Home Blog Page 280

ਆਸਾਰਾਮ ਦੀ ਜ਼ਮਾਨਤ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚੀ ਪੀੜਤਾ

0
Supreme Court

ਨਵੀਂ ਦਿੱਲੀ, 2 ਦਸੰਬਰ 2025 : ਨਾਬਾਲਿਗਾ ਨਾਲ ਜਬਰ-ਜਨਾਹ (Rape) ਦੇ ਮਾਮਲੇ `ਚ ਆਸਾਰਾਮ ਖਿਲਾਫ ਪੀੜਤਾ ਸੁਪਰੀਮ ਕੋਰਟ ਪਹੁੰਚ ਗਈ ਹੈ ਅਤੇ ਆਸਾਰਾਮ (ਆਸਾਰਾਮ )  ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ । ਰਾਜਸਥਾਨ ਹਾਈ ਕੋਰਟ (Rajasthan High Court) ਨੇ ਆਸਾਰਾਮ ਨੂੰ ਇਲਾਜ ਲਈ 6 ਮਹੀਨਿਆਂ ਦੀ ਜ਼ਮਾਨਤ ਦਿੱਤੀ ਸੀ ਅਤੇ ਹੁਣ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ।

ਰਾਜਸਥਾਨ ਹਾਈ ਕੋਰਟ ਨੇ ਦਿੱਤੀ ਸੀ 6 ਮਹੀਨਿਆਂ ਦੀ ਜ਼ਮਾਨਤ

ਰਾਜਸਥਾਨ ਹਾਈ ਕੋਰਟ ਨੇ 29 ਅਕਤੂਬਰ ਨੂੰ 6 ਮਹੀਨਿਆਂ ਦੀ ਜ਼ਮਾਨਤ (Bail) ਦਿੱਤੀ ਸੀ ਅਤੇ ਇਸ ਦੇ ਆਧਾਰ `ਤੇ ਗੁਜਰਾਤ ਹਾਈ ਕੋਰਟ ਨੇ ਵੀ ਆਸਾਰਾਮ ਨੂੰ ਜ਼ਮਾਨਤ ਦੇ ਦਿੱਤੀ ਸੀ । ਪੀੜਤਾ ਦੇ ਵਕੀਲ ਨੇ ਸੁਪਰੀਮ ਕੋਰਟ `ਚ ਕਿਹਾ ਕਿ ਅਜਿਹੇ ਹਾਲਾਤ `ਚ ਵੀ ਆਸਾਰਾਮ ਅਹਿਮਦਾਬਾਦ, ਜੋਧਪੁਰ, ਇੰਦੌਰ ਆਦਿ ਥਾਵਾਂ `ਤੇ ਘੁੰਮਦੇ ਰਹੇ ਹਨ । ਉਨ੍ਹਾਂ ਨੇ ਕਦੇ ਕਿਸੇ ਹਸਪਤਾਲ `ਚ ਲੰਮੀ ਮਿਆਦ ਦਾ ਇਲਾਜ ਨਹੀਂ ਲਿਆ। ਜੋਧਪੁਰ `ਚ ਆਯੁਰਵੈਦਿਕ ਇਲਾਜ ਜਾਰੀ ਹੈ ਅਤੇ ਉਨ੍ਹਾਂ ਨੂੰ ਕੋਈ ਤਕਲੀਫ ਨਹੀਂ ਹੈ ।

Read More : ਰਾਜਸਥਾਨ ਹਾਈ ਕੋਰਟ ਨੇ ਦਿੱਤੀ ਆਸਾਰਾਮ ਨੂੰ 6 ਮਹੀਨਿਆਂ ਦੀ ਜ਼ਮਾਨਤ

ਆਮਿਰ ਰਾਸ਼ਿਦ ਅਲੀ ਦੀ ਹਿਰਾਸਤ ਵਿਚ 7 ਦਿਨਾਂ ਲਈ ਹੋਰ ਵਾਧਾ

0
Aamir Rashid Ali

ਨਵੀਂ ਦਿੱਲੀ, 2 ਦਸੰਬਰ 2025 : ਦਿੱਲੀ ਬੰਬ ਧਮਾਕੇ (Delhi bomb blasts) ਦੇ ਮਾਮਲੇ ਵਿੱਚ ਵਿਸ਼ੇਸ਼ ਐਨ. ਆਈ. ਏ. ਅਦਾਲਤ (N. I. A. Court) ਨੇ ਆਮਿਰ ਰਾਸ਼ਿਦ ਅਲੀ ਦੀ ਹਿਰਾਸਤ 7 ਦਿਨਾਂ ਲਈ ਹੋਰ ਵਧਾ ਦਿੱਤੀ ਹੈ । ਜ਼ਿਕਰਯੋਗ ਹੈ ਕਿ ਆਮਿਰ ਰਾਸ਼ਿਦ ਅਲੀ (Aamir Rashid Ali) ਨੂੰ 7 ਦਿਨਾਂ ਦੀ ਐਨ. ਆਈ. ਏ. ਹਿਰਾਸਤ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ । ਦੱਸਣਯੋਗ ਹੈ ਕਿ ਉਸ ਨੂੰ ਪਹਿਲਾਂ 10 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਗਿਆ ਸੀ, ਜਦਕਿ 16 ਨਵੰਬਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।

Read more : ਦਿੱਲੀ ਬੰਬ ਧਮਾਕਾ ਮਾਮਲੇ ਵਿਚ ਜਲੰਧਰ ਦਾ ਕਾਰੋਬਾਰੀ ਅਜੈ ਅਰੋੜਾ ਗ੍ਰਿਫ਼ਤਾਰ

ਫਲੈਗ ਡੇਅ ਫੰਡ ਤੋਂ 6 ਲਾਭਪਾਤਰੀਆਂ ਨੂੰ ਮਾਲੀ ਸਹਾਇਤਾ ਦੇ ਚੈੱਕ ਜਾਰੀ

0
Flag Day Fund

ਪਟਿਆਲਾ , 2 ਦਸੰਬਰ 2025 : ਹਥਿਆਰ ਬੰਦ ਸੈਨਾ ਝੰਡਾ ਦਿਵਸ (Disarmament Army Flag Day) ਮੌਕੇ ਜ਼ਿਲ੍ਹਾ ਰਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਨੂੰ ਟੋਕਨ ਫਲੈਗ (Token flag) ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ।

ਮੀਟਿੰਗ ਦੌਰਾਨ ਦਿੱਤੀ ਵੱਖ-ਵੱਖ ਭਲਾਈ ਸਕੀਮਾਂ ਬਾਰੇ

ਇਸ ਉਪਰੰਤ ਓਹਨਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸੈਨਿਕ ਬੋਰਡ ਪਟਿਆਲਾ ਦੀ ਤਿਮਾਹੀ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਕਮਾਂਡਰ ਬਲਜਿੰਦਰ ਵਿਰਕ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਵਿਭਾਗ ਵਲੋਂ ਸ਼ਹੀਦ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਪੰਜਾਬ ਸਰਕਾਰ ਅਤੇ ਕੇਂਦਰੀ ਸੈਨਿਕ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ।

ਸਰਕਾਰ ਵਲੋਂ ਵੱਖ-ਵੱਖ ਭਲਾਈ ਸਕੀਮਾਂ ਵਿੱਚ ਕੀਤੇ ਗਏ ਵਾਧੇ ਦੀ ਵੀ ਜਾਣਕਾਰੀ ਦਿੱਤੀ

ਇਸ ਤੋਂ ਇਲਾਵਾ ਉਨ੍ਹਾਂ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਪਟਿਆਲਾ ਦੀ ਦੋ ਕੁਆਟਰਾਂ ਦੀ ਕਾਰਗੁਜ਼ਾਰੀ ਦਾ ਵੀ ਵਿਸਥਾਰ-ਪੂਰਵਕ ਬਿਊਰਾ ਦਿੱਤਾ ਗਿਆ। ਉਨ੍ਹਾਂ ਨੇ ਹਾਲ ਵਿੱਚ ਪੰਜਾਬ ਸਰਕਾਰ ਵਲੋਂ ਵੱਖ-ਵੱਖ ਭਲਾਈ ਸਕੀਮਾਂ ਵਿੱਚ ਕੀਤੇ ਗਏ ਵਾਧੇ ਦੀ ਵੀ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਉਨ੍ਹਾਂ ਵਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵੀ ਵਧੀਕ ਡਿਪਟੀ ਕਮਿਸ਼ਨਰ ਅਤੇ ਮੀਟਿੰਗ ਵਿੱਚ ਮੌਜੂਦ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨੂੰ ਜਾਣੂ ਕਰਵਾਇਆ ।

ਵਧੀਕ ਡਿਪਟੀ ਕਮਿਸ਼ਨਰ ਵਲੋਂ ਦਿੱਤੇ ਗਏ ਨਿਰਦੇਸ਼

ਵਧੀਕ ਡਿਪਟੀ ਕਮਿਸ਼ਨਰ ਵਲੋਂ ਨਿਰਦੇਸ਼ ਦਿੱਤੇ ਗਏ ਕਿ ਸਾਬਕਾ ਸੈਨਿਕਾਂ (Ex-servicemen) ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਭਲਾਈ ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਇਨ੍ਹਾਂ ਭਲਾਈ ਸਕੀਮਾਂ ਜਿਵੇਂ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਅਤੇ ਬੇਸਿਕ ਕੰਪਿਊਟਰ ਕੋਰਸ, ਐਨ. ਏ. ਐਲ. ਐਸ. ਏ. ਅਧੀਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਸਥਾਪਿਤ ਕੀਤੇ ਗਏ ਮੁਫਤ ਕਾਨੂੰਨੀ ਸਹਾਇਤਾ (Free legal aid) ਦਾ ਪ੍ਰਚਾਰ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਲੈ ਸਕਣ ।

ਡਿਪਟੀ ਕਮਿਸ਼ਨਰ ਵਲੋ ਵਿਭਾਗ ਦਾ ਟੇਬਲ ਕਲੰਡਰ ਅਤੇ ਡਾਇਰੀ ਨੂੰ ਲੋਕ ਅਰਪਨ ਕੀਤਾ ਗਿਆ

ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਵਲੋ ਵਿਭਾਗ ਦ ਸਾਲ-2026 ਦਾ ਟੇਬਲ ਕਲੰਡਰ (Table calendar) ਅਤੇ ਡਾਇਰੀ ਨੂੰ ਲੋਕ ਅਰਪਨ ਕੀਤਾ ਗਿਆ । ਉਨ੍ਹਾਂ ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਦਾਰਿਆਂ ਅਤੇ ਸਥਾਨਕ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਹਥਿਆਰਬੰਦ ਸੈਨਾ ਝੰਡਾ ਦਿਵਸ ਵਿੱਚ ਖੁੱਲ੍ਹ-ਦਿਲੀ ਨਾਲ ਵੱਧ ਤੋਂ ਵੱਧ ਯੋਗਦਾਨ ਦੇਣ। ਮੀਟਿੰਗ ਦੀ ਸਮਾਪਤੀ ਸਮੇਂ ਫਲੈਗ ਡੇਅ ਫੰਡ ਵਿਚੋਂ 6 ਲਾਭਪਾਤਰੀਆਂ ਨੂੰ ਮਾਲੀ ਸਹਾਇਤਾ ਦੇ ਚੈੱਕ ਪ੍ਰਦਾਨ ਕੀਤੇ ਗਏ ।

ਇਸ ਮੌਕੇ ਮੀਟਿੰਗ ਵਿਚ ਕੌਣ ਕੌਣ ਸੀ ਮੌਜੂਦ

ਇਸ ਮੌਕੇ ਕਮਾਂਡਰ ਬਲਜਿੰਦਰ ਵਿਰਕ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਪਟਿਆਲਾ, ਕਰਨਲ ਜਸਬੀਰ ਸਿੰਘ (ਰਿਟਾ.) ਉੱਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ, ਕੈਪਟਨ ਸ਼ੀਤਲ ਕੁਮਾਰ (ਰਿਟਾ.), ਐਡਵੋਕੇਟ ਸੁਖਵੰਤ ਸਿੰਘ ਘੁੰਮਾਣ, ਅਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਸਾਹਿਬਾਨ ਅਤੇ ਸਟਾਫ ਮੈਂਬਰ ਜ਼ਿਲ੍ਹਾ ਸੈਨਿਕ ਬੋਰਡ ਦੇ ਮੈਂਬਰ ਹਾਜ਼ਰ ਸਨ ।

Read More : ਡਿਪਟੀ ਕਮਿਸ਼ਨਰ ਵੱਲੋਂ ਫ਼ੌਜਦਾਰੀ ਨਿਆਂ ਪ੍ਰਣਾਲੀ ‘ਚ ਸੁਧਾਰ ਕਰਨ ਲਈ ਜਾਇਜ਼ਾ ਬੈਠਕ

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025

0
Meeting

ਪਟਿਆਲਾ, 2 ਦਸੰਬਰ 2025 : ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪ‌ਟਿਆਲਾ ਅੰਦਰ ਜ਼ਿਲ੍ਹਾ ਪ੍ਰੀਸ਼ਦ (District Council) ਦੇ 23 ਤੇ 10 ਬਲਾਕ ਸੰਮਤੀਆਂ (Block Committees) ਦੇ 184 ਜੋਨਾਂ ਦੀਆਂ ਚੋਣਾਂ 14 ਦਸੰਬਰ ਨੂੰ ਕਰਵਾਈਆਂ ਜਾਣਗੀਆਂ ।

ਕੁਲ 8 ਲੱਖ 88 ਹਜ਼ਾਰ 610 ਵੋਟਰ ਪਾਉਣਗੇ ਵੋਟਾਂ, 467774 ਮਰਦ, 420822 ਔਰਤਾਂ ਤੇ 14 ਥਰਡ ਜੈਂਡਰ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ (Deputy Commissioner-cum-District Election Officer) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁਲ 8 ਲੱਖ 88 ਹਜ਼ਾਰ 610 ਵੋਟਰ ਦਰਜ ਹਨ, ਜ਼ਿਨ੍ਹਾਂ ਵਿੱਚੋਂ 4 ਲੱਖ 67 ਹਜ਼ਾਰ 774 ਮਰਦ, 4 ਲੱਖ 20 ਹਜ਼ਾਰ 822 ਔਰਤਾਂ ਅਤੇ 14 ਥਰਡ ਜੈਂਡਰ ਵੋਟਰ ਵੋਟਾਂ ਪਾਉਣਗੇ ਅਤੇ ਚੋਣ ਸ਼ਡਿਊਲ ਅਨੁਸਾਰ ਇਨ੍ਹਾਂ ਚੋਣਾਂ ਲਈ ਸਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਤਿਆਰੀਆਂ ਜੋਰਾਂ ‘ਤੇ ਕੀਤੀਆਂ ਜਾ ਰਹੀਆਂ ਹਨ ।

ਜ਼ਿਲ੍ਹਾ ਪ੍ਰੀਸ਼ਦ ਦੇ 23 ਤੇ ਬਲਾਕ ਸੰਮਤੀਆਂ ਦੇ 184 ਜੋਨਾਂ ‘ਚ ਵੰਡੀਆਂ ਜ਼ਿਲ੍ਹੇ ਦੀਆਂ 988 ਗ੍ਰਾਮ ਪੰਚਾਇਤਾਂ

ਵਧੀਕ ਜ਼ਿਲ੍ਹਾ ਚੋਣ ਅਫ਼ਸਰ (Additional District Election Officer) ਏ. ਡੀ. ਸੀ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ 988 ਗ੍ਰਾਮ ਪੰਚਾਇਤਾਂ (988 Gram Panchayats of Patiala district) ਜ਼ਿਲ੍ਹਾ ਪ੍ਰੀਸ਼ਦ ਦੇ 23 ਜ਼ੋਨਾਂ ਤੇ ਬਲਾਕ ਸੰਮਤੀਆਂ ਦੇ 184 ਜੋਨਾਂ ‘ਚ ਵੰਡੀਆਂ ਹੋਈਆਂ ਹਨ ।  ਇਸ ਤਰ੍ਹਾਂ ਪਟਿਆਲਾ ਬਲਾਕ ਸੰਮਤੀ ‘ਚ ਜ਼ਿਲ੍ਹਾ ਪ੍ਰੀਸ਼ਦ ਦੇ 3 ਜੋਨ ਤੇ ਬਲਾਕ ਸੰਮਤੀ ਦੇ 16 ਜੋਨ ਹਨ, ਇੱਥੇ 83 ਗ੍ਰਾਮ ਪੰਚਾਇਤਾਂ ਤੇ 101 ਪੋਲਿੰਗ ਬੂਥ ਹਨ, ਜਿਨ੍ਹਾਂ ‘ਚ 40684 ਮਰਦ, 37113 ਔਰਤ ਵੋਟਰ ਤੇ ਕੁਲ 77797 ਵੋਟਰ ਹਨ । ਪਟਿਆਲਾ ਦਿਹਾਤੀ ਬਲਾਕ ਸੰਮਤੀ ‘ਚ ਜ਼ਿਲ੍ਹਾ ਪ੍ਰੀਸ਼ਦ ਦੇ 2 ਜੋਨ ਤੇ 15 ਜੋਨ ਬਲਾਕ ਸੰਮਤੀ ਦੇ ਹਨ, ਇਸ ‘ਚ 60 ਗ੍ਰਾਮ ਪੰਚਾਇਤਾਂ ਤੇ 98 ਪੋਲਿੰਗ ਬੂਥ ਹਨ, ਇਸ ਬਲਾਕ ‘ਚ 75570 ਕੁਲ ਵੋਟਰ ਹਨ, ਜਿਨ੍ਹਾਂ ‘ਚੋਂ 39303 ਮਰਦ, 36365 ਔਰਤਾਂ ਤੇ 2 ਥਰਡ ਜੈਂਡਰ ਵੋਟਰ ਹਨ ।

ਸਨੌਰ ਬਲਾਕ ਸੰਮਤੀ ‘ਚ 19 ਜੋਨ ਤੇ ਜ਼ਿਲ੍ਹਾ ਪ੍ਰੀਸ਼ਦ ਦੇ 2 ਜੋਨ ਹਨ

ਸਨੌਰ ਬਲਾਕ ਸੰਮਤੀ (Sanaur Block Samiti) ‘ਚ 19 ਜੋਨ ਤੇ ਜ਼ਿਲ੍ਹਾ ਪ੍ਰੀਸ਼ਦ ਦੇ 2 ਜੋਨ ਹਨ, 100 ਗ੍ਰਾਮ ਪੰਚਾਇਤਾਂ ਵਾਲੇ ਇਸ ਬਲਾਕ ‘ਚ 132 ਪੋਲਿੰਗ ਬੂਥ ਤੇ ਕੁਲ ਵੋਟਰ 96301 ਹਨ, ਇਨ੍ਹਾਂ ‘ਚ 50612 ਮਰਦ ਤੇ 45687 ਮਹਿਲਾ ਵੋਟਰ ਤੇ 2 ਥਰਡ ਜੈਂਡਰ ਹਨ । ਇਸੇ ਤਰ੍ਹਾਂ ਭੁੱਨਰਹੇੜੀ ਬਲਾਕ ਸੰਮਤੀ ‘ਚ 19 ਜੋਨ ਤੇ ਜ਼ਿਲ੍ਹਾ ਪ੍ਰੀਸਦ ਦੇ 2 ਜੋਨ ਹਨ, ਇੱਥੇ 144 ਗ੍ਰਾਮ ਪੰਚਾਇਤਾਂ ਤੇ 132 ਪੋਲਿੰਗ ਬੂਥ ਹਨ । 88170 ਕੁਲ ਵੋਟਰ, ਮਰਦ 46364, ਮਹਿਲਾ 41804 ਤੇ 2 ਥਰਡ ਜੈਂਡਰ ਵੋਟਰ ਹਨ। ਰਾਜਪੁਰਾ ਬਲਾਕ ‘ਚ 15 ਜੋਨ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਇੱਕ ਜੋਨ ਤੇ 61 ਗ੍ਰਾਮ ਪੰਚਾਇਤਾਂ ਵਾਲੇ ਇਸ ਬਲਾਕ ‘ਚ 83 ਪੋਲਿੰਗ ਬੂਥ, ਕੁਲ ਵੋਟਰ 46336, ਜਿਨ੍ਹਾਂ ‘ਚ 24681 ਮਰਦ, 21654 ਮਹਿਲਾ ਤੇ 1 ਥਰਡ ਜੈਂਡਰ ਵੋਟਰ ਹੈ ।

ਜ਼ਿਲ੍ਹਾ ਪ੍ਰੀਸ਼ਦ ਦੇ 2 ਜੋਨਾਂ ਵਾਲੇ ਬਲਾਕ ਸੰਮਤੀ ਘਨੌਰ ‘ਚ 16 ਜੋਨ, 85 ਗ੍ਰਾਮ ਪੰਚਾਇਤਾਂ 129 ਬੂਥ ਤੇ ਕੁਲ ਵੋਟਰ 72663 ਹਨ

ਜ਼ਿਲ੍ਹਾ ਪ੍ਰੀਸ਼ਦ ਦੇ 2 ਜੋਨਾਂ ਵਾਲੇ ਬਲਾਕ ਸੰਮਤੀ ਘਨੌਰ ‘ਚ 16 ਜੋਨ, 85 ਗ੍ਰਾਮ ਪੰਚਾਇਤਾਂ 129 ਬੂਥ ਤੇ ਕੁਲ ਵੋਟਰ 72663 ਹਨ, ਜਿਨ੍ਹਾਂ ‘ਚ 39052 ਮਰਦ, 33611 ਮਹਿਲਾ ਵੋਟਰ ਹਨ, ਇੱਥੇ ਕੋਈ ਵੋਟਰ ਥਰਡ ਜੈਂਡਰ ਨਹੀਂ ਹੈ । 3 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਵਾਲੇ ਬਲਾਕ ਸ਼ੰਭੂ ਕਲਾਂ ‘ਚ 19 ਜੋਨ ਹਨ। 90 ਗ੍ਰਾਮ ਪੰਚਾਇਤਾਂ ਤੇ 139 ਬੂਥ ਹਨ। ਕੁਲ ਵੋਟਰ 83065, ਮਰਦ ਵੋਟਰ 44818 ਤੇ 38247 ਮਹਿਲਾ ਤੇ ਕੋਈ ਵੋਟਰ ਥਰਡ ਜੈਂਡਰ ਨਹੀਂ ਹੈ। ਸਮਾਣਾ ਬਲਾਕ ‘ਚ 15 ਜੋਨ ਤੇ ਜ਼ਿਲ੍ਹਾ ਪ੍ਰੀਸ਼ਦ ਦਾ 1 ਜੋਨ ਹੈ, 76 ਗ੍ਰਾਮ ਪੰਚਾਇਤਾਂ, 103 ਬੂਥਾਂ ਵਾਲੇ ਇਸ ਬਲਾਕ ‘ਚ 68528 ਕੁਲ ਵੋਟਰ, ਜਿਨ੍ਹਾਂ ‘ਚ 35748 ਮਰਦ ਤੇ 32780 ਮਹਿਲਾ ਵੋਟਰ ਹਨ, ਇੱਥੇ ਵੀ ਕੋਈ ਥਰਡ ਜੈਂਡਰ ਵੋਟਰ ਨਹੀਂ ਹੈ।

3 ਜ਼ਿਲ੍ਹਾ ਪ੍ਰੀਸਦ ਜੋਨਾਂ ਵਾਲੇ ਨਾਭਾ ਬਲਾਕ ਸੰਮਤੀ ਦੇ 25 ਜੋਨ ਹਨ : ਏ. ਡੀ. ਸੀ . 

ਏ. ਡੀ. ਸੀ . ਦਮਨਜੀਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ 3 ਜ਼ਿਲ੍ਹਾ ਪ੍ਰੀਸਦ ਜੋਨਾਂ ਵਾਲੇ ਨਾਭਾ ਬਲਾਕ ਸੰਮਤੀ ਦੇ 25 ਜੋਨ ਹਨ ਅਤੇ ਇੱਥੇ 141 ਗ੍ਰਾਮ ਪੰਚਾਇਤਾਂ 175 ਪੋਲਿੰਗ ਬੂਥ ਹਨ ਅਤੇ ਕੁਲ ਵੋਟਰ 1 ਲੱਖ 26 ਹਜਾਰ 611 ਹਨ ਤੇ ਇਨ੍ਹਾਂ ‘ਚ 7 ਥਰਡ ਜੈਂਡਰ ਵੋਟਰਾਂ ਸਮੇਤ 66537 ਮਰਦ ਤੇ 60067 ਮਹਿਲਾ ਵੋਟਰ ਹਨ । ਜਦੋਂਕਿ 4 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਵਾਲੇ ਪਾਤੜਾਂ ਬਲਾਕ ਸੰਮਤੀ ‘ਚ 25 ਜੋਨ, 148 ਗ੍ਰਾਮ ਪੰਚਾਇਤਾਂ ਤੇ 219 ਪੋਲਿੰਗ ਬੂਥ ਹਨ । ਇੱਥੇ 1 ਲੱਖ 53 ਹਜ਼ਾਰ 569 ਕੁਲ ਵੋਟਰ ਹਨ, ਜਿਨ੍ਹਾਂ ‘ਚ 79975 ਮਰਦ ਤੇ 73594 ਮਹਿਲਾ ਵੋਟਰ ਹਨ, ਇੱਥੇ ਕੋਈ ਥਰਡ ਜੈਂਡਰ ਵੋਟਰ ਨਹੀਂ ਹੈ ।

Read More : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਸੁਧਾਈ ਤੇ ਅਪਡੇਸ਼ਨ ਦਾ ਕੰਮ ਜਾਰੀ

ਐਲਨ ਮਸਕ ਨੇ ਆਪਣੇ ਬੇਟੇ ਦਾ ਰੱਖਿਆ ਵਿਚਕਾਰਲਾ ਨਾਮ ‘ਸ਼ੇਖਰ’

0
Elon Musk

ਨਿਊਯਾਰਕ, 2 ਦਸੰਬਰ 2025 : `ਸਪੇਸਐਕਸ` ਦੇ ਸੀ. ਈ. ਓ. (SpaceX` C. E. O.) ਐਲਨ ਮਸਕ ਨੇ ਕਿਹਾ ਹੈ ਕਿ ਉਸ ਦੀ ਪਾਰਟਨਰ ਸਿ਼ਵੋਨ ਜਿ਼ਲਿਸ (Partner Siwon Jilis) `ਅੱਧੀ ਭਾਰਤੀ` ਹੈ ਅਤੇ ਉਸ ਨੇ ਆਪਣੇ ਇਕ ਬੱਚੇ ਦਾ ਵਿਚਕਾਰਲਾ ਨਾਂ ਨੋਬਲ ਪੁਰਸਕਾਰ ਜੇਤੂ (Nobel Prize winner) ਸੁਬ੍ਰਾਹਮਣੀਅਨ ਚੰਦਰਸ਼ੇਖਰ ਦੇ ਨਾਂ `ਤੇ ਸ਼ੇਖਰ (Shekhar) ਰੱਖਿਆ ਹੈ ।  ਜਿ਼ਲਿਸ ਅਤੇ ਮਸਕ ਦੇ 4 ਬੱਚੇ ਹਨ-ਜੌੜੇ ਬੱਚੇ ਸਟਾਈਡਰ ਅਤੇ ਇਜ਼ੋਰ, ਇਕ ਬੇਟੀ ਅਕਾਰਡੀਆ ਅਤੇ ਬੇਟਾ ਸੇਲਡਨ ਲਾਈਕਗਰਸ ।

ਜਿ਼ਲਿਸ ਮਸਕ ਦੀ ਇਕ ਕੰਪਨੀ ਨਿਊਰਾਲਿੰਕ `ਚ `ਆਪ੍ਰੇਸ਼ਨਸ ਅਤੇ ਵਿਸ਼ੇਸ਼ ਪ੍ਰਾਜੈਕਟਸ` `ਚ ਹੈ ਨਿਰਦੇਸ਼ਕ

ਜਿ਼ਲਿਸ ਮਸਕ ਦੀ ਇਕ ਕੰਪਨੀ ਨਿਊਰਾਲਿੰਕ `ਚ `ਆਪ੍ਰੇਸ਼ਨਸ ਅਤੇ ਵਿਸ਼ੇਸ਼ ਪ੍ਰਾਜੈਕਟਸ` `ਚ ਨਿਰਦੇਸ਼ਕ ਹੈ । ਐਲਨ ਮਸਕ (Elon Musk) ਨੇ ਜ਼ੀਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਥ ਦੇ ਪ੍ਰੋਗਰਾਮ `ਪੀਪਲ ਬਾਏ ਡਬਲਿਊ. ਟੀ. ਐੱਫ“ਚ ਇੰਟਰਵਿਊ ਦੌਰਾਨ ਕਿਹਾ ਕਿ ਮੇਰੇ ਬੇਟੇ ਦਾ ਵਿਚਕਾਰਲਾ ਨਾਂ ਚੰਦਰਸ਼ੇਖਰ ਦੇ ਨਾਂ `ਤੇ ਸ਼ੇਖਰ ਰੱਖਿਆ ਗਿਆ ਹੈ। ਐੱਸ. ਚੰਦਰਸ਼ੇਖਰ ਇਕ ਪ੍ਰਸਿੱਧ ਭਾਰਤੀ-ਅਮਰੀਕੀ ਖਗੋਲ-ਭੌਤਿਕ ਵਿਗਿਆਨੀ ਸਨ, ਜਿਨ੍ਹਾਂ ਨੂੰ ਤਾਰਿਆਂ ਦੀ ਬਣਤਰ ਅਤੇ ਵਿਕਾਸ ਲਈ ਮਹੱਤਵਪੂਰਨ ਭੌਤਿਕ ਪ੍ਰਕਿਰਿਆਵਾਂ `ਤੇ ਸਿਧਾਂਤਕ ਅਧਿਐਨਾਂ ਨੂੰ ਲੈ ਕੇ 1983 `ਚ ਭੌਤਿਕ ਵਿਗਿਆਨ `ਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ।

Read more : ਐਲਨ ਮਸਕ ਦੇ ਸਟਾਰਸ਼ਿਪ ‘ਚ ਟੈਸਟ ਦੌਰਾਨ ਵੱਡਾ ਧਮਾਕਾ

ਐਸ. ਡੀ. ਐਮ. ਲਹਿਰਾ ਤੇ ਮੂਨਕ ਨੇ ਕੀਤਾ ਹਾਈ ਸਕੂਲ ਚੋਟੀਆਂ ਦਾ ਦੌਰਾ

0
SDM Lehra and Moonak

ਲਹਿਰਾ/ਮੂਨਕ, 2 ਦਸੰਬਰ 2025 : ਸੰਗਰੂਰ ਦੀਆਂ ਸਬ-ਡਵੀਜ਼ਨਾਂ ਲਹਿਰਾਗਾਗਾ ਤੇ ਮੂਨਕ ਦੇ ਨਵ-ਨਿਯੁਕਤ ਐਸ. ਡੀ. ਐਮ. ਰਾਕੇਸ਼ ਪ੍ਰਕਾਸ਼ ਗਰਗ (S. D. M.) ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਲੋਕਾਂ ਨੂੰ ਸਮੇਂ ਸਿਰ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸਬ ਡਵੀਜ਼ਨ ਦੇ ਦਫ਼ਤਰਾਂ ਤੇ ਸਕੂਲਾਂ ਦੇ ਅਚਨਚੇਤ ਦੌਰੇ (Unannounced visits to schools) ਸ਼ੁਰੂ ਕਰ ਦਿੱਤੇ ਹਨ, ਤਾਂ ਜੋ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਪ੍ਰਸ਼ਾਸਨਿਕ ਸੇਵਾਵਾਂ ਦਾ ਲਾਭ ਮਿਲ ਸਕੇ ।

ਮੂਨਕ ਦੇ ਪਟਵਾਰਖ਼ਾਨੇ ਦੀ ਅਚਨਚੇਤ ਚੈਕਿੰਗ

ਐਸ. ਡੀ. ਐਮ. ਰਾਕੇਸ਼ ਪ੍ਰਕਾਸ਼ ਗਰਗ (Rakesh Prakash Garg) ਵੱਲੋਂ ਅੱਜ ਸਬ-ਡਵੀਜ਼ਨ ਮੂਨਕ ਦੇ ਪਟਵਾਰਖ਼ਾਨੇ ਦੀ ਅਚਨਚੇਤ ਚੈਕਿੰਗ (Unexpected check) ਕੀਤੀ ਗਈ ਅਤੇ ਗੈਰ-ਹਾਜ਼ਰ ਸਟਾਫ਼ ਨੂੰ ਤਾੜਨਾ ਕਰਦਿਆਂ ਕਿਹਾ ਕਿ ਫ਼ੀਲਡ ਵਿੱਚ ਜਾਣ ਸਮੇਂ ਮੂਵਮੈਂਟ ਰਜਿਸਟਰ ਵਿੱਚ ਜਾਣ ਦਾ ਸਮਾਂ ਦਰਜ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਫ਼ੀਲਡ ਸਟਾਫ਼ ਨਿਰਧਾਰਤ ਕੀਤੇ ਦਿਨਾਂ ਵਿੱਚ ਹੀ ਫ਼ੀਲਡ ਦੇ ਦੌਰੇ ਕਰਨ, ਤਾਂ ਕਿ ਦਫ਼ਤਰ ਵਿੱਚ ਕੰਮ ਕਰਵਾਉਣ ਆਏ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਮਾਲ ਵਿਭਾਗ ਦੇ ਕਰਮਚਾਰੀਆਂ ਨੂੰ ਲੰਬਿਤ ਚੱਲੇ ਆ ਰਹੇ ਤਕਸੀਮ, ਇੰਤਕਾਲ, ਪੈਮਾਇਸ਼, ਜਮ੍ਹਾਬੰਦੀ ਦੇ ਕੇਸਾਂ ਦਾ ਨਿਪਟਾਰਾ ਸਮਾਂਬੱਧ ਕਰਨ ਦੀ ਹਦਾਇਤ ਕੀਤੀ ।

ਲੋਕਾਂ ਨੂੰ ਸਮੇਂ ਸਿਰ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਦੇਣਾ ਪਹਿਲੀ ਤਰਜੀਹ : ਰਾਕੇਸ਼ ਪ੍ਰਕਾਸ਼ ਗਰਗ

ਰਾਕੇਸ਼ ਪ੍ਰਕਾਸ਼ ਗਰਗ ਨੇ ਸਬ ਡਵੀਜ਼ਨ ਲਹਿਰਾ ਵਿਖੇ ਹਾਈ ਸਕੂਲ ਚੋਟੀਆਂ ਦਾ ਅਚਨਚੇਤ ਦੌਰਾ ਕਰਕੇ ਬੱਚਿਆਂ ਦੇ ਸਿੱਖਿਆ ਪ੍ਰਬੰਧਾਂ (Education arrangements) ਅਤੇ ਮਿਡ ਡੇ ਮੀਲ ਦਾ ਜਾਇਜ਼ਾ ਲਿਆ । ਇਸ ਮੌਕੇ ਉਹਨਾਂ ਸਕੂਲ ਦੇ ਮਿਡ-ਡੇਅ-ਮੀਲ ਦੀ ਜਾਂਚ (Mid-day meal check) ਵੀ ਕੀਤੀ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਪੌਸ਼ਟਿਕ ਭੋਜਨ ਰੋਜ਼ਾਨਾ ਮੁਹੱਈਆ ਕਰਵਾਉਣ ਦੀ ਹਦਾਇਤ ਵੀ ਕੀਤੀ । ਉਨ੍ਹਾਂ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੌਸ਼ਟਿਕ ਆਹਾਰ ਲਈ ਜਾਗਰੂਕ ਕਰਨ ਲਈ ਵੀ ਕਿਹਾ ਤਾਂ ਜੋ ਬੱਚਿਆ ਦਾ ਸੰਤੁਲਿਤ ਵਿਕਾਸ ਸੰਭਵ ਹੋ ਸਕੇ ।

ਲੋਕਾਂ ਦੀ ਬੇਲੋੜੀ ਖੱਜਲ ਖ਼ੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਐਸ. ਡੀ. ਐਮ. ਰਾਕੇਸ਼ ਪ੍ਰਕਾਸ਼ ਗਰਗ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸੇਵਾਵਾਂ (Better administrative services) ਪ੍ਰਦਾਨ ਕਰਨ ਲਈ ਭਵਿੱਖ ਵਿੱਚ ਵੀ ਦਫ਼ਤਰਾਂ ਦੇ ਹੋਰ ਸਿੱਖਿਆ ਸੰਸਥਾਵਾਂ ਦੇ ਅਚਨਚੇਤ ਦੌਰੇ ਕੀਤੇ ਜਾਣਗੇ । ਉਹਨਾਂ ਕਿਹਾ ਕਿ ਲੋਕਾਂ ਦੀ ਬੇਲੋੜੀ ਖੱਜਲ ਖ਼ੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਧਿਕਾਰੀ ਜਾ ਕਰਮਚਾਰੀ ਕੰਮ ਵਿੱਚ ਕੁਤਾਹੀ ਵਰਤੇਗਾ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

Read More : ਐਸ. ਡੀ. ਐਮ. ਨੇ ਲਿਆ ਹਾਂਸੀ-ਬੁਟਾਣਾ ਨਹਿਰ ਦਾ ਜਾਇਜ਼ਾ

ਨੀਰਵ ਮੋਦੀ, ਵਿਜੇ ਮਾਲਿਆ ਸਮੇਤ 15 ਲੋਕ ਭਗੌੜੇ ਐਲਾਨ

0
Ministry Of Finance

ਨਵੀਂ ਦਿੱਲੀ, 2 ਦਸੰਬਰ 2025 : ਭਾਰਤ ਦੇਸ਼ ਦੇ ਵਿੱਤ ਮੰਤਰਾਲਾ (Ministry of Finance) ਨੇ 15 ਭਗੌੜੇ ਆਰਥਿਕ ਅਪਰਾਧੀਆਂ ਨੂੰ ਲੈ ਕੇ ਸੰਸਦ ਵਿਚ ਸੋਮਵਾਰ ਨੂੰ ਅਹਿਮ ਜਾਣਕਾਰੀ ਦਿੱਤੀ । ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ (Union Minister of State for Finance Pankaj Chaudhary) ਨੇ ਲੋਕ ਸਭਾ ਵਿਚ ਦੱਸਿਆ ਕਿ ਨੀਰਵ ਮੋਦੀ, ਵਿਜੇ ਮਾਲਿਆ, ਨਿਤਿਨ ਸੰਦੇਸਰਾ, ਚੇਤਨ ਸੰਦੇਸਰਾ (Nirav Modi, Vijay Mallya, Nitin Sandesara, Chetan Sandesara) ਸਮੇਤ 15 ਲੋਕਾਂ ਨੂੰ ਭਗੌੜਾ (Fugitive) ਐਲਾਨਿਆ ਗਿਆ ਹੈ ।

58000 ਕਰੋੜ ਤੋਂ ਵੱਧ ਦੀ ਹੈ ਦੇਣਦਾਰੀ

ਭਗੌੜਾ ਆਰਥਿਕ ਅਪਰਾਧੀ ਐਕਟ-2018 (Fugitive Economic Offenders Act-2018) ਦੇ ਤਹਿਤ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਲਿਆ ਹੈ । ਇਨ੍ਹਾਂ 15 ਭਗੌੜਿਆਂ ਨੇ ਬੈਂਕਾਂ ਨੂੰ 31 ਅਕਤੂਬਰ, 2025 ਤੱਕ ਕੁੱਲ 58 ਹਜ਼ਾਰ ਕਰੋੜ (58 thousand crores) ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਹੈ । ਰਿਪੋਰਟ ਦੇ ਅਨੁਸਾਰ, ਇਨ੍ਹਾਂ ਭਗੌੜਿਆਂ ਦੇ ਖਾਤੇ ਐੱਨ. ਪੀ. ਏ. ਐਲਾਨ ਹੋਣ ਦੀ ਤਰੀਕ ਤੋਂ 31 ਅਕਤੂਬਰ, 2025 ਤੱਕ ਇਨ੍ਹਾਂ 15 ਭਗੌੜਿਆਂ ਨੂੰ ਮਿਲਾ ਕੇ ਕੁੱਲ ਵਿੱਤੀ ਨੁਕਸਾਨ 58,082 ਕਰੋੜ ਰੁਪਏ ਤੋਂ ਵੱਧ ਹੋ ਜਾਂਦਾ ਹੈ ।

31 ਅਕਤੂਬਰ 2025 ਤੱਕ ਕੀਤੀ ਜਾ ਚੁੱਕੀ ਹੈ 15 ਵਿਅਕਤੀਆਂ ਤੋਂ 19, 187 ਕਰੋੜ ਦੀ ਰਕਮ ਵਸੂਲ

ਮੰਤਰੀ ਪੰਕਜ ਚੌਧਰੀ ਨੇ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਭਗੌੜੇ ਆਰਥਿਕ ਅਪਰਾਧੀਆਂ (Fugitive economic offenders) ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਵੇਚਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ । 31 ਅਕਤੂਬਰ-2025 ਤੱਕ ਇਨ੍ਹਾਂ 15 ਵਿਅਕਤੀਆਂ ਤੋਂ ਕੁੱਲ 19,187 ਕਰੋੜ ਰੁਪਏ ਦੀ ਰਕਮ ਵਸੂਲ ਕੀਤੀ ਜਾ ਚੁੱਕੀ ਹੈ ।

Read More : ਸੁਪਰੀਮ ਕੋਰਟ ਨੇ ਵਿਜੇ ਮਾਲਿਆ ਨੂੰ ਸੁਣਾਈ ਸਜ਼ਾ, ਜਾਣੋ ਕੀ ਹੈ ਮਾਮਲਾ

ਚੰਡੀਗੜ੍ਹ `ਚ ਨਹੀਂ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ ; ਤਜਵੀਜ਼ ਰੱਦ

0
Haryana assembly

ਚੰਡੀਗੜ੍ਹ, 2 ਦਸੰਬਰ 2025 : ਹਰਿਆਣਾ (Haryana) ਵਲੋਂ ਚੰਡੀਗੜ੍ਹ ਵਿਚ ਨਵੀਂ ਵਿਧਾਨ ਸਭਾ (New Legislative Assembly) ਬਣਾਉਣ ਦੀ ਤਜਵੀਜ਼ ਖਟਾਈ ਵਿਚ ਪੈ ਗਈ ਹੈ ਕਿਉਂਕਿ ਕੇਂਦਰ ਨੇ ਇਸ ਤਜਵੀਜ਼ ਨੂੰ ਰੱਦ (Proposal rejected) ਕਰ ਦਿੱਤਾ ਹੈ ।

ਹਰਿਆਣਾ ਸਰਕਾਰ ਦੀ ਇਸ ਤਜਵੀਜ਼ ਨੂੰ ਲੈ ਕੇ ਕਾਫੀ ਗੰਭੀਰ

ਹਰਿਆਣਾ ਸਰਕਾਰ ਇਸ ਤਜਵੀਜ਼ ਨੂੰ ਲੈ ਕੇ ਕਾਫੀ ਗੰਭੀਰ ਸੀ ਅਤੇ ਕਾਫ਼ੀ ਸਾਲਾਂ ਤੋਂ ਇਸ ਸੰਦਰਭ `ਚ ਕੋਸ਼ਿਸ਼ਾਂ ਚੱਲ ਰਹੀਆਂ ਸਨ । ਹਾਲਾਂਕਿ ਫਿਲਹਾਲ ਇਸ ਫੈਸਲੇ ਦੇ ਪਿੱਛੇ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਦੇ ਪਹਿਲੂ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂਕਿ ਕੇਂਦਰ ਕਿਸੇ ਵੀ ਤਰ੍ਹਾਂ ਦਾ ਨਵਾਂ ਵਿਵਾਦ ਨਹੀਂ ਚਾਹੁੰਦਾ, ਉੱਥੇ ਹੀ ਹਰਿਆਣਾ ਸਰਕਾਰ ਚੰਡੀਗੜ੍ਹ `ਚ ਨਵੀਂ ਹੱਦਬੰਦੀ ਅਨੁਸਾਰ ਨਵੀਂ ਵਿਧਾਨ ਸਭਾ ਬਣਾਉਣਾ ਚਾਹੁੰਦੀ ਹੈ ਪਰ ਪੰਜਾਬ ਇਸ ਦਾ ਵਿਰੋਧ ਕਰ ਰਿਹਾ ਹੈ ।

ਗ੍ਰਹਿ ਮੰਤਰਾਲਾ ਨੇ ਰੋਕ ਲਗਾਉਂਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਾਰਵਾਈ ਨੂੰ ਅੱਗੇ ਨਾ ਵਧਾਉਣ ਦੇ ਦਿੱਤੇ ਹੁਕਮ

ਹਰਿਆਣਾ ਸਰਕਾਰ ਦੀ ਤਜਵੀਜ਼ `ਤੇ ਗ੍ਰਹਿ ਮੰਤਰਾਲਾ (Ministry of Home Affairs) ਨੇ ਰੋਕ ਲਾਉਂਦੇ ਹੋਏ ਹੁਕਮ ਦਿੱਤੇ ਹਨ ਕਿ ਚੰਡੀਗੜ੍ਹ ਪ੍ਰਸ਼ਾਸਨ ਨਾਲ ਜ਼ਮੀਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕਾਰਵਾਈ ਨੂੰ ਅੱਗੇ ਨਾ ਵਧਾਇਆ ਜਾਵੇ । ਗ੍ਰਹਿ ਮੰਤਰਾਲਾ ਵੱਲੋਂ ਇਸ ਸਬੰਧ `ਚ ਹਰਿਆਣਾ ਸਰਕਾਰ ਅਤੇ ਯੂ. ਟੀ. ਪ੍ਰਸ਼ਾਸਨ ਨੂੰ ਰਸਮੀ ਜਾਣਕਾਰੀ ਭੇਜ ਦਿੱਤੀ ਗਈ ਹੈ । ਹਰਿਆਣਾ ਦੀ ਸਾਬਕਾ ਮਨੋਹਰ ਸਰਕਾਰ ਦੇ ਕਾਰਜਕਾਲ ਦੌਰਾਨ-ਜੁਲਾਈ 2022 `ਚ ਜੈਪੁਰ `ਚ ਹੋਈ ਉੱਤਰੀ ਜ਼ੋਨਲ ਕੌਂਸਲ ਦੀ ਬੈਠਕ `ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਲਈ ਜ਼ਮੀਨ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਸੀ ।

ਜੁਲਾਈ 2023 ਵਿਚ ਯੂ. ਟੀ. ਪ੍ਰਸ਼ਾਸਨ ਨੇ ਪ੍ਰਗਟਾਈ ਸੀ 10 ਏਕੜ ਜ਼ਮੀਨ ਹਰਿਆਣਾ ਨੂੰ ਦੇਣ ਤੇ ਸਹਿਮਤੀ

ਇਸ ਤੋਂ ਬਾਅਦ ਜੁਲਾਈ 2023 `ਚ ਯੂ. ਟੀ. ਪ੍ਰਸ਼ਾਸਨ (U. T. Administration) ਨੇ 10 ਏਕੜ ਜ਼ਮੀਨ ਹਰਿਆਣਾ ਨੂੰ ਦੇਣ `ਤੇ ਸਹਿਮਤੀ ਪ੍ਰਗਟਾਈ ਸੀ। ਇਹ ਜ਼ਮੀਨ ਚੰਡੀਗੜ੍ਹ ਦੇ ਆਈ. ਟੀ. ਪਾਰਕ ਦੇ ਨੇੜੇ ਹੈ ਅਤੇ ਇਸ ਦੀ ਕੀਮਤ ਲੱਗਭਗ 640 ਕਰੋੜ ਰੁਪਏ ਮੰਨੀ ਗਈ। ਯੋਜਨਾ ਤਹਿਤ ਹਰਿਆਣਾ ਨੇ ਬਦਲੇ `ਚ ਪੰਚਕੂਲਾ ਦੇ ਸੈਕਟੋਰੀਅਲ ਖੇਤਰ ਦੇ ਕੋਲ 12 ਏਕੜ ਜ਼ਮੀਨ ਦੇਣ ਦੀ ਤਜਵੀਜ਼ ਰੱਖੀ ਸੀ ਪਰ ਜਨਵਰੀ 2024 `ਚ ਯੂ.ਟੀ. ਨੇ ਸਰਵੇ ਤੋਂ ਬਾਅਦ ਇਸ ਨੂੰ ਖਾਰਿਜ ਕਰ ਦਿੱਤਾ ਸੀ ।

Read More : ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਚਕੂਲਾ ‘ਚ ਖੇਲੋ ਇੰਡੀਆ ਯੁਵਾ ਖੇਡਾਂ ਦੀ ਕਰਨਗੇ ਸ਼ੁਰੂਆਤ

ਕਾਸਮੈਟਿਕ ਦੀ ਦੁਕਾਨ ’ਤੇ ਜੀ. ਐਸ. ਟੀ. ਵਿਭਾਗ ਦੀ ਟੀਮ ਨੇ ਮਾਰਿਆ ਛਾਪਾ

0
GST-Raid

ਲੁਧਿਆਣਾ, 2 ਦਸੰਬਰ 2025 : ਗੂਡਜ ਸਰਵਿਸ ਟੈਕਸ (Goods and Services Tax) (ਜੀ. ਐਸ. ਟੀ.) ਵਿਭਾਗ ਦੀ ਲੁਧਿਆਣਾ ਟੀਮ ਵਲੋਂ ਅੱਜ ਟੈਕਸ ਚੋਰੀ (Tax evasion) ਦੇ ਸ਼ੱਕ ’ਚ ਲੁਧਿਆਣਾ ਦੀ ਮਸ਼ਹੂਰ ਮਨੀ ਰਾਮ-ਬਲਵੰਤ ਰਾਏ ਕਾਸਮੈਟਿਕ ਦੁਕਾਨ (Cosmetic shop)  `ਤੇ ਅਚਾਨਕ ਛਾਪਾ ਮਾਰਿਆ (Raided) ਗਿਆ । ਛਾਪੇਮਾਰੀ ਦੌਰਾਨ ਦੁਕਾਨ ’ਚ ਕਿਸੇ ਦੇ ਆਉਣ ’ਤੇ ਅਤੇ ਦੁਕਾਨ ਤੋਂ ਬਾਹਰ ਜਾਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਟੀਮ ਵੱਲੋਂ ਸਾਰੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ।

ਵਿਭਾਗ ਕਰ ਰਿਹਾ ਹੈ ਆਪਣੀਆਂ ਰੂਟੀਨ ਪ੍ਰਕਿਰਿਆਵਾਂ : ਵਿਭਾਗ ਕਰਮਚਾਰੀ

ਇੱਕ ਕਰਮਚਾਰੀ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੀਆਂ ਰੁਟੀਨ ਦੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਸਮਾਂ ਲੱਗ ਸਕਦਾ ਹੈ । ਇਸ ਤੋਂ ਬਾਅਦ ਜਾਂਚ ਪੜਤਾਲ (Investigation) ਦੀ ਇਹ ਕਾਰਵਾਈ ਦੇਰ ਰਾਤ ਤੱਕ ਜਾਰੀ ਰਹੀ । ਵਿਭਾਗੀ ਕਾਰਵਾਈ ਪੂਰੀ ਹੋਣ ਤੱਕ ਦੁਕਾਨਾਂ ਦੇ ਆਮ ਕੰਮਕਾਜ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਜੀ. ਐਸ. ਟੀ. ਵਿਭਾਗ ਵੱਲੋਂ ਇਸ ਜਾਂਚ ਪੜਤਾਲ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।

Read More : ਪੰਜਾਬ ਦੀ ਜੀ. ਐਸ. ਟੀ. ਪ੍ਰਾਪਤੀ ਵਿੱਚ 21.51% ਦਾ ਵਾਧਾ : ਚੀਮਾ

ਧੀ ਦੀ ਡੋਲੀ ਤੋਰ ਵਾਪਸ ਆ ਰਹੇ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ

0
Accident

ਲੁਧਿਆਣਾ, 2 ਦਸੰਬਰ 2025 : ਲੁਧਿਆਣਾ (Ludhiana) ਵਿੱਚ ਇੱਕ ਪਰਿਵਾਰ ਜੋ ਆਪਣੀ ਧੀ ਦੀ ਡੋਲੀ ਤੋਰ ਕੇ ਵਾਪਸ ਆ ਰਿਹਾ ਸੀ ਕਿ ਉਨ੍ਹਾਂ ਦੀ ਇਨੋਵਾ ਕਾਰ ਦੀ ਟਰੱਕ (Innova car truck) ਨਾਲ ਟੱਕਰ (Collision) ਹੋ ਗਈ । ਜਿਸ ਦੌਰਾਨ ਕੁੜੀ ਦੇ ਮਾਪਿਆਂ ਅਤੇ ਚਾਚੀ ਦੀ ਮੌਤ (Death of parents and aunt) ਹੋ ਗਈ ਜਦੋਂ ਕਿ ਦੋ ਰਿਸ਼ਤੇਦਾਰਾਂ ਦੀ ਹਾਲਤ ਗੰਭੀਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਦਾ ਰਹਿਣ ਵਾਲਾ ਹੈ ।

ਸੂਚਨਾ ਮਿਲਦਿਆਂ ਹੀ ਬਰਾਤ ਨੇ ਲਈ ਵਾਪਸੀ

ਹਾਦਸੇ ਦੀ ਜਾਣਕਾਰੀ ਮਿਲਦਿਾਂ ਹੀ ਲਾੜੀ ਦੀ ਬਰਾਤ ਜੋ ਕਿ ਜਲੰਧਰ ਜਾ ਰਹੀ ਸੀ ਅੱਧ ਵਿਚਕਾਰ ਸਰਹਿੰਦ ਵੱਲ ਮੁੜ ਆਈ । ਪੁਲਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦੀ ਜਾਂਚ (Incident investigation) ਸ਼ੁਰੂ ਕਰ ਦਿੱਤੀ । ਪਰਿਵਾਰ ਦੇ ਵਿਆਹ ਦੇ ਜਸ਼ਨ ਸੋਗ ਵਿੱਚ ਬਦਲ ਗਏ ਹਨ । ਲਾੜਾ ਜਲੰਧਰ ਦਾ ਰਹਿਣ ਵਾਲਾ ਹੈ ਦੇ ਚਲਦਿਆਂ ਵਿਆਹ ਦਾ ਸਮਾਗਮ ਲੁਧਿਆਣਾ ਦੇ ਇੱਕ ਮੈਰਿਜ ਪੈਲੇਸ ਵਿੱਚ ਰੱਖਿਆ ਗਿਆ ਸੀ, ਜਿੱਥੋਂ ਉਹ ਘਰ ਵਾਪਸ ਆ ਰਹੇ ਸਨ । ਮ੍ਰਿਤਕ ਪਰਿਵਾਰ ਕਾਰੋਬਾਰੀ ਸਨ ਅਤੇ ਸਰਹਿੰਦ ਵਿੱਚ ਇੱਕ ਬਾਈਕ ਸ਼ੋਅਰੂਮ ਦੇ ਮਾਲਕ ਸਨ ।

Read More : ਫਾਜਿਲਕਾ ਵਿਖੇ ਬੱਸ ਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਵਿਚ 2 ਦੀ ਮੌਤ