Home Blog Page 23

ਰਿਟਾਇਰ ਹੋਏ ਪ੍ਰਿੰਸੀਪਲ ਦੀ ਡਿਗਰੀ ਨਕਲੀ ਮਿਲਣ ‘ਤੇ ਕੇਸ ਦਰਜ

0
Fake Degree

ਗੋਹਾਨਾ, 27 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਗੋਹਾਨਾ ਦੇ ਪਿੰਡ ਬਰੋਦਾ ਦੇ ਸਰਕਾਰੀ ਸਕੂਲ ਦੇ ਰਿਟਾਇਰ ਪ੍ਰਿੰਸੀਪਲ ਦੀ ਡਿੱਗਰੀ ਨਕਲੀ ਪਾਏ ਜਾਣ ‘ਤੇ ਕੇਸ ਦਰਜ (Case registered) ਕੀਤਾ ਗਿਆ ਹੈ ।

ਕੌਣ ਹੈ ਇਹ ਪ੍ਰਿੰਸੀਪਲ

ਮਿਲੀ ਜਾਣਕਾਰੀ ਅਨੁਸਾਰ ਪਿੰਡ ਬਰੋਦਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 30 ਜੂਨ ਨੂੰ ਸੇਵਾਮੁਕਤ ਹੋਏ ਸਾਬਕਾ ਪ੍ਰਿੰਸੀਪਲ ਰਾਜਿੰਦਰ ਸਿੰਘ ਖਿ਼ਲਾਫ਼ ਨਕਲੀ ਵਿੱਦਿਅਕ ਦਸਤਾਵੇਜ਼ਾਂ (Fake educational documents) ਦੇ ਆਧਾਰ ’ਤੇ ਸਰਕਾਰੀ ਨੌਕਰੀ ਕਰਨ ਦੇ ਦੋਸ਼ ਹੇਠ ਬਰੋਦਾ ਥਾਣੇ ਵਿੱਚ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ ।

ਕੀ ਦੋਸ਼ ਲਗਾਇਆ ਗਿਆ ਹੈ ਸਾਬਕਾ ਪ੍ਰਿੰਸੀਪਲ ‘ਤੇ

ਦੋਸ਼ ਹੈ ਕਿ ਉਨ੍ਹਾਂ ਨੇ ਨਕਲੀ ਐੱਮ.ਏ. (ਰਾਜਨੀਤੀ ਵਿਗਿਆਨ) ਦੀ ਡਿਗਰੀ, ਅੰਕ-ਸੂਚੀ ਅਤੇ ਪ੍ਰੋਵੀਜ਼ਨਲ ਸਰਟੀਫਿਕੇਟ ਵਿਭਾਗ ਵਿੱਚ ਜਮ੍ਹਾਂ ਕਰਵਾ ਕੇ ਕਰੀਬ 23 ਸਾਲ ਪੱਕੀ ਅਤੇ ਲਗਭਗ 5 ਸਾਲ ਅਸਥਾਈ ਸੇਵਾ ਕੀਤੀ । ਜਾਂਚ ਵਿੱਚ ਡਿਗਰੀ ਨਕਲੀ ਪਾਈ ਗਈ । ਹੁਣ ਡੀ. ਸੀ. ਪੀ. ਦੇ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ ।

ਕਿਵੇਂ ਆਇਆ ਮਾਮਲਾ ਸਾਹਮਣੇ

ਮਾਮਲੇ ਦੀ ਸ਼ੁਰੂਆਤ ਅਪ੍ਰੈਲ 2026 ਵਿੱਚ ਸਕੂਲ ਦੇ ਇੱਕ ਅਧਿਆਪਕ ਵੱਲੋਂ ਸੀ. ਐੱਮ. ਵਿੰਡੋ ’ਤੇ ਕੀਤੀ ਗਈ ਸਿ਼ਕਾਇਤ ਤੋਂ ਹੋਈ ਸੀ । ਸਿ਼ਕਾਇਤ ਤੋਂ ਬਾਅਦ ਸਿੱਖਿਆ ਵਿਭਾਗ ਨੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ ਅਤੇ ਐੱਮ. ਏ. ਦੀ ਡਿੱਗਰੀ ਦੀ ਤਸਦੀਕ ਬਿਹਾਰ ਦੇ ਬੋਧਗਯਾ ਸਥਿਤ ਮਗਧ ਯੂਨੀਵਰਸਿਟੀ ਤੋਂ ਕਰਵਾਈ ।

ਜਾਂਚ ਵਿਚ ਡਿੱਗਰੀ-ਮਾਰਕਸ਼ੀਟ ਤੇ ਪ੍ਰੋਵੀਜ਼ਨਲ ਸਰਟੀਫਿਕੇਟ ਪਾਏ ਗਏ ਨਕਲੀ

ਯੂਨੀਵਰਸਿਟੀ ਦੀ ਰਿਪੋਰਟ ਵਿੱਚ ਡਿਗਰੀ, ਮਾਰਕਸ਼ੀਟ ਅਤੇ ਪ੍ਰੋਵੀਜ਼ਨਲ ਸਰਟੀਫਿਕੇਟ ਨਕਲੀ ਪਾਏ ਗਏ । ਇਸ ਤੋਂ ਬਾਅਦ ਜਾਂਚ ਰਿਪੋਰਟ ਮੁੱਖ ਦਫ਼ਤਰ ਭੇਜੀ ਗਈ, ਜਿੱਥੋਂ ਸਾਬਕਾ ਪ੍ਰਿੰਸੀਪਲ ਖਿ਼ਲਾਫ਼ ਐੱਫ. ਆਈ. ਆਰ. ਦਰਜ ਕਰਵਾਉਣ ਦੇ ਲਿਖਤੀ ਹੁਕਮ ਜਾਰੀ ਕੀਤੇ ਗਏ । ਮੁੱਖ ਦਫ਼ਤਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਖੰਡ ਸਿੱਖਿਆ ਅਧਿਕਾਰੀ (ਬੀ.ਈ.ਓ.) ਰਾਜਕੁਮਾਰ ਪੰਘਾਲ ਨੇ ਡੀ. ਸੀ. ਪੀ. ਨੂੰ ਸਿ਼ਕਾਇਤ ਦਿੱਤੀ ।

ਮੰਗੇਤਰ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਮੁਟਿਆਰ ਨੇ ਲਗਾਇਆ ਫਾਹਾ

0
Haryana Suicide

ਕਰਨਾਲ, 27 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਫੂਸਗੜ੍ਹ ਵਿਖੇ ਇਕ ਮਹਿਲਾ ਵਲੋਂ ਮੰਗੇਤਰ ਦੇ ਵਿਆਹ ਤੋਂ ਇਨਕਾਰ ਕਰਨ ‘ਤੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਕਰਨਾਲ ਦੇ ਪਿੰਡ ਫੂਸਗੜ੍ਹ (Village Phusgarh) ਵਾਸੀ ਜੋ ਇੱਕ ਨਰਸ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ ਹੈ ਦੇ ਮਾਮਲੇ ਵਿਚ ਲੜਕੀ ਦੀ ਪਛਾਣ 24 ਸਾਲਾ ਚਾਂਦਨੀ (Chandni) ਦੇ ਤੌਰ ‘ਤੇ ਹੋਈ ਹੈ ਉਹ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਸੀ । ਉਹ ਘਰ ਵਿੱਚ ਇਕੱਲੀ ਸੀ । ਜਦੋਂ ਉਸ ਦੀ ਮਾਂ ਘਰ ਵਾਪਸ ਆਈ ਤਾਂ ਉਸ ਨੇ ਚਾਂਦਨੀ ਦੀ ਲਾਸ਼ ਲਟਕਦੀ ਹੋਈ ਦੇਖੀ, ਜਿਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਰੌਲਾ ਪਾ ਕੇ ਉਸ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬੁਲਾਇਆ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਕੀ ਆਇਆ ਸਾਹਮਣੇ

ਸੂਚਨਾ ਮਿਲਣ ’ਤੇ ਪੁਲਸ ਅਤੇ ਐੱਫ. ਐੱਸ. ਐੱਲ. ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਮੁਟਿਆਰ ਦੀ ਆਪਣੇ ਮੰਗੇਤਰ ਨਾਲ ਵੀਡੀਓ ਕਾਲ ’ਤੇ ਗੱਲਬਾਤ ਹੋਈ ਸੀ । ਉਸ ਦਾ ਮੰਗੇਤਰ ਇਟਲੀ ਵਿੱਚ ਰਹਿੰਦਾ ਹੈ ।

ਤਿੰਨ ਮਹੀਨਿਆਂ ਬਾਅਦ ਹੋਣਾ ਸੀ ਦੋਹਾਂ ਦਾ ਵਿਆਹ

ਦੋਵਾਂ ਦਾ ਤਿੰਨ ਮਹੀਨੇ ਬਾਅਦ ਵਿਆਹ ਹੋਣਾ ਸੀ । ਦੋਸ਼ ਹੈ ਕਿ ਹੁਣ ਮੰਗੇਤਰ ਨੇ ਵੀਡੀਓ ਕਾਲ ’ਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਆਹਤ ਹੋ ਕੇ ਮੁਟਿਆਰ ਨੇ ਇਹ ਕਦਮ ਚੁੱਕ ਲਿਆ । ਸੈਕਟਰ-32-33 ਥਾਣਾ ਪੁਲਸ ਅਤੇ ਐੱਫ. ਐੱਸ. ਐੱਲ. ਟੀਮ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ।

ਜਿਲਾ ਪ੍ਰਬੰਧਕੀ ਕੰਪਲੈਕਸ ਤੇ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
Bomb threat

ਸੰਗਰੂਰ, 27 ਜੁਲਾਈ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਵਿਖੇ ਜਿਲਾ ਪ੍ਰਬੰਧਕੀ ਕੰਪਲੈਕਸ ਅਤੇ ਛਾਉਣੀ ਵਿਚ ਮੌਜੂਦ ਆਰਮੀ ਸਕੂਲ ਨੂੰ ਬੰਬ ਨਾਲ ਉਡਾਉਣ (Bomb threat) ਦੀ ਧਮਕੀ ਦਿੱਤੀ ਗਈ ਹੈ ।

ਪੁਲਸ ਪ੍ਰਸ਼ਾਸਨ ਨੇ ਧਮਕੀ ਦਾ ਪਤਾ ਚਲਦਿਆਂ ਕੀਤੀ ਜਾਂਚ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਵੇਲੇ ਜੋ ਸੰਗਰੂਰ ਵਿਖੇ ਜਿਲਾ ਪ੍ਰਬੰਧਕੀ ਕੰਪਲੈਕਸ (District Administrative Complex) ਅਤੇ ਛਾਉਣੀ ਵਿਚ ਬਣੇ ਆਰਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਪਹਿਲਾਂ ਵਾਂਗ ਈਮੇਲ ਭੇਜ ਕੇ ਹੀ ਦਿੱਤੀ ਗਈ ਹੈ । ਉਕਤ ਧਮਕੀ ਦੇ ਚਲਦਿਆਂ ਪੁਲਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਤੌਰ ‘ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚੈਕਿੰਗ ਕੀਤੀ, ਜਦਕਿ ਆਰਮੀ ਸਕੂਲ (Army School) ’ਚ ਫ਼ੌਜ ਨੇ ਆਪਣੇ ਪੱਧਰ ‘ਤੇ ਚੈਕਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ । ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਰਿਸਰ ਵਿੱਚੋਂ ਕਿਸੇ ਵੀ ਕਿਸਮ ਦੀ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ ।

ਪੁਲਸ ਅਧਿਕਾਰੀਆਂ ਨੇ ਕੀ ਦੱਸਿਆ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. (ਡੀ) ਦਵਿੰਦਰ ਸਿੰਘ ਅੱਤਰੀ ਅਤੇ ਡੀ. ਐੱਸ. ਪੀ. ਸੰਗਰੂਰ ਦਲਬੀਰ ਸਿੰਘ ਨੇ ਦੱਸਿਆ ਕਿ ਗੈਰ-ਸਮਾਜਿਕ ਅਨਸਰਾਂ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਅਜਿਹੀਆਂ ਈਮੇਲਾਂ ਭੇਜਦੇ ਰਹਿੰਦੇ ਹਨ । ਪਿਛਲੇ ਸਮੇਂ ਦੌਰਾਨ ਵੀ ਕੋਰਟ ਕੰਪਲੈਕਸ ਅਤੇ ਕੁਝ ਸਕੂਲਾਂ ਨੂੰ ਅਜਿਹੀਆਂ ਈਮੇਲਾਂ ਮਿਲ ਚੁੱਕੀਆਂ ਹਨ ਪਰ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ । ਪੁਲਸ ਵੱਲੋਂ ਆਪਣੇ ਪੱਧਰ ‘ਤੇ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅੱਜ ਵੀ ਚੈਕਿੰਗ ਕੀਤੀ ਗਈ ਹੈ, ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ।

ਈਮੇਲ ਦੀ ਕੀਤੀ ਜਾ ਰਹੀ ਹੈ ਪੜ੍ਹਤਾਲ

ਉਨ੍ਹਾਂ ਕਿਹਾ ਕਿ ਅਜਿਹੀ ਈਮੇਲ ਭੇਜਣ ਵਾਲੇ ਸਰੋਤ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ । ਵਿਦੇਸ਼ੀ ਈਮੇਲ ਆਈ. ਡੀ. (Email ID) ਅਤੇ ਆਈ. ਪੀ. ਐਡਰੈੱਸ ਤੋਂ ਅਜਿਹੀਆਂ ਈਮੇਲਾਂ ਕੀਤੀਆਂ ਜਾ ਰਹੀ ਹਨ । ਉਨ੍ਹਾਂ ਕਿਹਾ ਕਿ ਜਲਦੀ ਹੀ ਪੁਲਸ ਇਨ੍ਹਾਂ ਦੀ ਪਛਾਣ ਕਰ ਲਵੇਗੀ ।

ਅਣਪਛਾਤੇ ਹਮਲਾਵਰਾਂ ਨੇ ਕੀਤਾ ਭਾਜਪਾ ਦੇ ਦਫ਼ਤਰ ‘ਤੇ ਪੈਟਰੋਲ ਬੰਬ ਨਾਲ ਹਮਲਾ

0
petrol bomb

ਸੰਗਰੂਰ, 27 ਜੁਲਾਈ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਵਿਖੇ ਬੀਤੀ ਦੇਰ ਰਾਤ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਪੈਟਰੋਲ ਬੰਬ (petrol bomb) ਨਾਲ ਹਮਲਾ ਕੀਤਾ ਗਿਆ ਹੈ ।

ਕੀ ਦੱਸਿਆ ਭਾਜਪਾ ਆਗੂਆਂ ਨੇ

ਮਿਲੀ ਜਾਣਕਾਰੀ ਅਨੁਸਾਰ ਜਿਲਾ ਸੰਗਰੂਰ ਵਿਖੇ ਜੋ ਬੀਤੀ ਅੱਧੀ ਰਾਤ ਨੂੰ ਅਣਪਛਾਤੇ ਹਮਲਾਵਰਾਂ (Unknown attackers) ਵਲੋਂ ਭਾਜਪਾ ਦੇ ਦਫ਼ਤਰ ਤੇ ਪੈਟਰੋਲ ਬੰਬ ਸੁੱਟਿਆ ਗਿਆ ਹੈ ਦੀ ਸਮੁੱਚੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਵਿਚ ਰਿਕਾਰਡ ਹੋ ਗਈ ਹੈ । ਭਾਜਪਾ ਆਗੂਆਂ ਨੇ ਕਿਹਾ ਕਿ ਵੀਡੀਓ ਫੁਟੇਜ ਵਿਚ ਜਿਨ੍ਹਾਂ ਗੈਰ ਸਮਾਜਿਕ ਅਨਸਰਾਂ ਵਲੋਂ ਅਜਿਹਾ ਕੀਤਾ ਗਿਆ ਹੈ ਵਲੋਂ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਸਾਫ ਨਜ਼ਰ ਆ ਰਿਹਾ ਹੈ । ਜਿਸ ‘ਤੇ ਪੁਲਸ ਨੇ ਫੁਟੇਜ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਐਸ. ਪੀ. (ਡੀ) ਨੇ

ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੇ ਐਸ. ਪੀ. (ਡੀ) ਦਵਿੰਦਰ ਅੱਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ । ਉਨ੍ਹਾਂ ਮੰਨਿਆ ਕਿ ਬੀ. ਜੇ. ਪੀ. ਦਫ਼ਤਰ (B. J. P. Office) ਵਿੱਚੋਂ ਪੈਟਰੋਲ ਬੰਬ ਬੋਤਲ ਬਰਾਮਦ ਹੋਈ ਹੈ ਅਤੇ ਕੰਧ ਦੇ ਨਾਲ ਅੱਗ ਦੇ ਨਿਸ਼ਾਨ ਵੀ ਹਨ । ਪੁਲਸ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਮਾਮਲਾ ਦਰਜ (Case registered) ਕਰਕੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ।

ਇਟਲੀ `ਚ ਦੋ ਸਿੱਖ ਸੇਵਾਦਾਰਾਂ ਦਾ ਕਾਤਲ ਨੂੰ ਬ੍ਰਿਟੇਨ ਤੋਂ ਗ੍ਰਿਫ਼ਤਾਰ

0
Murdrer Arrest

ਬਰਗਾਮੋ, 27 ਜੁਲਾਈ 2026 : ਇਟਲੀ (Italy) ਦੇ ਬਰਗਾਮੋ ਸੂਬੇ ਵਿਖੇ ਜੋ ਅਪੈ੍ਰਲ 2026 ਵਿਚ ਜੋ ਦੋ ਸਿੱਖ ਸੇਵਾਦਾਰਾਂ ਦਾ ਕਤਲ ਹੋ ਗਿਆ ਸੀ ਵਿਚ ਇਕ ਵਿਅਕਤੀ ਨੂੰ ਬਰਮਿੰਘਮ ਵਿਖੇ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹੈ ਇਹ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ

ਉੱਤਰੀ ਇਟਲੀ ਦੇ ਬਰਗਾਮੋ ਸੂਬੇ ਦੇ ਕੋਵੋ ਕਸਬੇ ਵਿਚ 17 ਅਪ੍ਰੈਲ-2026 ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਬਾਹਰ ਹੋਏ 2 ਸਿੱਖ ਸੇਵਾਦਾਰਾਂ ਦੇ ਕਤਲ (Murder) ਕਾਂਡ ਨੂੰ ਅੰਜਾਮ ਦੇਣ ਵਾਲੇ ਕਥਿਤ ਮੁਲਜ਼ਮ ਭਾਰਤੀ ਨਾਗਰਿਕ (Indian citizen) ਗੁਰਜੰਟ ਸਿੰਘ (29) ਨੂੰ ਬਰਮਿੰਘਮ (ਯੂਨਾਈਟਿਡ ਕਿੰਗਡਮ) ਤੋਂ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ।

ਕਿਹੜੇ ਦੋ ਸੇਵਾਦਾਰਾਂ ਦਾ ਕਰ ਦਿੱਤਾ ਸੀ ਕਤਲ

ਮੁਲਜ਼ਮ ‘ਤੇ 47 ਸਾਲਾ ਰਾਜਿੰਦਰ ਸਿੰਘ ਅਤੇ 48 ਸਾਲਾ ਗੁਰਮੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਹੈ । ਇਸ ਹਮਲੇ ਵਿਚ ਸੁਚੇਤ ਸਿੰਘ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਸੀ । ਇਟਲੀ ਦੀਆਂ ਜਾਂਚ ਏਜੰਸੀਆਂ ਅਨੁਸਾਰ ਵਾਰਦਾਤ ਤੋਂ ਤੁਰੰਤ ਬਾਅਦ ਮੁਲਜ਼ਮ ਇਟਲੀ ਤੋਂ ਫਰਾਰ ਹੋ ਕੇ ਪਹਿਲਾਂ ਫਰਾਂਸ ਅਤੇ ਫਿਰ ਯੂਨਾਈਟਿਡ ਕਿੰਗਡਮ ਪਹੁੰਚ ਗਿਆ ਸੀ । ਇਟਲੀ ਅਤੇ ਬ੍ਰਿਟੇਨ ਦੀ ਪੁਲਸ ਦੇ ਸਾਂਝੇ ਯਤਨਾਂ ਨਾਲ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ । ਫਿਲਹਾਲ ਦੋਸ਼ੀ ਬ੍ਰਿਟੇਨੇ ਪੁਲਸ ਦੀ ਹਿਰਾਸਤ ਵਿਚ ਹੈ ।

ਨੀਟ ਪ੍ਰੀਖਿਆ ਵਿਚ ਘੱਟ ਨੰਬਰ ਆਉਣ ‘ਤੇ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

0
Maharashtra Suicide

ਮਹਾਰਾਸ਼ਟਰ, 27 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਅਹਿਲਯਾ ਨਗਰ ਦੀ ਵਸਨੀਕ ਇਕ ਵਿਦਿਆਰਥਣ ਵਲੋਂ ਨੀਟ ਪ੍ਰੀਖਿਆ ਵਿਚ ਨੰਬਰ ਘਟ ਆਉਣ ‘ਤੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਵਿਦਿਆਰਥਣ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰਾ ਦੇ ਜਿਸ ਅਹਿਲਯਾ ਨਗਰ ਦੀ ਵਸਨੀਕ ਇਕ ਨੀਟ ਪ੍ਰੀਖਿਆ ਦੇਣ ਵਾਲੀ ਜਿਸ ਵਿਦਿਆਰਥਣ (Student) ਨੇ ਨੀਟ ਪ੍ਰੀਖਿਆ ਵਿਚ ਨੰਬਰ ਘੱਟ ਆਉਣ ਤੇ ਫਾਹਾ ਲਗਾ ਕੇ ਆਪਣੇ ਕਮਰੇ ਵਿਚ ਹੀ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ ਅੰਕਿਤਾ ਸਾਂਗਲੇ (Ankita Sangle) ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਵਿਦਿਆਰਥਣ ਦੇ ਮਾਪਿਆਂ ਨੇ

ਉਪਰੋਕਤ ਘਟਨਾਕ੍ਰਮ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦਿਆਂ ਵਿਦਿਆਰਥਣ ਅੰਕਿਤਾ ਸਾਂਗਲੇ ਦੇ ਮਾਪਿਆਂ ਨੇ ਦਸਿਆ ਕਿ ਉਸ ਵਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਛੱਡ ਗਏ ਸੁਸਾਇਡ ਨੋਟ ਵਿਚ ਵੀ ਨੀਟ ਪ੍ਰੀਖਿਆ (NEET exam) ਦਾ ਜਿਕਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਅੰਕਿਤਾ ਨੇ ਜੋ ਦੁਬਾਰਾ ਨੀਟ ਦੀ ਪ੍ਰੀਖਿਆ ਦਿੱਤੀ ਸੀ ਵਿਚ 166 ਨੰਬਰ ਪ੍ਰਾਪਤ ਕੀਤੇ ਸੀ ।

ਪੁਲਸ ਨੇ ਕਰ ਲਿਆ ਹੈ ਖੁਦਕੁਸ਼ੀ ਦਾ ਮਾਮਲਾ ਦਰਜ

ਘਟਨਾ ਵਾਲੀ ਥਾਂ ‘ਤੇ ਸੂਚਨਾ ਮਿਲਣ ‘ਤੇ ਪਹੁੰਚੀ ਮਹਾਰਾਸ਼ਟਰਾ ਪੁਲਸ ਨੇ ਮਾਤਾ-ਪਿਤਾ ਦੇ ਦੱਸਣ ਅਤੇ ਸੁਸਾਇਡ ਨੋਟ ਮੁਤਾਬਕ ਵਿਦਿਆਰਥਣ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਦਰਜ (Case registered) ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਨੇ ਵਿਦਿਆਰਥਣ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।

ਦੁਬਈ ਵਿਖੇ ਵਾਪਰੇ ਸੜਕ ਹਾਦਸੇ `ਚ ਪੰਜਾਬੀ ਦੀ ਮੌਤ

0
Dubai Accident

ਬਟਾਲਾ, 27 ਜੁਲਾਈ 2026 : ਬਟਾਲਾ (Batala) ਨੇੜਲੇ ਪਿੰਡ ਘਣੀਏ ਕੇ ਬਾਂਗਰ ਦੇ ਵਸਨੀਕ ਵਿਅਕਤੀ ਦੀ ਦੁਬਈ ਵਿਚ ਹੋਏ ਸੜਕ ਹਾਦਸੇ (Road accidents) ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਸ ਵਿਅਕਤੀ ਦੀ ਦੁਬਈ ਵਿਖੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਮ੍ਰਿਤਕ ਵਿਅਕਤੀ ਦੀ ਪਛਾਣ ਰਾਜਬੀਰ ਸਿੰਘ (Rajbir Singh) ਪੁੱਤਰ ਸੁਖਵਿੰਦਰ ਸਿੰਘ ਵਾਸੀ ਘਣੀਏ ਕੇ ਬਾਂਗਰ ਵਜੋਂ ਹੋਈ ਹੈ । ਇਸ ਸਬੰਧੀ ਮ੍ਰਿਤਕ ਰਾਜਬੀਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਰਾਜਬੀਰ ਸਿੰਘ ਇਕ ਸਾਲ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ ਅਤੇ ਉੱਥੇ ਟਰਾਲਾ ਚਲਾਉਂਦਾ ਸੀ। ਬੀਤੇ ਦਿਨ ਦੁਬਈ ‘ਚ ਵਾਪਰੇ ਸੜਕ ਹਾਦਸੇ ‘ਚ ਉਸ ਦੀ ਮੌਤ (Death) ਹੋ ਗਈ ।

ਪਰਿਵਾਰ ਨੇ ਕੀਤੀ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ

ਮ੍ਰਿਤਕ ਦੇ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਜਬੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ‘ਚ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ । ਇਸ ਦੇ ਨਾਲ ਹੀ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਵੀ ਅਪੀਲ ਹੈ । ਦੱਸਣਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ ।

ਬਠਿੰਡਾ `ਚ ਬੱਚੀ ਨਾਲ ਜਬਰ-ਜਨਾਹ ਕਰਦੇ ਵੇਲੇ ਕੀਤੀ ਕੁਟਮਾਰ

0
Bathinda Rape

ਬਠਿੰਡਾ, 27 ਜੁਲਾਈ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਵਿਖੇ ਲੰਘੇ ਦਿਨੀਂ ਇਕ ਨਾਬਾਲਗ ਮਾਸਮੂ ਬੱਚ ਨਾਲ ਇਕ ਵਿਅਕਤੀ ਵਲੋਂ ਜਬਰ ਜਨਾਹ (Rape) ਕਰਨ ਦੇ ਨਾਲ-ਨਾਲ ਕੁੱਟਮਾਰ ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਮਹਾਨਗਰ ‘ਚ ਜਿਸ 60 ਸਾਲਾ ਵਿਅਕਤੀ ਵੱਲੋਂ ਇਕ 9 ਸਾਲਾ ਮਾਸੂਮ ਬੱਚੀ ਨਾਲ ਜਬਰ ਜ਼ਨਾਹ ਕਰਨ ਦਾ ਸਮਾਚਾਰ ਹੈ ਵਲੋਂ ਬੱਚੀ ਦੇ ਵਿਰੋਧ ਕਰਨ ‘ਤੇ ਬੱਚੀ ਦੀ ਡੰਡਿਆਂ ਨਾਲ ਕੁੱਟਮਾਰ (Beating) ਵੀ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ । ਜਾਣਕਾਰੀ ਅਨੁਸਾਰ ਮੁਲਜ਼ਮ ਇਕ ਕੰਪਨੀ ‘ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ ।

ਬੱਚੀ ਦੇ ਘਰ ਵਿਚ ਇਕੱਲੀ ਹੋਣ ‘ਤੇ ਦਿੱਤਾ ਘਟਨਾ ਨੂੰ ਅੰਜਾਮ

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਉਸ ਨੇ ਘਰ ‘ਚ ਬੱਚੀ ਨੂੰ ਇਕੱਲੀ ਦੇਖ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ । ਰੌਲਾ ਪਾਉਣ ‘ਤੇ ਮੁਲਜ਼ਮ ਨੇ ਬੱਚੀ ਨੂੰ ਡੰਡਿਆਂ ਨਾਲ ਕੁੱਟਿਆ, ਜਿਸ ਕਾਰਨ ਉਸ ਦਾ-ਹੱਥ ਫਰੈਕਚਰ ਹੋ ਗਿਆ ਅਤੇ ਸਿਰ ‘ਤੇ ਵੀ ਸੱਟਾਂ ਲੱਗੀਆਂ । ਘਟਨਾ ਦੀ ਸੂਚਨਾ ਮਿਲਣ ‘ਤੇ ਸਮਾਜ ਸੇਵੀ ਹਰੀਓਮ ਠਾਕੁਰ ਅਤੇ ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚੀ । ਉਨ੍ਹਾਂ ਨੇ ਜ਼ਖਮੀ ਬੱਚੀ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ।

ਕੀ ਦੱਸਿਆ ਥਾਣਾ ਕੈਨਾਲ ਦੇ ਐਸ. ਐਚ. ਓ. ਨੇ

ਥਾਣਾ ਕੈਨਾਲ ਦੇ ਐੱਸ. ਐੱਚ. ਓ. ਦਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸਿ਼ਕਾਇਤ ਮਿਲਦੇ ਹੀ ਤੁਰੰਤ ਮਾਮਲਾ ਦਰਜ (Case registered) ਕਰ ਲਿਆ ਗਿਆ ਸੀ । ਮੁਲਜ਼ਮ ਖਿਲਾਫ ਪੋਕਸੋ ਐਕਟ ਅਤੇ ਜਬਰ-ਜਨਾਹ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਮੁਲਜਮ ਨੂੰ ਸਖ਼ਤ ਸਜ਼ਾ ਦੁਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ।

ਯਾਤਰੀਆਂ ਨਾਲ ਭਰੀ ਬਸ ਪਲਟਣ ਨਾਲ ਦੋ ਦੀ ਮੌਤ ਕਈ ਜਖਮੀ

0
Himachal Accident

ਹਿਮਾਚਲ ਪ੍ਰਦੇਸ਼, 27 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਵਿਖੇ ਸ਼ਰਧਾਲੂਆਂ ਨਾਲ ਭਰੀ ਇਕ ਬਸ ਦੇ ਸੜਕ ਹਾਦਸੇ (Road accidents) ਦਾ ਸਿ਼ਕਾਰ ਹੋਣ ਕਾਰਨ ਦੋ ਦੀ ਮੌਤ ਤੇ ਕਈ ਜਖਮੀ ਹੋਏ ਹਨ ।

ਕਿਵੇਂ ਵਾਪਰਿਆ ਹੈ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਤੋਂ ਵਾਪਸ ਅੰਮ੍ਰਿਤਸਰ ਨੂੰ ਜਾ ਰਹੀ ਜਿਸ ਬਸ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਵਿਚ 35 ਸ਼ਰਧਾਲੂ ਮੌਜੂਦ ਸਨ ਵਿਚੋਂ ਇਕ ਦੀ ਮੌਤ (Death) ਹੋ ਗਈ ਹੈ ਜਦੋਂ ਕਿ 13 ਸ਼ਰਧਾਲੂ ਜਖਮੀ ਹੋਏ ਹਨ । ਸੜਕ ਹਾਦਸੇ ਵਿਚ ਜਿਸ ਦੂਸਰੇ ਵਿਅਕਤੀ ਦੀ ਮੌਤ ਹੋਈ ਹੈ ਉਹ ਵਿਅਕਤੀ ਸੜਕ ‘ਤੇ ਪੈਦਲ ਜਾ ਰਿਹਾ ਸੀ ਕਿ ਬਸ ਦੀ ਲਪੇਟ ਵਿਚ ਗਿਆ ।

ਜਖਮੀਆਂ ਦਾ ਕੀਤਾ ਜਾ ਰਿਹਾ ਇਲਾਜ

ਪ੍ਰਾਪਤ ਸੂਚਨਾ ਮੁਤਾਬਕ ਸ਼ਰਧਾਲੂਆਂ ਨਾਲ ਭਰੀ ਬਸ ਜੋ ਹਾਦਸੇ ਦਾ ਸਿ਼ਕਾਰ ਹੋਈ ਹੈ ਵਿਚ 9 ਜਖਮੀ (Injured) ਵਿਅਕਤੀ ਬਰਸਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹਨ, ਜਦਕਿ ਗੰਭੀਰ ਰੂਪ ਵਿੱਚ ਜ਼ਖ਼ਮੀ ਦੋ ਵਿਅਕਤੀਆਂ ਨੂੰ ਪੀ. ਜੀ. ਆਈ. ਚੰਡੀਗੜ੍ਹ ਅਤੇ ਦੋ ਹੋਰਾਂ ਨੂੰ ਹਮੀਰਪੁਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ । ਬੱਸ ਵਿੱਚ 35 ਤੋਂ ਵੱਧ ਸ਼ਰਧਾਲੂ ਸਵਾਰ ਸਨ । ਉਹ ਬਾਬਾ ਬਾਲਕ ਨਾਥ ਮੰਦਰ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਤੋਂ ਆਏ ਸਨ ਅਤੇ ਮੱਥਾ ਟੇਕਣ ਤੋਂ ਬਾਅਦ ਵਾਪਸ ਅੰਮ੍ਰਿਤਸਰ ਪਰਤ ਰਹੇ ਸਨ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੀ ਕਾਰਵਾਈ

ਹਿਮਾਚਲ ਪ੍ਰਦੇਸ਼ ਦੀ ਪੁਲਸ ਟੀਮ ਵਲੋਂ ਹਾਦਸੇ ਦੇ ਸਿ਼ਕਾਰ ਵਿਅਕਤੀਆਂ ਦੀ ਮਦਦ ਕਰਨ ਤੋਂ ਬਾਅਦ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇਰੀ ਕਾਰਵਾਈ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ ।

ਪੰਜਾਬ ਸਰਕਾਰ ਦੀ ਡੀ. ਬੀ. ਟੀ. ਪ੍ਰਣਾਲੀ ਦੀ ਚੁਫੇਰੇਓਂ ਹੋ ਰਹੀ ਹੈ ਸ਼ਲਾਘਾ

0
Baljeet Kaur

ਚੰਡੀਗੜ੍ਹ 27 ਜੁਲਾਈ 2026 : ਪੰਜਾਬ ਵਿਚ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਸਰਕਾਰ ਵਲੋਂ ਔਰਤਾਂ ਦੇ ਖਾਤੇ ਵਿਚ ਵਿੱਤੀ ਸਹਾਇਤਾ ਟ੍ਰਾਂਸਫਰ ਕਰਨ ਲਈ ਅਪਣਾਈ ਪ੍ਰਣਾਲੀ ਦੀ ਸ਼ਲਾਘਾ ਹੋ ਰਹੀ ਹੈ ।

ਡਾਇਰੈਕਟ ਬੈਨੀਫਿਟ ਟ੍ਰਾਂਸਫਰ ਪ੍ਰਣਾਲੀ ਬਣਾ ਰਹੀ ਹੈ ਆਰਥਿਕ ਸਸ਼ਕਤੀਕਰਨ ਨੂੰ ਯਕੀਨੀ

ਭਗਵੰਤ ਮਾਨ ਸਰਕਾਰ (Bhagwant Mann government) ਵੱਲੋਂ ਮੁੱਖ ਮੰਤਰੀ ਮਾਵਾਂ ਧੀਆਂ ਸਨਮਾਨ ਯੋਜਨਾ ਤਹਿਤ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਵਿੱਤੀ ਸਹਾਇਤਾ ਟ੍ਰਾਂਸਫਰ ਕਰਨ ਦੇ ਫੈਸਲੇ ਦੀ ਸੂਬੇ ਭਰ ਦੇ ਲਾਭਪਾਤਰੀਆਂ ਵੱਲੋਂ ਵਿਆਪਕ ਪ੍ਰਸ਼ੰਸਾ ਕੀਤੀ ਗਈ ਹੈ। ਔਰਤਾਂ ਦਾ ਕਹਿਣਾ ਹੈ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਪ੍ਰਣਾਲੀ ਨੇ ਪਾਰਦਰਸ਼ਤਾ, ਸਹੂਲਤ ਅਤੇ ਆਰਥਿਕ ਸਸ਼ਕਤੀਕਰਨ ਨੂੰ ਯਕੀਨੀ ਬਣਾਇਆ ਹੈ, ਕਿਉਂਕਿ ਸਹਾਇਤਾ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ ।

ਕਿੰਨੀ ਮਹਿਲਾਵਾਂ ਦੇ ਖਾਤੇ ਵਿਚ ਜਾ ਚੁੱਕੀ ਹੈ ਰਾਸ਼ੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government) ਨੇ ਹੁਣ ਤੱਕ ਇਸ ਯੋਜਨਾ ਤਹਿਤ ਪ੍ਰਣਾਲੀ ਰਾਹੀਂ ਲਗਭਗ 3.3 ਮਿਲੀਅਨ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 1,149 ਕਰੋੜ ਰੁਪਏ ਟ੍ਰਾਂਸਫਰ ਕੀਤੇ ਹਨ । ਅਨੁਸੂਚਿਤ ਜਾਤੀ ਸ਼੍ਰੇਣੀ ਦੇ ਯੋਗ ਲਾਭਪਾਤਰੀਆਂ ਨੂੰ 1,500 ਦੀਆਂ ਤਿੰਨ ਮਾਸਿਕ ਕਿਸ਼ਤਾਂ ਵਿੱਚ ਕੁੱਲ 4,500 ਪ੍ਰਦਾਨ ਕੀਤੇ ਗਏ ਹਨ, ਜਦੋਂ ਕਿ ਹੋਰ ਸ਼੍ਰੇਣੀਆਂ ਦੇ ਲਾਭਪਾਤਰੀਆਂ ਨੂੰ 1,000 ਦੀਆਂ ਤਿੰਨ ਮਾਸਿਕ ਕਿਸ਼ਤਾਂ ਵਿੱਚ ਕੁੱਲ 3,000 ਪ੍ਰਦਾਨ ਕੀਤੇ ਗਏ ਹਨ । ਮੁੱਖ ਮੰਤਰੀ ਮਾਵਨ ਧਿਆਨ ਸਤਿਕਾਰ ਯੋਜਨਾ ਅਧੀਨ 70 ਲੱਖ ਤੋਂ ਵੱਧ ਔਰਤਾਂ ਰਜਿਸਟਰਡ ਹੋਣ ਦੇ ਨਾਲ, ਇਹ ਯੋਜਨਾ ਪੰਜਾਬ ਦੀਆਂ ਸਭ ਤੋਂ ਵੱਡੀਆਂ ਮਹਿਲਾ-ਕੇਂਦ੍ਰਿਤ ਸਮਾਜਿਕ ਸੁਰੱਖਿਆ ਪਹਿਲਕਦਮੀਆਂ ਵਿੱਚੋਂ ਇੱਕ ਬਣ ਗਈ ਹੈ ।

ਔਰਤਾਂ ਨੂੰ ਸਿੱਧੀ ਮਿਲਣ ਵਾਲੀ ਰਾਸ਼ੀ ਇਕ ਸ਼ਲਾਘਾਯੋਗ ਉਪਰਾਲਾ : ਲਾਭਪਾਤਰੀ

ਗੁਰਦਾਸਪੁਰ ਦੀ 32 ਸਾਲਾ ਸਰਬਜੀਤ ਕੌਰ ਨੇ ਕਿਹਾ ਕਿ ਪ੍ਰਣਾਲੀ ਨੇ ਇਹ ਯਕੀਨੀ ਬਣਾਇਆ ਹੈ ਕਿ ਵਿੱਤੀ ਸਹਾਇਤਾ ਨੂੰ ਇਸਦੇ ਉਦੇਸ਼ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿੱਧੇ ਸਾਡੇ ਬੈਂਕ ਖਾਤਿਆਂ ਵਿੱਚ ਪੈਸੇ ਭੇਜ ਦਿੱਤੇ ਹਨ, ਜਿਸ ਤੋਂ ਮੈਂ ਬਹੁਤ ਖੁਸ਼ ਹਾਂ ।

ਮਹਿਲਾਵਾਂ ਨੇ ਕਿਹਾ ਕਿ ਜੇਕਰ ਇਹ ਰਕਮ ਨਕਦ ਦਿੱਤੀ ਜਾਂਦੀ, ਤਾਂ ਸ਼ਾਇਦ ਇਸਦੀ ਸਹੀ ਵਰਤੋਂ ਨਾ ਹੁੰਦੀ। ਜੇਕਰ ਨਕਦ ਦਿੱਤੀ ਜਾਂਦੀ, ਤਾਂ ਲੋਕ ਇਸਨੂੰ ਸ਼ਰਾਬ ‘ਤੇ ਖਰਚ ਕਰ ਦਿੰਦੇ, ਪਰ ਸਾਡੇ ਪੈਸੇ ਖਾਤੇ ਵਿੱਚ ਸੁਰੱਖਿਅਤ ਹਨ। ਹੁਣ ਪੈਸੇ ਸਾਡੇ ਆਪਣੇ ਖਾਤਿਆਂ ਵਿੱਚ ਹਨ, ਅਤੇ ਅਸੀਂ ਇਸਨੂੰ ਜਦੋਂ ਵੀ ਲੋੜ ਹੋਵੇ ਕਢਵਾ ਸਕਦੇ ਹਾਂ। ਇਹ ਯਕੀਨੀ ਬਣਾਉਂਦਾ ਹੈ ਕਿ ਇਸਨੂੰ ਸਿਰਫ਼ ਘਰੇਲੂ ਜ਼ਰੂਰਤਾਂ ਅਤੇ ਹੋਰ ਜ਼ਰੂਰੀ ਖਰਚਿਆਂ ‘ਤੇ ਖਰਚ ਕੀਤਾ ਜਾਵੇ ।

ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ

ਹਰਚੋਵਾਲ ਪਿੰਡ ਦੀ 35 ਸਾਲਾ ਗਗਨਦੀਪ ਕੌਰ ਨੇ ਇਸ ਸਕੀਮ ਨੂੰ ਆਪਣੇ ਅਨੁਭਵ ਵਿੱਚ ਆਈਆਂ ਸਭ ਤੋਂ ਪਾਰਦਰਸ਼ੀ ਲੋਕ ਭਲਾਈ ਸਕੀਮਾਂ ਵਿੱਚੋਂ ਇੱਕ ਦੱਸਿਆ । ਉਨ੍ਹਾਂ ਕਿਹਾ ਕਿ ਮੈਂ ਅਜੇ ਤੱਕ ਇਹ ਰਕਮ ਨਹੀਂ ਕਢਵਾਈ ਹੈ ਕਿਉਂਕਿ ਮੈਂ ਇਸਨੂੰ ਲੋੜ ਪੈਣ ‘ਤੇ ਵਰਤਾਂਗੀ। ਇਹ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜੇਕਰ ਸਰਕਾਰ ਨੇ ਨਕਦੀ ਵੰਡੀ ਹੁੰਦੀ, ਤਾਂ ਲੋਕਾਂ ਨੂੰ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਰਹਿਣਾ ਪੈਂਦਾ । ਅਰਜ਼ੀ ਦੇਣ ਦੇ ਪੰਜ ਤੋਂ ਛੇ ਦਿਨਾਂ ਦੇ ਅੰਦਰ ਪੈਸੇ ਮੇਰੇ ਖਾਤੇ ਵਿੱਚ ਆ ਗਏ। ਸਾਰੀ ਪ੍ਰਕਿਰਿਆ ਤੇਜ਼, ਪਾਰਦਰਸ਼ੀ ਅਤੇ ਮੁਸ਼ਕਲ ਰਹਿਤ ਸੀ ।

ਰਕਮ ਦੀ ਵਰਤੋਂ ਅਰਥਪੂਰਨ ਕੰਮ ਲਈ ਕੀਤੀ ਹੈ : ਸੁਮਨ ਕੁਮਾਰੀ

ਸ੍ਰੀ ਹਰਗੋਬਿੰਦਪੁਰ ਦੀ ਰਹਿਣ ਵਾਲੀ 49 ਸਾਲਾ ਸੁਮਨ ਕੁਮਾਰੀ ਨੇ ਕਿਹਾ ਕਿ ਇਸ ਵਿੱਤੀ ਸਹਾਇਤਾ ਨੇ ਉਨ੍ਹਾਂ ਦੇ ਪਰਿਵਾਰ ਨੂੰ ਮਹੱਤਵਪੂਰਨ ਘਰੇਲੂ ਅਤੇ ਸਿੱਖਿਆ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਪੈਸਾ ਸਿੱਧਾ ਔਰਤਾਂ ਦੇ ਖਾਤਿਆਂ ਵਿੱਚ ਆਉਂਦਾ ਹੈ। ਮੈਂ ਇਸ ਰਕਮ ਦੀ ਵਰਤੋਂ ਅਰਥਪੂਰਨ ਕੰਮ ਲਈ ਕੀਤੀ ਹੈ। ਮੇਰੀਆਂ ਦੋਵੇਂ ਧੀਆਂ, ਜੋ ਉੱਚ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਨੂੰ ਵੀ ਇਸ ਯੋਜਨਾ ਦਾ ਲਾਭ ਹੋਇਆ ਹੈ। ਇਸ ਤੋਂ ਇਲਾਵਾ, ਸਾਡੇ ਪਰਿਵਾਰ ਨੂੰ ਮੁਫ਼ਤ ਰਾਸ਼ਨ, ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਯਾਤਰਾ ਮਿਲ ਰਹੀ ਹੈ, ਜਿਸ ਨਾਲ ਕਾਫ਼ੀ ਰਾਹਤ ਮਿਲੀ ਹੈ ।

ਕੀ ਆਖਿਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ

ਇਸ ਦੌਰਾਨ, ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਔਰਤਾਂ ਨੂੰ ਆਰਥਿਕ ਸੁਰੱਖਿਆ ਅਤੇ ਸਨਮਾਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ । ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਹਰੇਕ ਯੋਗ ਲਾਭਪਾਤਰੀ ਨੂੰ ਪਾਰਦਰਸ਼ੀ ਅਤੇ ਸਮੇਂ ਸਿਰ ਸਹਾਇਤਾ ਮਿਲੇ। ਕੋਈ ਵੀ ਯੋਗ ਔਰਤ ਇਸ ਯੋਜਨਾ ਦੇ ਲਾਭਾਂ ਤੋਂ ਵਾਂਝੀ ਨਾ ਰਹੇ । ਡੀ. ਬੀ. ਟੀ. ਪ੍ਰਣਾਲੀ ਦਾ ਸਫਲ ਲਾਗੂ ਕਰਨ ਐਕਸਿਸ ਬੈਂਕ, ਜੋ ਕਿ ਇਸ ਯੋਜਨਾ ਦਾ ਨੋਡਲ ਬੈਂਕਿੰਗ ਭਾਈਵਾਲ ਹੈ, ਦੇ ਸਮਰਥਨ ਦੁਆਰਾ ਵੀ ਸੰਭਵ ਹੋਇਆ, ਜਿਸਨੇ ਪੰਜਾਬ ਭਰ ਵਿੱਚ ਲਾਭਾਂ ਦੇ ਵੱਡੇ ਪੱਧਰ ‘ਤੇ ਤਬਾਦਲੇ ਦੀ ਸਹੂਲਤ ਦਿੱਤੀ ।