ਪਟਿਆਲਾ, 30 ਮਈ 2026 : ਸ਼ਾਹੀ ਸ਼ਹਿਰ ਪਟਿਆਲਾ (Patiala) ਵਿਖੇ ਦਿਨ ਦਿਹਾੜੇ ਇਕ ਈ-ਰਿਕਸ਼ਾ ਚਾਲਕ ਦਾ ਚਾਕੂਆਂ ਨਾਲ ਹਮਲਾ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਈ-ਰਿਕਸ਼ਾ ਚਾਲਕ
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਹੀਰਾ ਬਾਗ ਇਲਾਕੇ (Hira Bagh area) ਵਿਚ ਪੁਰਾਣੀ ਰੰਜਸ਼ ਕਾਰਨ ਇੱਕ ਈ-ਰਿਕਸ਼ਾ ਚਾਲਕ (E-rickshaw driver) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੀ ਪਛਾਣ ਚੌਰਾ ਪਿੰਡ ਦੇ ਰਹਿਣ ਵਾਲੇ ਅਭਿਸ਼ੇਕ ਮਲਿਕ ਵਜੋਂ ਹੋਈ ਹੈ । ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗੁਰਸੇਵ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੇ ਘਰ ਵਿੱਚ ਇੱਕ ਨੌਜਵਾਨ ਔਰਤ ਨੂੰ ਕਥਿਤ ਤੌਰ `ਤੇ ਬੰਧਕ ਬਣਾ ਕੇ ਰੱਖਿਆ ਸੀ ।
ਕੀ ਕਾਰਨ ਦੱਸਿਆ ਜਾ ਰਿਹਾ ਹੈ ਕਤਲ ਦਾ
ਭਰੋਸੇਯੋਗ ਸੂਤਰਾਂ ਤੋ ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਅਭਿਸ਼ੇਕ ਨੇ ਲੜਕੀ ਨੂੰ ਗੁਰਸੇਵ ਦੀ ਚੁੰਗਲ ਵਿਚੋਂ ਛੁਡਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ । ਇਸ ਤੋਂ ਬਾਅਦ ਗੁਰਸੇਵ ਦੇ ਮਨ ਵਿੱਚ ਅਭਿਸ਼ੇਕ ਪ੍ਰਤੀ ਨਫ਼ਰਤ ਪੈਦਾ ਹੋ ਗਈ । ਸ਼ੁੱਕਰਵਾਰ ਰਾਤ ਨੂੰ ਜਦੋਂ ਅਭਿਸ਼ੇਕ ਹੀਰਾ ਬਾਗ ਇਲਾਕੇ ਵਿੱਚ ਇੱਕ ਬਰਫ਼ ਫੈਕਟਰੀ ਦੇ ਅੱਗੇ ਈ-ਰਿਕਸ਼ਾ ਚਲਾ ਰਿਹਾ ਸੀ ਤਾਂ ਗੁਰਸੇਵ ਨੇ ਚਾਰ-ਪੰਜ ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਉਸ ਨੂੰ ਘੇਰ ਲਿਆ । ਇਸ ਤੋਂ ਪਹਿਲਾਂ ਕਿ ਉਹ ਕੋਈ ਪ੍ਰਤੀਕਿਰਿਆ ਦਿੰਦਾ ਹਮਲਾਵਰਾਂ ਨੇ ਉਸ ‘ਤੇ ਚਾਕੂਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ । ਅਭਿਸ਼ੇਕ ਮਦਦ ਲਈ ਚੀਕਿਆ। ਅਪਰਾਧ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ ।
ਡਾਕਟਰਾਂ ਨੇ ਬਹੁਤ ਕੋਸਿ਼ਸ਼ ਕੀਤੀ ਸੀ ਅਭਿਸ਼ੇਕ ਨੂੰ ਬਚਾਉਣ ਦੀ
ਅਭਿਸ਼ੇਕ, ਜਿਸ ਦੀ ਹਾਲਤ ਬਹੁਤ ਜਿਆਦਾ ਖਰਾਬ ਸੀ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸਿ਼ਸ਼ ਕੀਤੀ ਪਰ ਬਹੁਤ ਜਿ਼ਆਦਾ ਖੂਨ ਵਹਿਣ ਅਤੇ ਗੰਭੀਰ ਜ਼ਖ਼ਮਾਂ ਕਾਰਨ ਉਹ ਦਮ ਤੋੜ ਗਿਆ । ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਫੋਰਸ ਤੁਰੰਤ ਹਰਕਤ ਵਿੱਚ ਆ ਗਈ ।
ਕੀ ਆਖਿਆ ਡੀ. ਐਸ. ਪੀ. ਸਿਟੀ-2 ਨੇ
ਡੀ. ਐਸ. ਪੀ. ਪਟਿਆਲਾ-2 ਜਗਜੀਤ ਸਿੰਘ ਰੰਧਾਵਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਦੋਸ਼ੀ ਗੁਰਸੇਵ ਸਿੰਘ (ਪਿੰਡ ਚੌੜਾ ਵਾਸੀ) ਅਤੇ ਉਸ ਦੇ ਸਾਥੀਆਂ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ।







