Home Blog Page 238

ਬਰਾਤ ਜਾਣ ਤੋਂ ਪਹਿਲਾਂ ਨੇ ਦੁਲਹੇ ਨੇ ਖ਼ੁਦਕੁਸ਼ੀ ਕੀਤੀ

0
Five people died

ਹਰਿਆਣਾ, 22 ਦਸੰਬਰ 2025 : ਹਰਿਆਣਾ ਦੇ ਨੂਹ (Noah of Haryana) ਵਿਖੇ ਲਾੜੇ ਨੇ ਵਿਆਹ ਦੀ ਬਾਰਾਤ ਜਾਣ ਤੋਂ ਪਹਿਲਾਂ ਹੀ ਖੁਦਕੁਸ਼ੀ (Suicide) ਕਰ ਲਈ ਹੈ । ਉਹ ਦੇਰ ਰਾਤ ਤੱਕ ਵਿਆਹ ਵਿੱਚ ਡੀ. ਜੇ. ਵਜਾਉਣਾ (DJ playing) ਚਾਹੁੰਦਾ ਸੀ ਪਰ ਪਰਿਵਾਰ ਵਾਲਿਆਂ ਨੇ ਇਨਕਾਰ ਕਰ ਦਿੱਤਾ । ਜਿਸ ਕਾਰਨ ਉਹ ਗੁੱਸੇ ਵਿਚ ਆ ਗਿਆ ।  ਜਿਸ ਤੋਂ ਬਾਅਦ ਉਹ ਸਵੇਰੇ ਵਿਆਹ ਦੀ ਬਰਾਤ ਤੋਂ ਪਹਿਲਾਂ ਘਰੋਂ ਨਿਕਲ ਗਿਆ ਤੇ ਉਸ ਨੂੰ ਖੇਤ ਵਿੱਚ ਇੱਕ ਖੰਭੇ ਨਾਲ ਲਟਕਦੇ ਹੋਏ ਦੇਖਿਆ ਗਿਆ । ਲਾੜੀ ਦਾ ਪਰਿਵਾਰ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਕਰ ਰਿਹਾ ਸੀ। ਲਾੜੇ ਦੀ ਖੁਦਕੁਸ਼ੀ ਨੇ ਵਿਆਹ ਵਾਲੇ ਘਰ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ।

ਵਿਆਹ ਦੇ ਚਲਦੇ ਦੋਵੇਂ ਪਾਸੇ ਚੱਲ ਰਹੀਆਂ ਤਿਆਰੀਆਂ ਰੁਕੀਆਂ

ਜਾਣਕਾਰੀ ਅਨੁਸਾਰ ਪਿੰਡ ਰਿਠੋੜਾ ਦੇ 23 ਸਾਲਾ ਮੁਬਾਸਿਰ (Mubasir) ਪੁੱਤਰ ਅਹਿਮਦ ਦਾ ਵਿਆਹ ਨੂਹ ਦੇ ਨਾਲ ਲੱਗਦੇ ਪਿੰਡ ਦੀ ਇੱਕ ਲੜਕੀ ਨਾਲ ਤੈਅ ਹੋਇਆ ਸੀ । ਵਿਆਹ ਦੀ ਬਰਾਤ ਐਤਵਾਰ (21 ਦਸੰਬਰ) ਨੂੰ ਜਾਣੀ ਸੀ । ਘਰ ਵਿੱਚ ਤਿਆਰੀਆਂ ਜ਼ੋਰਾਂ-ਸ਼ੋਰਾਂ `ਤੇ ਸਨ । ਪਰਿਵਾਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਖੁਸ਼ੀ ਦੇ ਮਾਹੌਲ ਵਿੱਚ ਡੁੱਬੇ ਹੋਏ ਸਨ । ਉਧਰ ਕੁੜੀ ਵਾਲੇ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਕਰ ਰਹੇ ਸਨ। ਅਚਾਨਕ ਆਈ ਇਸ ਮੰਦਭਾਗੀ ਘਟਨਾ ਨਾਲ ਚਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ ।

Read More : ਯੂ. ਪੀ. `ਚ ਇਕ ਹੋਰ ਸਿਪਾਹੀ ਨੇ ਕੀਤੀ ਖੁਦਕੁਸ਼ੀ

ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 4683.94 ਕਰੋੜ ਰੁਪਏ ਸਰਕਾਰ ਨੇ ਕੀਤੇ ਜਾਰੀ

0
dr. baljeet kaur

ਚੰਡੀਗੜ੍ਹ 22 ਦਸੰਬਰ 2025 : ਸਮਾਜਿਕ ਸੁਰੱਖਿਆ-ਮਹਿਲਾ ਅਤੇ ਬਾਲ ਵਿਕਾਸ ਮੰਤਰੀ (Minister of Social Security-Women and Child Development)  ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲੋਕ-ਪੱਖੀ ਨੀਤੀਆਂ ਨੂੰ ਲਗਾਤਾਰ ਲਾਗੂ ਕਰ ਰਹੀ ਹੈ ।

ਸਾਲ 2025 ਲਈ ਕੀਤਾ ਗਿਆ ਹੈ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 6,175 ਕਰੋੜ ਦੇ ਬਜਟ ਦਾ ਪ੍ਰਬੰਧ

ਸਾਲ 2025 (ਵਿੱਤੀ ਸਾਲ 2025-26) ਦੌਰਾਨ ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਅਪਾਹਜਾਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਸਾਲ 2025 ਲਈ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 6,175 ਕਰੋੜ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚੋਂ 4,683.94 ਕਰੋੜ ਨਵੰਬਰ 2025 ਤੱਕ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ 3,529,216 ਲਾਭਪਾਤਰੀਆਂ ਨੂੰ ਲਗਾਤਾਰ ਵਿੱਤੀ ਸਹਾਇਤਾ ਮਿਲ ਰਹੀ ਹੈ, ਜੋ ਕਿ ਪੰਜਾਬ ਸਰਕਾਰ ਦੀ ਇੱਕ ਮਜ਼ਬੂਤ ਸਮਾਜਿਕ ਸੁਰੱਖਿਆ ਨੈੱਟਵਰਕ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ।

ਜੀਵਨਜੋਤ-2.0 ਪ੍ਰਾਜੈਕਟ ਤਹਿਤ 766 ਬੱਚਿਆਂ ਨੂੰ ਭੀਖ ਮੰਗਣ ਤੋਂ ਗਿਆ ਹੈ ਬਚਾਇਆ

ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਜੀਵਨਜੋਤ 2.0 (Project Jeevanjot 2.0) ਬੱਚਿਆਂ ਦੀ ਤਸਕਰੀ ਨੂੰ ਰੋਕਣ ਅਤੇ ਬਾਲ ਭੀਖ ਮੰਗਣ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਲਈ ਲਾਗੂ ਕੀਤਾ ਗਿਆ ਹੈ, ਜਿਸ ਨਾਲ ਮੁਹਿੰਮ ਹੋਰ ਸਖ਼ਤ ਅਤੇ ਪ੍ਰਭਾਵਸ਼ਾਲੀ ਹੋ ਗਈ ਹੈ । ਹੁਣ ਤੱਕ, 766 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ ਹੈ ਅਤੇ ਉਨ੍ਹਾਂ ਦੀ ਸਿੱਖਿਆ ਅਤੇ ਪੁਨਰਵਾਸ ਲਈ ਠੋਸ ਕਦਮ ਚੁੱਕੇ ਗਏ ਹਨ । 2025-26 ਵਿੱਤੀ ਸਾਲ ਦੌਰਾਨ ਇਸ ਯੋਜਨਾ ਲਈ 35 ਮਿਲੀਅਨ ਦਾ ਬਜਟ ਅਲਾਟ ਕੀਤਾ ਗਿਆ ਹੈ, ਜਿਸ ਵਿੱਚੋਂ 34.5 ਮਿਲੀਅਨ ਹੁਣ ਤੱਕ ਖਰਚ ਕੀਤੇ ਜਾ ਚੁੱਕੇ ਹਨ ।

ਸਾਲ 2025 ਦੌਰਾਨ 64 ਬਾਲ ਵਿਆਹਾਂ ਨੂੰ ਸਮੇਂ ਸਿਰ ਰੋਕਿਆ ਗਿਆ

ਸਾਲ 2025 ਦੌਰਾਨ 64 ਬਾਲ ਵਿਆਹਾਂ ਨੂੰ ਸਮੇਂ ਸਿਰ ਰੋਕਿਆ ਗਿਆ । ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ ਨਿਯੁਕਤ 2,076 ਬਾਲ ਵਿਆਹ ਰੋਕੂ ਅਧਿਕਾਰੀ ਇਸ ਮੁਹਿੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਪਿਛਲੇ ਚਾਰ ਮਹੀਨਿਆਂ ਦੌਰਾਨ, 2,385 ਸਕੂਲ ਬੱਸਾਂ ਦਾ ਨਿਰੀਖਣ ਕੀਤਾ ਗਿਆ, ਜਿਨ੍ਹਾਂ ਵਿੱਚੋਂ 404 ਦੇ ਚਲਾਨ ਕੀਤੇ ਗਏ, ਅਤੇ ਦੋ ਨੂੰ ਸੁਰੱਖਿਆ ਮਾਪਦੰਡਾਂ ‘ਤੇ ਖਰਾ ਨਾ ਉਤਰਨ ਕਾਰਨ ਜ਼ਬਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਰਾਜ ਦੇ ਸਾਰੇ ਜਿ਼ਲ੍ਹਿਆਂ ਵਿੱਚ ਵਨ-ਸਟਾਪ ਸੈਂਟਰ ਸਥਾਪਿਤ ਕੀਤੇ ਗਏ ਹਨ, ਜੋ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਪੰਜ ਤਰ੍ਹਾਂ ਦੀਆਂ ਮੁਫ਼ਤ ਸੇਵਾਵਾਂ ਪ੍ਰਦਾਨ ਕਰਦੇ ਹਨ, ਜਿਨ੍ਹਾਂ ਵਿੱਚ ਡਾਕਟਰੀ, ਕਾਨੂੰਨੀ, ਪੁਲਿਸ ਸਹਾਇਤਾ, ਸਲਾਹ ਅਤੇ ਸੁਰੱਖਿਅਤ ਰਿਹਾਇਸ਼ ਸ਼ਾਮਲ ਹੈ। ਨਵੰਬਰ 2025 ਤੱਕ, 5,121 ਔਰਤਾਂ ਨੇ ਇਨ੍ਹਾਂ ਸੇਵਾਵਾਂ ਦਾ ਲਾਭ ਉਠਾਇਆ ਹੈ ।

ਕਿਸ ਕਿਸ ਨੂੰ ਕੀ ਕੀ ਗਿਆ ਹੈ ਵੰਡਿਆ

ਉਨ੍ਹਾਂ ਦੱਸਿਆ ਕਿ 27,000 ਤੋਂ ਵੱਧ ਆਂਗਣਵਾੜੀ ਕੇਂਦਰਾਂ ਰਾਹੀਂ 1.365 ਮਿਲੀਅਨ ਲੋੜਵੰਦ ਔਰਤਾਂ ਨੂੰ 36.872 ਮਿਲੀਅਨ ਸੈਨੇਟਰੀ ਪੈਡ ਮੁਫ਼ਤ ਵੰਡੇ ਗਏ ਹਨ। ਮੌਜੂਦਾ ਵਿੱਤੀ ਸਾਲ ਦੌਰਾਨ, ਡੀ. ਬੀ. ਟੀ. ਰਾਹੀਂ 69,110 ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ 26.06 ਕਰੋੜ ਦੀ ਰਕਮ ਟ੍ਰਾਂਸਫਰ ਕੀਤੀ ਗਈ ਹੈ। ਸਰਕਾਰ ਨੇ 1.14 ਲੱਖ ਲਾਭਪਾਤਰੀਆਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਹੈ । ਡਾ. ਬਲਜੀਤ ਕੌਰ ਨੇ ਕਿਹਾ ਕਿ ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਲਗਭਗ 150 ਕਰੋੜ ਦੀ ਲਾਗਤ ਨਾਲ ਪੰਜ ਕੰਮਕਾਜੀ ਔਰਤਾਂ ਦੇ ਹੋਸਟਲ ਬਣਾਏ ਜਾਣਗੇ, ਜਿਨ੍ਹਾਂ ਨੂੰ 2026 ਤੱਕ ਪੂਰਾ ਕਰਨ ਦਾ ਟੀਚਾ ਹੈ ।

Read More : ਸਰਕਾਰ ਨੇ ਡਾ. ਅੰਬੇਡਕਰ ਸਕਾਲਰਸਿ਼ਪ ਪੋਰਟਲ ਮੁੜ ਖੋਲ੍ਹਿਆ : ਡਾ. ਬਲਜੀਤ ਕੌਰ

ਸਾਬਕਾ ਆਈ. ਜੀ. ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਲਿਖਿਆ ਸੁਸਾਈਡ ਨੋਟ

0
Amar Singh Chahal

ਪਟਿਆਲਾ, 22 ਦਸੰਬਰ 2025 : ਪੰਜਾਬ ਦੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਸ (Former Inspector General of Police)  (ਆਈ. ਜੀ.) ਅਮਰ ਸਿੰਘ ਚਾਹਲ ਨੇ ਆਪਣੇ ਆਪ ਨੂੰ ਗੋਲੀ ਮਾਰ (Shoot) ਲਈ । ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ  (Injured) ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਪਟਿਆਲਾ ਦੇ ਪਾਰਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਮਰ ਸਿੰਘ ਚਾਹਲ ਜੋ ਆਈ. ਜੀ. ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਪਟਿਆਲਾ ਵਿੱਚ ਰਹਿ ਰਹੇ ਸਨ ਨੇ ਸੋਮਵਾਰ ਨੂੰ ਆਪਣੇ ਆਪ ਨੂੰ ਗੋਲੀ ਮਾਰ ਲਈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਟਨਾ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਲਿਖਿਆ ਸੀ ।

ਕੀ ਆਖਣਾ ਹੈ ਐਸ. ਐਸ. ਪੀ. ਪਟਿਆਲਾ ਦਾ

ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ (SSP Varun Sharma) ਨੇ ਦੱਸਿਆ ਕਿ ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਪੁਲਸ ਟੀਮਾਂ ਤੁਰੰਤ ਅਮਰ ਸਿੰਘ ਚਾਹਲ ਦੇ ਘਰ ਪਹੁੰਚੀਆਂ। ਉਨ੍ਹਾਂ ਕਿਹਾ ਕਿ ਚਾਹਲ ਉਸ ਸਮੇਂ ਗੰਭੀਰ ਹਾਲਤ ਵਿੱਚ ਸੀ ਅਤੇ ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਦੇਖਣਯੋਗ ਹੈ ਕਿ ਅਮਰ ਸਿੰਘ ਚਾਹਲ 2015 ਦੇ ਫਰੀਦਕੋਟ ਗੋਲੀਬਾਰੀ ਮਾਮਲੇ ਵਿੱਚ ਇੱਕ ਦੋਸ਼ੀ ਸੀ । 24 ਫਰਵਰੀ 2023 ਨੂੰ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੇ ਇਸ ਮਾਮਲੇ ਵਿੱਚ ਫਰੀਦਕੋਟ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ। ਇਸ ਐਸ. ਆਈ. ਟੀ. ਦੀ ਅਗਵਾਈ ਉਸ ਸਮੇਂ ਦੇ ਏਡੀਜੀਪੀ ਐਲਕੇ ਯਾਦਵ ਕਰ ਰਹੇ ਸਨ ।

ਚਾਰਜਸ਼ੀਟ ਵਿੱਚ ਕਈ ਪ੍ਰਮੁੱਖ ਰਾਜਨੀਤਿਕ ਨੇਤਾਵਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਲ ਸਨ । ਇਨ੍ਹਾਂ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪੁੱਤਰ ਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ, ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਡੀਆਈਜੀ ਅਮਰ ਸਿੰਘ ਚਾਹਲ, ਸਾਬਕਾ ਐਸ. ਐਸ. ਪੀ. ਸੁਖਮਿੰਦਰ ਸਿੰਘ ਮਾਨ ਅਤੇ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਸ਼ਾਮਲ ਸਨ ।

Read More : ਅਮਰੀਕਾ ਦੀ ਯੂਨੀਵਰਸਿਟੀ `ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ

ਪਿਤਾ ਦੇ ਦੇਹਾਂਤ ਕਾਰਨ ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਸਦਮਾ

0
Poorankoti shah

ਚੰਡੀਗੜ੍ਹ, 22 ਦਸੰਬਰ 2025 : ਪ੍ਰਸਿੱਧ ਪੰਜਾਬੀ ਗਾਇਕ (Punjabi singer) ਮਾਸਟਰ ਸਲੀਮ ਨੂੰ ਉਨ੍ਹਾਂ ਦੇ ਪਿਤਾ ਪੂਰਨ ਕੋਟੀ ਸ਼ਾਹ (Puran Koti Shah) ਦਾ ਅੱਜ ਦੇਹਾਂਤ ਹੋਣ ਕਾਰਨ ਸਦਮਾ ਲੱਗਿਆ ਹੈ ।

ਪੂਰਨ ਸ਼ਾਹ ਕੋਟੀ ਕੁਝ ਸਮੇਂ ਤੋਂ ਸਨ ਬਿਮਾਰ

ਮਾਸਟਰ ਸਲੀਮ (Master Salim) ਦੇ ਪਿਤਾ ਪੂਰਨ ਸ਼ਾਹ ਕੋਟੀ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਭਰਤੀ ਸਨ । ਉਨ੍ਹਾਂ ਨੇ 72 ਸਾਲ ਦੀ ਉਮਰ ਵਿੱਚ ਇਲਾਜ ਦੌਰਾਨ ਆਖਰੀ ਸਾਹ ਲਿਆ । ਜਿੱਥੇ ਪਰਿਵਾਰ ਸੋਗ ਵਿਚ ਹੈ, ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਵੀ ਇਸ ਨੁਕਸਾਨ ‘ਤੇ ਸੋਗ ਪ੍ਰਗਟ ਰਹੀ ਹੈ ।

Read More : ਪੰਜਾਬ ਦੇ ਸਾਬਕਾ ਰਾਜਪਾਲ ਸਿਵਰਾਜ ਪਾਟਿਲ ਦਾ ਹੋਇਆ ਦੇਹਾਂਤ

ਸੀ. ਬੀ. ਆਈ. ਨੇ ਮੰਗੀ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਭੁੱਲਰ ਤੇ ਕੇਸ ਚਲਾਉਣ ਦੀ ਮਨਜ਼ੂਰੀ

0
Harcharan Bhullar

ਚੰਡੀਗੜ੍ਹ, 22 ਦਸੰਬਰ 2025 : ਪੰਜਾਬ ਦੇ ਜਿ਼ਲਾ ਰੋਪੜ ਰੇਂਜ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (D. I. G. Harcharan Singh Bhullar) ਤੇ ਕੇੇਸ ਚਲਾਉਣ ਲਈ ਸੀ. ਬੀ. ਆਈ. (C. B. I.) ਨੇ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਪ੍ਰਵਾਨਗੀ (Approval) ਮੰਗੀ ਹੈ ।

ਕਿਊਂ ਮੰਗਣੀ ਪਈ ਸੀ. ਬੀ. ਆਈ. ਨੂੰ ਕੇਸ ਚਲਾਉਣ ਦੀ ਮਨਜ਼ੂਰੀ

ਹਰਚਰਨ ਸਿੰਘ ਭੁੱਲਰ ਜੋ ਕਿ ਇਕ ਆਈ. ਪੀ. ਐਸ. ਅਧਿਕਾਰੀ ਹਨ ਦੇ ਚਲਦਿਆਂ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਉਸ ਵਿਰੁੱਧ ਕੇਸ ਸ਼ੁਰੂ (Case started) ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲਾ (Union Ministry of Home Affairs) ਦੀ ਪ੍ਰਵਾਨਗੀ ਮਿਲੇ । ਜਿਸਦੇ ਚਲਦਿਆਂ ਹੀ ਸੀ. ਬੀ. ਆਈ. ਨੇ ਹੁਣ ਇਹ ਪ੍ਰਵਾਨਗੀ ਮੰਗੀ ਹੈ । ਦੱਸਣਯੋਗ ਹੈ ਕਿ ਜਦੋਂ ਕਿ ਭੁੱਲਰ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਹਾਲੀ ਵਿਚ ਗ੍ਰਿਫ਼ਤਾਰੀ ਵੇਲੇ ਸੀ. ਬੀ. ਆਈ. ਵਲੋਂ ਪੰਜਾਬ ਸਰਕਾਰ ਨੂੰ ਦੱਸਿਆ ਹੀ ਨਹੀਂ ਗਿਆ ਸੀ, ਜਿਸ ਦੇ ਚਲਦਿਆਂ ਉਸਦੀ ਵਿਰੁੱਧ ਕੀਤੀ ਗਈ ਐਫ. ਆਈ. ਆਰ. ਹੀ ਨਜਾਇਜ਼ ਹੋ ਗਈ ਹੈ ।

ਕੀ ਸੀ ਮਾਮਲਾ

ਮੌਜੂਦਾ ਸਮੇਂ ਵਿਚ ਮੁਅੱਤਲ ਚੱਲ ਰਹੇ ਹਰਚਰਨ ਸਿੰਘ ਭੁੱਲਰ ਨੂੰ 15 ਅਕਤੂਬਰ ਨੂੰ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਦੀ ਸਿ਼ਕਾਇਤ ਦੇ ਆਧਾਰ ‘ਤੇ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ । ਛਾਪੇਮਾਰੀ ਦੌਰਾਨ ਕਥਿਤ ਤੌਰ ‘ਤੇ 8 ਲੱਖ ਰੁਪਏ (ਲਗਭਗ 1.8 ਮਿਲੀਅਨ ਡਾਲਰ) ਦੀ ਰਿਸ਼ਵਤ ਦਾ ਲੈਣ-ਦੇਣ ਕੀਤਾ ਗਿਆ ਸੀ । ਬਾਅਦ ਵਿੱਚ ਸੀ. ਬੀ. ਆਈ. ਨੇ ਭੁੱਲਰ ਦੇ ਚੰਡੀਗੜ੍ਹ ਸਥਿਤ ਘਰ ‘ਤੇ ਛਾਪਾ ਮਾਰਿਆ, ਜਿੱਥੋਂ 7.5 ਕਰੋੜ ਰੁਪਏ (ਲਗਭਗ 1.75 ਕਰੋੜ ਡਾਲਰ) ਨਕਦੀ, ਵਿਦੇਸ਼ੀ ਸ਼ਰਾਬ, ਘੜੀਆਂ ਅਤੇ ਸੋਨਾ ਬਰਾਮਦ ਕੀਤਾ। ਭੁੱਲਰ ਨੇ ਮੋਹਾਲੀ ਵਿੱਚ ਸੀਬੀਆਈ ਦੀ ਗ੍ਰਿਫ਼ਤਾਰੀ ਨੂੰ ਸੁਪਰੀਮ ਕੋਰਟ ਵਿੱਚ ਵੀ ਚੁਣੌਤੀ ਦਿੱਤੀ ਹੈ ।

Read More : ਸੀ. ਬੀ. ਆਈ. ਨੇ ਕਰ ਦਿੱਤੀ ਭੁੱਲਰ ਖਿ਼ਲਾਫ਼ ਚਾਰਜਸ਼ੀਟ ਦਾਖ਼ਲ

ਸਕੂਲੀ ਵਿਦਿਆਰਥੀਆਂ ਦੀ ਤਕਰਾਰ ਨੇ ਧਾਰਿਆ ਗੰਭੀਰ ਰੂਪ

0
Amritsar Shoot

ਅੰਮ੍ਰਿਤਸਰ, 22 ਦਸੰਬਰ 2025 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਕਿਸੇ ਗਲਤਫਹਿਮੀ ਕਾਰਨ ਹੋਈ ਤਕਰਾਰ ਨੇ ਇਕ ਵੱਡੇ ਝਗੜੇ ਦਾ ਰੂਪ ਧਾਰ ਲਿਆ । ਅੰਮ੍ਰਿਤਸਰ ਦੇ ਲੁਹਾਰਕਾ ਰੋਡ (Luharka Road) ਤੇ ਦੇਰ ਸ਼ਾਮ ਦੋ ਨੌਜਵਾਨਾਂ ਵਿਚਾਲੇ ਝਗੜੇ ਦੌਰਾਨ ਗੋਲੀਆਂ ਤੱਕ ਚੱਲ ਗਈਆਂ । ਜਿਸ ਵਿਚ ਇਕ ਨੌਜਵਾਨ (Young) ਗੰਭੀਰ ਰੂਪ ਵਿਚ ਜ਼ਖ਼ਮੀ (Injured) ਹੋ ਗਿਆ ਹੈ ਤੇ ਉਸਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਗੱਲਬਾਤ ਦੌਰਾਨ ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਐਸ਼ਪ੍ਰੀਤ ਸਿੰਘ ਵਜੋਂ ਹੋਈ ਹੈ ਜੋ 11ਵੀਂ ਕਲਾਸ ਦਾ ਵਿਦਿਆਰਥੀ ਹੈ । ਪੁਲਸ ਮੁਤਾਬਕ ਝਗੜੇ ਦੀ ਸ਼ੁਰੂਆਤ ਸਕੂਲ ਵਿੱਚ ਹੋਈ ਸੀ ਤੇ ਝਗੜੇ ਤੋਂ ਬਾਅਦ ਦੋਹਾਂ ਧਿਰਾਂ ਲੁਹਾਰਕਾ ਰੋਡ ’ਤੇ ਰਾਜ਼ੀਨਾਮੇ ਲਈ ਇਕੱਠੀਆਂ ਵੀ ਹੋਈਆਂ ਸਨ ਪਰ ਉੱਥੇ ਮੁੜ ਤਕਰਾਰ ਹੋ ਗਈ ।

ਪੁਲਸ ਕਰ ਰਹੀ ਹੈ ਘਟਨਾ ਦੀ ਜਾਂਚ

ਲੁਹਾਰਕਾ ਰੋਡ ਤੇ ਇਕੱਠੀਆਂ ਹੋਈਆਂ ਧਿਰਾਂ ਵਿਚ ਸਮਝੌਤੇ ਦੀ ਥਾਂ ਤੇ ਤਕਰਾਰ ਹੋਣ ਕਾਰਨ ਗੋਲੀਆਂ ਚੱਲ ਪਈਆਂ (The shots were fired) ਤੇ ਇਸ ਦੌਰਾਨ ਨਿਜ਼ਾਮ ਦੇ ਸਾਥੀ ਹਰਿੰਦਰ ਸਿੰਘ ਵੱਲੋਂ ਗੋਲੀ ਚਲਾਈ ਗਈ ਜੋ ਐਸ਼ਪ੍ਰੀਤ ਸਿੰਘ ਦੀ ਲੱਤ ਵਿੱਚ ਲੱਗੀ । ਪੁਲਸ ਮੁਤਾਬਕ ਮੌਕੇ ’ਤੇ 5 ਤੋਂ 6 ਰਾਊਂਡ ਫਾਇਰ ਹੋਣ ਦੀ ਜਾਣਕਾਰੀ ਮਿਲੀ ਹੈ ।

ਪੁਲਸ ਵਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਰਤੀ ਗਈ ਪਿਸਤੌਲ ਲਾਈਸੈਂਸੀ (Pistol License) ਸੀ ਜਾਂ ਨਹੀਂ । ਪੁਲਸ ਨੇ ਸਪਸ਼ੱਟ ਕੀਤਾ ਕਿ ਦੂਜੀ ਧਿਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਦੀ ਪੁਸ਼ਟੀ ਨਹੀਂ ਹੋਈ । ਫਿਲਹਾਲ ਜ਼ਖ਼ਮੀ ਨੌਜਵਾਨ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ । ਪੁਲਸ ਦਾ ਕਹਿਣਾ ਹੈ ਕਿ ਜਿਵੇਂ ਹੀ ਉਸਦਾ ਬਿਆਨ ਦਰਜ ਕੀਤਾ ਜਾਵੇਗਾ ਤੋਂ ਬਾਅਦ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

Read More : ਅਦਾਲਤ ਵਿਚ ਪੇਸ਼ੀ ਭੁਗਤਣ ਆਏ ਨੌਜਵਾਨ ਨੂੰ ਮਾਰੀਆਂ ਗੋਲੀਆਂ

ਨਮੋ ਭਾਰਤ ਟ੍ਰੇਨ `ਚ ਬਣੀ ਇਤਰਾਜ਼ਯੋਗ ਵੀਡੀਓ ਮਾਮਲੇ ਵਿਚ ਲੋਕੋ ਪਾਇਲਟ ਮੁਅੱਤਲ

0
Namo Bharat train

ਗਾਜ਼ੀਆਬਾਦ, 22 ਦਸੰਬਰ 2025 : ਨਮੋ ਭਾਰਤ ਟ੍ਰੇਨ (Namo Bharat train) `ਚ ਇਕ ਨੌਜਵਾਨ ਤੇ ਔਰਤ ਦੇ ਇਤਰਾਜ਼ਯੋਗ ਵਤੀਰੇ ਵਾਲੀ ਬਣੀ ਵੀਡੀਓ ਨੇ ਰੇਲਵੇ ਵਿਭਾਗ `ਚ ਹਲਚਲ ਮਚਾ ਦਿੱਤੀ ਹੈ । ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਇਹ ਵੀਡੀਓ ਟ੍ਰੇਨ ਦੇ ਸੀ. ਸੀ. ਟੀ. ਵੀ. ਕੈਮਰੇ `ਚ ਰਿਕਾਰਡ ਹੋ ਚੁਕੀ ਹੈ । ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਲੋਕੋ ਪਾਇਲਟ ਨੂੰ ਮੁਅੱਤਲ (Loco pilot suspended) ਕਰ ਦਿੱਤਾ ਗਿਆ ਹੈ । ਨਾਲ ਹੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ।

ਸੀ. ਸੀ. ਟੀ. ਵੀ. ਫੁਟੇਜ ਦੀ ਦੁਰਵਰਤੋਂ ਸਮੇਤ ਪੱਖਾਂ ਦੀ ਜਾਂਚ ਕਰਨ ਤੋਂ ਬਾਅਦ ਕੀਤੀ ਜਾਵੇਗੀ ਅਗਲੀ ਕਾਰਵਾਈ

ਜਾਣਕਾਰੀ ਅਨੁਸਾਰ ਇਹ ਘਟਨਾ 24 ਨਵੰਬਰ ਨੂੰ ਵਾਪਰੀ ਸੀ । ਉਦੋਂ ਨਮੋ ਭਾਰਤ ਟ੍ਰੇਨ ਮੁਰਾਦਨਗਰ ਤੇ ਦੁਹਾਈ ਸਟੇਸ਼ਨਾਂ ਦਰਮਿਆਨ ਲਗਭਗ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ । ਇਸ ਦੌਰਾਨ ਟ੍ਰੇਨ ਅੰਦਰ ਲੱਗੇ ਸੀ. ਸੀ. ਟੀ.ਵੀ. ਕੈਮਰੇ ਨੇ ਇਕ ਨੌਜਵਾਨ ਤੇ ਔਰਤ (Young man and woman) ਇਤਰਾਜ਼ਯੋਗ ਵਤੀਰੇ (Objectionable behavior) ਨੂੰ ਰਿਕਾਰਡ ਕੀਤਾ ।

ਦੋਸ਼ ਹੈ ਕਿ ਲੋਕੋ ਪਾਇਲਟ ਨੇ ਆਪਣੇ ਕੈਬਿਨ `ਚ ਲੱਗੇ ਮਾਨੀਟਰ ਤੋਂ ਇਸ ਨੂੰ ਆਪਣੇ ਮੋਬਾਈਲ ਫੋਨ `ਚ ਰਿਕਾਰਡ ਕੀਤਾ ਤੇ ਫਿਰ ਸੋਸ਼ਲ ਮੀਡੀਆ `ਤੇ ਵਾਇਰਲ ਕਰ ਦਿੱਤਾ । ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ । ਸੀ. ਸੀ. ਟੀ. ਵੀ. ਫੁਟੇਜ ਦੀ ਦੁਰਵਰਤੋਂ ਸਮੇਤ ਸਾਰੇ ਪੱਖਾਂ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ।

Read More : ਇੰਡੀਗੋ `ਤੇ ਐਕਸ਼ਨ ਲੈਂਦਿਆਂ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰ ਮੁਅੱਤਲ

ਫਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਵਿਚ 4 ਖਿ਼ਲਾਫ਼ ਕੇਸ ਦਰਜ

0
Case registered

ਠਾਣੇ, 22 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ ਜ਼ਿਲੇ (Thane district of Maharashtra) `ਚ ਫਰਜ਼ੀ ਜੀ. ਐੱਸ. ਟੀ. ਰਜਿਸਟਰਡ ਕੰਪਨੀਆਂ ਬਣਾ ਕੇ 22.06 ਕਰੋੜ ਰੁਪਏ ਦੀ ਇਨਪੁਟ ਟੈਕਸ ਕ੍ਰੈਡਿਟ ਧੋਖਾਦੇਹੀ (Input Tax Credit Fraud) ਦੇ ਦੋਸ਼ `ਚ 4 ਲੋਕਾਂ ਖ਼ਿਲਾਫ਼ ਕੇਸ ਦਰਜ (Case registered) ਕੀਤਾ ਗਿਆ ਹੈ ।  ਪੁਲਸ ਨੇ ਇਹ ਜਾਣਕਾਰੀ ਦਿੱਤੀ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਸਟੇਟ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਵਿਭਾਗ (State Goods and Services Tax Department) ਦੇ ਇਕ ਅਧਿਕਾਰੀ ਦੀ ਸਿ਼ਕਾਇਤ ਦੇ ਆਧਾਰ `ਤੇ ਕਲਿਆਣ ਪੁਲਸ ਨੇ ਨਿਖਿਲ ਗਾਇਕਵਾੜ (ਡਾਇਨਾਮਿਕ ਐਂਟਰਪ੍ਰਾਈਜ਼ਿਜ਼ ਦਾ ਮਾਲਕ), ਨੂਰ ਮੁਹੰਮਦ ਵਸੀਮ ਪਿੰਜਾਰੀ, ਨਵਨਾਥ ਸੁਖਰਿਆ ਘਰਾਟ ਅਤੇ ਸਰਫਰਾਜ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ।

ਐੱਮ. ਐੱਫ. ਸੀ. ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਤੋਂ ਅਗਸਤ ਵਿਚਕਾਰ ਮੁਲਜ਼ਮਾਂ ਨੇ ਇਕ ਕੰਪਨੀ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਅਤੇ ਸਰਕਾਰ ਨੂੰ ਗਲਤ ਜਾਣਕਾਰੀ ਦੇ ਕੇ ਜੀ. ਐੱਸ. ਟੀ. ਐਕਟ ਤਹਿਤ ਰਜਿਸਟ੍ਰੇਸ਼ਨ ਸਰਟੀਫਿਕੇਟ ਹਾਸਲ ਕੀਤਾ ਸੀ ।

Read More : ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ

ਰਾਣਾ ਬਲਾਚੌਰੀਆ ਦਾ ਗੁੰਮ ਹੋਇਆ ਸਮਾਨ ਜਿਸ ਕੋਲ ਵੀ ਹੈ ਮੋੜ ਦਿਓ : ਪ੍ਰਬੰਧਕ

0
Rana Balachauria

ਮੋਹਾਲੀ, 22 ਦਸੰਬਰ 2025 : ਪੰਜਾਬ ਦੇ ਮੋਹਾਲੀ ਵਿਖੇ ਗੋਲੀਆਂ ਚਲਾਏ ਜਾਣ ਕਾਰਨ ਮੌਤ ਦੇ ਘਾਟ ਉਤਰ ਗਏ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ (Kabaddi player Rana Balachauria) ਦੇ ਗੁੰਮ ਹੋਏ ਸਮਾਨ ਦੀ ਵਾਪਸੀ ਲਈ ਸੋਹਾਣਾ ਕਬੱਡੀ ਕੱਪ ਪ੍ਰਬੰਧਕਾਂ (Kabaddi Cup Organizers) ਨੇ ਵੀ ਐਲਾਨ ਕਰ ਦਿੱਤਾ ਹੈ । ਪ੍ਰਬੰਧਕਾਂ ਨੇ ਕਿਹਾ ਹੈ ਕਿ ਜਿਸ ਕਿਸੇ ਕੋਲ ਵੀ ਰਾਣਾ ਦਾ ਸਮਾਨ ਹੈ ਵਾਪਸ ਕਰ ਦਿਓ ਜਿਸ ਲਈ ਉਹ ਪੈਸੇ ਦੇਣ ਲਈ ਵੀ ਤਿਆਰ ਹਨ ਤਾਂ ਜੋ ਰਾਣਾ ਦੇ ਮਾਪਿਆਂ ਨੂੰ ਉਨ੍ਹਾਂ ਦੇ ਪੁੱਤਰ ਦਾ ਆਖਰੀ ਯਾਦਗਾਰੀ ਚਿੰਨ੍ਹ ਮਿਲ ਸਕੇ ।

ਕੀ ਕੀ ਗੁੰਮ ਹੋਇਆ ਸੀ ਰਾਣਾ ਦਾ ਸਮਾਨ

ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਜਿਸ ਦਾ ਕਤਲ ਤੋਂ ਬਾਅਦ ਸਮਾਨ ਹੀ ਨਹੀਂ ਬਰਾਮਦ ਹੋਇਆ ਵਿਚ ਸੋਨੇ ਦਾ ਬਰੇਸਲੇਟ, ਚੇਨ ਅਤੇ ਰਿਵਾਲਵਰ ਸ਼ਾਮਲ ਹੈ । ਇਹ ਸਮਾਨ ਹਾਲੇ ਤੱਕ ਪੁਲਸ ਟੀਮਾਂ ਨੂੰ ਬਰਾਮਦ ਨਹੀਂ ਹੋਇਆ ਹੈ । ਜਿਸ ਦੀ ਬਰਾਮਦਗੀ ਲਈ ਸੋਹਾਣਾ ਕਬੱਡੀ ਕੱਪ ਦੇ ਪ੍ਰਬੰਧਕਾਂ ਨੇ ਵੀ ਐਲਾਨ ਕਰ ਦਿੱਤਾ ਹੈ ।

ਜੋ ਵੀ ਸਮਾਨ ਦੇਵੇਗਾ ਨੂੰ ਸਮਾਨ ਦੀ ਕੀਮਤ ਦੇ ਬਰਾਬਰ ਦਾ ਕੀਤਾ ਜਾਵੇਗਾ ਭੁਗਤਾਨ

ਸੋਹਾਣਾ ਕਬੱਡੀ ਕੱਪ ਦੇ ਮੈਂਬਰਾਂ ਨੇ ਫੈਸਲਾ ਕੀਤਾ ਹੈ ਕਿ ਜੋ ਵੀ ਬਰੇਸਲੇਟ, ਚੇਨ ਅਤੇ ਰਿਵਾਲਵਰ ਸੌਂਪੇਗਾ, ਨੂੰ ਉਨ੍ਹਾਂ ਦੀ ਕੀਮਤ ਦੇ ਬਰਾਬਰ ਭੁਗਤਾਨ ਕੀਤਾ ਜਾਵੇਗਾ । ਮੋਹਾਲੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਚੀਜ਼ਾਂ ਜਲਦੀ ਹੀ ਬਰਾਮਦ ਕਰ ਲਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ ।

Read More : ਅੱਜ ਹੋਵੇਗਾ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਪੋਸਟਮਾਰਟਮ

ਗਾਜ਼ੀਆਬਾਦ `ਚ ਨਾਬਾਲਗ ਨੇ ਦੁੱਧ ਦੇ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

0
Ghaziabad Shoot

ਗਾਜ਼ੀਆਬਾਦ, 22 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (Ghaziabad) ਜ਼ਿਲੇ ਦੇ ਮੁਰਾਦਨਗਰ ਇਲਾਕੇ `ਚ ਇਕ ਨਾਬਾਲਿਗ ਨੇ ਆਪਣੇ ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਕਥਿਤ ਤੌਰ `ਤੇ ਦੁੱਧ ਦੇ ਇਕ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ ।

ਥਾਣੇ `ਚ ਕੀਤਾ ਆਤਮ-ਸਮਰਪਣ

ਘਟਨਾ ਤੋਂ ਬਾਅਦ ਮੁਲਜ਼ਮ ਨੇ ਪੁਲਸ ਥਾਣੇ `ਚ ਆਤਮ-ਸਮਰਪਣ ਕਰ ਦਿੱਤਾ । ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਇਮਰਾਨ (Imran) (49) ਵਜੋਂ ਹੋਈ ਹੈ, ਜੋ ਕੱਚੀ ਸਰਾਏ ਬਸਤੀ ਦਾ ਰਹਿਣ ਵਾਲਾ ਸੀ । ਸ਼ਨੀਵਾਰ ਇਮਰਾਨ ਓਲੰਪਿਕ ਤਿਰਾਹਾ ਬਾਜ਼ਾਰ `ਚ ਸਾਈਕਲਾਂ ਦੀ ਇਕ ਦੁਕਾਨ `ਤੇ ਬੈਠਾ ਸੀ ਕਿ ਨਾਬਾਲਿਗ ਉੱਥੇ ਪਹੁੰਚਿਆ ਤੇ ਉਸ ਦੀ ਛਾਤੀ `ਚ ਤਿੰਨ ਗੋਲੀਆਂ ਮਾਰ ਦਿੱਤੀਆਂ ।

ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਵਾਰਦਾਤ ਨੂੰ ਦਿੱਤਾ ਅੰਜਾਮ

ਸਥਾਨਕ ਵਪਾਰੀਆਂ ਨੇ ਇਮਰਾਨ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ 2007 `ਚ ਆਪਣੇ ਚਾਚੇ ਦੇ ਕਤਲ (Uncle’s murder) ਦਾ ਬਦਲਾ ਲੈਣ ਲਈ ਇਹ ਅਪਰਾਧ ਕੀਤਾ ।

ਇਮਰਾਨ ਨੂੰ ਉਸ ਮਾਮਲੇ `ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਉਹ ਜ਼ਮਾਨਤ `ਤੇ ਬਾਹਰ ਆਇਆ ਹੋਇਆ ਸੀ । ਇਸ ਘਟਨਾ ਤੋਂ ਬਾਅਦ ਗੁੱਸੇ `ਚ ਆਏ ਵਪਾਰੀਆਂ ਨੇ ਬਾਜ਼ਾਰ ਬੰਦ ਕਰ ਦਿੱਤਾ ਤੇ ਵਿਰੋਧ ਪ੍ਰਦਰਸ਼ਨ ਕੀਤਾ । ਪੁਲਸ ਨੇ ਨਾਬਾਲਿਗ ਸਮੇਤ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ (Case registered) ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਇਲਾਕੇ `ਚ ਵਾਧੂ ਪੁਲਸ ਤਾਇਨਾਤ ਕੀਤੀ ਗਈ ਹੈ ।

Read More : ਪੱਛਮੀ ਬੰਗਾਲ `ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਦੀ ਗੋਲੀ ਮਾਰ ਕੇ ਹੱਤਿਆ