ਉਤਰਾਖੰਡ, 30 ਮਈ 2026 : ਭਾਰਤ ਦੇਸ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਚਮੌਲੀ ਵਿਖੇ ਦੇਹਰਾਦੂਨ ਤੋਂ ਪਰਿਵਾਰਕ ਮੈਂਬਰ ਦੀ ਲਾਸ ਲਿਜਾ ਰਹੀ ਗੱਡੀ ਦੇ ਖਾਈ ਡਿੱਗਣ ਦਾ ਸਮਾਚਾਰ ਹੈ ।
ਕਿਵੇਂ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਚਮੋਲੀ ਜਿਲ੍ਹੇ ਵਿੱਚ ਦੇਹਰਾਦੂਨ ਤੋਂ ਪਰਿਵਾਰਕ ਮੈਂਬਰ ਦੀ ਲਾਸ਼ ਲਿਜਾ ਰਹੀ ਇੱਕ ਈਕੋ ਵੈਨ ਲਵਾਨੀ ਖੇਤਰ ਦੇ ਨੇੜੇ 400 ਤੋਂ 500 ਮੀਟਰ ਡੂੰਘੀ ਖੱਡ (Deep pit) ਵਿੱਚ ਡਿੱਗ ਗਈ । ਜਿਸ ਵਿਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖ਼ਮੀ (Injured) ਹੋ ਗਏ ।
ਕੌਣ ਕੌਣ ਹਨ ਮਿਤਕਾਂ ਤੇ ਜਖਮੀਆਂ ਵਿਚ
ਉਕਤ ਵਾਪਰੇ ਹਾਦਸੇ ਵਿਚ ਮੌਤ ਦੇ ਘਾਟ ਉਤਰ ਗਏ ਮ੍ਰਿਤਕਾਂ ਦੀ ਪਛਾਣ ਬਲਬੀਰ ਸਿੰਘ (52), ਉਨ੍ਹਾਂ ਦੀ ਪਤਨੀ ਸ਼ਾਂਤੀ ਦੇਵੀ (48) ਅਤੇ ਪੁੱਤਰ ਅੰਸ਼ੂ ਬਿਸ਼ਟ (18) ਵਜੋਂ ਹੋਈ ਹੈ । ਕਵਿਤਾ ਦੇਵੀ (32), ਮਯੰਕ ਸਿੰਘ (8) ਅਤੇ ਰੋਸ਼ਨੀ (18) ਗੰਭੀਰ ਜ਼ਖ਼ਮੀ ਹੋ ਗਏ । ਮੁੱਢਲੀ ਸਹਾਇਤਾ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ ।
ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ
ਪੁਲਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੈਂਕ (ਲੋਹਾਜੰਗ) ਪਿੰਡ ਦਾ ਰਹਿਣ ਵਾਲਾ ਬਲਬੀਰ ਸਿੰਘ ਆਪਣੇ ਪਰਿਵਾਰਕ ਮੈਂਬਰ, ਸਵਰਗੀ ਭਜਨ ਸਿੰਘ ਦੀ ਲਾਸ਼ ਨੂੰ ਦੇਹਰਾਦੂਨ ਤੋਂ ਪਿੰਡ ਲਿਆ ਰਿਹਾ ਸੀ । ਗੱਡੀ ਵਿੱਚ ਪਰਿਵਾਰ ਦੇ ਹੋਰ ਮੈਂਬਰ ਵੀ ਸਵਾਰ ਸਨ । ਲਵਾਨੀ ਦੇ ਜੰਗਲੀ ਖੇਤਰ ਵਿੱਚ ਪਹੁੰਚਣ ‘ਤੇ ਗੱਡੀ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਈ । ਪੁਲਸ ਨੂੰ ਸ਼ੱਕ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ।








