ਅਮਰੀਕਾ, 23 ਅਕਤੂਬਰ 2026 : ਪੰਜਾਬ ਦੇ ਸਿਧਵਾਂ ਬੇਟ ਦੇ ਵਸਨੀਕ ਪੰਜਾਬੀ ਮੂਲ ਦੇ ਵਿਅਕਤੀ ਦੀ ਬੀਤੇ ਦਿਨੀਂ ਅਮਰੀਕਾ (America) ਵਿਖੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਪੰਜਾਬੀ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੇ ਜਿਸ ਵਿਅਕਤੀ ਦੀ ਅਮਰੀਕਾ ਵਿਖੇ ਇਕ ਸੜਕ ਹਾਦਸੇ (Road Accidents) ਵਿਚ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ ਗੁਰਲਾਲ ਸਿੰਘ ਉਰਫ ਗੱਗਨਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਗੁਰਲਾਲ ਅਮਰੀਕਾ ਵਿਖੇ ਆਪਣੀ ਪਤਨੀ ਨਾਲ ਹੀ ਰਹਿ ਰਿਹਾ ਸੀ ।
ਖਬਰ ਪਹੁੰਚਦਿਆਂ ਹੀ ਸਿਧਵਾਂ ਬੇਟ ਵਿਖੇ ਫੈਲੀ ਮਾਯੂਸੀ
ਪ੍ਰਾਪਤ ਸੂਚਨਾ ਮੁਤਾਬਕ ਉਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਮਿਲਦਿਆਂ ਹੀ ਪੂਰੇ ਸਿਧਵਾਂ ਬੇਟ ਵਿਖੇ ਸੋਗ ਦੀ ਲਹਿਰ ਦੌੜ ਗਈ । ਜਿਕਰਯੋਗ ਹੈ ਕਿ ਉਕਤ ਨੌਜਵਾਨ ਜਿਸਦੀ ਸੜਕ ਹਾਦਸੇ ਵਿਚ ਮੌਤ (Death) ਹੋ ਗਈ ਹੈ ਵਲੋਂ ਇਲਾਜ ਦੌਰਾਨ ਦਮ ਤੋੜ ਦਿੱਤਾ ਗਿਆ । ਗੁਰਲਾਲ ਸਿੰਘ ਉਰਫ ਗੱਗਨਾ ਦੇ ਨੇੜਲੇ ਦੋਸਤ ਬੱਬੀ ਕਲਸੀ ਨੇ ਦੱਸਿਆ ਕਿ ਗੁਰਲਾਲ ਸਿੰਘ ਦਾ ਅੰਤਿਮ ਸਸਕਾਰ ਅਮਰੀਕਾ ਵਿਖੇ ਹੀ ਕੀਤਾ ਜਾਵੇਗਾ ।









