ਪੁਲਸ ਨੇ ਕਰ ਲਿਆ ਹੈ ਜਲੰਧਰ ਬਲਾਸਟ ਮਾਮਲੇ ਵਿਚ ਮੁੱਖ ਦੋਸ਼ੀ ਨੂੰ ਕਾਬੂ

0
35
Arrest

ਜਲੰਧਰ, 14 ਮਈ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ (Jalandhar) ਵਿਖੇ ਹੋਏ ਧਮਾਕੇ ਮਾਮਲੇ ਵਿਚ ਪੁਲਸ ਵਲੋਂ ਇਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ ਜਿਸਨੂੰ ਕੀਤਾ ਗਿਆ ਹੈ ਗ੍ਰਿ਼ਫਤਾਰ

ਮਿਲੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਹੈੱਡਕੁਆਰਟਰ (B. S. F. Headquarters) ਦੇ ਸਾਹਮਣੇ 5 ਮਈ ਦੀ ਰਾਤ ਵਾਪਰੇ ਆਈ. ਈ. ਡੀ. ਬਲਾਸਟ ਮਾਮਲੇ ਵਿਚ ਪੁਲਸ ਅਤੇ ਖੁਫੀਆ ਵਿੰਗ ਨੂੰ ਅਹਿਮ ਸੁਰਾਗ ਮਿਲਿਆ ਹੈ । ਮਿਲੀ ਜਾਣਕਾਰੀ ਅਨੁਸਾਰ ਬਲਾਸਟ ਮਾਮਲੇ ਵਿਚ ਪੁਲਿਸ ਅਤੇ ਏਜੰਸੀਆਂ ਨੇ ਮੁੱਖ ਆਰੋਪੀ (Main accused) ਨੂੰ ਗ੍ਰਿਫਤਾਰ ਕਰ ਲਿਆ ਹੈ । ਆਰੋਪੀ ਦਾ ਨਾਮ ਅਨਿਲ ਸ਼ਰਮਾ (Anil Sharma) ਬਤਾਇਆ ਜਾ ਰਿਹਾ ਹੈ ਅਤੇ ਉਹ ਯੂ. ਪੀ. ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਪੰਜਾਬ ਪੁਲਸ ਵੱਲੋਂ ਆਰੋਪੀ ਤੋਂ ਜਿਥੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ, ਉਥੇ ਪੰਜਾਬ ਪੁਲਸ ਧਮਾਕੇ ਦੇ ਪਿੱਛੇ ਦੀ ਸਾਜਿਸ਼ ਅਤੇ ਹਰ ਐਂਗਲ ਨੂੰ ਖੰਗਾਲਣ ਵਿਚ ਜੁਟੀ ਹੋਈ ਹੈ ।

ਘਟਨਾਕ੍ਰਮ ਦੇ ਦੋਸ਼ੀ ਦੀ ਗ੍ਰਿਫ਼ਤਾਰ ਕਿਥੋਂ ਕੀਤੀ ਦੱਸੀ ਜਾ ਰਹੀ ਹੈ

ਸੂਤਰਾਂ ਅਨੁਸਾਰ ਸਾਜਿਸ਼ ਦੇ ਮੁੱਖ ਆਰੋਪੀ ਨੂੰ ਦਿੱਲੀ ਤੋਂ ਹਿਰਾਸਤ ਵਿਚ ਲਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਪੰਜਾਬ ਪੁਲਿਸ ਦੇ ਇਨਪੁੱਟ ਉਤੇ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਆਪਰੇਸ਼ਨ ਤਹਿਤ ਕੀਤੀ ਗਈ । ਇਸ ਮਾਮਲੇ ਦੇ ਤਾਰ ਆਈ. ਐੱਸ. ਆਈ. ਨਾਲ ਜੁੜੇ ਹੋਏ ਹਨ । ਦੱਸਿਆ ਜਾ ਰਿਹਾ ਹੈ ਕਿ ਧਮਾਕਾ ਕਰਵਾਉਣ ਵਾਲਾ ਮਾਸਟਰਮਾਈਂਡ ਸ਼ਹਿਜ਼ਾਦ ਭੱਟੀ ਹੈ ।

ਕਿਸ ਤਰ੍ਹਾਂ ਕੀਤਾ ਗਿਆ ਸੀ ਧਮਾਕਾ

ਸੂਤਰਾਂ ਅਨੁਸਾਰ ਆਈ. ਐੱਸ. ਆਈ. (I. S. I.) ਦੇ ਇਸ਼ਾਰੇ ਉਤੇ ਇਹ ਅੱਤਵਾਦੀ ਸਾਜਿਸ਼ ਦੀ ਯੋਜਨਾ ਸੀ । ਮੁਲਜ਼ਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਮੁਲਜ਼ਮ ਨੇ ਸਿਮ ਕਾਰਡ ਦੇ ਰਾਹੀਂ ਧਮਾਕਾ ਕੀਤਾ। ਸੂਤਰਾਂ ਅਨੁਸਾਰ ਮੁਲਜ਼ਮ ਨੇ ਆਈ. ਡੀ. ਵਿਚ ਆਪਣਾ ਸਿਮ ਕਾਰਡ ਲਗਾਇਆ ਹੋਇਆ ਸੀ ਅਤੇ ਉਸੇ ਨੰਬਰ ਉਤੇ ਫੋਨ ਕੀਤਾ, ਜਿਸ ਸਿਮ ਨਾਲ ਆਈ. ਈ. ਡੀ. ਲਗਾਇਆ ਹੋਇਆ ਸੀ ।

ਸਮੱਗਰੀ ਦੇਣ ਵਾਲੇ ਵਿਅਕਤੀ ਦੀ ਭਾਲ ਕਰ ਰਹੀਆਂ ਹਨ ਸੁਰੱਖਿਆ ਏਜੰਸੀਆਂ

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਆਈ. ਈ. ਡੀ. ਸਮੱਗਰੀ ਬਾਰਡਰ ਏਰੀਏ ਤੋਂ ਕਿਸੇ ਵਿਅਕਤੀ ਤੋਂ ਲਈ ਸੀ। ਇਸ ਲਈ ਸੁਰੱਖਿਆ ਏਜੰਸੀਆਂ ਉਸ ਆਰੋਪੀ ਦੀ ਭਾਲ ਵਿਚ ਛਾਪੇਮਾਰੀ ਕਰ ਰਹੀਆਂ ਹਨ । ਉਥੇ ਬਲਾਸਟ ਮਾਮਲੇ ਵਿਚ ਪੰਜਾਬ ਵਿਚ ਵੱਡਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ । ਦੇਰ ਰਾਤ ਤੱਕ ਟੀਮਾਂ ਨਕੋਦਰ, ਕਪੂਰਥਲਾ, ਨਵਾਂਸ਼ਹਿਰ, ਅੰਮ੍ਰਿਤਸਰ, ਤਰਨਤਾਰਨ ਅਤੇ ਹੋਸਿ਼ਆਰਪੁਰ ਇਲਾਕਿਆਂ ਵਿਚ ਜਾਂਚ ਕਰ ਰਹੀਆਂ ਹਨ ।

LEAVE A REPLY

Please enter your comment!
Please enter your name here