Home Blog Page 254

ਰਾਹੁਲ ਵਲੋਂ ਸੰਸਦ `ਚ ਹਵਾ ਪ੍ਰਦੂਸ਼ਣ ਦਾ ਮੁੱਦਾ ਚੁੱਕਣ ਤੇ ਸਰਕਾਰ ਚਰਚਾ ਲਈ ਤਿਆਰ

0
Rahul Gandhi

ਨਵੀਂ ਦਿੱਲੀ, 14 ਦਸੰਬਰ 2025 : ਲੋਕ ਸਭਾ `ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਨੇ ਦਿੱਲੀ ਸਮੇਤ ਕਈ `ਵੱਡੇ ਸ਼ਹਿਰਾਂ `ਚ ਹਵਾ ਪ੍ਰਦੂਸ਼ਣ (Air pollution) ਦਾ ਹਾਊਸ `ਚ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ ਸੰਸਦ `ਚ `ਵਿਸਤ੍ਰਿਤ ਚਰਚਾ (Detailed discussion) ਕਰਨੀ ਚਾਹੀਦੀ ਹੈ ।

ਸਮੱਸਿਆ ਦੇ ਹੱਲ ਲਈ ਹਰੇਕ ਸ਼ਹਿਰ ਲਈ ਇਕ ਯੋਜਨਾ ਪੇਸ਼ ਕਰਨੀ ਚਾਹੀਦੀ ਹੈ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਇਸ ਸਮੱਸਿਆ ਦੇ ਹੱਲ ਲਈ ਹਰੇਕ ਸ਼ਹਿਰ ਲਈ ਇਕ ਯੋਜਨਾ ਪੇਸ਼ ਕਰਨੀ ਚਾਹੀਦੀ ਹੈ । ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਇਹ ਮੁੱਦਾ ਵਪਾਰ ਸਲਾਹਕਾਰ ਕਮੇਟੀ (ਬੀ. ਏ. ਸੀ.) ਦੀ ਮੀਟਿੰਗ `ਚ ਉਠਾਇਆ ਗਿਆ ਸੀ । ਸਰਕਾਰ ਇਸ `ਤੇ ਚਰਚਾ ਕਰਨ ਲਈ ਤਿਆਰ ਹੈ । ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਹਾਊਸ `ਚ ਜ਼ੀਰੋ ਆਵਰ ਦੌਰਾਨ ਇਹ ਮੁੱਦਾ ਉਠਾਇਆ ਤੇ ਕਿਹਾ ਕਿ ਸਾਡੇ ਵਧੇਰੇ ਵੱਡੇ ਸ਼ਹਿਰਾਂ `ਚ ਜ਼ਹਿਰੀਲੀ ਹਵਾ (Toxic air) ਦੀ ਚਾਦਰ ਛਾਈ ਹੋਈ ਹੈ । ਲੱਖਾਂ ਬੱਚੇ ਫੇਫੜਿਆਂ ਦੀਆਂ ਬੀਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਦਾ ਭਵਿੱਖ ਬਰਬਾਦ ਹੋ ਰਿਹਾ ਹੈ। ਲੋਕ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਬਜ਼ੁਰਗ ਸਾਹ ਲੈਣ ਲਈ ਸੰਘਰਸ਼ ਕਰ ਰਹੇ ਹਨ ।

ਹਾਊਸ ਵਿਚ ਹੋਇਆ ਹਰ ਕੋਈ ਇਸ ਗੱਲ ਤੇ ਸਹਿਮਤ

ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਹ ਇਕ ਅਜਿਹਾ ਮੁੱਦਾ ਹੈ ਜਿਸ `ਤੇ ਸਰਕਾਰ ਤੇ ਸਾਡੇ ਦਰਮਿਆਨ ਪੂਰੀ ਸਹਿਮਤੀ ਹੋਵੇਗੀ । ਇਹ ਕੋਈ ਵਿਚਾਰਧਾਰਕ ਮੁੱਦਾ ਨਹੀਂ ਹੈ । ਹਾਊਸ `ਚ ਹਰ ਕੋਈ ਇਸ ਗੱਲ ਨਾਲ ਸਹਿਮਤ ਹੈ ਕਿ ਹਵਾ ਪ੍ਰਦੂਸ਼ਣ ਤੇ ਇਸ ਨਾਲ ਸਾਡੇ ਲੋਕਾਂ ਨੂੰ ਹੋ ਰਿਹਾ ਨੁਕਸਾਨ ਇਕ ਅਜਿਹੀ ਚੀਜ਼ ਹੈ ਜਿਸ `ਤੇ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੇਸ਼ ਦੇ ਸ਼ਹਿਰਾਂ `ਚ ਹਵਾ ਦੇ ਪ੍ਰਦੂਸ਼ਣ ਨੂੰ ਹੱਲ ਕਰਨ ਲਈ ਇਕ ਯੋਜਨਾ ਵਿਕਸਤ ਕਰਨੀ ਚਾਹੀਦੀ ਹੈ । ਵਿਰੋਧੀ ਧਿਰ ਨੂੰ ਇਕ ਯੋਜਨਾ ਵਿਕਸਤ ਕਰਨ `ਚ ਸਰਕਾਰ ਨਾਲ ਸਹਿਯੋਗ ਕਰਨ ਵਿਚ ਖੁਸ਼ੀ ਹੋਵੇਗੀ ।

ਅਸੀਂ ਸੰਸਦ `ਚ ਸੱਤਾਧਾਰੀ ਪਾਰਟੀ ਦੀਆਂ ਧੱਜੀਆਂ ਉਡਾ ਦਿੱਤੀਆਂ

ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ `ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਵੰਦੇ ਮਾਤਰਮ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) `ਤੇ ਚਰਚਾ ਦੌਰਾਨ ਕਾਂਗਰਸ ਤੇ ਵਿਰੋਧੀ ਗੱਠਜੋੜ ਦੇ ਮੈਂਬਰਾਂ ਵੱਲੋਂ ਕੀਤੀ ਗਈ ਬਹਿਸ ਤੋਂ ਬਹੁਤ ਪ੍ਰਭਾਵਿਤ ਹੋਏ ਹਨ । ਸੰਸਦ ਭਵਨ ਕੰਪਲੈਕਸ `ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ `ਚ ਰਾਹੁਲ ਨੇ ਕਿਹਾ ਕਿ ਵਿਰੋਧੀ ਗੱਠਜੋੜ ਦੇ ਮੈਂਬਰਾਂ ਨੇ ਇਨ੍ਹਾਂ ਦੋਵਾਂ ਮੁੱਦਿਆਂ ’ਤੇ ਚਰਚਾ ਦੌਰਾਨ ਸੱਤਾਧਾਰੀ ਪਾਰਟੀ ਦੀਆਂ ਧੱਜੀਆਂ ਉਡਾ ਦਿੱਤੀਆਂ । ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਕਾਰਨ ਮਾਨਸਿਕ ਤੌਰ `ਤੇ ਪਰੇਸ਼ਾਨ ਹਨ।ਇਸੇ ਕਾਰਨ ਹੀ ਇਹ ਸੱਚਾਈ ਸਾਹਮਣੇ ਆਈ ਕਿ ਭਾਜਪਾ ਤੇ ਇਸ ਦੀ ਸਰਕਾਰ ਦਾ ਪੂਰਾ ਸਿਸਟਮ ਵੋਟ ਚੋਰੀ ਵਿਚ ਸ਼ਾਮਲ ਹੈ । ਇਹੀ ਕਾਰਨ ਹੈ ਕਿ ਸ਼ਾਹ ਨੇ ਨਿਰਾਸ਼ਾ `ਚ ਹਾਊਸ `ਚ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕੀਤੀ ।

Read More : ਚੋਣ ਕਮਿਸ਼ਨ ਰਾਹੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀ

ਇੰਡੀਗੋ `ਤੇ ਐਕਸ਼ਨ ਲੈਂਦਿਆਂ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰ ਮੁਅੱਤਲ

0
IndiGo

ਮੁੰਬਈ, 14 ਦਸੰਬਰ 2025 : ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (Directorate General of Civil Aviation) (ਡੀ. ਜੀ. ਸੀ. ਏ.) ਨੇ ਇੰਡੀਗੋ ਦੇ ਸੰਚਾਲਨ `ਚ ਵਿਘਨ ਪਾਉਣ ਦੇ ਦੇਸ਼ ਹੇਠ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰਾਂ ਨੂੰ ਮੁਅੱਤਲ (Flight operations inspectors suspended) ਕਰ ਦਿੱਤਾ ਹੈ ।

ਕੌਣ ਹੁੰਦੇ ਹਨ ਇਹ ਇੰਸਪੈਕਟਰ

ਇਹ ਇੰਸਪੈਕਟਰ ਡੀ. ਜੀ. ਸੀ. ਏ. ਦੇ ਸੀਨੀਅਰ ਅਧਿਕਾਰੀ ਹੁੰਦੇ ਹਨ ਜੋ ਰੈਗੂਲੇਟਰੀ ਤੇ ਸੁਰੱਖਿਆ ਨਿਗਰਾਨੀ ਦਾ ਕੰਮ ਕਰਦੇ ਹਨ । ਉਹ ਅਕਸਰ ਏਅਰਲਾਈਨ ਸੰਚਾਲਨ ਦੀ ਨਿਗਰਾਨੀ ਲਈ ਤਾਇਨਾਤ ਹੁੰਦੇ ਹਨ। ਇਕ ਸੂਤਰ ਨੇ ਕਿਹਾ ਕਿ ਇੰਡੀਗੋ ਦੀਆਂ ਉਡਾਣਾਂ `ਚ ਪਏ ਵਿਘਨ ਦੇ ਸੰਬੰਧ `ਚ ਡੀ. ਜੀ. ਸੀ. ਏ. ਦੇ 4 ਅਧਿਕਾਰੀ ਮੁਅੱਤਲ ਕੀਤੇ ਗਏ ਹਨ । ਇੰਡੀਗੋ (Indigo) ਨੇ ਸ਼ੁੱਕਰਵਾਰ ਬੈਂਗਲੁਰੂ ਹਵਾਈ ਅੱਡੇ ਤੋਂ 54 ਉਡਾਣਾਂ ਰੱਦ ਕੀਤੀਆਂ । ਇਨ੍ਹਾਂ `ਚ 31 ਆਉਣ ਵਾਲੀਆਂ ਤੇ 23 ਜਾਣ ਵਾਲੀਆਂ ਸਨ । ਏਅਰਲਾਈਨ ਨੇ ਵੀਰਵਾਰ ਦਿੱਲੀ ਤੇ ਬੈਂਗਲੁਰੂ ਤੋਂ 200 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਸਨ ।

58.75 ਕਰੋੜ ਰੁਪਏ ਦਾ ਟੈਕਸ ਨੋਟਿਸ ਵੀ ਮਿਲਿਆ

ਇਸ ਦੌਰਾਨ ਸੈਂਟਰਲ ਜੀ.ਐੱਸ. ਟੀ. ਨਾਲ ਸਬੰਧਤ ਇਕ ਮਾਮਲੇ `ਚ ਇੰਡੀਗੋ ਨੂੰ 58.75 ਕਰੋੜ ਰੁਪਏ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ। ਇੰਡੀਗੋ ਨੇ ਸ਼ੁੱਕਰਵਾਰ ਸਟਾਕ ਐਕਸਚੇਂਜਾਂ ਨੂੰ ਸੂਚਿਤ ਕੀਤਾ ਕਿ ਉਸ ਨੂੰ ਟੈਕਸ ਵਿਭਾਗ ਦੇ ਦੱਖਣੀ ਦਿੱਲੀ ਕਮਿਸ਼ਨਰੇਟ ਦੇ ਵਧੀਕ ਕਮਿਸ਼ਨਰ ਤੋਂ ਇਹ ਨੋਟਿਸ ਵੀਰਵਾਰ 11 ਦਸੰਬਰ ਨੂੰ ਮਿਲਿਆ । ਨੋਟਿਸ `ਚ ਏਅਰਲਾਈਨ ਨੂੰ ਵਿੱਤੀ ਸਾਲ 2020-21 ਲਈ 58 ਕਰੋੜ 74 ਲੱਖ 99 ਹਜ਼ਾਰ 439 ਰੁਪਏ ਦਾ ਜੁਰਮਾਨਾ ਭਰਨ ਲਈ ਕਿਹਾ ਗਿਆ ਹੈ ।

ਇੰਡੀਗੋ ਨਿਰਪੱਖ ਵਪਾਰ ਰੈਗੂਲੇਟਰੀ ਜਾਂਚ ਦੇ ਘੇਰੇ `ਚ

ਨਿਰਪੱਖ ਵਪਾਰ ਰੈਗੂਲੇਟਰ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਮੁਕਾਬਲੇ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ? ਇਹ ਜਾਣਕਾਰੀ ਏਅਰਲਾਈਨ ਨੂੰ ਉਡਾਣਾਂ `ਚ ਵਿਘਨ ਨੂੰ ਲੈ ਕੇ ਰੈਗੂਲੇਟਰੀ ਜਾਂਚ ਦਾ ਸਾਹਮਣਾ ਕਰਨ ਦੌਰਾਨ ਆਈ ਹੈ। ਇਸ ਸਬੰਧੀ ਇੰਡੀਗੋ ਵਿਰੁੱਧ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ।

ਸੰਕਟ ਦੀ ਜਾਂਚ ਅਮਰੀਕੀ ਕੰਪਨੀ ਨੂੰ ਸੌਂਪੀ ਗਈ

ਇੰਡੀਗੋ ਨੇ ਪਿਛਲੇ ਹਫ਼ਤੇ ਵੱਡੀ ਗਿਣਤੀ `ਚ ਉਡਾਣਾਂ ਨੂੰ ਰੱਦ ਕਰਨ ਤੇ ਪਹਿਲਾਂ ਦੇਰੀ ਦੇ ਕਾਰਨਾਂ ਦੀ ਜਾਂਚ ਕਰਨ ਦੀ ਜਿ਼ੰਮੇਵਾਰੀ ਇਕ ਅਮਰੀਕੀ ਕੰਪਨੀ ਨੂੰ ਸੌਂਪੀ ਹੈ ।ਜਾਂਚ ਦੀ ਅਗਵਾਈ ਹਵਾਬਾਜ਼ੀ ਸੁਰੱਖਿਆ ਦੇ ਤਜਰਬੇਕਾਰ ਕੈਪਟਨ ਜੌਨ ਇਲਸਨ ਕਰਨਗੇ, ਜਿਨ੍ਹਾਂ ਅਮਰੀਕੀ ਹਵਾਬਾਜ਼ੀ ਰੈਗੂਲੇਟਰ ਐੱਫ. ਏ. ਏ., ਅੰਤਰਰਾਸ਼ਟਰੀ ਸਿਵਲ ਏਵੀਏਸ਼ਨ ਸੰਗਠਨ ਤੇ ਅੰਤਰਰਾਸ਼ਟਰੀ ਹਵਾਈ ਆਵਾਜਾਈ ਐਸੋਸੀਏਸ਼ਨ ਦੇ ਨਾਲ-ਨਾਲ ਕਈ ਪ੍ਰਮੁੱਖ ਗਲੋਬਲ ਏਅਰਲਾਈਨਾਂ ਨਾਲ ਕੰਮ ਕੀਤਾ ਹੈ ।

ਆਪਣੇ ਬਿਸਤਰੇ ਨਾਲ ਬੈਂਗਲੁਰੂ ਹਵਾਈ ਅੱਡੇ `ਤੇ ਪਹੁੰਚਿਆ ਮੁਸਾਫਰ

ਇੰਡੀਗੋ ਏਅਰਲਾਈਨਜ਼ (Indigo Airlines) `ਚ ਮਾੜੀ ਵਿਵਸਥਾ ਦਰਮਿਆਨ ਇਕ ਮੁਸਾਫਰ ਆਪਣਾ ਬਿਸਤਰਾ ਲੈ ਕੇ ਸਥਾਨਕ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਪਹੁੰਚਿਆ। ਉਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਆਖਰੀ ਸਮੇਂ ਦੀਆਂ ਉਡਾਣਾਂ ਰੱਦ ਕਰਨ ਤੇ ਦੇਰੀ ਦਾ ਸਾਹਮਣਾ ਕਰ ਰਹੇ ਮੁਸਾਫਰਾਂ ਦੀ ਵਧ ਰਹੀ ਨਿਰਾਸ਼ਾ ਨੂੰ ਉਜਾਗਰ ਕਰਦੀ ਹੈ । ਇਹ ਦ੍ਰਿਸ਼ ਮਜ਼ਾਕੀਆ ਤੇ ਪ੍ਰੇਸ਼ਾਨ ਕਰਨ ਵਾਲਾ ਦੋਵਾਂ ਤਰ੍ਹਾਂ ਦਾ ਹੈ । ਵੀਡੀਓ `ਚ ਇਕ ਮੁਸਾਫਰ ਰ ਨੂੰ? ਨੂੰ ਆਪਣੇ ਬਿਸਤਰੇ ਨਾਲ ਹਵਾਈ ਅੱਡੇ ਦੇ ਟਰਮੀਨਲ ਚੋਂ ਲੰਘਦੇ ਵੇਖਿਆ ਜਾ ਸਕਦਾ ਹੈ ਜਦੋਂ ਕਿ ਹੋਰ ਮੁਸਾਫਰ ਉਸ ਨੂੰ ਹੈਰਾਨੀ ਭਰੇ ਢੰਗ ਨਾਲ ਵੇਖ ਰਹੇ ਹਨ ।

Read More : ਸਰਕਾਰ ਨੇ ਦਿੱਤਾ ਇੰਡੀਗੋ ਨੂੰ ਉਡਾਣਾਂ `ਚ 10 ਫੀਸਦੀ ਕਟੌਤੀ ਦਾ ਹੁਕਮ

ਜਸਟਿਸ ਸਵਾਮੀਨਾਥਨ ਦੇ ਹੱਕ `ਚ ਆਏ 56 ਸਾਬਕਾ ਜੱਜ

0
Justice Swaminathan

ਨਵੀਂ ਦਿੱਲੀ, 14 ਦਸੰਬਰ 2025 : ਡੀ. ਐੱਮ. ਕੇ. ਵੱਲੋਂ ਮਦਰਾਸ ਹਾਈ ਕੋਰਟ ਦੇ ਇਕ ਜੱਜ ਜੀ. ਆਰ. ਸਵਾਮੀਨਾਥਨ (Judge G. R. Swaminathan) ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਕੋਸਿ਼ਸ਼ ਦੀ ਨਿੰਦਾ ਕਰਦੇ ਹੋਏ 56 ਸਾਬਕਾ ਜੱਜਾਂ (56 former judges) ਨੇ ਇਕ ਬਿਆਨ ਜਾਰੀ ਕਰ ਕੇ ਇਸ ਨੂੰ `ਜੱਜਾਂ ਨੂੰ ਡਰਾਉਣ ਦੀ ਮਾੜੀ ਕੋਸਿ਼ਸ਼ ਕਰਾਰ ਦਿੱਤਾ । ਜਸਟਿਸ ਸਵਾਮੀਨਾਥਨ ਨੇ 1 ਦਸੰਬਰ ਨੂੰ ਫੈਸਲਾ ਸੁਣਾਇਆ ਸੀ ਕਿ ਅਰੂਲਮਿਘੂ ਸੁਬਰਾਮਣੀਆ ਸਵਾਮੀ ਮੰਦਰ ਉੱਚੀ ਪਿੱਲਯਾਰ ਮੰਡਪਮ ਨੇੜੇ ਰਵਾਇਤੀ ਦੀਵੇ ਜਗਾਉਣ ਤੋਂ ਇਲਾਵਾ ਦੀਪਾਥੂਨ ਵਿਖੇ ਵੀ ਦੀਵੇ ਜਗਾਏ ਜੀ ਸਕਦੇ ਹਨ ।

ਕੀ ਸੀ ਸਮੁੱਚਾ ਮਾਮਲਾ

ਸਿੰਗਲ-ਜੱਜ ਬੈਂਚ ਨੇ ਕਿਹਾ ਸੀ ਕਿ ਅਜਿਹਾ ਕਰਨ ਨਾਲ ਨੇੜਲੀ ਦਰਗਾਹ ਜਾਂ ਮੁਸਲਿਮ ਭਾਈਚਾਰੇ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਵੇਗੀ। ਇਸ ਹੁਕਮ ਨੇ ਵਿਵਾਦ ਖੜ੍ਹਾ ਕਰ ਦਿੱਤਾ ਤੇ 9 ਦਸੰਬਰ ਨੂੰ ਡੀ. ਐੱਮ. ਕੇ. ਦੀ ਅਗਵਾਈ ਹੇਠ ਕਈ ਵਿਰੋਧੀ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਜੱਜ ਨੂੰ ਹਟਾਉਣ ਲਈ ਮਹਾਦੇਸ਼ ਦਾ ਇਕ ਪ੍ਰਸਤਾਵ ਪੇਸ਼ ਕਰਨ ਦਾ ਨੋਟਿਸ ਸੌਂਪਿਆ ।

ਮਹਾਦੋਸ਼ ਨੂੰ ਦੱਸਿਆ ਗਿਆ ਡਰਾਉਣ ਦੀ ਕੋਸਿ਼ਸ਼

ਬਿਆਨ `ਚ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਜੱਜਾਂ ਨੂੰ ਡਰਾਉਣ ਦੀ ਮਾੜੀ ਕੋਸਿ਼ਸ਼ (A poor attempt to intimidate judges) ਹੈ ਜੋ ਸਮਾਜ ਦੇ ਇਕ ਖਾਸ ਵਰਗ ਦੀਆਂ ਵਿਚਾਰਧਾਰਕ ਤੇ ਸਿਆਸੀ ਉਮੀਦਾਂ `ਤੇ ਖਰੇ ਨਹੀਂ ਉਤਰਦੇ। ਜੇ ਅਜਿਹੀਆਂ ਕੋਸਿ਼ਸ਼ਾਂ ਜਾਰੀ ਰਹਿਣ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਸਾਡੇ ਲੋਕਰਾਜ ਦੀਆਂ ਜੜ੍ਹਾਂ ਤੇ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਤਬਾਹ ਕਰ ਦੇਣਗੀਆਂ । ਇਸ `ਚ ਇਹ ਵੀ ਕਿਹਾ ਗਿਆ ਹੈ ਕਿ ਭਾਵੇਂ ਹਸਤਾਖਰ ਕਰਨ ਵਾਲੇ ਸੰਸਦ ਮੈਂਬਰਾਂ ਵੱਲੋਂ ਦਿੱਤੇ ਗਏ ਕਾਰਨਾਂ ਨੂੰ ਸ਼ਾਬਦਿਕ ਰੂਪ `ਚ ਲਿਆ ਜਾਵੇ ਪਰ ਉਹ ਅਹੁਦੇ ਤੋਂ ਹਟਾਉਣ ਦੇ ਦੁਰਲੱਭ, ਬੇਮਿਸਾਲ ਤੇ ਗੰਭੀਰ ਸੰਵਿਧਾਨਕ ਉਪਾਅ ਦਾ ਸਹਾਰਾ ਲੈਣ ਲਈ ਨਾਕਾਫ਼ੀ ਹਨ।

Read More : ਮਦਰਾਸ ਹਾਈ ਕੋਰਟ ਦੇ ਜੱਜ ਨੂੰ `ਆਰ. ਐੱਸ. ਐੱਸ. ਦਾ ਜੱਜ` ਕਹੇ ਜਾਣ ਤੇ ਹੰਗਾਮਾ

ਭੂਚਾਲ ਦੇ ਖਤਰਿਆਂ `ਤੇ ਦਿਸ਼ਾ-ਨਿਰਦੇਸ਼ ਦੇਣ ਵਾਲੀ ਪਟੀਸ਼ਨ ਹੋਈ ਖਾਰਿਜ

0
supreme court

ਨਵੀਂ ਦਿੱਲੀ, 14 ਦਸੰਬਰ 2025 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਨੇ ਭੂਚਾਲ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਹੁਕਮ ਦੇਣ ਦੀ ਅਪੀਲ ਸਬੰਧੀ ਪਟੀਸ਼ਨ ਨੂੰ ਖਾਰਿਜ (Petition dismissed) ਕਰਦੇ ਹੋਏ ਪੁੱਛਿਆ, “ਤੇ ਕੀ ਸਾਨੂੰ ਸਾਰਿਆਂ ਨੂੰ ਚੰਦਰਮਾ ’ਤੇ ਵਸਾ ਦੇਣਾ ਚਾਹੀਦਾ ਹੈ ਜਾਂ ਕਿਤੇ ਹੋਰ ?” ਪਟੀਸ਼ਨ `ਚ ਭਾਰਤ ਦੀ 75 ਫ਼ੀਸਦੀ ਆਬਾਦੀ ਦੇ ਉੱਚ ਭੂਚਾਲ ਵਾਲੇ ਖੇਤਰਾਂ `ਚ ਹੋਣ ਦਾ ਜਿ਼ਕਰ ਕਰਦੇ ਹੋਏ ਭੂਚਾਲ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਅਧਿਕਾਰੀਆਂ ਨੂੰ ਹੁਕਮ ਦੇਣ ਦੀ ਅਪੀਲ ਕੀਤੀ ਗਈ ਸੀ ।

ਹਾਲ ਹੀ ਵਿਚ ਕੱਢੇ ਗਏ ਸਿੱਟੇ ਦੌਰਾਨ ਭਾਰਤ ਦੀ 75 ਫੀਸਦੀ ਆਬਾਦੀ

ਆਉਂਦੀ ਹੈ ਭੂਚਾਲ ਖੇਤਰ ਵਿਚ

ਅਦਾਲਤ `ਚ ਮੌਜੂਦ ਪਟੀਸ਼ਨਰ ਨੇ ਜਸਟਿਸ ਵਿਕਰਮ ਨਾਥ (Justice Vikram Nath) ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੂੰ ਦੱਸਿਆ ਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਸਿਰਫ ਦਿੱਲੀ ਹੀ ਉੱਚ ਭੂਚਾਲ ਖੇਤਰ `ਚ ਹੈ ਪਰ ਹਾਲ `ਚ ਇਹ ਸਿੱਟਾ ਕੱਢਿਆ ਗਿਆ ਕਿ ਭਾਰਤ ਦੀ 75 ਫ਼ੀਸਦੀ ਆਬਾਦੀ ਇਸ ਦੇ ਅਧੀਨ ਆਉਂਦੀ ਹੈ। ਪਟੀਸ਼ਨਰ ਨੇ ਦੱਸਿਆ ਕਿ ਹਾਲ `ਚ ਜਾਪਾਨ `ਚ ਇਕ ਵੱਡਾ ਭੁਚਾਲ (Earthquake) ਆਇਆ ਸੀ । ਬੈਂਚ ਨੇ ਕਿਹਾ ਕਿ ਪਹਿਲਾਂ ਸਾਨੂੰ ਇਸ ਦੇਸ਼ `ਚ ਜਵਾਲਾਮੁਖੀ ਲਿਆਉਣੇ ਪੈਣਗੇ, ਤਾਂ ਅਸੀਂ ਇਸ ਦੀ ਤੁਲਨਾ ਜਾਪਾਨ ਨਾਲ ਕਰ ਸਕਦੇ ਹਾਂ । ਬੈਂਚ ਨੇ ਕਿਹਾ ਕਿ ਇਹ ਸਰਕਾਰ ਦੀ ਜਿੰਮੇਵਾਰੀ ਹੈ ਤੇ ਇਹ ਅਦਾਲਤ ਇਸ ਮਾਮਲੇ `ਚ ਦਿਸ਼ਾ-ਨਿਰਦੇਸ਼ ਨਹੀਂ ਦੇ ਸਕ ਦੀ ।

Read More : ਸੁਪਰੀਮ ਕੋਰਟ ਦੀ ਸਪੱਸ਼ਟ ਬਿਆਨੀ ਮੰਦਰ ਦਾ ਪੈਸਾ ਭਗਵਾਨ ਦਾ

ਮਮਤਾ ਬੈਨਰਜੀ ਖੁਦ `ਤਾੜਕਾ` ਅਤੇ `ਸੁਰਸਾ` ਵਰਗੀ : ਵਿਧਾਇਕ ਚੰਦਰਾਕਰ

0
Mamata Banerjee

ਰਾਏਪੁਰ, 14 ਦਸੰਬਰ 2025 : ਛੱਤੀਸਗੜ੍ਹ `ਚ ਸੱਤਾਧਾਰੀ ਭਾਜਪਾ ਦੇ ਸੀਨੀਅਰ ਨੇਤਾ ਅਜੇ ਚੰਦਰਾਕਰ (Ajay Chandrakar) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah)`ਤੇ ਕੀਤੀ ਗਈ ਟਿੱਪਣੀ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਦੀ ਆਲੋਚਨਾ ਕੀਤੀ । ਉਨ੍ਹਾਂ ਨੇ ਮਮਤਾ ਦੀ ਤੁਲਨਾ ਰਾਮਾਇਣ `ਚ ਦਰਸਾਈ ਗਈ ਰਾਕਸ਼ਣੀ `ਤਾੜਕਾ` ਤੇ `ਸੁਰਸਾ` ਨਾਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਰਾਜਨੀਤਿਕ ਅੰਤ ਹੋ ਕੇ ਰਹੇਗਾ ।

ਮਮਤਾ ਨੂੰ ਭਾਜਪਾ ਜਾਂ ਇਸਦੀ ਲੀਡਰਸ਼ਿਪ ਵਿਰੁੱਧ ਅਪਮਾਨਜਨਕ ਭਾਸ਼ਾ ਦੀ

ਵਰਤੋਂ ਨਹੀਂ ਕਰਨੀ ਚਾਹੀਦੀ : ਚੰਦਰਾਕਰ

ਚੰਦਰਾਕਰ ਨੇ ਕਿਹਾ ਕਿ ਮਮਤਾ ਨੂੰ ਭਾਜਪਾ ਜਾਂ ਇਸਦੀ ਲੀਡਰਸ਼ਿਪ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਮਾਣਯੋਗ ਗ੍ਰਹਿ ਮੰਤਰੀ (Home Minister) ਨੇ ਕਿਹਾ ਹੈ ਕਿ ਘੁਸਪੈਠੀਏ ਇਸ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਤੈਅ ਨਹੀਂ ਕਰ ਸਕਦੇ। ਮਮਤਾ ਬੈਨਰਜੀ ਇਸ ਨੂੰ ਲੈ ਕੇ ਸਾਨੂੰ ਧਮਕੀ ਨਹੀਂ ਦੇ ਸਕਦੀ । ਉਹ ਜ਼ਮਾਨਾ ਗਿਆ । ਉਹ ਕਾਂਗਰਸ ਨੂੰ ਧਮਕੀ ਦੇ ਸਕਦੀ ਹੈ ਕਿ ਉਹ `ਇੰਡੀਆ` ਗੱਠਜੋੜ ਦੀ ਅਗਵਾਈ ਕਰੇਗੀ । ਅਜੇ ਚੰਦਰਾਕਰ ਨੇ ਕਿਹਾ ਕਿ ਮਮਤਾ ਬੈਨਰਜੀ ਖੁਦ ‘ਤਾੜਕਾ` ਤੇ `ਸੁਰਸਾ` ਵਰਗੀ ਹੈ, ਜਿਨ੍ਹਾਂ ਦੀ (ਰਾਜਨੀਤਿਕ) ਮੌਤ ਨਿਸ਼ਚਿਤ ਹੈ । ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ 2026 ਵਿਚ ਹੋਣੀਆਂ ਹਨ ।

ਮਮਤਾ ਨੇ ਆਖਿਆ ਸੀ ਕਿ ਦੇਸ਼ ਦਾ ਗ੍ਰਹਿ ਮੰਤਰੀ ਖਤਰਨਾਕ ਹੇ

ਪੱਛਮੀ ਬੰਗਾਲ ਦੇ ਨਦੀਆ ਜਿ਼ਲੇ ਦੇ ਕ੍ਰਿਸ਼ਨਾਨਗਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਸੀ ਕਿ ਸ਼ਾਹ ਵੋਟਰ ਸੂਚੀਆਂ ਤੋਂ `ਡੇਢ ਕਰੋੜ ਨਾਂ` ਹਟਾਉਣ ਦੀਆਂ ਕੋਸਿ਼ਸ਼ਾਂ ਨੂੰ ਸਿੱਧੇ ਤੌਰ `ਤੇ ਨਿਰਦੇਸ਼ਿਤ ਕਰ ਰਹੇ ਹਨ । ਮਮਤਾ ਨੇ ਕਿਹਾ ਸੀ ਕਿ ਦੇਸ਼ ਦਾ ਗ੍ਰਹਿ ਮੰਤਰੀ ਖ਼ਤਰਨਾਕ ਹੈ । ਉਸ ਦੀਆਂ ਅੱਖਾਂ ਵਿਚ ਇਹ ਸਾਫ਼ ਦਿਖਾਈ ਦਿੰਦਾ ਹੈ । ਇਕ ਅੱਖ ਵਿਚ `ਦੁਰਯੋਧਨ` ਅਤੇ ਦੂਜੀ `ਚ `ਦੁਸ਼ਾਸਨ`।

Read More : ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਦਖਲ ਦੇਣ ਦੀ ਮੰਗ

3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਸਿੱਖਿਆ ਤੇ ਪੋਸ਼ਣ ਦੀ ਗਾਰੰਟੀ ਲਾਜ਼ਮੀ ਹੋਵੇ

0
sudha mukti

ਨਵੀਂ ਦਿੱਲੀ, 14 ਦਸੰਬਰ 2025 : ਰਾਜ ਸਭਾ (Rajya Sabha) `ਚ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ 3 ਤੋਂ 6 ਸਾਲ ਦੀ ਉਮਰ ਵਰਗ ਦੇ ਬੱਚਿਆਂ ਲਈ ਲਾਜ਼ਮੀ ਸਿੱਖਿਆ ਤੇ ਪੋਸ਼ਣ ਦੀ ਗਾਰੰਟੀ (Guarantee of education and nutrition) ਸਬੰਧੀ ਇਹ ਕਹਿੰਦੇ ਹੋਏ ਜ਼ੋਰ ਦਿੱਤਾ ਕਿ ਇਸ ਸਮੇਂ ਦੌਰਾਨ ਸਿਹਤ ਸੇਵਾਵਾਂ ਤੇ ਸਿੱਖਿਆ ਪ੍ਰਦਾਨ ਕਰਨਾ ਨਾ ਸਿਰਫ ਉਨ੍ਹਾਂ ਦੀ ਸ਼ਖਸੀਅਤ ਦੇ ਵਿਕਾਸ ਲਈ ਸਗੋਂ ਪੂਰੇ ਦੇਸ਼ ਲਈ ਵੀ ਜ਼ਰੂਰੀ ਹੈ ।

ਨਾਮਜ਼ਦ ਮੈਂਬਰ ਸੁਧਾ ਮੂਰਤੀ ਨੇ ਕੀਤਾ ਆਪਣਾ ਨਿੱਜੀ ਸੰਕਲਪ

ਉੱਪਰਲੇ ਹਾਊਸ ਦੀ ਨਾਮਜ਼ਦ ਮੈਂਬਰ ਸੁਧਾ ਮੂਰਤੀ (Member Sudha Murthy) ਨੇ ਇਕ ਨਿੱਜੀ ਸੰਕਲਪ ਪੇਸ਼ ਕੀਤਾ ਜਿਸ `ਚ ਕਿਹਾ ਗਿਆ ਹੈ ਕਿ ਇਕ ਪੜ੍ਹੀ-ਲਿਖੀ ਮਾਂ ਆਰਥਿਕਤਾ ਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ । ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ (Pregnant women) ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਸਹੀ ਪੋਸ਼ਣ ਪ੍ਰਦਾਨ ਕਰਨ ਨਾਲ ਬੱਚਿਆਂ ਦੇ ਸਹੀ ਸਰੀਰਕ ਅਤੇ ਮਾਨਸਿਕ : ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ।

ਬੱਚਿਆਂ ਲਹੀ ਸਹੀ ਸਰੀਰਕ ਤੇ ਮਾਨਸਿਕ ਵਿਕਾਸ ਹੋਣਾ ਵਧੇਰੇ ਜਰੂਰੀ

ਪੇਸ਼ ਮੂਰਤ ਮੂਰਤੀ ਦੇ ਮਤੇ `ਚ 3 ਤੋਂ 6 ਸਾਲ ਦੀ ਉਮਰ ਦੇ ਸਾਰੇ ਬੱਚਿਆਂ (Children aged 3 to 6 years) ਲਈ ਮੁਫ਼ਤ ਤੇ ਲਾਜ਼ਮੀ ਸ਼ੁਰੂਆਤੀ ਸਿੱਖਿਆ, ਜਿਸ ਵਿੱਚ ਪੋਸ਼ਣ, ਸਿਹਤ ਸੇਵਾਵਾਂ ਤੇ ਪ੍ਰੀ-ਪ੍ਰਾਇਮਰੀ ਸਿੱਖਿਆ ਸ਼ਾਮਲ ਹੈ, ਦੀ ਗਾਰੰਟੀ ਦੇਣ ਲਈ ਸੰਵਿਧਾਨ `ਚ ਇੱਕ ਨਵਾਂ ਆਰਟੀਕਲ ਸ਼ਾਮਲ ਕਰਨ `ਤੇ ਵਿਚਾਰ ਕਰਨ ਦੀ ਵਿਵਸਥਾ ਹੈ।ਉਨ੍ਹਾਂ ਕਿਹਾ ਕਿ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਸਹੀ ਸਰੀਰਕ ਤੇ ਮਾਨਸਿਕ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ ।

ਅਕਸਰ ਮਾਪੇ ਇਸ ਪਹਿਲੂ ਵੱਲ ਧਿਆਨ ਦੇਣ ਲਈ ਇੰਨੇ ਪੜ੍ਹੇ-ਲਿਖੇ ਅਤੇ ਜਾਣਕਾਰ ਨਹੀਂ ਹੁੰਦੇ

ਅਕਸਰ ਮਾਪੇ ਇਸ ਪਹਿਲੂ ਵੱਲ ਧਿਆਨ ਦੇਣ ਲਈ ਇੰਨੇ ਪੜ੍ਹੇ-ਲਿਖੇ ਅਤੇ ਜਾਣਕਾਰ ਨਹੀਂ ਹੁੰਦੇ । ਨਾਮਜ਼ਦ ਮੈਂਬਰ ਨੇ ਕਿਹਾ ਕਿ ਜੇ ਇਸ ਉਮਰ ਵਿੱਚ ਬੱਚਿਆਂ ਨੂੰ ਆਂਗਣਵਾੜੀਆਂ ਵਿੱਚ ਭੇਜਿਆ ਜਾਵੇ ਅਤੇ ਉਨ੍ਹਾਂ ਨੂੰ ਸਹੀ ਪੋਸ਼ਣ ਅਤੇ ਸਿੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਤੇ ਚੰਗੀ ਸਫਾਈ ਰੱਖਣ ਲਈ ਸਿਖਾਇਆ ਜਾ ਸਕਦਾ ਹੈ ।

Read More : ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਪੁਤਿਨ ਨੇ ਕਰਵਾਈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਨੂੰ 40 ਮਿੰਟ ਉਡੀਕ

0
Putin- Shahbaz

ਮਾਸਕੋ, 14 ਦਸੰਬਰ 2025 : ਪਾਕਿਸਤਾਨੀ ਪੀ. ਐਮ. ਸ਼ਾਹਬਾਜ਼ ਸ਼ਰੀਫ (Pakistani PM Shahbaz Sharif) ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੀਟਿੰਗ `ਚ ਜਬਰੀ ਦਾਖਲ ਹੋ ਗਏ । ਉਸ ਸਮੇਂ ਪੁਤਿਨ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ (Turkish President Recep Tayyip Erdogan) ਨਾਲ ਮੀਟਿੰਗ ਕਰ ਰਹੇ ਸਨ ।

ਕਿਥੋਂ ਦਾ ਹੈ ਇਹ ਮਾਮਲਾ

ਇਹ ਮਾਮਲਾ ਤੁਰਕਮੇਨੀਸਤਾਨ ਦਾ ਹੈ। ਇੱਥੇ ਇੰਟਰਨੈਸ਼ਨਲ ਪੀਸ ਐਂਡ ਟਰੱਸਟ ਫੋਰਮ ਦੀ ਮੀਟਿੰਗ ਹੋ ਰਹੀ ਸੀ । ਇਸ ` ਦੌਰਾਨ ਪੁਤਿਨ ਅਤੇ ਸ਼ਾਹਬਾਜ਼ ਵਿਚਾਲੇ ਮੀਟਿੰਗ ਹੋਣੀ ਸੀ ਪਰ ਸ਼ਾਹਬਾਜ਼ ਨੂੰ 40 ਮਿੰਟ ਤੱਕ ਉਡੀਕ ਕਰਵਾਉਣ ਤੋਂ ਬਾਅਦ ਵੀ ਪੁਤਿਨ ਉਨ੍ਹਾਂ ਨੂੰ ਮਿਲਣ ਨਹੀਂ ਪੁੱਜੇ। ਇਸ ਤੋਂ ਬਾਅਦ ਪਾਕਿਸਤਾਨੀ ਪੀ. ਐੱਮ. ਜਬਰੀ ਮੀਟਿੰਗ ਹਾਲ `ਚ ਦਾਖਲ ਹੋ ਗਏ। ਹਾਲਾਂਕਿ ਉਹ 10 ਮਿੰਟ ਬਾਅਦ ਨਿਕਲ ਆਏ।

ਪਹਿਲਾਂ ਵੀ ਚੀਨ ਵਿਚ ਹੋ ਚੁੱਕੀ ਹੈ ਪੁਤਿਨ ਤੇ ਸ਼ਹਿਬਾਜ ਦੀ ਮੁਲਾਕਾਤ

ਕੁਝ ਦੇਰ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਮੀਟਿੰਗ ਹਾਲ ਤੋਂ ਨਿਕਲ ਆਏ ਅਤੇ ਪੱਤਰਕਾਰਾਂ ਨੂੰ ਵੇਖ ਕੇ ਅੱਖਾਂ ਨਾਲ ਇਸ਼ਾਰਾ ` ਕੀਤਾ । ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਤਿਨ ਅਤੇ ਸ਼ਹਿਬਾਜ਼ ਦੀ ਮੁਲਾਕਾਤ ਇਸ ਤਰ੍ਹਾਂ ਦੇ ਅਜੀਬ ਤਰੀਕੇ ਨਾਲ ਚਰਚਾ `ਚ ਰਹੀ ਹੈ। ਜਦੋਂ-ਜਦੋਂ ਦੋਵੇਂ ਨੇਤਾ ਮਿਲੇ ਹਨ, ਉਦੋਂ-ਉਦੋਂ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ । ਇਸ ਤੋਂ ਪਹਿਲਾਂ ਪੁਤਿਨ ਅਤੇ ਸ਼ਾਹਬਾਜ਼ ਦੀ ਚੀਨ `ਚ ਐੱਸ. ਸੀ. ਓ. ਸਮਿਟ ਦੌਰਾਨ ਬੀਜਿੰਗ `ਚ ਮੁਲਾਕਾਤ ਹੋਈ ਸੀ । ਉਦੋਂ ਪੁਤਿਨ ਨਾਲ ਗੱਲ ਕਰਦੇ ਸਮੇਂ ਸ਼ਰੀਫ ਆਪਣਾ ਈਅਰਰਫੋਨ ਠੀਕ ਤਰ੍ਹਾਂ ਨਹੀਂ ਲਾ ਸਕੇ ਸਨ।

Read More : ਯੂਕ੍ਰੇਨ ਜੰਗ ਨੂੰ ਖਤਮ ਕਰਨਾ ਮੁਸ਼ਕਿਲ ਕੰਮ : ਪੁਤਿਨ

ਪੰਜਾਬ ਵਿਚ ਜਿ਼ਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ

0
elections

ਚੰਡੀਗੜ੍ਹ, 14 ਦਸੰਬਰ 2025 : ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ (Zila Parishad and Panchayat Samiti) ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਸਵੇਰੇ 8 ਸ਼ੁਰੂ ਹੋ ਗਈਆਂ ਹਨ ਅਤੇ ਵੋਟਿੰਗ ਸ਼ਾਮ 4 ਵਜੇ ਤੱਕ ਹੋਵੇਗੀ । ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ ।

ਚੋਣਾਂ ਲਈ ਸੂਬੇ ਵਿਚ ਵੋਟਿੰਗ ਲਈ ਕਿੰਨੇ ਪੋਲਿੰਗ ਸਟੇਸ਼ਨਾਂ ਤੇ ਪੋਲਿੰਗ ਬੂਥਾਂ ਦੀ ਕੀਤੀ ਗਈ ਹੈ ਸਥਾਪਨਾ

ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚ 23 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸਮਿਤੀਆਂ ਦੇ 2,838 ਜ਼ੋਨਾਂ ਲਈ ਵੋਟਿੰਗ ਲਈ 13,395 ਪੋਲਿੰਗ ਸਟੇਸ਼ਨਾਂ ’ਤੇ 18,718 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ । ਸੂਬੇ ਦੇ 1,36,04,650 ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। 860 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਅਤੇ 3,405 ਸੰਵੇਦਨਸ਼ੀਲ ਐਲਾਨੇ ਗਏ ਹਨ ।

ਪੰਜਾਬ ਰਾਜ ਚੋਣ ਕਮਿਸ਼ਨ ਨੇ ਕੀਤੇ ਹਨ 44 ਹਜ਼ਾਰ ਪੁਲਸ ਮੁਲਾਜਮ ਤਾਇਨਾਤ

ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਨੇ ਚੋਣ ਅਮਲ ਪਾਰਦਸ਼ੀ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ 44 ਹਜ਼ਾਰ ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹਨ । ਰਾਜ ਚੋਣ ਕਮਿਸ਼ਨ ਨੇ ਆਬਜ਼ਵਰ ਵੀ ਤਾਇਨਾਤ ਕੀਤੇ ਹਨ, ਜਿਨ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ । ਪੰਜਾਬ ਭਰ ਵਿੱਚ ਪੋਲਿੰਗ ਸਟੇਸ਼ਨਾਂ (Polling stations) ’ਤੇ ਵੀਡੀਓਗ੍ਰਾਫ਼ੀ ਵੀ ਕਰਵਾਈ ਜਾ ਰਹੀ ਹੈ । ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ ਵਿੱਚ 1,249 ਉਮੀਦਵਾਰ ਮੈਦਾਨ ਵਿੱਚ ਹਨ ਅਤੇ 15 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਹਨ । ਪੰਚਾਇਤ ਸਮਿਤੀ ਦੇ 2,838 ਜ਼ੋਨਾਂ ਵਿੱਚ 8,098 ਉਮੀਦਵਾਰ ਮੈਦਾਨ ਵਿੱਚ ਹਨ, ਜਦਕਿ 181 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ ।

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕੀਤਾ ਵੋਟ ਦਾ ਭੁਗਤਾਨ

ਪੰਜਾਬ ਵਿੱਚ ਅੱਜ ਜਿ਼ਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ (Block Samiti elections) ਲਈ ਵੋਟਿੰਗ ਜਾਰੀ ਹੈ । ਇਸ ਦੌਰਾਨ ਸਵੇਰੇ ਕਰੀਬ 8.10 ਵਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਜੱਦੀ ਪਿੰਡ ਗੰਭੀਰਪੁਰ ਵਿੱਚ ਸਥਿਤ ਪੋਲਿੰਗ ਬੂਥ ’ਤੇ ਪਹੁੰਚ ਕੇ ਆਪਣੀ ਵੋਟ ਦਾ ਭੁਗਤਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਪਿਤਾ ਸਰਦਾਰ ਸੋਹਣ ਸਿੰਘ ਬੈਂਸ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ ਅਤੇ ਉਨ੍ਹਾਂ ਵੱਲੋਂ ਵੀ ਵੋਟ ਪਾਈ ਗਈ ।

ਜਿ਼ਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲੋਕਤੰਤਰ ਦੀ ਬੁਨਿਆਦ ਹਨ

ਵੋਟ ਪਾਉਣ ਤੋਂ ਬਾਅਦ ਗੱਲਬਾਤ ਕਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿ਼ਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲੋਕਤੰਤਰ ਦੀ ਬੁਨਿਆਦ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਰਾਹੀਂ ਲੋਕਾਂ ਨੂੰ ਆਪਣੇ ਖੇਤਰਾਂ ਦੇ ਵਿਕਾਸ ਲਈ ਯੋਗ ਨੁਮਾਇੰਦੇ ਚੁਣਨ ਦਾ ਮੌਕਾ ਮਿਲਦਾ ਹੈ । ਉਨ੍ਹਾਂ ਸੂਬੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪੋਲਿੰਗ ਬੂਥਾਂ ’ਤੇ ਪਹੁੰਚ ਕੇ ਆਪਣੀ ਵੋਟ ਦਾ ਭੁਗਤਾਨ ਕਰਨ ਅਤੇ ਲੋਕਤੰਤਰਿਕ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ।

Read More : ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਤਿਆਰੀਆਂ ਮੁਕੰਮਲ : ਡੀ. ਸੀ.

ਨੋਇਡਾ `ਚ ਸੀ. ਬੀ. ਆਈ. ਨੇ ਫੜਿਆ ਅੰਤਰਰਾਸ਼ਟਰੀ ਸਾਈਬਰ ਗਿਰੋਹ

0
CBI

ਨੋਇਡਾ, 14 ਦਸੰਬਰ 2025 : ਸੀ. ਬੀ. ਆਈ.(C. B. I.) ਨੇ ਨੋਇਡਾ `ਚ 70 ਕਰੋੜ ਰੁਪਏ ਦੀ ਸਾਈਬਰ ਠੱਗੀ (Cyber ​​fraud) ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ (International gang) ਦਾ ਪਰਦਾਫਾਸ਼ ਕੀਤਾ ਹੈ ।

ਗਿਰੋਹ ਠੱਗ ਰਿਹਾ ਸੀ 2022 ਤੋਂ ਨਕਲੀ ਸਰਕਾਰੀ ਅਧਿਕਾਰੀ ਬਣ ਕੇ ਅਮਰੀਕੀ ਨਾਗਰਿਕਾਂ ਨੂੰ

ਇਹ ਗਿਰੋਹ 2022 ਤੋਂ ਅਮਰੀਕੀ ਨਾਗਰਿਕਾਂ ਨੂੰ ਨਕਲੀ ਸਰਕਾਰੀ ਅਧਿਕਾਰੀ ਬਣ ਕੇ ਠੱਗ ਰਿਹਾ ਸੀ । ਐੱਫ. ਬੀ. ਆਈ. ਤੋਂ ਮਿਲੇ ਇਨਪੁਟ ਦੇ ਆਧਾਰ `ਤੇ ਸੀ. ਬੀ. ਆਈ. ਨੇ ਨੋਇਡਾ, ਦਿੱਲੀ ਅਤੇ ਕੋਲਕਾਤਾ `ਚ ਛਾਪੇ ਮਾਰੇ ਅਤੇ 6 ਮੁਲਜ਼ਮਾਂ ਨੂੰ ਗ੍ਰਿਫਤਾਰ (6 accused arrested) ਕੀਤਾ ।

ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਗ੍ਰਿਫਤਾਰ ਮੁਲਜ਼ਮਾਂ `ਚ ਸ਼ੁਭਮ ਸਿੰਘ, ਡਾਲਟਨਲਿਆਨ ਉਰਫ ਮਾਈਕਲ, ਜਾਰਜ ਟੀ. ਜਾਮਲਿਆਨਲਾਲ ਉਰਫ ਮਾਈਲਸ, ਐੱਲ. ਸੀਮਿਨਲੇਨ ਹਾਓਕਿਪ ਉਰਫ ਰਾਣੀ, ਮਾਂਗਖੋਲੁਨ ਉਰਫ ਮੈਕਸੀ ਅਤੇ ਰਾਬਰਟ ਥਾਂਗਖਾਨਖੁਆਲ ਉਰਫ ਡੇਵਿਡ ਸ਼ਾਮਲ ਹਨ । ਜਾਂਚ `ਚ ਸਾਹਮਣੇ ਆਇਆ ਕਿ ਮੁਲਜ਼ਮ ਅਮਰੀਕੀ ਨਾਗਰਿਕਾਂ ਨੂੰ ਕਾਲ ਕਰ ਕੇ ਖੁਦ ਨੂੰ ਡੀ. ਈ. ਏ., ਐੱਫ. ਬੀ. ਆਈ. ਜਾਂ ਸੋਸ਼ਲ ਸਕਿਓਰਿਟੀ ਵਿਭਾਗ ਦਾ ਅਧਿਕਾਰੀ ਦੱਸਦੇ ਸਨ । ਉਹ ਉਨ੍ਹਾਂ ਨੂੰ ਡਰਾਉਂਦੇ ਸਨ ਕਿ ਉਨ੍ਹਾਂ ਦੇ ਸੋਸ਼ਲ ਸਕਿਓਰਿਟੀ ਨੰਬਰ ਦੀ ਗਲਤ ਵਰਤੋਂ ਹੋਈ ਹੈ ਅਤੇ ਬੈਂਕ ਖਾਤੇ ਫਰੀਜ਼ ਹੋ ਸਕਦੇ ਹਨ। ਜਿਸ ਤੋਂ ਘਬਰਾ ਕੇ ਲੋਕ ਆਪਣਾ ਪੈਸਾ ਗਿਰੋਹ ਵੱਲੋਂ ਦੱਸੇ ਗਏ `ਸੇਫ ਅਕਾਊਂਟ` `ਚ ਜਮ੍ਹਾ ਕਰ ਦਿੰਦੇ ਸਨ ।

1.88 ਕਰੋੜ ਦੀ ਨਕਦੀ ਸਮੇਤ 6 ਮੁਲਜ਼ਮ ਗ੍ਰਿਫਤਾਰ

9 ਦਸੰਬਰ 2025 ਨੂੰ ਕੇਸ ਦਰਜ ਹੋਣ ਤੋਂ ਅਗਲੇ ਦਿਨ ਸੀ. ਬੀ. ਆਈ. ਨੇ ਨੋਇਡਾ ਦੇ ਗ਼ੈਰ-ਕਾਨੂੰਨੀ ਕਾਲ ਸੈਂਟਰ (Illegal call center) ’ਤੇ ਛਾਪਾ ਮਾਰਿਆ, ਜਿੱਥੇ ਮੁਲਜ਼ਮ ਸਰਗਰਮ ਤੌਰ `ਤੇ ਕਾਲਾਂ ਕਰ ਰਹੇ ਸਨ। ਛਾਪੇ `ਚ 1.88 ਕਰੋੜ ਰੁਪਏ ਨਕਦ, 34 ਇਲੈਕਟ੍ਰਾਨਿਕ ਉਪਕਰਣ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ। ਜਾਂਚ `ਚ ਇਹ ਵੀ ਪਤਾ ਲੱਗਾ ਕਿ ਠੱਗੀ ਦੇ ਪੈਸੇ ਨੂੰ ਗਿਰੋਹ ਕ੍ਰਿਪਟੋਕਰੰਸੀ ਅਤੇ ਵਿਦੇਸ਼ੀ ਬੈਂਕ ਖਾਤਿਆਂ ਰਾਹੀਂ ਵੱਖ-ਵੱਖ ਥਾਵਾਂ `ਤੇ ਭੇਜਦਾ ਸੀ । ਸੀ. ਬੀ. ਆਈ. ਹੁਣ ਇਸ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰ ਰਹੀ ਹੈ ।

Read More : ਬੀ. ਐਚ. ਪ੍ਰਾਪਰਟੀ ਦੇ ਮਾਲਕ ਦੇ ਘਰ ’ਤੇ ਸੀ. ਬੀ. ਆਈ. ਵਲੋਂ ਛਾਪੇਮਾਰੀ

ਸੁਖਪਾਲ ਖਹਿਰਾ ਕੇਸ `ਚ ਆਖ਼ਰੀ ਹੁਕਮਾਂ `ਤੇ ਸੁਪਰੀਮ ਕੋਰਟ ਨੇ ਲਾਈ ਰੋਕ

0
Sukhpal Singh Khaira

ਮੋਹਾਲੀ, 14 ਦਸੰਬਰ 2025 : ਮਨੀ ਲਾਂਡਰਿੰਗ (Money laundering) ਮਾਮਲੇ `ਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਗੁਰਦੇਵ ਸਿੰਘ ਦੀ ਵਧੀਕ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ `ਚ ਸੁਣਵਾਈ ਹੋਈ । ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਵਕੀਲ ਐੱਚ. ਐੱਸ. ਧਨੋਆ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਜਮ੍ਹਾ ਕਰਵਾਉਂਦਿਆਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਇਸ ਕੇਸ `ਚ ਹੇਠਲੀ ਅਦਾਲਤ ਦੇ ਆਖ਼ਰੀ ਫ਼ੈਸਲੇ `ਤੇ ਰੋਕ ਲਗਾ ਦਿੱਤੀ ਗਈ ਹੈ ਜਦ ਕਿ ਅਦਾਲਤ `ਚ ਉਕਤ ਕੇਸ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ । ਅਦਾਲਤ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਨੂੰ ਉਕਤ ਕੇਸ ਨਾਲ ਨੱਥੀ ਕਰਦਿਆਂ ਇਸ ਕੇਸ ਦੀ ਅਗਲੀ ਸੁਣਵਾਈ ਲਈ 27 ਫਰਵਰੀ 2026 ਦੀ ਤਰੀਕ ਨਿਸ਼ਚਿਤ ਕੀਤੀ ਹੈ ।

ਈ. ਡੀ. ਨੇ ਕੀ ਲਗਾਇਆ ਦੋੋਸ਼

ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ.ਡੀ.) ਵੱਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (MLA Sukhpal Singh Khaira) ਖ਼ਿਲਾਫ਼ ਦਾਇਰ ਕੀਤੀ ਗਈ ਚਾਰਜਸ਼ੀਟ `ਚ ਈ. ਡੀ. ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਅਮਰੀਕਾ ਗਏ ਸੀ ਤਾਂ ਉਥੋਂ 1 ਲੱਖ ਕੈਨੇਡੀਅਨ ਡਾਲਰ ` ਰਾਸ਼ੀ ਮਿਲੀ ਸੀ ਅਤੇ ਡਰੱਗ ਕੇਸ (Drug case) `ਚ ਸ਼ਾਮਲ ਇਕ ਮੁਲਜ਼ਮ ਨਾਲ ਉਨ੍ਹਾਂ ਦੀ ਇਕ ਫੋਟੋ ਵੀ ਵਾਇਰਲ ਹੋਈ ਸੀ । ਈ. ਡੀ. ਵੱਲੋਂ 2017 ਦੇ ਇਕ ਡਰੱਗ, ਹਵਾਲਾ ਰਾਸ਼ੀ ਦੇ ਮਾਮਲੇ ਚਸੁਖਪਾਲਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । 11 ਨਵੰਬਰ 2021 ਨੂੰ ਜਦੋਂ ਖਹਿਰਾ ਨੂੰ ਈ.ਡੀ. ਦੀ ਟੀਮ ਵੱਲੋਂ ਸੈਕਟਰ-18 ਚੰਡੀਗੜ੍ਹ ਵਿਚਲੇ ਦਫ਼ਤਰ ਪੁੱਛਗਿੱਛ ਲਈ ਬੁਲਾਇਆ ਤਾਂ ਉਨ੍ਹਾਂ ਨੂੰ ਪੁੱਛਗਿੱਛ ਉਪਰੰਤ ਗ੍ਰਿਫ਼ਤਾਰ ਕਰ ਲਿਆ ਸੀ ।

ਜਲਾਲਾਬਾਦ ਪੁਲਸ ਨੇ ਕੀ ਕੁੱਝ ਕੀਤਾ ਸੀ ਬਰਾਮਦ

ਇਸ ਦੌਰਾਨ ਜਲਾਲਾਬਾਦ ਪੁਲਸ ਨੇ ਹੈਰੋਇਨ, ਸੋਨੇ ਦੇ ਬਿਸਕੁਟ, 2 ਪਿਸਤੌਲਾਂ, 26 ਕਾਰਤੂਸ ਅਤੇ ਜਾਅਲੀ ਪਾਸਪੋਰਟ ਬਰਾਮਦ ਕੀਤੇ ਸਨ ਅਤੇ ਗੁਰਦੇਵ ਸਿੰਘ ਨਾਂ ਦੇ ਮੁਲਜ਼ਮ ਸਮੇਤ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦ ਕਿ ਗੁਰਦੇਵ ਸਿੰਘ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਖਹਿਰਾ ਦਾ ਨਜ਼ਦੀਕੀ ਹੈ ਤੇ ਪਹਿਰਾ ਵੱਲੋਂ ਗੁਰਦੇਵ ਸਿੰਘ ਕੋਲੋਂ ਕਰੋੜਾਂ ਰੁਪਏ ਹਾਸਲ ਕੀਤੇ ਗਏ। ਸਨ। ਓਧਰ ਖਹਿਰਾ ਨੇ ਗੁਰਦੇਵ ਸਿੰਘ ਨਾਲ ਕਿਸੇ ਵੀ ਗੈਰ-ਕਾਨੂੰਨੀ ਧੰਦੇ `ਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰਦਿਆਂ ਇਸ ਨੂੰ ਰਾਜਨੀਤਿਕ ਰੰਗ ਦੇਣ ਦੀ ਗੱਲ ਕਹੀ ਗਈ ਸੀ । ਉਨ੍ਹਾਂ ਨੇ ਉਸ ਨੂੰ ਇਸ ਮਾਮਲੇ `ਚ ਝੂਠਾ ਫਸਾਉਣ ਦੇ ਦੋਸ਼ ਲਾਏ ਸਨ ।

Read More : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਬਰਟ ਵਾਡਰਾ ਤੇ ਸਿ਼ਕੰਜਾ