ਨੋਇਡਾ `ਚ ਪੀਜ਼ਾ `ਤੇ ਥੁੱਕਣ ਦੀ ਵੀਡੀਓ ਵਾਇਰਲ ਹੋਣ ‘ਤੇ ਮੁਲਾਜ਼ਮ ਗ੍ਰਿਫ਼ਤਾਰ

0
122
Noida

ਨੋਇਡਾ, 12 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ ਵਿਖੇ ਇਕ ਨੌਜਵਾਨ ਵਲੋਂ ਇਕ ਆਉਟਲੈਟ ਵਿਖੇ ਪੀਜ਼ਾ ਬਣਾਉਂਦੇ ਸਮੇਂ ਥੁੱਕਣ (Spitting) ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ (Noida) ਦੇ ਸੈਕਟਰ-24 ‘ਚ ਜੋ ਇਕ ਪੀਜ਼ਾ ਆਊਟਲੈੱਟ ਵਿਖੇ ਇਕ ਮੁਲਾਜ਼ਮ ਵੱਲੋਂ ਪੀਜ਼ਾ ਬਣਾਉਂਦੇ ਸਮੇਂ ਉਸ ’ਤੇ ਥੁੱਕਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਤੋਂ ਬਾਅਦ ਪੁਲਸ ਵਲੋਂ ਅਜਿਹਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਕੀ ਦੱਸਿਆ ਐਸ. ਐਚ. ਓ. ਨੇ

ਪ੍ਰਾਪਤ ਸੂਚਨਾ ਮੁਤਾਬਕ ਵਾਇਰਲ ਵੀਡੀਓ ਸੈਕਟਰ-22 ਦੀ ਇਕ ਪੀਜ਼ਾ ਦੁਕਾਨ ਦੀ ਹੈ । ਐੱਸ . ਐੱਚ. ਓ. ਸੁਬੋਧ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੁਜ਼ਾਮਿਲ (30) ਵਜੋਂ ਹੋਈ ਹੈ ਜੋ ਪਿੰਡ ਗਿਜ਼ੋਰ ਦਾ ਰਹਿਣ ਵਾਲਾ ਹੈ । ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ।  ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here