Home Blog Page 279

ਆਮ ਆਦਮੀ ਪਾਰਟੀ ਨੇ ਕੀਤੀ 72 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

0
candidates list

ਚੰਡੀਗੜ੍ਹ, 3 ਦਸੰਬਰ 2025 : ਪੰਜਾਬ ਵਿੱਚ 4 ਦਸੰਬਰ ਨੂੰ ਹੋਣ ਜਾ ਰਹੀਆਂ ਜਿ਼ਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ (Zilla Parishad and Panchayat Samiti Elections) ਲਈ ਨਾਮਜ਼ਦਗੀਆਂ (Nominations) 4 ਦਸੰਬਰ ਤੱਕ ਹੋਣੀਆਂ ਹਨ । ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਆਪਣੇ ਪਾਰਟੀ ਚਿੰਨ੍ਹ ‘ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ।

72 ਉਮੀਦਵਾਰਾਂ ਦੀ ਪਹਿਲੀ ਸੂਚੀ ਕਰ ਦਿੱਤੀ ਗਈ ਹੈ ਜਾਰੀ

72 ਉਮੀਦਵਾਰਾਂ ਦੀ ਪਹਿਲੀ ਸੂਚੀ (First list of 72 candidates) ਜਾਰੀ ਕਰ ਦਿੱਤੀ ਗਈ ਹੈ । ਉਮੀਦ ਹੈ ਕਿ ਹੋਰ ਨਾਵਾਂ ਵੀ ਜਲਦੀ ਹੀ ਜਾਰੀ ਕੀਤੇ ਜਾਣਗੇ । ਇਹ ਸੂਚੀ ਜਾਰੀ ਹੁੰਦੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ । ਇਸ ਦੌਰਾਨ ਡੇਰਾਬੱਸੀ ਦੇ ਜ਼ਿਲ੍ਹਾ ਮੈਜਿਸਟਰੇਟ ਬਲਜੀਤ ਸਿੰਘ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ।

Read more : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025

ਰਮੀ ਗਰੁੱਪ ਦੇ 38 ਹੋਟਲਾਂ `ਤੇ ਇਨਕਮ ਟੈਕਸ ਵਿਭਾਗ ਦੇ ਛਾਪੇ

0
Income Tax Department

ਮੁੰਬਈ, 3 ਦਸੰਬਰ 2025 : ਭਾਰਤ ਦੇੇਸ਼ ਦੇ ਸੂਬੇੇ ਮਹਾਰਾਸ਼ਟਰ (Maharashtra) `ਚ ਇਨਕਮ ਟੈਕਸ ਵਿਭਾਗ ਨੇ ਮੰਗਲਵਾਰ ਨੂੰ ਰਮੀ ਗਰੁੱਪ ਆਫ ਹੋਟਲਸ (Ramee Group of Hotels) ਨਾਲ ਸਬੰਧਤ ਕਈ ਟਿਕਾਣਿਆਂ `ਤੇ ਛਾਪੇਮਾਰੀ ਕੀਤੀ । ਇਹ ਇਕ ਪ੍ਰਸਿੱਧ ਪ੍ਰਾਹੁਣਚਾਰੀ ਗਰੁੱਪ ਹੈ ਜੋ ਬਾਂਬੇ ਅੱਡਾ ਸਮੇਤ ਲੋਕਪ੍ਰਿਯ ਅਦਾਰਿਆਂ ਦਾ ਸੰਚਾਲਨ ਕਰਦਾ ਹੈ ।

ਆਮਦਨ ਕਰ ਵਿਭਾਗ ਦੀ ਜਾਂਚ ਸ਼ਾਖਾ ਨੇ ਮੁੰਬਈ ਸਮੇਤ ਕੀਤੀ 10 ਸ਼ਹਿਰਾਂ ਵਚ 38 ਹੋਟਲਾਂ ਤੇ ਛਾਪੇਮਾਰੀ

ਇਨਕਮ ਟੈਕਸ ਵਿਭਾਗ (Income Tax Department) ਦੀ ਜਾਂਚ ਸ਼ਾਖਾ ਨੇ ਮੁੰਬਈ ਸਮੇਤ 10 ਸ਼ਹਿਰਾਂ ਵਿਚ 38 ਹੋਟਲਾਂ `ਤੇ ਛਾਪੇਮਾਰੀ (Raid) ਕੀਤੀ ਹੈ । ਰਮੀ ਗਰੁੱਪ, ਭਾਰਤ ਵਿਚ 52 ਹੋਟਲ ਚਲਾਉਂਦਾ ਹੈ, ਜਿਨ੍ਹਾਂ ਵਿਚ ਚਾਰ ਤੇ ਪੰਜ ਸਿਤਾਰਾ ਹੋਟਲ ਵੀ ਸ਼ਾਮਲ ਹਨ । ਇਸ ਦੇ ਨਾਲ ਹੀ ਇਸ ਦੇ ਭਾਰਤ ਤੇ ਖਾੜੀ ਦੇਸ਼ਾਂ ਵਿਚ ਮਿਗਨੇਚਰ ਰੈਸਟੋਰੈਂਟ ਵੀ ਹਨ । ਇਸ ਗਰੁੱਪ ਦੇ ਮਾਲਕ ਵਰਦਰਾਜ ਮੰਜੱਪਾ ਸ਼ੈੱਟੀ ਨੂੰ ਸੰਯੁਕਤ ਅਰਬ ਅਮੀਰਾਤ `ਚ ਚੋਟੀ ਦੇ 100 ਸਭ ਤੋਂ ਅਮੀਰ ਭਾਰਤੀਆਂ ਵਿਚ ਸ਼ਾਮਲ ਕੀਤਾ ਗਿਆ ਹੈ ।

Read More : ਆਨ-ਲਾਈਨ ਸੱਟੇਬਾਜੀ ਦੇ ਮਾਮਲੇ ਵਿਚ ਇਨਕਮ ਟੈਕਸ ਵਿਭਾਗ ਨੇ ਕੀਤੀ ਰੇਡ

ਪੰਜਾਬੀ ਨੌਜ਼ਵਾਨ ਦਾ ਕੀਤਾ ਗੋਲੀਆਂ ਮਾਰ ਕੇ ਕਤਲ

0
shot dead

ਕੈਨੇਡਾ, 3 ਦਸੰਬਰ 2025 : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British Columbia, Canada) ਸੂਬੇ ਦੇ ਸ਼ਹਿਰ ਚਿਲਾਬੈਕ ਨਿਵਾਸੀ ਪੰਜਾਬੀ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ (Unknown persons) ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ । ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਬੜਿੰਗ ਵਜੋਂ ਹੋਈ ਹੈ । ਉਹ 26 ਸਾਲ ਦਾ ਸੀ।

ਪੁਲਸ ਜਦੋਂ ਪਹੁੰਚੀ ਤਾਂ ਨੌਜਵਾਨ ਜ਼ਖ਼ਮੀ ਹਾਲਤ ਵਿਚ ਪਿਆ ਸੀ

ਜਾਂਚ ਏਜੰਸੀ ਇੰਟੈਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਵਲੋਂ ਜਾਰੀ ਕੀਤੇ ਗਏ ਬਿਆਨ `ਚ ਦੱਸਿਆ ਗਿਆ ਹੈ ਕਿ ਪੁਲਸ ਨੂੰ ਰਾਤ 11:40 ਵਜੇ ਸੂਚਨਾ ਮਿਲੀ ਸੀ ਕਿ 152 ਸਟਰੀਟ `ਤੇ 104 ਐਵੇਨਿਊ ਨੇੜੇ ਗੋਲੀ ਚੱਲਣ (Shooting) ਦੀ ਘਟਨਾ ਵਾਪਰੀ ਹੈ । ਪੁਲਸ ਤੁਰੰਤ ਜਦੋਂ ਘਟਨਾ ਵਾਲੀ ਥਾਂ `ਤੇ ਪਹੁੰਚੀ ਤਾਂ ਉਥੇ ਇਕ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ਵਿਚ ਪਿਆ ਸੀ, ਜਿਸ ਦੇ ਗੋਲੀਆਂ ਲੱਗੀਆਂ ਸਨ, ਜਿਸ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ ਸੀ । ਪੁਲਸ ਦਾ ਮੰਨਣਾ ਹੈ ਕਿ ਇਹ ਮਿੱਥ ਕੇ ਕੀਤਾ ਗਿਆ ਕਤਲ ਜਾਪਦਾ ਹੈ । ਪੁਲਸ ਦਾ ਇਹ ਵੀ ਕਹਿਣਾ ਹੈ ਕਿ ਜਸਕਰਨ ਸਿੰਘ (Jaskaran Singh) ਗ਼ਲਤ ਗਤੀਵਿਧੀਆਂ ਵਿਚ ਸ਼ਾਮਲ ਸੀ, ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ।

Read More : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਦਾ ਗੋਲੀਆਂ ਮਾਰ ਕੇ ਕਤਲ

ਪੰਜਾਬ `ਚ 5 ਦਸੰਬਰ ਨੂੰ 26 ਥਾਵਾਂ `ਤੇ ਰੇਲ ਪਟੜੀਆਂ ਜਾਮ ਕਰਨਗੇ ਕਿਸਾਨ

0
sarwan Singh pandher

ਅੰਮ੍ਰਿਤਸਰ, 3 ਦਸੰਬਰ 2025 : ਪੰਜਾਬ ਦੇ ਕਿਸਾਨ ਸੰਗਠਨ ਕਿਸਾਨ ਮਜ਼ਦੂਰ ਮੋਰਚਾ (kisan mazdoor morch) (ਭਾਰਤ) ਚੈਪਟਰ ਪੰਜਾਬ ਨੇ ਕੇਂਦਰ ਸਰਕਾਰ ਦੇ ਵਿਵਾਦਿਤ ਬਿਜਲੀ (ਸੋਧ) ਬਿਲ 2025 ਦੇ ਖਰੜੇ ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ੋਰਦਾਰ ਵਿਰੋਧ ਦੀ ਤਿਆਰੀ ਕਰ ਲਈ ਹੈ । ਜਿਸਦੇ ਚਲਦਿਆਂ ਸੰਗਠਨ ਨੇ 5 ਦਸੰਬਰ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਪੂਰੇ ਪੰਜਾਬ ਵਿਚ 19 ਜ਼ਿਲਿਆਂ ਦੇ 26 ਰੇਲਵੇ ਸਟੇਸ਼ਨਾਂ ਅਤੇ ਮੁੱਖ ਰੇਲ ਮਾਰਗਾਂ `ਤੇ ਪ੍ਰਤੀਕਾਤਮਕ ਰੇਲ ਰੋਕੋ` ਅਭਿਆਨ (Stop the train campaign) ਚਲਾਉਣ ਦਾ ਐਲਾਨ ਕੀਤਾ ਹੈ । ਇਸ ਦੌਰਾਨ ਕਿਸਾਨ ਰੇਲ ਪਟੜੀਆਂ `ਤੇ ਸ਼ਾਂਤਮਈ ਧਰਨਾ ਦੇ ਕੇ ਯਾਤਰੀਆਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਦਾ ਵਾਅਦਾ ਕੀਤਾ ਗਿਆ ਹੈ ਪਰ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਦੀ ਸਖ਼ਤ ਚਿਤਾਵਨੀ ਵੀ ਦਿੱਤੀ ਗਈ ਹੈ ।

ਬਿਜਲੀ (ਸੋਧ) ਬਿਲ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ

ਕਿਸਾਨ ਆਗੂਆਂ ਨੇ ਕਿਹਾ ਕਿ ਇਹ ਅਭਿਆਨ ਕੇਂਦਰ ਦੀਆਂ “ਕਾਰਪੋਰੇਟ-ਪੱਖੀ” (Corporate-friendly) ਬਿਜਲੀ ਨੀਤੀਆਂ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਜ਼ਮੀਨਾਂ-ਜਾਇਦਾਦਾਂ ਨੂੰ ਜਬਰੀ ਵੇਚਣ ਵਿਰੁੱਧ ਹੈ । ਮੁੱਖ ਮੰਗਾਂ ਵਿਚ ਬਿਜਲੀ ਬਿਲ ਨੂੰ ਪੂਰੀ ਤਰ੍ਹਾਂ ਰੱਦ ਕਰਨਾ, ਪ੍ਰੀਪੈਡ ਮੀਟਰ ਹਟਾ ਕੇ ਪੁਰਾਣੇ ਮੀਟਰ ਲਗਵਾਉਣਾ, ਸਰਕਾਰੀ ਜਾਇਦਾਦਾਂ ਦੇ ਜਬਰੀ ਨਿੱਜੀਕਰਨ ਨੂੰ, ਰੋਕਣਾ ਅਤੇ ਕਿਸਾਨ-ਮਜ਼ਦੂਰਾਂ (Farmers and laborers) ਦੇ ਹੋਰ ਬਾਕੀ ਮਸਲੇ ਹੱਲ ਕਰਨੇ ਸ਼ਾਮਲ ਹਨ । ਸੰਗਠਨ ਦੇ ਕਨਵੀਨਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ 80 ਫੀਸਦੀ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਦਾ ਖ਼ਤਰਾ ਹੈ । ਅਸੀਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕ ਲਈ ਸੜਕਾਂ `ਤੇ ਉਤਰਾਂਗੇ। ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਅੰਦੋਲਨ ਹੋਰ ਵਿਆਪਕ ਰੂਪ ਲੈ ਲਵੇਗਾ ।

ਸੜਕਾਂ ਜਾਮ ਨਹੀਂ ਕੀਤੀਆਂ ਜਾਣਗੀਆਂ ਤਾਂ ਜੋ ਆਮ ਜਨਤਾ ਨੂੰ ਘੱਟੋ-ਘੱਟ ਪ੍ਰੇਸ਼ਾਨੀ ਹੋਵੇ : ਸੰਗਠਨ

ਇਹ ਅਭਿਆਨ ਪੰਜਾਬ ਦੇ ਰੋਲ ਨੈੱਟਵਰਕ ਨੂੰ ਪ੍ਰਭਾਵਿਤ ਕਰ ਸਕਦਾ ਹੈ, ਖ਼ਾਸਕਰ ਦਿੱਲੀ-ਅੰਮ੍ਰਿਤਸਰ ਮੁੱਖ ਮਾਰਗ ਅਤੇ ਅੰਮ੍ਰਿਤਸਰ-ਜੰਮੂ ਰੇਲ ਲਾਈਨ `ਤੇ । ਸੰਗਠਨ ਨੇ ਸਪੱਸ਼ਟ ਕੀਤਾ ਹੈ ਕਿ ਸੜਕਾਂ ਜਾਮ ਨਹੀਂ ਕੀਤੀਆਂ ਜਾਣਗੀਆਂ ਤਾਂ ਜੋ ਆਮ ਜਨਤਾ ਨੂੰ ਘੱਟੋ-ਘੱਟ ਪ੍ਰੇਸ਼ਾਨੀ ਹੋਵੇ। ਪਿਛਲੇ ਦਿਨੀਂ ਕਿਸਾਨ ਸੰਗਠਨਾਂ ਨੇ ਚੰਡੀਗੜ ਵਿਚ ਵੱਡੀਆਂ ਰੈਲੀਆਂ ਕੀਤੀਆਂ ਸਨ, ਜਿਥੇ ਇਸ ਬਿੱਲ ਨੂੰ ਕਿਸਾਨ ਵਿਰੋਧੀ ਕਿਹਾ ਗਿਆ ਸੀ। ਮਾਹਿਰਾਂ ਅਨੁਸਾਰ ਇਹ ਬਿੱਲ ਬਿਜਲੀ ਖੇਤਰ ਨੂੰ ਆਧੁਨਿਕ ਬਣਾਉਣ ਦਾ ਦਾਅਵਾ ਕਰਦਾ ਹੈ ਪਰ ਬਿਲਿੰਗ ਚਾਰਜਿਜ਼ ਅਤੇ ਨੈੱਟਵਰਕ ਡੁਪਲੀਕੇਸ਼ਨ ਰੋਕਣ ਵਰਗੇ ਪ੍ਰਬੰਧ ਕਿਸਾਨਾਂ `ਤੇ ਵਾਧੂ ਬੋਝ ਪਾ ਸਕਦੇ ਹਨ । ਪਿਛਲੇ ਕਿਸਾਨ ਅੰਦੋਲਨਾਂ ਦੀਆਂ ਯਾਦਾਂ ਤਾਜ਼ਾ ਕਰਦਿਆਂ ਸੰਗਠਨ ਨੇ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣੇਗੀ ।

ਵਿਰੋਧ ਕਰਨ ਦੀਆਂ ਮੁੱਖ ਥਾਵਾਂ ਵਿਚ

ਕਿਸਾਨ ਮਜ਼ਦੂਰ ਮੋਰਚੇ ਨੇ 19 ਜਿ਼ਲਿਆਂ ਵਿਚ ਹੇਠ ਲਿਖੀਆਂ 26 ਥਾਵਾਂ `ਤੇ ਰੇਲ ਜਾਮ ਕਰਨ ਦੀ ਯੋਜਨਾ ਬਣਾਈ ਹੈ । ਉਨ੍ਹਾਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਫਾਜ਼ਿਲਕਾ, ਮੋਗਾ, ਬਠਿੰਡਾ, ਮੁਕਤਸਰ, ਮਾਲੇਰਕੋਟਲਾ, ਮਾਨਸਾ, ਲੁਧਿਆਣਾ, ਫਰੀਦਕੋਟ ਤੇ ਰੋਪੜ ਸ਼ਾਮਲ ਹਨ । ਪਿਛਲੇ ਕਿਸਾਨ ਅੰਦੋਲਨਾਂ ਦੀਆਂ` ਯਾਦਾਂ ਤਾਜ਼ਾ ਕਰਦਿਆਂ ਸੰਗਠਨ ਨੇ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣੇਗੀ । ਸੂਬਾ ਸਰਕਾਰ ਨੇ ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਪਰ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੀ ਸੰਭਾਵਨਾ ਹੈ । ਇਹ ਅਭਿਆਨ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੋੜ ਲਿਆ ਸਕਦਾ ਹੈ, ਜਿਥੇ ਬਿਜਲੀ ਤੇ ਖੇਤੀ ਮਸਲੇ ਹਮੇਸ਼ਾ ਸੰਵੇਦਨਸ਼ੀਲ ਰਹੇ ਹਨ ।

Read more : ਸੰਯੁਕਤ ਕਿਸਾਨ ਮੋਰਚੇ ਦਾ ਰੋਸ ਪ੍ਰਦਰਸ਼ਨ ਚੰਡੀਗੜ੍ਹ ਵਿਚ ਜਾਰੀ

ਮਿਰਜ਼ਾਪੁਰ ਦਾ ਨਾਮ ਹੋਵੇਗਾ ਹੁਣ ‘ਵਿੰਧਿਆਂਚਲ ਧਾਮ’

0
Mirzapur

ਮਿਰਜ਼ਾਪੁਰ, 3 ਦਸੰਬਰ 2025 : ਇਲਾਹਾਬਾਦ (ਪ੍ਰਯਾਗਰਾਜ) ਅਤੇ ਫੈਜ਼ਾਬਾਦ (ਅਯੁੱਧਿਆ ਧਾਮ) ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਵਿਚ ਮਿਰਜ਼ਾਪੁਰ ਜਿ਼ਲੇ ਦਾ ਨਾਂ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਮਿਰਜ਼ਾਪੁਰ (Mirzapur) ਨੂੰ ਵਿੰਧਯ ਖੇਤਰ ਦੀ ਅਧਿਸ਼ਠਾਤਰੀ ਦੇਵੀ ਮਾਂ ਵਿਧਿਆਂਵਾਸਿਨੀ ਦੇ ਪ੍ਰਸਿੱਧ ਸ਼ਕਤੀਪੀਠ ਦੇ ਨਾਂ `ਤੇ `ਵਿਧਿਆਂਚਲ ਧਾਮ` (Vidyanchal Dham) ਕੀਤਾ ਜਾਏਗਾ । ਇਹ ਪ੍ਰਸਤਾਵ ਨੂੰ ਜਿ਼ਲਾ ਇੰਚਾਰਜ ਮੰਤਰੀ ਨੰਦ ਗੋਪਾਲ (District In-charge Minister Nand Gopal) `ਨੰਦੀ` ਦੀ ਪ੍ਰਧਾਨਗੀ ਹੇਠ ਹੋਈ ਜਨਤਕ ਪ੍ਰਤੀਨਿਧੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਵਿਚ ਪਾਸ ਕੀਤਾ ਗਿਆ । ਇਸਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ।

ਰੇਲਵੇ ਸਟੇਸ਼ਨ ਦਾ ਨਾਮ ਤਾਂ ਪਹਿਲਾਂ ਹੀ ਵਿਧਿਆਂਚਾਲ ਧਾਮ ਕਰਨ ਦੀ ਮਿਲ ਚੁੱਕੀ ਹੈ ਪ੍ਰਵਾਨਗੀ

ਰੇਲਵੇ ਸਟੇਸ਼ਨ ਦਾ ਨਾਂ ਪਹਿਲਾਂ ਹੀ ਵਿਧਿਆਂਚਲ ਧਾਮ ਕਰਨ ਦੀ ਪ੍ਰਵਾਨਗੀ ਮਿਲ ਚੁੱਕੀ ਹੈ । ਮਿਰਜ਼ਾਪੁਰ ਦਾ ਨਾਂ ਪਹਿਲਾਂ ਮੁਗਲ ਸ਼ਾਸਕ ਮੀਰ ਜਾਫਰ ਦੇ ਨਾਂ `ਤੇ ਰੱਖਿਆ ਗਿਆ ਸੀ । ਸਥਾਨਕ ਲੋਕ ਇਸਨੂੰ `ਮਿਰਜ਼ਾਪੁਰ` ਜਾਂ `ਲਕਸ਼ਮੀਪੁਰ` ਦੇ ਨਾਂ ਨਾਲ ਜਾਣਦੇ ਹਨ । ਦੂਜੇ ਪਾਸੇ, ਸਤਨਾਮੀ ਅਖਾੜੇ ਵੱਲੋਂ ਚਲਾਏ ਜਾ ਰਹੇ ਬੁੱਢੇਨਾਥ ਮੰਦਰ ਦੇ ਮਹੰਤ ਯੋਗਾਨੰਦ ਗਿਰੀ ਨੇ ਜ਼ਿਲੇ ਦਾ ਨਾਂ ਧਾਰਮਿਕ ਸੰਦਰਭਾਂ ਮੁਤਾਬਕ `ਗਿਰਜਾਪੁਰ` ਰੱਖਣ ਦੀ ਮੰਗ ਕੀਤੀ ਸੀ ।

Read More : ਰਾਜਾ ਵੜਿੰਗ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ: ‘ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਤੇਗ ਬਹਾਦਰ ਦੇ ਨਾਮ ‘ਤੇ ਰੱਖਣ ਦੀ ਕੀਤੀ ਮੰਗ’

ਚੋਣ ਕਮਿਸ਼ਨ ਨੇ ਲਗਾਈ ਤਬਾਦਲਿਆਂ ਅਤੇ ਨਵੀਆਂ ਨਿਯੁਕਤੀਆਂ ‘ਤੇ ਰੋਕ

0
Election Commission

ਚੰਡੀਗੜ੍ਹ, 3 ਦਸੰਬਰ 2025 : ਰਾਜ ਚੋਣ ਕਮਿਸ਼ਨ (State Election Commission) ਨੇ ਜਿ਼ਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਤਬਾਦਲਿਆਂ ਅਤੇ ਨਵੀਆਂ ਨਿਯੁਕਤੀਆਂ (Transfers and new appointments) ‘ਤੇ ਰੋਕ ਲਗਾ ਦਿੱਤੀ ਹੈ । ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ (State Election Commissioner Raj Kamal Chaudhary) ਨੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੂੰ ਇੱਕ ਪੱਤਰ ਲਿਖ ਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ । ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਪੰਜਾਬ ਸਰਕਾਰ ਨੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੀਤੇ ਵੱਡੇ ਪ੍ਰਸ਼ਾਸਕੀ ਬਦਲਾਓ

28 ਨਵੰਬਰ ਨੂੰ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ (Punjab Government) ਨੇ ਵੱਡੇ ਪ੍ਰਸ਼ਾਸਕੀ ਬਦਲਾਅ ਕੀਤੇ। ਚੋਣ ਪ੍ਰਕਿਰਿਆ ਹੁਣ ਚੱਲ ਰਹੀ ਹੈ । ਨਾਮਜ਼ਦਗੀਆਂ 4 ਦਸੰਬਰ ਤੱਕ ਦਾਖਲ ਕੀਤੀਆਂ ਜਾਣਗੀਆਂ, ਅਤੇ ਵੋਟਿੰਗ 14 ਦਸੰਬਰ ਨੂੰ ਹੋਵੇਗੀ । ਚੋਣਾਂ ਕਾਰਨ, ਨਗਰ ਨਿਗਮ ਖੇਤਰਾਂ ਨੂੰ ਛੱਡ ਕੇ, ਪੂਰੇ ਰਾਜ ਵਿੱਚ ਚੋਣ ਜ਼ਾਬਤਾ ਲਾਗੂ ਹੈ, ਜਿਸ ਤਹਿਤ ਸਰਕਾਰ ਕੋਈ ਵੀ ਤਬਾਦਲਾ ਜਾਂ ਨਿਯੁਕਤੀਆਂ ਨਹੀਂ ਕਰ ਸਕਦੀ । ਜੇਕਰ ਸਰਕਾਰ ਨੂੰ ਕੋਈ ਜ਼ਰੂਰੀ ਤਬਾਦਲਾ ਜਾਂ ਨਿਯੁਕਤੀਆਂ ਕਰਨੀਆਂ ਪੈਂਦੀਆਂ ਹਨ, ਤਾਂ ਉਸਨੂੰ ਪਹਿਲਾਂ ਰਾਜ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਣੀ ਪਵੇਗੀ । ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਖਤਮ ਹੋਣ ਤੱਕ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦਾ ਤਬਾਦਲਾ ਜਾਂ ਨਿਯੁਕਤੀ ਨਹੀਂ ਕੀਤੀ ਜਾਣੀ ਚਾਹੀਦੀ ।

Read more : ਜਿ਼ਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 14 ਨੂੰ

ਰਾਮ ਮੰਦਰ ਤੋਂ ਬਾਅਦ ਹੁਣ `ਰਾਸ਼ਟਰੀ ਮੰਦਰ` ਬਣਾਉਣ ਦਾ ਸਮਾਂ : ਭਾਗਵਤ

0
Mohan Bhagwat

ਪੁਣੇ, 3 ਦਸੰਬਰ 2025 : ਰਾਸ਼ਟਰੀ ਸਵੈਮ ਸੇਵਕ ਸੰਘ (Rashtriya Swayamsevak Sangh) (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ (Dr. Mohan Bhagwat) ਨੇ ਮੰਗਲਵਾਰ ਨੂੰ ਕਿਹਾ ਕਿ ਸਭ ਦੀ ਭਲਾਈ ਦਾ ਪ੍ਰਤੀਕ ਸ਼ਾਨਦਾਰ ਰਾਮ ਮੰਦਰ ਹੁਣ ਬਣ ਚੁੱਕਿਆ ਹੈ ਅਤੇ ਅਗਲਾ ਕਦਮ ਵੀ ਸ਼ਾਨਦਾਰ, ਸ਼ਕਤੀਸ਼ਾਲੀ ਅਤੇ ਸੁੰਦਰ `ਰਾਸ਼ਟਰੀ ਮੰਦਰ` (National Temple) ਬਣਾਉਣਾ ਹੈ । ਭਾਗਵਤ ਇੱਥੇ ਆਰ. ਐੱਸ. ਐੱਸ. ਦੇ ਸ਼ਤਾਬਦੀ ਸਾਲ ਸਮਾਰੋਹ ਤਹਿਤ ਕੋਥਰੂਡ ਦੇ ਯਸ਼ਵੰਤਰਾਓ ਚਵਾਣ ਥਿਏਟਰ `ਚ ਆਦਿਤਿਆ ਪ੍ਰਤਿਸ਼ਠਾਨ ਵੱਲੋਂ ਆਯੋਜਿਤ ਧੰਨਵਾਦ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ ।

ਸੰਘ `ਚ ਕੋਈ ਹੰਕਾਰ ਦੀ ਭਾਵਨਾ ਨਹੀਂ ਹੈ ਕਿਉਂਕਿ ਸੰਘ ਸਮਾਜ ਲਈ ਬਿਨਾਂ ਕਿਸੇ ਸਵਾਰਥ ਦੀ ਭਾਵਨਾ ਨਾਲ ਕੰਮ ਕਰਦਾ ਹੈ

ਡਾ. ਭਾਗਵਤ ਨੇ ਕਿਹਾ ਕਿ ਸੰਘ `ਚ ਕੋਈ ਹੰਕਾਰ ਦੀ ਭਾਵਨਾ ਨਹੀਂ ਹੈ ਕਿਉਂਕਿ ਸੰਘ ਸਮਾਜ ਲਈ ਬਿਨਾਂ ਕਿਸੇ ਸਵਾਰਥ ਦੀ ਭਾਵਨਾ ਨਾਲ ਕੰਮ ਕਰਦਾ ਹੈ । ਉਨ੍ਹਾਂ ਕਿਹਾ ਕਿ ਸੰਘ ਪੂਰੇ ਸਮਾਜ ਦਾ ਸੰਗਠਨ ਚਾਹੁੰਦਾ ਹੈ । ਇਕ ਇਕਜੁਟ ਸਮਾਜ ਹੀ ਦੋਸ਼ ਨੂੰ ਖੁਸ਼ਹਾਲ ਬਣਾ ਸਕਦਾ ਹੈ ਅਤੇ ਇਕ ਮਜ਼ਬੂਤ ਦੇਸ਼ ਹੀ ਦੁਨੀਆ `ਚ ਸ਼ਾਂਤੀ ਲਿਆ ਸਕਦਾ ਹੈ । ਸਾਡਾ ਇਹ-ਦਾਅਵਾ ਨਹੀਂ ਹੈ ਕਿ ਸਿਰਫ ਸੰਘ ਹੀ ਦੇਸ਼ ਦਾ ਭਲਾ ਕਰੇਗਾ । ਜੇਕਰ ਸਮਾਜ ਮਜ਼ਬੂਤ ਹੋਵੇਗਾ ਤਾਂ ਦੇਸ਼ ਆਪਣੇ ਆਪ ਉੱਪਰ ਉੱਠੇਗਾ । ਸੰਘ ਇਸ ਲਈ ਵਧਿਆ ਕਿਉਂਕਿ ਮੁਸ਼ਕਲ ਸਮੇਂ `ਚ ਸਮਾਜ ਨੇ ਉਸ ਦਾ ਸਾਥ ਦਿੱਤਾ ।

ਹਮਲਿਆਂ ਦੀ ਵਜ੍ਹਾ ਨਾਲ ਦੁਨੀਆ ਦੇ ਕਈ ਸਮਾਜਿਕ ਪੈਮਾਨੇ ਖਤਮ ਹੋ ਗਏ : ਸ਼ੰਕਰ ਅਭਿਅੰਕਰ

ਇਸ ਮੌਕੇ ਆਦਿਤਿਆ ਪ੍ਰਤਿਸ਼ਠਾਨ ਦੇ ਪ੍ਰਧਾਨ ਸ਼ੰਕਰ ਅਭਿਅੰਕਰ ਨੇ ਕਿਹਾ ਕਿ ਹਮਲਿਆਂ ਦੀ ਵਜ੍ਹਾ ਨਾਲ ਦੁਨੀਆ ਦੇ ਕਈ ਸਮਾਜਿਕ
ਪੈਮਾਨੇ ਖਤਮ ਹੋ ਗਏ ਪਰ ਭਾਰਤ ਦਾ ਹਿੰਦੂ ਸੱਭਿਆਚਾਰ, ਜੋ ਪੂਰੀ ਦੁਨੀਆ ਨੂੰ ਇਕ ਪਰਿਵਾਰ ਮੰਨਦਾ ਹੈ, ਬਚਿਆ ਰਹੇ । ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਰਾਜ ਵੀ ਭਾਰਤ ਦੀ ਪਛਾਣ ਤੋੜਨ ਲਈ ਕੀਤਾ ਗਿਆ ਹਮਲਾ ਸੀ । ਉੱਥੇ-ਹੀ, ਜਗਦਗੁਰੂ ਸ਼ੰਕਰਾਚਾਰਿਆ ਵਿਜੇਂਦਰ ਸਰਸਵਤੀ ਸਵਾਮੀ ਨੇ ਕਿਹਾ ਕਿ ਭਾਰਤ ਦਾ ਸਨਾਤਨ ਸੱਭਿਆਚਾਰ (Sanatan culture) ਇਨਸਾਨੀਅਤ ਨੂੰ ਦੁਨੀਆ ਦੀ ਭਲਾਈ ਵੱਲ ਲੈ ਜਾਂਦਾ ਹੈ ।

Read More : ਮਹਾਰਾਸ਼ਟਰ ‘ਚ ਵੋਟਿੰਗ ਜਾਰੀ; RSS ਮੁਖੀ ਮੋਹਨ ਭਾਗਵਤ ਨੇ ਪਾਈ ਵੋਟ

ਸਹਾਰਾ ਦੇ ਨਿਵੇਸ਼ਕਾਂ ਨੂੰ ਹੁਣ ਤੱਕ 6,841.86 ਕਰੋੜ ਰੁਪਏ ਵਾਪਸ ਕੀਤੇ ਗਏ : ਸ਼ਾਹ

0
Amit Shah

ਨਵੀਂ ਦਿੱਲੀ, 3 ਦਸੰਬਰ 2025 : ਸਹਿਕਾਰਤਾ ਮੰਤਰੀ ਅਮਿਤ ਸ਼ਾਹ (Cooperation Minister Amit Shah) ਨੇ ਕਿਹਾ ਹੈ ਕਿ ਸਹਾਰਾ ਗਰੁੱਪ (Sahara Group) ਆਫ ਕੋਆਪ੍ਰੇਟਿਵ ਸੁਸਾਇਟੀਜ਼ ਦੇ 35.44 ਲੱਖ ਨਿਵੇਸ਼ਕਾਂ ਨੂੰ ਹੁਣ ਤਕ 6,841.86 ਕਰੋੜ ਰੁਪਏ ਵਾਪਸ ਕੀਤੇ ਗਏ ਹਨ ।

ਮੰਤਰਾਲਾ ਅਸਲ ਜਮ੍ਹਾਕਰਤਾਵਾਂ ਨੂੰ ਭੁਗਤਾਨ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ : ਅਮਿਤ ਸ਼ਾਹ

ਲੋਕ ਸਭਾ `ਚ ਇਕ ਸਵਾਲ ਦੇ ਲਿਖਤੀ ਜਵਾਬ `ਚ ਸ਼ਾਹ ਨੇ ਕਿਹਾ ਕਿ ਸਹਾਰਾ ਰਿਫੰਡ ਐਂਡ ਰੀ-ਸਬਮਿਸ਼ਨ ਪੋਰਟਲ ਰਾਹੀਂ ਅਰਜ਼ੀਆਂ ਜਮ੍ਹਾ ਕਰਵਾਉਣ ਵਾਲੇ 1.41 ਕਰੋੜ ਜਮ੍ਹਾਕਰਤਾਵਾਂ `ਚੋਂ 35.44 ਲੱਖ ਜਮ੍ਹਾਕਰਤਾਵਾਂ ਨੂੰ ਰਿਫੰਡ (Refund to depositors) ਦਿੱਤੇ ਗਏ ਹਨ । ਇਸ ਵੇਲੇ ਸਹਾਰਾ ਗਰੁੱਪ ਆਫ ਕੋਆਪ੍ਰੇਟਿਵ ਸੁਸਾਇਟੀਜ਼ ਦੇ ਹਰੇਕ ਅਸਲ ਜਮ੍ਹਾਕਰਤਾ ਨੂੰ ਉਨ੍ਹਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤੇ ਰਾਹੀਂ ਪ੍ਰਮਾਣਿਤ ਦਾਅਵੇ ਦੇ ਆਧਾਰ `ਤੇ 50,000 ਰੁਪਏ ਤੱਕ ਦਾ ਭੁਗਤਾਨ ਕੀਤਾ ਜਾਂਦਾ ਹੈ । ਮੰਤਰਾਲਾ ਅਸਲ ਜਮ੍ਹਾਕਰਤਾਵਾਂ ਨੂੰ ਭੁਗਤਾਨ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ । ਸੁਪਰੀਮ ਕੋਰਟ (Supreme Court) ਨੇ ਸਹਾਰਾ ਗਰੁੱਪ ਆਫ ਕੋਆਪ੍ਰੇਟਿਵ ਸੁਸਾਇਟੀਜ਼ ਦੇ ਅਸਲ ਜਮ੍ਹਾਕਰਤਾਵਾਂ ਨੂੰ ਭੁਗਤਾਨ ਦੀ ਆਖਰੀ ਮਿਤੀ 31 ਦਸੰਬਰ, 2026 ਤੱਕ ਵਧਾ ਦਿੱਤੀ ਹੈ ।

ਸਰਕਾਰ ਬਣਾ ਰਹੀ ਹੈ ਭਾਰਤ ਟੈਕਸੀ ਐਪ ਲਾਂਚ ਕਰਨ ਦੀ ਯੋਜਨਾ

ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੰਸਦ ਨੂੰ ਦੱਸਿਆ ਕਿ ਸਰਕਾਰ `ਭਾਰਤ ਟੈਕਸੀ` ਐਪ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਦਾ ਮੰਤਵ ਦੇਸ਼ ਦੇ ਵਪਾਰਕ ਵਾਹਨ ਚਾਲਕਾਂ ਨੂੰ ਨਿੱਜੀ ਕੰਪਨੀਆਂ `ਤੇ ਨਿਰਭਰਤਾ ਤੋਂ ਮੁਕਤ ਕਰਨਾ ਹੈ । ਐਪ ਦੀਆਂ ਮੁੱਖ ਖੂਬੀਆਂ `ਚ ਖਪਤਕਾਰ ਅਨੁਕੂਲ ਯਾਤਰਾ ਲਈ ਮੋਬਾਈਲ ਫੋਨ ਰਾਹੀਂ ਬੁਕਿੰਗ, ਪਾਰਦਰਸ਼ੀ ਕਿਰਾਇਆ, ਵਾਹਨ ਟਰੈਕਿੰਗ, ਬਹੁ-ਭਾਸ਼ਾਈ ਇੰਟਰਫੇਸ, ਨਾਗਰਿਕਾਂ ਲਈ ਪਹੁੰਚ ਯੋਗਤਾ, ਸੁਰੱਖਿਅਤ ਅਤੇ ਪ੍ਰਮਾਣਿਤ ਯਾਤਰਾ, ਤਕਨਾਲੋਜੀ ਵਾਲੀ ਮਦਦ ਤੇ ਸੁਰੱਖਿਆ ਉਪਾਵਾਂ ਨੂੰ ਵਧਾਉਣ ਲਈ 24 ਘੰਟੇ ਗਾਹਕ ਸੇਵਾਵਾਂ ਸ਼ਾਮਲ ਹਨ ।

Read More : ਅਹਿਮਦਾਬਾਦ ‘ਚ ਜਗਨਨਾਥ ਰੱਥ ਯਾਤਰਾ ਸ਼ੁਰੂ, ਅਮਿਤ ਸ਼ਾਹ ਨੇ ਕੀਤੀ ਮੰਗਲਾ ਆਰਤੀ

ਆਨ-ਲਾਈਨ ਸੱਟੇਬਾਜ਼ੀ ਐਪ ਮਾਮਲੇ ਵਿਚ ਈ. ਡੀ. ਨੇ ਕੀਤੀ ਅਦਾਕਾਰਾ ਤੋਂ ਪੁੱਛਗਿੱਛ

0
Neha Sharma

ਨਵੀਂ ਦਿੱਲੀ, 3 ਦਸੰਬਰ 2025 : ਮਾਡਲ ਤੇ ਅਦਾਕਾਰਾ ਨੇਹਾ ਸ਼ਰਮਾ (Model and actress Neha Sharma) ਆਨਲਾਈਨ ਸੱਟੇਬਾਜ਼ੀ ਪਲੇਟਫਾਰਮ 1-ਐਕਸਬੇਟ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ `ਚ ਪੁੱਛਗਿੱਛ ਲਈ ਮੰਗਲਵਾਰ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਸਾਹਮਣੇ ਪੇਸ਼ ਹੋਈ । ਅਧਿਕਾਰੀਆਂ ਨੇ ਕਿਹਾ ਕਿ ਨੇਹਾ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ ਦੀਆਂ ਧਾਰਾਵਾਂ ਅਧੀਨ ਦਰਜ ਕੀਤਾ ਗਿਆ ਸੀ ।

ਮੰਨਿਆ ਜਾਂਦਾ ਹੈ ਕਿ ਨੇਹਾ ਸ਼ਰਮਾ ਕੁਝ ਇਸ਼ਤਿਹਾਰਾਂ ਰਾਹੀਂ ਸੱਟੇਬਾਜ਼ੀ ਪਲੇਟਫਾਰਮ ਨਾਲ ਜੁੜੀ ਹੋਈ ਹੈ : ਈ. ਡੀ.

ਮੰਨਿਆ ਜਾਂਦਾ ਹੈ ਕਿ ਨੇਹਾ ਸ਼ਰਮਾ ਕੁਝ ਇਸ਼ਤਿਹਾਰਾਂ ਰਾਹੀਂ ਸੱਟੇਬਾਜ਼ੀ ਪਲੇਟਫਾਰਮ (Betting platform) ਨਾਲ ਜੁੜੀ ਹੋਈ ਹੈ । ਜਾਂਚ ਏਜੰਸੀ ਨੇ ਪਹਿਲਾਂ ਸਾਬਕਾ ਕ੍ਰਿਕਟਰ ਸ਼ਿਖਰ ਧਵਨ ਤੇ ਸੁਰੇਸ਼ ਰੈਨਾ ਕੋਲੋਂ ਇਸੇ, ਮਾਮਲੇ `ਚ ਪੁੱਛਗਿੱਛ ਕੀਤੀ ਸੀ । ਬਾਅਦ `ਚ ਉਨ੍ਹਾਂ ਦੀਆਂ 11.14 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਸਨ । ਈ. ਡੀ. ਨੇ ਕਿਹਾ ਕਿ 1-ਐਕਸਬੇਟ ਭਾਰਤ `ਚ ਬਿਨਾਂ ਅਧਿਕਾਰ ਦੇ ਕੰਮ ਕਰ ਰਿਹਾ ਸੀ । ਸੋਸ਼ਲ ਮੀਡੀਆ, ਆਨ-ਲਾਈਨ ਵੀਡੀਓ ਤੇ ਪ੍ਰਿੰਟ ਮੀਡੀਆ ਰਾਹੀਂ ਭਾਰਤੀ ਖਪਤਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਇਸ਼ਤਿਹਾਰਾਂ ਦੀ ਵਰਤੋਂ ਕਰ ਰਿਹਾ ਸੀ ।

Read More : ਕੇਰਲ ਦੇ ਮੁੱਖ ਮੰਤਰੀ ਵਿਜਯਨ ਤੇ ਸਾਬਕਾ ਮੰਤਰੀ ਇਸਾਕ ਨੂੰ ਕਾਰਨ ਦੱਸੋ ਨੋਟਿਸ

ਕੇਰਲ ਦੇ ਮੁੱਖ ਮੰਤਰੀ ਵਿਜਯਨ ਤੇ ਸਾਬਕਾ ਮੰਤਰੀ ਇਸਾਕ ਨੂੰ ਕਾਰਨ ਦੱਸੋ ਨੋਟਿਸ

0
Kerala CM Vijayan

ਨਵੀਂ ਦਿੱਲੀ/ਤਿਰੂਵਨੰਤਪੁਰਮ, 2 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਕੇ. ਆਈ. ਆਈ. ਐੱਫ. ਬੀ. ਮਸਾਲਾ ਬਾਂਡ ਮਾਮਲੇ (Masala Bond Case) `ਚ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ, ਸਾਬਕਾ ਵਿੱਤ ਮੰਤਰੀ ਥਾਮਸ ਇਸਾਕ ਅਤੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਕੇ. ਐੱਮ. ਅਬ੍ਰਾਹਮ ਨੂੰ ਫੈਮਾ ਤਹਿਤ 466 ਕਰੋੜ ਰੁਪਏ ਦਾ ਕਾਰਨ ਦੱਸੋ ਨੋਟਿਸ (Show Cause Notice) ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ।

ਫੇਮਾ ਮਾਮਲੇ ਵਿਚ ਜਾਂਚ ਪੂਰੀ ਹੋਣ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ ਕਾਰਨ ਦੱਸੋ ਨੋਟਿਸ

ਈ. ਡੀ. ਨੇ ਵਿਦੇਸ਼ੀ ਕਰੰਸੀ ਪ੍ਰਬੰਧਨ ਕਾਨੂੰਨ (ਫੇਮਾ) ਦੀਆਂ ਸਬੰਧਤ ਧਾਰਾਵਾਂ ਤਹਿਤ ਲੱਗਭਗ 10-12 ਦਿਨ ਪਹਿਲਾਂ ਇਹ ਨੋਟਿਸ ਜਾਰੀ ਕੀਤਾ ਸੀ। ਇਸ `ਚ ਨਿੱਜੀ ਤੌਰ `ਤੇ ਪੇਸ਼ ਹੋਣ ਦੀ ਲੋੜ ਨਹੀਂ ਹੁੰਦੀ ਹੈ । ਫੇਮਾ ਮਾਮਲੇ (FEMA matters) `ਚ ਜਾਂਚ ਪੁਰੀ ਹੋਣ ਤੋਂ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ ਹੈ । ਇਹ ਜਾਂਚ ਕੇ. ਆਈ. ਆਈ. ਐੱਫ. ਬੀ. ਵੱਲੋਂ ਮਸਾਲਾ ਬਾਂਡ ਰਾਹੀਂ 2,000 ਕਰੋੜ ਰੁਪਏ ਜੁਟਾਉਣ ਅਤੇ ਫੇਮਾ ਮਾਪਦੰਡਾਂ ਦੀ ਪਾਲਣਾ ਨਾਲ ਸਬੰਧਤ ਹੈ ।

Read More : ਈ. ਡੀ. ਨੇ ਦਾਖਲ ਕੀਤਾ ਰਾਬਰਟ ਵਾਢਰਾ ਖਿਲਾਫ ਦੋਸ਼ ਪੱਤਰ