ਚੋਣ ਕਮਿਸ਼ਨ ਨੇ ਕੀਤਾ ਐਸ. ਆਈ. ਆਰ. ਦੇ ਤੀਸਰੇ ਪੜ੍ਹਾਅ ਦਾ ਐਲਾਨ

0
41
SIR

ਨਵੀਂ ਦਿੱਲੀ, 14 ਮਈ 2026 : ਭਾਰਤ ਦੇਸ ਦੇ ਚੋਣ ਕਮਿਸ਼ਨ (Election Commission) ਵਲੋਂ ਦੇਸ਼ ਭਰ ਵਿਚ ਵਿਸ਼ੇਸ਼ ਤੀਬਰ ਸੋਧ (ਐਸ. ਆਈ. ਆਰ) ਦੇ ਤੀਸਰੇ ਪੜ੍ਹਾਅ ਦਾ ਐਲਾਨ ਕਰ ਦਿੱਤਾ ਗਿਆ ਹੈ ।

ਕੀ ਨਿਰਦੇਸ਼ ਦਿੱਤੇ ਹਨ ਚੋਣ ਕਮਿਸ਼ਨ ਨੇ

ਮਿਲੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਦੇਸ਼ ਭਰ ਵਿੱਚ ਵੋਟਰ ਸੂਚੀਆਂ ਨੂੰ ਹੋਰ ਪਾਰਦਰਸ਼ੀ ਅਤੇ ਸਟੀਕ ਬਣਾਉਣ ਲਈ ਵਿਸ਼ੇਸ਼ ਤੀਬਰ ਸੋਧ (Special intensive editing) (ਐਸ. ਆਈ. ਆਰ.) ਦੇ ਤੀਜੇ ਪੜਾਅ ਦਾ ਐਲਾਨ ਕਰਦਿਆਂ ਇਸ ਮੁਹਿੰਮ ਨੂੰ 16 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੜਾਅਵਾਰ ਢੰਗ ਨਾਲ ਚਲਾਉਣ ਦੇ ਨਿਰਦੇਸ਼ ਦਿੱਤੇ ਹਨ ।

ਇਸ ਪ੍ਰਕਿਰਿਆ ਦੇ ਤਹਿਤ, ਲਗਭਗ 36.7 ਕਰੋੜ ਵੋਟਰਾਂ ਦੀ ਘਰ-ਘਰ ਜਾ ਕੇ ਤਸਦੀਕ ਕੀਤੀ ਜਾਵੇਗੀ । ਚੋਣ ਕਮਿਸ਼ਨ ਦੇ ਅਨੁਸਾਰ, ਉੱਤਰਾਖੰਡ, ਆਂਧਰਾ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਤੇਲੰਗਾਨਾ ਅਤੇ ਪੰਜਾਬ ਵਰਗੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਪੜਾਅ ਵਿੱਚ ਸ਼ਾਮਲ ਹਨ ।

ਕਿਹੜੇ ਕਿਹੜੇ ਸੂਬਿਆਂ ਨੂੰ ਨਹੀਂ ਕੀਤਾ ਗਿਆ ਹੈ ਸ਼ਾਮਲ

ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਅਜੇ ਇਸ ਪੜਾਅ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ । ਕਮਿਸ਼ਨ ਦਾ ਕਹਿਣਾ ਹੈ ਕਿ ਇਹਨਾਂ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਬਹੁਤ ਜ਼ਿਆਦਾ ਠੰਢ ਕਾਰਨ ਘਰ-ਘਰ ਜਾ ਕੇ ਤਸਦੀਕ (ਵੈਰੀਫਿਕੇਸ਼ਨ) ਕਰਨਾ ਫਿਲਹਾਲ ਮੁਸ਼ਕਲ ਹੈ। ਮੌਸਮ ਆਮ ਹੋਣ ਤੋਂ ਬਾਅਦ ਇਹਨਾਂ ਇਲਾਕਿਆਂ ਵਿੱਚ ਵੀ ਇਹ ਮੁਹਿੰਮ ਚਲਾਈ ਜਾਵੇਗੀ ।

ਦੇਸ਼ ਭਰ ਵਿਚ ਕਿੰਨੇ ਬੀ. ਐਲ. ਓ. ਤੇ ਬੀ. ਐਲ. ਏ. ਲਗਾਏ ਜਾਣਗੇ

ਚੋਣ ਕਮਿਸ਼ਨ ਨੇ ਦੱਸਿਆ ਕਿ ਦੇਸ਼ ਭਰ ਵਿੱਚ ਲਗਭਗ 3.94 ਲੱਖ ਬੂਥ ਲੈਵਲ ਅਫ਼ਸਰ (Booth Level Officer) (ਬੀ. ਐਲ. ਓ.) ਅਤੇ 3.42 ਲੱਖ ਬੂਥ ਲੈਵਲ ਏਜੰਟ (Booth Level Agent) ਇਸ ਕੰਮ ਵਿੱਚ ਲਗਾਏ ਜਾਣਗੇ । ਇਹ ਅਧਿਕਾਰੀ ਘਰ-ਘਰ ਜਾ ਕੇ ਵੋਟਰਾਂ ਨਾਲ ਸਬੰਧਤ ਜਾਣਕਾਰੀ ਦੀ ਜਾਂਚ ਕਰਨਗੇ ।

ਤੀਜੇ ਪੜਾਅ ਵਿੱਚ ਲਗਭਗ 36.73 ਕਰੋੜ ਵੋਟਰਾਂ ਦੇ ਡੇਟਾ ਦੀ ਤਸਦੀਕ (ਵੈਰੀਫਿਕੇਸ਼ਨ) ਕੀਤੀ ਜਾਵੇਗੀ । ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਰ ਬੂਥ `ਤੇ ਆਪਣੇ ਏਜੰਟ ਨਿਯੁਕਤ ਕਰਨ, ਤਾਂ ਜੋ ਪੂਰੀ ਪ੍ਰਕਿਰਿਆ ਪਾਰਦਰਸ਼ੀ ਬਣੀ ਰਹੇ ਅਤੇ ਕਿਸੇ ਕਿਸਮ ਦੇ ਵਿਵਾਦ ਦੀ ਸਥਿਤੀ ਪੈਦਾ ਨਾ ਹੋਵੇ ।

LEAVE A REPLY

Please enter your comment!
Please enter your name here