Home Blog Page 255

ਨੋਇਡਾ `ਚ ਸੀ. ਬੀ. ਆਈ. ਨੇ ਫੜਿਆ ਅੰਤਰਰਾਸ਼ਟਰੀ ਸਾਈਬਰ ਗਿਰੋਹ

0
CBI

ਨੋਇਡਾ, 14 ਦਸੰਬਰ 2025 : ਸੀ. ਬੀ. ਆਈ.(C. B. I.) ਨੇ ਨੋਇਡਾ `ਚ 70 ਕਰੋੜ ਰੁਪਏ ਦੀ ਸਾਈਬਰ ਠੱਗੀ (Cyber ​​fraud) ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ (International gang) ਦਾ ਪਰਦਾਫਾਸ਼ ਕੀਤਾ ਹੈ ।

ਗਿਰੋਹ ਠੱਗ ਰਿਹਾ ਸੀ 2022 ਤੋਂ ਨਕਲੀ ਸਰਕਾਰੀ ਅਧਿਕਾਰੀ ਬਣ ਕੇ ਅਮਰੀਕੀ ਨਾਗਰਿਕਾਂ ਨੂੰ

ਇਹ ਗਿਰੋਹ 2022 ਤੋਂ ਅਮਰੀਕੀ ਨਾਗਰਿਕਾਂ ਨੂੰ ਨਕਲੀ ਸਰਕਾਰੀ ਅਧਿਕਾਰੀ ਬਣ ਕੇ ਠੱਗ ਰਿਹਾ ਸੀ । ਐੱਫ. ਬੀ. ਆਈ. ਤੋਂ ਮਿਲੇ ਇਨਪੁਟ ਦੇ ਆਧਾਰ `ਤੇ ਸੀ. ਬੀ. ਆਈ. ਨੇ ਨੋਇਡਾ, ਦਿੱਲੀ ਅਤੇ ਕੋਲਕਾਤਾ `ਚ ਛਾਪੇ ਮਾਰੇ ਅਤੇ 6 ਮੁਲਜ਼ਮਾਂ ਨੂੰ ਗ੍ਰਿਫਤਾਰ (6 accused arrested) ਕੀਤਾ ।

ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਗ੍ਰਿਫਤਾਰ ਮੁਲਜ਼ਮਾਂ `ਚ ਸ਼ੁਭਮ ਸਿੰਘ, ਡਾਲਟਨਲਿਆਨ ਉਰਫ ਮਾਈਕਲ, ਜਾਰਜ ਟੀ. ਜਾਮਲਿਆਨਲਾਲ ਉਰਫ ਮਾਈਲਸ, ਐੱਲ. ਸੀਮਿਨਲੇਨ ਹਾਓਕਿਪ ਉਰਫ ਰਾਣੀ, ਮਾਂਗਖੋਲੁਨ ਉਰਫ ਮੈਕਸੀ ਅਤੇ ਰਾਬਰਟ ਥਾਂਗਖਾਨਖੁਆਲ ਉਰਫ ਡੇਵਿਡ ਸ਼ਾਮਲ ਹਨ । ਜਾਂਚ `ਚ ਸਾਹਮਣੇ ਆਇਆ ਕਿ ਮੁਲਜ਼ਮ ਅਮਰੀਕੀ ਨਾਗਰਿਕਾਂ ਨੂੰ ਕਾਲ ਕਰ ਕੇ ਖੁਦ ਨੂੰ ਡੀ. ਈ. ਏ., ਐੱਫ. ਬੀ. ਆਈ. ਜਾਂ ਸੋਸ਼ਲ ਸਕਿਓਰਿਟੀ ਵਿਭਾਗ ਦਾ ਅਧਿਕਾਰੀ ਦੱਸਦੇ ਸਨ । ਉਹ ਉਨ੍ਹਾਂ ਨੂੰ ਡਰਾਉਂਦੇ ਸਨ ਕਿ ਉਨ੍ਹਾਂ ਦੇ ਸੋਸ਼ਲ ਸਕਿਓਰਿਟੀ ਨੰਬਰ ਦੀ ਗਲਤ ਵਰਤੋਂ ਹੋਈ ਹੈ ਅਤੇ ਬੈਂਕ ਖਾਤੇ ਫਰੀਜ਼ ਹੋ ਸਕਦੇ ਹਨ। ਜਿਸ ਤੋਂ ਘਬਰਾ ਕੇ ਲੋਕ ਆਪਣਾ ਪੈਸਾ ਗਿਰੋਹ ਵੱਲੋਂ ਦੱਸੇ ਗਏ `ਸੇਫ ਅਕਾਊਂਟ` `ਚ ਜਮ੍ਹਾ ਕਰ ਦਿੰਦੇ ਸਨ ।

1.88 ਕਰੋੜ ਦੀ ਨਕਦੀ ਸਮੇਤ 6 ਮੁਲਜ਼ਮ ਗ੍ਰਿਫਤਾਰ

9 ਦਸੰਬਰ 2025 ਨੂੰ ਕੇਸ ਦਰਜ ਹੋਣ ਤੋਂ ਅਗਲੇ ਦਿਨ ਸੀ. ਬੀ. ਆਈ. ਨੇ ਨੋਇਡਾ ਦੇ ਗ਼ੈਰ-ਕਾਨੂੰਨੀ ਕਾਲ ਸੈਂਟਰ (Illegal call center) ’ਤੇ ਛਾਪਾ ਮਾਰਿਆ, ਜਿੱਥੇ ਮੁਲਜ਼ਮ ਸਰਗਰਮ ਤੌਰ `ਤੇ ਕਾਲਾਂ ਕਰ ਰਹੇ ਸਨ। ਛਾਪੇ `ਚ 1.88 ਕਰੋੜ ਰੁਪਏ ਨਕਦ, 34 ਇਲੈਕਟ੍ਰਾਨਿਕ ਉਪਕਰਣ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ। ਜਾਂਚ `ਚ ਇਹ ਵੀ ਪਤਾ ਲੱਗਾ ਕਿ ਠੱਗੀ ਦੇ ਪੈਸੇ ਨੂੰ ਗਿਰੋਹ ਕ੍ਰਿਪਟੋਕਰੰਸੀ ਅਤੇ ਵਿਦੇਸ਼ੀ ਬੈਂਕ ਖਾਤਿਆਂ ਰਾਹੀਂ ਵੱਖ-ਵੱਖ ਥਾਵਾਂ `ਤੇ ਭੇਜਦਾ ਸੀ । ਸੀ. ਬੀ. ਆਈ. ਹੁਣ ਇਸ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰ ਰਹੀ ਹੈ ।

Read More : ਬੀ. ਐਚ. ਪ੍ਰਾਪਰਟੀ ਦੇ ਮਾਲਕ ਦੇ ਘਰ ’ਤੇ ਸੀ. ਬੀ. ਆਈ. ਵਲੋਂ ਛਾਪੇਮਾਰੀ

ਸੁਖਪਾਲ ਖਹਿਰਾ ਕੇਸ `ਚ ਆਖ਼ਰੀ ਹੁਕਮਾਂ `ਤੇ ਸੁਪਰੀਮ ਕੋਰਟ ਨੇ ਲਾਈ ਰੋਕ

0
Sukhpal Singh Khaira

ਮੋਹਾਲੀ, 14 ਦਸੰਬਰ 2025 : ਮਨੀ ਲਾਂਡਰਿੰਗ (Money laundering) ਮਾਮਲੇ `ਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਗੁਰਦੇਵ ਸਿੰਘ ਦੀ ਵਧੀਕ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ `ਚ ਸੁਣਵਾਈ ਹੋਈ । ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਵਕੀਲ ਐੱਚ. ਐੱਸ. ਧਨੋਆ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਜਮ੍ਹਾ ਕਰਵਾਉਂਦਿਆਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਇਸ ਕੇਸ `ਚ ਹੇਠਲੀ ਅਦਾਲਤ ਦੇ ਆਖ਼ਰੀ ਫ਼ੈਸਲੇ `ਤੇ ਰੋਕ ਲਗਾ ਦਿੱਤੀ ਗਈ ਹੈ ਜਦ ਕਿ ਅਦਾਲਤ `ਚ ਉਕਤ ਕੇਸ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ । ਅਦਾਲਤ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਨੂੰ ਉਕਤ ਕੇਸ ਨਾਲ ਨੱਥੀ ਕਰਦਿਆਂ ਇਸ ਕੇਸ ਦੀ ਅਗਲੀ ਸੁਣਵਾਈ ਲਈ 27 ਫਰਵਰੀ 2026 ਦੀ ਤਰੀਕ ਨਿਸ਼ਚਿਤ ਕੀਤੀ ਹੈ ।

ਈ. ਡੀ. ਨੇ ਕੀ ਲਗਾਇਆ ਦੋੋਸ਼

ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ.ਡੀ.) ਵੱਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (MLA Sukhpal Singh Khaira) ਖ਼ਿਲਾਫ਼ ਦਾਇਰ ਕੀਤੀ ਗਈ ਚਾਰਜਸ਼ੀਟ `ਚ ਈ. ਡੀ. ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਅਮਰੀਕਾ ਗਏ ਸੀ ਤਾਂ ਉਥੋਂ 1 ਲੱਖ ਕੈਨੇਡੀਅਨ ਡਾਲਰ ` ਰਾਸ਼ੀ ਮਿਲੀ ਸੀ ਅਤੇ ਡਰੱਗ ਕੇਸ (Drug case) `ਚ ਸ਼ਾਮਲ ਇਕ ਮੁਲਜ਼ਮ ਨਾਲ ਉਨ੍ਹਾਂ ਦੀ ਇਕ ਫੋਟੋ ਵੀ ਵਾਇਰਲ ਹੋਈ ਸੀ । ਈ. ਡੀ. ਵੱਲੋਂ 2017 ਦੇ ਇਕ ਡਰੱਗ, ਹਵਾਲਾ ਰਾਸ਼ੀ ਦੇ ਮਾਮਲੇ ਚਸੁਖਪਾਲਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । 11 ਨਵੰਬਰ 2021 ਨੂੰ ਜਦੋਂ ਖਹਿਰਾ ਨੂੰ ਈ.ਡੀ. ਦੀ ਟੀਮ ਵੱਲੋਂ ਸੈਕਟਰ-18 ਚੰਡੀਗੜ੍ਹ ਵਿਚਲੇ ਦਫ਼ਤਰ ਪੁੱਛਗਿੱਛ ਲਈ ਬੁਲਾਇਆ ਤਾਂ ਉਨ੍ਹਾਂ ਨੂੰ ਪੁੱਛਗਿੱਛ ਉਪਰੰਤ ਗ੍ਰਿਫ਼ਤਾਰ ਕਰ ਲਿਆ ਸੀ ।

ਜਲਾਲਾਬਾਦ ਪੁਲਸ ਨੇ ਕੀ ਕੁੱਝ ਕੀਤਾ ਸੀ ਬਰਾਮਦ

ਇਸ ਦੌਰਾਨ ਜਲਾਲਾਬਾਦ ਪੁਲਸ ਨੇ ਹੈਰੋਇਨ, ਸੋਨੇ ਦੇ ਬਿਸਕੁਟ, 2 ਪਿਸਤੌਲਾਂ, 26 ਕਾਰਤੂਸ ਅਤੇ ਜਾਅਲੀ ਪਾਸਪੋਰਟ ਬਰਾਮਦ ਕੀਤੇ ਸਨ ਅਤੇ ਗੁਰਦੇਵ ਸਿੰਘ ਨਾਂ ਦੇ ਮੁਲਜ਼ਮ ਸਮੇਤ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦ ਕਿ ਗੁਰਦੇਵ ਸਿੰਘ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਖਹਿਰਾ ਦਾ ਨਜ਼ਦੀਕੀ ਹੈ ਤੇ ਪਹਿਰਾ ਵੱਲੋਂ ਗੁਰਦੇਵ ਸਿੰਘ ਕੋਲੋਂ ਕਰੋੜਾਂ ਰੁਪਏ ਹਾਸਲ ਕੀਤੇ ਗਏ। ਸਨ। ਓਧਰ ਖਹਿਰਾ ਨੇ ਗੁਰਦੇਵ ਸਿੰਘ ਨਾਲ ਕਿਸੇ ਵੀ ਗੈਰ-ਕਾਨੂੰਨੀ ਧੰਦੇ `ਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰਦਿਆਂ ਇਸ ਨੂੰ ਰਾਜਨੀਤਿਕ ਰੰਗ ਦੇਣ ਦੀ ਗੱਲ ਕਹੀ ਗਈ ਸੀ । ਉਨ੍ਹਾਂ ਨੇ ਉਸ ਨੂੰ ਇਸ ਮਾਮਲੇ `ਚ ਝੂਠਾ ਫਸਾਉਣ ਦੇ ਦੋਸ਼ ਲਾਏ ਸਨ ।

Read More : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਬਰਟ ਵਾਡਰਾ ਤੇ ਸਿ਼ਕੰਜਾ

ਘਰੋਂ ਅਗਵਾ ਕਰਕੇ ਜੰਗਲਾਂ ਵਿੱਚ ਲਿਜਾ ਕੀਤਾ ਲੜਕੀ ਨਾਲ ਜਬਰ-ਜ਼ਨਾਹ

0
Girl kidnapped

ਹਰਿਆਣਾ, 13 ਦਸੰਬਰ 2025 : ਹਰਿਆਣਾ (Haryana) ਦੇ ਪਲਵਲ ਜਿ਼ਲ੍ਹੇ (Palwal District) ਦੇ ਉਟਾਵੜ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਨਾਬਾਲਗ ਲੜਕੀ (Minor girl) ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਘਟਨਾ ਵਾਪਰੀ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਨੌਜਵਾਨਾਂ ਨੇ ਬੀਤੀ ਦੇਰ ਰਾਤ ਇੱਕ 14 ਸਾਲਾ ਲੜਕੀ ਨੂੰ ਉਸਦੇ ਘਰੋਂ ਅਗਵਾ (Kidnapping) ਕਰ ਲਿਆ ਅਤੇ ਉਸਨੂੰ ਜੰਗਲਾਂ ਵਿੱਚ ਲਿਜਾ ਕੇ ਉਸ ਨਾਲ ਬਲਾਤਕਾਰ (Rape) ਕੀਤਾ । ਜਿਨ੍ਹਾਂ ਵਿਅਕਤੀਆਂ ਵਲੋਂ ਲੜਕੀ ਨੂੰ ਘਰੋਂ ਅਗਵਾ ਕੇ ਜੰਗਲਾਂ ਵਿਚ ਲਿਜਾ ਕੇ ਬਲਾਤਕਾਰ ਕੀਤਾ ਗਿਆ ਵਲੋਂ ਘਟਨਾ ਤੋਂ ਬਾਅਦ ਲੜਕੀ ਨੂੰ ਉਸਦੇ ਘਰ ਦੇ ਨੇੜੇ ਛੱਡ ਕੇ ਭੱਜਿਆ ਗਿਆ । ਲੜਕੀ ਦੇ ਪਿਤਾ ਦੀ ਸਿਕਾਇਤ ਦੇ ਆਧਾਰ `ਤੇ ਉਟਾਵੜ ਪੁਲਸ ਸਟੇਸ਼ਨ ਨੇ ਪੰਜ ਨਾਮਜ਼ਦ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਪਿਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ

ਉਟਾਵੜ ਪੁਲਸ ਸਟੇਸ਼ਨ ਇੰਚਾਰਜ ਰੇਣੂ ਸ਼ੇਖਾਵਤ ਅਨੁਸਾਰ ਪੀੜਤ ਲੜਕੀ (Victim girl) ਦੇ ਪਿਤਾ ਨੇ ਸਿ਼ਕਾਇਤ ਵਿੱਚ ਆਖਿਆ ਹੈ ਕਿ ਉਨ੍ਹਾਂ ਦੀ ਬੱਕਰੀ ਮਰ ਗਈ ਹੈ । ਰਾਤ 1 ਵਜੇ ਦੇ ਕਰੀਬ ਉਹ ਅਤੇ ਉਸਦਾ ਪੁੱਤਰ ਖੇਤਾਂ ਵਿੱਚ ਬੱਕਰੀ ਨੂੰ ਦਫ਼ਨਾਉਣ ਗਏ ਸਨ ਪਰ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦੀ 14 ਸਾਲਾ ਧੀ ਲਾਪਤਾ ਸੀ । ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕੇ ਦੀ ਭਾਲ ਕੀਤੀ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ । ਫਿਰ ਇੱਕ ਚਿੱਟੀ ਕਾਰ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰੀ `ਤੇ ਆ ਕੇ ਰੁਕੀ । ਉਨ੍ਹਾਂ ਦੀ ਧੀ ਕਾਰ ਵਿੱਚੋਂ ਉਤਰੀ ਅਤੇ ਰੋਂਦੀ ਹੋਈ ਉਨ੍ਹਾਂ ਵੱਲ ਭੱਜੀ ।

ਬਲਾਤਕਾਰ ਦੀ ਪੀੜ੍ਹਤਾ ਨੇ ਦੱਸੀ ਸਾਰੀ ਹੱਢ ਬੀਤੀ

ਬਲਾਤਕਾਰ ਦੀ ਸਿ਼ਕਾਰ ਹੋਈ ਪੀੜਤਾ ਲੜਕੀ ਨੇ ਦੱਸਿਆ ਕਿ ਜਦੋਂ ਉਸਦੇ ਪਿਤਾ ਅਤੇ ਭਰਾ ਘਰ ਨਹੀਂ ਸਨ ਤਾਂ ਸ਼ਾਹਿਦ, ਮੁੱਜੀ, ਰਾਕੀਮ, ਜੁਨੈਦ ਅਤੇ ਸ਼ਾਹਿਦ ਨਾਮ ਦੇ ਨੌਜਵਾਨ ਰਾਤ ਨੂੰ ਇੱਕ ਕਾਰ ਵਿੱਚ ਆਏ। ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਅਤੇ ਜਿਵੇਂ ਹੀ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਉਕਤ ਵਿਅਕਤੀਆਂ ਵਿਚੋਂ ਕਿਸੇ ਨੇ ਉਸਦੇ ਮੂੰਹ ਵਿੱਚ ਕੱਪੜਾ ਪਾ ਦਿੱਤਾ ਅਤੇ ਉਸਨੂੰ ਬਾਹਰ ਖਿੱਚਿਆ, ਉਸਨੂੰ ਕਾਰ ਵਿੱਚ ਬਿਠਾ ਦਿੱਤਾ ਅਤੇ ਉਸਨੂੰ ਜੰਗਲ ਵੱਲ ਲੈ ਗਏ ਅਤੇ ਉੱਥੇ ਉਸ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਉਸਨੂੰ ਘਰ ਤੋਂ ਕੁਝ ਦੂਰੀ `ਤੇ ਛੱਡ ਕੇ ਭੱਜ ਗਏ । ਜਲਦਬਾਜ਼ੀ ਵਿੱਚ ਇੱਕ ਦਾ ਮੋਬਾਈਲ ਫੋਨ ਮੌਕੇ `ਤੇ ਡਿੱਗ ਪਿਆ, ਜਿਸਨੂੰ ਪੁਲਸ ਨੇ ਜ਼ਬਤ ਕਰ ਲਿਆ । ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।

ਪੁਲਸ ਨੇ ਕਰ ਲਿਆ ਹੈ ਪੀੜ੍ਹਤਾ ਦੀ ਸਿ਼ਕਾਇਤ ਤੇ ਪੋਕਸੋ ਐਕਟ ਤਹਿਤ ਕੇਸ ਦਰਜ

ਪੀੜ੍ਹਤ ਲੜਕੀ ਦੇ ਪਿਤਾ ਦੀ ਸਿ਼ਕਾਇਤ ਦੇ ਆਧਾਰ ਤੇ ਪੁਲਸ ਨੇ ਦੋਸ਼ੀਆਂ ਵਿਰੁੱਧ ਪੋਕਸੋ ਐਕਟ (POCSO Act) ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਥਾਣਾ ਇੰਚਾਰਜ ਰੇਣੂ ਸ਼ੇਖਾਵਤ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਪੁਲਸ ਨੇ ਮੁਲਜ਼ਮਾਂ ਦੇ ਸੰਭਾਵਿਤ ਟਿਕਾਣਿਆਂ `ਤੇ ਛਾਪੇਮਾਰੀ ਕੀਤੀ ਹੈ ਅਤੇ ਜਲਦੀ ਹੀ ਉਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Read More : ਅਗਵਾ ਅਤੇ ਬਲਾਤਕਾਰ ਦੇ ਦੋਸ਼ਾਂ ਹੇਠ ਸਮੀਰ ਮੋਦੀ ਗ੍ਰਿਫ਼ਤਾਰ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਤਿਆਰੀਆਂ ਮੁਕੰਮਲ : ਡੀ. ਸੀ.

0
zila-parishad

ਪਟਿਆਲਾ, 13 ਦਸੰਬਰ 2025 : ਪਟਿਆਲਾ ਜ਼ਿਲ੍ਹੇ ਦੀਆਂ 10 ਪੰਚਾਇਤ ਸੰਮਤੀਆਂ (Panchayat Committees) ਦੇ 184 ਜ਼ੋਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ (District Council) ਦੇ 23 ਜ਼ੋਨਾਂ ਦੀਆਂ ਆਮ ਚੋਣਾਂ ਲਈ 14 ਦਸੰਬਰ ਨੂੰ ਵੋਟਾਂ ਪੁਆਉਣ ਲਈ ਸਮੂਹ ਰਿਟਰਨਿੰਗ ਅਧਿਕਾਰੀਆਂ ਵੱਲੋਂ ਅੱਜ ਵੱਖ-ਵੱਖ ਥਾਵਾਂ ਤੋਂ ਵੋਟ ਬਕਸਿਆਂ ਸਮੇਤ ਚੋਣ ਸਮੱਗਰੀ (Eelection material) ਦੇ ਕੇ ਰਵਾਨਾ ਕੀਤੀਆਂ ਗਈਆਂ ਚੋਣ ਅਮਲੇ ਦੀਆਂ ਪੋਲਿੰਗ ਪਾਰਟੀਆਂ (Polling parties) ਦੇਰ ਸ਼ਾਮ ਆਪਣੇ ਪੋਲਿੰਗ ਸਟੇਸ਼ਨਾਂ ਵਿਖੇ ਪੁੱਜੀਆਂ। ਇਹ ਵੋਟਾਂ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੁਆਈਆਂ ਜਾਣਗੀਆਂ ।

ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦਾ ਡੀ. ਸੀ. ਨੇ ਲਿਆ ਜਾਇਜ਼ਾ

ਅੱਜ ਪੋਲਿੰਗ ਪਾਰਟੀਆਂ ਨੂੰ ਰਵਾਨਾਂ ਕਰਨ ਦੇ ਕਾਰਜ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ (Deputy Commissioner-cum-District Election Officer) ਡਾ. ਪ੍ਰੀਤੀ ਯਾਦਵ ਨੇ ਸਰਕਾਰੀ ਮਹਿੰਦਰਾ ਕਾਲਜ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਐਸ. ਐਸ. ਟੀ. ਨਗਰ ਦਾ ਦੌਰਾ ਕੀਤਾ । ਉਨ੍ਹਾਂ ਨੇ ਇਸ ਮੌਕੇ ਇੱਥੇ ਵੋਟ ਬਕਸੇ ਰੱਖਣ ਲਈ ਸਥਾਪਤ ਕੀਤੇ ਗਏ ਸਟਰਾਂਗ ਰੂਮਜ ਤੇ ਗਿਣਤੀ ਕੇਂਦਰਾਂ ਦਾ ਵੀ ਨਿਰੀਖਣ ਕੀਤਾ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਚੋਣ ਅਮਲੇ ਨੂੰ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਜਾਬਤੇ ਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਸਾਰੇ ਇਹ ਚੋਣ ਅਮਲ ਪੁਰ ਅਮਨ, ਨਿਰਪੱਖਤਾ, ਪਾਰਦਰਸ਼ਤਾ, ਆਜ਼ਾਦਾਨਾ ਤੇ ਨਿਰਵਿਘਨ ਢੰਗ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜਨ ਸਮੇਤ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ।

ਚੋਣਾਂ ਲਈ ਕੁਲ 8 ਲੱਖ 88 ਹਜ਼ਾਰ 610 ਵੋਟਰ ਦਰਜ ਹਨ

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁਲ 8 ਲੱਖ 88 ਹਜ਼ਾਰ 610 ਵੋਟਰ ਦਰਜ ਹਨ, ਜ਼ਿਨ੍ਹਾਂ ਵਿੱਚੋਂ 4 ਲੱਖ 67 ਹਜ਼ਾਰ 774 ਮਰਦ, 4 ਲੱਖ 20 ਹਜ਼ਾਰ 822 ਔਰਤਾਂ ਅਤੇ 14 ਥਰਡ ਜੈਂਡਰ ਵੋਟਰ ਵੋਟਾਂ ਪਾਉਣਗੇ । ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਕੁਲ 946 ਪੋਲਿੰਗ ਸਟੇਸ਼ਨਾਂ ਵਿਖੇ ਸਥਾਪਤ 1341 ਪੋਲਿੰਗ ਬੂਥਾਂ `ਤੇ 9000 ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ । ਜਦਕਿ ਸਾਰੇ ਪੋਲਿੰਗ ਬੂਥਾਂ ਵਿਖੇ ਵੀਡੀਓਗ੍ਰਾਫ਼ੀ (Videography at polling booths,), ਸੀ. ਸੀ. ਟੀ. ਵੀ. ਕੈਮਰਿਆਂ ਸਮੇਤ ਮਾਈਕਰੋ ਆਬਜ਼ਰਵਰਾਂ ਸਮੇਤ ਸੀਨੀਅਰ ਪੀ. ਸੀ. ਐਸ. ਅਧਿਕਾਰੀਆਂ ਨੂੰ ਵੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਹੈ । ਇਸ ਤੋਂ ਬਿਨ੍ਹਾਂ 30 ਅਤਿਸੰਵੇਨਸ਼ੀਲ ਤੇ 164 ਸੰਵੇਨਸ਼ੀਲ ਪੋਲਿੰਗ ਸਟੇਸ਼ਨਾਂ ਵਿਖੇ ਹੋਰ ਵੀ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ।

ਸਿ਼ਕਾਇਤਾਂ ਦੇ ਨਿਪਟਾਰੇ ਲਈ ਕੀਤਾ ਗਿਆ ਹੈ ਸੈਲ ਸਥਾਪਤ

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਉਮੀਦਵਾਰਾਂ ਤੇ ਵੋਟਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰ-ਕਮ-ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ. ਈ. ਓ. ਅਮਨਦੀਪ ਕੌਰ ਦੀ ਅਗਵਾਈ ਹੇਠ ਇੱਕ ਸੈਲ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦਾ ਫੋਨ ਨੰਬਰ ਫੋਨ ਨੰਬਰ 0175-2360055 ਅਤੇ ਈਮੇਲ @. ਹੈ । ਚੋਣ ਜਾਬਤੇ ਸਬੰਧੀਂ ਸ਼ਿਕਾਇਤਾਂ ਸਬੰਧੀਂ ਚੋਣਾਂ ਵਾਲੇ ਪਿੰਡਾਂ ਦਾ ਕੋਈ ਵੀ ਵੋਟਰ ਜਾਂ ਉਮੀਦਵਾਰ ਉਕਤ ਨੰਬਰ `ਤੇ ਸੰਪਰਕ ਕਰ ਸਕਦਾ ਹੈ ਜਾਂ ਈਮੇਲ ਭੇਜ ਸਕਦਾ ਹੈ।

ਬਲਾਕ ਸੰਮਤੀਆਂ ਦੇ 184 ਜੋਨਾਂ ਵਿੱਚੋਂ 15 ਜ਼ੋਨਾਂ ਵਿੱਚ ਉਮੀਦਵਾਰ ਨਿਰਵਿਰੋਧ ਵੀ ਚੁਣੇ ਗਏ ਹਨ

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬਲਾਕ ਸੰਮਤੀਆਂ ਦੇ 184 ਜੋਨਾਂ ਵਿੱਚੋਂ 15 ਜ਼ੋਨਾਂ ਵਿੱਚ ਉਮੀਦਵਾਰ ਨਿਰਵਿਰੋਧ ਵੀ ਚੁਣੇ ਗਏ ਹਨ । ਇਨ੍ਹਾਂ ਵਿੱਚ ਪਟਿਆਲਾ ਦਾ ਨਵਾਂ ਰੱਖੜਾ, ਸਨੌਰ ਦੇ ਅਲੀਪੁਰ ਜੱਟਾਂ ਤੇ ਘਲੋੜੀ, ਭੁੱਨਰਹੇੜੀ ਦੇ ਹਡਾਣਾ, ਭਾਂਖਰ, ਬਹਿਰੂ, ਤਾਜਲਪੁਰ, ਰੋਸਨਪੁਰ, ਬਰਕਤਪੁਰ, ਭੁਨਰਹੇੜੀ ਤੇ ਨੈਣ ਕਲਾਂ, ਘਨੌਰ ਦੇ ਊਂਟਸਰ, ਸ਼ੰਭੂ ਕਲਾਂ ਦੇ ਮਦਨਪੁਰ ਤੇ ਜਨਸੂਆ ਅਤੇ ਪਾਤੜਾਂ ਤੇ ਸਹਿਜਪੁਰ ਕਲਾਂ ਸ਼ਾਮਲ ਹਨ, ਇੱਥੇ ਕੇਵਲ ਜ਼ਿਲ੍ਹਾ ਪਰਸ਼ਿਦ ਦੇ ਸਬੰਧਤ ਜ਼ੋਨ ਦੇ ਉਮੀਦਵਾਰ ਦੀ ਹੀ ਚੋਣ ਹੋਵੇਗੀ ।

ਐਸ. ਐਸ. ਪੀ. ਚਹਿਲ ਨੇ ਲਿਆ ਪਾਰਟੀਆਂ ਨੂੰ ਰਵਾਨਾ ਕਰਨ ਦਾ ਜਾਇਜ਼ਾ

ਇਸੇ ਦੌਰਾਨ ਜ਼ਿਲ੍ਹਾ ਪਟਿਆਲਾ ਦੀ ਨਿਗਰਾਨੀ ਕਰ ਰਹੇ ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਹਿਲ ਨੇ ਵੀ ਵੱਖ ਵੱਖ ਪੋਲਿੰਗ ਬੂਥਾਂ `ਤੇ ਸੁਰੱਖਿਆ ਲਈ ਤਾਇਨਾਤ ਕੀਤੇ ਜਾ ਰਹੀਆਂ ਪੁਲਸ ਪਾਰਟੀਆਂ ਨੂੰ ਰਵਾਨਾਂ ਕਰਨ ਦੇ ਕਾਰਜ ਦਾ ਜਾਇਜ਼ਾ ਲਿਆ ਅਤੇ ਐਸ. ਪੀਜ. ਤੇ ਡੀ. ਐਸ. ਪੀਜ. ਸਮੇਤ ਐਸ. ਐਚ. ਓਜ. ਨੂੰ ਜਰੂਰੀ ਹਦਾਇਤਾਂ ਦਿੱਤੀਆਂ । ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ `ਤੇ ਅਜ਼ਾਦਾਨਾ ਢੰਗ ਨਾਲ ਚੋਣਾਂ ਕਰਵਾਉਣ ਲਈ ਪੁਲਿਸ ਵੱਲੋਂ ਫੋਰਸ ਦੀ ਲੋੜੀਂਦੀ ਨਫ਼ਰੀ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਹੁਲੜਬਾਜੀ ਜਾਂ ਕੋਈ ਗ਼ਲਤ ਹਰਕਤ ਨਹੀਂ ਕਰਨ ਦਿੱਤੀ ਜਾਵੇਗੀ ।

ਵੋਟਰ ਚੋਣਾਂ ਪੁਰ ਅਮਨ ਤੇ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਦੇਣ ਆਪਣਾ ਸਹਿਯੋਗ

ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਅਤੇ ਏ. ਡੀ. ਸੀ. (ਸ਼ਹਿਰੀ) (ਵਿਕਾਸ) ਡਾ. ਇਸਮਤ ਵਿਜੇ ਸਿੰਘ ਨੇ ਵੀ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਪੋਲਿੰਗ ਪਾਰਟੀਆਂ ਨੂੰ ਰਵਾਨਾਂ ਕਰਨ ਦੇ ਕਾਰਜ ਦਾ ਜਾਇਜਾ ਲਿਆ ਅਤੇ ਜਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ।  ਦਮਨਜੀਤ ਸਿੰਘ ਮਾਨ ਨੇ ਚੋਣ ਅਮਲੇ ਨੂੰ 14 ਦਸੰਬਰ ਨੂੰ ਸਫ਼ਲਤਾ ਪੂਰਵਕ ਵੋਟਾਂ ਪੁਆਉਣ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ । ਉਨ੍ਹਾਂ ਨੇ ਸਮੂਹ ਵੋਟਰ ਵੀ ਅਪੀਲ ਕੀਤੀ ਕਿ ਉਹ ਇਹ ਚੋਣਾਂ ਪੁਰ ਅਮਨ ਤੇ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਆਪਣਾ ਸਹਿਯੋਗ ਦੇਣ ।

Read more : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025

ਪਹਿਲੀ ਵਾਰ ਹੋਵੇਗੀ ਡਿਜੀਟਲ ਮਰਦਮਸ਼ੁਮਾਰੀ, 11,718 ਕਰੋੜ ਮਨਜ਼ੂਰ

0
Ashwani vaishnav

ਨਵੀਂ ਦਿੱਲੀ, 13 ਦਸੰਬਰ 2025 : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ (Union Minister Ashwini Vaishnav) ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੀ ਮਰਦਮਸ਼ੁਮਾਰੀ (Census) 2027 ਦੇ ਸੰਚਾਲਨ ਲਈ 11,718 ਕਰੋੜ ਰੁਪਏ ਪ੍ਰਵਾਨ ਕੀਤੇ ਹਨ ।

ਡਿਜ਼ੀਟਲ ਮਰਦਮਸ਼ੁਮਾਰੀ ਆਪਣੀ ਕਿਸਮ ਦੀ ਪਹਿਲੀ ਮਰਦਮਸ਼ੁਮਾਰੀ ਹੋਵੇਗੀ

ਸੂਚਨਾ ਅਤੇ ਪ੍ਰਸਾਰਣ ਮੰਤਰੀ (Minister of Information and Broadcasting) ਅਸ਼ਵਨੀ ਵੈਸ਼ਨਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ (Union Cabinet) ਦੀ ਮੀਟਿੰਗ ਵਿਚ ਮਰਦਮਸ਼ੁਮਾਰੀ ਕਰਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ, ਜੋ ਕਿ ਆਪਣੀ ਕਿਸਮ ਦੀ ਪਹਿਲੀ ਡਿਜੀਟਲ ਮਰਦਮਸ਼ੁਮਾਰੀ ਹੋਵੇਗੀ । ਮਰਦਮਸ਼ੁਮਾਰੀ 2 ਪੜਾਵਾਂ ਵਿਚ ਕੀਤੀ ਜਾਵੇਗੀ ।

ਇਸਦੇ ਤਹਿਤ ਅਪ੍ਰੈਲ ਤੋਂ ਸਤੰਬਰ 2026 ਤੱਕ ਘਰਾਂ ਦੀ ਸੂਚੀ ਬਣਾਉਣ ਅਤੇ ਰਿਹਾਇਸ਼ ਦੀ ਮਰਦਮਸ਼ੁਮਾਰੀ ਦਾ ਕੰਮ ਹੋਵੇਗਾ ਅਤੇ ਫਰਵਰੀ 2027 ਵਿਚ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਸੂਬਿਆਂ ਦੇ ਬਰਫ਼ ਨਾਲ ਢਕੇ ਦੂਰ-ਦੁਰਾਡੇ ਇਲਾਕਿਆਂ ਲਈ ਮਰਦਮਸ਼ੁਮਾਰੀ ਸਤੰਬਰ 2026 ਵਿਚ ਹੋਵੇਗੀ ।

ਬੀਮਾ ਖੇਤਰ ਵਿਚ 100 ਫੀਸਦੀ ਐਫ. ਡੀ. ਆਈ. ਸਬੰਧੀ ਬਿੱਲ ਵੀ ਹੋਇਆ ਪ੍ਰਵਾਨ

ਮੰਤਰੀ ਮੰਡਲ ਨੇ ਬੀਮਾ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਹੱਦ 74 ਫੀਸਦੀ ਤੋਂ ਵਧਾ ਕੇ 100 ਫੀਸਦੀ ਕਰਨ ਲਈ ਇਕ ਬਿੱਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ । ਇਹ ਬਿੱਲ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਵਿਚ ਹੀ ਪੇਸ਼ ਕੀਤਾ ਜਾ ਸਕਦਾ ਹੈ । ਇਸਦਾ ਉਦੇਸ਼ ਬੀਮਾ ਖੇਤਰ ਦਾ ਵਿਸਥਾਰ ਕਰਨਾ, ਵਿਕਾਸ ਨੂੰ ਰਫਤਾਰ ਦੇਣਾ ਅਤੇ ਕਾਰੋਬਾਰ ਕਰਨ ਵਿਚ ਸੁਧਾਰ ਲਿਆਉਣਾ ਹੈ ।

ਕੇਂਦਰੀ ਮੰਤਰੀ ਮੰਡਲ ਨੇ ਪ੍ਰਮਾਣੂ ਊਰਜਾ ਖੇਤਰ (Nuclear energy sector) ਵਿਚ ਨਿੱਜੀ ਹਿੱਸੇਦਾਰੀ ਦੀ ਆਗਿਆ ਦੇਣ ਸਬੰਧੀ ਪ੍ਰਸਤਾਵਿਤ ਬਿੱਲ ਨੂੰ ਵੀ ਪ੍ਰਵਾਨਗੀ ਦਿੱਤੀ । ਦੂਜੇ ਪਾਸੇ ਵੱਖ-ਵੱਖ ਉਦਯੋਗਿਕ ਉਪਾਵਾਂ ਅਤੇ ਬਰਾਮਦ ਲਈ ਕੋਲੇ ਦੀ ਨਿਲਾਮੀ ਲਈ ‘ਕੋਲਸੇਤੁ` ਵਿਵਸਥਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਤਾਂ ਜੋ ਸੋਮੇ ਦੀ ਉਚਿਤ ਵਰਤੋਂ ਅਤੇ ਨਿਰਪੱਖ ਪਹੁੰਚ ਯਕੀਨੀ ਬਣਾਈ ਜਾ ਸਕੇ ।

ਉੱਚ ਸਿੱਖਿਆ ਲਈ `ਇਕੱਲੀ ਰੈਗੂਲੇਟਰੀ ਸੰਸਥਾ` ਨੂੰ ਹਰੀ ਝੰਡੀ

ਕੇਂਦਰੀ ਮੰਤਰੀ ਮੰਡਲ ਨੇ ਯੂ. ਜੀ. ਸੀ. ਤੇ ਏ. ਆਈ. ਸੀ. ਟੀ. ਈ. ਵਰਗੀਆਂ ਸੰਸਥਾਵਾਂ ਦੀ ਥਾਂ ਉੱਚ ਸਿੱਖਿਆ ਰੈਗੂਲੇਟਰੀ ਸੰਸਥਾ ਸਥਾਪਤ ਕਰਨ ਵਾਲੇ ਬਿੱਲ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ । ਪ੍ਰਸਤਾਵਿਤ ਬਿੱਲ, ਜਿਸ ਨੂੰ ਪਹਿਲਾਂ ਭਾਰਤੀ ਉੱਚ ਸਿੱਖਿਆ ਕਮਿਸ਼ਨ (ਐੱਚ. ਈ. ਸੀ. ਆਈ.) ਬਿੱਲ ਦਾ ਨਾਂ ਦਿੱਤਾ ਗਿਆ ਸੀ, ਹੁਣ ਵਿਕਸਤ ਭਾਰਤ ਸਿੱਖਿਆ ਸੁਪਰਿਨਟੇਨਡੈਂਸ ਬਿੱਲ ਵਜੋਂ ਜਾਣਿਆ ਜਾਵੇਗਾ ।

ਨਾਰੀਅਲ ਦੇ ਐੱਮ. ਐੱਸ. ਪੀ. ’ਚ ਵਾਧਾ

ਕੇਂਦਰ ਦੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 2026 ਦੇ ਸੀਜ਼ਨ ਲਈ ਨਾਰੀਅਲ ਦੀਆਂ ਦੋਵਾਂ ਕਿਸਮਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿਚ ਵਾਧਾ ਕਰ ਦਿੱਤਾ ਹੈ । ਕਿਸਾਨਾਂ ਨੂੰ ਲਾਹੇਵੰਦ ਕੀਮਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 2026 ਸੀਜ਼ਨ ਲਈ ਨਾਰੀਅਲ ਕਰਨਲ ਮਿਲਿੰਗ ਗ੍ਰੇਡ ਦੇ ਐੱਮ. ਐੱਸ. ਪੀ. ਵਿਚ 400 ਰੁਪਏ ਅਤੇ ਨਾਰੀਅਲ ਦੇ ਛਿਲਕੇ ਦੇ ਐੱਮ. ਐੱਸ. ਪੀ. ਵਿਚ 445 ਰੁਪਏ ਦਾ ਵਾਧਾ ਕੀਤਾ ਗਿਆ ਹੈ ।

ਇਸ ਵਾਧੇ ਤੋਂ ਬਾਅਦ, ਨਾਰੀਅਲ ਕਰਨਲ ਮਿਲਿੰਗ ਗ੍ਰੇਡ ਦਾ ਨਵਾਂ ਐੱਮ. ਐੱਸ. ਪੀ. 12027 ਰੁਪਏ ਪ੍ਰਤੀ ਕੁਇੰਟਲ ਅਤੇ ਨਾਰੀਅਲ ਦੇ ਛਿਲਕੇ ਦਾ ਨਵਾਂ ਐਮ. ਐੱਸ. ਪੀ. (M. S. P.) 12500 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ । ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) ਵਿਚ ਪ੍ਰਸਤਾਵਿਤ ਇਕੱਲੇ ਉੱਚ ਸਿੱਖਿਆ ਰੈਗੂਲੇਟਰ ਦਾ ਉਦੇਸ਼ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.), ਆਲ ਇੰਡੀਆ ਕੌਂਸਲ ਵਾਰ ਟੈਕਨੀਕਲ ਐਜੂਕੇਸ਼ਨ (ਏ. ਆਈ. ਸੀ. ਟੀ. ਈ.) ਅਤੇ ਨੈਸ਼ਨਲ ਕੌਂਸਲ ਵਾਰ ਟੀਚਰ ਐਜੂਕੇਸ਼ਨ (ਐੱਨ. ਸੀ. ਟੀ. ਆਈ.) ਨੂੰ ਬਦਲਣਾ ਹੈ ।

Read More : 1300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਕੀਤਾ ਜਾ ਰਿਹਾ ਹੈ ਨਵੀਨੀਕਰਨ: ਵੈਸ਼ਨਵ

ਸੌਤੇਲੇ ਮਾਤਾ-ਪਿਤਾ ਨੂੰ ਹੋਈ ਬੱਚੇ ਦੇ ਕਤਲ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ

0
child's murder

ਯਮੁਨਾਨਗਰ, 13 ਦਸੰਬਰ 2025 : ਹਰਿਆਣਾ ਦੇ ਯਮੁਨਾਨਗਰ (Yamunanagar) ਵਿੱਚ ਇੱਕ ਬੱਚੇ ਦੀ ਟੁਕੜੇ-ਟੁਕੜੇ ਲਾਸ਼ (The dismembered body of a child) ਮਿਲਣ ਨਾਲ ਤਿੰਨ ਸਾਲ ਪਹਿਲਾਂ ਫੈਲੀ ਸਨਸਨੀ ਵਾਲੇ ਮਾਮਲੇ ਵਿਚ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਬੱਚੇ ਦੇ ਸੌਤੇਲੇ ਪਿਤਾ ਅਤੇ ਜੈਵਿਕ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ । ਜਿ਼ਲ੍ਹਾ ਅਤੇ ਵਧੀਕ ਸੈਸ਼ਨ ਜੱਜ ਨੇ ਦੋਵਾਂ ਨੂੰ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ।

ਜਿ਼ਲਾ ਡਿਪਟੀ ਅਟਾਰਨੀ ਨੇ ਦਿੱਤੀ ਘਟਨਾ ਸਬੰਧੀ ਸਮੁੱਚੀ ਜਾਣਕਾਰੀ

ਜਿ਼ਲ੍ਹਾ ਡਿਪਟੀ ਅਟਾਰਨੀ ਸੁਧੀਰ ਸਿੰਧਰ (District Deputy Attorney Sudhir Sindhar) ਨੇ ਦੱਸਿਆ ਕਿ ਇਹ ਘਟਨਾ 11 ਦਸੰਬਰ-2022 ਨੂੰ ਵਾਪਰੀ ਸੀ, ਜਦੋਂ ਇੱਕ ਗੋਤਾਖੋਰ ਨੂੰ ਇੱਕ ਬੋਰੀ ਵਿੱਚ ਭਰੀ ਇੱਕ ਲਾਸ਼ ਮਿਲੀ ਜਿਸਦੀਆਂ ਲੱਤਾਂ ਕੱਟੀਆਂ ਹੋਈਆਂ ਸਨ ਅਤੇ ਉਸਦੇ ਗਲੇ ਵਿੱਚ ਕਈ ਰਾਡ ਸਨ ।

ਜਿ਼ਲ੍ਹਾ ਅਤੇ ਸੈਸ਼ਨ ਜੱਜ ਨੇ ਸੁਣਾਈ ਜੁਰਮਾਨੇ ਅਤੇ ਉਮਰ ਕੈਦ ਦੀ ਸਜ਼ਾ

ਪੁਲਸ ਨੇ ਮਾਮਲੇ ਦੀ ਕਈ ਕੋਣਾਂ ਤੋਂ ਜਾਂਚ ਕੀਤੀ ਅਤੇ ਮ੍ਰਿਤਕ ਦੇ ਪਿਤਾ, ਤਰਸੇਮ ਅਤੇ ਮਾਂ, ਸੀਮਾ ਨੂੰ ਗ੍ਰਿਫ਼ਤਾਰ ਕੀਤਾ । ਅਦਾਲਤ ਵਿੱਚ ਇੱਕ ਚਿੱਟੀ ਕਾਰ ਦੇ ਆਉਣ-ਜਾਣ ਦੀ ਸੀ. ਸੀ. ਟੀ. ਵੀ. ਫੁਟੇਜ ਹੋਰ ਸਬੂਤਾਂ ਦੇ ਨਾਲ ਮਿਲੀ । ਇਸ ਤੋਂ ਬਾਅਦ ਜਿ਼ਲ੍ਹਾ ਅਤੇ ਸੈਸ਼ਨ ਜੱਜ (District and Sessions Judge) ਆਰ. ਐਸ. ਡਿਮਰੀ ਦੀ ਅਦਾਲਤ ਨੇ ਵਰੁਣ ਦੇ ਸੌਤੇਲੇ ਪਿਤਾ, ਤਰਸੇਮ ਅਤੇ ਜੈਵਿਕ ਮਾਂ, ਸੀਮਾ ਨੂੰ ਉਮਰ ਕੈਦ ਅਤੇ 22,000 ਅਤੇ 12,000 ਦੇ ਜੁਰਮਾਨੇ ਦੀ ਸਜ਼ਾ ਸੁਣਾਈ ।

Read more : ਕੇਰਲ ਦੀ ਅਦਾਲਤ ਨੇ ਸੁਣਾਈ 6 ਵਿਅਕਤੀਆਂ ਨੂੰ 20 ਸਾਲ ਦੀ ਕੈਦ ਦੀ ਸਜ਼ਾ

 

3 ਡਾਕਟਰ ਤੇ ਮੌਲਵੀ 12 ਦਿਨ ਦੀ ਨਿਆਂਇਕ ਹਿਰਾਸਤ `ਚ

0
judicial custody

ਨਵੀਂ ਦਿੱਲੀ, 13 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬਣੇ ਲਾਲ ਕਿਲੇ (Red Fort) ਨੇੜੇ 10 ਨਵੰਬਰ ਨੂੰ ਹੋਏ ਧਮਾਕੇ ਸਬੰਧੀ ਗ੍ਰਿਫ਼ਤਾਰ ਕੀਤੇ ਗਏ 3 ਡਾਕਟਰਾਂ (3 doctors) ਅਤੇ ਇਕ ਮੌਲਵੀ (one Molvi) ਨੂੰ ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ 12 ਦਿਨਾਂ ਦੀ ਨਿਆਂਇਕ ਹਿਰਾਸਤ (Judicial custody) ਵਿਚ ਭੇਜ ਦਿੱਤਾ ਗਿਆ ਹੈ ।

ਆਵਾਜ ਦੇ ਨਮੂਨੇ ਦੀ ਪ੍ਰਮਾਣਿਕਤਾ ਯਕੀਨੀ ਬਣਾਉਣ ਲਈ ਬਿਲਾਲ ਨਸੀਰ ਮੁੱਲਾ ਨੂੰ ਵੀ ਕੀਤਾ ਗਿਆ ਅਦਾਲਤ ਵਿਚ ਪੇਸ

ਪਿੰਸੀਪਲ ਅਤੇ ਸੈਸ਼ਨ ਜੱਜ ਅੰਜੂ ਬਜਾਜ ਚਾਂਦਨਾ ਦੀ ਅਦਾਲਤ ਵਿਚ ਇਕ ਹੋਰ ਮੁਲਜ਼ਮ ਬਿਲਾਲ ਨਸੀਰ ਮੱਲਾ (Accused Bilal Nasir Malla) ਨੂੰ ਵੀ ਪੇਸ਼ ਕੀਤਾ ਗਿਆ ਤਾਂ ਜੋ ਉਸਦੀ ਆਵਾਜ਼ ਦੇ ਨਮੂਨੇ ਦੀ ਪ੍ਰਮਾਣਿਕਤਾ ਯਕੀਨੀ ਬਣਾਈ ਜਾ ਸਕੇ । ਦੋਸ਼ੀ ਡਾ. ਮੁਜ਼ਮਿਲ ਗਨਾਈ, ਡਾ. ਅਦੀਲ ਰਾਖਰ, ਡਾ. ਸ਼ਾਹੀਨਾ ਸਈਦ ਅਤੇ ਮੌਲਵੀ ਇਰਫਾਨ ਅਹਿਮਦ ਵਾਗੇ ਨੂੰ ਉਨ੍ਹਾਂ ਦੀ 4 ਦਿਨਾਂ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ । ਪਟਿਆਲਾ ਹਾਊਸ ਜ਼ਿਲਾ ਅਦਾਲਤ ਕੰਪਲੈਕਸ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਜਾਰੀ ਕਾਰਵਾਈ ਨੂੰ ਕਵਰ ਕਰਨ ਤੋਂ ਮੀਡੀਆ ਕਰਮਚਾਰੀਆਂ ਨੂੰ ਰੋਕ ਦਿੱਤਾ ਗਿਆ ਸੀ ।

Read More : ਦਿੱਲੀ ਧਮਾਕੇ ਮਾਮਲੇ ਵਿਚ ਚਾਰ ਹੋਰ ਨੂੰ ਗ੍ਰਿਫ਼ਤਾਰ ਕਰਨ ਤੇ ਗਿਣਤੀ ਹੋਈ ਛੇ

ਪਾਵਰਕਾਮ ਦੇ 21 ਮੀਟਰ ਰੀਡਰਾਂ ਦੀਆਂ ਸੇਵਾਵਾਂ ਕੀਤੀਆਂ ਖਤਮ

0
meter readers

ਚੰਡੀਗੜ੍ਹ, 13 ਦਸੰਬਰ 2025 : ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਵਿਚੋਂ ਇਕ ਵਿਭਾਗ ਪਾਵਰਕਾਮ (Powercom) ਦੇ ਸੈਂਟਰਲ ਜੋਨ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ ਨੇ ਲੁਧਿਆਣਾ ਸ਼ਹਿਰ ਵਿਚ ਧੋਖਾਧੜੀ (Fraud) ਕਰਨ ਵਾਲੇ ਮੁਲਾਜਮਾਂ ਵਿਰੁੱਧ ਕਾਰਵਾਈ ਕਰਦਿਆਂ ਪਾਵਰਕਾਮ ਵਿਭਾਗ ਦੀਆਂ 9 ਵੱਖ-ਵੱਖ ਡਵੀਜਨਾਂ ਵਿਚ ਕੰਮ ਕਰਦੇ 21 ਮੀਟਰ ਰੀਡਰਾਂ (21 meter readers) ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ ।

ਕਿਹੜੀਆਂ-ਕਿਹੜੀਆਂ ਡਵੀਜਨਾਂ ਨਾਲ ਸਬੰਧਤ ਹਨ ਅੰਕੜੇ ਤੇ ਮੀਟਰ ਰੀਡਰ

ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ 21 ਮੀਟਰ ਰੀਡਰਾਂ ਨੂੰ ਨੌਕਰੀ ਤੋਂ ਕੱਢਿਆ (Fired) ਗਿਆ ਹੈ ਉਹ ਟੀ. ਡੀ. ਐਸ. ਕੰਪਨੀ ਨਾਲ ਸਬੰਧਤ ਹਨ ਅਤੇ ਜਿਨ੍ਹਾਂ ਡਵੀਜ਼ਨਾਂ ਦੇ ਮੀਟਰ ਰੀਡਰਾਂ ਨੂੰ ਬਰਖਾਸਤ ਕੀਤਾ ਗਿਆ ਹੈ ਵਿੱਚ ਪਾਵਰਕਾਮ ਦੇ ਸਟੇਟ ਡਿਵੀਜ਼ਨ, ਸੀਐਸਸੀ, ਫੋਕਲ ਪੁਆਇੰਟ, ਸਿਟੀ ਸੈਂਟਰ, ਸਿਟੀ ਵੈਸਟ, ਮਾਡਲ ਟਾਊਨ ਅਤੇ ਆਗਰਾ ਨਗਰ ਡਿਵੀਜ਼ਨ ਦੇ ਅੰਕੜੇ ਸ਼ਾਮਲ ਹਨ ।

ਕਿਸ ਕਾਰਨ ਚੁੱਕਿਆ ਗਿਆ ਅਜਿਹਾ ਕਦਮ

ਇੱਕ ਅੰਦਾਜ਼ੇ ਅਨੁਸਾਰ ਲੁਧਿਆਣਾ ਜਿ਼ਲ੍ਹੇ ਵਿੱਚ ਲਗਭਗ 40 ਮੀਟਰ ਰੀਡਰਾਂ ਨੇ ਬਿਜਲੀ ਮੀਟਰਾਂ ਦੀ ਰੀਡਿੰਗ ਲੈਂਦੇ ਸਮੇਂ (While taking a reading) ਖਪਤਕਾਰਾਂ ਨਾਲ ਸਮਝੌਤਾ ਕੀਤਾ ਹੈ ਅਤੇ ਉਨ੍ਹਾਂ ਦੁਆਰਾ ਖਪਤ ਕੀਤੀ ਗਈ ਬਿਜਲੀ ਦੀਆਂ ਘੱਟ ਯੂਨਿਟਾਂ ਦਿਖਾ ਕੇ ਜ਼ੀਰੋ ਬਿੱਲ ਜਾਰੀ ਕੀਤੇ ਹਨ। ਜਿਸ ਵਿੱਚ ਕਰਮਚਾਰੀਆਂ ਨੇ ਓ. ਸੀ. ਆਰ. ਨੂੰ ਜਾਅਲੀ ਬਣਾਇਆ ਹੈ। ਸਕੈਨਿੰਗ ਐਪ ਦੀ ਵਰਤੋਂ ਕਰਕੇ ਬਿੱਲ ਤਿਆਰ ਕਰਨ ਦੀ ਬਜਾਏ ਸਾਫਟਵੇਅਰ ਨਾਲ ਛੇੜਛਾੜ ਕਰਕੇ ਮੈਨੂਅਲ ਬਿਜਲੀ ਬਿੱਲ ਤਿਆਰ ਕੀਤੇ ਗਏ ਸਨ ।

ਕੀ ਆਖਿਆ ਮੁੱਖ ਇੰਜੀਨੀਅਰ ਤੇ ਡਿਪਟੀ ਚੀਫ ਇੰਜੀਨੀਅਰ ਨੇ

ਉਪਰੋਕਤ ਸਬੰਧੀ ਗੱਲਬਾਤ ਕਰਦਿਆਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ (Chief Engineer Jagdev Singh Hans) , ਡਿਪਟੀ ਚੀਫ ਇੰਜੀਨੀਅਰ ਪੂਰਬੀ ਸੁਰਜੀਤ ਸਿੰਘ ਅਤੇ ਡਿਪਟੀ ਚੀਫ ਇੰਜੀਨੀਅਰ ਪੱਛਮੀ ਕੁਲਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਅਕਸ ਨੂੰ ਖਰਾਬ ਕਰਨ ਵਾਲੇ ਕਿਸੇ ਵੀ ਮੀਟਰ ਰੀਡਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

Read more : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਇਆ ਗਿਆ, ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਵੀ ਖਤਮ

ਸੜਕ ਹਾਦਸੇ ਵਿਚ 3 ਦੀ ਹੋਈ ਮੌਤ 4 ਜ਼ਖ਼ਮੀ

0
road accident

ਉਤਰ ਪ੍ਰਦੇਸ਼, 13 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਉਨਾਓ (Unnao) ਵਿੱਚ ਸ਼ਨੀਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ (Terrible road accident) ਵਾਪਰਿਆ ।

ਟਰੱਕ ਤੇ ਆਟੋ ਰਿਕਸ਼ਾ ਦੀ ਟੱਕਰ ਕਾਰਨ ਕਿੰਨਿਆਂ ਦੀ ਮੌਤ ਤੇ ਕਿੰਨੇ ਜ਼਼ਖਮੀ

ਇੱਕ ਟਰੱਕ ਅਤੇ ਆਟੋ-ਰਿਕਸ਼ਾ (Trucks and auto-rickshaws) ਦੀ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ (Three people died) ਹੋ ਗਈ ਅਤੇ ਚਾਰ ਹੋਰ ਜ਼ਖ਼ਮੀ (four others were injured) ਹੋ ਗਏ । ਜ਼ਖਮੀਆਂ ਨੂੰ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਦੋਂ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ।

ਹਾਦਸਾ ਭਿਆਨਕ ਸੀ ਕਿ ਆਟੋ ਰਿਕਸ਼ਾ ਹੋ ਗਿਆ ਚਕਨਾਚੂਰ

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ `ਤੇ ਪਹੁੰਚ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਆਟੋ-ਰਿਕਸ਼ਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ । ਇਹ ਹਾਦਸਾ ਅਜਗੈਨ ਥਾਣਾ ਖੇਤਰ ਦੇ ਅਧੀਨ ਆਉਂਦੇ ਮਕੂਰ ਪਿੰਡ ਦੇ ਇੰਡੀਅਨ ਪੈਟਰੋਲ ਪੰਪ ਨੇੜੇ ਵਾਪਰਿਆ । ਪੁਲਿਸ ਨੇ ਦੱਸਿਆ ਕਿ ਮਕੁਰ ਪਿੰਡ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਟਰੱਕ ਅਤੇ ਇੱਕ ਆਟੋ ਦੀ ਟੱਕਰ ਹੋ ਗਈ ।

ਹਾਦਸੇ ਦੇ ਕਾਰਨਾਂ ਦੀ ਕੀਤੀ ਜਾ ਰਹੀ ਹੈ ਜਾਂਚ

ਸਥਾਨਕ ਨਿਵਾਸੀਆਂ ਤੋਂ ਮਿਲੀ ਜਾਣਕਾਰੀ `ਤੇ ਕਾਰਵਾਈ ਕਰਦਿਆਂ ਪੁਲਸ ਦੀ ਇੱਕ ਟੀਮ ਮੌਕੇ `ਤੇ ਪਹੁੰਚੀ ਅਤੇ ਬਚਾਅ ਕਾਰਜ ਕੀਤੇ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ । ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ।

ਲੋਕਾਂ ਨੇ ਦੱਸਿਆ ਕਿ ਆਟੋ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ

ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਸਥਾਨਕ ਲੋਕਾਂ ਨੇ ਦੱਸਿਆ ਕਿ ਆਟੋ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ । ਟਰੱਕ ਨਾਲ ਟਕਰਾਉਣ ਤੋਂ ਬਾਅਦ ਇਹ ਚਕਨਾਚੂਰ ਹੋ ਗਿਆ, ਜਿਸ ਕਾਰਨ ਇਸ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਕਈ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

Read more : ਸਿਰਸਾ ਚ ਵਾਪਰਿਆ ਸੜਕ ਹਾਦਸਾ , ਵਿਅਕਤੀ ਦੀ ਹੋਈ ਮੌਤ

ਜ਼ੁਬਿਨ ਗਰਗ ਦੀ ਮੌਤ ਦੇ ਮਾਮਲੇ `ਚ 3500 ਤੋਂ ਵੱਧ ਸਫਿਆਂ ਦੀ ਚਾਰਜਸ਼ੀਟ ਦਾਇਰ

0
zubin-garg

ਗੁਹਾਟੀ, 13 ਦਸੰਬਰ 2025 : ਗਾਇਕ ਜ਼ੁਬਿਨ ਗਰਗ (Singer Zubin Garg) ਦੀ ਮੌਤ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) (S. I. T.) ਨੇ ਗੁਹਾਟੀ ਦੀ ਇਕ ਅਦਾਲਤ ਵਿਚ 4 ਵਿਅਕਤੀਆਂ `ਤੇ ਕਤਲ ਦਾ ਦੋਸ਼ (4 people charged with murder) ਲਾਇਆ ਹੈ ।

4 ਤੇ ਲੱਗਿਆ ਹੈ ਕਤਲ ਦਾ ਦੋਸ਼

ਵਕੀਲਾਂ ਨੇ ਦੱਸਿਆ ਕਿ ਮੁਲਜ਼ਮ ਸਿ਼ਆਮ ਕਾਨੂ ਮਹੰਤ, ਸਿਧਾਰਥ ਸ਼ਰਮਾ, ਸ਼ੇਖਰ ਜੋਤੀ ਗੋਸਵਾਮੀ ਤੇ ਅੰਮ੍ਰਿਤ ਪਰਵ ਜੋ ਮਹੰਤ ਹਨ । ਸਿ਼ਆਮ ਸਿੰਗਾਪੁਰ `ਚ ਹੋਏ ਉੱਤਰ-ਪੂਰਬੀ ਭਾਰਤ ਉਤਸਵ ਦਾ ਮੁੱਖ ਪ੍ਰਬੰਧਕ ਸੀ, ਜਿਸ `ਚ ਗਰਗ ਨੇ ਹਿੱਸਾ ਲਿਆ ਸੀ । 19 ਸਤੰਬਰ ਨੂੰ ਉਤਸਵ ਦੌਰਾਨ ਸਮੁੰਦਰ `ਚ ਤੈਰਦੇ ਸਮੇਂ ਗਰਗ ਦੀ ਭੇਤਭਰੇ ਹਾਲਾਤ `ਚ ਮੌਤ ਹੋ ਗਈ ਸੀ ।

ਮੁੱਖ ਮੰਤਰੀ ਨੇ ਵਿਧਾਨ ਸਭਾ ਸੈਸ਼ਨ `ਚ ਦਾਅਵਾ ਕੀਤਾ ਸੀ ਕਿ ਗਰਗ ਦੀ ਮੌਤ ‘ਹੱਤਿਆ ਦਾ ਸਪੱਸ਼ਟ ਮਾਮਲਾ` ਹੈ

ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (Chief Judicial Magistrate) ਦੀ ਅਦਾਲਤ `ਚ ਦਾਇਰ ਕੀਤੀ ਗਈ 3500 ਤੋਂ ਵੱਧ ਸਫਿਆਂ ਦੀ ਚਾਰਜਸ਼ੀਟ ਵਿਚ ਗੈਰ-ਇਰਾਦਤਨ ਕਤਲ ਦਾ ਦੋਸ਼ -ਲਾਇਆ ਗਿਆ ਹੈ । ਆਸਾਮ ਸਰਕਾਰ ਨੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ ਐੱਮ. ਪੀ. ਗੁਪਤਾ ਨੂੰ ਐੱਸ. ਆਈ. ਟੀ. ਦਾ ਮੁਖੀ ਬਣਾਇਆ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵਿਧਾਨ ਸਭਾ ਦੇ ਸੈਸ਼ਨ `ਚ ਦਾਅਵਾ ਕੀਤਾ ਸੀ ਕਿ ਗਰਗ ਦੀ ਮੌਤ ‘ਹੱਤਿਆ ਦਾ ਸਪੱਸ਼ਟ ਮਾਮਲਾ`ਹੈ ।

Read more : ਜ਼ੁਬਿਨ ਮੌਤ ਦੇ ਮਾਮਲੇ `ਚ ਜਾਂਚ ਹੋਈ ਪੂਰੀ ਤੇ 12 ਨੂੰ ਦਰਜ ਹੋਵੇਗਾ ਦੋਸ਼-ਪੱਤਰ