ਨੌਜਵਾਨ ਦੀ ਲਾਸ਼ ਖੇਤਾਂ ਵਿਚੋਂ ਮਿਲਣ ਨਾਲ ਫੈਲੀ ਚਾਰੋਂ ਪਾਸੇ ਦਹਿਸ਼ਤ

0
19
Dead Body

ਗੁਰਦਾਸਪੁਰ, 12 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਪਿੰਡ ਫੱਤੂਪੁਰ ਦੇ ਖੇਤਾਂ ਵਿਚੋਂ ਇਕ ਨੌਜਵਾਨ ਦੀ ਸਵੇਰ ਵੇਲੇ ਲਾਸ਼ (Corpse) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਜਿਲ੍ਹੇ ਅਧੀਨ ਆਉਂਦੇ ਡੇਰਾ ਬਾਬਾ ਨਾਨਕ ਦੇ ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਪਿੰਡ ਫੱਤੂਪੁਰ (Village Fattupur) ਦੇ ਖੇਤਾਂ ਵਿੱਚੋਂ 22 ਸਾਲਾਂ ਨੌਜਵਾਨ ਦੀ ਲਾਸ਼ ਮਿਲੀ ਹੈ ਦੀ ਪਛਾਣ ਅਮਰਿੰਦਰ ਸਿੰਘ (Amarinder Singh) ਦੇ ਤੌਰ ‘ਤੇ ਹੋਈ ਹੈ । ਪਰਿਵਾਰਿਕ ਮੈਂਬਰਾਂ ਵੱਲੋਂ ਨੌਜਵਾਨ ਦਾ ਕਤਲ ਹੋਣ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ । ਮ੍ਰਿਤਕ ਅਮਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਉੱਪਲ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਬੀਤੀ ਦੇਰ ਰਾਤ ਨੌਜਵਾਨ ਅਮਰਿੰਦਰ ਸਿੰਘ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਸੀ, ਪਰ ਘਰ ਵਾਪਸ ਨਹੀਂ ਪਰਤਿਆ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਦੀ ਭਾਲ ਕੀਤੀ ਗਈ ਪਰ ਉਹ ਨਾ ਮਿਲਿਆ ਤੇ ਸ਼ਾਮ 7 ਵਜੇ ਨੌਜਵਾਨ ਦਾ ਮੋਬਾਇਲ ਫੋਨ ਚੱਲ ਰਿਹਾ ਸੀ ਪਰ ਦੇਰ ਰਾਤ ਨੌਜਵਾਨ ਦਾ ਮੋਬਾਇਲ ਫੋਨ ਬੰਦ ਹੋ ਗਿਆ । ਸਵੇਰੇ ਪਤਾ ਚੱਲਿਆ ਕਿ ਉਨ੍ਹਾਂ ਨੌਜਵਾਨ ਪੁੱਤਰ ਦੀ ਲਾਸ਼ ਪਿੰਡ ਫੱਤੂਪੁਰ ਖੇਤਾਂ ’ਚ ਪਈ ਹੈ । ਮ੍ਰਿਤਕ ਨੌਜਵਾਨ ਅਮਰਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜਦਿਕ ਮ੍ਰਿਤਕ ਦੇ ਪਿਤਾ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਵੱਡੀ ਭੈਣ ਵਿਦੇਸ਼ ਗਈ ਹੋਈ ਹੈ । ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਗਈ ਜਦਿਕ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here