Home Blog Page 252

ਪਤਨੀ ਅਤੇ ਧੀ ਦੇ ਕਤਲ ਦੇ ਦੋਸ਼ ਵਿਚ ਲਾਹੌਰ ਦਾ ਡੀ. ਐੱਸ. ਪੀ. ਗ੍ਰਿਫਤਾਰ

0
Lahore DSP arrested

ਗੁਰਦਾਸਪੁਰ/ਲਾਹੌਰ, 16 ਦਸੰਬਰ 2025 : ਪਾਕਿਸਤਾਨ ਦੇ ਸ਼ਹਿਰ ਲਾਹੌਰ (Lahore) ਦੇ ਇਕ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਨੂੰ ਆਪਣੀ ਪਤਨੀ ਅਤੇ ਨਾਬਾਲਗ ਧੀ (Wife and minor daughter) ਦਾ ਕਤਲ ਕਰਨ ਅਤੇ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਲਈ ਅਗਵਾ ਦਾ ਮਾਮਲਾ ਘੜਨ ਦੇ ਦੋਸ਼ `ਚ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਫਰਜ਼ੀ ਅਗਵਾ ਦਾ ਮਾਮਲਾ ਆਇਆ ਸਾਹਮਣੇ

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਮੁਹੰਮਦ ਉਸਮਾਨ ਹੈਦਰ (Muhammad Usman Haider) ਜੋ ਕਿ ਡੀ. ਐੱਸ. ਪੀ. ਇਨਵੈਸਟੀਗੇਸ਼ਨ (D. S. P. Investigation) ਕਾਹਨਾ ਵਜੋਂ ਸੇਵਾ ਨਿਭਾਅ ਰਿਹਾ ਸੀ, ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਸ ਨੇ ਲੰਬੇ ਸਮੇਂ ਤੋਂ ਚੱਲ ਰਹੇ ਘਰੇਲੂ ਝਗੜੇ ਤੋਂ ਬਾਅਦ ਆਪਣੀ ਪਤਨੀ ਅਤੇ ਧੀ ਦਾ ਕਤਲ (Murder) ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਲਾਹੌਰ ਦੇ ਬਰਕੀ ਪੁਲਸ ਸਟੇਸ਼ਨ `ਚ ਇਕ ਝੂਠੀ ਪਹਿਲੀ ਸੂਚਨਾ ਰਿਪੋਰਟ (ਐੱਫ. ਆਈ. ਆਰ.) ਦਰਜ ਕਰਵਾਈ, ਜਿਸ `ਚ ਦਾਅਵਾ ਕੀਤਾ ਗਿਆ ਕਿ ਦੋਵਾਂ ਨੂੰ ਅਗਵਾ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਡੀ. ਐੱਸ. ਪੀ. ਦੀ ਪਤਨੀ ਅਤੇ ਧੀ 27 ਸਤੰਬਰ ਨੂੰ ਲਾਪਤਾ ਹੋ ਗਈਆਂ ਸਨ, ਜਦਕਿ 18 ਅਕਤੂਬਰ ਨੂੰ ਅਗਵਾ ਦੇ ਮਾਮਲੇ ਲਈ ਇਕ ਰਸਮੀ ਅਰਜ਼ੀ ਦਾਇਰ ਕੀਤੀ ਗਈ ਸੀ ।

Read more : ਪਾਕਿਸਤਾਨ ਲਈ ਕਥਿਤ ਜਾਸੂਸੀ ਦੇ ਦੋਸ਼ ’ਚ 2 ਕਸ਼ਮੀਰੀ ਗ੍ਰਿਫ਼ਤਾਰ

ਰਾਜਸਥਾਨ `ਚ ਨਸ਼ੀਲੇ ਪਦਾਰਥ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼

0
Drug manufacturing factory

ਝੁੰਝੁਨੂ, 16 ਦਸੰਬਰ 2025 : ਮਹਾਰਾਸ਼ਟਰ ਪੁਲਸ ਦੇ ਨਾਰਕੋਟਿਕਸ ਸੈੱਲ (Narcotics Cell) ਨੇ ਰਾਜਸਥਾਨ ਦੇ ਝੁੰਝੁਨੂ ਵਿਚ ਇਕ `ਮੈਫੇਡ੍ਰੋਨ` ਬਣਾਉਣ ਵਾਲੀ ਫੈਕਟਰੀ  (Mephedrone manufacturing factory) ਦਾ ਪਰਦਾਫਾਸ਼ ਕਰ ਕੇ ਲੱਗਭਗ 100 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਸਮੱਗਰੀ, ਰਸਾਇਣ ਅਤੇ ਉਪਕਰਣ ਜ਼ਬਤ ਕੀਤੇ ਹਨ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।

100 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਸਮੱਗਰੀ ਜ਼ਬਤ

ਉਨ੍ਹਾਂ ਦੱਸਿਆ ਕਿ ਮੀਰਾ ਭਯੰਦਰ-ਵਸਈ ਵਿਰਾਰ (ਐੱਮ. ਬੀ. ਵੀ. ਵੀ.) ਪੁਲਸ ਦੇ ਐਂਟੀ-ਨਾਰਕੋਟਿਕਸ ਸੈੱਲ (ਏ. ਐੱਨ. ਸੀ.) ਵੱਲੋਂ ਛਾਪੇਮਾਰੀ ਤੋਂ ਬਾਅਦ ਇਕ ਨਸ਼ੀਲੇ ਪਦਾਰਥਾਂ ਦੀ ਫੈਕਟਰੀ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ । ਇਹ ਕਾਰਵਾਈ 4 ਅਕਤੂਬਰ ਨੂੰ ਏ. ਐੱਨ. ਸੀ. ਟੀਮ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ `ਤੇ ਤਲਾਸ਼ੀ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ । ਠਾਣੇ ਜ਼ਿਲੇ ਵਿਚ ਸ਼ੁਰੂਆਤੀ ਕਾਰਵਾਈ ਦੌਰਾਨ 1 ਕਰੋੜ ਰੁਪਏ ਦੀ ਕੀਮਤ ਦਾ 501.6 ਗ੍ਰਾਮ ਨਸ਼ੀਲਾ ਪਦਾਰਥ (ਮੈਫੇਡ੍ਰੋਨ), 8 ਮੋਬਾਈਲ ਫੋਨ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ।

Read more : ਪੁਲਸ ਮੁਕਾਬਲੇ ਵਿਚ ਇਕ ਮੁਲਜ਼ਮ ਪੁਲਸ ਨੇ ਕੀਤਾ ਗ੍ਰਿਫ਼ਤਾਰ

2 ਸਾਲ ਦੀ ਬੱਚੀ ਨਾਲ ਜਬਰ-ਜਨਾਹ ਤੇ ਹੱਤਿਆ ਦੇ ਦੋਸ਼ੀ ਦੀ ਰਹਿਮ ਦੀ ਅਪੀਲ ਰੱਦ

0
President Of India

ਨਵੀਂ ਦਿੱਲੀ, 15 ਦਸੰਬਰ 2025 : ਸਾਲ 2012 `ਚ ਮਹਾਰਾਸ਼ਟਰ `ਚ 2 ਸਾਲ ਦੀ ਇਕ ਬੱਚੀ ਦੀ ਅਗਵਾ (Kidnapping) ਕਰਨ ਪਿੱਛੋਂ ਜਬਰ-ਜ਼ਨਾਹ (Rape) ਤੇ ਹੱਤਿਆ (Murder) ਦੇ ਦੋਸ਼ੀ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਦੌਪਦੀ ਮੁਰਮੂ (President Daupadi Murmu) ਨੇ ਰੱਦ ਕਰ ਦਿੱਤੀ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।

ਰਾਸ਼ਟਰਪਤੀ ਮੁਰਮੂ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਰੱਦ ਕੀਤੀ ਗਈ ਇਹ ਤੀਜੀ ਰਹਿਮ ਦੀ ਹੈ ਅਪੀਲ

25 ਜੁਲਾਈ 2022 ਨੂੰ ਅਹੁਦਾ ਸੰਭਾਲਣ ਤੋਂ ਬਾਅਦ ਮੁਰਮੂ ਵੱਲੋਂ ਰੱਦ ਕੀਤੀ ਗਈ ਇਹ ਤੀਜੀ ਰਹਿਮ ਦੀ ਅਪੀਲ ਹੈ। ਸੁਪਰੀਮ ਕੋਰਟ ਨੇ 3 ਅਕਤੂਬਰ, 2019 ਨੂੰ ਰਵੀ ਅਸ਼ੋਕ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ (Uphold the death penalty) ਰੱਖਦੇ ਹੋਏ ਕਿਹਾ ਕਿ ਉਸ ਦਾ ਆਪਣੀਆਂ ਕਾਮ ਇੱਛਾਵਾਂ `ਤੇ ਕੋਈ ਕੰਟਰੋਲ ਨਹੀਂ ਸੀ ਤੇ ਉਸ ਨੇ ਆਪਣੀ ਸੈਕਸ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਸਾਰੀਆਂ ਕੁਦਰਤੀ, ਸਮਾਜਿਕ ਤੇ ਕਾਨੂੰਨੀ ਹੱਦਾਂ ਨੂੰ ਤਾਰ-ਤਾਰ ਕਰ ਦਿੱਤਾ ਸੀ ।

ਜਸਟਿਸ ਸੂਰਿਆਕਾਂਤ ਜੋ ਹੁਣ ਚੀਫ਼ ਜਸਟਿਸ ਹਨ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਦੋ ਅਤੇ ਇਕ ਦੇ ਬਹੁਮਤ ਮਤ ਦੇ ਅਨੁਪਾਤ ਨਾਲ ਕਿਹਾ ਸੀ ਕਿ ਉਸ ਵਿਅਕਤੀ ਨੇ ਇਕ ਅਜਿਹੀ ਜਿ਼ੰਦਗੀ ਨੂੰ `ਬੇਰਹਿਮੀ ਨਾਲ ਖਤਮ` ਕਰ ਦਿੱਤਾ ਜੋ ਅਜੇ ਖਿੜਨੀ ਬਾਕੀ ਸੀ । 2 ਸਾਲ ਦੀ ਬੱਚੀ ਵਿਰੁੱਧ ਗੈਰ-ਕੁਦਰਤੀ ਅਪਰਾਧ ਕਰਨ ਦਾ ਉਸ ਦਾ ਕਾਰਾ ਬੇਰਹਿਮੀ ਦੀ ਇਕ ਭਿਆਨਕ ਕਹਾਣੀ ਨੂੰ ਦਰਸਾਉਂਦਾ ਹੈ ।

Read more : ਘਰੋਂ ਅਗਵਾ ਕਰਕੇ ਜੰਗਲਾਂ ਵਿੱਚ ਲਿਜਾ ਕੀਤਾ ਲੜਕੀ ਨਾਲ ਜਬਰ-ਜ਼ਨਾਹ

ਸਰਦੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

0
Notifiation

ਚੰਡੀਗੜ੍ਹ, 15 ਦਸੰਬਰ 20225 : ਪੰਜਾਬ ਵਿਚ ਸ਼ੁਰੂ ਹੋ ਚੁੱਕੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਵਧਦੀ ਠੰਡ ਅਤੇ ਪੈਂਦੀ ਸੰਘਣੀ ਧੁੰਦਾਂ ਦੇ ਚਲਦਿਆਂ ਪੰਜਾਬ ਸਰਕਾਰ (Punjab Government) ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਭਰ ਦੇ ਸਮੁੱਚੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ (Winter holidays) ਦਾ ਐਲਾਨ ਕਰ ਦਿੱਤਾ ਗਿਆ ਹੈ ।

ਜਾਰੀ ਨੋਟੀਫਿਕੇਸ਼ਨ ਵਿਚ ਕਦੋਂ ਤੋਂ ਹੋਣਗੀਆਂ ਛੁੱਟੀਆਂ ਸ਼ੁਰੂ

ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਨੇ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰਦਿਆਂ ਜਿਥੇ ਅਧਿਕਾਰਤ ਨੋਟੀਫਿਕੇਸ਼ਨ (Notifications) ਜਾਰੀ ਕਰ ਦਿੱਤਾ ਹੈ ਦੇ ਮੁਤਾਬਕ ਪੰਜਾਬ ਦੇ ਸਮੁੱਚੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ (Government and non-government schools) 24 ਦਸੰਬਰ ਤੋਂ 31 ਦਸੰਬਰ ਤੱਕ ਬੰਦ ਰੱਖਿਆ ਜਾਵੇਗਾ ।

Read More : ਪੰਜਾਬ ਸਰਕਾਰ ਨੇ ਕੀਤਾ ਸਾਲ-2026 ਲਈ ਛੁੱਟੀਆਂ ਦਾ ਕੈਲੰਡਰ ਜਾਰੀ

 

ਕੰਗਣਾ ਰਣੌਤ ਮਾਣਹਾਨੀ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ 5 ਜਨਵਰੀ ਨੂੰ

0
Kangana Ranaut

ਬਠਿੰਡਾ, 15 ਦਸੰਬਰ 2025 : ਬਠਿੰਡਾ ਦੀ ਮਾਨਯੋਗ ਅਦਾਲਤ ਵਿਚ ਅੱਜ ਦਿੱਲੀ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਔਰਤ ਮਹਿੰਦਰ ਕੌਰ ਬਾਰੇ ਟਵਿੱਟਰ `ਤੇ ਕੀਤੀਆਂ ਟਿੱਪਣੀਆਂ ਦੇ ਮਾਮਲੇ ’ਚ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਣਾ ਰਣੌਤ (Member of Parliament Kangana Ranaut) ਖਿ਼ਲਾਫ਼ ਸੁਣਵਾਈ ਹੋਈ । ਦੋਹਾਂ ਧਿਰਾਂ ਦੇ ਵਕੀਲ ਅਦਾਲਤ `ਚ ਮੌਜੂਦ ਸਨ ਪਰ ਬਜ਼ੁਰਗ ਬੇਬੇ ਮਹਿੰਦਰ ਕੌਰ ਸਿਹਤ ਖ਼ਰਾਬ ਹੋਣ ਕਾਰਨ ਪੇਸ਼ ਨਹੀਂ ਹੋ ਸਕੀ ।

ਅਦਾਲਤ ਨੇ ਦਿੱਤੇ ਗਵਾਹਾਂ ਦੀ ਪਛਾਣ ਲਈ 5 ਨੂੰ ਅਦਾਲਤ ਵਿਚ ਨਿਜੀ ਤੌਰ ਤੇ ਪੇਸ਼ ਹੋਣ ਦੇ ਹੁਕਮ

ਅਦਾਲਤ ਨੇ ਕੰਗਣਾ ਰਣੌਤ ਦੇ ਵਕੀਲ ਨੂੰ ਗਵਾਹਾਂ ਦੀ ਪਛਾਣ ਕਰਨ ਲਈ 5 ਜਨਵਰੀ- 2026 ਨੂੰ ਨਿੱਜੀ ਤੌਰ `ਤੇ ਅਦਾਲਤ `ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ । ਮਾਮਲੇ ਦੀ ਅਗਲੀ ਸੁਣਵਾਈ (Next hearing) ਉਸੇ ਤਾਰੀਖ਼ ਨੂੰ ਹੋਵੇਗੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਮਹਿੰਦਰ ਕੌਰ (Elderly woman Mahinder Kaur) ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਬਹਿਣੀਵਾਲ (Lawyer Bahiniwal) ਨੇ ਕਿਹਾ ਕਿ ਪਿਛਲੀ ਸੁਣਵਾਈ ਦੌਰਾਨ ਮਹਿੰਦਰ ਕੌਰ ਅਤੇ ਇੱਕ ਹੋਰ ਗਵਾਹ ਦੇ ਬਿਆਨ ਅਦਾਲਤ `ਚ ਦਰਜ ਕੀਤੇ ਗਏ ਸਨ। ਉਧਰ ਕੰਗਣਾ ਰਣੌਤ ਵੱਲੋਂ ਨਿੱਜੀ ਪੇਸ਼ੀ ਦੀ ਛੋਟ ਦੇ ਮਾਮਲੇ ਵਿਚ ਵੀ ਅਦਾਲਤ ਵੱਲੋਂ ਅੱਜ ਕੋਈ ਫ਼ੈਸਲਾ ਨਹੀਂ ਕੀਤਾ ਗਿਆ ।

Read more : ਹਾਈਕੋਰਟ ਪਹੁੰਚੀ ਕੰਗਣਾ ਰਣੌਤ, ਜਾਣੋ ਮਾਮਲਾ

ਮੁੰਬਈ ਬੀ. ਐੱਮ. ਡਬਲਯੂ. ਕਾਰ ਹਿੱਟ ਐਂਡ ਰਨ ਮਾਮਲਾ

0
Mumbai BMW

ਨਵੀਂ ਦਿੱਲੀ, 15 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ 2024 `ਚ ਮੁੰਬਈ ਵਿਚ ਬੀ. ਐੱਮ. ਡਬਲਿਊ. ਕਾਰ ਹਿੱਟ ਐਂਡ ਰਨ (Hit and run) ਮਾਮਲੇ ਵਿਚ ਸਿ਼ਵ ਸੈਨਾ ਦੇ ਇਕ ਸਾਬਕਾ ਨੇਤਾ ਦੇ ਪੁੱਤਰ ਮਿਹਿਰ ਸ਼ਾਹ (Mihir Shah) ਦੀ ਜ਼ਮਾਨਤ ਪਟੀਸ਼ਨ `ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ `ਇਨ੍ਹਾਂ ਮੁੰਡਿਆਂ ਨੂੰ ਸਬਕ ਸਿਖਾਉਣ ਦੀ ਲੋੜ ਹੈ । ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਏ. ਜੀ. ਮਸੀਹ ਦੀ ਬੈਂਚ ਨੇ ਇਸ ਗੱਲ `ਤੇ ਗੌਰ ਕੀਤਾ ਕਿ ਮੁਲਜ਼ਮ ਇਕ ਅਮੀਰ ਪਰਿਵਾਰ ਨਾਲ ਸਬੰਧਤ ਹੈ ਅਤੇ ਉਸਦੇ ਪਿਤਾ ਰਾਜੇਸ਼ ਸ਼ਾਹ, ਉਪ-ਮੁੱਖ ਮੰਤਰੀ ਏਕਨਾਥ ਸਿ਼ੰਦੇ ਦੀ ਅਗਵਾਈ ਵਾਲੇ ਸਿ਼ਵ ਸੈਨਾ ਧੜੇ ਨਾਲ ਜੁੜੇ ਰਹੇ ਹਨ ।

ਜ਼ਮਾਨਤ ਦੀ ਪਟੀਸ਼ਨ ਸੁਣਨ ਤੋਂ ਇਨਕਾਰ

ਬੈਂਚ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਪਟੀਸ਼ਨ (Bail petition) `ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸਨੇ ਆਪਣੀ ਮਰਸੀਡੀਜ਼ ਕਾਰ ਖੜ੍ਹੀ ਕੀਤੀ, ਬੀ. ਐੱਮ. ਡਬਲਯੂ. ਕਾਰ ਕੱਢੀ, ਉਸਨੂੰ ਟੱਕਰ ਮਾਰੀ ਅਤੇ ਫਰਾਰ ਹੋ ਗਿਆ । ਉਸਨੂੰ ਕੁਝ ਸਮਾਂ ਜੇਲ ਵਿਚ ਬਿਤਾਉਣ ਦਿਓ । ਇਨ੍ਹਾਂ ਮੁੰਡਿਆਂ ਨੂੰ ਸਬਕ ਸਿਖਾਉਣ ਦੀ ਲੋੜ ਹੈ ।

ਸ਼ਾਹ ਦੀ ਨੁਮਾਇੰਦਗੀ ਕਰ ਰਹੀ ਸੀਨੀਅਰ ਵਕੀਲ ਰੇਬੇਕਾ ਜਾਨ ਨੇ ਕਿਹਾ ਕਿ ਹਾਈ ਕੋਰਟ ਨੇ ਮਾਮਲੇ ਦੇ ਮੁੱਖ ਗਵਾਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ । ਹਾਲਾਂਕਿ ਅਦਾਲਤ ਦੇ ਰੁਖ਼ ਨੂੰ ਸਮਝਦੇ ਹੋਏ ਉਨ੍ਹਾਂ ਨੇ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਮੰਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ।

Read More : ਸੂਬਿਆਂ `ਚ ਐੱਸ. ਆਈ. ਆਰ. ਦੇ ਕੰਮ `ਚ ਰੁਕਾਵਟ `ਤੇ ਸੁਪਰੀਮ ਕੋਰਟ ਸਖਤ

ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ `ਤੇ ਸੁਣਵਾਈ ਟਲੀ

0
Amritpal Singh

ਚੰਡੀਗੜ੍ਹ, 15 ਦਸੰਬਰ 2025 : ਲੋਕ ਸਭਾ ਹਲਕਾ ਖਡੂਰ ਸਾਹਿਬ (Lok Sabha constituency Khadoor Sahib) ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੀ ਪੈਰੋਲ ਅਰਜ਼ੀ `ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹੋਣ ਵਾਲੀ ਅਹਿਮ ਸੁਣਵਾਈ (Hearing) ਟਲ ਗਈ ਹੈ ।

ਕੀ ਕਾਰਨ ਰਿਹਾ ਅਰਜ਼ੀ ਤੇ ਸੁਣਵਾਈ ਟਲਣ ਦਾ

ਚੰਡੀਗੜ੍ਹ ਵਿਚ ਸਥਿਤ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ (Bar Association) ਵੱਲੋਂ ਕੰਮਕਾਜ ਠੱਪ ਰੱਖਣ ਦੇ ਫੈਸਲੇ ਕਾਰਨ ਅੱਜ ਅਦਾਲਤੀ ਕਾਰਵਾਈ ਅੱਗੇ ਨਹੀਂ ਵਧ ਸਕੀ । ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਭਲਕੇ, 16 ਦਸੰਬਰ ਲਈ ਤੈਅ ਕੀਤੀ ਹੈ ।

ਕੀ ਕਾਰਨ ਸੀ ਵਕੀਲਾਂ ਵਲੋਂ ਕੰਮ ਕਾਜ ਠੱਪ ਰੱਖਣ ਦਾ

ਦੱਸਣਯੋਗ ਹੈ ਕਿ ਹਰਿਆਣਾ ਪੁਲਸ ਵੱਲੋਂ ਇੱਕ ਵਕੀਲ ਨਾਲ ਕੀਤੀ ਗਈ ਕਥਿਤ ਬਦਸਲੂਕੀ ਦੇ ਵਿਰੋਧ ਵਿੱਚ ਅੱਜ ਹਾਈਕੋਰਟ ਦੇ ਵਕੀਲਾਂ ਨੇ ਕੰਮਕਾਜ ਮੁਅੱਤਲ ਰੱਖਿਆ ਹੋਇਆ ਸੀ । ਇਸੇ ਕਾਰਨ ਅੰਮ੍ਰਿਤਪਾਲ ਸਿੰਘ ਦੇ ਕੇਸ ਸਮੇਤ ਕਈ ਹੋਰ ਅਹਿਮ ਕੇਸਾਂ (ਜਿਵੇਂ ਲਾਰੈਂਸ ਬਿਸ਼ਨੋਈ ਇੰਟਰਵਿਊ ਕੇਸ) ਦੀ ਸੁਣਵਾਈ ਨਹੀਂ ਹੋ ਸਕੀ ।

Read more : ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ `ਤੇ ਸੁਣਵਾਈ 11 ਤੇ ਪਈ

ਸਸਤੇ ਕਰਜ਼ੇ ਦਾ ਝਾਂਸਾ ਦੇ ਕੇ ਵਪਾਰੀਆਂ ਕੋਲੋਂ 1.12 ਕਰੋੜ ਰੁਪਏ ਠੱਗਣ ਵਾਲਾ ਗ੍ਰਿ੍ਫਤਾਰ

0
Man arrested

ਰਾਂਚੀ, 15 ਦਸੰਬਰ 2025 : ਰਾਂਚੀ (Ranchi) ਵਿਚ 2 ਵਪਾਰੀਆਂ ਨੂੰ ਬੈਂਕਾਂ ਦੇ ਮੁਕਾਬਲੇ ਛੋਟ ਵਾਲੀਆਂ ਦਰਾਂ `ਤੇ ਕਰਜ਼ਾ ਦਿਵਾਉਣ ਦਾ ਝਾਂਸਾ (Loan scam) ਦੇ ਕੇ 1.12 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ `ਚ ਇਕ ਜੋੜੇ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ । ਮੁਲਜ਼ਮ ਜੋੜੇ ਦੀ ਪਛਾਣ ਕਾਂਕੇ ਥਾਣਾ ਦੇ ਅਧੀਨ ਪੈਂਦੇ ਸੁਕੁਰਹੁਟੂ ਨਿਵਾਸੀ ਸ਼ਿਵਾਜੀ ਪਾਟਿਲ ਉਰਫ਼ ਅਮਿਤ ਮਹਾਤੋ (42) ਅਤੇ ਉਸਦੀ ਪਤਨੀ ਐਂਜੇਲਾ ਕੁਜੂਰ (42) ਵਜੋਂ ਹੋਈ ਹੈ ।

ਪੁਲਸ ਸੁਪਰਡੈਂਟ (ਦਿਹਾਤੀ) ਪ੍ਰਵੀਨ ਪੁਸ਼ਕਰ ਨੇ ਕੀ ਦੱਸਿਆ

ਪੁਲਸ ਸੁਪਰਡੈਂਟ (ਦਿਹਾਤੀ) ਪ੍ਰਵੀਨ ਪੁਸ਼ਕਰ ਨੇ ਦੱਸਿਆ ਕਿ ਗ੍ਰਿਫ਼ਤਾਰ ਜੋੜਾ ਰਿਆਇਤੀ ਦਰਾਂ `ਤੇ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਵਪਾਰੀਆਂ ਅਤੇ ਹੋਰਨਾਂ ਨਾਲ ਠੱਗੀ ਮਾਰਦਾ ਸੀ । ਅਜਿਹੇ ਹੀ ਇਕ ਮਾਮਲੇ ਵਿਚ ਉਸ ਨੇ ਝਾਰਖੰਡ ਦੇ ਰਾਮਗੜ੍ਹ ਜ਼ਿਲੇ ਦੇ ਵਪਾਰੀ ਸਰੋਜਕਾਂਤ ਝਾਅ ਨਾਲ 70 ਲੱਖ ਰੁਪਏ ਦੀ ਧੋਖਾਦੇਹੀ (Fraud) ਕੀਤੀ । ਉਨ੍ਹਾਂ ਦੱਸਿਆ ਕਿ ਜੋੜੇ ਨੇ ਓਡਿਸ਼ਾ ਦੇ ਇਕ ਹੋਰ ਕਾਰੋਬਾਰੀ ਨਾਲ ਵੀ 42 ਲੱਖ ਰੁਪਏ ਦੀ ਠੱਗੀ ਮਾਰੀ । ਪੁਲਸ ਸੁਪਰਡੈਂਟ (Police Superintendent) ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ ਅਤੇ ਦੋਵਾਂ ਮੁਲਜ਼ਮਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ ।

Read more : ਪੁਲਸ ਮੁਕਾਬਲੇ ਵਿਚ ਇਕ ਮੁਲਜ਼ਮ ਪੁਲਸ ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਬਣ ਗਿਆ ਹੈ ਦੇਸ਼ ਦਾ ਵੱਧ ਭੂਮੀਗਤ ਪਾਣੀ ਦੇ ਦਬਾਅ ਵਾਲਾ ਸੂਬਾ : ਸੀਚੇਵਾਲ

0
Seechewal

ਚੰਡੀਗੜ੍ਹ, 15 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਚੱਲ ਰਹੇ ਸਰਦ ਰੁੱਤ ਸੈਸ਼ਨ (Winter session) ਦੌਰਾਨ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਵੱਲੋਂ ਪੰਜਾਬ ਦੇ ਤੇਜੀ ਨਾਲ ਘੱਟ ਰਹੇ ਭੂਮੀਗਤ ਪਾਣੀ ਦੇ ਪੱਧਰ ਸਬੰਧੀ ਲਿਖਤੀ ਪੁੱਛਿਆ ਗਿਆ । ਜਿਸ ਤੇ ਜਵਾਬ ਦਿੰਦਿਆਂ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ (Union Minister of State for Water Resources) ਰਾਜ ਭੂਸ਼ਣ ਚੌਧਰੀ ਨੇ ਕੇਂਦਰੀ ਭੂਮੀਗਤ ਪਾਣੀ ਬੋਰਡ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਧ ਭੂਮੀਗਤ ਪਾਣੀ ਦੇ ਦਬਾਅ ਵਾਲਾ ਸੂਬਾ ਬਣ ਗਿਆ ਹੈ ।

ਕੀ ਦਰਸਾਉਂਦੀ ਹੈ ਕੇਂਦਰੀ ਭੂਮੀਗਤ ਪਾਣੀ ਬੋਰਡ ਦੀ 2024-25 ਦੀ ਰਿਪੋਰਟ

ਕੇਂਦਰੀ ਭੂਮੀਗਤ ਪਾਣੀ ਬੋਰਡ ਦੀ 2024-25 ਲਈ ਰਾਸ਼ਟਰੀ ਮੁਲਾਂਕਣ ਰਿਪੋਰਟ ਦੇ ਅਨੁਸਾਰ ਪੰਜਾਬ ਵਿੱਚ ਭੂਮੀਗਤ ਪਾਣੀ (Groundwater) ਦੀ ਵਰਤੋਂ ਦਰ 156 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜੋ ਕਿ ਦੇਸ਼ ਦੇ ਸਾਰੇ ਰਾਜਾਂ ਵਿੱਚੋਂ ਸਭ ਤੋਂ ਵੱਧ ਹੈ । ਇਹ ਦਰ ਰਾਸ਼ਟਰੀ ਔਸਤ 60. 63 ਪ੍ਰਤੀਸ਼ਤ ਤੋਂ ਬਹੁਤ ਜ਼ਿਆਦਾ ਹੈ ।

ਪੰਜਾਬ ਦਾ ਸਾਲਾਨਾ ਕੁੱਲ ਭੂਮੀਗਤ ਪਾਣੀ ਰੀਚਾਰਜ 18.60 ਬਿਲੀਅਨ ਘਣ ਮੀਟਰ ਹੋਣ ਦਾ ਅਨੁਮਾਨ ਹੈ

ਰਿਪੋਰਟ ਦੇ ਅਨੁਸਾਰ ਪੰਜਾਬ ਦਾ ਸਾਲਾਨਾ ਕੁੱਲ ਭੂਮੀਗਤ ਪਾਣੀ ਰੀਚਾਰਜ 18.60 ਬਿਲੀਅਨ ਘਣ ਮੀਟਰ ਹੋਣ ਦਾ ਅਨੁਮਾਨ ਹੈ, ਜਦੋਂ ਕਿ ਸੁਰੱਖਿਅਤ ਢੰਗ ਨਾਲ ਵਰਤੋਂ ਯੋਗ ਪਾਣੀ ਸਿਰਫ 16.80 ਬਿਲੀਅਨ ਘਣ ਮੀਟਰ ਹੈ । ਇਸ ਦੇ ਉਲਟ ਪੰਜਾਬ ਇਸ ਸਮੇਂ ਸਿੰਚਾਈ, ਘਰੇਲੂ ਅਤੇ ਉਦਯੋਗਿਕ ਵਰਤੋਂ ਲਈ ਸਾਲਾਨਾ ਲਗਭਗ 26.27 ਬਿਲੀਅਨ ਘਣ ਮੀਟਰ ਪਾਣੀ ਵਾਪਸ ਲੈ ਰਿਹਾ ਹੈ । ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਗੰਭੀਰ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਵਿੱਚ ਪਾਣੀ ਦੀ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ ।

Read More : ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਭਰੀ

ਅਮਰੀਕਾ ਦੀ ਯੂਨੀਵਰਸਿਟੀ `ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ

0
US university

ਪ੍ਰੋਵੀਡੈਂਸ (ਅਮਰੀਕਾ), 15 ਦਸੰਬਰ 2025 : ਅਮਰੀਕਾ (America)`ਚ ਰੋਡ ਆਈਲੈਂਡ ਸੂਬੇ ਦੇ ਪ੍ਰੋਵੀਡੈਂਸ ਸ਼ਹਿਰ `ਚ ਸਥਿਤ ਬ੍ਰਾਊਨ ਯੂਨੀਵਰਸਿਟੀ (Brown University) `ਚ ਅੰਤਿਮ ਪ੍ਰੀਖਿਆਵਾਂ ਦੌਰਾਨ ਹੋਈ ਗੋਲੀਬਾਰੀ (Shooting) `ਚ 2 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਹਮਲਾਵਰ ਦੀ ਭਾਲ ਕਰ ਰਹੀ ਹੈ ।

ਸ਼ੱਕੀ ਵਿਅਕਤੀ ਨੇ ਪਾਏ ਹੋਏ ਸਨ ਕਾਲੇ ਰੰਗ ਦੇ ਕੱਪੜੇ

ਪੁਲਸ ਅਧਿਕਾਰੀ ਟਿਮੋਥੀ ਓਹਾਰਾ ਨੇ ਕਿਹਾ ਕਿ ਸ਼ੱਕੀ ਵਿਅਕਤੀ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਉਸ ਨੂੰ ਆਖਰੀ ਵਾਰ ਇੰਜੀਨੀਅਰਿੰਗ ਭਵਨ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ, ਜਿੱਥੇ ਹਮਲਾ ਹੋਇਆ ਸੀ । ਇਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ `ਤੇ ਕਿਹਾ ਕਿ ਹਮਲਾਵਰ ਨੇ ਇਕ ਬੰਦੂਕ ਦੀ ਵਰਤੋਂ ਕੀਤੀ ਸੀ ।

Read more : ਬੱਚੇ ਦੇ ਜਨਮ ਦਿਨ ਦੀ ਪਾਰਟੀ ਵਿਚ ਗੋਲੀਬਾਰੀ ਕਾਰਨ 4 ਦੀ ਮੌਤ