Home Blog Page 24

ਪਟਿਆਲਾ ਪੁਲਸ ਵਲੋਂ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦੇ ਮੈਂਬਰ ਗ੍ਰਿ਼ਫਤਾਰ

0
Patiala Police

ਪਟਿਆਲਾ, 7 ਸਤੰਬਰ 2026 : ਐਸ. ਐਸ. ਪੀ. ਪਟਿਆਲਾ (S. S. P. Patiala) ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਹੇਠ ਪੁਲਸ ਵਲੋਂ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਐਸ. ਐਸ. ਪੀ. ਪਟਿਆਲਾ ਹਰਮਨਦੀ ਸਿੰਘ ਹਾਂਸ ਦੀ ਅਗਵਾਈ ਹੇਠ ਕੰਮ ਕਰ ਰਹੀ ਪੁਲਸ ਟੀਮ ਵਲੋਂ ਅੱਜ ਜੋੋ ਅੰਤਰਰਾਜੀ ਅਸਲਾ ਤਸਕਰੀ ਗਿਰੋਹ (Interstate arms smuggling gang) ਦੇ ਦੋ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਮਨਦੀਪ ਸਿਘ ਉਰਫ ਫੋਜੀ ਪੁੱਤਰ ਸਰਬਨ ਸਿੰਘ ਵਾਸੀ ਪਿੰਡ ਤਲਵੰਡੀ ਥਾਣਾ ਭਦੌੜ ਜਿਲ੍ਹਾ ਬਰਨਾਲਾ ਅਤੇ ਗੁਰਦੀਪ ਸਿੰਘ ਪੁੱਤਰ ਈਸ਼ਰ ਸਿੰਘ ਉਰਫ ਰੇਸਮ ਸਿੰਘ ਵਾਸੀ ਪਿੰਡ ਜੰਗੀਆਣਾ ਥਾਣਾ ਭਦੌੜ ਜਿਲ੍ਹਾ ਬਰਨਾਲਾ ਸ਼ਾਮਲ ਹਨ । ਦੱਸਣਯੋਗ ਹੈ ਕਿ ਮਨਦੀਪ ਸਿੰਘ ਸ਼ਸਤਰ ਸੀਮਾ ਬਲ ਵਿੱਚ ਨੋਕਰੀ ਕਰਦਾ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਦੋਹਾਂ ਕੋਲੋਂ

ਪੁਲਸ ਵਲੋਂ ਪਕੜੇ ਉਕਤ ਦੋਹਾਂ ਹਥਿਆਰਾਂ (Weapons) ਦੇ ਤਸਕਰਾਂ ਕੋਲੋ 7 ਪਿਸਟਲ 25 ਰੋਂਦਾਂ ਸਮੇਤ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 1 ਪਿਸਟਲ 30 ਬੋਰ ਅਤੇ 6 ਪਿਸਟਲ 32 ਬੋਰ ਸਾਮਲ ਹਨ । ਉਕਤ ਦੋਵੇਂ ਵਿਅਕਤੀ ਮੱਧ ਪ੍ਰਦੇਸ਼ ਤੋਂ ਅਸਲਾ ਲਿਆ ਕੇ ਪੰਜਾਬ ਵਿਚ ਕ੍ਰਿਮੀਨਲ ਵਿਅਕਤੀਆਂ ਨੂੰ ਸਪਲਾਈ ਕਰਦੇ ਸਨ ।

ਕਿਸ ਕਿਸ ਧਾਰਾ ਤਹਿਤ ਦਰਜ ਕੀਤਾ ਗਿਆ ਹੈ ਕੇਸ

ਉਕਤ ਦੋਵੇਂ ਵਿਅਕਤੀ ਜੋ ਕਿ ਗੈਰ-ਕਾਨੂੰਨੀ ਹਥਿਆਰਾਂ ਸਮੇਤ ਪਕੜੇ ਗਏ ਹਨ ਦੇ ਵਿਰੁੱਧ 25 (7) ਅਸਲਾ ਐਕਟ ਤਹਿਤ ਥਾਣਾ ਪਸਿਆਣਾ ਵਿਖੇ ਕੇਸ ਦਰਜ (Case registered) ਕੀਤਾ ਗਿਆ ਹੈ । ਗ੍ਰਿਫਤਾਰ ਕੀਤੇ ਗਏ ਦੋਹਾਂ ਵਿਅਕਤੀਆਂ ਕੋਲੋਂ ਬਰਾਮਦ ਹੋਏ ਹਥਿਆਰਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ ਕਰਕੇ ਪੁਲਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

ਨਸ਼ੇ ਵਿਚ ਟੁੱਲ ਪਤੀ ਨੇ ਤਲਾਕ ਮੰਗਣ ‘ਤੇ ਕਰ ਦਿੱਤਾ ਚਾਕੂ ਮਾਰ ਕੇ ਪਤਨੀ ਦਾ ਕਤਲ

0
Haryana Murder

ਅੰਬਾਲਾ, 7 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਵਿਖੇ ਬੀਤੇ ਦਿਨੀਂ ਨਸ਼ੇ ਵਿਚ ਟੁੱਲ ਪਤੀ ਵਲੋਂ ਤਲਾਕ ਮੰਗਣ ‘ਤੇ ਪਤਨੀ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮਹਿਲਾ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਅੰਬਾਲਾ (Ambala) ਵਿਖੇ ਜੋ ਘਰ ਵਿਚ ਹੀ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਨਸ਼ੇ ਦੀ ਹਾਲਤ ਵਿਚ ਲੜਾਈ-ਝਗੜਾ ਕਰਨ ‘ਤੇ ਦੁਖੀ ਆਈ ਪਤਨੀ ਵਲੋਂ ਤਲਾਕ ਮੰਗਣ ‘ਤੇ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮੌਤ ਦੇ ਘਾਟ ਉਤਰੀ ਮਹਿਲਾ ਦੀ ਪਛਾਣ 32 ਸਾਲਾ ਹੀਨਾ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਮ੍ਰਿਤਕ ਮਹਿਲਾ ਦੇ ਭਰਾ ਨੇ

ਪ੍ਰਾਪਤ ਸੂਚਨਾ ਮੁਤਾਬਕ ਮਹਿਲਾ ਦੇ ਭਰਾ ਨੇ ਦੱਸਿਆ ਕਿ ਉਸਦਾ ਜੀਜਾ ਜਿਸਦਾ ਨਾਮ ਬੰਟੀ ਹੈ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਤੇ ਜਦੋਂ ਵੀ ਉਸਦੀ ਭੈਣ ਦਾ ਫੋਨ ਬੀਜੀ ਹੁੰਦਾ ਸੀ ਤਾਂ ਉਹ ਉਸ ਨਾਲ ਝਗੜਾ ਕਰਨ ਦੇ ਨਾਲ-ਨਾਲ ਕੁੱਟਮਾਰ ਕਰਦਾ ਸੀ । ਪੁਲਸ ਨੇ ਭਰਾ ਦੀ ਸਿਕਾਇਤ ਦੇ ਆਧਾਰ ‘ਤੇ ਕਤਲ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸਿ਼ਪ ਹੋਈ ਸੰਪੰਨ

0
Cycling Championship

ਪਟਿਆਲਾ, 7 ਸਤੰਬਰ 2026 : ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸਿਪ (Cycling Championship) -2026 ਜੋ ਬੀਤੇ ਦਿਨੀਂ ਪਟਿਆਲਾ ਵਿਖੇ ਹੋਈ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈ ਹੈ ।

ਕਿਸਨੇ ਜਿੱਤਿਆ 8 ਕਿਲੋਮੀਟਰ ਮੁਕਾਬਲੇ ਵਿਚ ਸੋਨ ਤਮਗਾ

ਚੈਂਪੀਅਨਸਿ਼ਪ ਦੇ ਯੂਥ ਬੁਆਏਜ਼ 8 ਕਿਲੋਮੀਟਰ ਮੁਕਾਬਲੇ ਵਿੱਚ ਰੋਪੜ ਦੇ ਅਖਿਲੇਸ਼ ਵਰਮਾ ਨੇ ਸੋਨ ਤਗਮਾ, ਅੰਮ੍ਰਿਤਸਰ ਦੇ ਆਰਵਜੋਤ ਸਿੰਘ ਨੇ ਚਾਂਦੀ ਅਤੇ ਅੰਮ੍ਰਿਤਸਰ ਦੇ ਪ੍ਰਭਨੂਰ ਸਿੰਘ ਨੇ ਕਾਂਸੀ ਦਾ ਤਗਮਾ (Medal) ਹਾਸਲ ਕੀਤਾ । ਯੂਥ ਗਰਲਜ਼ 8 ਕਿਲੋਮੀਟਰ ਵਿੱਚ ਪਟਿਆਲਾ ਦੀ ਹੰਸਿਕਾ ਨੇ ਸੋਨ, ਪਟਿਆਲਾ ਦੀ ਮੁਸਕਾਨ ਨੇ ਚਾਂਦੀ ਅਤੇ ਲੁਧਿਆਣਾ ਦੀ ਜੈਸਮੀਨ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ ।

ਸਬ-ਜੂਨੀਅਰ ਬੁਆਏਜ਼ ਤੇ ਗਰਲਜ਼ ਵਿਚ ਕਿਸ ਨੇ ਕਿਹੜਾ ਤਮਗਾ ਕੀਤਾ ਪ੍ਰਾਪਤ

ਉਕਤ ਸਾਈਕਲਿੰਗ ਸਬ-ਜੂਨੀਅਰ ਬੁਆਏਜ਼ 8 ਕਿਲੋਮੀਟਰ ਵਿੱਚ ਸੰਗਰੂਰ ਦੇ ਖੁਸ਼ਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗਮਾ ਆਪਣੇ ਨਾਮ ਕੀਤਾ, ਜਦਕਿ ਅੰਮ੍ਰਿਤਸਰ ਦੇ ਵਿਸ਼ਵਜੀਤ ਸਿੰਘ ਪੰਨੂ ਨੇ ਚਾਂਦੀ ਅਤੇ ਫਰੀਦਕੋਟ ਦੇ ਅਰਮਾਨ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ । ਸਬ-ਜੂਨੀਅਰ ਗਰਲਜ਼ 8 ਕਿਲੋਮੀਟਰ ਵਿੱਚ ਲੁਧਿਆਣਾ ਦੀ ਅੰਸ਼ਿਕਾ ਨੇ ਸੋਨ, ਅੰਮ੍ਰਿਤਸਰ ਦੀ ਜਪਨੂਰ ਕੌਰ ਸੰਧੂ ਨੇ ਚਾਂਦੀ ਅਤੇ ਲੁਧਿਆਣਾ ਦੀ ਕ੍ਰਿਤਿਕਾ ਨੇ ਕਾਂਸੀ ਦਾ ਤਗਮਾ ਜਿੱਤਿਆ ।

16 ਕਿਲੋਮੀਟਰ ਪੁਰਸ਼ ਤੇ ਮਹਿਲਾ ਮੁਕਾਬਲੇ ਵਿਚ ਕੌਣ ਕਿਥੇ ਰਿਹਾ

ਜੂਨੀਅਰ ਪੁਰਸ਼ (Junior Men) 16 ਕਿਲੋਮੀਟਰ ਮੁਕਾਬਲੇ ਵਿੱਚ ਹੁਸ਼ਿਆਰਪੁਰ ਦੇ ਸੂਰਿਆ ਠਾਕੁਰ ਨੇ ਸੋਨ ਤਗਮਾ ਜਿੱਤਿਆ, ਜਦਕਿ ਪਟਿਆਲਾ ਦੇ ਆਸ਼ੀਸ਼ ਸ਼ਰਮਾ ਨੇ ਚਾਂਦੀ ਅਤੇ ਲੁਧਿਆਣਾ ਦੇ ਅਮਿਤੋਜਵੀਰ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ । ਜੂਨੀਅਰ ਮਹਿਲਾ 12 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੀ ਤਰਨਵੀਰ ਕੌਰ ਨੇ ਸੋਨ ਅਤੇ ਲੁਧਿਆਣਾ ਦੀ ਹੀ ਭਵਨੀਤ ਕੌਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ । ਇਸੇ ਤਰ੍ਹਾਂ ਪੁਰਸ਼ ਅੰਡਰ-23 ਦੇ 24 ਕਿਲੋਮੀਟਰ ਮੁਕਾਬਲੇ ਵਿੱਚ ਮੋਹਾਲੀ ਦੇ ਅਭੈ ਪ੍ਰਤਾਪ ਸਿੰਘ ਬਿੰਨਰ ਨੇ ਸੋਨ ਤਗਮਾ ਹਾਸਲ ਕੀਤਾ, ਪਟਿਆਲਾ ਦੇ ਖੁਸ਼ਾਲ ਆਰਿਆ ਨੇ ਚਾਂਦੀ ਅਤੇ ਲੁਧਿਆਣਾ ਦੇ ਆਰਯਨ ਸਿ਼ਓਰਾਨ ਨੇ ਕਾਂਸੀ ਦਾ ਤਗਮਾ ਜਿੱਤਿਆ ।

ਐਲੀਟ 24 ਕਿਲੋਮੀਟਰ ਵਿਚ ਪੁਰਸ਼ ਤੇ ਮਹਿਲਾ ਵਿਚੋਂ ਕਿਸ ਨੇ ਕਿਹੜਾ ਤਮਗਾ ਪ੍ਰਾਪਤ ਕੀਤਾ

ਪੁਰਸ਼ ਐਲੀਟ 24 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੇ ਮੁਹੰਮਦ ਨਸੀਰੂ ਨੇ ਸੋਨ ਤਗਮਾ ਜਿੱਤਿਆ, ਹੁਸ਼ਿਆਰਪੁਰ ਦੇ ਮੰਗਲ ਸਿੰਘ ਨੇ ਚਾਂਦੀ ਅਤੇ ਰੋਪੜ ਦੇ ਤਰਨਦੀਪ ਸਿੰਘ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ । ਇਸੇ ਤਰ੍ਹਾਂ ਮਹਿਲਾ ਐਲੀਟ 16 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੀ ਅਸ਼ਮੀਤ ਕੌਰ ਨੇ ਸੋਨ, ਲੁਧਿਆਣਾ ਦੀ ਆਕ੍ਰਿਤੀ ਨੇ ਚਾਂਦੀ ਅਤੇ ਸੰਗਰੂਰ ਦੀ ਸਰਵੀਨ ਕੌਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ।

ਅਰੁਣਾਚਲ ਪੁਲਸ ਨੇ ਕੀਤਾ ਮਨੁੱਖੀ ਸਮੱਗਲਿੰਗ ਦਾ ਪਰਦਾਫਾਸ਼

0
human trafficking

ਈਟਾਨਗਰ, 7 ਸਤੰਬਰ 2026 : ਅਰੁਣਾਚਲ ਪ੍ਰਦੇਸ਼ (Arunachal Pradesh) ਪੁਲਸ ਵਲੋਂ ਬੀਤੇੇ ਦਿਨੀਂ ਮਨੁੱਖੀ ਸਮੱਗਲਿੰਗ ਦਾ ਪਰਦਾਫਾਸ਼ ਕਰਦਿਆਂ ਵੱਖ-ਵੱਖ ਥਾਵਾਂ ਤੋਂ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਚਾਇਆ ਗਿਆ ਹੈ ।

ਕਿੰਨੇ ਵਿਅਕਤੀਆਂ ਨੂੰ ਗਿਆ ਹੈ ਬਚਾਇਆ

ਮਿਲੀ ਜਾਣਕਾਰੀ ਅਨੁਸਾਰ ਅਰੁਣਾਚਲ ਪ੍ਰਦੇਸ਼ ਪੁਲਸ ਵਲੋਂ ਬੀਤੇੇ ਦਿਨੀਂ ਮਨੁੱਖੀ ਸਮੱਗਲਿੰਗ (Human trafficking) ਦਾ ਪਰਦਾਫਾਸ਼ ਕਰਦਿਆਂ ਜੋ ਵੱਖ-ਵੱਖ ਥਾਵਾਂ ਤੋਂ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਚਾਇਆ ਗਿਆ ਹੈ 38 ਵਿਅਕਤੀ ਸ਼ਾਮਲ ਹਨ । ਪੁਲਸ ਵਲੋਂ ਇਸ ਮਾਮਲੇ ‘ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਵੀ ਕੀਤਾ ਗਿਆ ਹੈ ।

ਕੀ ਜਾਣਕਾਰੀ ਦਿੱਤੀ ਹੈ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਅਨੁਸਾਰ ਬੱਚਿਆਂ ਨੂੰ ਅਰੁਣਾਚਲ ਪ੍ਰਦੇਸ਼ ਦੇ ਆਲੋ, ਮੇਚੁਕਾ, ਪਾਸੀਘਾਟ, ਨਾਹਰਲਾਗੁਨ, ਈਟਾਨਗਰ ਅਤੇ ਲੋਂਗਡਿੰਗ ਖੇਤਰਾਂ ਤੋਂ ਇਲਾਵਾ ਆਸਾਮ ਤੋਂ ਵੀ ਬਰਾਮਦ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਨਾਮਸਾਈ ਥਾਣੇ ‘ਚ ਮਨੁੱਖੀ ਸਮੱਗਲਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ ।

ਕੀ ਆਖਿਆ ਪਲਸ ਦੇ ਡਿਪਟੀ ਸੁਪਰਡੈਂਟ ਨੇ

ਮਾਮਲੇ ਦੀ ਜਾਂਚ ਨਾਮਸਾਈ ਦੇ ਪੁਲਸ ਡਿਪਟੀ ਸੁਪਰਡੈਂਟ (Deputy Superintendent of Police) ਕੈਂਗੋ ਦਿਰਚੀ ਕਰ ਰਹੇ ਹਨ । ਇਹ ਜਾਂਚ ਪੁਲਸ ਸੁਪਰਡੈਂਟ ਸਾਂਗ ਥਿਨਲੇ ਦੀ ਦੇਖਰੇਖ ‘ਚ ਬਾਲ ਕਲਿਆਣ ਕਮੇਟੀ (ਸੀ. ਡਬਲਿਊ. ਸੀ.) ਅਤੇ ਜ਼ਿਲਾ ਬਾਲ ਸੁਰੱਖਿਆ ਇਕਾਈ (ਡੀ. ਸੀ. ਪੀ. ਯੂ.), ਨਾਮਸਾਈ ਦੇ ਤਾਲਮੇਲ ਨਾਲ ਕੀਤੀ ਜਾ ਰਹੀ ਹੈ ।

ਇਕ ਪ੍ਰੈੱਸ ਬਿਆਨ ‘ਚ ਬਿਨਲੇ ਨੇ ਕਿਹਾ ਕਿ ਪੁਲਸ ਨੇ ਹੁਣ ਤੱਕ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਚੋਂ ਤਾਜ਼ਾ ਗ੍ਰਿਫ਼ਤਾਰੀ ਰੂਪਾਲੀ ਪਡੰਗ ਦੀ ਹੈ । ਪੀੜਤਾਂ ਨੂੰ ਲਿਆਉਣ-ਲਿਜਾਣ ਅਤੇ ਉਨ੍ਹਾਂ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ‘ਤੇ ਲਗਾਉਣ ‘ਚ ਉਸ ਦੀ ਕਥਿਤ ਭੂਮਿਕਾ ਦੀ ਅਜੇ ਕਾਨੂੰਨੀ ਜਾਂਚ ਕੀਤੀ ਜਾ ਰਹੀ ਹੈ ।

ਭਾਰਤ-ਬੰਗਲਾਦੇਸ਼ ਸਰਹੱਦ `ਤੇ 17.40 ਕਰੋੜ ਦਾ ਸੋਨਾ ਬਰਾਮਦ

0
Gold seized

ਕੋਲਕਾਤਾ, 7 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਪੱਛਮੀ ਬੰਗਾਲ (West Bengal) ਵਿਖੇ ਭਾਰਤ-ਬੰਗਲਾਦੇਸ਼ ਸਰਹੱਦ ਵਿਖੇ ਇਕ ਵਿਅਕਤੀ ਕੋਲੋਂ ਕਰੋੜਾਂ ਰੁਪਏ ਦਾ ਸੋਨਾ ਜ਼ਬਤ (Gold seized) ਕੀਤਾ ਗਿਆ ਹੈ ।

ਕਿਨੇ ਕਰੋੜ ਦਾ ਸੋਨਾ ਕੀਤਾ ਗਿਆ ਹੈ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੱਛਮੀ ਬੰਗਾਲ ‘ਚ ਭਾਰਤ-ਬੰਗਲਾਦੇਸ਼ ਸਰਹੱਦ (India-Bangladesh border) ‘ਤੇ ਤਾਇਨਾਤ ਜੋ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਦੀ ਗਸ਼ਤੀ ਟੀਮ ਵਲੋਂ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਫੜਿਆ ਹੈ ਅਤੇ ਉਸ ਦੇ ਕਬਜ਼ੇ ਤੋਂ ਸਮੱਗਲ ਕਰ ਕੇ ਲਿਆਂਦੇ ਗਏ 17.40 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਬਰਾਮਦ ਹੋਏ ਹਨ । ਅਧਿਕਾਰੀਆਂ ਅਨੁਸਾਰ, ਇਹ ਘਟਨਾ ਨਾਦੀਆ ਜ਼ਿਲੇ ਦੀ ਹਲਦਰਪਾੜਾ ਸਰਹੱਦੀ ਚੌਕੀ ਦੇ ਨੇੜੇ ਦੀ ਹੈ ।

ਕੀ ਦੱਸਿਆ ਬੀ. ਐਸ. ਐਫ. ਅਧਿਕਾਰੀਆਂ ਨੇ

ਉਕਤ ਖੇਤਰ ਦੀ ਸੁਰੱਖਿਆ ਬੀ. ਐੱਸ. ਐੱਫ. (B. S. F.) ਦੀ 32ਵੀਂ ਬਟਾਲੀਅਨ ਕਰਦੀ ਹੈ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੰਗਲਾਦੇਸ਼ੀ ਨਾਗਰਿਕ ਤੋਂ ਸੋਨੇ ਦੇ ਕੁੱਲ 89 ਬਿਸਕੁਟ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਵਜ਼ਨ 11.28 ਕਿਲੋਗ੍ਰਾਮ ਤੋਂ ਵੱਧ ਹੈ । ਅਧਿਕਾਰੀਆਂ ਨੇ ਦੱਸਿਆ ਕਿ ਬੀ. ਐੱਸ. ਐੱਫ. ਨੇ ਜਾਂਚ ਲਈ ਮੁਲਜ਼ਮ ਨੂੰ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ. ਆਰ. ਆਈ.) ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ ।

2023 ਤੋਂ ਹੁਣ ਤੱਕ ਕੀਤਾ ਗਿਆ ਹੈ ਕਿੰਨਾਂ ਸੋਨਾ ਜਬਤ

ਅੰਕੜਿਆਂ ਅਨੁਸਾਰ, ਸਰਹੱਦ ਪਾਰ ਤੋਂ ਅਪਰਾਧਾਂ ‘ਤੇ ਠੱਲ੍ਹ ਪਾਉਣ ਲਈ ਬਟਾਲੀਅਨ ਨੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ । ਇਨ੍ਹਾਂ ਟੀਮਾਂ ਨੇ ਅਗਸ਼ਤ 2023 ਤੋਂ ਹੁਣ ਤੱਕ 100 ਕਰੋੜ ਰੁਪਏ ਕੀਮਤ ਦੇ 120 ਕਿਲੋ ਤੋਂ ਵੱਧ ਸੋਨੇ ਜ਼ਬਤੀ ਕੀਤੀ ਹੈ ।

ਅੰਮ੍ਰਿਤਸਰ ਵਿਖੇ ਦੋ ਵਿਅਕਤੀ ਹਥਿਆਰਾਂ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ

0
Amritsar Arms

ਅੰਮ੍ਰਿਤਸਰ, 7 ਸਤੰਬਰ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਦੋ ਵਿਅਕਤੀਆਂ ਨੂੰ ਹਥਿਆਰਾਂ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿੰਨੇ ਹਥਿਆਰ ਅਤੇ ਕਿੰਨੀ ਹੈਰੋਇਨ ਕੀਤੀ ਗਈ ਹੈ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਸ (Amritsar Rural Police) ਵਲੋਂ ਜੋ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਦੇ ਕੋਲੋਂ 15 ਗੈਰ-ਕਾਨੂੰਨੀ ਪਿਸਤੌਲ ਅਤੇ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ।

ਦੋਹਾਂ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਉਪਰੋਕਤ ਪਕੜੇ ਗਏ ਵਿਅਕਤੀਆਂ ਵਿਰੁੱਧ ਪੁਲਸ ਸਟੇਸ਼ਨ ਘਰਿੰਡਾ ਵਿਖੇ ਐਨ. ਡੀ. ਪੀ. ਐਸ. (N. D. P. S.) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ । ਪੁਲਸ ਵਲੋਂ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ, ਗਿਰੋਹ ਵਿਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਜਾਂਚ ਜਾਰੀ ਹੈ ।

ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਪੰਜਾਬ ਪੁਲਸ ਵਲੋਂ ਗੈਰ-ਕਾਨੂੰਨੀ ਹਥਿਆਰਾਂ (Illegal weapons) ਅਤੇ ਹੈਰੋਇਨ (Heroin) ਸਮੇਤ ਪਕੜੇ ਗਏ ਵਿਅਕਤੀਆਂ ਤੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਕਥਿਤ ਤੌਰ ‘ਤੇ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਕੇ ਨਿਰਦੇਸ਼ ਅਨੁਸਾਰ ਉਨ੍ਹਾਂ ਨੂੰ ਅੱਗੇ ਸਪਲਾਈ ਕਰਦੇ ਸਨ । ਪੰਜਾਬ ਪੁਲਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

ਦਿੱਲੀ ਵਿਖੇ ਬਿਲਡਿੰਗ ਢਹਿ ਜਾਣ ਮਾਮਲੇ ਵਿਚ ਪੰਜ ਅਧਿਕਾਰੀ ਕੀਤੇ ਮੁਅੱਤਲ

0
Rekha Gupta

ਨਵੀਂ ਦਿੱਲੀ, 7 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਸੱਤਿਆ ਨਿਕੇਤਨ ਵਿਖੇ ਵਾਪਰੇ ਬਿਲਡਿੰਗ ਡਿੱਗਣ ਵਾਲੇ ਹਾਦਸੇ ਵਿਚ ਪੰਜ ਅਧਿਕਾਰੀਆਂ ਨੂੰ ਅੱਜ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।

ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਕੀਤਾ ਗਿਆ ਹੈ ਮੁਅੱਤਲ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀ ਦਿੱਲੀ ਦੇ ਸੱਤਿਆ ਨਿਕੇਤਨ (Satya Niketan) ਵਿਖੇ ਜੋ ਇਕ ਪੰਜ ਮੰਜਿਲਾ ਬਿਲਡਿੰਗ ਦੇ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 12 ਵਿਅਕਤੀਆਂ ਨੂੰ ਮਲਬੇ ਵਿਚੋਂ ਕੱਢ ਕੇ ਬਚਾ ਲਿਆ ਗਿਆ ਹੈ ਵਾਲੇ ਮਾਮਲੇ ਵਿਚ ਮੁੱਖ ਮੰਤਰੀ ਦਿੱਲੀ (Chief Minister Delhi) ਰੇਖਾ ਗੁਪਤਾ ਵਲੋਂ ਮਿਊਂਸਪਲ ਕਾਰਪੋਰੇਸ਼ਨ ਦਿੱਲੀ ਦੇ ਜਿਨ੍ਹਾਂ ਪੰਜ ਅਧਿਕਾਰੀਆਂ (Five officials) ਨੂੰ ਮੁਅੱਤਲ ਕੀਤਾ ਗਿਆ ਹੈ ਦੇ ਵਿਚ ਐਮ. ਸੀ. ਡੀ. ਦੇ ਡਿਪਟੀ ਕਮਿਸ਼ਨਰ, ਕਾਰਜਕਾਰੀ ਇੰਜੀਨੀਅਰ, ਸੁਪਰਡੈਂਟ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਸ਼ਾਮਲ ਹਨ ।

ਬਿਲਡਿੰਗ ਮਾਲਕ ਨੂੰ ਕੀਤਾ ਗਿਆ ਟੀਮਾਂ ਦਾ ਗਠਨ

ਉਕਤ ਬਿਲਡਿੰਗ ਦਾ ਮਾਲਕ ਹਰੀਰਾਮ ਬਾਂਸਲ ਜੋ ਕਿ ਘਟਨਾ ਵਾਪਰਨ ਤੋਂ ਹੀ ਫਰਾਰ ਚੱਲ ਰਿਹਾ ਹੈ ਦੀ ਗ੍ਰਿਫ਼ਤਾਰੀ ਲਈ ਜਿਥੇ ਲੁਕਆਉਟ ਨੋਟਿਸ ਜਾਰੀ ਕੀਤਾ ਗਿਆ ਹੈ, ਉਥੇ ਹੀ 10 ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ । ਉਕਤ ਵਿਅਕਤੀ ਵਿਰੁੱਧ ਸਾਊਥ ਕੈਂਪਸ ਪੁਲਿਸ ਸਟੇਸ਼ਨ ਵਿੱਚ ਗੈਰ-ਇਰਾਦਤਨ ਕਤਲ, ਇਮਾਰਤ ਦੀ ਦੇਖਭਾਲ ਵਿੱਚ ਲਾਪਰਵਾਹੀ ਅਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤਾ ਗਿਆ ਸੀ ।

ਨੌਜਵਾਨ ਪੁੱਤਰ ਨੇ ਹੀ ਕਰ ਦਿੱਤਾ ਆਪਣੀ ਮਾਂ ਦਾ ਕਤਲ

0
Rohtak Murder

ਰੋਹਤਕ, 7 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਰੋਹਤਕ ਵਿਖੇ ਬੀਤੇੇ ਦਿਨੀਂ ਇਕ ਨੌਜਵਾਨ ਪੁੱਤਰ ਵਲੋਂ ਆਪਣੀ ਹੀ ਮਾਂ ਦਾ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਰੋਹਤਕ (Rohtak) ਵਿਖੇ ਜੋ ਬੀਤੇ ਦਿਨੀਂ ਇਕ ਨੌਜਵਾਨ ਵਲੋਂ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ 40 ਸਾਲਾ ਪਿੰਕੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਆਪਣੀ ਦਾ ਕਤਲ ਕਰਨ ਤੋਂ ਬਾਅਦ ਨੌਜਵਾਨ ਵਲੋਂ ਥਾਣਾ ਸਦਰ ਜਾਇਆ ਗਿਆ ਅਤੇ ਦੱਸਿਆ ਗਿਆ ਕਿ ਉਸਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੈ । ਜਿਸ ‘ਤੇ ਪੁਲਸ ਨੇ ਪਿੰਡ ਬ੍ਰਾਹਮਣਵਾਸ ਵਿਖੇ ਪਹੁੰਚ ਕੇ ਮਹਿਲਾ ਦੀ ਲਾਸ਼ ਕਬਜੇ ਵਿਚ ਲੈ ਕੇ ਮੁਰਦਾਘਰ (Mortuary) ਵਿਚ ਰੱਖਵਾ ਦਿੱਤੀ ਹੈ ।

ਕੀ ਦੋਸ਼ ਲਗਾਇਆ ਮ੍ਰਿਤਕ ਔਰਤ ਦੇ ਪਿਤਾ ਨੇ

ਉਪਰੋਕਤ ਮਹਿਲਾ ਜਿਸਦਾ ਕਤਲ ਉਸਦੇ ਆਪਣੇ ਹੀ ਪੁੱਤਰ ਵਲੋਂ ਕਰ ਦਿੱਤਾ ਗਿਆ ਹੈ ਸਬੰਧੀ ਸਾਜਿਸ਼ ਕੀਤੇ ਜਾਣ ਦਾ ਦੋਸ਼ ਮਹਿਲਾ ਦੇ ਪਿਤਾ ਨੇ ਮਹਿਲਾ ਦੇ ਪਤੀ ‘ਤੇ ਹੀ ਲਗਾਇਆ ਗਿਆ ਹੈ, ਜਿਸਦੇ ਚਲਦਿਆਂ ਜਿਥੇ ਪੁਲਸ ਵਲੋਂ ਕਤਲ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ, ਉਥੇ ਹੀ ਸਦਰ ਪੁਲਸ ਵਲੋਂ ਮਹਿਲਾ ਦੇ ਪਤੀ ਅਤੇ ਹੋਰਨਾਂ ਵਿਰੁੱਧ ਕੇਸ ਦਰਜ (Case registered) ਕਰ ਲਿਆ ਹੈ ।

ਕੀ ਕਾਰਨ ਮੰਨਿਆਂ ਜਾ ਰਿਹਾ ਹੈ ਪੁੱਤਰ ਵਲੋਂ ਮਾਂ ਦਾ ਕਤਲ ਕਰਨ ਦਾ

ਪ੍ਰਾਪਤ ਸੂਚਨਾ ਮੁਤਾਬਕ ਪਿੰਡ ਬ੍ਰਾਹਮਣਵਾਸ ਵਿਖੇ ਜੋ ਪੁੱਤਰ ਨੇ ਆਪਣੀ ਮਾਂ ਦਾ ਕਤਲ ਕੀਤਾ ਹੈ ਦਾ ਮੁੱਖ ਕਾਰਨ ਮਹਿਲਾ ਦਾ ਆਪਣੇ ਪਰਿਵਾਰਕ ਮੈਂਬਰਾਂ ਤੋਂ ਵੱਖ ਰਹਿਣਾ ਹੈ, ਕਿਉਂਕਿ ਪੁੱਤਰ ਨੂੰ ਇਹ ਗੱਲ ਪਸੰਦ ਨਹੀਂ ਸੀ ਤੇ ਜਿਸਦੇ ਚਲਦਿਆਂ ਪੁੱਤਰ ਵਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ । ਜਿਕਰਯੋਗ ਹੈ ਕਿ ਮਹਿਲਾ ਦਾ ਪਤੀ ਗੁਜਰਾਤ ਵਿਖੇ ਇਕ ਪ੍ਰਾਈਵੇਟ ਕੰਪਨੀ ਵਿਚ ਇੰਜੀਨੀਅਰ ਦੇ ਤੌਰ ‘ਤੇ ਕੰਮ ਕਰਦਾ ਹੈ ।

ਸੰਭਲ `ਚ ਟਰੱਕ-ਆਟੋ ਦੀ ਭਿਆਨਕ ਟੱਕਰ ਵਿਚ ਹੋਈ 6 ਦੀ ਮੌਤ

0
Sambhal Accident

ਸੰਭਲ, 7 ਸਤੰਬਰ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਸੰਭਲ ਵਿਖੇ ਟਰੱਕ ਤੇ ਆਟੋ ਦੀ ਆਪਸ ਵਿਚ ਹੋਈ ਭਿਆਨਕ ਟੱਕਰ ਵਿਚ ਛੇ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕੌਣ ਕੌਣ ਹੈ ਜਿਸਦੀ ਹੋਈ ਗਈ ਸੜਕ ਹਾਦਸੇ ਵਿਚ ਮੌਤ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਸੰਭਲ ਜਿਲੇ (Sambhal District) ਦੇ ਬਹੁਜੋਈ ਖੇਤਰ ‘ਚ ਬੀਤੇ ਦਿਨੀਂ ਐਤਵਾਰ ਸਵੇਰੇ ਹੋਏ ਭਿਆਨਕ ਸੜਕ ਹਾਦਸੇ `’ਚ ਟਰੱਕ ਦੀ ਟੱਕਰ ਨਾਲ ਆਟੋ ਸਵਾਰ 6 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖਮੀ (Injured) ਹੋ ਗਏ ਵਿਚ ਮੌਤ ਦੇ ਘਾਟ ਉਤਰਨ ਵਾਲਿਆਂ ਦੀ ਪਛਾਣ ਆਟੋ ਚਾਲਕ ਸੌਦਾਨ ਸਿੰਘ (40), ਰੁਵੈਦ (30), ਧਰੁਵ (6), ਸਰਵਾਧਿਆ (4 ਮਹੀਨੇ) ਅਤੇ ਇਕ ਅਣਪਛਾਤੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ, ਗੰਭੀਰ ਰੂਪ ‘ਚ ਜ਼ਖਮੀ ਰਾਮਪਾਲ (35) ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਪੁਲਸ ਸੁਪਰਡੈਂਟ ਨੇ

ਉਕਤ ਵਾਪਰੇ ਭਿਆਨਕ ਸੜਕ ਹਾਦਸੇ (Road accidents) ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਸੁਪਰਡੈਂਟ ਵਿਕਾਸ ਚੰਦਰ ਤ੍ਰਿਪਾਠੀ ਨੇ ਦੱਸਿਆ ਕਿ ਕੁਝ ਲੋਕ ਆਟੋ ‘ਚ ਸਵਾਰ ਹੋ ਕੇ ਜਾ ਰਹੇ ਸਨ ਕਿ ਇਸੇ ਦੌਰਾਨ ਸਾਹਮਣੇ ਅਚਾਨਕ ਇਕ ਵਾਹਨ ਆ ਜਾਣ ਨਾਲ ਆਟੋ ਬੇਕਾਬੂ ਹੋ ਗਿਆ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਿਆ ।

ਟੱਕਰ ਇੰਨੀ ਜ਼ੋਰਦਾਰ ਸੀ ਕਿ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ । ਉਨ੍ਹਾਂ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਮੁਕੰਮਲ ਇਲਾਜ ਕਰਵਾਉਣ ਦੇ ਹੁਕਮ ਦਿੱਤੇ ਹਨ ।

ਚਰਚ ਵਿਚ ਆਤਿਸ਼ਬਾਜੀ ਦੇ ਸਮਾਨ ਵਿਚ ਧਮਾਕਾ ਹੋਣ ਕਾਰਨ ਹੋਈ 10 ਦੀ ਮੌਤ

0
Mexicio Explosion

ਮੈਕਸੀਕੋ, 7 ਸਤੰਬਰ 2026 : ਅਮਰੀਕਾ (America) ਦੇ ਸ਼ਹਿਰ ਮੈਕਸੀਕੋ ਵਿਖੇ ਚਰਚ ਵਿਚ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜੀ ਦੇ ਸਮਾਨ ਵਿਚ ਧਮਾਕਾ ਹੋਣ ਕਾਰਨ ਦਸ ਲੋਕਾਂ ਦੀ ਮੌਤ (Death) ਹੋ ਗਈ ਹੈ ।

ਘਟਨਾ ਦੇ ਕਾਰਨਾਂ ਦੀ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ

ਮਿਲੀ ਜਾਣਕਾਰੀ ਅਨੁਸਾਰ ਮੈਕਸੀਕੋ ਸੂਬੇ (Mexican states) ਜਿਸ ਟੇਮਾਸਕਾਲਸਿੰਗੋ ਕਸਬੇ ਦੇ ਵਿਚ ਬਣੇ ਚਰਚ ਵਿਚ ਜੋ ਇਕ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜੀ ਦੇ ਸਮਾਨ ਵਿਚ ਧਮਾਕਾ (Explosion) ਹੋਣ ਦੇ ਕਾਰਨ 10 ਲੋਕਾਂ ਦੀ ਮੌਤ ਹੋ ਗਈ ਤੇ 64 ਵਿਅਕਤੀ ਜਖਮੀ (Injured) ਹੋ ਗਏ ਹਨ ਵਾਲੇ ਧਮਾਕੇ ਦੇ ਕਾਰਨਾਂ ਦੀ ਜਾਂਚ ਮੈਕਸੀਕੋ ਦੇ ਅਟਾਰਨੀ ਜਨਰਲ ਦੇ ਦਫ਼ਤਰ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ ।

ਲੋਕ ਇਕੱਠੇ ਹੋਏ ਸਨ ਆਤਿਸ਼ਬਾਜੀ ਦਾ ਪ੍ਰਦਰਸ਼ਨ ਦੇਖਣ ਲਈ

ਪ੍ਰਾਪਤ ਸੂਚਨਾ ਮੁਤਾਬਕ ਨੁਏਸਤਰਾ ਸੇਨੋਰਾ ਡੇ ਲਾ ਲੂਜ਼`ਚਰਚ ਨੇੇੜੇ ਆਤਿਸ਼ਬਾਜੀ ਦੇ ਸਮਾਨ ਵਿਚ ਹੋਏ ਧਮਾਕੇ ਕਾਰਨ ਜੋ ਲੋਕ ਮੌਤ ਦੇ ਘਾਟ ਉਤਰੇ ਹਨ ਤੇ ਸੈਂਕੜਿਆਂ ਦੀ ਗਿਣਤੀ ਵਿਚ ਜਖਮੀ ਹੋਏ ਹਨ ਸਾਰੇ ਹੀ ਚਰਚ ਵਿਚ ਹੋਣ ਵਾਲੇ ਧਾਰਮਿਕ ਸਮਾਗਮ ਦੌਰਾਨ ਕੀਤੀ ਜਾਣ ਵਾਲੀ ਆਤਿਸ਼ਬਾਜੀ ਦੇ ਪ੍ਰਦਰਸ਼ਨ ਨੂੰ ਦੇਖਣ ਲਈ ਇਕੱਠੇ ਹੋਏ ਸਨ । ਸਥਾਨਕ ਬਿਸ਼ਪ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਦੋ ਪਾਦਰੀ ਵੀ ਸ਼ਾਮਲ ਹਨ । ਟੇਮਾਸਕਾਲਸਿੰਗੋ ਦੀ ਆਬਾਦੀ ਲਗਭਗ 66 ਹਜ਼ਾਰ ਹੈ ਅਤੇ ਇਹ ਮੈਕਸੀਕੋ ਸਿਟੀ ਤੋਂ ਲਗਭਗ 160 ਕਿਲੋਮੀਟਰ ਉੱਤਰ-ਪੱਛਮ ਵੱਲ ਸਥਿਤ ਹੈ ।