ਮਾਨਸਾ, 9 ਜੂਨ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਦੇ ਪਿੰਡ ਕੁਲਾਨਾ ਵਿਖੇ ਅੱਜ ਤੜਕਸਾਰ ਰਾਸ਼ਟਰੀ ਜਾਂਚ ਏਜੰਸੀ ਵਲੋਂ ਇਕ ਘਰ ਵਿਖੇ ਛਾਪੇਮਾਰੀ (Raid) ਕੀਤੇ ਜਾਣ ਦਾ ਸਮਾਚਾਰ ਹੈ ।
ਕੀ ਕਾਰਨ ਰਿਹਾ ਐਨ. ਆਈ. ਏ ਦੀ ਛਾਪੇਮਾਰੀ ਦਾ
ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) (N. I. A.) ਨੇ ਜੋ ਮੰਗਲਵਾਰ ਸਵੇਰੇ ਤੜਕੇ ਮਾਨਸਾ ਜਿ਼ਲ੍ਹੇ ਦੇ ਕੁਲਾਨਾ ਪਿੰਡ (Kulana Village) ਵਿੱਚ ਯਾਦਵਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਇਹ ਕਾਰਵਾਈ ਸਵੇਰੇ ਸਾਢੇ 5 ਵਜੇ ਦੇ ਕਰੀਬ ਸ਼ੁਰੂ ਹੋਈ । ਸੂਤਰਾਂ ਅਨੁਸਾਰ ਯਾਦਵਿੰਦਰ ਨੇ ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਗੱਲਬਾਤ ਕੀਤੀ ਸੀ, ਜਿਸਦਾ ਐਨ. ਆਈ. ਏ. ਪਤਾ ਲਗਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ । ਐਨ. ਆਈ. ਏ. ਦੀ ਜੋ ਟੀਮ ਯਾਦਵਿੰਦਰ ਸਿੰਘ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ ਅਤੇ ਇਲੈਕਟ੍ਰਾਨਿਕ ਡਿਵਾਈਸਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਹਿਜ਼ਾਦ ਭੱਟੀ ਇਸ ਵਿਅਕਤੀ ਤੋਂ ਕਿਸ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦਾ ਸੀ ।
ਕੀ ਜਾਣਕਾਰੀ ਦਿੱਤੀ ਯਾਦਵਿੰਦਰ ਸਿੰਘ ਨੇ
ਜਿਸ ਨੌਜਵਾਨ ਯਾਦਵਿੰਦਰ ਸਿੰਘ ਦੇ ਘਰ ਐਨ. ਆਈ. ਏ. ਵਲੋਂ ਛਾਪਾ ਮਾਰਿਆ ਗਿਆ ਹੈ ਦੱਸਿਆ ਕਿ ਉਹ ਲਗਭਗ ਦੋ ਸਾਲ ਪਹਿਲਾਂ ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਆਇਆ ਸੀ ਤੇ ਉਸ ਸਮੇਂ ਦੌਰਾਨ ਦੋਵਾਂ ਨੇ ਗੱਲਬਾਤ ਕੀਤੀ ਸੀ । ਐਨ. ਆਈ. ਏ. ਟੀਮ ਨੇ ਉਸਦੇ ਘਰ ਦਾ ਦੌਰਾ ਕੀਤਾ ਅਤੇ ਇਸ ਮਾਮਲੇ ਦੇ ਸੰਬੰਧ ਵਿੱਚ ਉਸ ਤੋਂ ਪੁੱਛਗਿੱਛ ਕੀਤੀ, ਜਾਣਕਾਰੀ ਇਕੱਠੀ ਕੀਤੀ ।
ਭੱਟੀ ਨਾਲ ਮੇਰਾ ਹੋਰ ਕੋਈ ਸੰਪਰਕ ਨਹੀਂ ਹੋਇਆ : ਯਾਦਵਿੰਦਰ
ਯਾਦਵਿੰਦਰ ਨੇ ਕਿਹਾ ਕਿ ਉਸਦਾ ਸ਼ਹਿਜ਼ਾਦ ਭੱਟੀ ਨਾਲ ਹੋਰ ਕੋਈ ਸੰਪਰਕ ਨਹੀਂ ਹੋਇਆ । ਹਾਲਾਂਕਿ ਐਨ. ਆਈ. ਏ. ਟੀਮ ਲਗਭਗ ਇੱਕ ਮਹੀਨਾ ਪਹਿਲਾਂ ਉਸਦੇ ਘਰ ਗਈ ਸੀ ਪਰ ਉਨ੍ਹਾਂ ਨੇ ਅੱਜ ਘਰ ਦੀ ਦੁਬਾਰਾ ਤਲਾਸ਼ੀ ਲਈ । ਇਸ ਤਲਾਸ਼ੀ ਦੌਰਾਨ ਕਈ ਮੋਬਾਈਲ ਨੰਬਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ, ਕਾਲ ਡਿਟੇਲਾਂ ਦੀ ਜਾਂਚ ਕੀਤੀ ਗਈ ਅਤੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨਾਂ ਦੀ ਵੀ ਤਲਾਸ਼ੀ ਲਈ ਗਈ, ਜਿਸ ਦੌਰਾਨ ਘਰ ਤੋਂ ਕੋਈ ਵੀ ਅਪਰਾਧਿਕ ਸਮੱਗਰੀ ਬਰਾਮਦ ਨਹੀਂ ਹੋਈ।
ਯਾਦਵਿੰਦਰ ਸਿੰਘ ਹੋਣਾ ਪਵੇਗਾ ਐਨ. ਆਈ. ਏ. ਦਫ਼ਤਰ ਵਿਖੇ ਪੇਸ਼
ਘਰ ਤੋਂ ਐਨ. ਆਈ. ਏ. ਨੂੰ ਬੇਸ਼ਕ ਕੋਈ ਵੀ ਅਪਰਾਧਿਕ ਸਮੱਗਰੀ ਬਰਾਮਦ ਨਹੀਂ ਹੋਈ ਪਰ ਉਸਨੇ ਕਿਹਾ ਕਿ ਐਨ. ਆਈ. ਏ. ਅਧਿਕਾਰੀਆਂ ਨੇ ਉਸਨੂੰ 15 ਜੂਨ ਨੂੰ ਆਪਣੇ ਚੰਡੀਗੜ੍ਹ ਦਫ਼ਤਰ ਵਿੱਚ ਦੁਬਾਰਾ ਪੇਸ਼ ਹੋਣ ਲਈ ਕਿਹਾ ਹੈ, ਜਿੱਥੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ।









