ਹਾਪੁੜ ’ਚ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ

0
33
Shoot

ਹਾਪੁੜ, 14 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਹਾਪੁੜ ਵਿਖੇ ਲੰਘੇ ਦਿਨੀਂ ਇਕ ਪ੍ਰਾਪਰਟੀ ਡੀਲਰ (Property Dealer) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਕਿਸ ਨੂੰ ਲਿਆ ਹੈ ਪੁਲਸ ਨੇ ਹਿਰਾਸਤ ਵਿਚ

ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਹਾਪੁੜ ਜਿ਼ਲੇ ਵਿਚ ਰਾਤ ਵੇਲੇ ਜੋ ਇਕ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ ਗਈ ਦੇ ਮਾਮਲੇ ਵਿਚ ਪੁਲਸ ਨੇ ਭਾਜਪਾ ਦੇ ਜਿ਼ਲਾ ਮੰਤਰੀ ਸਮੇਤ 8 ਲੋਕਾਂ ਖਿਲਾਫ ਕੇਸ ਦਰਜ (Case registered) ਕੀਤਾ ਹੈ, ਜਦਕਿ 2 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਪੁਲਸ ਅਨੁਸਾਰ 32 ਸਾਲਾ ਅਤੁਲ ਤੋਮਰ ਇਕ ਵਿਆਹ ਸਮਾਗਮ ਤੋਂ ਕਾਰ ਰਾਹੀਂ ਘਰ ਪਰਤ ਰਹੇ ਸਨ, ਉਦੋਂ ਹੀ ਪਿਲਖੁਆ ਖੇਤਰ ਵਿਚ 4 ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਰੋਕ ਕੇ ਹਮਲਾ ਕਰ ਦਿੱਤਾ ।

ਕੀ ਦੋਸ਼ ਲਗਾਇਆ ਪਰਿਵਾਰਕ ਮੈਂਬਰਾਂ ਨੇ

ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਪਿਛਲੇ 3 ਸਾਲਾਂ ਤੋਂ ਇਕ ਪਲਾਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਇਸੇ ਰੰਜਸ਼ ਕਾਰਨ ਇਹ ਕਤਲ ਕੀਤਾ ਗਿਆ ਹੈ । ਪਰਿਵਾਰ ਨੇ ਮੁਲਜ਼ਮਾਂ ਦੇ ਐਨਕਾਊਂਟਰ ਦੀ ਮੰਗ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ, ਉਹ ਅੰਤਿਮ ਸੰਸਕਾਰ ਨਹੀਂ ਕਰਨਗੇ ।

ਮ੍ਰਿਤਕ ਦੀ ਮਾਂ ਮਧੂ ਤੋਮਰ ਨੇ ਦੋਸ਼ ਲਗਾਇਆ ਕਿ ਭਾਜਪਾ ਜਿਲਾ ਮੰਤਰੀ ਨਵੀਨ ਤੋਮਰ ਸਮੇਤ ਕੁਝ ਲੋਕ ਲਗਾਤਾਰ ਧਮਕੀਆਂ ਦੇ ਰਹੇ ਸਨ । ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੁਲਜ਼ਮ ਮਨਜੀਤ ਦਾ ਅਪਰਾਧਿਕ ਪਿਛੋਕੜ ਰਿਹਾ ਹੈ ਅਤੇ ਉਹ ਪਹਿਲਾਂ ਵੀ ਗੰਭੀਰ ਮਾਮਲਿਆਂ ਵਿਚ ਜੇਲ ਜਾ ਚੁੱਕਾ ਹੈ ।

LEAVE A REPLY

Please enter your comment!
Please enter your name here