ਸੀ. ਬੀ. ਆਈ. ਨੇ ਕੀਤੀ ਦੋ ਵਿਚੋਲਿਆਂ ਵਿਰੁੱਧ ਐਫ. ਆਈ. ਆਰ. ਦਰਜ

0
36
CBI

ਚੰਡੀਗੜ੍ਹ 15 ਮਈ 2026 : ਪੰਜਾਬ ਵਿਜੀਲੈਂਸ (Punjab Vigilance) ਦੇ ਨਾਮ ‘ਤੇ ਸੌਦੇਬਾਜੀ ਕਰਨ ਦੇ ਮਾਮਲੇ ਵਿਚ ਸੀ. ਬੀ. ਆਈ. ਨੇ ਦੋ ਵਿਚੋਲਿਆਂ ਵਿਰੁੱਧ ਐਫ. ਆਈ. ਆਰ. ਦਰਜ (FIR registered) ਕਰ ਲਈ ਹੈ ।

ਕਿਸ ਕਿਸ ਤੇ ਕੀਤੀ ਗਈ ਹੈ ਐਫ. ਆਈ. ਆਰ. ਦਰਜ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਦੇ ਉੱਚ ਅਧਿਕਾਰੀਆਂ ਦੇ ਨਾਂ ‘ਤੇ ਰਿਸ਼ਵਤ ਮੰਗਣ (Asking for a bribe) ਅਤੇ ਸੌਦੇਬਾਜ਼ੀ ਕਰਨ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ.) ਵੱਲੋਂ ਜੋ ਐਫ. ਆਈ. ਆਰ. ਦਰਜ ਕੀਤੀ ਗਈ ਵਿੱਚ ਰਾਘਵ ਗੋਇਲ ਅਤੇ ਵਿਕਾਸ ਗੋਇਲ ਉਰਫ਼ ਵਿੱਕੀ ਗੋਇਲ ਨਾਂ ਦੇ ਦੋ ਵਿਅਕਤੀ ਸ਼ਾਮਲ ਹਨ ਤੇ ਇਨ੍ਹਾਂ ਵਿਅਕਤੀਆਂ ਤੇ ਗੰਭੀਰ ਇਲਜ਼ਾਮ ਵੀ ਲੱਗੇ ਹੋਏ ਹਨ । ਦੱਸਣਯੋਗ ਹੈ ਕਿ ਇਹ ਮੁਲਜ਼ਮ ਆਪਣੇ ਆਪ ਨੂੰ ਪੰਜਾਬ ਵਿਜੀਲੈਂਸ ਦੇ ਡੀ. ਜੀ. ਪੀ. ਸ਼ਰਦ ਸਤਿਆ ਚੌਹਾਨ ਅਤੇ ਉਨ੍ਹਾਂ ਦੇ ਰੀਡਰ ਓਪੀ ਰਾਣਾ ਦੇ ਬੇਹੱਦ ਕਰੀਬੀ ਦੱਸ ਕੇ ਅਧਿਕਾਰੀਆਂ ਨਾਲ ਡੀਲ ਕਰਦੇ ਸਨ ।

ਕੀ ਮੰਗ ਕੀਤੀ ਗਈ ਸੀ

ਸੀ. ਬੀ. ਆਈ. (C. B. I.) ਵਲੋਂ ਦਰਜ ਕੀਤੀ ਗਈ ਐਫ. ਆਈ. ਆਰ. ਮੁਤਾਬਕ ਮੁਲਜ਼ਮਾਂ ਨੇ ਸਟੇਟ ਟੈਕਸ ਅਫ਼ਸਰ ਅਮਿਤ ਵਿਰੁੱਧ ਵਿਜੀਲੈਂਸ ਵਿੱਚ ਪੈਂਡਿੰਗ ਇੱਕ ਸਿ਼ਕਾਇਤ ਨੂੰ ਖ਼ਤਮ ਕਰਵਾਉਣ ਦੇ ਬਦਲੇ ਭਾਰੀ ਰਕਮ ਦੀ ਮੰਗ ਕੀਤੀ ਸੀ ਤੇ ਸ਼ੁਰੂਆਤੀ ਤੌਰ `ਤੇ ਅਧਿਕਾਰੀ ਕੋਲੋਂ 20 ਲੱਖ ਰੁਪਏ ਮੰਗੇ ਗਏ ਸਨ ਪਰ ਬਾਅਦ ਵਿੱਚ 13 ਲੱਖ ਰੁਪਏ ਅਤੇ ਇੱਕ ਮਹਿੰਗਾ ਮੋਬਾਈਲ ਫ਼ੋਨ ਦੇਣ ਦਾ ਸੌਦਾ ਤੈਅ ਹੋਇਆ ।

ਏਜੰਸੀ ਕਰ ਰਹੀ ਹੈ ਹੋਰ ਕਿੰਨੇ ਹੋਏ ਹਨ ਸਿ਼ਕਾਰ ਦੀ ਜਾਂਚ

ਇਸ ਪੂਰੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀ. ਬੀ. ਆਈ. ਨੇ ਤਿੰਨ ਨਾਮਜ਼ਦ ਮੁਲਜ਼ਮਾਂ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਖਿ਼ਲਾਫ਼ ਸਖ਼ਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮੁਲਜ਼ਮਾਂ ਵਿਰੁੱਧ ਭਾਰਤੀ ਨਿਆ ਸੰਹਿਤਾ (ਬੀ. ਐਨ. ਐਸ.) ਦੀ ਧਾਰਾ 61 (2) ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ 7 ਅਤੇ 7-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਜਾਂਚ ਏਜੰਸੀ ਹੁਣ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਇਸ ਗਿਰੋਹ ਨੇ ਹੋਰ ਕਿੰਨੇ ਅਧਿਕਾਰੀਆਂ ਨੂੰ ਆਪਣਾ ਸਿ਼ਕਾਰ ਬਣਾਇਆ ਹੈ ।

LEAVE A REPLY

Please enter your comment!
Please enter your name here