ਸਰਹਿੰਦ, 11 ਜੂਨ 2026 : ਜਿਲਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਸ਼ਹਿਰ ਸਰਹਿੰਦ ਦੇ ਪਿੰਡ ਦਾਲੋਮਾਜਰਾ (Village Dalomajra) ਵਿਖੇ ਜਵਾਈ ਨੇ ਸਾਲੇ ਤੇ ਸੱਸ ਤੋਂ ਤੰਗ ਆ ਕੇ ਖੁਦਕੁਸ਼ੀ (Suicide) ਕਰ ਲਈ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਥਾਣਾ ਸਰਹਿੰਦ ਦੇ ਅਧੀਨ ਆਉਂਦੇ ਪਿੰਡ ਦਾਲੋ ਮਾਜਰਾ ਵਿਖੇ ਸਾਲੇ ਅਤੇ ਸੱਸ ਤੋਂ ਪ੍ਰੇਸ਼ਾਨ ਹੋ ਕੇ ਜੋ ਇੱਕ ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਸੀ ਦੀ ਪਛਾਣ ਜੋਗਿੰਦਰ ਚੌਹਾਨ (Joginder Chauhan) ਵਾਸੀ ਪਿੰਡ ਦਾਲੋ ਮਾਜਰਾ ਵਜੋਂ ਹੋਈ ਹੈ ।
ਕੀ ਦੱਸਿਆ ਮ੍ਰਿਤਕ ਦੇ ਪਿਤਾ ਨੇ
ਮ੍ਰਿਤਕ ਦੇ ਪਿਤਾ ਸੁਰੇਸ਼ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਖੋਫ਼ਨਾਕ ਕਦਮ ਚੁੱਕਣ ਤੋਂ ਪਹਿਲਾਂ ਇੱਕ ਸੁਸਾਈਡ ਨੋਟ (Suicide note) ਵੀ ਲਿਖਿਆ ਸੀ, ਜਿਸ ਵਿੱਚ ਸੱਸ ਅਤੇ ਸਾਲੇ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦਾ ਜਿ਼ਕਰ ਕੀਤਾ ਗਿਆ । ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਮਾਨ ਸਿੰਘ ਅਨੁਸਾਰ ਜੋਗਿੰਦਰ ਨੇ ਆਪਣੇ ਸਾਲੇ ਦੇ ਵਿਆਹ ਲਈ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਸਾਲੇ ਨੇ ਪੈਸੇ ਵਾਪਸ ਨਹੀਂ ਕੀਤੇ ਅਤੇ ਆਪਣੀ ਮਾਂ ਨਾਲ ਮਿਲ ਕੇ ਜੋਗਿੰਦਰ ਦੀ ਕੁੱਟਮਾਰ ਵੀ ਕੀਤੀ ।
ਪੁਲਸ ਨੇ ਮਾਮਲਾ ਦਰਜ ਕਰਕੇ ਦੋਹਾਂ ਦੀ ਭਾਲ ਕਰ ਦਿੱਤੀ ਹੈ ਸ਼ੁਰੂ
ਇਸੇ ਪ੍ਰੇਸ਼ਾਨੀ ਕਾਰਨ ਉਸ ਨੇ 6 ਜੂਨ 2026 ਨੂੰ ਸਰਹਿੰਦ ਪਟਿਆਲਾ ਰੋਡ ‘ਤੇ ਪੈਂਦੇ ਪਿੰਡ ਆਦਮਪੁਰ ਨੇੜੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ । ਪੁਲਸ ਨੂੰ ਮ੍ਰਿਤਕ ਦੀ ਲਾਸ਼ 10 ਜੂਨ ਨੂੰ ਪਟਿਆਲਾ ਦੇ ਜੈ ਨਗਰ ਨਜ਼ਦੀਕ ਨਹਿਰ ਵਿੱਚੋਂ ਬਰਾਮਦ ਹੋਈ। ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਸਾਲੇ ਗੁਰਪ੍ਰੀਤ ਸਿੰਘ ਅਤੇ ਸੱਸ ਸੋਮਾ ਖ਼ਿਲਾਫ਼ ਮਾਮਲਾ ਦਰਜ (Case registered) ਕਰਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।









