ਨਾਬਾਲਗ ਨੌਜਵਾਨ ਨੇ ਗੋਲੀਆਂ ਮਾਰ ਕੇ ਕਰ ਦਿੱਤਾ ਨੌਜਵਾਨ ਦਾ ਕਤਲ

0
44
Chandigarh Murder

ਚੰਡੀਗੜ੍ਹ, 23 ਅਕਤੂਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇਕ ਨਾਬਾਲਗ ਨੌਜਵਾਨ ਵਲੋਂ ਇਕ ਹੋਰ ਨਾਬਾਲਗ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-22 ਵਿਖੇ ਬੀਤੇ ਦਿਨੀਂ ਜੋ ਇਕ ਨਾਬਾਲਗ ਨੌਜਵਾਨ ਵਲੋਂ ਇਕ ਹੋਰ ਨਾਬਾਲਗ ਨੌਜਵਾਨ ਦਾ ਗੋਲੀਆਂ ਮਾਰ (Shoot) ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮੌਤ ਦੇ ਘਾਟ ਉਤਰੇ ਨੌਜਵਾਨ ਦੀ ਪਛਾਣ ਨੈਤਿਕ ਦੇ ਤੌਰ ‘ਤੇ ਹੋਈ ਹੈ ।  ਦੱਸਣਯੋਗ ਹੈ ਕਿ ਨੈਤਿਕ ਨੂੰ ਗੋਲੀ ਲੱਗਣ ਦੇ ਕਾਰਨ ਜਦੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।

ਕੀ ਕਾਰਨ ਸੀ ਗੋਲੀਆਂ ਚਲਾਉਣ ਦਾ

ਪ੍ਰਾਪਤ ਸੂਚਨਾ ਮੁਤਾਬਕ ਚੰਡੀਗੜ੍ਹ ਦੇ ਸੈਕਟਰ-34 ਵਿੱਚ ਕੁੱਟਮਾਰ ਤੇ ਉਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਦਾ ਬਦਲਾ ਲੈਣ ਲਈ 17 ਸਾਲਾ ਨਾਬਾਲਗ ਨੇ ਆਪਣੀ ਹਮਉਮਰ ਲੜਕੇ ਨੈਤਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਜਿਕਰਯੋਗ ਹੈ ਕਿ ਨੈਤਿਕ ਆਪਣੇ ਇੱਕ ਦੋਸਤ ਨਾਲ ਆਟੋ-ਰਿਕਸ਼ਾ ਵਿੱਚ ਸਵਾਰ ਹੋ ਕੇ ਸੈਕਟਰ 34 ਤੋਂ ਘਰ ਵਾਪਸ ਆ ਰਿਹਾ ਸੀ ਤਾਂ ਮੋਟਰਸਾਈਕਲ ‘ਤੇ ਆਟੋ-ਰਿਕਸ਼ਾ ਦਾ ਪਿੱਛਾ ਕਰ ਰਹੇ ਨਾਬਾਲਗ ਨੇ ਵਾਹਨ `ਤੇ ਤਿੰਨ ਗੋਲੀਆਂ ਚਲਾਈਆਂ । ਜਿਸ ਵਿਚੋਂ ਇੱਕ ਗੋਲੀ ਆਟੋ-ਰਿਕਸ਼ਾ ਚਾਲਕ ਸਿਕੰਦਰ ਪਾਸਵਾਨ ਦੇ ਮੋਢੇ ਨੂੰ ਛੂਹੰਦੀ ਹੋਈ ਅਗਲੇ ਸ਼ੀਸ਼ੇ ਵਿੱਚੋਂ ਲੰਘ ਗਈ, ਜਦਕਿ ਇੱਕ ਹੋਰ ਗੋਲੀ ਨੈਤਿਕ ਦੀ ਛਾਤੀ ਵਿੱਚ ਜਾ ਲੱਗੀ ।

ਪੁਲਸ ਨੇ ਕਰ ਲਿਆ ਨੌਜਵਾਨ ਵਿਰੁੱਧ ਕਤਲ ਅਤੇ ਆਰਮਜ਼ ਐਕਟ ਤਹਿਤ ਕੇੇਸ ਦਰਜ

ਉਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਦਦੇ ਚਲਦਿਆਂ ਪੁਲਸ ਵਲੋਂ ਨੌਜਵਾਨ ਨੂੰ ਹਿਰਾਸਤ ਵਿਚ ਲੈਂਦਿਆਂ ਉਸ ਵਿਰੁੱਧ ਕਤਲ ਅਤੇ ਆਰਮਜ਼ ਐਕਟ (Arms Act) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਕੋਲੋਂ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ । ਜ਼ਖ਼ਮੀ ਆਟੋ-ਰਿਕਸ਼ਾ ਚਾਲਕ, ਸਿਕੰਦਰ ਪਾਸਵਾਨ, ਦਾ ਇਲਾਜ -16 ਵਿਖੇ ਚੱਲ ਰਿਹਾ ਹੈ। ਨੈਤਿਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ ।

 

LEAVE A REPLY

Please enter your comment!
Please enter your name here