪਰਿਵਾਰ ਨੇ ਖ਼ਦਸ਼ਾ ਪ੍ਰਗਟਾਇਆ ਕਿ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਦਰੱਖਤ ਨਾਲ ਲਟਕਾਇਆ ਗਿਆ ਹੈ ।

Read More : ਫਤਹਿਪੁਰ `ਚ ਕਿਸਾਨ ਦੀ ਧੌਣ ਵੱਢ ਕੇ ਕੀਤਾ ਕਤਲ

ਗੁਰਦਾਸਪੁਰ ਤੇ ਮੁਕਤਸਰ ਦੇ ਡੀ. ਸੀ. ਦਫ਼ਤਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
bomb threats

ਗੁਰਦਾਸਪੁਰ, 16 ਜਨਵਰੀ 2026 : ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਲਗਾਤਾਰ ਕਦੇ ਕੁੱਝ ਤੇ ਕਦੇ ਕੁੱਝ ਨੂੰ ਬੰਬ ਨਾਲ ਉਡਾਉਣ (Bomb Threat) ਦੀਆਂ ਧਮਕੀਆਂ ਈਮੇਲ ਰਾਹੀਂ ਮੈਸੇਜ ਭੇਜ ਕੇ ਦਿੱਤੀਆਂ ਜਾ ਰਹੀਆਂ ਹਨ ।

ਹੁਣ ਕਿਹੜੇ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਈਮੇਲ ਭੇਜ ਕੇ ਕਦੇ ਸਕੂਲਾਂ, ਕਦੇ ਅਦਾਲਤਾਂ, ਕਦੇ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਚਲਦਿਆਂ ਹੁਣ ਪੰਜਾਬ ਦੇ ਡੀ. ਸੀ. ਦਫ਼ਤਰਾਂ (D. C. Offices) ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਜਿਸਦੇ ਚਲਦਿਆਂ ਧਮਕੀ ਤੋਂ ਬਾਅਦ ਗੁਰਦਾਸਪੁਰ ਅਤੇ ਮੁਕਤਸਰ ਦੇ ਡੀ. ਸੀ. ਦਫ਼ਤਰਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਹੈ । ਧਮਕੀ ਦੇ ਚਲਦਿਆਂ ਮੌਕੇ ‘ਤੇ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਕਰਨ ਦੇ ਨਾਲ-ਨਾਲ ਪੂਰੇ ਦਫ਼ਤਰੀ ਕੰਪਲੈਕਸ ਨੂੰ ਵੀ ਸੀਲ ਕੀਤਾ ਗਿਆ ਹੈ ।

ਵਿਸਫੋਟਕ ਪਦਾਰਥ ਦੀ ਜਾਂਚ ਲਈ ਪੁਲਸ ਵਲੋਂ ਸਨਿਫਰ ਕੁੱਤਿਆਂ ਲਈ ਜਾ ਰਹੀ ਹੈ ਮਦਦ

ਪੁਲਸ ਵਲੋਂ ਧਮਕੀ ਦੀ ਜਾਂਚ ਦੇ ਚਲਦਿਆਂ ਬੰਬ ਦੀ ਭਾਲ (Bomb search) ਲਈ ਸਨਿਫਰ ਕੁੱਤਿਆਂ (Sniffer dogs) ਦੀ ਵਰਤੋਂ ਕੀਤੀ ਜਾ ਰਹੀ ਹੈ । ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਈਮੇਲ ਪਾਕਿਸਤਾਨੀ ਸੰਗਠਨ ਆਈ. ਐਸ. ਕੇ. ਪੀ. ਦੇ ਨਾਮ ‘ਤੇ ਭੇਜਿਆ ਗਿਆ ਸੀ । ਅਧਿਕਾਰੀਆਂ ਨੇ ਅਜੇ ਤੱਕ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਜਾਂਚ ਤੋਂ ਬਾਅਦ ਪੁਲਸ ਇਸ ਮਾਮਲੇ ‘ਤੇ ਰਸਮੀ ਤੌਰ ‘ਤੇ ਟਿੱਪਣੀ ਕਰੇਗੀ ।

Read More : ਬਿਹਾਰ `ਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮ੍ਰਿਤਕ ਮੰਨੀ ਜਾ ਰਹੀ ਬਜ਼ੁਰਗ ਮਹਿਲਾ ਅੰਤਿਮ ਸਸਕਾਰ ਤੋਂ ਪਹਿਲਾਂ ਹੋਈ ਜਿਊਂਦੀ

0
Elderly woman

ਨਾਗਪੁਰ, 16 ਜਨਵਰੀ 2026 : ਭਾਰਤ ਦੇਸ਼ ਦੇ ਨਾਗਪੁਰ ਜ਼ਿਲ੍ਹੇ (Nagpur District) ਦੇ ਰਾਮਟੇਕ ਕਸਬੇ ਵਿਚ ਮ੍ਰਿਤਕ ਮੰਨੀ ਜਾ ਰਹੀ 103 ਸਾਲਾ ਔਰਤ ਗੰਗਾਬਾਈ ਸਾਵਜੀ ਸਖਾਰੇ (Gangabai Savji Sakhara) ਦੇ ਜਿਊਂਦਾ ਹੋਣ ਬਾਰੇ ਪਤਾ ਲੱਗਿਆ ਹੈ ।

ਕਿਵੇਂ ਪਤਾ ਲੱਗਿਆ ਮਹਿਲਾ ਦੇ ਜਿਊਂਦਾ ਹੋਣ ਬਾਰੇ

ਉਮਰ ਵਿਚ 103 ਸਾਲਾਂ (103 years) ਦੀ ਮੰਨੀ ਜਾ ਰਹੀ ਮਹਿਲਾ ਜਿਸਨੂੰ ਮਰਿਆ (Dead) ਮਨ ਲਿਆ ਗਿਆ ਸੀ ਨੇ ਅਪਣੇ ਅੰਤਮ ਸਸਕਾਰ ਤੋਂ ਕੁੱਝ ਘੰਟੇ ਪਹਿਲਾਂ ਹੀ ਜਦੋਂ ਆਪਣੀਆਂ ਉਂਗਲਾਂ ਹਿਲਾਉਣੀਆਂ ਸ਼ੁਰੂ ਕਰ ਦਿਤੀਆਂ ਤਾਂ ਜਾ ਕੇ ਕਿਧਰੇ ਇਹ ਪਤਾ ਲੱਗਿਆ ਕਿ ਕਿ ਉਹ ਜ਼ਿੰਦਾ ਹੈ ।

ਦੋ ਮਹੀਨਿਆਂ ਤੋਂ ਬਿਮਾਰ ਸਨ ਗੰਗਾਬਾਈ

ਮਹਿਲਾ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਬਜ਼ੁਰਗ ਮਹਿਲਾ (Elderly woman) ਜੋ ਕਿ ਪਿਛਲੇ ਦੋ ਮਹਨਿਆਂ ਤੋਂ ਸਿਰਫ਼ ਬਿਮਾਰ ਹੀ ਨਹੀਂ ਸਨ ਬਲਕਿ ਬਿਸਤਰੇ ਤੇ ਹੀ ਸਨ ਦੇ ਸਰੀਰ ਨੇ 12 ਜਨਵਰੀ ਨੂੰ ਜਵਾਬ ਦੇਣਾ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਮੰਨਿਆਂ ਗਿਆ ਸੀ ਅਤੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਮਾਤਾ ਦੇ ਸਰੀਰ ਵਿਚ ਸਸਕਾਰ ਤੋਂ ਪਹਿਲਾਂ ਹੀ ਹਰਕਤ ਹੋਣ ਕਾਰਨ ਪਤਾ ਲੱਗਿਆ ਕਿ ਉਹ ਤਾਂ ਜਿਊਂਦੇ ਹਨ ।

ਪੋਤੇ ਨੇ ਲੱਤਾਂ ਹਿਲਦੇ ਦੇਖ ਮਾਰੀਆਂ ਚੀਕਾਂ

ਬਿਰਧ ਮਹਿਲਾ ਦੇ ਪੋਤੇ ਰਾਕੇਸ਼ ਸਖਾਰੇ ਨੇ ਕਿਹਾ ਕਿ ਉਸਨੇ ਜਦੋਂ ਦਾਦੀ ਦੀਆਂ ਲੱਤਾਂ ਨੂੰ ਹਿਲਦੇ ਦੇਖਿਆ ਤਾਂ ਉਹ ਮਦਦ ਲਈ ਚੀਕਿਆ । ਜਦੋਂ ਅਸੀਂ ਉਸਦੇ ਨੱਕ ਤੋਂ ਰੂੰ ਕੱਢੀ ਤਾਂ ਉਹ ਜ਼ੋਰ-ਜ਼ੋਰ ਨਾਲ ਸਾਂਹ ਲੈਣ ਲੱਗ ਪਈ ।

Read More : ਪੋਤੇ ਨੇ ਕੀਤਾ ਦਾਦਾ ਤੇ ਦਾਦੀ ਦਾ ਦੋਸਤਾਂ ਨਾਲ ਮਿਲ ਕੇ ਕਤਲ

ਸੋਨਾਲੀਕਾ ਟ੍ਰੈਕਟਰਜ਼ ਨੇ ਪੂਰੇ ਕੀਤੇ 30 ਸਾਲ

0
Sonalika Tractors

ਚੰਡੀਗੜ੍ਹ, 16 ਜਨਵਰੀ 2026 : ਸੋਨਾਲੀਕਾ ਟ੍ਰੈਕਟਰਜ਼ (Sonalika Tractors) ਜਿਸ ਨੇ ਭਾਰਤੀ ਕਿਸਾਨਾਂ ਨਾਲ ਸਾਂਝੇਦਾਰੀ ਦੇ 30 ਸਾਲ ਪੂਰੇ ਕਰ ਲਏ ਹਨ ਅੱਜ ਦੇ ਸਮੇਂ ਵਿਚ ਇਕ ਗਲੋਬਲ ਕਾਰੋਬਾਰ ਦਾ ਇਕ ਸਮੂਹ ਬਣ ਚੁੱਕੀ ਹੈ ।

ਕਿਥੋਂ ਸ਼ੁਰੂ ਹੋਈ ਸੀ ਇਹ ਕੰਪਨੀ

ਸੋਨਾਲੀਕਾ ਟ੍ਰੈਕਟਰਜ ਜੋ ਕਿ ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ ਤੋਂ ਸ਼ੁਰੂ ਹੋਈ ਸੀ ਅੱਜ ਇਹ ਕੰਪਨੀ 1.1 ਅਰਬ ਅਮਰੀਕੀ ਡਾਲਰ ਦਾ ਗਲੋਬਲ ਕਾਰੋਬਾਰ (Global business) ਬਣ ਚੁੱਕੀ ਹੈ । ਸੋਨਾਲੀਕਾ ਭਾਰਤ ਦੀ ਤੀਜੀ ਸਭ ਤੋਂ ਵੱਡੀ ਟੈਕਟਰ ਨਿਰਮਾਤਾ, ਦੇਸ਼ ਦੀ ਨੰਬਰ-1 ਟੈਕਟਰ ਐਕਸਪੋਰਟਰ ਅਤੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਟ੍ਰੈਕਟਰ ਕੰਪਨੀ (Tractor company) ਹੈ ।

ਸੋਨਾਲੀਕਾ 150 ਤੋਂ ਵਧ ਦੇਸ਼ਾਂ ਵਿਚ 2 ਹਜ਼ਾਰ ਤੋਂ ਜਿ਼ਆਦਾ ਮਾਡਲ ਨਾਲ ਹੈ ਮੌਜੂਦ

ਐੱਲ. ਡੀ. ਮਿੱਤਲ ਵੱਲੋਂ ਸਥਾਪਤ ਕੰਪਨੀ ਨੇ ਕਿਸਾਨ-ਕੇਂਦਰਿਤ ਤਕਨੀਕ, ਵਰਟੀਕਲ ਇੰਟੀਗੇਸ਼ਨ ਅਤੇ ਇਨ-ਹਾਊਸ ਮੈਨੂਫੈਕਚਰਿੰਗ `ਤੇ ਜ਼ੋਰ ਦਿੱਤਾ । ਅੱਜ ਸੋਨਾਲੀਕਾ 150 ਤੋਂ ਵੱਧ ਦੇਸ਼ਾਂ `ਚ 2,000 ਤੋਂ ਜਿਆਦਾ ਮਾਡਲਜ਼ ਨਾਲ ਮੌਜੂਦ ਹੈ । ਕੰਪਨੀ ਦੀ ਪਾਰਦਰਸ਼ੀ ਮੁੱਲ ਨੀਤੀ, ਮਜ਼ਬੂਤ ਸਰਵਿਸ ਨੈੱਟਵਰਕ ਅਤੇ ਖੇਤਰ-ਵਿਸ਼ੇਸ਼ ਨਵੀਨਤਾਵਾਂ ਨੇ ਕਿਸਾਨਾਂ ਦਾ ਭਰੋਸਾ ਵਧਾਇਆ ਅਤੇ ਸੋਨਾਲੀਕਾ ਨੂੰ. ਗਲੋਬਲ ਪਛਾਣ ਦਿਵਾਈ ।

Read More : ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ

ਬੈਂਕ ਧੋਖਾਦੇਹੀ ਮਾਮਲੇ ਵਿਚ ਸੀ. ਬੀ. ਆਈ. ਨੇ ਮਾਰੇ ਛਾਪੇ

0
CBI raid

ਕੋਲਕਾਤਾ, 16 ਜਨਵਰੀ 2026 : ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) (C. B. I.) ਦੇ ਅਧਿਕਾਰੀਆਂ ਨੇ ਬੈਂਕ ਧੋਖਾਦੇਹੀ (Bank fraud) ਮਾਮਲੇ `ਚ ਵੀਰਵਾਰ ਨੂੰ ਕੋਲਕਾਤਾ ਦੇ ਕਈ ਇਲਾਕਿਆਂ ਵਿਚ ਛਾਪੇਮਾਰੀ (Raid) ਕੀਤੀ ।

ਜਾਂਚ ਏਜੰਸੀ ਦੀਆਂ 5 ਟੀਮਾਂ ਛਾਪੇਮਾਰੀ ਦੀ ਮੁਹਿੰਮ ਚਲਾ ਰਹੀਆਂ ਹਨ : ਅਧਿਕਾਰੀ

ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਨਿਊ ਅਲੀਪੁਰ ਇਲਾਕੇ ਵਿਚ ਇਕ ਕਾਰੋਬਾਰੀ ਦੀ ਰਿਹਾਇਸ਼ ਅਤੇ ਸ਼ਹਿਰ ਦੇ ਨੇੜੇ ਨਿਊ ਟਾਊਨ ਸਮੇਤ ਹੋਰ ਸਥਾਨਾਂ `ਤੇ ਛਾਪੇਮਾਰੀ ਕੀਤੀ ਗਈ । ਉਨ੍ਹਾਂ ਦੱਸਿਆ ਕਿ ਜਾਂਚ ਏਜੰਸੀ ਦੀਆਂ 5 ਟੀਮਾਂ ਛਾਪੇਮਾਰੀ ਦੀ ਮੁਹਿੰਮ ਚਲਾ ਰਹੀਆਂ ਹਨ । ਇਕ ਅਧਿਕਾਰੀ ਨੇ ਕਿਹਾ ਕਿ ਇਸ ਤਾਲਮੇਲ ਵਾਲੀ ਮੁਹਿੰਮ ਦਾ ਮਕਸਦ ਜਾਂਚ ਨਾਲ ਸਬੰਧਤ ਦਸਤਾਵੇਜ਼ੀ ਸਬੂਤ ਅਤੇ ਹੋਰ ਸਮੱਗਰੀ ਇਕੱਠੀ ਕਰਨਾ ਹੈ । ਮੁੱਢਲਾ ਮਕਸਦ ਵਿੱਤੀ ਧੋਖਾਦੇਹੀ (Financial fraud) ਵਿਚ ਕਥਿਤ ਤੌਰ `ਤੇ ਸ਼ਾਮਲ ਪੈਸੇ ਦੇ ਫਲੋਅ ਅਤੇ ਇਸ ਦੀ ਅੰਤਿਮ ਵਰਤੋਂ ਦਾ ਪਤਾ ਲਾਉਣਾ ਹੈ ।

Read more : ਨੋਇਡਾ `ਚ ਸੀ. ਬੀ. ਆਈ. ਨੇ ਫੜਿਆ ਅੰਤਰਰਾਸ਼ਟਰੀ ਸਾਈਬਰ ਗਿਰੋਹ