Home Blog Page 253

ਏਮਸ ਵਿਖੇ ਕੀਤਾ ਗਿਆ ਲਾਸ਼ਾਂ ਤੇ ਇਕ ਸਾਲ ਤੱਕ ਅਧਿਐਨ

0
Aiims

ਨਵੀਂ ਦਿੱਲੀ, 15 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਥਿਤ ਏਮਸ (AIIMS) ਵਿਖੇ ਲਾਸ਼ਾਂ ਦੇ ਇਕ ਸਾਲ ਤਕ ਕੀਤੇ ਗਏ ਅਧਿਐਨ (the study) ਤੋਂ ਪਤਾ ਲਗਾ ਹੈ ਕੋਵਿਡ ਟੀਕਾਕਰਨ ਤੇ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਦਾ ਆਪਸ `ਚ ਕੋਈ ਵਿਗਿਆਨਕ ਸਬੰਧ ਨਹੀਂ ਹੈ । ਇਹ ਅਧਿਐਨ ਕੋਵਿਡ ਟੀਕਿਆਂ ਦੀ ਸੁਰੱਖਿਆ ਦੀ ਪੁਸ਼ਟੀ ਕਰਦਾ ਹੈ ।

ਅਧਿਐਨ ਅਨੁਸਾਰ ਨੌਜਵਾਨਾਂ ਦੀ ਅਚਾਨਕ ਮੌਤ ਹੈ ਇਕ ਗੰਭੀਰ ਚਿੰਤਾ ਦਾ ਵਿਸ਼ਾ

ਨੌਜਵਾਨਾਂ ਦੀ ਅਚਾਨਕ ਮੌਤ (Sudden death) ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਲਈ ਨਿਸ਼ਾਨਾਬੱਧ ਜਨਤਕ ਸਿਹਤ ਰਣਨੀਤੀਆਂ ਦੀ ਲੋੜ ਹੈ। ਅਧਿਐਨ `ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕੋਰੋਨਰੀ ਆਰਟਰੀ ਬੀਮਾਰੀ ਪ੍ਰਮੁੱਖ ਕਾਰਨ ਬਣੀ ਹੋਈ ਹੈ । ਸਾਹ ਤੇ ਅਣਜਾਣ ਕਾਰਨਾਂ ਕਰਕੇ ਹੋਈਆਂ ਮੌਤਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ । ਅਧਿਐਨ ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ `ਚ ਪ੍ਰਕਾਸਿ਼ਤ ਕੀਤਾ ਗਿਆ ਹੈ । ਜੋ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (Indian Council of Medical Research) ਦਾ ਪ੍ਰਮੁੱਖ ਰਸਾਲਾ ਹੈ ।

ਅਧਿਐਨ `ਚ ਕੀਤੀ ਗਈ ਇਕ ਸਾਲ ਦੌਰਾਨ 18 ਤੋਂ 45 ਸਾਲ ਦੀ ਉਮਰ ਦੇ ਬਾਲਗਾਂ ਦੀਆਂ ਅਚਾਨਕ ਮੌਤਾਂ ਦੀ ਜਾਂਚ

ਇਸ ਖੋਜ ਦੌਰਾਨ ਮਾਹਿਰਾਂ ਦੀ ਇਕ ਬਹੁ-ਅਨੁਸ਼ਾਸਨੀ ਟੀਮ ਨੇ ਲਾਸ਼ਾਂ ਦੀ ਜਾਂਚ, ਪੋਸਟ-ਮਾਰਟਮ ਇਮੇਜਿੰਗ, ਰਵਾਇਤੀ ਪੋਸਟ-ਮਾਰਟਮ ਤੇ ਟਿਸ਼ੂ ਪੈਥਾਲੋਜੀ ਟੈਸਟਿੰਗ ਰਾਹੀਂ ਅਚਾਨਕ ਮੌਤਾਂ ਦੇ ਮਾਮਲਿਆਂ ਦਾ ਵਿਸਤ੍ਰਿਤ ਮੁਲਾਂਕਣ ਕੀਤਾ । ਇਸ ਅਧਿਐਨ `ਚ ਇਕ ਸਾਲ ਦੌਰਾਨ 18 ਤੋਂ 45 ਸਾਲ ਦੀ ਉਮਰ ਦੇ ਬਾਲਗਾਂ ਦੀਆਂ ਅਚਾਨਕ ਮੌਤਾਂ ਦੀ ਜਾਂਚ ਕੀਤੀ ਗਈ ।

Read more : ਏਅਰ ਨਿਊਜ਼ੀਲੈਂਡ ਨੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ, ਕੋਵਿਡ ਟੀਕਾਕਰਨ ਸੰਬੰਧੀ ਲਿਆ ਇਹ ਫੈਸਲਾ

ਆਮਦਨ ਕਰ ਵਿਭਾਗ ਨੇ ਕੀਤੀ ਕਾਂਗਰਸੀ ਨੇਤਾ ਰਮਿੰਦਰ ਅਮਲਾ ਦੇ ਘਰ `ਤੇ ਰੇਡ

0
Income Tax Department

ਜਲਾਲਾਬਾਦ, 15 ਦਸੰਬਰ 2025 : ਭਾਰਤ ਸਰਕਾਰ ਦੇ ਵਿਭਾਗ ਆਮਦਨ ਕਰ ਵਿਭਾਗ (Income Tax Department) ਨੇ ਸੀਨੀਅਰ ਕਾਂਗਰਸੀ ਨੇਤਾ ਰਮਿੰਦਰ ਅਮਲਾ ਦੇ ਘਰ ਛਾਪਾ ਮਾਰਿਆ (Raided) ਹੈ ।

ਆਮਦਨ ਕਰ ਵਿਭਾਗ ਲਗਭਗ 12 ਥਾਵਾਂ `ਤੇ ਕਰ ਰਹੀ ਜਾਂਚ

ਦੱਸਿਆ ਜਾ ਰਿਹਾ ਹੈ ਕਿ ਟੀਮਾਂ ਗੁਰੂਹਰਸਹਾਏ ਸਥਿਤ ਉਨ੍ਹਾਂ ਦੇ ਘਰ ਸਮੇਤ ਲਗਭਗ 12 ਥਾਵਾਂ `ਤੇ ਜਾਂਚ (Inspection at 12 locations) ਕਰ ਰਹੀਆਂ ਹਨ । ਉਸ ਤੋਂ ਉਨ੍ਹਾਂ ਦੇ ਕਾਰੋਬਾਰ ਅਤੇ ਆਮਦਨੀ ਸੰਬੰਧੀ ਵੇਰਵੇ ਮੰਗੇ ਜਾ ਰਹੇ ਹਨ । ਟੀਮਾਂ ਸਵੇਰੇ 6 ਵਜੇ ਦੇ ਕਰੀਬ ਗੁਰੂ ਹਰਸਹਾਏ ਪਹੁੰਚੀਆਂ ਅਤੇ ਉਦੋਂ ਤੋਂ ਅੰਦਰ ਤਲਾਸ਼ੀ ਲੈ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਰਮਿੰਦਰ ਅਮਲਾ ਆਪਣੇ ਘਰ ਨਹੀਂ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

ਰਮਿੰਦਰ ਸਿੰਘ ਅਮਲਾ ਬਣੇ ਸਨ ਪਹਿਲਾਂ 2019 ਵਿਚ ਜਲਾਲਾਬਾਦ ਤੋਂ ਵਿਧਾਇਕ

ਰਮਿੰਦਰ ਸਿੰਘ ਅਮਲਾ (Raminder Singh Amla) ਪਹਿਲਾਂ 2019 ਵਿਚ ਜਲਾਲਾਬਾਦ ਤੋਂ ਵਿਧਾਇਕ ਬਣੇ ਸਨ । ਇੱਥੇ ਇੱਕ ਉਪ ਚੋਣ ਹੋਈ ਸੀ। ਇਹ ਸੀਟ 2019 ਵਿੱਚ ਸੁਖਬੀਰ ਸਿੰਘ ਬਾਦਲ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ ਅਤੇ ਉਨ੍ਹਾਂ ਨੇ ਉਪ ਚੋਣ ਜਿੱਤੀ ਸੀ । ਹਾਲਾਂਕਿ, ਉਹ 2022 ਦੀ ਚੋਣ ਹਾਰ ਗਏ ਸਨ ।

Read More : ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਅੱਡੇ `ਤੇ ਪਿਆ ਛਾਪਾ

ਚੀਨ ਦੇ 4 ਨਾਗਰਿਕਾਂ ਸਮੇਤ 17 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਇਰ

0
CBI

ਨਵੀਂ ਦਿੱਲੀ, 15 ਦਸੰਬਰ 2025 : ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ 17 ਵਿਅਕਤੀਆਂ ਵਿਰੁੱਧ ਇਕ ਕੌਮਾਂਤਰੀ ਸਾਈਬਰ ਧੋਖਾਦੇਹੀ ਨੈੱਟਵਰਕ (Cyber ​​fraud network) `ਚ ਕਥਿਤ ਤੌਰ `ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਦੋਸ਼ ਪੱਤਰ ਦਾਇਰ (Chargesheet filed) ਕੀਤਾ ਹੈ । ਇਨ੍ਹਾਂ `ਚ 4 ਚੀਨੀ ਨਾਗਰਿਕ ਵੀ ਸ਼ਾਮਲ ਹਨ । 58 ਕੰਪਨੀਆਂ ਵਿਰੁੱਧ ਵੀ ਇਹੀ ਕਾਰਵਾਈ ਕੀਤੀ ਗਈ ਹੈ ।  ਇਨ੍ਹਾਂ ਸਾਰਿਆਂ ਵਿਰੁੱਧ 1,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੜੱਪਣ ਦਾ ਦੋਸ਼ ਹੈ । ਅਧਿਕਾਰੀਆਂ ਨੇ ਐਤਵਾਰ ਇਹ ਜਾਣਕਾਰੀ ਦਿੱਤੀ ।

ਮਿਊਲ ਖਾਤਿਆਂ ਰਾਹੀਂ ਲਗਭਗ 1 ਹਜ਼ਾਰ ਕਰੋੜ ਦੀ ਕੀਤੀ ਗਈ ਧੋਖਧੜੀ

ਅਕਤੂਬਰ `ਚ ਗਿਰੋਹ ਦਾ ਪਰਦਾਵਾਸ਼ ਕਰਨ ਤੋਂ ਬਾਅਦ ਜਾਂਚ ਕਰਤਾਵਾਂ ਨੇ ਨੋਟ ਕੀਤਾ ਕਿ ਇਹ ਇਕ ਯੋਜਨਾਬੱਧ ਤੇ ਸੰਗਠਿਤ ਸਿੰਡੀਕੇਟ ਸੀ ਜੋ ਗੁੰਝਲਦਾਰ ਡਿਜੀਟਲ ਤੇ ਵਿੱਤੀ ਪ੍ਰਣਾਲੀਆਂ ਰਾਹੀਂ ਕਈ ਤਰ੍ਹਾਂ ਦੀਆਂ ਧੋਖਾਦੇਹੀਆਂ ਕਰਦਾ ਸੀ । ਧੋਖਾਦੇਹੀ ਦੇ ਤਰੀਕਿਆਂ `ਚ ਗੁੰਮਰਾਹਕੁੰਨ ਕਰਜ਼ਾ ਅਰਜ਼ੀਆਂ, ਜਾਅਲੀ ਨਿਵੇਸ਼ ਦੀਆਂ ਯੋਜਨਾਵਾਂ, ਪੈਂਜ਼ੀ ਤੇ ਮਲਟੀ-ਲੈਵਲ ਮਾਰਕੀਟਿੰਗ ਮਾਡਲ, ਜਾਅਲੀ ਪਾਰਟ-ਟਾਈਮ ਨੌਕਰੀ ਦੀਆਂ ਪੇਸ਼ਕਸ਼ਾਂ ਤੇ ਜਾਅਲੀ ਆਨ-ਲਾਈਨ ਗੇਮਿੰਗ ਪਲੇਟਫਾਰਮ ਸ਼ਾਮਲ ਸਨ । ਜਾਂਚ ਏਜੰਸੀ ਦੀ ਅੰਤਿਮ ਰਿਪੋਰਟ ਅਨੁਸਾਰ ਗਰੁੱਪ ਨੇ 111 ਮਾਸਕਰੇਡ ਕੰਪਨੀਆਂ ਰਾਹੀਂ ਨਾਜਾਇਜ਼ ਫੰਡਾਂ ਦੇ ਲੈਣ-ਦੇਣ ਨੂੰ ਲੁਕਾਇਆ ਤੇ `ਮਿਊਲ` ਖਾਤਿਆਂ ਰਾਹੀਂ ਲਗਭਗ 1,000 ਕਰੋੜ ਰੁਪਏ ਦੀ। ਧੋਖਾਦੇਹੀ ਕੀਤੀ ।

Read more : ਨੋਇਡਾ `ਚ ਸੀ. ਬੀ. ਆਈ. ਨੇ ਫੜਿਆ ਅੰਤਰਰਾਸ਼ਟਰੀ ਸਾਈਬਰ ਗਿਰੋਹ

ਜਲੰਧਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਮਚਿਆ ਹੜਕੰਪ

0
Bomb Threat

ਜਲੰਧਰ, 15 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ (Jalandhar) ਦੇ ਤਿੰਨ ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ (Threat to bomb schools) ਮਿਲੀ ਹੈ । ਬੰਬ ਦੀ ਧਮਕੀ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਮਾਪਿਆਂ ਨੂੰ ਫੋਨ ਕਰਕੇ ਦੱਸਿਆ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਘਰ ਲਿਜਾਣ ਲਈ ਕਿਹਾ । ਇਸ ਕਾਰਨ ਮਾਪੇ ਘਬਰਾ ਕੇ ਆਪਣੇ ਬੱਚਿਆਂ ਨੂੰ ਘਰ ਵਾਪਸ ਲਿਆਉਣ ਲਈ ਸਕੂਲਾਂ ਵੱਲ ਭੱਜ ਰਹੇ ਹਨ । ਇਹ ਧਿਆਨ ਦੇਣ ਯੋਗ ਹੈ ਕਿ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ ।

ਪੁਲਸ ਅਧਿਕਾਰੀ ਨੇ ਕੀ ਦੱਸਿਆ

ਬੰਬ ਦੀ ਧਮਕੀ ਮਿਲਣ ਵਾਲੇ ਸਕੂਲਾਂ ਕੋਲ ਮੌਕੇ `ਤੇ ਪਹੁੰਚੇ ਇੱਕ ਪੁਲਸ ਅਧਿਕਾਰੀ (Police officer) ਨੇ ਦੱਸਿਆ ਕਿ ਪ੍ਰਿੰਸੀਪਲ ਨੂੰ ਸਕੂਲ ਨੂੰ ਉਡਾਉਣ ਦੀ ਧਮਕੀ ਵਾਲਾ ਇੱਕ ਈਮੇਲ ਆਇਆ । ਸਾਵਧਾਨੀ ਵਜੋਂ, ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ । ਇੱਕ ਸਾਬੋਟੇਜ ਵਿਰੋਧੀ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਪੂਰੇ ਸਕੂਲ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ।

ਕਿਸ ਕਿਸ ਸਕੂਲ ਨੂੰ ਆਈ ਹੈ ਬੰਬ ਨਾਲ ਉਡਾਉਣ ਦੀ ਧਮਕੀ

ਕੇ. ਐਮ. ਵੀ., ਸੇਂਟ ਜੋਸਫ਼ ਅਤੇ ਆਈ. ਵੀ. ਵਰਲਡ ਸਕੂਲ ਨੂੰ ਅੱਜ ਸਵੇਰੇ ਧਮਕੀਆਂ ਭਰੇ ਈ-ਮੇਲ ਆਏ । ਕੇ. ਐਮ. ਵੀ. ਸਕੂਲ ਦੇ ਪ੍ਰਿੰਸੀਪਲ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਗਈ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰਸੀਪਲ ਨੂੰ ਈ-ਮੇਲ (Email to the Principal) ਮਿਲਣ ਤੋਂ ਬਾਅਦ ਸਕੂਲਾਂ ਨੂੰ ਖਾਲੀ (Schools evacuated) ਕਰਵਾ ਲਿਆ ਗਿਆ । ਪ੍ਰਿੰਸੀਪਲ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ `ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।

Read more : ਦਿੱਲੀ ਦੇ 3 ਸਕੂਲਾਂ `ਚ ਬੰਬ ਦੀ ਧਮਕੀ

ਇਫਕੋ ਨੇ 10 ਫੀਸਦੀ ਲਾਭ ਵਾਧੇ ਦਾ ਟੀਚਾ ਰੱਖਿਆ

0
IFFCO

ਨਵੀਂ ਦਿੱਲੀ,15 ਦਸੰਬਰ 2025 : ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ (Indian Farmers Fertilizer Cooperative Society Limited) (ਇਫਕੋ) ਦੇ ਮੈਨੇਜਿੰਗ ਡਾਇਰੈਕਟਰ ਕੇ. ਜੇ. ਪਟੇਲ ਨੇ ਵਿੱਤੀ ਸਾਲ 2025-26 `ਚ ਸ਼ੁੱਧ ਲਾਭ `ਚ 10 ਫੀਸਦੀ ਵਾਧੇ ਦਾ ਅੰਦਾਜ਼ਾ ਪ੍ਰਗਟਾਇਆ ਹੈ । ਇਹ ਅੰਦਾਜ਼ਾ ਅਜਿਹੇ ਸਮੇਂ `ਚ ਸਾਹਮਣੇ ਆਇਆ ਹੈ, ਜਦੋਂ ਇਫਕੋਰ ਨੂੰ ਆਪਣੇ ਪ੍ਰਮੁੱਖ ਨੈਨੋ ਫਰਟੀਲਾਈਜ਼ਰਜ਼ ਨੂੰ ਦੇਸ਼ `ਚ ਲੋੜੀਂਦੇ । ਪੱਧਰ ਤੱਕ ਅਪਣਾਏ ਜਾਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੰਸਥਾ ਕਿਸਾਨਾਂ ਦੇ ਸਿਖਲਾਈ ਪ੍ਰੋਗਰਾਮਾਂ ਨੂੰ ਤੇਜ਼ ਕਰ ਰਹੀਆਂ ਹਨ ।

ਸਾਡਾ ਉਦੇਸ਼ ਸਿਰਫ ਫਰਟੀਲਾਈਜ਼ਰ ਦਾ ਨਿਰਮਾਣ ਕਰਨਾ ਨਹੀਂ ਹੈ : ਪਟੇਲ

ਪਟੇਲ ਨੇ ਕਿਹਾ ਕਿ ਉਨ੍ਹਾਂ ਦੀ ਰਣਨੀਤੀ ਦਾ ਕੇਂਦਰ ਇਫਕੋ ਦੀ ਸਭ ਤੋਂ ਵੱਡੀ ਤਾਕਤ 36 ਹਜ਼ਾਰ ਸਹਕਾਰੀ ਸੰਸਥਾਵਾਂ ਅਤੇ 5 ਕਰੋੜ ਤੋਂ ਵੱਧ ਕਿਸਾਨਾਂ ਨਾਲ ਉਸ ਦਾ ਸਥਾਈ ਸਬੰਧ ਹੈ । ਹਾਲ ਹੀ `ਚ ਉਨ੍ਹਾਂ ਨੇ 32 ਸਾਲਾਂ ਤੱਕ ਮੈਨੇਜਿੰਗ ਡਾਇਰੈਕਟਰ ਰਹੇ ਯੂ. ਐੱਸ. ਅਵਸਥੀ ਨਾਲ ਕਾਰਜਭਾਰ ਸੰਭਾਲਿਆ ਹੈ । ਪਟੇਲ ਨੇ ਕਿਹਾ ਕਿ ਸਾਡਾ ਉਦੇਸ਼ ਸਿਰਫ ਫਰਟੀਲਾਈਜ਼ਰ (Fertilizer) ਦਾ ਨਿਰਮਾਣ ਕਰਨਾ ਨਹੀਂ ਹੈ, ਸਗੋਂ ਕਿਸਾਨਾਂ (Farmers) ਤੱਕ ਇਹ ਜਾਣਕਾਰੀ ਵੀ ਪਹੁੰਚਾਉਣਾ ਹੈ ਕਿ ਉਨ੍ਹਾਂ ਦੀ ਵਰਤੋਂ ਕਿਵੇਂ ਅਤੇ ਕਦੋਂ ਕੀਤੀ ਜਾਵੇ ।

Read more : ਵਿੱਤੀ ਸਾਲ 2025-26 ਦੌਰਾਨ ਸਰਕਾਰੀ ਇਮਾਰਤਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਾ ਕੇ ਸੌਰ ਊਰਜਾ ਵਿੱਚ 20 ਮੈਗਾਵਾਟ ਦਾ ਹੋਰ ਵਾਧਾ ਕਰਨ ਦਾ ਟੀਚਾ ਮਿੱਥਿਆ: ਅਮਨ ਅਰੋੜਾ

ਪੰਜਾਬ ਨੇ ਕੀਤਾ ਦੇਸ਼ ਭਰ ਵਿਚੋਂ ਦੂਜਾ ਸਥਾਨ ਪ੍ਰਾਪਤ

0
Aman Arora

ਚੰਡੀਗੜ੍ਹ/ਨਵੀਂ ਦਿੱਲੀ, 15 ਦਸੰਬਰ 2025 : ਊਰਜਾ ਸਮਰੱਥਾ ਵਾਧੇ ਅਤੇ ਸੰਭਾਲ ਦੇ ਖੇਤਰ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸਾਲੀ ਯਤਨਾਂ ਨੂੰ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੋਈ ਹੈ । ਪੰਜਾਬ ਸੂਬੇ ਨੇ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰਾਂ-2025 (National Energy Conservation Awards-2025) ਦੇ ਸੂਬਿਆਂ ਦੀ ਕਾਰਗੁਜਾਰੀ ਵਰਗ ਵਿੱਚ ਦੇਸ਼ ਭਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ ।

ਅਮਨ ਅਰੋੜਾ ਨੇ ਰਾਸ਼ਟਰੀ ਊਰਜ਼ਾ ਸੰਭਾਲ ਪੁਰਸਕਾਰ-2025 ਕੀਤਾ ਰਾਸ਼ਟਰਪਤੀ ਪਾਸੋਂ ਪ੍ਰਾਪਤ

ਪੰਜਾਬ ਦੇ ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਬਾਰੇ ਮੰਤਰੀ ਅਮਨ ਅਰੋੜਾ (Aman Arora) ਨੇ ਅੱਜ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਏ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰ 2025 ਸਮਾਰੋਹ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ (President Smt. Draupadi Murmu) ਪਾਸੋਂ ਇਹ ਅਹਿਮ ਪੁਰਸਕਾਰ ਪ੍ਰਾਪਤ ਕੀਤਾ । ਪੁਰਸਕਾਰ ਸਮਾਰੋਹ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਸ ਵੱਕਾਰੀ ਪੁਰਸਕਾਰ ਨੂੰ ਜਿੱਤਣ ਸਦਕਾ ਪੰਜਾਬ ਊਰਜਾ ਸਮਰੱਥਾ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਵਾਲੇ ਦੇਸ਼ ਦੇ ਚੋਟੀ ਦੇ ਸੂਬਿਆਂ ਵਿਚ ਸ਼ਾਮਲ ਹੋ ਗਿਆ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਸ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਦਾ ਜਿਕਰ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਦੇ ਖੇਤੀਬਾੜ੍ਹੀ ਖੇਤਰ ਵਿਚ 18000 ਸੂਰਜੀ ਊਰਜਾ ਵਾਲੇ ਪੰਪ ਲਗਾਏ ਚੁੱਕੇ ਹਨ ਅਤੇ ਇਸ ਗਿਣਤੀ ਨੂੰ ਹੋਰ ਵਧਾਉਣ ਲਈ ਮੁਸੱਲਸਲ ਯਤਨ ਜਾਰੀ ਹਨ ।

ਵੇਰਕਾ ਪਲਾਂਟਾਂ ਵਿਚ 185 ਊਰਜਾਕੁਸ਼ਲ ਤਕਨੀਕ ਦੀਆਂ ਮੋਟਰਾਂ ਲਗਾਈਆਂ ਜਾ ਚੁੱਕੀਆਂ ਹਨ

ਇਨ੍ਹਾਂ ਤੋਂ ਇਲਾਵਾ ਛੋਟੇ ਤੇ ਦਰਮਿਆਨੇ ਉਦਯੋਗਿਕ ਯੂਨਿਟ ਵਰਗ ਤਹਿਤ ਵੇਰਕਾ ਪਲਾਂਟਾਂ ਵਿਚ 185 ਊਰਜਾਕੁਸ਼ਲ ਤਕਨੀਕ ਦੀਆਂ ਮੋਟਰਾਂ ਲਗਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਯਤਨਾਂ ਨੂੰ ਹੋਰ ਅੱਗੇ ਵਧਾਉਂਦਿਆਂ ਸੂਬਾ ਸਰਕਾਰ ਨੇ ਸੂਬੇ ਦੀਆਂ ਸਰਕਾਰੀ ਇਮਾਰਤਾਂ ਵਿਚ ਸੂਰਜੀ ਊਰਜਾ ਦੇ 35 ਮੈਗਾਵਾਟ ਦੀ ਸਮਰੱਥਾ ਦੇ ਰੂਫਟਾਪ ਪ੍ਰਾਜੈਕਟ ਸਫਲਤਾਪੂਰਵਕ ਸਥਾਪਤ ਕੀਤੇ ਹਨ। ਅਮਨ ਅਰੋੜਾ ਨੇ ਕਿਹਾ ਕਿ ਇਮਾਰਤਾਂ ਵਿਚ ਊਰਜਾ ਸਮਰੱਥਾ ਵਾਧੇ ਅਤੇ ਸੰਭਾਲ ਲਈ ਕਦਮ ਚੁੱਕਣੇ ਵਪਾਰਕ ਖੇਤਰ ਵਿਚ ਊਰਜਾ ਬਚਾਉਣ ਲਈ ਬਹੁਤ ਅਹਿਮੀਅਤ ਰੱਖਦਾ ਹੈ, ਜਿਸ ਖਾਤਰ ਊਰਜਾਕੁਸ਼ਲਤਾ ਵਾਲੇ ਡਿਜਾਇਨ, ਢੁੱਕਵੀਂ ਇਮਾਰਤੀ ਸਮੱਗਰੀ ਦੀ ਵਰਤੋ ਅਤੇ ਊਰਜਾ ਸੰਭਾਲ ਇਮਾਰਤੀ ਕੋਡ ਦੀ ਵਰਤੋ ਕੀਤੀ ਜਾਂਦੀ ਹੈ ।

ਭਵਿੱਖੀ ਜ਼ਰੂਰਤਾਂ ਨੂੰ ਵੇਖਦਿਆਂ ਹੋਇਆਂ ਇਮਾਰਤੀ ਨਿਯਮਾਂ ਨੂੰ ਕਰਵਾਇਆ ਜਾ ਰਿਹੈ ਲਾਗੂ

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸੂਬੇ ਵਿਚ ਸੰਯੁਕਤ ਜਲਵਾਯੂ ਜ਼ੋਨ (Combined climate zones) ਲਈ ਕੌਮੀ ਊਰਜਾ ਸੰਭਾਲ ਬਿਲਡਿੰਗ ਕੋਡ ਵਿਚ ਸੋਧ ਕਰਕੇ ਪੰਜਾਬ ਊਰਜਾ ਸੰਭਾਲ ਬਿਲਡਿੰਗ ਕੋਡ (ਈ. ਸੀ. ਬੀ. ਸੀ) ਨੂੰ ਨੋਟੀਫਾਈ ਕਰਨ ਦੀ ਪਹਿਲਕਦਮੀ ਕੀਤੀ ਹੈ । ਭਵਿੱਖੀ ਜ਼ਰੂਰਤਾਂ ਨੂੰ ਵੇਖਦਿਆਂ ਹੋਇਆਂ ਇਮਾਰਤੀ ਨਿਯਮਾਂ ਨੂੰ ਲਾਗੂ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਹੁਣ ਤੱਕ 850 ਇਮਾਰਤਾਂ ਨੂੰ ਈ. ਸੀ. ਬੀ. ਸੀ. ਨਿਯਮ ਪਾਲਣਾ ਤਹਿਤ ਲਿਆਂਦਾ ਜਾ ਚੁੱਕਾ ਹੈ । ਊਰਜਾ ਸੰਭਾਲ ਤੇ ਸਮਰੱਥਾ ਵਾਧੇ ਦੇ ਖੇਤਰ ਵਿਚ ਪਹਿਲਕਦਮੀਆਂ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਸਮੁੱਚੇ ਯਤਨਾ ਦੇ ਸਦਕਾ ਹੀ ਹੁਣ ਤੱਕ 12000 ਮਿਲੀਅਨ ਯੂਨਿਟਾਂ ਦੀ ਬਚਤ ਸੰਭਵ ਹੋ ਚੁੱਕੀ ਹੈ ।

ਉਦਯੋਗਿਕ ਵਿਸਥਾਰ ਅਤੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ਦੇ ਨਾਲ-ਨਾਲ ਬਿਜਲੀ ਦੀ ਮੰਗ ਵੀ ਵਧ ਰਹੀ ਹੈ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਦਯੋਗਿਕ ਵਿਸਥਾਰ ਅਤੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ਦੇ ਨਾਲ-ਨਾਲ ਬਿਜਲੀ ਦੀ ਮੰਗ ਵੀ ਵਧ ਰਹੀ ਹੈ । ਇਸ ਨੂੰ ਧਿਆਨ ਵਿਚ ਰੱਖਦੇ ਹੋਏ ਬਿਜਲੀ ਉਤਪਾਦਨ ਲਈ ਰਵਾਇਤੀ ਬਿਜਲੀ ਉਤਪਾਦਨ ਦੀ ਥਾਂ ਤੇ ਸੂਰਜੀ ਊਰਜਾ, ਪਣ ਬਿਜਲੀ ਉਤਪਾਦਨ ਅਤੇ ਬਾਇਓਮਾਸ ਬਿਜਲੀ ਉਤਪਾਦਨ ਦੀਆਂ ਵਿਧੀਆਂ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ, ਜੋ ਊਰਜਾ ਸਮਰੱਥਾ ਅਤੇ ਸੰਭਾਲ ਦੇ ਨਾਲ -ਨਾਲ ਵਾਤਾਵਰਣ ਸੰਭਾਲ ਲਈ ਸਭ ਤੋਂ ਵਧੇਰੇ ਕਾਰਗਰ ਸਾਬਤ ਹੋਣਗੀਆਂ । ਇਸ ਮੌਕੇ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਸੀ. ਈ. ਓ. ਸ਼੍ਰੀਮਤੀ ਨੀਲਿਮਾ, ਪ੍ਰਸ਼ਾਸਕੀ ਸਕੱਤਰ, ਨਵੇਂ ਅਤੇ ਨਵਿਆਉਣਯੋਗ ਸਰੋਤ ਵਿਭਾਗ ਡਾ. ਬਸੰਤ ਗਰਗ, ਵਧੀਕ ਡਾਇਰੈਕਟਰ ਜਸਪਾਲ ਸਿੰਘ ਅਤੇ ਪ੍ਰਾਜੈਕਟ ਇੰਜੀਨੀਅਰ ਸ਼ਰਦ ਸ਼ਰਮਾ ਵੀ ਮੌਜੂਦ ਸਨ ।

Read More : ਅਮਨ ਅਰੋੜਾ ਨੇ ਕੀਤਾ ਐਨ. ਡੀ. ਏ. ਕੈਡਿਟਾਂ ਲਈ ਹੋਸਟਲ ਦਾ ਉਦਘਾਟਨ

ਅੰਮ੍ਰਿਤਸਰ ਵਿੱਚ ਡਰੱਗ ਮਾਡਿਊਲ ਦਾ ਪਰਦਾਫਾਸ਼

0
CIA Amritsar

ਚੰਡੀਗੜ੍ਹ/ਅੰਮ੍ਰਿਤਸਰ, 15 ਦਸੰਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ (Counterintelligence) (ਸੀ. ਆਈ.) ਅੰਮ੍ਰਿਤਸਰ ਨੇ ਵਿਦੇਸ਼ ਅਧਾਰਤ ਤਸਕਰਾਂ ਨਾਲ ਜੁੜੇ ਡਰੱਗ ਸਪਲਾਈ ਮਾਡਿਊਲ (Drug Supply Module) ਦੇ ਚਾਰ ਕਾਰਕੁਨਾਂ ਨੂੰ 4 ਕਿਲੋ ਹੈਰੋਇਨ, 3.90 ਲੱਖ ਰੁਪਏ ਦੀ ਡਰੱਗ ਮਨੀ (Drug money) ਅਤੇ ਇੱਕ .32 ਬੋਰ ਪਿਸਤੌਲ, ਮੈਗਜ਼ੀਨ ਤੇ ਪੰਜ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਯੁਵਰਾਜ ਸਿੰਘ ਵਾਸੀ ਰੋੜੀਵਾਲ, ਅੰਮ੍ਰਿਤਸਰ; ਵਰਿੰਦਰ ਸਿੰਘ ਵਾਸੀ ਧੌਲ ਕਲਾਂ, ਅੰਮ੍ਰਿਤਸਰ; ਜਗਰੂਪ ਸਿੰਘ ਵਾਸੀ ਸੰਗਨਾ, ਅੰਮ੍ਰਿਤਸਰ ਅਤੇ ਜੁਗਰਾਜ ਸਿੰਘ ਵਾਸੀ ਸਰਕਾਰੀਆ ਐਨਕਲੇਵ, ਅੰਮ੍ਰਿਤਸਰ ਵਜੋਂ ਹੋਈ ਹੈ । ਪੁਲਸ ਟੀਮ ਨੇ ਉਨ੍ਹਾਂ ਦਾ ਕਾਲੇ ਰੰਗ ਦਾ ਹੀਰੋ ਸਪਲੈਂਡਰ ਮੋਟਰਸਾਈਕਲ (ਪੀਬੀ-02-ਈਈ-0627) ਅਤੇ ਚਿੱਟੇ ਰੰਗ ਦੀ ਹੌਂਡਾ ਐਕਟਿਵਾ (ਪੀ. ਬੀ.-02-ਈਐਕਸ-2265) ਜਿਸਦੀ ਵਰਤੋਂ ਉਹ ਖੇਪ ਡਿਲੀਵਰ ਕਰਨ ਲਈ ਕਰ ਰਹੇ ਸਨ, ਨੂੰ ਵੀ ਜ਼ਬਤ ਕਰ ਲਿਆ ਹੈ ।

ਸੀ. ਆਈ. ਅੰਮ੍ਰਿਤਸਰ ਦੀਆਂ ਪੁਲਸ ਟੀਮਾਂ ਨੂੰ ਮਿਲੀ ਸੀ ਜਾਣਕਾਰੀ : ਡੀ. ਜੀ. ਪੀ.

ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav)ਨੇ ਦੱਸਿਆ ਕਿ ਸੀ. ਆਈ. (ਅੰਮ੍ਰਿਤਸਰ) ਦੀਆਂ ਪੁਲਿਸ ਟੀਮਾਂ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਵਿਦੇਸ਼ੀ ਹੈਂਡਲਰ ਲਖਵਿੰਦਰ ਸਿੰਘ ਉਰਫ਼ ਬਾਬਾ ਲੱਖਾ ਦੇ ਸਾਥੀਆਂ ਯੁਵਰਾਜ ਅਤੇ ਵਰਿੰਦਰ ਨੇ ਅਜਨਾਲਾ ਸੈਕਟਰ ਤੋਂ ਹੈਰੋਇਨ ਦੀ ਇੱਕ ਖੇਪ ਪ੍ਰਾਪਤ ਕੀਤੀ ਹੈ ਅਤੇ ਉਹ ਸੰਭਾਵਿਤ ਤੌਰ `ਤੇ ਇਸ ਖੇਪ ਨੂੰ ਅੰਮ੍ਰਿਤਸਰ ਦੇ ਗੁਰਦੁਆਰਾ ਮੋਰਚਾ ਸਾਹਿਬ ਨੇੜੇ ਸ਼ੱਕੀ ਜਗਰੂਪ ਸਿੰਘ ਨੂੰ ਡਿਲੀਵਰ ਕਰਨਗੇ । ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ `ਤੇ ਤੁਰੰਤ ਕਾਰਵਾਈ ਕਰਦਿਆਂ, ਪੁਲਸ ਟੀਮਾਂ ਨੇ ਜਾਲ ਵਿਛਾਇਆ ਅਤੇ ਤਿੰਨਾਂ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ।

ਗ੍ਰਿਫ਼ਤਾਰ ਕੀਤੇ ਗਏ ਜਗਰੂਪ ਸਿੰਘ ਨੇ ਕੀਤਾ ਪੁੱਛਗਿੱਛ ਦੌਰਾਨ ਖੁਲਾਸਾ

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਜਗਰੂਪ ਸਿੰਘ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਦਇਆ ਸਿੰਘ ਉਰਫ਼ ਪ੍ਰੀਤ ਸੇਖੋਂ, ਜੋ ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ, ਦੇ ਨਿਰਦੇਸ਼ਾਂ `ਤੇ ਕੰਮ ਕਰ ਰਿਹਾ ਸੀ ਅਤੇ ਪ੍ਰੀਤ ਸੇਖੋਂ ਨੇ ਉਸ ਨੂੰ ਗੁਰਦੁਆਰਾ ਮੋਰਚਾ ਸਾਹਿਬ ਦੇ ਨੇੜਿਓਂ ਹੈਰੋਇਨ ਦੀ ਖੇਪ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਸਨ ।

ਮਾਮਲੇ ਦੀ ਅਗਲੇਰੀ ਜਾਂਚ ਹੈ ਜਾਰੀ

ਡੀ. ਜੀ. ਪੀ. ਨੇ ਦੱਸਿਆ ਕਿ ਹੋਰ ਪੁੱਛਗਿੱਛ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਯੁਵਰਾਜ ਅਤੇ ਵਰਿੰਦਰ ਨੇ ਆਪਣੇ ਇੱਕ ਹੋਰ ਸਾਥੀ ਜੁਗਰਾਜ ਸਿੰਘ ਬਾਰੇ ਖੁਲਾਸਾ ਕੀਤਾ, ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਸਿਟੀ ਤੋਂ 3.90 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ । ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ । ਇਸ ਸਬੰਧੀ ਐਫ. ਆਈ. ਆਰ. ਨੰਬਰ 73 ਮਿਤੀ 13.12.25 ਨੂੰ ਥਾਣਾ ਐਸ. ਐਸ. ਓ. ਸੀ. (ਅੰਮ੍ਰਿਤਸਰ) ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21, 25 ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਕੀਤੀ ਗਈ ਹੈ ।

Read More : ਡੀ. ਜੀ. ਪੀ. ਨੇ ਰੀਲਾਂ ਬਣਾਉਣ ਵਾਲੇ ਪੁਲਸ ਕਰਮਚਾਰੀਆਂ ਲਈ ਚੁੱਕੇ ਸਖ਼ਤ ਕਦਮ

ਚੋਣ ਕਮਿਸ਼ਨ ਵੱਲੋਂ 16 ਨੂੰ ਸੂਬੇ ਦੇ ਕੁਝ ਸਥਾਨਾਂ `ਤੇ ਦੁਬਾਰਾ ਵੋਟਾਂ ਕਰਵਾਉਣ ਦੇ ਹੁਕਮ

0
Election Commission
ਚੰਡੀਗੜ੍ਹ 15 ਦਸੰਬਰ 2025 : ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਸੂਬੇ ਭਰ ਦੀਆਂ 22 ਜਿ਼ਲ੍ਹਾ ਪ੍ਰੀਸ਼ਦਾਂ (District Councils) ਦੀਆਂ 347 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ (Panchayat Committees) ਦੀਆਂ 2838 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਤਸੱਲੀਬਖਸ਼ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਈਆਂ ਹਨ । ਚੋਣਾਂ ਦੌਰਾਨ ਕਿਸੇ ਜਾਨੀ ਨੁਕਸਾਨ ਜਾਂ ਝੜਪ ਦੀ ਖ਼ਬਰ ਨਹੀਂ ਆਈ ਹੈ । ਕਮਿਸ਼ਨ ਵੱਲੋਂ ਹੇਠ ਲਿਖੀਆਂ ਥਾਵਾਂ `ਤੇ ਦੁਬਾਰਾ ਚੌਣਾਂ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ ਵਿਚ 1. ਬਲਾਕ ਸੰਮਤੀ ਅਟਾਰੀ, ਜ਼ੋਨ ਨੰ. 08 (ਖਾਸਾ) (ਬੂਥ ਨੰ. 52,53,54,55) ਅਤੇ ਜ਼ੋਨ ਨੰ. 17 (ਵਰਪਾਲ ਕਲਾਂ) (ਬੂਥ ਨੰ. 90,91,93,94,95) ਜਿ਼ਲ੍ਹਾ ਅੰਮ੍ਰਿਤਸਰ। 2. ਬਲਾਕ ਸੰਮਤੀ ਚੰਨਣਵਾਲ (ਜ਼ੋਨ ਨੰ. 04), ਪਿੰਡ ਰਾਏਸਰ ਪਟਿਆਲਾ (ਬੂਥ ਨੰ. 20)- ਜਿ਼ਲ੍ਹਾ ਬਰਨਾਲਾ। 3. ਬਲਾਕ ਕੋਟ ਭਾਈ, ਗਿੱਦੜਬਾਹਾ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਿੰਡ ਬਬਾਨੀਆ (ਬੂਥ ਨੰ. 63 ਅਤੇ 64) ਅਤੇ ਪਿੰਡ ਮਧੀਰ (ਬੂਥ ਨੰ. 21 ਅਤੇ 22) 4. ਪਿੰਡ ਚੰਨ੍ਹੀਆਂ (ਪੋਲਿੰਗ ਸਟੇਸ਼ਨ 124)- ਜਿ਼ਲ੍ਹਾ ਗੁਰਦਾਸਪੁਰ 5. ਪੋਲਿੰਗ ਬੂਥ 72, ਪੰਚਾਇਤ ਸੰਮਤੀ ਭੋਗਪੁਰ (ਜ਼ੋਨ ਚੀਨ. 4) ਜਿ਼ਲ੍ਹਾ ਜਲੰਧਰ ਦੁਬਾਰਾ ਚੋਣਾਂ 16.12.2025 ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਕਰਵਾਈਆਂ ਜਾਣਗੀਆਂ ਅਤੇ ਇਹਨਾਂ ਵੋਟਾਂ ਦੀ ਗਿਣਤੀ (Counting of votes) 17.12.2025 ਨੂੰ ਆਮ ਗਿਣਤੀ ਦੇ ਨਾਲ ਹੀ ਕੀਤੀ ਜਾਵੇਗੀ । Read More : ਜਿ਼ਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 14 ਨੂੰ

ਸਾਬਕਾ ਵਿਧਾਇਕ ਨੇ ਉਡਾਣ ਦੌਰਾਨ ਅਮਰੀਕੀ ਔਰਤ ਦੀ ਜਾਨ ਬਚਾਈ

0
Former MLA

ਬੈਂਗਲੁਰੂ, 15 ਦਸੰਬਰ 2025 : ਕਰਨਾਟਕ ਦੀ ਇਕ ਸਾਬਕਾ ਵਿਧਾਇਕ ਅੰਜਲੀ ਨਿੰਬਲਕਰ (Former MLA Anjali Nimbalkar) ਜੋ ਪੇਸ਼ੇ ਤੋਂ ਡਾਕਟਰ ਹੈ, ਨੇ ਐਤਵਾਰ ਗੋਆ-ਨਵੀਂ ਦਿੱਲੀ ਉਡਾਣ ਦੌਰਾਨ ਇਕ ਅਮਰੀਕੀ ਮਹਿਲਾ ਮੁਸਾਫਰ (American female passenger) ਦੀ ਅਚਾਨਕ ਬੀਮਾਰ ਹੋਣ ਕਾਰਨ ਜਾਨ ਬਚਾਈ । ਅਧਿਕਾਰਤ ਸੂਤਰਾਂ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਂਗਰਸ ਦੇ ਗੋਆ, ਦਮਨ-ਦੀਵ ਤੇ ਦਾਦਰਾ ਨਾਗਰ ਹਵੇਲੀ ਇਕਾਈਆਂ ਦੀ ਸਹਿ-ਇੰਚਾਰਜ ਤੇ ਸਕੱਤਰ ਨਿੰਬਲਕਰ ਐਤਵਾਰ ਰਾਮਲੀਲਾ ਮੈਦਾਨ `ਚ ਕਾਂਗਰਸ ਵੱਲੋਂ ਆਯੋਜਿਤ `ਵੋਟ ਚੋਰੀ` ਰੈਲੀ `ਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੀ ਸੀ ।

ਕਾਂਗਰਸੀ ਆਗੂ ਡਾ. ਅੰਜਲੀ ਨਿੰਬਲਕਰ ਨੇ ਮਰੀਜ਼ ਨੂੰ ਸੀ. ਪੀ. ਆਰ. ਦਿੱਤਾ.

ਇਕ ਸਾਥੀ ਮੁਸਾਫਰ ਨੂੰ ਬੇਚੈਨੀ ਤੇ ਕੰਬਣੀ ਦੀ ਸਿ਼ਕਾਇਤ ਤੋਂ ਬਾਅਦ ਨਿੰਬਲਕਰ ਨੇ ਕਾਰਡੀਓ ਪਲਮੋਨਰੀ ਰੀਸਸੀਟੇਸ਼ਨ (Cardiopulmonary resuscitation) (ਸੀ. ਪੀ. ਆਰ.) ਦੇ ਕੇ ਉਸ ਦੀ ਜਾਨ ਬਚਾਈ। ਅਮਰੀਕੀ ਮਹਿਲਾ ਮੁਸਾਫਰ ਜਹਾਜ਼ `ਚ ਬੇਹੋਸ਼ ਹੋ ਗਈ ਸੀ । ਉਸ ਦੀ ਨਬਜ਼ ਬੰਦ ਹੋ ਗਈ ਸੀ । ਨਿੰਬਲਕਰ ਪੂਰੀ ਉਡਾਣ ਦੌਰਾਨ ਮਰੀਜ਼ ਦੇ ਨੇੜੇ ਰਹੀ । ਉਸ ਦੀਆਂ ਡਾਕਟਰੀ ਲੋੜਾਂ ਦਾ ਲਗਾਤਾਰ ਧਿਆਨ ਰੱਖਿਆ ਤੇ ਉਸ ਨੂੰ ਦਿਲਾਸਾ ਦਿੱਤਾ । ਸੂਤਰਾਂ ਨੇ ਦੱਸਿਆ ਕਿ ਦਿੱਲੀ `ਚ ਉਤਰਨ ਤੋਂ ਤੁਰੰਤ ਬਾਅਦ ਉਕਤ ਔਰਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ । ਨਿੰਬਲਕਰ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਦੀ ਮੁਸਾਫਰਾਂ ਤੇ ਚਾਲਕ ਦਲ ਦੇ ਮੈਂਬਰਾਂ ਨੇ ਸ਼ਲਾਘਾ ਕੀਤੀ ।

Read more : ਜਹਾਜ਼ `ਚ ਏਅਰਹੋਸਟੈੱਸ ਨਾਲ ਬਦਸਲੂਕੀ ਕਰਨ ਦੇ ਦੋਸ਼ `ਚ ਯਾਤਰੀ ਗਿ੍ਫ਼ਤਾਰ

ਸ਼ੱਤਰੂਜੀਤ ਨੂੰ ਡੀ. ਜੀ. ਪੀ. ਅਹੁਦੇ ਤੋਂ ਹਟਾਇਆ ਓ. ਪੀ. ਸਿੰਘ ਬਣੇ ਰਹਿਣਗੇ ਡੀ. ਜੀ. ਪੀ.

0
Director General of police

ਚੰਡੀਗੜ੍ਹ, 15 ਦਸੰਬਰ 2025 : ਹਰਿਆਣਾ ਸਰਕਾਰ (Haryana Government) ਨੇ ਹਾਲ ਹੀ ਵਿਚ (ਆਈ. ਪੀ. ਐਸ.) ਅਧਿਕਾਰੀ ਸ਼ਤਰੂਜੀਤ ਕਪੂਰ (Shatrughit Kapoor) ਨੂੰ ਪੁਲਸ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਹਟਾਉਂਦਿਆਂ ਸਿਰਫ਼ ਤੇ ਸਿਰਫ਼ ਹਰਿਆਣਾ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਕਾਰਜਭਾਰ ਹੀ ਸੰਭਾਲਣ ਦਾ ਹੁਕਮ ਦਿੱਤਾ ਹੈ । ਜਦੋਂ ਕਿ ਸੰਭਾਲਣਗੇ ਕਾਰਜਕਾਰੀ ਡੀ. ਜੀ. ਪੀ. ਓ. ਪੀ. ਸਿੰਘ (Acting D. G. P. O. P. Singh) ਨੂੰ ਉਨ੍ਹਾਂ ਦੇ ਮੌਜੂਦਾ ਫਰਜ਼ਾਂ ਤੋਂ ਇਲਾਵਾ ਅਗਲੇ ਹੁਕਮਾਂ ਤੱਕ ਹਰਿਆਣਾ ਦਾ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਹੈ ।

ਸਤਰੂਜੀਤ ਕਪੂਰ ਤੇ ਲੱਗਿਆ ਸੀ ਵਾਈ. ਪੂਰਨ ਕੁਮਾਰ ਨੂੰ ਤੰਗ ਕਰਨ ਦਾ ਦੋਸ਼

7 ਅਕਤੂਬਰ ਨੂੰ ਆਈ. ਪੀ. ਐਸ. ਵਾਈ. ਪੂਰਨ ਕੁਮਾਰ ਨੇ ਚੰਡੀਗੜ੍ਹ ਵਿੱਚ ਖੁਦਕੁਸ਼ੀ ਕਰ ਲਈ । ਆਪਣੇ ਸੁਸਾਈਡ ਨੋਟ ਵਿੱਚ, ਪੂਰਨ ਕੁਮਾਰ ਨੇ ਤਤਕਾਲੀ ਡੀ. ਜੀ. ਪੀ. ਸ਼ਤਰੂਜੀਤ ਕਪੂਰ ਅਤੇ ਹੋਰ ਅਧਿਕਾਰੀਆਂ `ਤੇ ਉਸ ਨੂੰ ਤੰਗ ਕਰਨ ਦਾ ਦੋਸ਼ ਲਗਾਇਆ । ਇਸ ਤੋਂ ਬਾਅਦ ਸਰਕਾਰ ਨੇ ਸ਼ਤਰੂਜੀਤ ਕਪੂਰ ਨੂੰ 14 ਅਕਤੂਬਰ ਤੋਂ ਦੋ ਮਹੀਨੇ ਦੀ ਛੁੱਟੀ `ਤੇ ਭੇਜ ਦਿੱਤਾ । ਉਨ੍ਹਾਂ ਦੀ ਦੋ ਮਹੀਨੇ ਦੀ ਛੁੱਟੀ ਕੱਲ੍ਹ 13 ਦਸੰਬਰ ਨੂੰ ਖ਼ਤਮ ਹੋ ਗਈ ।

ਓ. ਪੀ. ਸਿੰਘ ਦੇ ਰਿਟਾਇਰ ਹੋਣ ਦੇ ਚਲਦਿਆਂ ਹਰਿਆਣਾ ਸਰਕਾਰ ਨਵੇੇਂ ਡੀ. ਜੀ. ਪੀ. ਦੀ ਨਿਯੁਕਤੀ ਲਈ ਹੈ ਕਾਹਲੀ ਵਿਚ

ਹਰਿਆਣਾ ਸਰਕਾਰ ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਲਈ ਕਾਹਲੀ ਵਿੱਚ ਹੈ ਕਿਉਂਕਿ ਕਾਰਜਕਾਰੀ ਡੀ. ਜੀ. ਪੀ. ਓ. ਪੀ. ਸਿੰਘ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਸਰਕਾਰ ਵੱਲੋਂ ਭੇਜੇ ਗਏ 5 ਅਧਿਕਾਰੀਆਂ ਦੇ ਪੈਨਲ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਇਸ ਆਧਾਰ `ਤੇ ਵਾਪਸ ਕਰ ਦਿੱਤਾ ਸੀ ਕਿ ਸ਼ਤਰੂਜੀਤ ਕਪੂਰ ਦਾ ਕਾਰਜਕਾਲ ਅਜੇ ਖਤਮ ਨਹੀਂ ਹੋਇਆ ਸੀ ਅਤੇ ਉਹ ਇਸ ਅਹੁਦੇ `ਤੇ ਬਣੇ ਰਹੇ ਸਨ । ਇਸ ਲਈ, ਨਵੀਂ ਨਿਯੁਕਤੀ ਤੋਂ ਪਹਿਲਾਂ ਉਸ ਨੂੰ ਉਸ ਦੇ ਅਹੁਦੇ ਤੋਂ ਮੁਕਤ ਕਰਨ ਦੀ ਲੋੜ ਸੀ । ਯੂ. ਪੀ. ਐਸ. ਸੀ. ਦੀ 25 ਦਸੰਬਰ ਤੱਕ ਮੀਟਿੰਗ ਹੋਣ ਦੀ ਉਮੀਦ ਹੈ ਅਤੇ ਰਾਜ ਸਰਕਾਰ ਨੂੰ ਤਿੰਨ ਨਾਵਾਂ ਦੀ ਸੂਚੀ ਸੌਂਪੀ ਜਾਵੇਗੀ ।

Read more : ਮੁੱਖ ਚੋਣ ਕਮਿਸ਼ਨ ਨੇ ਕੀਤਾ ਡੀ. ਜੀ. ਪੀ. ਪੰਜਾਬ ਨੂੰ ਤਲਬ