Home Blog Page 287

ਪ੍ਰਧਾਨ ਮੰਤਰੀ ਨੇ ਦਿੱਤੀ ਪਹਿਲੀ ਭਾਰਤ ਸਲੀਪਰ ਰੇਲ ਗੱਡੀ ਨੂੰ ਝੰਡੀ

0
Prime Minister

ਕੋਲਕਾਤਾ, 17 ਜਨਵਰੀ 2026 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਨੇ ਅੱਜ ਪੱਂਛਮੀ ਬੰਗਾਲ ਦੇ ਮਾਲਦਾ ਵਿਚ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲ (Vande Bharat sleeper train) ਗੱਡੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ।

ਕਿਥੇ ਤੋਂ ਕਿਥੇ ਤੱਕ ਚੱਲੇਗੀ ਰੇਲ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਰੇਲ ਗੱਡੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਝੰਡੀ ਦਿੱਤੀ (Flagged off) ਹੈ ਇਹ ਰੇਲ ਗੱਡੀ ਹਾਵੜਾ ਤੋਂ ਗੁਹਾਟੀ ਦਰਮਿਆਨ ਚੱਲੇਗੀ । ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਰੇਲ ਗੱਡੀ ਦੇ ਡਰਾਈਵਰ ਨਾਲ ਮੁਲਾਕਾਤ ਕੀਤੀ ਅਤੇ ਉਸ ਬਾਰੇ ਜਾਣਕਾਰੀ ਹਾਸਲ ਕੀਤੀ । ਉਨ੍ਹਾਂ ਰੇਲ ਗੱਡੀ ਵਿੱਚ ਮੌਜੂਦ ਬੱਚਿਆਂ ਨਾਲ ਵੀ ਗੱਲਬਾਤ ਕੀਤੀ ।

ਕੀ ਫਾਇਦਾ ਹੋਵੇਗਾ ਇਸ ਰੇਲ ਦੇ ਚੱਲਣ ਨਾਲ

ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਰੇਲ ਗੱਡੀ ਦੇ ਚੱਲਣ ਨਾਲ ਹਾਵੜਾ-ਗੁਹਾਟੀ ਰੂਟ `ਤੇ ਯਾਤਰਾ ਦਾ ਸਮਾਂ ਲਗਭਗ 2.5 ਘੰਟੇ ਘੱਟ ਹੋ ਜਾਵੇਗਾ । ਜਦਕਿ ਇਸ ਤੋਂ ਪਹਿਲਾਂ ਹਾਵੜਾ ਤੋਂ ਗੁਹਾਟੀ ਰੇਲ ਗੱਡੀ ਨਾਲ ਜਾਣ ਵਿੱਚ ’ਤੇ ਲਗਭਗ 18 ਘੰਟੇ ਲੱਗਦੇ ਹਨ । ਵੰਦੇ ਭਾਰਤ ਸਲੀਪਰ ਰੇਲ ਗੱਡੀ ਦੇ ਚੱਲਣ ਨਾਲ ਇਹ ਇਹ ਸਮਾਂ ਘਟ ਕੇ 14 ਘੰਟੇ ਰਹਿ ਜਾਵੇਗਾ ।

Read More : ਫ਼ਿਰੋਜ਼ਪੁਰ ਤੋਂ ਸ਼ੁਰੂ ਹੋਈ ‘ਵੰਦੇ ਭਾਰਤ’ ਰੇਲ ਗੱਡੀ

ਭਾਖੜਾ ਵਿਚ ਛਾਲ ਮਾਰ ਕੇ ਖੁਦਕੁ਼ਸ਼ੀ ਕਰਨ ਵਾਲੀ ਮਹਿਲਾ ਦੀ ਲਾਸ਼ ਮਿਲੀ

0
Aman Kaur

ਪਟਿਆਲਾ, 17 ਜਨਵਰੀ 2026 : ਜਿ਼ਲਾ ਪਟਿਆਲਾ ਦੇ ਸ਼ਹਿਰ ਰਾਜਪੁਰਾ (Rajpura) ਦੀ ਵਸਨੀਕ ਇਕ ਮਹਿਲਾ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਤੋਂ ਬਾਅਦ ਲਾਸ਼ ਬਰਾਮਦ (Body recovered) ਹੋਈ ਹੈ ।

ਕੌਣ ਹੈ ਮਹਿਲਾ ਜਿਸਨੇ ਅਜਿਹਾ ਕਦਮ ਚੁੱਕਿਆ

ਰਾਜਪੁਰਾ ਦੀ ਵਸਨੀਕ ਇੱਕ ਔਰਤ ਜਿਸਦੀ ਪਛਾਣ ਅਮਨ ਕੌਰ (Aman Kaur) ਵਜੋਂ ਹੋਈ ਹੈ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ 13 ਜਨਵਰੀ ਤੋਂ ਹੀ ਲਾਪਤਾ ਸੀ ਤੇ ਅੱਜ ਉਸਦੀ ਲਾਸ਼ ਭਾਖੜਾ ਨਹਿਰ ਤੋਂ ਬਰਾਮਦ ਕੀਤੀ ਗਈ, ਜੋ ਕਿ ਹਰਿਆਣਾ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ । ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਾਜਪੁਰਾ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ । ਮ੍ਰਿਤਕਾ ਦੀ ਪਛਾਣ ਅਮਨ ਕੌਰ ਵਜੋਂ ਹੋਈ ਹੈ ।

ਕੀ ਆਖਿਆ ਡੀ. ਐਸ. ਪੀ. ਚੀਮਾ ਨੇ

ਮਹਿਲਾ ਦੀ ਲਾਸ਼ ਭਾਖੜਾ ਵਿਚ ਮਿਲਣ ਤੇ ਡੀ. ਐਸ. ਪੀ. ਘਨੌਰ (D. S. P. Ghanaur) ਹਰਮਨਪ੍ਰੀਤ ਚੀਮਾ ਸਿਵਲ ਹਸਪਤਾਲ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਲਗਭਗ ਅੱਧੇ ਘੰਟੇ ਤੱਕ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ । ਉਨ੍ਹਾਂ ਨਾਲ ਮੌਜੂਦ ਖੇੜੀ ਗੰਡਿਆ ਦੇ ਸਟੇਸ਼ਨ ਹਾਊਸ ਅਫਸਰ ਜੈਦੀਪ ਸ਼ਰਮਾ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ ਅਤੇ ਭਰੋਸਾ ਦਿੱਤਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਨਿਰਪੱਖ ਜਾਂਚ ਕੀਤੀ ਜਾਵੇਗੀ । ਪਰਿਵਾਰ ਜੋ ਵੀ ਬਿਆਨ ਦੇਵੇਗਾ, ਉਸ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇਗੀ ।

Read More : ਪਤਨੀ ਦੀ ਗਲਾ ਘੁਟ ਕੇ ਹੱਤਿਆ ਕਰਨ ਵਾਲੇ ਨੇ ਖੁਦ ਕੀਤੀ ਖੁਦਕੁਸ਼ੀ

ਜਾਂਚ ਤੇ ਭਰੋਸਾ ਨਹੀਂ ਹੈ ਤਾਂ ਕਰਵਾਈ ਜਾ ਸਕਦੀ ਹੈ ਸੀ. ਬੀ. ਆਈ. ਜਾਂਚ : ਮੁੱਖ ਮੰਤਰੀ

0
Chief Minister Mann

ਚੰਡੀਗੜ੍ਹ, 17 ਜਨਵਰੀ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਆਤਿਸ਼ੀ ਵੀਡੀਓ ਜਾਂਚ ਮਾਮਲੇ ਵਿਚ ਪੰਜਾਬ ਜਾਂ ਦਿੱਲੀ ਦੀਆਂ ਜਾਂਚ ਰਿਪੋਰਟਾਂ (Inspection reports) ਤੇ ਭਰੋਸਾ ਨਾ ਹੋਣ ਤੇ ਸੀ. ਬੀ. ਆਈ. ਤੋਂ ਜਾਂਚ (C. B. I. investigation) ਕਰਵਾਉਣ ਲਈ ਵੀ ਆਖ ਦਿੱਤਾ ਹੈ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਲੀਡਰ ਆਤਿਸ਼ੀ ਦੀ ਵੀਡੀਓ (Atishi’s video) ਨੂੰ ਲੈ ਕੇ ਚੱਲ ਰਹੇ ਸਿਆਸੀ ਘਮਾਸਾਨ ਵਿੱਚ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ `ਤੇ ਤਿੱਖਾ ਨਿਸ਼ਾਨਾ ਸਾਧਦਿਆਂ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਕਤ ਚੁਣੌਤੀ ਦਿੱਲੀ ਫੋਰੈਂਸਿਕ ਲੈਬ ਦੀ ਰਿਪੋਰਟ (Forensic lab report) ਆਉਣ ਤੋਂ ਬਾਅਦ ਪੈਦਾ ਹੋਏ ਵਿਵਾਦ `ਤੇ ਬੋਲਦਿਆਂ ਸੀ. ਐਮ. ਮਾਨ ਵਲੋਂ ਭਾਜਪਾ ਨੂੰ ਦਿੱਤੀ ਗਈ ।

ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ ਵਿੱਚ ਸਬ-ਟਾਈਟਲ ਦੇ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਜੋ ਕਿ ਇੱਕ ਤਰ੍ਹਾਂ ਦਾ ਅਪਮਾਨ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਵੀਡੀਓ ਵਿੱਚ ਕੁਝ ਵੀ ਅਜਿਹਾ ਨਹੀਂ ਬੋਲਿਆ ਗਿਆ, ਜਿਸ ਦਾ ਦਾਅਵਾ ਭਾਜਪਾ ਵੱਲੋਂ ਕੀਤਾ ਜਾ ਰਿਹਾ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਦੀ ਭਾਜਪਾ ਸਰਕਾਰ ਜਾਣ-ਬੁੱਝ ਕੇ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ ਤਾਂ ਜੋ ਆਮ ਆਦਮੀ ਪਾਰਟੀ ਦੇ ਅਕਸ ਨੂੰ ਖ਼ਰਾਬ ਕੀਤਾ ਜਾ ਸਕੇ ।

Read more : ਆਤਿਸ਼ੀ ਵੀਡੀਓ ਦਿੱਲੀ ਫਾਰੈਂਸਿਕ ਲੈਬ ਦੀ ਰਿਪੋਰਟ ਮੁਤਾਬਕ ਸਹੀ : ਸਪੀਕਰ

ਸੁਪਰੀਮ ਕੋਰਟ ਨੇ ਖਾਰਿਜ ਕੀਤੀ ਜਸਟਿਸ ਵਰਮਾ ਦੀ ਪਟੀਸ਼ਨ

0
Justice Verma

ਨਵੀਂ ਦਿੱਲੀ, 17 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ (Judge Yashwant Verma) ਦੀ ਉਸ ਪਟੀਸ਼ਨ ਨੂੰ ਖਾਰਿਜ (Petition dismissed) ਕਰ ਦਿੱਤਾ ਜਿਸ `ਚ ਉਨ੍ਹਾਂ ਨੇ ਲੋਕ ਸਭਾ ਸਪੀਕਰ ਦੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵਾਲੇ ਮਤੇ ਨੂੰ ਸਵੀਕਾਰ ਕਰਨ ਦੇ ਫੈਸਲੇ ਅਤੇ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ (Corruption) ਦੇ ਦੋਸ਼ਾਂ ਦੀ ਜਾਂਚ ਕਰ ਰਹੇ ਸੰਸਦੀ ਪੈਨਲ ਦੀ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਸੀ ।

ਸੰਸਦੀ ਜਾਂਚ ਕਮੇਟੀ ਦੇ ਗਠਨ ਨੂੰ ਦਿੱਤੀ ਸੀ ਚੁਣੌਤੀ

ਜਸਟਿਸ ਦੀਪਾਂਕਰ ਦੱਤਾ (Justice Dipankar Dutta) ਅਤੇ ਜਸਟਿਸ ਐੱਸ. ਸੀ. ਸ਼ਰਮਾ ਦੀ ਬੈਂਚ ਨੇ ਵਰਮਾ ਦੀ ਪਟੀਸ਼ਨ `ਤੇ 8 ਜਨਵਰੀ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ । 8 ਜਨਵਰੀ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਉਪ-ਰਾਸ਼ਟਰਪਤੀ, ਰਾਸ਼ਟਰਪਤੀ ਦੀ ਗੈਰ-ਮੌਜੂਦਗੀ `ਚ ਰਾਸ਼ਟਰਪਤੀ ਦੇ ਕੰਮਾਂ ਨੂੰ ਨਿਭਾਅ ਸਕਦੇ ਹਨ ਤਾਂ ਰਾਜ ਸਭਾ ਦੇ ਵਾਈਸ ਚੇਅਰਮੈਨ, ਚੇਅਰਮੈਨ ਦੀ ਗੈਰ-ਮੌਜੂਦਗੀ `ਚ ਉਨ੍ਹਾਂ ਦੇ ਕੰਮ ਕਿਉਂ ਨਹੀਂ ਨਿਭਾਅ ਸਕਦੇ? ਨਵੀਂ ਦਿੱਲੀ ਸਥਿਤ ਜਸਟਿਸ ਵਰਮਾ ਦੀ ਸਰਕਾਰੀ ਰਿਹਾਇਸ਼ `ਤੇ 14 ਮਾਰਚ ਨੂੰ ਸੜੇ ਹੋਏ ਨੋਟਾਂ ਦੇ ਬੰਡਲ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਤੋਂ ਇਲਾਹਾਬਾਦ ਤਬਦੀਲ ਕਰ ਦਿੱਤਾ ਗਿਆ ਸੀ ।

Read More : ਜਸਟਿਸ ਯਸ਼ਵੰਤ ਵਰਮਾ ਦੀ ਪਟੀਸ਼ਨ ‘ਤੇ ਫੈਸਲਾ ਕੀਤਾ ਸੁਰੱਖਿਅਤ

ਮਾਮਲਾ 1000 ਕਰੋੜ ਰੁਪਏ ਤੋਂ ਵੱਧ ਦਾ ਗੈਰ-ਕਾਨੂੰਨੀ ਲੈਣ-ਦੇਣ ਦਾ

0
CBI

ਨਵੀਂ ਦਿੱਲੀ, 17 ਜਨਵਰੀ 2026 : ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) (C. B. I.) ਨੇ ਸਾਈਬਰ ਅਪਰਾਧ ਅਤੇ ਹੋਰ ਗੈਰ-ਕਾਨੂੰਨੀ ਸਰਗਰਮੀਆਂ ਤੋਂ ਕਮਾਈ ਗਈ 1000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਲੈਣ-ਦੇਣ ਦੇ ਮਕਸਦ ਨਾਲ `ਮਿਊਲ` ਖਾਤੇ ਖੋਲ੍ਹਣ ਦੇ ਦੋਸ਼ ਹੇਠ ਪੰਜਾਬ ਐਂਡ ਸਿੰਧ ਬੈਂਕ (Punjab and Sind Bank) (ਪੀ. ਐੱਸ. ਬੀ.) ਦੇ ਇਕ ਬ੍ਰਾਂਚ ਮੁਖੀ ਅਤੇ 18 ਹੋਰ ਲੋਕਾਂ ਖਿਲਾਫ ਐੱਫ. ਆਈ. ਆਰ. (F. I. R.) ਦਰਜ ਕੀਤੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਦੀ ਮੁਢਲੀ ਜਾਂਚ `ਚ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਅਜਿਹੀਆਂ ਕੰਪਨੀਆਂ ਦੇ ਨਾਂ `ਤੇ 13 `ਮਿਊਲ` ਖਾਤੇ ਖੋਲ੍ਹੇ ਜਾਣ ਦਾ ਖੁਲਾਸਾ ਹੋਇਆ ਹੈ, ਜੋ ਹੋਂਦ `ਚ ਹੀ ਨਹੀਂ ਸਨ ।

ਪੀ. ਐੱਸ. ਬੀ. ਦੇ ਬ੍ਰਾਂਚ ਮੁਖੀ ਸਮੇਤ 19 ਖਿਲਾਫ ਹੋਈ ਐੱਫ. ਆਈ. ਆਰ.

ਸੀ. ਬੀ. ਆਈ. ਨੇ ਜਾਂਚ `ਚ ਪਾਇਆ ਕਿ ਕਈ ਵਿਅਕਤੀਆਂ ਨੇ ਰਾਜਸਥਾਨ ਦੇ ਸ੍ਰੀਗੰਗਾਨਗਰ ਸਥਿਤ ਬੈਂਕ ਦੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬ੍ਰਾਂਚ `ਚ ਖਾਤੇ ਖੋਲ੍ਹਣ ਲਈ ਜਾਅਲੀ ਕੇ. ਵਾਈ. ਸੀ. ਦਸਤਾਵੇਜ਼, ਫਰਜ਼ੀ ਕਿਰਾਏਨਾਮਾ ਅਤੇ ਹੋਰ ਸਹਾਇਕ ਫਰਜ਼ੀ ਦਸਤਾਵੇਜ਼ ਤਿਆਰ ਕਰਵਾਏ ਸਨ । ਉਸ ਸਮੇਂ ਇਸ ਬ੍ਰਾਂਚ ਦੇ ਮੁਖੀ ਵਿਕਾਸ ਵਧਵਾ ਸਨ । ਏਜੰਸੀ ਨੇ ਐੱਫ. ਆਈ. ਆਰ. `ਚ ਦੋਸ਼ ਲਾਇਆ ਕਿ ਉਕਤ ਖਾਤੇ ਅਣਪਛਾਤੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਅਪਰਾਧਿਕ ਸਾਜ਼ਿਸ਼ ਨਾਲ ਖੋਲ੍ਹੇ ਗਏ ਸਨ ।

Read More : ਬੈਂਕ ਧੋਖਾਦੇਹੀ ਮਾਮਲੇ ਵਿਚ ਸੀ. ਬੀ. ਆਈ. ਨੇ ਮਾਰੇ ਛਾਪੇ

ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਦੋ ਜਣਿਆਂ ਨੂੰ ਹੋਈ ਚਾਰ-ਚਾਰ ਸਾਲ ਦੀ ਕੈਦ

0
Court

ਚੰਡੀਗੜ੍ਹ 17 ਜਨਵਰੀ 2026 : ਪੰਜਾਬ ਵਿਚ ਭ੍ਰਿਸ਼ਟਾਚਾਰ (Corruption) ਵਿਰੁੱਧ ਵਿਜੀਲੈਂਸ ਵਲੋਂ ਕੀਤੀ ਗਈ ਕਾਰਵਾਈ ਤਹਿਤ ਪਕੜੇ ਦੋ ਜਣਿਆਂ ਨੂੰ ਅੱਜ ਮਾਨਯੋਗ ਅਦਾਲਤ ਵਲੋਂ ਦੋਸ਼ ਸਾਬਤ ਹੋਣ ਤੇ ਚਾਰ-ਚਾਰ ਸਾਲ ਦੀ ਕੈਦ (Four years in prison) ਦੀ ਸਜ਼ਾ ਸੁਣਾਈ ਹੈ ।

ਕੌਣ ਹਨ ਦੋ ਜਿਨ੍ਹਾਂ ਨੂੰ ਸੁਣਾਈ ਗਈ ਹੈ ਸਜ਼ਾ

ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾਉਂਦੇ ਹੋਏ ਜੋ ਵਿਜੀਲੈਂਸ ਬਿਊਰੋ (Vigilance Bureau) ਨੇ ਪ੍ਰਵੀਨ ਕੁਮਾਰ (ਕਲਰਕ) ਅਤੇ ਉਸਦੇ ਸਹਿ-ਦੋਸ਼ੀ ਸਤੀਸ਼ ਕੁਮਾਰ (ਜੂਨੀਅਰ ਇੰਜੀਨੀਅਰ) ਨੂੰ ਨਗਰ ਸੁਧਾਰ ਟਰੱਸਟ ਰੋਪੜ ਵਿਖੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ ਦੇ ਮਾਮਲੇ ਦੀ ਪੂਰੀ ਸੁਣਵਾਈ ਤੋਂ ਬਾਅਦ ਸਮਰੱਥ ਅਦਾਲਤ ਨੇ ਅੱਜ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਚਾਰ ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਹਰੇਕ ਨੂੰ ਜੁਰਮਾਨੇ ਦੀ ਸਜ਼ਾ ਸੁਣਾਈ।

ਚੌਕਸੀ ਵਿਭਾਗ ਦੇ ਬੁਲਾਰੇ ਨੇ ਦਿੱਤੀ ਜਾਣਕਾਰੀ

ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਜੂਨੀਅਰ ਇੰਜੀਨੀਅਰ ਅਤੇ ਕਲਰਕ ਨੇ ਸਿ਼ਕਾਇਤਕਰਤਾ ਤੋਂ ਉਸਦੀ ਜਾਇਦਾਦ ਦੀ ਵਿਕਰੀ ਡੀਡ ਰਜਿਸਟਰ ਕਰਨ ਦੇ ਬਦਲੇ 15 ਹਜ਼ਾਰ ਰੁਪਏ ਦੀ ਰਿਸ਼ਵਤ (Bribe) ਮੰਗੀ ਸੀ ।

ਉਨ੍ਹਾਂ ਅੱਗੇ ਦੱਸਿਆ ਕਿ ਸਿ਼ਕਾਇਤਕਰਤਾ ਨੇ ਰਿਸ਼ਵਤ ਦੀ ਰਕਮ ਕਿਸ਼ਤਾਂ ਵਿੱਚ ਅਦਾ ਕੀਤੀ ਸੀ ਅਤੇ ਆਖਰੀ ਕਿਸ਼ਤ ਅਦਾ ਕਰਨ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ ਸੀ । ਉਸਦੀ ਸਿ਼ਕਾਇਤ ‘ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਇੰਪਰੂਵਮੈਂਟ ਟਰੱਸਟ, ਰੋਪੜ ਦੇ ਦਫ਼ਤਰ ‘ਤੇ ਛਾਪਾ ਮਾਰਿਆ ਅਤੇ ਸਰਕਾਰੀ ਅਧਿਕਾਰੀਆਂ/ਗਵਾਹਾਂ ਦੀ ਮੌਜੂਦਗੀ ਵਿੱਚ, ਦੋਸ਼ੀ ਪ੍ਰਵੀਨ ਕੁਮਾਰ ਦੇ ਕਬਜ਼ੇ ਵਿੱਚੋਂ 7,500 ਰੁਪਏ ਦੀ ਰਿਸ਼ਵਤ ਦੀ ਰਕਮ ਬਰਾਮਦ ਕੀਤੀ ਅਤੇ ਉਸਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ।

Read More : ਪੰਜ ਸਾਲਾ ਬੱਚੇ ਨਾਲ ਜਬਰ ਜਨਾਹ ਦੇ ਦੋਸ਼ ਹੇਠ 20 ਸਾਲ ਦੀ ਕੈਦ

ਸੜਕੀ ਹਾਦਸੇ ਵਿਚ ਕਾਰ ਸਮੇਤ ਜਿੰਦਾ ਦੋ ਸੜੇ

0
Road Accident

ਸੰਗਰੂਰ, 17 ਜਨਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ (District Sangrur) ਦੇ ਸੂਲਰ ਘਰਾਟ ਨੇੜੇ ਸੜਕੀ ਹਾਦਸਾ (Road accident) ਵਾਪਰਨ ਕਾਰਨ ਜਿਥੇ ਕਾਰ ਸੜ ਕੇ ਸੁਆਹ ਹੋ ਗਈ, ਉਥੇ ਕਾਰ ਵਿਚ ਸਵਾਰ ਦੋ ਜਣੇ ਵੀ ਜਿਊਂਦੇ ਸੜ ਗਏ ।

ਕਿਵੇਂ ਵਾਪਰਿਆ ਹਾਦਸਾ

ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਦੇ ਸੂਲਰ ਘਰਾਟ ਨੇੜੇ ਜੋ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਦੌਰਾਨ ਇਕ ਸਵਿਫਟ ਕਾਰ (Swift car) ਦਰੱਖਤ ਨਾਲ ਟਕਰਾ ਗਈ ਤੇ ਉਸ ਵਿਚ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਕਾਰ ਦੇ ਟਕਰਾ ਕੇ ਅੱਗ ਲੱਗ ਕੇ ਸੜਨ ਨਾਲ ਕਾਰ ਸਵਾਰ ਵਿਅਕਤੀ ਜੋ ਕਿਧਰੇ ਰਿਸ਼ਤੇਦਾਰੀ ਵਿਚ ਜਾ ਰਹੇ ਸਨ ਵੀ ਸੜ ਕੇ ਮੌਤ ਦੇ ਘਾਟ ਉਤਰ ਚੁੱਕੇ ਹਨ ।

ਕੌਣ ਹਨ ਜੋ ਕਾਰ ਵਿਚ ਸਨ ਸਵਾਰ

ਜਾਣਕਾਰੀ ਮੁਤਾਬਕ ਕਾਰ ਚਾਲਕ ਪੰਜਾਬ ਪੁਲਸ ਦੀ ਮੁਲਾਜ਼ਮ ਸਰਬਜੀਤ ਕੌਰ ਤੇ ਉਸ ਦੀ ਮਾਤਾ ਇੰਦਰਜੀਤ ਕੌਰ ਸਨ ਜੋ ਆਪਣੀ ਰਿਸ਼ਤੇਦਾਰੀ ਵਿਚ ਕਿਧਰੇ ਜਾ ਰਹੇ ਸਨ ਕਿ ਰਸਤੇ ਵਿਚ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ । ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ (Car on fire) ਲੱਗ ਗਈ । ਇਸ ਹਾਦਸੇ ਵਿਚ ਦੋਵੇਂ ਮਾਵਾਂ ਧੀਆਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ । ਦੋਵੇਂ ਮਾਵਾਂ ਧੀਆਂ ਕਸਬਾ ਸਲੂਰ ਘਰਾਟ ਦੇ ਨੇੜਲੇ ਪਿੰਡ ਮੌੜਾਂ ਦੀਆਂ ਵਸਨੀਕ ਸਨ ।

Read More : ਕਾਰ ਬੱਸ ਦੀ ਟੱਕਰ ਵਿਚ ਚਾਰ ਦੀ ਮੌਤ ਇਕ ਜ਼ਖ਼ਮੀ

ਆਈ. ਆਰ. ਸੀ. ਟੀ. ਸੀ. ਘਪਲਾ ਮਾਮਲਾ

0
Rabri Devi

ਨਵੀਂ ਦਿੱਲੀ, 17 ਜਨਵਰੀ 2026 : ਦਿੱਲੀ ਹਾਈ ਕੋਰਟ (Delhi High Court) ਨੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ (Former Chief Minister Rabri Devi) ਵੱਲੋਂ ਦਾਇਰ ਉਸ ਪਟੀਸ਼ਨ `ਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਤੋਂ ਉਸ ਦਾ ਜਵਾਬ ਮੰਗਿਆ, ਜਿਸ `ਚ ਕਥਿਤ ਆਈ. ਆਰ. ਸੀ. ਟੀ. ਸੀ. ਘਪਲਾ (I. R. C. T. C. scam) ਮਾਮਲੇ `ਚ ਦੋਸ਼ ਤੈਅ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਗਈ ਹੈ । ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਸੁਣਵਾਈ ਲਈ 19 ਜਨਵਰੀ ਦੀ ਤਰੀਕ ਤੈਅ ਕੀਤੀ ।

ਰਾਬੜੀ ਦੇਵੀ ਦੀ ਪਟੀਸ਼ਨ `ਤੇ ਸੀ. ਬੀ. ਆਈ. ਤੋਂ ਜਵਾਬ ਤਲਬ

ਹੇਠਲੀ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ (Lalu Prasad Yadav), ਰਾਬੜੀ ਦੇਵੀ, ਤੇਜਸਵੀ ਪ੍ਰਸਾਦ ਯਾਦਵ ਅਤੇ 11 ਹੋਰਾਂ ਖਿਲਾਫ ਭਾਰਤੀ ਦੰਡਾਵਲੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (Anti-Corruption Law) ਦੀਆਂ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਹਨ । ਦੋਸ਼ ਹੈ ਕਿ ਲਾਲੂ ਯਾਦਵ ਨੇ ਕੇਂਦਰੀ ਰੇਲ ਮੰਤਰੀ ਰਹਿੰਦੇ ਹੋਏ ਰਾਂਚੀ ਅਤੇ ਪੁਰੀ ਦੇ ਰੇਲਵੇ ਹੋਟਲਾਂ ਦੇ ਰੱਖ-ਰਖਾਅ ਦਾ ਠੇਕਾ ਇਕ ਨਿੱਜੀ ਕੰਪਨੀ ਨੂੰ ਦਿੱਤਾ ਅਤੇ ਬਦਲੇ `ਚ ਪਟਨਾ `ਚ ਆਪਣੇ ਪਰਿਵਾਰ (ਪਤਨੀ ਰਾਬੜੀ ਦੇਵੀ, ਬੇਟੇ ਤੇਜਸਵੀ ਯਾਦਵ ਆਦਿ) ਦੇ ਨਾਂ `ਤੇ ਕਰੋੜਾਂ ਰੁਪਏ ਦੀ ਜ਼ਮੀਨ ਬੇਹੱਦ ਘੱਟ ਕੀਮਤ `ਚ ਟ੍ਰਾਂਸਫਰ ਕਰਵਾ ਲਈ ।

Read More : ਤਜਿੰਦਰ ਬੱਗਾ ਮਾਮਲਾ: ਦਿੱਲੀ ਹਾਈਕੋਰਟ ਪਹੁੰਚੀ ਪੰਜਾਬ ਪੁਲਿਸ, ਕਿੰਡਨੈਪਿੰਗ ਦੀ FIR ਰੱਦ ਕਰਨ ਦੀ ਕੀਤੀ ਮੰਗ

ਬ੍ਰਿਟਿਸ਼ ਕੋਲੰਬੀਆ ਨਾਲ ਪੰਜਾਬ ਦੇ ਨਿਵੇਸ਼ ਤੇ ਵਪਾਰਕ ਸਬੰਧ ਹੋਣਗੇ ਮਜ਼ਬੂਤ : ਮਾਨ

0
Bhagwant Mann

ਚੰਡੀਗੜ੍ਹ, 17 ਜਨਵਰੀ 2026 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਕੈਨੇਡਾ, ਵਿਸ਼ੇਸ਼ ਤੌਰ `ਤੇ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ `ਤੇ ਜ਼ੋਰ ਦਿੱਤਾ ਹੈ । ਲੰਘੇ ਦਿਨੀਂ ਬ੍ਰਿਟਿਸ਼ ਕੋਲੰਬੀਆ (British Columbia) ਦੇ ਪ੍ਰੀਮੀਅਰ ਡੇਵਿਡ ਐਬੀ ਨਾਲ ਮੁਲਾਕਾਤ ਦੌਰਾਨ ਉਨਾਂ ਕਿਹਾ ਕਿ ਕੈਨੇਡਾ ਹਮੇਸ਼ਾ ਹੀ ਭਾਰਤ ਅਤੇ ਪੰਜਾਬ ਦਾ ਮਜ਼ਬੂਤ ਭਾਈਵਾਲ ਰਿਹਾ ਹੈ ।

ਮਾਨ ਨੇ ਕੈਨੇਡੀਅਨ ਨਿਵੇੇਸ਼ਕਾਂ ਨੂੰ ਦਿੱਤਾ ਹਰ ਸੰਭਵ ਸਹਿਯੋਗ ਦਾ ਭਰੋਸਾ

ਉਨ੍ਹਾਂ ਕਿਹਾ ਕਿ ਦੋਵਾਂ ਖੇਤਰਾਂ ਦੇ ਕਾਰੋਬਾਰੀਆਂ ਅਤੇ ਲੋਕਾਂ ਲਈ ਵਧੇਰੇ ਮੌਕੇ ਪੈਦਾ ਕਰਨ ਦੀ ਦਿਸ਼ਾ ਵਿਚ ਸਹਿਯੋਗ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅਤੇ ਬ੍ਰਿਟਿਸ਼ ਕੋਲੰਬੀਆ ਟਿਕਾਊ ਖੇਤੀਬਾੜੀ, ਗ੍ਰੀਨਹਾਉਸ ਤਕਨੀਕ, ਵੈਲਿਊ-ਐਡਿਡ ਫੂਡ ਪ੍ਰੋਸੈਸਿੰਗ, ਸਿੱਖਿਆ, ਸਿਹਤ ਅਤੇ ਨਵਿਆਉਣਯੋਗ ਊਰਜਾ ਦੇ ਖੇਤਰਾਂ `ਚ ਸਾਂਝੇਦਾਰੀ ਕਰ ਸਕਦੇ ਹਨ । ਮੁੱਖ ਮੰਤਰੀ (Chief Minister) ਨੇ ਪੰਜਾਬ ਦੀ ਐਗਰੋ-ਪ੍ਰੋਸੈਸਿੰਗ, ਟੈਕਸਟਾਈਲ, ਇੰਜੀਨੀਅਰਿੰਗ ਉਪਕਰਣ, ਆਈ. ਟੀ. ਸੇਵਾਵਾਂ ਅਤੇ ਨਵਿਆਉਣਯੋਗ ਉਰਜਾ ਦੇ ਖੇਤਰ `ਚ ਸਮਰੱਥਾ ਨੂੰ ਉਜਾਗਰ ਕੀਤਾ । ਉਨ੍ਹਾਂ ਕੈਨੇਡੀਅਨ ਨਿਵੇਸ਼ਕਾਂ ਨੂੰ `ਸਿੰਗਲ-ਵਿੰਡੋ ਕਲੀਅਰੈਂਸ ਸਿਸਟਮ` (Single-window clearance system) ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।

Read More : ਭਗਵੰਤ ਮਾਨ ਨੇ ਸੂਬੇ ਦੇ ਪਹਿਲੇ ਸਟਾਰਟਅੱਪ ਕਾਨਕਲੇਵ ਦਾ ਕੀਤਾ ਉਦਘਾਟਨ

ਆਤਿਸ਼ੀ ਵੀਡੀਓ ਦਿੱਲੀ ਫਾਰੈਂਸਿਕ ਲੈਬ ਦੀ ਰਿਪੋਰਟ ਮੁਤਾਬਕ ਸਹੀ : ਸਪੀਕਰ

0
Speaker

ਨਵੀਂ ਦਿੱਲੀ, 17 ਜਨਵਰੀ, 2026 : ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਵਿਧਾਇਕਾ ਆਤਿਸ਼ੀ (MLA Atishi) ਦੀ ਵੀਡੀਓ ਜਾਂਚ ਜੋ ਕਿ ਦਿੱਲੀ ਫਾਰੈਂਸਿਕ ਲੈਬ (Delhi Forensic Lab) ਵਿਚ ਕੀਤੀ ਗਈ ਹੈ ਦੀ ਰਿਪੋਰਟ ਮੁਤਾਬਕ ਸਹੀ ਹੈ ।

ਕਿਸ ਨੇ ਕੀਤਾ ਇਸ ਗੱਲ ਦਾ ਖੁਲਾਸਾ

ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ (Speaker Vijender Gupta) ਨੇ ਕਿਹਾ ਹੈ ਕਿ ਦਿੱਲੀ ਫੋਰੈਂਸਿਕ ਲੈਬ ਦੀ ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ (ਆਪ) ਆਗੂ ਆਤਿਸ਼ੀ ਦੀ ਵੀਡੀਓ ਸਹੀ ਹੈ ਤੇ ਇਸ ਵਿਚ ਕੋਈ ਛੇੜਛਾੜ ਨਹੀਂ ਕੀਤੀ ਗਈ ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਵਿਧਾਨ ਸਭਾ ਸਪੀਕਰ (Delhi Assembly Speaker) ਵਿਜੇਂਦਰ ਗੁਪਤਾ ਨੇ ਕਿਹਾ ਕਿ ਉਹਨਾਂ ਵਿਰੋਧੀ ਧਿਰ ਦੀ ਮੰਗ ’ਤੇ ਵੀਡੀਓ ਜਾਂਚ ਵਾਸਤੇ ਦਿੱਲੀ ਫੋਰੈਂਸਿਕ ਲੈਬ ਨੂੰ ਭੇਜੀ ਸੀ । ਹੁਣ ਲੈਬ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਜਿਸ ਮੁਤਾਬਕ ਵੀਡੀਓ ਸਹੀ ਪਾਈ ਗਈ ਹੈ ਤੇ ਇਸ ਨਾਲ ਕਿਸੇ ਕਿਸਮ ਦੀ ਛੇੜਛਾੜ ਨਹੀਂ ਹੋਈ ।

ਪੰਜਾਬ ਫਾਰੈਂਸਿਕ ਲੈਬ ਦੱਸੇ ਕਿ ਆਖਰ ਵੀਡੀਓ ਨਾਲ ਛੇੜਛਾੜ ਦੀ ਰਿਪੋਰਟ ਕਿਸ ਆਧਾਰ ਤੇ ਦਿੱਤੀ

ਉਹਨਾਂ ਕਿਹਾ ਕਿ ਪੰਜਾਬ ਦੀ ਫੋਰੈਂਸਿਕ ਲੈਬ (Punjab Forensic Lab) ਨੂੰ ਇਹ ਦੱਸਣਾ ਪਵੇਗਾ ਕਿ ਉਸਨੇ ਕਿਸ ਆਧਾਰ ’ਤੇ ਵੀਡੀਓ ਨਾਲ ਛੇੜਛਾੜ ਹੋਣ ਦੀ ਰਿਪੋਰਟ ਦਿੱਤੀ । ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇਗੀ । ਉਹਨਾਂ ਕਿਹਾ ਕਿ ਹੁਣ ਵੀ ਆਤਿਸ਼ੀ ਨੂੰ ਮੌਕਾ ਦਿੰਦੇ ਹਨ ਕਿ ਉਹ ਆ ਕੇ ਆਪਣੀ ਗਲਤੀ ਦੀ ਮੁਆਫੀ ਮੰਗ ਲੈਣ ਨਹੀਂ ਤਾਂ ਕਾਨੂੰਨ ਮੁਤਾਬਕ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ।

Read More : ਅਦਾਲਤ ਨੇ ਦਿੱਤਾ ਆਤਿਸ਼ੀ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦਾ ਹੁਕਮ