ਬੀਕਾਨੇਰ ਤੋਂ ਸਿਰਸਾ ਜਾ ਰਹੀ ਤੇਜ ਰਫ਼ਤਾਰ ਬਸ ਟਕਰਾਈ ਟਰੈਕਟਰ-ਟਰਾਲੀ ਨਾਲ

0
34
Sirsa Accident

ਸਿਰਸਾ, 30 ਮਈ 2026 : ਹਰਿਆਣਾ (Haryana) ਦੇ ਜਿਲਾ ਸਿਰਸਾ ਵਿਖੇ ਪੈਂਦੇ ਏਲਨਾਬਾਦ ਵਿਖੇ ਇਕ ਤੇਜ ਰਫ਼ਤਾਰ ਬਸ (High-speed bus) ਦੇ ਟੈ੍ਰਕਟਰ-ਟਰਾਲੀ ਨਾਲ ਟਕਰਾ ਜਾਣ ਕਾਰਨ ਭਿਆਨਕ ਸੜਕ ਹਾਦਸਾ (Road accident) ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਸਿਰਸਾ ਜਿ਼ਲ੍ਹੇ ਦੇ ਏਲਨਾਬਾਦ (Ellenabad) ਵਿੱਚ ਜੋ ਇੱਕ ਵੋਲਵੋ ਬੱਸ ਪਿੱਛੇ ਤੋਂ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਗਈ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਟਰੈਕਟਰ-ਟਰਾਲੀ ਦੇ ਉੱਪਰੋਂ ਚੜ੍ਹ ਗਿਆ । ਹਾਦਸੇ ਵਿਚ ਦਰਜਨਾਂ ਯਾਤਰੀ ਜ਼ਖ਼ਮੀ (Passenger injured) ਹੋ ਗਏ । ਬੱਸ ਇੱਕ ਸੂਏ ਵਿੱਚ ਡਿੱਗ ਗਈ ਅਤੇ ਇਸ ਦਾ ਅਗਲਾ ਹਿੱਸਾ ਪਟੜੀਆਂ ਤੋੜ ਕੇ ਸੂਬੇ ਵਿਚ ਡੁੱਬ ਗਿਆ ।

ਬਸ ਬੀਕਾਨੇਰ ਤੋਂ ਸਿਰਸਾ ਤੇ ਟੈ੍ਰਕਟਰ-ਟਰਾਲੀ ਏਲਨਲਾਬਾਦ ਤੋਂ ਜਾ ਰਹੇ ਸੀ ਸਿਰਸਾ

ਮਿਲੀਆਂ ਸੂਚਨਾਵਾਂ ਅਨੁਸਾਰ ਉਪਰੋਕਤ ਘਟਨਾ ਜੋ ਕਿ ਸ਼ੁੱਕਰਵਾਰ ਰਾਤ ਨੂੰ ਮੱਲੇਕਾਨ ਪੁਲਸ ਸਟੇਸ਼ਨ ਨੇੜੇ ਮਾਲਵਾਨੀ ਟੀ-ਪੁਆਇੰਟ ‘ਤੇ ਵਾਪਰੀ ਹੈ ਦੌਰਾਨ ਵੋਲਵੋ ਬੱਸ ਬੀਕਾਨੇਰ ਤੋਂ ਸਿਰਸਾ ਜਾ ਰਹੀ ਸੀ, ਜਦੋਂ ਕਿ ਟਰੈਕਟਰ-ਟਰਾਲੀ ਏਲਨਾਬਾਦ ਤੋਂ ਸਿਰਸਾ ਜਾ ਰਹੀ ਸੀ । ਘਟਨਾ ਦਾ ਕਾਰਨ ਬੱਸ ਦਾ ਤੇਜ਼ ਰਫ਼ਤਾਰ ਹੋਣਾ ਮੰਨਿਆਂ ਜਾ ਰਿਹਾ ਹੈ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ । ਉਨ੍ਹਾਂ ਨੇ ਜ਼ਖ਼ਮੀ ਯਾਤਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ ।

ਹਾਦਸੇ ਵਿਚ 35 ਦੇ ਕਰੀਬ ਯਾਤਰੀਆਂ ਨੂੰ ਲੱਗੀਆਂ ਮਾਮੂਲੀ ਸੱਟਾਂ

ਸੂਚਨਾ ਮਿਲਣ ‘ਤੇ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ । ਪੁਲਿਸ ਨੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾਇਆ ਅਤੇ ਆਵਾਜਾਈ ਬਹਾਲ ਕੀਤੀ । ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਾਦਸਾ ਬੱਸ ਦੀ ਤੇਜ਼ ਰਫ਼ਤਾਰ ਕਾਰਨ ਹੋਇਆ ਹੈ । ਪੁਲਸ ਜਾਂਚ ਕਰ ਰਹੀ ਹੈ । ਬੱਸ ਵਿੱਚ ਸਵਾਰ ਲਗਭਗ 35 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ । ਟਰੈਕਟਰ ਡਰਾਈਵਰ ਗੱਗੂ ਅਤੇ ਲਗਭਗ 12 ਯਾਤਰੀਆਂ ਦਾ ਸਿਰਸਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਉਨ੍ਹਾਂ ਦੀ ਹਾਲਤ ਸਥਿਰ ਹੈ । ਲਗਭਗ 23 ਯਾਤਰੀ ਨਿੱਜੀ ਵਾਹਨਾਂ ਵਿੱਚ ਆਪਣੀਆਂ ਮੰਜ਼ਿਲਾਂ ਲਈ ਰਵਾਨਾ ਹੋ ਗਏ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ।

LEAVE A REPLY

Please enter your comment!
Please enter your name here