ਜੋਧੇਵਾਲ ਵਿਚ ਕੁੱਝ ਨੌਜਵਾਨਾਂ ਨੇ ਇਕ ਲੜਕੇ ਨੂੰ ਬਣਾਇਆ ਚੋਰੀ ਦੇ ਸ਼ੱਕ ਹੇਠ ਬੰਧਕ

0
37
Jodhewal

ਲੁਧਿਆਣਾ, 11 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਜੋਧੇਵਾਲ ਵਿਖੇ ਇਕ ਨੌਜਵਾਨ ਨੂੰ ਚੋਰੀ ਦੇ ਸ਼ੱਕ ਹੇਠ ਕੁੱਝ ਨੌਜਵਾਨਾਂ ਵਲੋਂ ਬੰਧਕ ਬਣਾਏ (Taken hostage) ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਹੋਰ ਕੀ ਕੀ ਨੌਜਵਾਨਾਂ ਨੇ ਪਕੜੇ ਗਏ ਨੌਜਵਾਨ ਨਾਲ

ਮਿਲੀ ਜਾਣਕਾਰੀ ਅਨੁਸਾਰ ਜੋਧੇਵਾਲ (Jodhewal) ਵਿਖੇ ਚੋਰੀ ਦੇ ਸ਼ੱਕ ਹੇਠ ਪਕੜੇ ਗਏ ਨੌਜਵਾਨ ਨੂੰ ਕੁੱਝ ਨੌਜਵਾਨਾਂ ਨੇ ਸਿਰਫ਼ ਬੰਧਕ ਹੀ ਨਹੀਂ ਬਣਾਇਆ ਬਲਕਿ ਉਸਨੂੰ ਸਬਕ ਸਿਖਾਉਣ ਦੇ ਚਲਦਿਆਂ ਉਸਦੇ ਸਿਰ ਦੇ ਬਾਲ ਕੱਟਣ ਦੇ ਨਾਲ-ਨਾਲ ਉਸਦੀ ਅੱਖ ਦੀ ਆਈਬਰੋ ਵੀ ਕੱਟ ਦਿਤੀ ਗਈ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਸੂਚਨਾ ਮੁਤਾਬਕ ਉਕਤ ਸਮੁੱਚੇ ਘਟਨਾਕ੍ਰਮ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਤਾ ਚੱਲਣ ਤੇ ਪੁਲਸ ਵਲੋਂ ਕੇਸ ਦਰਜ (Case registered) ਕਰ ਲਿਆ ਗਿਆ ਹੈ । ਜਿਨ੍ਹਾਂ ਨੌਜਵਾਨਾਂ ਵਲੋਂ ਚੋਰੀ ਦੇ ਦੋਸ਼ ਹੇਠ ਨੌਜਵਾਨਾਂ ਨੂੰ ਪਕੜਿਆ ਗਿਆ ਹੈ ਵਲੋਂ ਸਿਰਫ਼ ਨੌਜਵਾਨ ਨਾਲ ਉਪਰੋਕਤ ਮੁਤਾਬਕ ਸਲੂਕ ਹੀ ਨਹੀਂ ਕੀਤਾ ਗਿਆ ਬਲਕਿ ਨੌਜਵਾਨ ਦੀ ਛਾਤੀ ਤੇ ਇਕ ਕਾਗਜ਼ ਚਿਪਕਾ ਦਿੱਤਾ ਤੇ ਲਿਖ ਦਿੱਤਾ ਗਿਆ ਕਿ ਮੈਂ ਚੋਰ ਹਾਂ ।

LEAVE A REPLY

Please enter your comment!
Please enter your name here