ਸੰਜੀਵ ਅਰੋੜਾ ਦੇ ਵਿਭਾਗਾਂ ਨੂੰ ਤਿੰਨ ਮੰਤਰੀਆਂ ਨੂੰ ਵੰਡਿਆ

0
38
Chief Minister

ਚੰਡੀਗੜ੍ਹ, 12 ਮਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਸੰਜੀਵ ਅਰੋੜਾ ਦੇ ਕੋਲ ਜੋ ਤਿੰਨ ਵਿਭਾਗ ਸਨ ਨੂੰ ਪੰਜਾਬ ਸਰਕਾਰ (Punjab Government) ਵਲੋਂ ਵੱਖ-ਵੱਖ ਤਿੰਨ ਮੰਤਰੀਆਂ ਨੂੰ ਹੀ ਵੰਡ ਦਿੱਤੇ ਜਾਣ ਦਾ ਸਮਾਚਾਰ ਹੈ ।

ਕਿਹੜੇ ਤਿੰਨ ਵਿਭਾਗ ਸਨ ਸੰਜੀਵ ਅਰੋੜਾ ਕੋਲ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Sanjeev Arora) ਕੋਲ ਪੰਜਾਬ ਸਰਕਾਰ ਵਲੋਂ ਤਿੰਨ ਵਿਭਾਗਾਂ ਦੀ ਜਿੰਮੇਵਾਰੀ ਸੀ, ਜਿਨ੍ਹਾਂ ਵਿਚ ਬਿਜਲੀ ਮੰਤਰਾਲਾ ਅਤੇ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰਾਲਾ ਸ਼ਾਮਲ ਸਨ ।

ਕਿਹੜੇ ਮੰਤਰੀ ਨੂੰ ਦਿੱਤਾ ਗਿਆ ਹੈ ਕਿਹੜਾ ਵਿਭਾਗ

ਜਾਣਕਾਰੀ ਮੁਤਾਬਕ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਤਰੁਣਪ੍ਰੀਤ ਸੌਂਧ ਨੂੰ ਬਿਜਲੀ ਮੰਤਰਾਲਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਥਾਨਕ ਸਰਕਾਰਾਂ ਮੰਤਰਾਲਾ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੂੰ ਉਦਯੋਗ ਮੰਤਰਾਲਾ ਦਿੱਤਾ ਗਿਆ ਹੈ । ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ । ਕਿਉਂਕਿ ਤਿੰਨੋਂ ਵਿਭਾਗ ਮਹੱਤਵਪੂਰਨ ਹਨ, ਇਸ ਲਈ ਸਰਕਾਰ ਨੇ ਇਹ ਜਿ਼ੰਮੇਵਾਰੀਆਂ ਤਜਰਬੇਕਾਰ ਮੰਤਰੀਆਂ ਨੂੰ ਸੌਂਪੀਆਂ ਹਨ ।

LEAVE A REPLY

Please enter your comment!
Please enter your name here