Home Blog Page 278

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025

0
Elections-2025

ਪਟਿਆਲਾ, 3 ਦਸੰਬਰ 2025 : ਪਟਿਆਲਾ ਦੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (Additional District Election Officer-cum-Additional Deputy Commissioner) (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ (Zila Parishad and Block Samiti Elections) ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਜੇਕਰ ਕਿਸੇ ਉਮੀਦਵਾਰ ਕੋਲ ਕਿਸੇ ਕਾਰਨ ਲੋੜੀਂਦੀ ਐਨ. ਓ. ਸੀ. ਜਾਂ ਨੋ ਡਿਊ ਸਰਟੀਫਿਕੇਟ ਉਪਲਬੱਧ ਨਹੀਂ ਹੋ ਸਕਿਆ ਹੈ ਤਾਂ ਉਹ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਹਲਫ਼ੀਆ ਬਿਆਨ ਦੇ ਕੇ ਆਪਣੀ ਨਾਮਜ਼ਦਗੀ ਦਾਖਲ ਕਰਵਾ ਸਕਦੇ ਹਨ।

ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਹੀ ਸਵੀਕਾਰ ਕੀਤੇ ਜਾਣਗੇ ਨਾਮਜ਼ਦਗੀ ਪੱਤਰ

ਏ. ਡੀ. ਸੀ ਮਾਨ (A. D. C. Mann) ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਤਾਜਾ ਹਦਾਇਤਾਂ ਮੁਤਾਬਕ ਸਬੰਧਤ ਰਿਟਰਨਿੰਗ ਅਫ਼ਸਰ ਉਸ ਹਲਫ਼ੀਆ ਬਿਆਨ ਦੇ ਅਧਾਰ `ਤੇ ਸਬੰਧਤ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਸਵਿਕਾਰ ਕਰੇਗਾ । ਉਨ੍ਹਾਂ ਕਿਹਾ ਕਿ ਰਿਟਰਨਿੰਗ ਅਫ਼ਸਰ ਵੱਲੋਂ ਇਸ ਹਲਫ਼ੀਆ ਬਿਆਨ ਨੂੰ ਸਬੰਧਤ ਵਿਭਾਗ ਜਾਂ ਅਧਿਕਾਰੀ ਨੂੰ ਭੇਜ ਕੇ 24 ਘੰਟਿਆਂ ਦੇ ਅੰਦਰ-ਅੰਦਰ ਰਿਪੋਰਟ ਲੈ ਕੇ ਇਹ ਪਤਾ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ ਕਿ ਸਬੰਧਤ ਉਮੀਦਵਾਰ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਦੀ ਸੈਕਸ਼ਨ 11 ਤਹਿਤ ਕਿਸੇ ਤਰ੍ਹਾਂ ਦਾ ਡਿਫਾਲਟਰ ਜਾਂ ਨਜਾਇਜ਼ ਕਾਬਜ਼ਕਾਰ ਤਾਂ ਨਹੀਂ ਹੈ ।

ਉਮੀਦਵਾਰ ਨੂੰ ਹਲਫ਼ੀਆ ਬਿਆਨ ਵਿੱਚ ਇਹ ਦਰਜ ਕਰਨਾ ਪਵੇਗਾ ਕਿ ਉਹ ਸਬੰਧਤ ਵਿਭਾਗਾਂ ਦਾ ਡਿਫਾਲਟਰ ਜਾਂ ਸਰਕਾਰੀ ਸੰਪਤੀ ਦਾ ਨਜਾਇਜ਼ ਕਾਬਜ਼ਕਾਰ ਨਹੀਂ ਹੈ

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਮੀਦਵਾਰ ਨੂੰ ਹਲਫ਼ੀਆ ਬਿਆਨ ਵਿੱਚ ਇਹ ਦਰਜ ਕਰਨਾ ਪਵੇਗਾ ਕਿ ਉਹ ਸਬੰਧਤ ਵਿਭਾਗਾਂ ਦਾ ਡਿਫਾਲਟਰ ਜਾਂ ਸਰਕਾਰੀ ਸੰਪਤੀ ਦਾ ਨਜਾਇਜ਼ ਕਾਬਜ਼ਕਾਰ ਨਹੀਂ ਹੈ ਅਤੇ ਨਾ ਹੀ ਉਸ ਵੱਲ ਕੋਈ ਬਕਾਇਆ ਲੰਬਿਤ ਹੈ । ਉਨ੍ਹਾਂ ਕਿਹਾ ਕਿ ਇਸ ਬਾਬਤ ਸਾਰੇ ਰਿਟਰਨਿੰਗ ਅਧਿਕਾਰੀਆਂ ਨੂੰ ਚੋਣ ਕਮਿਸ਼ਨ (Election Commission) ਦੀਆਂ ਹਦਾਇਤਾਂ ਭੇਜ ਕੇ ਜਾਣੂ ਕਰਵਾ ਦਿੱਤਾ ਗਿਆ ਹੈ ।

Read more : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 16 ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਸਬੰਧੀ ਪ੍ਰੋਗਰਾਮ ਜਾਰੀ

ਦੇਸ਼ `ਚ ਮੁਫਤ ਦਵਾਈ ਵੰਡ `ਚ ਬਿਹਾਰ ਚੋਟੀ `ਤੇ

0
medicine distribution

ਪਟਨਾ, 3 ਦਸੰਬਰ 2025 : ਬਿਹਾਰ (Bihar) ਪਿਛਲੇ ਇਕ ਸਾਲ ਤੋਂ ਮਰੀਜ਼ਾਂ ਨੂੰ ਮੁਫਤ ਦਵਾਈ (Free medicine) ਮੁਹੱਈਆ ਕਰਵਾਉਣ ਦੇ ਮਾਮਲੇ `ਚ ਦੇਸ਼ ਵਿਚ ਪਹਿਲੇ ਨੰਬਰ `ਤੇ ਬਣਿਆ ਹੋਇਆ  ਹੈ ।

ਸਰਕਾਰ ਕਰ ਰਹੀ ਹੈ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਤੇਜੀ ਨਾਲ ਮਜ਼ਬੂਤ

ਸਿਹਤ ਵਿਭਾਗ (Health Department) ਅਨੁਸਾਰ ਸੂਬੇ ਭਰ ਦੇ ਮੈਡੀਕਲ ਕਾਲਜਾਂ ਤੋਂ ਲੈ ਕੇ ਪਿੰਡਾਂ ਦੇ ਮੁੱਢਲੇ ਸਿਹਤ ਕੇਂਦਰਾਂ ਤਕ ਦਵਾਈਆਂ ਲਗਾਤਾਰ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਕਾਰਨ ਇਹ ਸਫਲਤਾ ਮਿਲੀ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਗੰਭੀਰ ਬੀਮਾਰੀਆਂ ਤੋਂ ਲੈ ਕੇ ਸਰਦੀ, ਖਾਂਸੀ ਤੇ ਬੁਖਾਰ ਵਰਗੇ ਆਮ ਰੋਗਾਂ ਦੇ ਇਲਾਜ ਤਕ ਸਰਕਾਰ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਮਜ਼ਬੂਤ ਕਰ ਰਹੀ ਹੈ ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਮਾਸਿਕ ਰੈਂਕਿੰਗ ਵਿਚ ਬਿਹਾਰ ਨੇ ਕੀਤਾ ਸੀ ਪਹਿਲਾ ਸਥਾਨ ਹਾਸਲ

ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ (Ministry of Health and Family Welfare) ਦੀ ਮਾਸਿਕ ਰੈਂਕਿੰਗ ਵਿਚ ਬਿਹਾਰ ਨੇ ਪਿਛਲੇ ਸਾਲ ਅਕਤੂਬਰ `ਚ 79.34 ਅੰਕਾਂ ਦੇ ਨਾਲ ਰਾਜਸਥਾਨ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਉਸ ਵੇਲੇ ਤੋਂ ਲਗਾਤਾਰ ਇਸ ਸਥਾਨ `ਤੇ ਬਣਿਆ ਹੋਇਆ ਹੈ। ਇਸ ਸਾਲ ਅਕਤੂਬਰ ਵਿਚ ਮੁੜ ਬਿਹਾਰ ਨੇ 81.35 ਅੰਕ ਪ੍ਰਾਪਤ ਕਰ ਕੇ ਚੋਟੀ ਦਾ ਸਥਾਨ ਬਰਕਾਰ ਰੱਖਿਆ ਹੈ । ਰਾਜਸਥਾਨ 77.77 ਅੰਕਾਂ ਦੇ ਨਾਲ ਦੂਜੇ ਅਤੇ ਪੰਜਾਬ 71.80 ਅੰਕਾਂ ਦੇ ਨਾਲ ਤੀਜੇ ਸਥਾਨ `ਤੇ ਹੈ।

Read More : ਭਰੂਣ ਹੱਤਿਆ ਵਿਰੁੱਧ ਜਥੇਬੰਦ ਹੋ ਕੇ ਲੜਾਈ ਲੜਨ ਦਾ ਸਿਹਤ ਮੰਤਰੀ ਨੇ ਦਿੱਤਾ ਸੱਦਾ

ਮੁਅੱਤਲ ਕਾਂਗਰਸੀ ਵਿਧਾਇਕ ਵਿਰੁੱਧ ਸੈਕਸ ਸ਼ੋਸ਼ਣ ਦਾ ਨਵਾਂ ਮਾਮਲਾ

0
sexual harassment

ਤਿਰੂਵਨੰਤਪੁਰਮ, 3 ਦਸੰਬਰ 2025 : ਸੈਕਸ ਸ਼ੋਸ਼ਣ (Sexual abuse) ਦੇ ਮਾਮਲੇ `ਚ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਕੇਰਲ ਦੇ ਵਿਧਾਇਕ ਰਾਹੁਲ ਮਮਕੂਟਾਥਿਲ (MLA Rahul Mamkutathil)  ਦੀ ਭਾਲ ਜਾਰੀ ਹੈ । ਇਕ ਹੋਰ ਔਰਤ ਨੇ ਵੀ ਮੁਅੱਤਲ ਕਾਂਗਰਸੀ ਵਿਧਾਇਕ ਵਿਰੁੱਧ ਸੈਕਸ ਸ਼ੋਸ਼ਣ ਦਾ ਨਵਾਂ ਮਾਮਲਾ ਦਰਜ (New case registered) ਕਰਵਾਇਆ ਹੈ ।

ਨਵੀਂ ਸਿ਼ਕਾਇਤ ਵਿਚ ਔਰਤ ਨੇ ਕੀ ਆਖਿਆ

ਕੇਰਲ ਤੋਂ ਬਾਹਰ ਰਹਿਣ ਵਾਲੀ 23 ਸਾਲਾ ਔਰਤ ਨੇ ਪਾਰਟੀ ਹਾਈ ਕਮਾਨ ਤੇ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਈ-ਮੇਲ ਰਾਹੀਂ ਸਿ਼ਕਾਇਤ ਭੇਜੀ ਹੈ । ਪਿਛਲੇ ਹਫ਼ਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਸੌਂਪੀ ਸ਼ਿਕਾਇਤ ਦੇ ਆਧਾਰ `ਤੇ ਪੁਲਸ ਵੱਲੋਂ ਸੈਕਸ ਸ਼ੋਸ਼ਣ ਤੇ ਜ਼ਬਰਦਸਤੀ ਗਰਭਪਾਤ (Forced abortion) ਦਾ ਮਾਮਲਾ ਦਰਜ ਕਰਨ ਤੋਂ ਬਾਅਦ ਮਮਕੂਟਾਥਿਲ ਫਰਾਰ ਹੈ । ਨਵੀਂ ਸਿ਼ਕਾਇਤ `ਚ ਔਰਤ ਨੇ ਕਥਿਤ ਤੌਰ `ਤੇ ਕਿਹਾ ਹੈ ਕਿ ਮਮਕੂਟਾਥਿਲ ਨੇ ਵਿਆਹ ਦੇ ਝੂਠੇ ਵਾਅਦੇ ਕਰ ਕੇ ਉਸ ਦਾ ਸ਼ੋਸ਼ਣ ਕੀਤਾ ਤੇ ਮਾਨਸਿਕ ਤੌਰ `ਤੇ ਤਸੀਹੇ ਦਿੱਤੇ ।

Read More : ਯੇਦੀਯੁਰੱਪਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

ਸੁਪਰੀਮ ਕੋਰਟ ਨੇ ਕੀਤੀ ਜੁਰਮਾਨੇ ਖਿਲਾਫ ਰਿਲਾਇੰਸ ਦੀ ਪਟੀਸ਼ਨ ਖਾਰਜ

0
jio-Facebook

ਨਵੀਂ ਦਿੱਲੀ, 3 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਸਕਿਓਰਟੀਜ਼ ਅਪੀਲੇਟ ਟ੍ਰਿਬਿਊਨਲ ਦੇ ਇਕ ਫੈਸਲੇ ਖਿਲਾਫ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (Reliance Industries Limited) ਅਤੇ ਉਸ ਦੇ 2 ਅਧਿਕਾਰੀਆਂ ਦੀ ਪਟੀਸ਼ਨ ਖਾਰਜ (Petition dismissed) ਕਰ ਦਿੱਤੀ । ਸਕਿਓਰਟੀਜ਼ ਅਪੀਲੇਟ ਟ੍ਰਿਬਿਊਨਲ (ਐੱਸ. ਏ. ਟੀ.) ਨੇ ਜੀਓ-ਫੇਸਬੁੱਕ (Geo-Facebook) ਸੌਦੇ ਬਾਰੇ ਸ਼ੇਅਰ ਬਾਜ਼ਾਰ ਨੂੰ ਤੁਰੰਤ ਸਪਸ਼ਟੀਕਰਨ ਨਾ ਦੇਣ `ਤੇ ਮਾਰਕੀਟ ਰੈਗੂਲੇਟਰੀ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੇ ਜੁਰਮਾਨੇ ਨੂੰ ਬਰਕਰਾਰ ਰੱਖਿਆ ਸੀ ।

ਸੇਬੀ ਦੇ ਇਸ ਜੁਰਮਾਨੇ ਨੂੰ ਐਸ. ਏ. ਟੀ. ਨੇ ਰੱਖਿਆ ਸੀ ਬਰਕਰਾਰ

ਕੈਪੀਟਲ ਮਾਰਕੀਟ ਰੈਗੂਲੇਟਰੀ (Capital Market Regulatory) ਸੇਬੀ ਨੇ ਜੀਓ-ਫੇਸਬੁੱਕ ਸੌਦੇ `ਤੇ ਸ਼ੇਅਰ ਬਾਜ਼ਾਰ ਨੂੰ ਤੁਰੰਤ ਸਪਸ਼ਟੀਕਰਨ ਨਾ ਦੇਣ ਲਈ ਆਰ. ਆਈ. ਐੱਲ. ਅਤੇ ਸਾਵਿੱਤਰੀ ਪਾਰੇਖ ਤੇ ਕੇ. ਸੇਥੂਰਮਨ `ਤੇ ਕੁਲ 30 ਲੱਖ `ਰੁਪਏ ਦਾ ਜੁਰਮਾਨਾ ਲਾਇਆ ਸੀ । ਇਸ ਦਾ ਖੁਲਾਸਾ ਮੀਡੀਆ ਦੀਆਂ ਖਬਰਾਂ ਰਾਹੀਂ ਹੋਇਆ ਸੀ । ਸੇਬੀ ਦੇ ਇਸ ਜੁਰਮਾਨੇ ਨੂੰ 2 ਮਈ ਨੂੰ ਐੱਸ. ਏ. ਟੀ. ਨੇ ਬਰਕਰਾਰ ਰੱਖਿਆ ਸੀ । ਚੀਫ ਜਸਟਿਸ (Chief Justice) ਸੂਰੀਆਕਾਂਤ ਤੇ ਜਸਟਿਸ ਜਾਯਮਾਲਯਾ ਬਾਗਚੀ ਦੀ ਬੈਂਚ ਨੇ ਐੱਸ. ਏ. ਟੀ. ਦੇ ਫੈਸਲੇ `ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ।

Read More : ਦਿੱਲੀ `ਚ ਪ੍ਰਦੂਸ਼ਣ ਕਾਰਨ ਘੰਟੇ ਦੀ ਸੈਰ ਨਾਲ ਵਿਗੜ ਗਈ ਸਿਹਤ : ਚੀਫ ਜਸਟਿਸ

ਯੇਦੀਯੁਰੱਪਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

0
Yeddyurappa

ਨਵੀਂ ਦਿੱਲੀ, 3 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ (B. S. Yediyurappa) ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਵਿਰੁੱਧ ਪੋਕਸੋ ਐਕਟ (POCSO Act) ਅਧੀਨ ਦਾਇਰ ਸੈਕਸ ਸ਼ੋਸ਼ਣ ਦੇ ਮਾਮਲੇ `ਚ ਹੇਠਲੀ ਅਦਾਲਤ ਦੀ ਕਾਰਵਾਈ `ਤੇ ਮੰਗਲਵਾਰ ਰੋਕ ਲਗਾ ਦਿੱਤੀ ।

ਸੈਕਸ ਸ਼ੋਸ਼ਣ ਦੇ ਮਾਮਲੇ `ਚ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕ

ਚੀਫ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਯੇਦੀਯੁਰੱਪਾ ਦੀ ਪਟੀਸ਼ਨ (Petition) `ਤੇ ਸੁਣਵਾਈ ਕਰਦੇ ਹੋਏ ਅੰਤ੍ਰਿਮ ਹੁਕਮ ਦਿੱਤਾ ਜਿਸ `ਚ ਕਰਨਾਟਕ ਹਾਈ ਕੋਰਟ ਦੇ ਕੇਸ ਨੂੰ ਰੱਦ ਕਰਨ ਤੋਂ ਇਨਕਾਰ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ । ਯੇਦੀਯੁਰੱਪਾ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੇ ਦਲੀਲ ਦਿੱਤੀ ਕਿ ਹਾਈ ਕੋਰਟ ਨੇ ਅਹਿਮ ਸਬੂਤਾਂ ਤੇ ਬਿਆਨਾਂ ਨੂੰ ਨਜ਼ਰਅੰਦਾਜ਼ ਕੀਤਾ ਜੋ ਦਰਸਾਉਂਦੇ ਹਨ ਕਿ ਕਥਿਤ ਘਟਨਾ ਦੌਰਾਨ ਕੁਝ ਨਹੀਂ ਹੋਇਆ । ਕੁਝ ਬਿਆਨ ਹਨ ਜਿਨ੍ਹਾਂ ਨੂੰ ਇਸਤਗਾਸਾ ਨੇ ਦਬਾਅ ਦਿੱਤਾ । ਹਾਈ ਕੋਰਟ (High Court) ਨੇ ਇਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ ।

Read More : ਆਸਾਰਾਮ ਦੀ ਜ਼ਮਾਨਤ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚੀ ਪੀੜਤਾ

ਸਰਕਾਰ ਦੇਸ਼ ਨੂੰ ਤਾਨਾਸ਼ਾਹੀ `ਚ ਬਦਲਣ ਦੀ ਕਰ ਰਹੀ ਹੈ ਕੋਸਿ਼ਸ਼ : ਪ੍ਰਿਅੰਕਾ

0
Priyanka

ਨਵੀਂ ਦਿੱਲੀ, 3 ਦਸੰਬਰ 2025 : ਕਾਂਗਰਸ ਨੇ ਦੂਰਸੰਚਾਰ ਵਿਭਾਗ `ਤੇ ਨਵੇਂ ਮੋਬਾਈਲ ਹੈਂਡਸੈੱਟਾਂ `ਚ `ਸੰਚਾਰ ਸਾਥੀ`ਐਪ (Communication Partner`app) ਨੂੰ ਪਹਿਲਾਂ ਤੋਂ ਹੀ ਇੰਸਟਾਲ ਕਰਨ ਦਾ ਦੋਸ਼ ਲਾਉਂਦਿਆਂ ਇਸ ਨੂੰ `ਜਾਸੂਸੀ ਐਪ`(Spy app`) ਕਿਹਾ ਹੈ । ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (Priyanka Gandhi) ਨੇ ਮੰਗਲਵਾਰ ਸੰਸਦ ਭਵਨ ਕੰਪਲੈਕਸ `ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ `ਸੰਚਾਰ ਸਾਥੀ` ਇਕ ਜਾਸੂਸੀ ਐਪ ਹੈ । ਇਹ ਸਪੱਸ਼ਟ ਰੂਪ `ਚ ਹਾਸੋਹੀਣਾ ਹੈ । ਨਾਗਰਿਕਾਂ ਨੂੰ ਨਿੱਜਤਾ ਦਾ ਅਧਿਕਾਰ ਹੈ । ਹਰ ਕਿਸੇ ਨੂੰ ਸਰਕਾਰ ਦੀ ਜਾਂਚ ਤੋਂ ਬਿਨਾਂ ਪਰਿਵਾਰ ਤੇ ਦੋਸਤਾਂ ਨੂੰ ਸੁਨੇਹਾ ਭੇਜਣ ਦਾ ਅਧਿਕਾਰ ਹੋਣਾ ਚਾਹੀਦਾ ਹੈ ।

ਸਰਕਾਰ ਇਸ ਦੇਸ਼ ਨੂੰ ਹਰ ਹਾਲਤ ਵਿਚ ਤਾਨਾਸ਼ਾਹੀ ਵਿਚ ਰਹੀ ਹੈ ਬਦਲ

ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿਰਫ਼ ਟੈਲੀਫੋਨ `ਤੇ ਜਾਸੂਸੀ ਕਰਨ ਬਾਰੇ ਨਹੀਂ ਹੈ । ਸਰਕਾਰ ਇਸ ਦੇਸ਼ ਨੂੰ ਹਰ ਹਾਲਤ `ਚ ਤਾਨਾਸ਼ਾਹੀ (Dictatorship) `ਚ ਬਦਲ ਰਹੀ ਹੈ । ਧੋਖਾਦੇਹੀ ਦੀ ਰਿਪੋਰਟ ਕਰਨ ਲਈ ਇਕ ਪ੍ਰਭਾਵਸ਼ਾਲੀ ਪ੍ਰਣਾਲੀ ਹੋਣੀ ਚਾਹੀਦੀ ਹੈ । ਅਸੀਂ ਸਾਈਬਰ ਸੁਰੱਖਿਆ ਦੇ ਸੰਦਰਭ `ਚ ਇਸ `ਤੇ ਵਿਸਥਾਰ ਨਾਲ ਚਰਚਾ ਕੀਤੀ ਹੈ ।

ਸਾਈਬਰ ਸੁਰੱਖਿਆ ਜ਼ਰੂਰੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਨਾਗਰਿਕ ਦੇ ਫੋਨ ਦੀ ਜਾਂਚ ਕੀਤੀ ਜਾਏ

ਸਾਈਬਰ ਸੁਰੱਖਿਆ (Cyber ​​Security) ਜ਼ਰੂਰੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਨਾਗਰਿਕ ਦੇ ਫੋਨ ਦੀ ਜਾਂਚ ਕੀਤੀ ਜਾਏ । ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਨਾਗਰਿਕ ਇੰਝ ਹੋਣ ਨਾਲ ਖੁਸ਼ ਹੋਵੇਗਾ । ਦੱਸਣਯੋਗ ਹੈ ਕਿ ਦੂਰਸੰਚਾਰ ਵਿਭਾਗ (Department of Telecommunications) ਨੇ ਮੋਬਾਈਲ ਹੈਂਡਸੈੱਟ ਨਿਰਮਾਤਾਵਾਂ ਤੇ ਦਰਾਮਦਕਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਸਾਰੇ ਨਵੇਂ ਮੋਬਾਈਲ ਫੋਨਾਂ ਨੂੰ `ਸੰਚਾਰ ਸਾਥੀ` ਨਾਲ ਪਹਿਲਾਂ ਤੋਂ ਹੀ ਇੰਸਟਾਲ ਕੀਤਾ ਜਾਣਾ ਚਾਹੀਦਾ ਹੈ ।

Read more :  Parliament ਸੈਸ਼ਨ ਦਾ ਅੱਜ ਤੀਜਾ ਦਿਨ; ਪ੍ਰਿਅੰਕਾ ਗਾਂਧੀ ਅਤੇ ਰਵਿੰਦਰ ਚਵਾਨ ਸੰਸਦ ਮੈਂਬਰ ਵਜੋਂ ਚੁੱਕਣਗੇ ਸਹੁੰ 

ਈ. ਡੀ. ਨੇ ਮਾਰੇ ਚਾਰਟਰਡ ਅਕਾਊਂਟੈਂਟ ਨਰੇਸ਼ ਕੇਜਰੀਵਾਲ ਦੇ ਟਿਕਾਣਿਆਂ `ਤੇ ਛਾਪੇ

0
ED raids

ਰਾਂਚੀ, 3 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਵਿਦੇਸ਼ ਵਿਚ ਕਥਿਤ ਤੌਰ `ਤੇ ਅਣ-ਐਲਾਨੀ ਜਾਇਦਾਦ (Undeclared assets) ਰੱਖਣ ਦੇ ਮਾਮਲੇ ਵਿਚ ਰਾਂਚੀ ਦੇ ਇਕ ਚਾਰਟਰਡ ਅਕਾਊਂਟੈਂਟ ਅਤੇ ਉਸਦੇ ਸਹਿਯੋਗੀਆਂ ਵਿਰੁੱਧ ਮੰਗਲਵਾਰ ਨੂੰ ਛਾਪੇ (Raids) ਮਾਰੇ ।

ਈ. ਡੀ. ਅਧਿਕਾਰੀਆਂ ਨੇ ਕੀ ਦੱਸਿਆ

ਈ. ਡੀ. ਅਧਿਕਾਰੀਆਂ ਨੇ ਦੱਸਿਆ ਕਿ ਚਾਰਟਰਡ ਅਕਾਊਂਟੈਂਟ (Chartered Accountant) ਅਤੇ ਸ਼ੱਕੀ ਹਵਾਲਾ ਆਪ੍ਰੇਟਰ ਨਰੇਸ਼ ਕੁਮਾਰ ਕੇਜਰੀਵਾਲ, ਉਸਦੇ ਕੁਝ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ ਦੇ ਰਾਂਚੀ, ਮੁੰਬਈ ਅਤੇ ਸੂਰਤ ਸਥਿਤ ਟਿਕਾਣਿਆਂ ਦੀ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਪ੍ਰੇਮਾ) ਦੇ ਪ੍ਰਾਵਧਾਨਾਂ ਦੇ ਤਹਿਤ ਤਲਾਸ਼ੀ ਲਈ ਗਈ ।

ਛਾਪੇਮਾਰੀ ਆਮਦਨ ਕਰ ਵਿਭਾਗ ਦੇ ਖੁਲਾਸੇ ਤੇ ਸੀ ਆਧਾਰਤ : ਅਧਿਕਾਰੀ

ਈ. ਡੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਆਮਦਨ ਕਰ ਵਿਭਾਗ ਦੇ ਖੁਲਾਸੇ `ਤੇ ਅਧਾਰਤ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਨਰੇਸ਼ ਕੁਮਾਰ ਕੇਜਰੀਵਾਲ (Naresh Kumar Kejriwal) ਦਾ ਸੰਯੁਕਤ ਅਰਬ ਅਮੀਰਾਤ, ਨਾਈਜੀਰੀਆ ਅਤੇ ਸੰਯੁਕਤ ਰਾਜ ਅਮਰੀਕਾ ਵਿਚ `ਅਣ-ਐਲਾਨੀਆਂ` ਵਿਦੇਸ਼ੀ ਸ਼ੈੱਲ ਸੰਸਥਾਵਾਂ `ਤੇ ਕੰਟਰੋਲ ਹੈ ਅਤੇ ਇਨ੍ਹਾਂ ਦਾ ਪ੍ਰਬੰਧਨ ਭਾਰਤ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਵਿਚ 900 ਕਰੋੜ ਰੁਪਏ ਤੋਂ ਵੱਧ ਦੀ ਅਣ-ਐਲਾਨੀ ਰਕਮ ਜਮ੍ਹਾ ਹੈ ਅਤੇ ਸ਼ੱਕ ਹੈ ਕਿ ਲੱਗਭਗ 1500 ਕਰੋੜ ਰੁਪਏ `ਜਾਅਲੀ ਟੈਲੀਗ੍ਰਾਫਿਕ` ਟ੍ਰਾਂਸਫਰ ਰਾਹੀਂ ਭਾਰਤ ਵਾਪਸ ਭੇਜੇ ਗਏ ।

Read More : ਈ. ਡੀ. ਨੇ ਭਾਰਤ-ਮਿਆਂਮਾਰ ਸਰਹੱਦ `ਤੇ ਪਹਿਲੀ ਵਾਰ ਕੀਤੀ ਛਾਪੇਮਾਰੀ

ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
bomb threats

ਦਿੱਲੀ, 3 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਯੂਨੀਵਰਸਿਟੀ (Delhi University) ਦੇ ਦੋ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ । ਰਾਮਜਸ ਕਾਲਜ ਅਤੇ ਦੇਸ਼ਬੰਧੂ ਕਾਲਜ (Ramjas College and Deshbandhu College) ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ । ਈਮੇਲ ਮਿਲਣ `ਤੇ ਦਿੱਲੀ ਪੁਲਸ ਬੰਬ ਸਕੁਐਡ ਅਤੇ ਡੌਗ ਸਕੁਐਡ (Bomb Squad and Dog Squad) ਨਾਲ ਮੌਕੇ `ਤੇ ਪਹੁੰਚੀ ਅਤੇ ਦੋਵੇਂ ਕੈਂਪਸ ਖਾਲੀ ਕਰਵਾ ਲਏ ਗਏ ਪਰ ਹੁਣ ਤੱਕ ਸਰਚ ਆਪ੍ਰੇਸ਼ਨ ਵਿੱਚ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ ਹੈ ।

ਧਮਕੀਆਂ ਮਿਲਦਿਆਂ ਹੀ ਕਰਵਾ ਲਿਆ ਗਿਆ ਕਾਲਜ ਬਿਲਡਿੰਗ ਨੂੰ ਖਾਲੀ

ਪੂਰੀ ਕਾਲਜ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਹਰ ਕੋਨੇ ਦੀ ਤਲਾਸ਼ੀ ਲਈ ਗਈ ਹੈ । ਦਿੱਲੀ ਪੁਲਸ (Delhi Police) ਅਨੁਸਾਰ ਅੱਜ ਪੁਲਸ ਕੰਟਰੋਲ ਰੂਮ ਨੂੰ ਇੱਕ ਫੋਨ ਆਇਆ ਕਿ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ ਅਤੇ ਕਾਲਜ ਪ੍ਰਸ਼ਾਸਨ ਨੇ ਪੂਰਾ ਕਾਲਜ ਖਾਲੀ ਕਰਵਾ ਲਿਆ ਹੈ । ਪੁਲਸ ਟੀਮਾਂ ਮੌਕੇ `ਤੇ ਪਹੁੰਚੀਆਂ ਪਰ ਉਨ੍ਹਾਂ ਨੂੰ ਜਾਂਚ ਵਿਚ ਕੁਝ ਨਹੀਂ ਮਿਲਿਆ । ਉਹ ਧਮਕੀ ਭਰੀ ਈਮੇਲ ਦੀ ਜਾਂਚ ਕਰ ਰਹੇ ਹਨ ਅਤੇ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸਿ਼ਸ਼ ਕਰ ਰਹੇ ਹਨ, ਪਰ ਉਸ ਸਿਸਟਮ ਦਾ ਪਤਾ ਅਜੇ ਤੱਕ ਨਹੀਂ ਮਿਲਿਆ ਹੈ ਜਿਸ ਤੋਂ ਈਮੇਲ ਭੇਜਿਆ ਗਿਆ ਸੀ ।

Read More : ਦਿੱਲੀ ਬੰਬ ਧਮਾਕਾ ਮਾਮਲੇ ਵਿਚ ਜਲੰਧਰ ਦਾ ਕਾਰੋਬਾਰੀ ਅਜੈ ਅਰੋੜਾ ਗ੍ਰਿਫ਼ਤਾਰ

ਭਰੂਣ ਹੱਤਿਆ ਵਿਰੁੱਧ ਜਥੇਬੰਦ ਹੋ ਕੇ ਲੜਾਈ ਲੜਨ ਦਾ ਸਿਹਤ ਮੰਤਰੀ ਨੇ ਦਿੱਤਾ ਸੱਦਾ

0
Health Minister

ਚੰਡੀਗੜ੍ਹ 3 ਦਸੰਬਰ 2025 : ਕਲੰਕਾਂ ਵਿਚੋਂ ਇਕ ਕਲੰਕ ਭਰੂਣ ਹੱਤਿਆ (Feticide) ਨੂੰ ਰੋਕਣ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ (Punjab Health and Family Welfare Minister) ਡਾ. ਬਲਬੀਰ ਸਿੰਘ ਨੇ ਸੂਬੇ ਦੇ ਲਿੰਗ ਅਨੁਪਾਤ ਵਿੱਚ ਮਿਸਾਲੀ ਸੁਧਾਰ ਪ੍ਰਾਪਤ ਕਰਨ ਲਈ ਅਗਲੇ ਸਾਲ ਤੱਕ ਰਾਸ਼ਟਰੀ ਔਸਤ ਨੂੰ ਪਾਰ ਕਰਨ ਦਾ ਮਹੱਤਵਪੂਰਨ ਟੀਚਾ ਰੱਖਿਆ ਹੈ ।

ਲਿੰਗ ਨਿਰਧਾਰਨ ਨਾਲ ਸਬੰਧਤ ਅਨੈਤਿਕ ਅਭਿਆਸਾਂ ਨੂੰ ਰੋਕਣ ਦੀ ਕੀਤੀ ਗਈ ਅਪੀਲ

ਡਾ. ਬਲਬੀਰ ਸਿੰਘ (Dr. Balbir Singh) ਨੇ ਭਰੂਣ ਹੱਤਿਆ ਰੋਕਣ ਲਈ ਚੁੱਕੇ ਜਾਣ ਵਾਲੇ ਅਹਿਮ ਕਦਮਾਂ ਤਹਿਤ ਚੰਡੀਗੜ੍ਹ ਵਿੱਚ ਪ੍ਰੀ-ਕੰਸੈਪਸ਼ਨ ਅਤੇ ਪ੍ਰੀ-ਨੇਟਲ ਡਾਇਗਨੌਸਟਿਕ ਤਕਨੀਕਾਂ (ਲਿੰਗ ਨਿਰਧਾਰਨ ਦੀ ਮਨਾਹੀ) ਐਕਟ (ਪੀ. ਸੀ.-ਪੀ. ਐਨ. ਡੀ. ਟੀ.) ‘ਤੇ ਇੱਕ ਰਾਜ ਪੱਧਰੀ ਸਮਰੱਥਾ ਨਿਰਮਾਣ ਵਰਕਸ਼ਾਪ ਦੀ ਪ੍ਰਧਾਨਗੀ ਕਰਦਆਂ ਸਮੂਹ ਸਿਵਲ ਸਰਜਨਾਂ, ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਨੂੰ ਗਰਭ ਅਵਸਥਾ ਦੌਰਾਨ ਨਿਰੰਤਰ ਚੌਕਸੀ ਬਣਾਈ ਰੱਖਣ ਅਤੇ ਲਿੰਗ ਨਿਰਧਾਰਨ ਨਾਲ ਸਬੰਧਤ ਅਨੈਤਿਕ ਅਭਿਆਸਾਂ ਨੂੰ ਰੋਕਣ ਦੀ ਅਪੀਲ ਕੀਤੀ ।

ਪੰਜਾਬ ਵਿਚ ਮੁੰਡਿਆਂ ਤੇ ਕੁੜੀਆਂ ਦੀ ਗਿਣਤੀ ਵਿਚ ਇਕ ਮਹੱਤਵਪੂਰਨ ਅਸੁੰਤੁਲਨ ਚਿੰਤਾਜਨਕ : ਬਲਬੀਰ ਸਿੰਘ

ਡਾ. ਬਲਬੀਰ ਸਿੰਘ ਨੇ ਚਿੰਤਾ ਪ੍ਰਗਟ ਕੀਤੀ ਕਿ ਪਿਛਲੇ ਦਹਾਕਿਆਂ ਤੋਂ ਪੰਜਾਬ ਵਿੱਚ ਮੁੰਡਿਆਂ ਅਤੇ ਕੁੜੀਆਂ (Boys and girls) ਦੀ ਗਿਣਤੀ ਵਿੱਚ ਇੱਕ ਮਹੱਤਵਪੂਰਨ ਅਸੰਤੁਲਨ ਦੇਖਿਆ ਗਿਆ ਹੈ, ਜੋ ਕਿ ਬਹੁਤ ਚਿੰਤਾਜਨਕ ਹੈ । ਸਮਾਜਿਕ ਵਿਤਕਰਾ, ਤੰਗ ਸੋਚ ਅਤੇ ਮਾਦਾ ਭਰੂਣ ਹੱਤਿਆ ਵਰਗੇ ਅਣਮਨੁੱਖੀ ਅਭਿਆਸ ਇਸਦੇ ਮੁੱਖ ਕਾਰਨ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੁਣ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ, ਨਿਗਰਾਨੀ, ਛਾਪੇਮਾਰੀ, ਆਧੁਨਿਕ ਰਜਿਸਟ੍ਰੇਸ਼ਨ ਪ੍ਰਣਾਲੀਆਂ ਅਤੇ ਨਿਰੰਤਰ ਜਾਗਰੂਕਤਾ ਮੁਹਿੰਮਾਂ ਕਾਰਨ ਸਥਿਤੀ ਵਿੱਚ ਸੁਧਾਰ ਦੇਖ ਰਹੀ ਹੈ ।

ਪੰਜਾਬ ਵਿਚ ਇਸ ਵੇਲੇ 2092 ਰਜਿਸਟਰਡ ਅਲਟਰਾਸਾਊਂਡ ਸੈਂਟਰ ਹਨ

ਸਿਵਲ ਰਜਿਸਟ੍ਰੇਸ਼ਨ ਪ੍ਰਣਾਲੀ ਦਾ ਹਵਾਲਾ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜਨਮ ਸਮੇਂ ਲਿੰਗ ਅਨੁਪਾਤ (Sex ratio) 2021-22 ਵਿੱਚ ਪ੍ਰਤੀ 1,000 ਮਰਦਾਂ ਵਿੱਚ 906 ਔਰਤਾਂ ਸਨ, ਜੋ ਕਿ 2023 ਵਿੱਚ ਵੱਧ ਕੇ 922 ਅਤੇ 2024 ਵਿੱਚ 1,000/921 ਹੋ ਗਿਆ । ਇਹ 16-ਪੁਆਇੰਟ ਵਾਧਾ ਰਾਜ ਦੇ ਸੰਵੇਦਨਸ਼ੀਲ ਅਤੇ ਸਮੂਹਿਕ ਯਤਨਾਂ ਨੂੰ ਦਰਸਾਉਂਦਾ ਹੈ । ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ 2,092 ਰਜਿਸਟਰਡ ਅਲਟਰਾਸਾਊਂਡ ਸੈਂਟਰ (Ultrasound Center) ਹਨ, ਜਿਨ੍ਹਾਂ ਦਾ 2025-26 ਦੌਰਾਨ 2,703 ਵਾਰ ਨਿਰੀਖਣ ਕੀਤਾ ਗਿਆ ਸੀ, ਅਤੇ ਕਾਨੂੰਨ ਦੀ ਉਲੰਘਣਾ ਕਰਨ ਲਈ 13 ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ । ਵਧੇਰੇ ਚੌਕਸੀ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੀਆਂ 63 ਮੀਟਿੰਗਾਂ ਕੀਤੀਆਂ ਗਈਆਂ ।

Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਾਭਾ ‘ਚ ਡੇਂਗੂ ਕੇਸਾਂ ਦਾ ਜਾਇਜ਼ਾ

ਰਾਵੀ ਦਰਿਆ ਪਾਰ ਕਰ ਰਿਹਾ ਨੌਜਵਾਨ ਰੁੜ੍ਹਿਆ

0
crossing Ravi river

ਬਹਿਰਾਮਪੁਰ,3 ਦਸੰਬਰ 2025 : ਪਿੰਡ ਮਰਾੜਾ (Village Marara) ਨੇੜੇ ਟਰੈਕਟਰ ਟਰਾਲੀ ਰਾਹੀਂ ਰਾਵੀ ਦਰਿਆ ਪਾਰ ਕਰ ਰਹੇ ਨੌਜਵਾਨ ਦੀ ਰੁੜ੍ਹਣ (The young man’s rage) ਕਾਰਨ ਮੌਤ ਹੋਣ ਬਾਰੇ ਪਤਾ ਲੱਗਿਆ ਹੈ ।

ਟੈ੍ਰਕਟਰ ਟਰਾਲੀ ਤੋਂ ਡਿੱਗਣ ਕਾਰਨ ਵਾਪਰਿਆ ਹਾਦਸਾ

ਪ੍ਰਾਪਤ ਜਾਣਕਾਰੀ ਅਨੁਸਾਰ ਰਾਵੀ ਦਰਿਆ (Ravi River) ਨੇੜਲੇ ਇਲਾਕੇ ਅੰਦਰ ਹੜ੍ਹਾਂ ਕਾਰਨ ਖੇਤਾਂ `ਚ ਚੜ੍ਹੀ ਰੇਤ ਨੂੰ ਚੁੱਕਣ ਲਈ ਪੰਜਾਬ ਸਰਕਾਰ ਦੀ ਪਾਲਿਸੀ, `ਜਿਸ ਦਾ ਖੇਤ ਉਸ ਦੀ ਰੇਤ ਤਹਿਤ ਦਰਿਆ ਨੇੜਲੇ ਇਲਾਕੇ ਅੰਦਰ ਰੇਤ ਨੂੰ ਇਧਰ-ਓਧਰ ਲਿਆਉਣ ਦਾ ਕੰਮ ਪੂਰੇ ਧੜੱਲੇ ਨਾਲ ਚੱਲ ਰਿਹਾ ਹੈ, ਜਦ ਇਕ ਨੌਜਵਾਨ ਟਰੈਕਟਰ ਟਰਾਲੀ `ਤੇ ਪਰਲੇ ਪਾਸੇ ਜਾ ਰਿਹਾ ਸੀ ਤਾਂ ਅਚਾਨਕ ਉਸਦੀ ਟਰੈਕਟਰ ਟਰਾਲੀ ਦਰਿਆ `ਚ ਡੂੰਘੀ ਜਗ੍ਹਾ ਵਿਚ ਪੈ ਗਈ, ਜਿਸ ਕਾਰਨ ਨੌਜਵਾਨ ਟਰੈਕਟਰ ਤੋਂ ਹੇਠਾਂ ਡਿੱਗਣ ਕਾਰਨ ਦਰਿਆ ਦੇ ਪਾਣੀ `ਚ ਰੁੜ੍ਹ ਗਿਆ, ਜਿਸ ਦੀ ਜੱਦੋ-ਜਹਿਦ ਕਰ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਕੱਢੀ ਗਈ ਹੈ ।

ਲਾਸ ਕਬਜੇ ਵਿਚ ਲੈ ਕੇ ਸ਼ੁਰੂ ਕਰ ਦਿੱਤੀ ਗਈ ਹੈ ਕਾਰਵਾਈ

ਇਸ ਸਬੰਧੀ ਜਦ ਡੀ. ਐੱਸ. ਪੀ. ਦੀਨਾਨਗਰ ਰਜਿੰਦਰ ਮਿਨਹਾਸ ਨਾਲ ਗੱਲਬਾਤ ਕੀਤੀ । ਉਨ੍ਹਾਂ ਦੱਸਿਆ ਕਿ ਪੁਲਸ ਮੁਤਾਬਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ (Ranjit Singh) ਪਿੰਡ ਮਾਖੋਵਾਲ ਥਾਣਾ ਦਸੂਹਾ ਹੁਸ਼ਿਆਰਪੁਰ ਵਜੋਂ ਦੱਸੀ ਗਈ ਹੈ, ਜੋ ਇਥੇ ਇਕ ਕਰੈਸ਼ਰ `ਤੇ ਨੌਕਰੀ ਕਰਦਾ ਸੀ । ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ `ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ ਅਤੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਧੀ ਦੀ ਡੋਲੀ ਤੋਰ ਵਾਪਸ ਆ ਰਹੇ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ