ਨੌਜਵਾਨ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਮਾਮਲੇ ਵਿੱਚ ਦੂਜਾ ਦੋਸ਼ੀ ਗ੍ਰਿਫ਼ਤਾਰ

0
51
Arrest

ਗੁਰੂਗ੍ਰਾਮ, 29 ਮਈ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਦੀ ਪੁਲਸ ਵਲੋਂ ਨੌਜਵਾਨ ਦਾ ਗਲਾ ਘੁਟ ਕੇ ਮਾਰਨ ਦੇ ਮਾਮਲੇ ਵਿਚ ਸ਼ਾਮਲ ਦੂਸਰੇ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨਸਾਰ ਬਾਦਸ਼ਾਹਪੁਰ ਥਾਣਾ ਖੇਤਰ ਦੇ 30 ਸਾਲਾ ਨੌਜਵਾਨ ਦਾ ਗਲਾ ਘੁੱਟ ਕੇ ਕਤਲ (Murder) ਕਰਨ ਦੇ ਮਾਮਲੇ ਵਿੱਚ ਪੁਲਸ ਨੇ ਦੂਜੇ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ । ਇਸ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਦੋਸ਼ੀਆਂ ਨੇ ਲਾਸ਼ ਦੀ ਪਹਿਚਾਣ ਲੁਕਾਉਣ ਲਈ ਚੇਹਰੇ ਨੂੰ ਪੱਥਰਾਂ ਨਾਲ ਕੁੱਟ ਕੇ ਵਿਗਾੜ ਦਿੱਤਾ ਸੀ । ਇਸ ਤੋਂ ਇਲਾਵਾ ਲਾਸ਼ ਨੂੰ ਸੈਕਟਰ-71 ਸਥਿਤ ਸਿਗਨੇਚਰ ਗਲੋਬਲ ਬਿਲਡਿੰਗ ਅਤੇ ਯੂਨੀਟੈਕ ਬਿਲਡਿੰਗ ਦੇ ਵਿਚਕਾਰਲੇ ਰਸਤੇ ਨੇੜੇ ਲੋਹੇ ਦੇ ਖਾਲੀ ਬਿਜਲੀ ਦੇ ਖੰਭੇ ਅੰਦਰ ਲੁਕਾ ਦਿੱਤਾ ਸੀ ।

ਕੌਣ ਸੀ ਨੌਜਵਾਨ ਜਿਸਦਾ ਗਲਾ ਘੁਟ ਕੇ ਕਰ ਦਿੱਤਾ ਸੀ ਕਤਲ

ਉਪਰੋਕਤ ਘਟਨਾਕ੍ਰਮ ਸਬੰਧੀ ਗੁਰੂਗ੍ਰਾਮ ਪੁਲਸ (Gurugram Police) ਨੂੰ 17 ਮਈ ਨੂੰ ਬਾਦਸ਼ਾਹਪੁਰ ਥਾਣਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਿਜਲੀ ਦੇ ਖੰਭੇ ਦੇ ਹੋਲ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ । ਪੁਲਸ ਟੀਮ ਨੇ ਫਿੰਗਰ ਪ੍ਰਿੰਟ ਟੀਮ, ਕ੍ਰਾਈਮ ਟੀਮ ਅਤੇ ਡੌਗ ਸਕੁਆਡ ਨਾਲ ਮੌਕੇ ਦਾ ਮੁਆਇਨਾ ਕੀਤਾ । ਨੌਜਵਾਨ ਦੀ ਪਛਾਣ 30 ਸਾਲਾ ਅਮਨ ਵਾਸੀ ਗੜ੍ਹੀ ਹਰਸਰੂ ਵਜੋਂ ਹੋਈ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਪਰਿਵਾਰਕ ਮੈਂਬਰਾਂ ਨੇ ਸਿਕਾਇਤ ਵਿੱਚ ਦੱਸਿਆ ਸੀ ਕਿ 16 ਮਈ ਨੂੰ ਅਮਨ ਆਪਣੇ ਦੋਸਤਾਂ ਨਾਲ ਘਰ ਤੋਂ ਗਿਆ ਸੀ । ਬਾਅਦ ਵਿੱਚ ਉਸ ਦੇ ਦੋਸਤਾਂ ਵੱਲੋਂ ਫੋਨ ਕਰਕੇ ਦੱਸਿਆ ਗਿਆ ਕਿ ਕੁਝ ਵਿਅਕਤੀਆਂ ਨੇ ਅਮਨ ਨੂੰ ਸੱਟਾਂ ਮਾਰੀਆਂ ਹਨ । ਅਗਲੇ ਦਿਨ ਪੁਲਿਸ ਨੇ ਉਸ ਦੇ ਕਤਲ ਹੋਣ ਦੀ ਜਾਣਕਾਰੀ ਦਿੱਤੀ ਸੀ । ਇਸ ਸਬੰਧੀ ਪਿਤਾ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਪੁੱਤਰ ਦਾ ਗਲਾ ਘੁੱਟ ਕੇ ਅਤੇ ਸਿਰ ‘ਤੇ ਪੱਥਰਾਂ ਨਾਲ ਵਾਰ ਕਰਕੇ ਕਤਲ ਕਰਨ ਦੀ ਐੱਫ. ਆਈ. ਆਰ. ਦਰਜ ਕਰਵਾਈ ਸੀ ।

ਕੌਣ ਹਨ ਦੋਵੇਂ ਜਣੇ ਜਿਨ੍ਹਾਂ ਨੂੰ ਕਰ ਲਿਆ ਗਿਆ ਹੈ ਗ੍ਰਿਫਤਾਰ

ਉਕਤ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਦੋਸ਼ੀ ਰਵੀ ਬਘੇਲ ਵਾਸੀ ਗੜ੍ਹੀ ਹਰਸਰੂ ਨੂੰ 21 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ । ਇਸ ਤੋਂ ਬਾਅਦ ਦੂਜੇ ਦੋਸ਼ੀ ਸੌਮਿਆ ਜੈਨ ਵਾਸੀ ਗੜ੍ਹੀ ਹਰਸਰੂ ਨੂੰ ਦਿੱਲੀ ਦੇ ਤੋਂ ਕਾਬੂ ਕਰ ਲਿਆ ਗਿਆ । ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਅਮਨ ਦਾ ਦੋਸ਼ੀ ਅਤੇ ਉਸ ਦੇ ਸਾਥੀਆਂ ਨਾਲ ਝਗੜਾ ਹੋਇਆ ਸੀ । ਇਸੇ ਰੰਜਸ਼ ਕਾਰਨ ਦੋਸ਼ੀ ਸੌਮਿਆ ਜੈਨ ਨੇ ਆਪਣੇ ਸਾਥੀ ਰਵੀ ਬਘੇਲ ਅਤੇ ਹੋਰਾਂ ਨਾਲ ਮਿਲ ਕੇ ਅਮਨ ਨਾਲ ਕੁੱਟਮਾਰ ਕੀਤੀ ਅਤੇ ਗਮਛੇ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ।

LEAVE A REPLY

Please enter your comment!
Please enter your name here