ਵਿਜੀਲੈਂਸ ਦੇ ਡੀ. ਜੀ. ਪੀ. ਦਾ ਰੀਡਰ ਓ. ਪੀ. ਰਾਣਾ ਮੁਅੱਤਲ

0
38
suspended

ਚੰਡੀਗੜ੍ਹ, 15 ਮਈ 2026 : ਪੰਜਾਬ ਵਿਜੀਲੈਂਸ (Punjab Vigilance) ਦੇ ਡੀ. ਜੀ. ਪੀ. ਦੇ ਰੀਡਰ ਓ. ਪੀ. ਰਾਣਾ ਨੂੰ ਬੀਤੇ ਦਿਨੀਂ ਇਕ ਰਿਸ਼ਵਤ ਮਾਮਲੇ ਵਿਚ ਭੂਮਿਕਾ ਨਿਭਾਉਣ ਦੇ ਚਲਦਿਆਂ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਸਟੇਟ ਟੈਕਸ ਅਧਿਕਾਰੀ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਸਿ਼ਕਾਇਤ ਨੂੰ ਬੰਦ ਕਰਨ ਦੇ ਨਾਂ ‘ਤੇ 13 ਲੱਖ ਰੁਪਏ ਦੀ ਰਿਸ਼ਵਤ ਮਾਮਲੇ ‘ਚ ਵਿਜੀਲੈਂਸ ਦੇ ਡੀ. ਜੀ. ਪੀ. (Vigilance D. G. P.) ਦਾ ਰੀਡਰ ਓ. ਪੀ. ਰਾਣਾ ਜੋ ਫਰਾਰ ਚੱਲ ਰਿਹਾ ਸੀ, ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਪਿਛਲੇ ਚਾਰ ਦਿਨਾਂ ਤੋਂ ਉਹ ਡਿਊਟੀ ਤੋਂ ਗ਼ੈਰ-ਹਾਜ਼ਰ ਸੀ । ਪੰਜਾਬ ਪੁਲਸ ਨੇ ਸੀ. ਬੀ. ਆਈ. ਵੱਲੋਂ ਦਰਜ ਐੱਫ. ਆਈ. ਆਰ. ਦੀ ਕਾਪੀ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ । ਇਸੇ ਦੌਰਾਨ ਸੀ. ਬੀ. ਆਈ. ਦੀਆਂ ਟੀਮਾਂ ਉਸ ਦੀ ਭਾਲ ਵਿਚ ਪੰਜਾਬ ‘ਚ ਛਾਪੇਮਾਰੀ ਕਰ ਰਹੀਆਂ ਹਨ ।

ਸੀ. ਬੀ. ਆਈ. ਨੇ ਪਿਓ-ਪੁੱਤ ਨੂੰ ਮਿਲੇ ਗੰਨਮੈਨਾਂ ਨੂੰ ਪੁੱਛਗਿੱਛ ਲਈ ਬੁਲਾਇਆ

ਸੀ. ਬੀ. ਆਈ. ਵੱਲੋਂ ਦਰਜ ਐੱਫ. ਆਈ. ਆਰ. ‘ਚ ਓ. ਪੀ. ਰਾਣਾ (O. P. Rana) ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ । ਇਸ ਤੋਂ ਬਾਅਦ ਸੀ. ਬੀ. ਆਈ. ਨੇ ਮਲੋਟ ਨਿਵਾਸੀ ਵਿੱਕੀ ਗੋਇਲ, ਰਾਘਵ ਗੋਇਲ ਤੇ ਹੋਰ ਨਿੱਜੀ ਵਿਅਕਤੀਆਂ ਨੂੰ ਵੀ ਦੋਸ਼ੀ ਬਣਾਇਆ ਹੈ । ਸੀ.ਬੀ.ਆਈ. ਨੇ ਰਾਘਵ ਗੋਇਲ ਤੇ ਉਸ ਦੇ ਪਿਤਾ ਵਿਕਾਸ ਗੋਇਲ ਨੂੰ ਮਿਲੇ ਗੰਨਮੈਨਾਂ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਹਨ । ਉਸ ਨੂੰ 15 ਮਈ ਨੂੰ ਸੀ. ਬੀ. ਆਈ. ਦਫ਼ਤਰ `ਚ ਬੁਲਾਇਆ ਗਿਆ ਹੈ । ਰਿਸ਼ਵਤ ਮਾਮਲੇ ‘ਚ ਉਨ੍ਹਾਂ ਦੇ ਗੰਨਮੈਨ ਫ਼ਰਾਰ ਹੋ ਗਏ ਸਨ ।

ਸੀ. ਬੀ. ਆਈ. ਕਰ ਰਹੀ ਹੇ ਰਿਕਾਰਡ ਇਕੱਠੇ

ਇਸ ਤੋਂ ਇਲਾਵਾ ਸੀ. ਬੀ. ਆਈ. (C. B. I.) ਨੇ ਪੰਜਾਬ ਪੁਲਸ ਤੋਂ ਪੁੱਛਿਆ ਹੈ ਕਿ ਰਾਘਵ ਗੋਇਲ ਤੇ ਵਿਕਾਸ ਗੋਇਲ ਨੂੰ ਸੁਰੱਖਿਆ ਕਿਉਂ ਦਿੱਤੀ ਗਈ ਸੀ ਤੇ ਇਸ ਲਈ ਕਿਸ ਅਧਿਕਾਰੀ ਨੇ ਸਿਫ਼ਾਰਸ਼ ਕੀਤੀ ਸੀ । ਸਟੇਟ ਟੈਕਸ ਅਧਿਕਾਰੀ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੀ ਸਿ਼ਕਾਇਤ ਦੀ ਜਾਂਚ ਲਈ ਸੀ. ਬੀ. ਆਈ. ਦੀ ਟੀਮ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਦਫ਼ਤਰ ਚ ਗਈ ਸੀ । ਸੀ. ਬੀ. ਆਈ. ਦੀ ਟੀਮ ਲਗਾਤਾਰ ਚਾਰ ਦਿਨਾਂ ਤੋਂ ਉੱਥੇ ਜਾਂਚ ਕਰ ਕੇ ਰਿਕਾਰਡ ਇਕੱਠੇ ਕਰ ਰਹੀ ਹੈ । ਸੂਤਰਾਂ ਮੁਤਾਬਕ ਸੀ. ਬੀ. ਆਈ. ਨੇ ਅਮਿਤ ਕੁਮਾਰ ਦੇ ਮਾਮਲੇ ਨਾਲ ਸੰਬੰਧਤ ਸਾਰਾ ਰਿਕਾਰਡ ਪੰਜਾਬ ਵਿਜੀਲੈਂਸ ਤੋਂ ਆਪਣੇ ਕਬਜ਼ੇ ‘ਚ ਲੈ ਲਿਆ ਹੈ ।

 

LEAVE A REPLY

Please enter your comment!
Please enter your name here