ਜਲੰਧਰ, 23 ਅਕਤੂਬਰ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਦੇ ਸ਼ਾਹਕੋਟ ਤੋਂ ਨਕੋਦਰ ਜਾਂਦੇ ਸਮੇਂ ਇਕ ਕਾਰ ਦੇ ਖੜ੍ਹੇ ਟਰਾਲੀ ਨਾਲ ਟਕਰਾ ਜਾਣ ਕਾਰਨ ਇਕ ਨੌਜਵਾਨ ਦੀ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਸ਼ਾਹਕੋਟ ਤੋਂ ਨਕੋਦਰ ਵੱਲ ਜਾ ਰਹੀ ਜੋ ਇੱਕ ਆਈ-20 ਕਾਰ ਦੇ ਸੜਕ ‘ਤੇ ਖੜ੍ਹੀ ਟਰਾਲੀ ਨਾਲ ਟਕਰਾਉਣ ਕਾਰਨ ਵਾਪਰੇ ਸੜਕ ਹਾਦਸੇ (Road Accidents) ਵਿਚ ਕਾਰ ਸਵਾਰ ਨੌਜਵਾਨ ਦੀ ਮੌਤ ਹੋੋ ਗਈ ਹੈ ਵਿਚ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਸੜਕ ਹਾਦਸੇ ਵਿਚ ਕਾਰ ਵਿਚ ਸਵਾਰ ਦੂਸਰਾ ਨੌਜਵਾਨ ਗੰਭੀਰ ਜਖਮੀ (Seriously injured) ਹੋ ਗਿਆ ਹੈ ।
ਪੁਲਸ ਨੇ ਕੀਤੀ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ
ਪ੍ਰਾਪਤ ਸੂਚਨਾ ਮੁਤਾਬਕ ਉਕਤ ਵਾਪਰੇ ਸੜਕ ਹਾਦਸੇ ਦਾ ਪਤਾ ਚਲਦਿਆਂ ਹੀ ਮੌਕੇ ‘ਤੇ ਪੰਜਾਬ ਪੁਲਸ ਨੇ ਪਹੁੰਚ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁੁਰੂ ਕਰਦਿਆਂ ਦੋਹਾਂ ਵਿਅਕਤੀਆਂ ਨੂੰ ਸਥਾਨਕ ਵਿਅਕਤੀਆਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ, ਜਿਥੇ ਇਕ ਦੀ ਮੌਤ ਹੋ ਜਾਣ ‘ਤੇ ਉਸਦੀ ਲਾਸ਼ ਨੂੰ ਮੁਰਦਾਘਰ ਵਿਖੇ ਰੱਖਵਾ ਦਿੱਤਾ ਗਿਆ ਹੈ ਜਦੋੋਂ ਕਿ ਦੂਸਰੇ ਜਖਮੀ ਨੌਜਵਾਨ ਰਾਜਨ ਦੀ ਹਾਲਤ ਗੰਭੀਰ ਬਣੀ ਹੋਈ ਹੈ।









